Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 02, 2025

    1:23:19 PM

  • former president house arrest for 12 years

    ਸਾਬਕਾ ਰਾਸ਼ਟਰਪਤੀ 12 ਸਾਲ ਤੱਕ ਰਹਿਣਗੇ ਨਜ਼ਰਬੰਦ,...

  • politics will stay away from school premises

    ਸਰਕਾਰ ਦਾ ਵੱਡਾ ਫੈਸਲਾ ! ਹੁਣ ਸਕੂਲਾਂ 'ਚ ਨਹੀਂ...

  • get a fixed return of 14 888 by depositing just 1 lakh  details

    ਸਿਰਫ਼ 1 ਲੱਖ ਜਮ੍ਹਾਂ ਕਰਕੇ ਹਾਸਲ ਕਰੋ 14,888 ਦਾ...

  • payal malik reached haridwar with husband armaan

    ਧਾਰਮਿਕ ਸਜ਼ਾ ਪੂਰੀ ਕਰਨ ਲਈ ਪਤੀ ਨਾਲ ਹਰਿਦੁਆਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਮਰੀਕੀ ਟੈਰਿਫ ਨੀਤੀਆਂ ਦਾ ਭਾਰਤ ਅਤੇ ਦੁਨੀਆ ’ਤੇ ਅਸਰ

BLOG News Punjabi(ਬਲਾਗ)

ਅਮਰੀਕੀ ਟੈਰਿਫ ਨੀਤੀਆਂ ਦਾ ਭਾਰਤ ਅਤੇ ਦੁਨੀਆ ’ਤੇ ਅਸਰ

  • Edited By Tanu,
  • Updated: 21 Apr, 2025 05:27 PM
Blog
donald trump  tariffs  america
  • Share
    • Facebook
    • Tumblr
    • Linkedin
    • Twitter
  • Comment

ਕੌਮਾਂਤਰੀ ਵਪਾਰ ’ਚ ਸੁਰੱਖਿਆ ਦਾ ਦੌਰ ਇਕ ਵਾਰ ਮੁੜ ਤੋਂ ਉੱਭਰ ਰਿਹਾ ਹੈ। ਇਸ ਮਹੀਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਐਲਾਨੀ ਗਈ ‘ਆਪਸੀ ਟੈਰਿਫ’ (ਰੇਸੀਪ੍ਰੋਕਲ ਟੈਰਿਫ) ਨੀਤੀ ਨੇ ਕੌਮਾਂਤਰੀ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਨੀਤੀ ਅਧੀਨ ਭਾਰਤ ’ਚ 27 ਫੀਸਦੀ ਟੈਰਿਫ ਲਾਇਆ ਗਿਆ ਹੈ, ਜਦੋਂ ਕਿ ਹੋਰਨਾਂ ਦੇਸ਼ਾਂ ਜਿਵੇਂ ਚੀਨ, ਵੀਅਤਨਾਮ ਅਤੇ ਯੂਰਪੀਅਨ ਯੂਨੀਅਨ ’ਤੇ ਭਾਰੀ ਟੈਰਿਫ ਲਾਏ ਗਏ ਹਨ।

ਇਹ ਨੀਤੀ ਅਮਰੀਕਾ ਦੇ ਵਪਾਰ ਘਾਟੇ ਨੂੰ ਘੱਟ ਕਰਨ ਅਤੇ ਘਰੇਲੂ ਉਦਯੋਗਾਂ ਨੂੰ ਹੱਲਾਸ਼ੇਰੀ ਦੇਣ ਦੇ ਇਰਾਦੇ ਨਾਲ ਲਾਗੂ ਕੀਤੀ ਗਈ ਹੈ ਪਰ ਇਸ ਦੇ ਦੂਰਰਸ ਨਤੀਜੇ ਭਾਰਤ ਅਤੇ ਦੁਨੀਆ ਦੀ ਅਰਥਵਿਵਸਥਾ ’ਤੇ ਪੈ ਰਹੇ ਹਨ। ਪ੍ਰਸਿੱਧ ਅਰਥਸ਼ਾਸਤਰੀ ਪ੍ਰੋ. ਅਰੁਣ ਕੁਮਾਰ ਇਸ ਨੀਤੀ ਦੇ ਅਸਰ ਦਾ ਵਿਸ਼ਲੇਸ਼ਣ ਕਰਦੇ ਹੋਏ ਦੱਸਦੇ ਹਨ ਕਿ ਅਮਰੀਕਾ ਨੇ ਆਪਣੀ ਟੈਰਿਫ ਨੀਤੀ ਨੂੰ ‘ਆਪਸੀ’ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਹ ਹੋਰਨਾਂ ਦੇਸ਼ਾਂ ਵਲੋਂ ਅਮਰੀਕੀ ਵਸਤੂਆਂ ’ਤੇ ਲਾਏ ਗਏ ਟੈਰਿਫ ਅਤੇ ਗੈਰ-ਟੈਰਿਫ ਰੁਕਾਵਟਾਂ (ਜਿਵੇਂ ਕਰੰਸੀ ਹੇਰਫੇਰ ਅਤੇ ਰੈਗੂਲੇਟਰੀ ਫਰਕ) ਦੇ ਜਵਾਬ ’ਚ ਚੁੱਕਿਆ ਗਿਆ ਸਖਤ ਕਦਮ ਹੈ।

ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਭਾਰਤ ਅਮਰੀਕੀ ਵਸਤਾਂ ’ਤੇ 52 ਫੀਸਦੀ ਦਾ ਅਸਰਦਾਰ ਟੈਰਿਫ ਲਾਉਂਦਾ ਹੈ, ਜਿਸ ਦੇ ਜਵਾਬ ’ਚ ਭਾਰਤ ਤੋਂ ਆਉਣ ਵਾਲੇ ਸਾਮਾਨ ’ਤੇ 27 ਫੀਸਦੀ ਦਾ ਟੈਰਿਫ ਲਾਇਆ ਗਿਆ ਹੈ। ਹਾਲਾਂਕਿ ਗਿਣਤੀ ਦੀ ਸਟੀਕਤਾ ’ਤੇ ਸਵਾਲ ਉਠਾਏ ਗਏ ਹਨ। ‘ਮਿੰਟ’ ਦੀ ਇਕ ਰਿਪੋਰਟ ਮੁਤਾਬਕ ਅਮਰੀਕਾ ਨੇ ਵਪਾਰ ਘਾਟੇ ਅਤੇ ਦਰਾਮਦ ਦੀ ਕੀਮਤ ਦੇ ਆਧਾਰ ’ਤੇ ਟੈਰਿਫ ਦੀਆਂ ਦਰਾਂ ਤੈਅ ਕੀਤੀਆਂ ਹਨ ਜੋ ਵਿਸ਼ਵ ਵਪਾਰ ਸੰਗਠਨ ਦੇ ਡਾਟਾ ਨਾਲ ਮੇਲ ਨਹੀਂ ਖਾਂਦੀਆਂ। ਭਾਰਤ ਦੀ ਅਮਰੀਕੀ ਵਸਤੂਆਂ ’ਤੇ ਔਸਤ ਟੈਰਿਫ ਦਰ 2023 ’ਚ ਸਿਰਫ 9.6 ਫੀਸਦੀ ਸੀ, ਜੋ ਅਮਰੀਕੀ ਦਾਅਵਿਆਂ ਤੋਂ ਕਾਫੀ ਘੱਟ ਹੈ।

ਇਸ ਨੀਤੀ ’ਚ 2 ਪੱਧਰੀ ਟੈਰਿਫ ਸ਼ਾਮਲ ਹੈ। 5 ਅਪ੍ਰੈਲ ਤੋਂ ਸਭ ਦੇਸ਼ਾਂ ’ਤੇ 10 ਫੀਸਦੀ ਦਾ ਮੂਲ ਟੈਰਿਫ ਅਤੇ 9 ਅਪ੍ਰੈਲ ਤੋਂ ਦੇਸ਼ ਦੇ ਹਿਸਾਬ ਨਾਲ ਟੈਰਿਫ ਲਾਇਆ ਗਿਆ ਹੈ। ਕਈ ਵਸਤਾਂ ਜਿਵੇਂ ਫਾਰਮਾਸਿਊਟੀਕਲ, ਅਰਧ ਚਾਲਕ ਅਤੇ ਊਰਜਾ ਵਸਤਾਂ ਨੂੰ ਟੈਰਿਫ ਤੋਂ ਛੋਟ ਦਿੱਤੀ ਗਈ ਹੈ। ਇਸ ਨਾਲ ਭਾਰਤ ਦੇ ਕੁਝ ਖੇਤਰਾਂ ਨੂੰ ਰਾਹਤ ਮਿਲੀ ਹੈ। ਭਾਰਤ ਜੋ ਅਮਰੀਕਾ ਦਾ ਇਕ ਪ੍ਰਮੁੱਖ ਵਪਾਰਕ ਭਾਈਵਾਲ ਹੈ, ਨੇ 2024 ’ਚ 80.7 ਬਿਲੀਅਨ ਡਾਲਰ ਦਾ ਮਾਲ ਅਮਰੀਕਾ ਨੂੰ ਬਰਾਮਦ ਕੀਤਾ ਸੀ। 27 ਫੀਸਦੀ ਟੈਰਿਫ ਨਾਲ ਭਾਰਤ ਦੇ ਕਈ ਖੇਤਰ ਪ੍ਰਭਾਵਿਤ ਹੋਣਗੇ ਪਰ ਕੁਝ ਖੇਤਰਾਂ ਨੂੰ ਮੁਕਾਬਲੇਬਾਜ਼ੀ ਦਾ ਲਾਭ ਵੀ ਮਿਲ ਸਕਦਾ ਹੈ।

ਉਧਰ ਭਾਰਤੀ ਕੱਪੜਾ ਉਦਯੋਗ ਨੂੰ ਮਿਲੇ-ਜੁਲੇ ਅਸਰ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਭਾਰਤ ’ਤੇ ਟੈਰਿਫ ਵੀਅਤਨਾਮ (46 ਫੀਸਦੀ) ਅਤੇ ਬੰਗਲਾਦੇਸ਼ (37 ਫੀਸਦੀ) ਦੇ ਮੁਕਾਬਲੇ ’ਚ ਘਟ ਹੈ, ਫਿਰ ਵੀ ਬਾਜ਼ਾਰ ਅਤੇ ਮੁਨਾਫੇ ’ਚ ਕਮੀ ਦਾ ਖਤਰਾ ਬਣਿਆ ਰਹੇਗਾ। ਉਧਰ ਭਾਰਤ ਦੀ 9 ਬਿਲੀਅਨ ਡਾਲਰ ਦੀ ਫਾਰਮਾਸਿਊਟੀਕਲ ਬਰਾਮਦ ਨੂੰ ਟੈਰਿਫ ਤੋਂ ਛੋਟ ਦਿੱਤੀ ਗਈ ਹੈ। ਇਸ ਨਾਲ ਇਸ ਖੇਤਰ ’ਚ ਰਾਹਤ ਮਿਲੀ ਹੈ। ਭਾਰਤੀ ਫਾਰਮਾ ਕੰਪਨੀਆਂ ਦੇ ਸ਼ੇਅਰਾਂ ’ਚ 5 ਫੀਸਦੀ ਦਾ ਵਾਧਾ ਵੇਖਿਆ ਗਿਆ ਹੈ। ਹਾਲਾਂਕਿ ਸਾਫਟਵੇਅਰ ਸੇਵਾਵਾਂ ਸਿੱਧੇ ਤੌਰ ’ਤੇ ਟੈਰਿਫ ਤੋਂ ਪ੍ਰਭਾਵਿਤ ਨਹੀਂ ਹਨ ਪਰ ਵੀਜ਼ਾ ਪਾਬੰਦੀਆਂ ਅਤੇ ਵਪਾਰਕ ਤਣਾਅ ਭਾਰਤੀ ਆਈ. ਟੀ. ਕੰਪਨੀਆਂ ਜਿਵੇਂ ਕਿ ਟੀ. ਸੀ. ਐੱਸ. ਅਤੇ ਇਨਫੋਸਿਸ ਲਈ ਚੁਣੌਤੀਆਂ ਪੈਦਾ ਕਰ ਸਕਦੇ ਹਨ।

ਟੈਰਿਫ ਕਾਰਨ ਭਾਰਤ ਦੀ ਬਰਾਮਦ ’ਚ 30-33 ਬਿਲੀਅਨ ਡਾਲਰ ਦੀ ਕਮੀ ਆ ਸਕਦੀ ਹੈ। ਅਰਥਸ਼ਾਸਤਰੀਆਂ ਨੇ ਭਾਰਤ ਦੀ 2025-26 ਦੀ ਵਿਕਾਸ ਦਰ ਨੂੰ 20-40 ਦੇ ਆਧਾਰ ’ਤੇ ਘਟ ਕਰ ਕੇ 6.1 ਫੀਸਦੀ ਕਰ ਦਿੱਤਾ ਹੈ। ਹਾਲਾਂਕਿ, ਭਾਰਤ ਸਰਕਾਰ ਦਾ ਦਾਅਵਾ ਹੈ ਕਿ ਜੇ ਤੇਲ ਦੀਆਂ ਕੀਮਤਾਂ 70 ਡਾਲਰ ਪ੍ਰਤੀ ਬੈਰੇਲ ਤੋਂ ਹੇਠਾਂ ਰਹਿੰਦੀਆਂ ਹਨ ਤਾਂ 6.3 ਤੋਂ 6.8 ਫੀਸਦੀ ਦੀ ਵਿਕਾਸ ਦਰ ਨੂੰ ਹਾਸਲ ਕੀਤਾ ਜਾ ਸਕਦਾ ਹੈ।

ਅਮਰੀਕੀ ਟੈਰਿਫ ਨੀਤੀ ਦਾ ਕੌਮਾਂਤਰੀ ਅਰਥਵਿਵਸਥਾ ’ਤੇ ਡੂੰਘਾ ਅਸਰ ਪਾਏਗਾ। ਪ੍ਰੋ. ਕੁਮਾਰ ਮੁਤਾਬਕ ਇਹ ਨੀਤੀ ਕੌਮਾਂਤਰੀ ਵਪਾਰ ਪ੍ਰਣਾਲੀ ’ਚ 1930 ਦੇ ਸਮੂਟ-ਹਾਲੇ ਟੈਰਿਫ ਐਕਟ ਦੇ ਬਰਾਬਰ ਰੁਕਾਵਟ ਪੈਦਾ ਕਰ ਸਕਦੀ ਹੈ। ਟੈਰਿਫ ਕਾਰਨ ਕੌਮਾਂਤਰੀ ਵਪਾਰ ਦੀ ਰਫਤਾਰ ਹੌਲੀ ਹੋਵੇਗੀ। ਇਸ ਨਾਲ ਆਰਥਿਕ ਵਿਕਾਸ ਪ੍ਰਭਾਵਿਤ ਹੋਵੇਗਾ। ਜੇ. ਪੀ. ਮਾਰਗਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹੀ ਟੈਰਿਫ ਨੀਤੀ ਲਾਗੂ ਰਹਿੰਦੀ ਹੈ ਤਾਂ ਅਮਰੀਕਾ ਅਤੇ ਕੌਮਾਂਤਰੀ ਅਰਥਵਿਵਸਥਾ ’ਚ ਮੰਦੀ ਆ ਸਕਦੀ ਹੈ।

ਇਸ ਨਾਲ ਦਰਾਮਦ ਹੋਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਵਾਧਾ ਹੋਵੇਗਾ। ਇਸ ਨਾਲ ਅਮਰੀਕਾ ’ਚ ਸਿੱਕੇ ਦਾ ਪ੍ਰਸਾਰ ਵਧ ਸਕਦਾ ਹੈ। ਬੋਸਟਨ ਫੈਡਰਲ ਰਿਜ਼ਰਵ ਬੈਂਕ ਦਾ ਅਨੁਮਾਨ ਹੈ ਕਿ ਟੈਰਿਫ ਕਾਰਨ ਕੋਰ ਪੀ. ਸੀ. ਈ. ਸਿੱਕੇ ਦੇ ਪ੍ਰਸਾਰ ’ਚ 0.5-2.2 ਫੀਸਦੀ ਦਾ ਵਾਧਾ ਹੋ ਸਕਦਾ ਹੈ। ਕੌਮਾਂਤਰੀ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਅਤੇ ਕਰੰਸੀ ’ਚ ਅਸਥਿਰਤਾ ਪਹਿਲਾਂ ਹੀ ਵੇਖੀ ਜਾ ਚੁੱਕੀ ਹੈ।

ਚੀਨ-ਯੂਰਪੀਅਨ ਯੂਨੀਅਨ ਅਤੇ ਹੋਰਨਾਂ ਦੇਸ਼ਾਂ ਨੇ ਅਮਰੀਕੀ ਵਸਤੂਆਂ ’ਤੇ ਜਵਾਬੀ ਟੈਰਿਫ ਦਾ ਐਲਾਨ ਕੀਤਾ ਹੈ। ਇਸ ਕਾਰਨ ਕੌਮਾਂਤਰੀ ਵਪਾਰ ਜੰਗ ਦਾ ਖਤਰਾ ਵਧ ਗਿਆ ਹੈ। ਇੰਝ ਹੋਣ ਨਾਲ ਸਪਲਾਈ ਲੜੀ ਪ੍ਰਭਾਵਿਤ ਹੋਵੇਗੀ ਅਤੇ ਕਾਰੋਬਾਰ ਕਰਨ ਵਾਲਿਆਂ ਨੂੰ ਲਾਗਤ ਵਧਣ ਦਾ ਸਾਹਮਣਾ ਕਰਨਾ ਪਵੇਗਾ। ਪ੍ਰਤੀ ਵਿਅਕਤੀ ਘੱਟ ਆਮਦਨ ਵਾਲੇ ਦੇਸ਼ ਜਿਵੇਂ ਕੰਬੋਡੀਆ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਇੱਥੇ ਟੈਰਿਫ 50 ਫੀਸਦੀ ਹੈ। ਇਸ ਨਾਲ ਅਮਰੀਕਾ ਦੀ ਵਿਕਾਸਸ਼ੀਲ ਦੇਸ਼ਾਂ ’ਚ ਜੋ ਸਾਖ ਹੈ ਉਸ ਨੂੰ ਨੁਕਸਾਨ ਹੋ ਸਕਦਾ ਹੈ।

ਭਾਰਤ ਨੂੰ ਇਸ ਸੰਕਟ ਨੂੰ ਮੌਕੇ ’ਚ ਬਦਲਣ ਲਈ ਸਿਆਸੀ ਕਦਮ ਚੁੱਕਣੇ ਚਾਹੀਦੇ ਹਨ। ਭਾਰਤ ਨੂੰ ਅਮਰੀਕਾ ਨਾਲ ਵਪਾਰ ਸਮਝੌਤੇ ’ਤੇ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ। 23 ਬਿਲੀਅਨ ਡਾਲਰ ਦੀ ਅਮਰੀਕੀ ਦਰਾਮਦ ’ਤੇ ਟੈਰਿਫ ਨੂੰ ਘੱਟ ਕਰਨਾ ਇਕ ਸ਼ੁਰੂਆਤ ਹੋ ਸਕਦੀ ਹੈ। ਯੂਰਪੀਅਨ ਯੂਨੀਅਨ, ਆਸੀਆਨ ਅਤੇ ਮੱਧ ਪੂਰਬ ਵਰਗੇ ਬਦਲਵੇਂ ਬਾਜ਼ਾਰਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਭਾਰਤ-ਈ. ਯੂ. ਮੁੱਖ ਵਪਾਰ ਸਮਝੌਤੇ ਨੂੰ ਤੇਜ਼ ਕਰਨਾ ਅਹਿਮ ਹੋਵੇਗਾ। ਸਵੈ-ਨਿਰਭਰ ਭਾਰਤ ਅਤੇ ‘ਮੇਕ ਇਨ ਇੰਡੀਆ’ ਵਰਗੀਆਂ ਪਹਿਲਕਦਮੀਆਂ ਨੂੰ ਮਜ਼ਬੂਤ ਕਰ ਕੇ ਘਰੇਲੂ ਉਤਪਾਦਨ ਅਤੇ ਖਪਤ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਸਬਸਿਡੀ, ਟੈਕਸਾਂ ’ਚ ਰਾਹਤ ਅਤੇ ਦਰਾਮਦ ਨੂੰ ਹੱਲਾਸ਼ੇਰੀ ਦੇਣ ਵਰਗੀਆਂ ਯੋਜਨਾਵਾਂ ਨੂੰ ਲਾਗੂ ਕਰਨਾ ਚਾਹੀਦਾ ਹੈ।

ਅਮਰੀਕੀ ਟੈਰਿਫ ਨੀਤੀ ਨੇ ਕੌਮਾਂਤਰੀ ਵਪਾਰ ’ਚ ਗੈਰ-ਯਕੀਨੀ ਵਾਲਾ ਮਾਹੌਲ ਪੈਦਾ ਕੀਤਾ ਹੈ। ਭਾਰਤ ਲਈ ਇਹ ਇਕ ਚੁਣੌਤੀ ਹੋਣ ਦੇ ਨਾਲ-ਨਾਲ ਮੌਕਾ ਵੀ ਹੈ। ਪ੍ਰੋ. ਕੁਮਾਰ ਦਾ ਮੰਨਣਾ ਹੈ ਕਿ ਜੇ ਭਾਰਤ ਰਣਨੀਤਿਕ ਪੱਖੋਂ ਕੰਮ ਕਰੇ ਤਾਂ ਉਹ ਨਾ ਸਿਰਫ ਟੈਰਿਫਾਂ ਦੇ ਨਾਂਹਪੱਖੀ ਅਸਰ ਨੂੰ ਘੱਟ ਕਰ ਸਕਦਾ ਹੈ ਸਗੋਂ ਕੌਮਾਂਤਰੀ ਸਪਲਾਈ ਲੜੀ ’ਚ ਆਪਣੀ ਸਥਿਤੀ ਨੂੰ ਮਜ਼ਬੂਤ ਵੀ ਕਰ ਸਕਦਾ ਹੈ। ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਅਤੇ ਸੁਧਾਰਾਂ ਨਾਲ ਭਾਰਤ ਇਸ ਸੰਕਟ ਨੂੰ ਇਕ ਨਵੇਂ ਆਰਥਿਕ ਯੁੱਗ ਦੀ ਸ਼ੁਰੂਆਤ ’ਚ ਬਦਲ ਸਕਦਾ ਹੈ।

–ਵਿਨੀਤ ਨਾਰਾਇਣ


 

  • Donald Trump
  • Tariffs
  • America
  • ਡੋਨਾਲਡ ਟਰੰਪ
  • ਟੈਰਿਫ
  • ਅਮਰੀਕਾ

ਗੈਂਗਸਟਰੀ ਦਾ ਗੁਣਗਾਨ ਕਰਦੇ ਗਾਇਕਾਂ ‘ਤੇ ਹਰਿਆਣਾ ‘ਚ ਪਾਬੰਦੀ ਦੀ ਪਹਿਲ

NEXT STORY

Stories You May Like

  • tariff increase will have more impact on us gdp than india  sbi
    ਟੈਰਿਫ ਵਧਾਉਣ ਦਾ ਅਸਰ ਭਾਰਤ ਨਾਲੋਂ ਜ਼ਿਆਦਾ ਖੁਦ ਅਮਰੀਕੀ GDP ’ਤੇ ਪਵੇਗਾ : SBI ਰਿਸਰਚ
  • american senator gave tariff threat
    ਭਾਰਤ, ਚੀਨ, ਬ੍ਰਾਜ਼ੀਲ 'ਤੇ ਲਗਾਵਾਂਗੇ 100% ਟੈਰਿਫ, ਅਮਰੀਕੀ ਸੈਨੇਟਰ ਨੇ ਦਿੱਤੀ ਧਮਕੀ
  • india braces for higher us tariffs  eyes broader trade deal  sources say
    ਭਾਰਤ High ਅਮਰੀਕੀ ਟੈਰਿਫ ਲਈ ਤਿਆਰ! ਵਿਆਪਕ ਵਪਾਰ ਸਮਝੌਤੇ 'ਤੇ ਨਜ਼ਰਾਂ
  • cti warns on trump tariffs  boycott american products
    ਟਰੰਪ ਟੈਰਿਫ 'ਤੇ CTI ਦੀ ਚਿਤਾਵਨੀ, ਅਮਰੀਕੀ ਉਤਪਾਦਾਂ ਨੂੰ ਲੈ ਕੇ ਲਿਆ ਜਾ ਸਕਦੈ ਇਹ ਫ਼ੈਸਲਾ
  • donald trump imposed heavy tariffs on india
    ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਹੀਂ ਨਿਭਾਈ ਦੋਸਤੀ, ਭਾਰਤ 'ਤੇ ਲਗਾਇਆ ਭਾਰੀ ਟੈਰਿਫ
  • trump gives pakistan exemption on tariffs
    ਟੈਰਿਫ 'ਤੇ Trump ਦਾ ਪਾਕਿਸਤਾਨ ਪ੍ਰੇਮ, ਦਿੱਤੀ ਭਾਰੀ ਛੋਟ
  • asian markets shaken by us tariffs  stock markets tumble from japan south korea
    ਅਮਰੀਕੀ ਟੈਰਿਫ ਨਾਲ ਹਿੱਲਿਆ ਏਸ਼ੀਆਈ ਬਾਜ਼ਾਰ, ਜਾਪਾਨ ਤੋਂ ਲੈ ਕੇ ਸਾਊਥ ਕੋਰੀਆ ਤੱਕ ਸ਼ੇਅਰ ਮਾਰਕੀਟ ’ਚ ਤਰਥੱਲੀ
  • america has postponed the 25  tariff imposed on india
    ਵੱਡੀ ਖ਼ਬਰ! ਭਾਰਤ 'ਤੇ ਲਗਾਏ ਗਏ 25% ਟੈਰਿਫ ਨੂੰ ਅਮਰੀਕਾ ਨੇ ਟਾਲਿਆ, ਜਾਣੋ ਕੀ ਹੈ ਨਵੀਂ ਤਾਰੀਖ਼
  • burlton park sports hub project hit by brakes
    ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਨੂੰ ਲੱਗੀ ਬ੍ਰੇਕ, ਮਾਮਲਾ ਹਾਈਕੋਰਟ ’ਚ...
  • physical illness treament
    ਨੌਜਵਾਨ ਹੋਣ ਭਾਵੇਂ ਬਜ਼ੁਰਗ, ਆਪਣੀ ਤਾਕਤ ਨੂੰ ਇੰਝ ਕਰੋ Recharge
  • interview with former mla navtej singh cheema
    ਕਾਂਗਰਸ ’ਚ ਸਲੀਪਰ ਸੈੱਲ ਨੂੰ ਖ਼ਤਮ ਕਰਨ ਰਾਹੁਲ ਗਾਂਧੀ, ਨਵਤੇਜ ਚੀਮਾ ਨੇ ਲਾਈ ਗੁਹਾਰ
  • government keeps headquarters of suspended officers in chandigarh
    ਸਰਕਾਰ ਨੇ ਜਲੰਧਰ ਸਿਵਲ ਹਸਪਤਾਲ ਘਟਨਾ ’ਚ ਮੁਅੱਤਲ ਅਧਿਕਾਰੀਆਂ ਦਾ ਹੈੱਡਕੁਆਰਟਰ...
  • punjab  s gst revenue increases by over 32 percent
    ਪੰਜਾਬ ਦੇ GST ਮਾਲੀਏ ’ਚ 32 ਫ਼ੀਸਦੀ ਤੋਂ ਵੱਧ ਦਾ ਵਾਧਾ
  • war on drugs campaign
    'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 5 ਮਹੀਨਿਆਂ ਦੀ ਕਾਰਵਾਈ 'ਤੇ ਸਪੈਸ਼ਲ DGP...
  • punjab  s daughter creates history  wins silver medal in asian championship
    ਪੰਜਾਬ ਦੀ ਧੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ...
  • heavy rain and storm alert in punjab
    ਪੰਜਾਬ ਦੇ ਮੌਸਮ ਦੀ ਜਾਣੋ 5 ਤਾਰੀਖ਼ ਤੱਕ ਦੀ Weather Update, ਭਾਰੀ ਮੀਂਹ ਤੇ...
Trending
Ek Nazar
age gap husband wife

ਪਤੀ ਨਾਲੋਂ ਕਿੰਨੀ ਛੋਟੀ ਹੋਣੀ ਚਾਹੀਦੀ ਹੈ ਪਤਨੀ? ਜਾਣ ਲਓ ਸਹੀ ਉਮਰ ਦਾ ਅੰਤਰ

shooting in usa

ਅਮਰੀਕਾ 'ਚ ਮੁੜ ਗੋਲੀਬਾਰੀ, ਚਾਰ ਲੋਕਾਂ ਦੀ ਮੌਤ

emergency declared in american states

ਭਾਰੀ ਮੀਂਹ ਕਾਰਨ ਅਮਰੀਕੀ ਸੂਬਿਆਂ 'ਚ ਐਮਰਜੈਂਸੀ ਘੋਸ਼ਿਤ

thailand sends soldiers back to cambodia

ਥਾਈਲੈਂਡ ਨੇ ਦੋ ਜ਼ਖਮੀ ਸੈਨਿਕ ਕੰਬੋਡੀਆ ਭੇਜੇ ਵਾਪਸ, 18 ਅਜੇ ਵੀ ਬੰਧਕ

heavy rain and storm alert in punjab

ਪੰਜਾਬ ਦੇ ਮੌਸਮ ਦੀ ਜਾਣੋ 5 ਤਾਰੀਖ਼ ਤੱਕ ਦੀ Weather Update, ਭਾਰੀ ਮੀਂਹ ਤੇ...

woman takes horrific step with innocent child in punjab

ਕਹਿਰ ਓ ਰੱਬਾ! ਪੰਜਾਬ 'ਚ ਮਾਂ ਨੇ ਪੁੱਤ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ,...

holiday orders in government and non government schools in this area of punjab

ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਛੁੱਟੀ ਦੇ...

10 accused including hotel owner arrested while gambling in hotel

ਹੋਟਲ ’ਚ ਪੁਲਸ ਦੀ ਰੇਡ, ਮਾਲਕ ਸਮੇਤ 10 ਮੁਲਜ਼ਮ ਗ੍ਰਿਫ਼ਤਾਰ

encounter in tarn taran

ਤਰਨਤਾਰਨ 'ਚ ਐਨਕਾਊਂਟਰ, ਇਕ ਬਦਮਾਸ਼ ਢੇਰ

5 then police officers convicted in tarn taran fake encounter case

ਤਰਨਤਾਰਨ ਫੇਕ ਐਨਕਾਊਂਟਰ ਮਾਮਲੇ ’ਚ 5 ਤਤਕਾਲੀ ਪੁਲਸ ਅਧਿਕਾਰੀ ਦੋਸ਼ੀ ਕਰਾਰ

h1 b visa citizenship test

H1-B ਵੀਜ਼ਾ ਪ੍ਰੋਗਰਾਮ 'ਚ ਬਦਲਾਅ, ਨਾਗਰਿਕਤਾ ਟੈਸਟ ਹੋਵੇਗਾ ਸਖ਼ਤ!

israel orders evacuation of diplomats from uae

ਇਜ਼ਰਾਈਲ ਨੇ ਯੂ.ਏ.ਈ ਤੋਂ ਡਿਪਲੋਮੈਟਾਂ ਨੂੰ ਕੱਢਣ ਦਾ ਦਿੱਤਾ ਹੁਕਮ

bandits attacked  police post in punjab

ਪੰਜਾਬ 'ਚ ਡਾਕੂਆਂ ਨੇ ਪੁਲਿਸ ਚੌਕੀ 'ਤੇ ਕੀਤਾ ਹਮਲਾ, ਮਾਰੇ ਗਏ ਪੰਜ ਪੁਲਿਸ...

firing on people came to collect ration

ਰਾਸ਼ਨ ਲੈਣ ਪਹੁੰਚੇ ਲੋਕਾਂ 'ਤੇ ਗੋਲੀਬਾਰੀ; 2 ਦਿਨਾਂ 'ਚ 162 ਮੌਤਾਂ, 820 ਜ਼ਖਮੀ

horrific accident in punjab two best friends die together

ਪੰਜਾਬ 'ਚ ਦਰਦਨਾਕ ਹਾਦਸਾ! ਥਾਰ 'ਚ ਸਵਾਰ ਦੋ ਜਿਗਰੀ ਦੋਸਤਾਂ ਦੀ ਇਕੱਠਿਆਂ ਹੋਈ...

us envoy arrives in israel

ਇਜ਼ਰਾਈਲ ਪਹੁੰਚੇ ਅਮਰੀਕੀ ਰਾਜਦੂਤ

india set up 9 new consulates in us

ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤੀ: ਅਮਰੀਕਾ 'ਚ 9 ਨਵੇਂ ਕੌਂਸਲੇਟ ਕੇਂਦਰ ਖੋਲ੍ਹਣ...

indian american fda chief vinay prasad resigns

ਭਾਰਤੀ-ਅਮਰੀਕੀ ਐਫ.ਡੀ.ਏ ਮੁਖੀ ਵਿਨੈ ਪ੍ਰਸਾਦ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk visa
      ਹੁਣ UK ਜਾਣ ਦਾ ਸੁਫ਼ਨਾ ਕਰੋ ਪੂਰਾ, ਵੱਡੀ ਗਿਣਤੀ 'ਚ ਮਿਲ ਰਿਹਾ ਵਰਕ ਵੀਜ਼ਾ
    • schools colleges and offices will remain closed
      9, 10, 15, 16, 17 ਤੇ 26 ਨੂੰ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ, ਦੇਖੋ ਲਿਸਟ
    • pisces zodiac sign will not be good for health
      ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਠੀਕ ਨਹੀਂ ਰਹੇਗਾ, ਤੁਸੀਂ ਵੀ ਦੇਖੋ ਆਪਣੀ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਅਗਸਤ 2025)
    • america has postponed the 25  tariff imposed on india
      ਵੱਡੀ ਖ਼ਬਰ! ਭਾਰਤ 'ਤੇ ਲਗਾਏ ਗਏ 25% ਟੈਰਿਫ ਨੂੰ ਅਮਰੀਕਾ ਨੇ ਟਾਲਿਆ, ਜਾਣੋ ਕੀ...
    • physical illness treament
      ਪੁਰਸ਼ਾਂ ਨੂੰ ਵਧੇਰੇ ਉਮਰ ਜਾਂ ਸ਼ੂਗਰ ਕਾਰਨ ਕਿਉਂ ਮਹਿਸੂਸ ਹੁੰਦੀ ਹੈ 'ਤਾਕਤ ਦੀ ਕਮੀ'?
    • ed summons anil ambani for questioning
      ED ਨੇ ਪੁੱਛਗਿੱਛ ਲਈ ਅਨਿਲ ਅੰਬਾਨੀ ਨੂੰ ਸੱਦਿਆ, 17 ਹਜ਼ਾਰ ਕਰੋੜ ਦੇ ਕਰਜ਼ਾ...
    • trump gives pakistan exemption on tariffs
      ਟੈਰਿਫ 'ਤੇ Trump ਦਾ ਪਾਕਿਸਤਾਨ ਪ੍ਰੇਮ, ਦਿੱਤੀ ਭਾਰੀ ਛੋਟ
    • shocking incident in punjab
      Punjab: ਚਾਚੀ ਨਾਲ ਘਰੋਂ ਨਿਕਲਿਆ ਮਾਸੂਮ! ਮਗਰੋਂ ਆਏ ਫ਼ੋਨ ਨਾਲ ਹੱਕਾ-ਬੱਕਾ ਰਹਿ...
    • sanjeev arora paid obeisance at sachkhand sri harmandir sahib
      ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਵਾਸੀ ਭਾਰਤੀ ਮਾਮਲਿਆਂ ਦੇ...
    • hankerchief dresses are giving young women a stylish look
      ਆਰਗੇਨਜ਼ਾ ਟਿਸ਼ੂ ਤੋਂ ਤਿਆਰ ਸਲਵਾਰ ਤੇ ਸ਼ਰਾਰਾ ਸੂਟ ਦੇ ਰਹੇ ਔਰਤਾਂ ਨੂੰ ‘ਰਿਚ ਲੁਕ’
    • ਬਲਾਗ ਦੀਆਂ ਖਬਰਾਂ
    • something that is hidden
      ਕੁਝ ਤਾਂ ਹੈ ਜਿਸ ਦੀ ਪਰਦਾਦਾਰੀ ਹੈ
    • students
      ਵਿਦਿਆਰਥੀਆਂ ਵਿਚ ਖੁਦਕੁਸ਼ੀ ਦਾ ਵਧਦਾ ਰੁਝਾਨ ਇਕ ਗੰਭੀਰ ਮੁੱਦਾ
    • continuous mismanagement and negligence in government hospitals
      ਨਹੀਂ ਰੁਕ ਰਿਹਾ ‘ਸਰਕਾਰੀ ਹਸਪਤਾਲਾਂ ’ਚ ਮਾੜੇ ਪ੍ਰਬੰਧਾਂ ਅਤੇ ਲਾਪ੍ਰਵਾਹੀ ਦਾ...
    • india uk trade agreement
      ਭਾਰਤ-ਬਰਤਾਨੀਆ ਵਪਾਰ ਸਮਝੌਤਾ, ਪੰਜਾਬ ਤੋਂ ਬਰਾਮਦ ਨੂੰ ਵਧਾਉਣ ਦਾ ਮੌਕਾ
    • will recent events erase the stain of jungle rule
      ਕੀ ਤਾਜ਼ਾ ਘਟਨਾਵਾਂ ਜੰਗਲਰਾਜ ਦਾ ਦਾਗ ਮਿਟਾ ਸਕਣਗੀਆਂ?
    • bihar bangladeshi voters election commission
      ਬਿਹਾਰ ’ਚ ਬੰਗਲਾਦੇਸ਼ੀ ਵੋਟਰ ਦਾ ਸ਼ਗੂਫਾ
    • narendra modi rp singh india britain
      ਮੋਦੀ ਜੀ ਦਾ ਵਿਜ਼ਨ ਸਾਕਾਰ : ਇਕ ਇਤਿਹਾਸਕ ਪ੍ਰਾਪਤੀ
    • the whole country is troubled by the terror of stray dogs
      ‘ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਸਾਰਾ ਦੇਸ਼’ ਹੋ ਰਹੀਆਂ ਵੱਡੀ ਗਿਣਤੀ ’ਚ...
    • why is doubt poison to love
      ਕਿਉਂ ਸ਼ੱਕ ਕਰਨਾ ਮੁਹੱਬਤ ਦੇ ਲਈ ਜ਼ਹਿਰ ਹੈ?
    • why did dhankhar resign
      ਧਨਖੜ ਨੇ ਕਿਉਂ ਦਿੱਤਾ ਅਸਤੀਫ਼ਾ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +