Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    11:07:42 PM

  • transfers of 6 ias and 39 pcs officers in punjab

    ਪੰਜਾਬ 'ਚ 6 IAS ਤੇ 39 PCS ਅਫ਼ਸਰਾਂ ਦੇ ਤਬਾਦਲੇ...

  • one killed in blood fight between youths

    ਪਿੰਡ 'ਚ ਨਸ਼ਾ ਵੇਚਣ ਤੋਂ ਰੋਕਿਆ ਤਾਂ ਗੰਡਾਸੇ ਨਾਲ...

  • golden opportunity to work in uae

    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...

  • rajasthan set a target of 226 runs for delhi

    RR vs DC, IPL 2026: ਕਪਤਾਨ ਰਿਆਨ ਪਰਾਗ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਐਪਸਟੀਨ ਕਾਂਡ : ਪੱਛਮੀ ਨੈਤਿਕਤਾ ਦਾ ਟੁੱਟਦਾ ਭੁਲੇਖਾ

BLOG News Punjabi(ਬਲਾਗ)

ਐਪਸਟੀਨ ਕਾਂਡ : ਪੱਛਮੀ ਨੈਤਿਕਤਾ ਦਾ ਟੁੱਟਦਾ ਭੁਲੇਖਾ

  • Edited By Rakesh,
  • Updated: 05 Feb, 2026 04:22 PM
Blog
epstein case the crumbling illusion of western morality
  • Share
    • Facebook
    • Tumblr
    • Linkedin
    • Twitter
  • Comment

ਹਰ ਸੱਭਿਅਤਾ ਆਪਣੇ ਕੁਝ ਅਕਸ ਬਣਾਉਂਦੀ ਹੈ ਅਤੇ ਕਹਾਣੀਆਂ ਘੜਦੀ ਹੈ। ਇਸ ’ਚ ਉਹ ਖ਼ੁਦ ਨੂੰ ਅਤੇ ਦੂਜਿਆਂ ਨੂੰ ਦੱਸਦੀ ਹੈ ਕਿ ਉਸ ਦਾ ਮੂਲ ਉਦੇਸ਼ ਕੀ ਹੈ ਅਤੇ ਉਹ ਕਿਨ੍ਹਾਂ ਕਦਰਾਂ-ਕੀਮਤਾਂ ਨੂੰ ਪਹਿਲ ਦਿੰਦੀ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੱਛਮੀ ਸੱਭਿਅਤਾ ਦੇ ਦਰਸਾਉਣ ਵਾਲੇ ਦੇਸ਼ਾਂ ਨੇ ਖੁਦ ਨੂੰ ਮਨੁੱਖੀ ਅਧਿਕਾਰਾਂ ਦਾ ਰੱਖਿਅਕ, ਕਾਨੂੰਨੀ ਸ਼ਾਸਨ ਦਾ ਆਦਰਸ਼, ਲਿੰਗ ਸਮਾਨਤਾ ਦਾ ਮੋਢੀ, ਆਧੁਨਿਕ ਨੈਤਿਕਤਾ ਦਾ ਮਿਆਰ ਅਤੇ ਸੁਤੰਤਰਤਾ-ਅਧਿਕਾਰਾਂ ਦਾ ਪੈਰੋਕਾਰ ਐਲਾਨਿਆ। ਇਹ ਸਵੈ-ਐਲਾਨ ਸਿਰਫ ਸ਼ਬਦਾਂ ਤੱਕ ਸੀਮਤ ਨਹੀਂ ਰਿਹਾ, ਇਸ ਨੂੰ ਪੂਰੀ ਦੁਨੀਆ ’ਤੇ ਮੜਣ ਦੀ ਵੀ ਕੋਸ਼ਿਸ਼ ਕੀਤੀ ਗਈ। ਆਰਥਿਕ ਦਬਾਅ, ਸਿਆਸੀ ਦਖ਼ਲਅੰਦਾਜ਼ੀ, ਸੱਭਿਆਚਾਰਕ ਗਲਬਾ ਅਤੇ ਲੋੜ ਪੈਣ ’ਤੇ ਫੌਜੀ ਸ਼ਕਤੀ ਇਨ੍ਹਾਂ ਸਭ ਰਾਹੀਂ ਪੱਛਮੀ ਕਦਰਾਂ-ਕੀਮਤਾਂ ਨੂੰ ਵਿਸ਼ਵ ’ਤੇ ਲਾਗੂ ਕੀਤਾ ਗਿਆ। ਇਸ ’ਚ ਗੈਰ-ਪੱਛਮੀ ਸੱਭਿਅਤਾਵਾਂ ਨੂੰ ‘ਪੱਛੜਿਆ’ ਜਾਂ ‘ਅਣ-ਪ੍ਰਗਤੀਸ਼ੀਲ’ ਦੱਸ ਕੇ ਹਾਸ਼ੀਏ ’ਤੇ ਰੱਖਿਆ ਗਿਆ।

ਪਰ ਜੈਫਰੀ ਐਪਸਟੀਨ ਨਾਲ ਸਬੰਧਤ ‘ਐਪਸਟੀਨ ਫਾਈਲਜ਼’, ਜਿਸ ਦੀ ਨਵੀਂ ਖੇਪ 35 ਲੱਖ ਪੰਨੇ, 2,000 ਵੀਡੀਓ ਅਤੇ ਡੇਢ ਲੱਖ ਤੋਂ ਵੱਧ ਤਸਵੀਰਾਂ ਨੂੰ ਅਮਰੀਕੀ ਨਿਆਂ ਵਿਭਾਗ ਨੇ ਬੀਤੀ 30 ਜਨਵਰੀ ਨੂੰ ਜਾਰੀ ਕੀਤਾ ਸੀ, ਉਸ ਨੇ ਉਸ ਬਨਾਉਟੀ ਨੈਤਿਕ ਮੁਖੌਟੇ ਨੂੰ ਚੀਰ ਕੇ ਰੱਖ ਦਿੱਤਾ, ਜਿਸ ਨੂੰ ਪੱਛਮੀ ਦੁਨੀਆ ਨੇ ਖ਼ੁਦ ਦੇ ਅਕਸ ਲਈ ਤਿਆਰ ਕੀਤਾ ਸੀ। ਅਮਰੀਕੀ ਡਿਪਟੀ ਚੀਫ ਜਸਟਿਸ ਟੌਡ ਬਲੈਂਚ ਨੇ ਇਸ ਨੂੰ ਇਕ ਕਾਨੂੰਨੀ ਜ਼ਿੰਮੇਵਾਰੀ ਦੱਸਿਆ ਪਰ ਸਾਰੀਆਂ ਗਲੋਬਲ ਪ੍ਰਤੀਕਿਰਿਆਵਾਂ ਤੋਂ ਸੰਕੇਤ ਮਿਲਦਾ ਹੈ ਕਿ ਇਹ ਪੱਛਮੀ ਸੱਭਿਅਤਾ ਦਾ ਆਪਣੇ ਨੈਤਿਕ ਸੰਕਟ ਨਾਲ ਸਾਹਮਣਾ ਸੀ। ਅਮਰੀਕੀ-ਯੂਰਪੀ ਮੀਡੀਆ ਇਸ ਨੂੰ ਸਿਰਫ਼ ਸ਼ਕਤੀ, ਪੈਸਾ ਅਤੇ ਜਿਨਸੀ ਅਪਰਾਧਾਂ ਦੇ ਸਨਸਨੀਖੇਜ਼ ਮਿਸ਼ਰਣ ਵਜੋਂ ਪਰੋਸ ਰਿਹਾ ਹੈ ਪਰ ਇਸ ਨੂੰ ਸਿਰਫ਼ ਇਕ ਨਿੱਜੀ ਅਪਰਾਧ ਵਜੋਂ ਦੇਖਣਾ ਅਸਲੀਅਤ ਨੂੰ ਦਬਾਉਣ ਦਾ ਉਪਰਾਲਾ ਹੈ। ਐਪਸਟੀਨ ਕਾਂਡ ਕੋਈ ਅਪਵਾਦ ਨਹੀਂ, ਸਗੋਂ ਪੱਛਮੀ ਸੱਭਿਅਤਾ ਦੀਆਂ ਅੰਦਰੂਨੀ ਅਸਫਲਤਾਵਾਂ, ਨੈਤਿਕ ਦਵੰਦ ਅਤੇ ਪਤਨ ਦਾ ਲੱਛਣ ਹੈ।

ਜੈਫਰੀ ਐਪਸਟੀਨ ਕੋਈ ਗੁੰਮਨਾਮ ਅਤੇ ਮਾਮੂਲੀ ਅਪਰਾਧੀ ਨਹੀਂ ਸੀ। ਉਹ ਇਕ ਸੰਗਠਿਤ ਸ਼ਿਕਾਰੀ ਸੀ, ਜਿਸ ਨੂੰ ਸਿਆਸੀ, ਵਿੱਤੀ, ਵਿੱਦਿਅਕ ਅਤੇ ਰਾਜ ਪਰਿਵਾਰਕ ਸਮੂਹਾਂ ਦੀ ਸਰਪ੍ਰਸਤੀ ਹਾਸਲ ਸੀ। ਉਸ ’ਤੇ 2006 ’ਚ ਨਾਬਾਲਗਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਪਰ 2008 ’ਚ ਉਸ ਨੂੰ ਅਸਾਧਾਰਨ ਰੂਪ ’ਚ ਕਾਨੂੰਨੀ ਰਾਹਤ ਮਿਲ ਗਈ। ਸਾਲ 2019 ’ਚ ਉਹ ਫਿਰ ਸੰਘੀ ਜਿਨਸੀ ਸਮੱਗਲਿੰਗ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਹੋਇਆ ਅਤੇ ਨਿਊਯਾਰਕ ਦੀ ਜੇਲ ’ਚ ਉਸ ਦੀ ਮੌਤ ਨੂੰ ਅਚਾਨਕ ‘ਆਤਮ ਹੱਤਿਆ’ ਐਲਾਨ ਦਿੱਤਾ ਗਿਆ। ਇਸ ’ਤੇ ਅੱਜ ਸਵਾਲ ਉੱਠਦੇ ਹਨ।

ਐਪਸਟੀਨ ਨਾਲ ਜੁੜੇ ਦਸਤਾਵੇਜ਼ ਮੁੱਖ ਤੌਰ ’ਤੇ ਅਦਾਲਤੀ ਹੁਕਮਾਂ ’ਤੇ ਸਾਹਮਣੇ ਆਏ। ਇਹ ਦਸਤਾਵੇਜ਼-ਉਡਾਣ ਰਿਕਾਰਡ, ਸੰਪਰਕ ਸੂਚੀਆਂ, ਗਵਾਹੀਆਂ, ਬਿਆਨ ਅਤੇ ਅੰਦਰੂਨੀ ਪੱਤਰ ਵਿਹਾਰ-ਉਸ ਗੱਠਜੋੜ ਦਾ ਵੇਰਵਾ ਦਿੰਦੇ ਹਨ, ਜਿਸ ’ਚ ਐਪਸਟੀਨ ਰਾਸ਼ਟਰਪਤੀ, ਅਮੀਰਾਂ, ਮੀਡੀਆ, ਯੂਨੀਵਰਸਿਟੀ, ਰਾਜਘਰਾਣਿਆਂ ਆਦਿ ਸਭ ਦੇ ਵਿਚਕਾਰ ਸਹਿਜ ਰੂਪ ’ਚ ਉੱਠਦਾ-ਬੈਠਦਾ ਸੀ। ਇਹ ਸਪਸ਼ਟ ਹੈ ਕਿ ਦਸਤਾਵੇਜ਼ਾਂ ’ਚ ਸਿਰਫ਼ ਨਾਵਾਂ ਦਾ ਜ਼ਿਕਰ ਅਪਰਾਧ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਬਦਮਾਸ਼ ਦੇ ਆਲੇ-ਦੁਆਲੇ ਪ੍ਰਭਾਵਸ਼ਾਲੀ ਹਸਤੀਆਂ ਦਾ ਘੇਰਾ ਪੱਛਮੀ ਨੈਤਿਕਤਾ ਦੇ ਪਤਨ ਵੱਲ ਇਸ਼ਾਰਾ ਜ਼ਰੂਰ ਕਰਦਾ ਹੈ। ਐਪਸਟੀਨ ਦਾ ਜਹਾਜ਼, ਜਿਸ ਦਾ ਨਾਂ ‘ਲੋਲਿਤਾ ਐਕਸਪ੍ਰੈਸ’ ਸੀ-ਉਹ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀਆਂ ਨੂੰ ਉਸ ਦੇ ਨਿੱਜੀ ਟਾਪੂ ਅਤੇ ਰਿਹਾਇਸ਼ਾਂ ਤੱਕ ਲੈ ਜਾਂਦਾ ਸੀ।

ਪੱਛਮ ਦਾ ਦਾਅਵਾ ਹੈ ਕਿ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹਨ, ਜਿਸ ਨੂੰ ‘ਐਪਸਟੀਨ ਫਾਈਲਜ਼’ ਢੇਰ ਕਰ ਦਿੰਦੀਆਂ ਹਨ। ਆਮ ਨਾਗਰਿਕ ਲਈ ਨਿਆਂ ਤੁਰੰਤ ਅਤੇ ਕਠੋਰ ਅਤੇ ਉੱਚ ਵਰਗ ਲਈ ਦੇਰੀ ਨਾਲ ਅਤੇ ਲਚਕੀਲਾ-ਇਹ ਅਸਮਾਨਤਾ ਢਾਂਚਾਗਤ ਸਮੱਸਿਆ ਦਾ ਪ੍ਰਮਾਣ ਹੈ। ਇਹ ਸਭ ਅਚਾਨਕ ਨਹੀਂ ਹੋਇਆ ਹੈ। ਇਹ ਘਟਨਾਕ੍ਰਮ ਉਸ ਸੱਭਿਆਚਾਰਕ ਚਿੰਤਨ ਦਾ ਨਤੀਜਾ ਹੈ, ਜਿਸ ’ਚ ਆਜ਼ਾਦੀ ਨੂੰ ਜ਼ਿੰਮੇਵਾਰੀ ਤੋਂ, ਇੱਛਾਵਾਂ ਨੂੰ ਸੰਜਮ ਤੋਂ ਅਤੇ ਅਧਿਕਾਰਾਂ ਨੂੰ ਕਰਤੱਵਾਂ ਤੋਂ ਵੱਖ ਕਰ ਦਿੱਤਾ ਗਿਆ। ਜਦੋਂ ਮਨੁੱਖੀ ਸਰੀਰ ਦਾ ਬਾਜ਼ਾਰੀਕਰਨ ਆਜ਼ਾਦੀ-ਆਧੁਨਿਕਤਾ ਦੇ ਨਾਂ ’ਤੇ ਜਾਇਜ਼ ਠਹਿਰਾਇਆ ਜਾਣ ਲੱਗਾ ਅਤੇ ਉਹ ਜੀਵਨ ਦਾ ਹਿੱਸਾ ਬਣ ਜਾਵੇ, ਤਾਂ ਉੱਥੇ ਸਸ਼ਕਤੀਕਰਨ ਦੀ ਥਾਂ ਸ਼ੋਸ਼ਣ, ਬੇਰਹਿਮੀ ਲੈ ਲੈਂਦੀ ਹੈ।

‘ਐਪਸਟੀਨ ਫਾਈਲਜ਼’ ਪੱਛਮੀ ਆਧੁਨਿਕਤਾ ਦਾ ਕੋਈ ਅਪਵਾਦ ਨਹੀਂ, ਸਗੋਂ ਉਸੇ ਨੈਤਿਕ ਅਸ਼ਲੀਲਤਾ ਦਾ ਤਰਕਪੂਰਨ ਨਤੀਜਾ ਹਨ, ਜਿਸ ’ਚ 40 ਫੀਸਦੀ ਅਮਰੀਕੀ ਨੌਜਵਾਨ ਇਕੱਲਤਾ, ਡਿਪਰੈਸ਼ਨ ਅਤੇ ਮਾਨਸਿਕ ਬਿਮਾਰੀ ਨਾਲ ਜੂਝ ਰਹੇ ਹਨ, ਜਿਸ ਨਾਲ ਸਾਲਾਨਾ 400-600 ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਦਾ ਜਨਮ ਹੁੰਦਾ ਹੈ। 1960 ’ਚ ਸਿਰਫ਼ 13 ਫੀਸਦੀ ਅਮਰੀਕੀ ਇਕੱਲੇ ਰਹਿੰਦੇ ਸਨ, ਜੋ 2022 ’ਚ ਵਧ ਕੇ 29 ਫੀਸਦੀ ਹੋ ਗਏ। ਤਲਾਕ ਦੀ ਦਰ 40-80 ਫੀਸਦੀ ਦੇ ਵਿਚਕਾਰ ਹੈ, ਤਾਂ ਇਕ-ਤਿਹਾਈ ਨੌਜਵਾਨ ਅਮਰੀਕੀ ਆਪਣੇ ਮਾਤਾ-ਪਿਤਾ ਨਾਲ ਨਹੀਂ ਰਹਿਣਾ ਚਾਹੁੰਦੇ। 2019 ’ਚ ਅਮਰੀਕੀ ਸਰਕਾਰ ਨੇ ਬਜ਼ੁਰਗਾਂ ਦੀ ਦੇਖਭਾਲ ’ਤੇ 1.5 ਟ੍ਰਿਲੀਅਨ ਡਾਲਰ ਖ਼ਰਚ ਕੀਤੇ ਸਨ, ਜਿਸ ਦੇ 2029 ਤੱਕ ਦੁੱਗਣੇ ਹੋਣ ਦੀ ਸੰਭਾਵਨਾ ਹੈ। ਇੰਨਾ ਹੀ ਨਹੀਂ, ‘ਰੀ-ਹੋਮਿੰਗ’ ਨਾਂ ਦੇ ਗੁਪਤ ਆਯੋਜਨਾਂ ਰਾਹੀਂ ‘ਅਣਚਾਹੇ’ ਬੱਚਿਆਂ ਦੀ ਪਰੇਡ ਕਰਵਾ ਕੇ ਉਨ੍ਹਾਂ ਨੂੰ ਨਵੇਂ ਸਰਪ੍ਰਸਤਾਂ ਤੱਕ ਪਹੁੰਚਾਇਆ ਜਾਂਦਾ ਹੈ। ਇਹ ਸਮਾਜਿਕ ਤਰੇੜਾਂ ਉਸੇ ਅਖੌਤੀ ‘ਪੱਛਮੀ ਮਾਡਲ’ ਦੀਆਂ ਹਨ, ਜਿਸ ਨੂੰ ਕਦੇ ਸਰਵਵਿਆਪੀ ਆਦਰਸ਼ ਮੰਨਿਆ ਗਿਆ ਸੀ।

ਇਤਿਹਾਸ ਵੀ ਪੱਛਮੀ ਨੈਤਿਕ ਦਾਅਵਿਆਂ ਦੀ ਅਸਲੀਅਤ ਦਿਖਾਉਂਦਾ ਹੈ। ਚਰਚ ਪ੍ਰੇਰਿਤ ‘ਇਨਕੁਇਜ਼ੀਸ਼ਨ’ ’ਚ ਲੱਖਾਂ ਲੋਕਾਂ ਨੂੰ ਸਾੜ ਕੇ ਅਤੇ ਅਣਗਿਣਤ ਔਰਤਾਂ ਨੂੰ ਚੁੜੇਲ ਐਲਾਨ ਕੇ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਸੀ। ਅਮਰੀਕਾ, ਆਸਟਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ’ਚ ਮੂਲ ਨਿਵਾਸੀਆਂ ਦੀ ਸੱਭਿਅਤਾ ਨੂੰ ਤਬਾਹ ਕੀਤਾ ਗਿਆ। ਭਾਰਤ ’ਚ ਦਲਿਤ-ਜਨਜਾਤੀਆਂ ਅਤੇ ਅਮਰੀਕਾ ’ਚ ਕਾਲੇ ਲੋਕਾਂ ਦੀ ਸੱਭਿਆਚਾਰਕ ਪਛਾਣ ਖੋਹ ਲਈ ਗਈ। ਚਰਚ ਪ੍ਰੇਰਿਤ ਸੰਸਥਾਵਾਂ ’ਚ ਜਿਨਸੀ ਅਪਰਾਧੀਆਂ ਦੀ ਰੱਖਿਆ ਦਾ ਵੀ ਇਤਿਹਾਸ ਰਿਹਾ ਹੈ। ਸਾਲ 2004 ਦੀ ਜੌਨ ਜੇ ਰਿਪੋਰਟ ਨੇ ਅਮਰੀਕਾ ’ਚ 4,392 ਪਾਦਰੀਆਂ ਦੇ ਜਿਨਸੀ ਸ਼ੋਸ਼ਣ ਦਾ ਖੁਲਾਸਾ ਕੀਤਾ ਸੀ। ਇਵੇਂ ਹੀ ਅਕਤੂਬਰ 2022 ’ਚ ਫਰਾਂਸੀਸੀ ਚਰਚਾਂ ’ਚ ਪਾਦਰੀਆਂ ਵੱਲੋਂ 3,30,000 ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਪਰਦਾਫਾਸ਼ ਹੋਇਆ ਸੀ। ਇਸ ਤਰ੍ਹਾਂ ਦੇ ਕਈ ਮਾਮਲੇ ਹਨ ਅਤੇ ਇਸੇ ਲੜੀ ਦੀ ਨਵੀਂ ਕੜੀ ‘ਐਪਸਟੀਨ ਫਾਈਲਜ਼’ ਹਨ।

ਬਦਕਿਸਮਤੀ ਨਾਲ ਬਸਤੀਵਾਦ ਦਾ ਸ਼ਿਕਾਰ ਰਹੇ ਭਾਰਤ ਸਮੇਤ ਕਈ ਦੇਸ਼ਾਂ ਨੇ ਪੱਛਮੀ ਢਾਂਚੇ ਨੂੰ ਹੀ ਆਧੁਨਿਕਤਾ ਸਮਝਿਆ। ਇਹ ਸੁਖਦਾਈ ਹੈ ਕਿ ਭਾਰਤ ਹੌਲੀ-ਹੌਲੀ ਆਪਣੀ ਸਦੀਵੀ ਸਨਾਤਨ ਨੈਤਿਕਤਾ ਵੱਲ ਪਰਤ ਰਿਹਾ ਹੈ। ਗੀਤਾ ਦਾ ਕਰਮਯੋਗ- ‘ਕਰਮਣਯੇਵਾਧਿਕਾਰਸਤੇ ਮਾ ਫਲੇਸ਼ੂ ਕਦਾਚਨ’- ਨੂੰ ਸਰਵਉੱਚ ਮੰਨਦਾ ਹੈ। ਜਦੋਂ ਧਰਮ ਦਾ ਪਾਲਣ ਕੀਤਾ ਜਾਂਦਾ ਹੈ, ਉਦੋਂ ਦੂਜਿਆਂ ਦੇ ਅਧਿਕਾਰ ਆਪਣੇ ਆਪ ਸੁਰੱਖਿਅਤ ਹੋ ਜਾਂਦੇ ਹਨ। ਇੱਥੇ ‘ਧਰਮ’ ਸਿਰਫ਼ ਪੂਜਾ-ਪੱਧਤੀ ਨਹੀਂ, ਜ਼ਿੰਮੇਵਾਰੀ ਦਾ ਮਾਰਗ ਹੈ। ਸੂਰਜ ਦਾ ‘ਧਰਮ’ ਪ੍ਰਕਾਸ਼ ਦੇਣਾ, ਜਲ ਦਾ ਜੀਵਨ ਦੇਣਾ ਹੈ। ਇਸੇ ਤਰ੍ਹਾਂ ਪਿਤਾ, ਮਾਤਾ, ਅਧਿਆਪਕ ਅਤੇ ਸ਼ਾਸਕ ਦਾ ‘ਧਰਮ’ ਉਨ੍ਹਾਂ ਦੇ ਫਰਜ਼ਾਂ ਨੂੰ ਨਿਭਾਉਣਾ ਹੈ। ਇਹੀ ਨੈਤਿਕ ਢਾਂਚਾ ਸਮਾਜ ’ਚ ਨਿਆਂ, ਸਦਭਾਵਨਾ ਅਤੇ ਅਧਿਕਾਰਾਂ ਨੂੰ ਯਕੀਨੀ ਬਣਾਉਂਦਾ ਹੈ।

‘ਐਪਸਟੀਨ ਫਾਈਲਜ਼’ ਸਿਰਫ਼ ਅਪਰਾਧਿਕ ਤਾਣਾ-ਬਾਣਾ ਨਹੀਂ, ਸਗੋਂ ਇਕ ਸੱਭਿਅਤਾ ਦੀ ਅਸਫਲਤਾ ਹੈ। ਭਾਰਤ ਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ ਕਿ ਪੱਛਮ ਦੀਆਂ ਗਲਤੀਆਂ ਨੂੰ ਨਾ ਦੁਹਰਾਏ, ਸਗੋਂ ਆਪਣੇ ਕਰਮ, ਧਰਮ, ਸੰਜਮ ਅਤੇ ਨੈਤਿਕ ਜ਼ਿੰਮੇਵਾਰੀ ’ਤੇ ਆਧਾਰਿਤ ਸੱਭਿਅਤਾ ਦੀ ਵਿਰਾਸਤ ਨੂੰ ਮਜ਼ਬੂਤ ਕਰੇ।

ਬਲਬੀਰ ਪੁੰਜ

  • Epstein case
  • crumbling illusion
  • Western morality

ਸਾਨੂੰ ਹੋਰ ਜ਼ਿਆਦਾ ‘ਮੁਹੰਮਦ’ ਦੀਪਕਾਂ ਦੀ ਲੋੜ ਹੈ

NEXT STORY

Stories You May Like

  • the bjp s lotus will bloom in west bengal nitin nabin
    ਪੱਛਮੀ ਬੰਗਾਲ 'ਚ ਖਿੜੇਗਾ ਭਾਜਪਾ ਦਾ 'ਕਮਲ': ਨਿਤਿਨ ਨਬੀਨ
  • senior bjp leader and former rajya sabha member tarun vijay interview
    ਪੱਛਮੀ ਬੰਗਾਲ 'ਚ ਜਿੱਤ ਦਾ ਝੰਡਾ ਲਹਿਰਾਏਗੀ ਭਾਜਪਾ : ਤਰੁਣ ਵਿਜੇ
  • west bengal  voting  violence
    ਪੱਛਮੀ ਬੰਗਾਲ 'ਚ ਵੋਟਿੰਗ ਦੌਰਾਨ ਕਈ ਥਾਵਾਂ 'ਤੇ ਭੜਕੀ ਹਿੰਸਾ, ਕੀਤੀ ਭੰਨਤੋੜ
  • uae s difficulties increase amid west asia tensions warning to america
    ਪੱਛਮੀ ਏਸ਼ੀਆ ਤਣਾਅ ਦਰਮਿਆਨ UAE ਦੀ ਵਧੀ ਮੁਸ਼ਕਲ, ਅਮਰੀਕਾ ਨੂੰ ਦੇ'ਤੀ ਇਹ ਚਿਤਾਵਨੀ
  • election voting attack incident
    ਵੱਡੀ ਖ਼ਬਰ : ਵੋਟਾਂ ਦੌਰਾਨ ਸੁੱਟੇ ਦੇਸੀ ਬੰਬ, ਜ਼ਬਰਦਸਤ ਬਲਾਸਟ, ਪੱਛਮੀ ਬੰਗਾਲ 'ਚ ਕਈ ਥਾਈਂ ਗੜਬੜੀ
  • mamata banerjee 4 time west bengal cm
    ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨਗੇ: ਤੇਜਸਵੀ
  • elections  polling booths evm machines
    ਪੱਛਮੀ ਬੰਗਾਲ ਚੋਣਾਂ: ਕਈ ਪੋਲਿੰਗ ਬੂਥਾਂ 'ਤੇ EVM ਮਸ਼ੀਨਾਂ ਖ਼ਰਾਬ, ਕਈ ਥਾਵਾਂ 'ਤੇ ਵਾਪਰੀਆਂ ਹਿੰਸਕ ਘਟਨਾਵਾਂ
  • west bengal second phase  142 seats  voting
    ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ : ਦੂਜੇ ਪੜਾਅ ਦੀਆਂ 142 ਸੀਟਾਂ ਲਈ ਵੋਟਿੰਗ ਸ਼ੁਰੂ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • alert of storm in punjab
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ Alert! 2,3,4,5,6 ਨੂੰ ਭਾਰੀ ਮੀਂਹ, ਇਨ੍ਹਾਂ...
  • hindu shiv sena all india president  s car set on fire
    ਜਲੰਧਰ ’ਚ ਭੈਣ ਦੇ ਘਰ ਆਏ ਹਿੰਦੂ ਸ਼ਿਵ ਸੈਨਾ ਦੇ ਆਲ ਇੰਡੀਆ ਪ੍ਰਧਾਨ ਦੀ ਗੱਡੀ ਨੂੰ...
  • a young man was robbed at gunpoint  ghai dharam kanda
    ਜਲੰਧਰ 'ਚ ਘਈ ਧਰਮ ਕੰਡਾ ਦੁਕਾਨ 'ਤੇ ਤੇਜ਼ਧਾਰ ਹਥਿਆਰ ਵਿਖਾ ਨੌਜਵਾਨ ਨਾਲ ਕੀਤੀ...
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
Trending
Ek Nazar
congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

riyan parag

BCCI ਦੀ ਸਜ਼ਾ ਤੋਂ ਬਾਅਦ ਰਿਆਨ ਪਰਾਗ ਦਾ ਧਮਾਕਾ; DC ਖ਼ਿਲਾਫ਼ ਕਰ'ਤਾ ਇਹ ਕਮਾਲ

crocodile attack

ਹਰਿਦੁਆਰ : ਗਰਮੀ ਤੋਂ ਬਚਣ ਲਈ ਨਦੀ 'ਚ ਨਹਾਉਣ ਗਏ ਮੁੰਡੇ ਨੂੰ ਖਿੱਚ ਕੇ ਲੈ ਗਿਆ...

suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

i want to win five ipl titles like dhoni rahul

KL ਰਾਹੁਲ ਦਾ ਵੱਡਾ ਬਿਆਨ: 'ਮਹਿੰਦਰ ਸਿੰਘ ਧੋਨੀ ਵਾਂਗ ਜਿੱਤਣਾ ਚਾਹੁੰਦਾ ਹਾਂ 5...

ipl 2026

IPL 'ਚ ਹੋਈ ਨਵੇਂ ਖਿਡਾਰੀ ਦੇ ਐਂਟਰੀ, ਹਾਲੇ ਤੱਕ ਨਹੀਂ ਖੇਡਿਆ ਕੋਈ T-20 ਮੈਚ!

firing in bajaur

ਪਾਕਿਸਤਾਨ: ਸਰਹੱਦ ਪਾਰ ਗੋਲੀਬਾਰੀ 'ਚ 6 ਜਵਾਕਾਂ ਦੀ ਮੌਤ

dog max s lavish retirement party at amritsar airport

ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

operation by pakistan

ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ ਨੇੜੇ 13 ਅੱਤਵਾਦੀ ਕੀਤੇ ਢੇਰ

shameful incident in ludhiana

ਪੰਜਾਬ: ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਾਲਤ ਵੇਖ ਮਾਪਿਆਂ ਦੇ ਪੈਰਾਂ ਹੇਠੋਂ...

routes were diverted in jalandhar route plan released

ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ

i miss him a lot hema malini remembers dharmendra

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

health deteriorated due to workload

ਕੰਮ ਦੇ ਬੋਝ ਨੇ ਲਈ 8.4 ਲੱਖ ਲੋਕਾਂ ਦੀ ਜਾਨ! ਕਰੋੜਾਂ ਦੀ ਵਿਗੜੀ ਸਿਹਤ, ਹੈਰਾਨ...

famous singer passes away

ਪੰਜਾਬੀ ਸੰਗੀਤ ਜਗਤ ਨੂੰ ਡੂੰਘਾ ਸਦਮਾ; ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ

when will mithun chakraborty become a grandfather

ਕਦੋਂ ਦਾਦਾ ਬਣਨਗੇ ਮਿਥੁਨ ਚਕਰਵਰਤੀ ? ਨੂੰਹ ਨੇ ਕੀਤਾ ਖੁਲਾਸਾ

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the so called vips should listen to the voice of the common people
      ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ
    • the lives of those in need can be saved by donating
      ‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!
    • tim cook india
      ਖ਼ਰਾਬ ਸ਼ੁਰੂਆਤ ਤੋਂ ਸਫਲਤਾ ਤੱਕ : ‘ਟਿਮ ਕੁਕ’ ਨੇ ਕਿਵੇਂ ਬਦਲੀ ਭਾਰਤ ਲਈ ਆਪਣੀ...
    • democracy and elections
      ਲੋਕਤੰਤਰ ’ਤੇ ਹਾਵੀ ਚੋਣ ਤੰਤਰ
    • madhu limaye was a sage of indian politics
      ਭਾਰਤੀ ਰਾਜਨੀਤੀ ਦੇ ਰਿਸ਼ੀ ਸਨ ਮਧੂ ਲਿਮਏ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +