Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 02, 2026

    4:35:18 PM

  • deadbody of migrant worker who attended rally found in fields

    ਪੰਜਾਬ: ਰੈਲੀ 'ਚ ਗਏ ਪ੍ਰਵਾਸੀ ਮਜ਼ਦੂਰ ਦੀ ਖੇਤਾਂ...

  • dig navin singla reveals lpu student protest

    LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ...

  • electrician  daughter  father  mother

    ਕਰੰਟ ਲੱਗਣ ਨਾਲ ਬਿਜਲੀ ਮਕੈਨਿਕ ਦੀ ਮੌਤ, ਇਕੱਲੀ ਰਹਿ...

  • four accused running an illegal network in punjab arrested

    ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਸ਼ਮੀਰ ਦਾ ਹਰ ਦੂਜਾ ਨੌਜਵਾਨ ਡਿਪ੍ਰੈਸ਼ਨ ਦਾ ਸ਼ਿਕਾਰ ਰਿਹਾ ਹੈ

BLOG News Punjabi(ਬਲਾਗ)

ਕਸ਼ਮੀਰ ਦਾ ਹਰ ਦੂਜਾ ਨੌਜਵਾਨ ਡਿਪ੍ਰੈਸ਼ਨ ਦਾ ਸ਼ਿਕਾਰ ਰਿਹਾ ਹੈ

  • Updated: 13 Aug, 2019 07:13 AM
Blog
every other youth in kashmir is suffering from depression
  • Share
    • Facebook
    • Tumblr
    • Linkedin
    • Twitter
  • Comment

ਐੱਨ. ਕੇ. ਸਿੰਘ
ਭਾਰਤ ਦੇ ਸੰਵਿਧਾਨ ਦੀ ਧਾਰਾ-370 ਹੁਣ ਕਸ਼ਮੀਰ ’ਤੇ ਲਾਗੂ ਨਹੀਂ ਹੋਵੇਗੀ ਅਤੇ ਨਾਲ ਹੀ ਵਾਦੀ (ਕਸ਼ਮੀਰ) ਅਤੇ ਜੰਮੂ ਨੂੰ ਮਿਲਾ ਕੇ ਕੇਂਦਰ-ਸ਼ਾਸਿਤ ਪ੍ਰਦੇਸ਼ ਬਣੇਗਾ, ਜਿਸ ਦੀ ਆਪਣੀ ਵਿਧਾਨ ਸਭਾ ਤਾਂ ਹੋਵੇਗੀ ਪਰ ਜਿਸ ਵਿਚ ਪੁਲਸ ਅਤੇ ਹੋਰ ਕਾਰਜ ਕੇਂਦਰ ਸਰਕਾਰ ਦੇ ਸਿੱਧੇ ਕੰਟਰੋਲ ’ਚ ਹੋਣਗੇ, ਕੁਝ ਦਿੱਲੀ ਦੀ ਤਰਜ਼ ’ਤੇ ਪਰ ਇਹ ਸਭ ਅਜੇ ਸਿਰਫ ਕਾਗਜ਼ਾਂ ਵਿਚ ਹੋਇਆ ਹੈ। ਜੋ ਕਸ਼ਮੀਰ ਦੀ ਸਥਿਤੀ ਤੋਂ ਜਾਣੂੰ ਹਨ, ਉਹ ਇਹ ਵੀ ਜਾਣਦੇ ਹਨ ਕਿ ਜਦੋਂ ਤਕ ਇਸ ਨੂੰ ਕਸ਼ਮੀਰ ਦੀ ਜਨਤਾ ਦੇ ਦਿਲਾਂ ’ਤੇ ਨਹੀਂ ਉਕੇਰਿਆ ਜਾਵੇਗਾ, ਉਦੋਂ ਤਕ ਆਸ ਅਨੁਸਾਰ ਮਕਸਦ ਦੀ ਪੂਰਤੀ ਨਹੀਂ ਹੋ ਸਕੇਗੀ ਅਤੇ ਦਿਲਾਂ ’ਤੇ ਉਕੇਰਨ ਦਾ ਕੰਮ ਹਫਤਿਆਂ, ਮਹੀਨਿਆਂ ਜਾਂ ਸਾਲ ਵਿਚ ਨਹੀਂ ਹੁੰਦਾ। ਜ਼ਖ਼ਮ ਡੂੰਘਾ ਹੈ, ਇਸ ਲਈ ਲੰਮਾ ਸਮਾਂ ਲੱਗੇਗਾ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ’ਚ ਇਕ ਬੜਾ ਹੀ ਸਪੱਸ਼ਟ ਸੰਦੇਸ਼ ਕਸ਼ਮੀਰ ਦੇ ਲੋਕਾਂ ਨੂੰ ਦਿੱਤਾ ਹੈ ਅਤੇ ਉਹ ਇਹ ਹੈ, ‘‘ਤੁਸੀਂ ਹੱਥਾਂ ’ਚੋਂ ਪੱਥਰ ਅਤੇ ਬੰਦੂਕ ਛੱਡੋ, ਅਸੀਂ ਤੁਹਾਨੂੰ ਅਪੁਆਇੰਟਮੈਂਟ ਲੈਟਰ ਦਿਆਂਗੇ’ ਜਾਂ ਵਿਕਾਸ ਦੇ ਨਵੇਂ ਸਿਖਰ ਤਕ ਲਿਜਾਵਾਂਗੇ।’’ ਮੋਦੀ ਸਰਕਾਰ ਦਾ ਸਫਰ ਸੌਖਾ ਨਹੀਂ ਹੋਵੇਗਾ। ਪਹਿਲਾਂ ਭਰੋਸਾ ਦਿਵਾਉਣਾ ਹੋਵੇਗਾ ਅਤੇ ਉਹ ਵੀ ਉਦੋਂ, ਜਦੋਂ ਹਲਕਾ ਜਿਹਾ ਵੀ ਦਬਾਅ ਹਟਾਉਣਾ ਅੱਤਵਾਦੀਆਂ ਨੂੰ ਦੰਗਾ-ਫਸਾਦ ਦਾ ਮੌਕਾ ਦੇਣਾ ਹੋਵੇਗਾ ਅਤੇ ਨਾ ਦੇਣ ਨਾਲ ਆਮ ਲੋਕਾਂ ਦਾ ਭਰੋਸਾ ਜਾਂਦਾ ਰਹੇਗਾ। ਸ਼ਾਇਦ ਪਾਕਿਸਤਾਨ ਨਾਲ ਜੰਗ ਲੜਨੀ ਇਸ ਸਥਿਤੀ ਨਾਲ ਨਜਿੱਠਣ ਨਾਲੋਂ ਸੌਖੀ ਹੋਵੇਗੀ। ਕਿਸਾਨ ਆਪਣੀ ਉਪਜ ਮੰਡੀ ’ਚ ਲਿਜਾਣ ਲਈ ਜਿਹੜੀ ਗੱਡੀ ਦੀ ਵਰਤੋਂ ਕਰ ਰਿਹਾ ਹੈ, ਉਸ ਦੇ ਹੇਠਾਂ ਕੀ ਹਥਿਆਰ ਰੱਖਿਆ ਹੈ, ਇਹ ਦੇਖਣਾ ਜ਼ਰੂਰੀ ਹੈ ਪਰ ਅਜਿਹਾ ਕਰਨ ਨਾਲ ਕਿਸਾਨ ਕੀ ਖੁੱਲ੍ਹੇ ਹੱਥਾਂ ਨਾਲ ਬੰਦੂਕਾਂ ਫੜੀ ਫੌਜੀਆਂ ਨੂੰ ਖੁਸ਼ੀ ਨਾਲ ਦੇਖੇਗਾ? ਮੋਦੀ ਸਰਕਾਰ ਲਈ ਇਹ ਸਥਿਤੀ ਇਕ ਪਾਸੇ ਖੂਹ ਅਤੇ ਇਕ ਪਾਸੇ ਖੱਡ ਵਿਚਾਲਿਓਂ ਨਿਕਲਣ ਵਰਗੀ ਹੈ।

ਦੁਨੀਆ ਦੀ ਇਕ ਬੇਹੱਦ ਪ੍ਰਸਿੱਧ ਸੰਸਥਾ ‘ਡਾਕਟਰਜ਼ ਵਿਦਾਊਟ ਬਾਰਡਰਜ਼’ ਨੇ ਸੰਨ 2015 ’ਚ ਅਕਤੂਬਰ ਤੋਂ ਦਸੰਬਰ ਤਕ ਕਸ਼ਮੀਰ ਦੇ 5428 ਨੌਜਵਾਨਾਂ ’ਤੇ ਕੀਤੇ ਇਕ ਅਧਿਐਨ ’ਚ ਪਤਾ ਲਗਾਇਆ ਕਿ ਇਥੇ ਲਗਭਗ ਹਰ ਦੂਜਾ ਨੌਜਵਾਨ ਮਾਨਸਿਕ ਵਿਕਾਰ (ਮੈਂਟਲ ਡਿਸਆਰਡਰ) ਦਾ ਸ਼ਿਕਾਰ ਹੈ, 19 ਫੀਸਦੀ (ਹਰ ਪੰਜਵਾਂ) ਗੰਭੀਰ ਸਦਮਾ ਦੇਣ ਵਾਲੇ ਮਾਨਸਿਕ ਦਬਾਅ ਸਬੰਧੀ ਡਿਸਆਰਡਰ (ਪੋਸਟ-ਟਰੌਮਾ ਸਟਰੈੱਸ ਡਿਸਆਰਡਰ-ਪੀ. ਟੀ. ਐੱਸ. ਡੀ.) ਦਾ ਮਰੀਜ਼ ਹੈ। ਬਾਲਗਾਂ ’ਚ ਡਿਪ੍ਰੈਸ਼ਨ ਦੀ ਸਥਿਤੀ 41 ਫੀਸਦੀ ਹੈ, ਜਦਕਿ ਉਸੇ ਸਾਲ ਦੇ ਭਾਰਤ ਦੇ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ 2015-16 ਅਨੁਸਾਰ ਦੇਸ਼ ’ਚ ਇਸ ਤਰ੍ਹਾਂ ਦੀ ਮਾਨਸਿਕ ਅਵਸਥਾ ਦੇ ਮਾਮਲੇ ਸਿਰਫ 8.9 ਫੀਸਦੀ ਹਨ। ਕੀ ਕਾਰਨ ਹੈ ਕਿ ਜੇਕਰ ਪ੍ਰਤੀ ਵਿਅਕਤੀ ਆਮਦਨ ਵੀ ਚੰਗੀ ਹੈ, ਬੇਰੋਜ਼ਗਾਰੀ ਵੀ ਰਾਸ਼ਟਰੀ ਔਸਤ ਤੋਂ ਘੱਟ ਹੈ, ਰਹਿਣ-ਸਹਿਣ ਦਾ ਢੰਗ ਵੀ ਵਧੀਆ ਹੈ, ਸਰੀਰਕ ਤੰਦਰੁਸਤੀ ਵੀ ਚੰਗੀ ਹੈ ਤਾਂ ਕਸ਼ਮੀਰ ਦਾ ਨੌਜਵਾਨ ਡਿਪ੍ਰੈਸ਼ਨ ’ਚ ਕਿਉਂ ਹੈ।

ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਵਿਰੋਧਤਾ ਕਰਨ ਵਾਲੇ ਵਿਸ਼ਲੇਸ਼ਕਾਂ ਨੇ ਵਿਕਾਸ ਦੇ ਕੁਝ ਅੰਕੜੇ ਦੇਖ ਕੇ ਪਿਛਲੇ 3 ਦਿਨਾਂ ’ਚ ਦੱਸਣਾ ਚਾਹਿਆ ਹੈ ਕਿ ਵਿਕਾਸ ਦੇ ਸਾਰੇ ਪੈਮਾਨਿਆਂ ’ਤੇ ਜੰਮੂ ਅਤੇ ਕਸ਼ਮੀਰ ਰਾਸ਼ਟਰੀ ਔਸਤ ਨਾਲੋਂ ਵਧੀਆ ਹੈ। ਉਨ੍ਹਾਂ ਦਾ ਪੂਰਾ ਵਿਸ਼ਲੇਸ਼ਣ ਬੇਸਿਰ-ਪੈਰ ਵਾਲਾ ਹੈ। ਪ੍ਰਤੀ ਵਿਅਕਤੀ ਆਮਦਨ ਦਾ ਵਧਣਾ ਜਾਂ ਘਟਣਾ ਕਿਸੇ ਇਲਾਕੇ ਦੇ ਵਿਕਾਸ ਦਾ ਸਿਰਫ ਇਕ ਛੋਟਾ ਪੈਮਾਨਾ ਹੁੰਦਾ ਹੈ ਅਤੇ ਉਹ ਵੀ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸਰਕਾਰੀ ਯੋਜਨਾਵਾਂ ’ਚ ਕਿੰਨਾ ਪੈਸਾ ਆਇਆ ਅਤੇ ਇਸ ਦੀ ਵਰਤੋਂ ਕਿਵੇਂ ਹੋਈ? ਜੇਕਰ ਸਾਖਰਤਾ ਦਰ ਘੱਟ ਹੈ (ਇਸ ਸੂਬੇ ਦੀ ਸਾਖਰਤਾ ਦਰ 67.2 ਫੀਸਦੀ ਹੈ, ਜਦਕਿ ਰਾਸ਼ਟਰੀ ਔਸਤ 75 ਫੀਸਦੀ ਹੈ) ਤਾਂ ਉਹ ਅਸਲੀ ਸੂਚਕ ਹੁੰਦਾ ਹੈ ਸਰਕਾਰਾਂ ਦੇ ਸਿੱਖਿਆ ਪ੍ਰਤੀ ਯਤਨਾਂ ਦਾ, ਭਾਵ ਕਸ਼ਮੀਰ ਅਤੇ ਬਿਹਾਰ ਦੀ ਸਾਖਰਤਾ ਦਰ ਨੇੜੇ-ਤੇੜੇ ਹੈ। ਨਾਲ ਹੀ ਕਸ਼ਮੀਰ ਸੂਬਾ ਸਮੁੱਚੇ ਘਰੇਲੂ ਉਤਪਾਦ (ਜੀ. ਐੱਸ. ਡੀ. ਪੀ.) ਦੀ 5.5 ਦਰ ਨਾਲ ਸਭ ਤੋਂ ਹੇਠਲੇ ਡੰਡੇ ਦੇ ਤਿੰਨ ਸੂਬਿਆਂ ਨਾਲ ਖੜ੍ਹਾ ਹੈ। ਜੇਕਰ ਬਾਲ ਮੌਤ ਦਰ 23 ਪ੍ਰਤੀ 1000 ਨਾਲ ਇਹ ਸੂਬਾ 33 ਫੀਸਦੀ ਦੀ ਰਾਸ਼ਟਰੀ ਔਸਤ ਤੋਂ ਵਧੀਆ ਹੈ ਤਾਂ ਇਸ ਦੇ ਪਿੱਛੇ ਵਧੀਆ ਜਲਵਾਯੂ/ਵਾਤਾਵਰਣ, ਖਾਣ-ਪੀਣ ’ਚ ਮਾਸਾਹਾਰੀ ਅਤੇ ਸਾਰੇ ਸਮਾਜਿਕ-ਸੱਭਿਆਚਾਰਕ ਕਾਰਕ ਹੁੰਦੇ ਹਨ। ਜੇਕਰ ਇਹ ਦੱਸਿਆ ਜਾ ਰਿਹਾ ਹੈ ਕਿ ਇਥੇ ਬੇਰੋਜ਼ਗਾਰੀ ਰਾਸ਼ਟਰੀ ਔਸਤ ਨਾਲੋਂ ਕੁਝ ਘੱਟ ਹੈ ਤਾਂ ਉਹ ਸਿਰਫ ਇਸ ਲਈ ਕਿ ਨੌਜਵਾਨ ਅੰਡਰ-ਇੰਪਲਾਇਮੈਂਟ ਕਾਰਨ ਕੁਝ ਦਿਨਾਂ ਲਈ ਸ਼ਿਕਾਰੇ ’ਤੇ ਕੰਮ ਕਰ ਲੈਂਦਾ ਹੈ ਅਤੇ ਉਹ ਵੀ ਕੰਮ ਸਰਕਾਰ ਦੇ ਖਾਤੇ ਵਿਚ ਨਿਯੋਜਨ ਦੇ ਰੂਪ ’ਚ ਦਰਜ ਹੋ ਜਾਂਦਾ ਹੈ।

ਜੇਕਰ ਆਜ਼ਾਦੀ ਦੇ 70 ਸਾਲਾਂ ’ਚ ਧਾਰਾ-370 ਤਹਿਤ ਲਗਭਗ ਪੂਰੀ ਤਰ੍ਹਾਂ ਖ਼ੁਦਮੁਖਤਿਆਰ ਹੁੰਦਿਆਂ ਇਨ੍ਹਾਂ ਨੌਜਵਾਨਾਂ ਨੇ ਜ਼ਿੰਦਗੀ ਵਿਚ ਸਿਰਫ ਹਿੰਸਾ ਦੇਖੀ ਹੈ। ਅੱਤਵਾਦੀਆਂ ਜਾਂ ਪੁਲਸ ਦੀਆਂ ਗੋਲੀਆਂ ਦੀ ਤੜ-ਤੜ, ਬੰਬ ਧਮਾਕਿਆਂ ਦਾ ਧੜੰਮ ਜਾਂ ਫੌਜੀ ਬੂਟਾਂ ਦੀ ਸੰਨਾਟਾ-ਤੋੜ ਖਟਖਟ ਹੀ ਸੁਣੀ ਹੈ ਜਾਂ ਅੱਤਵਾਦੀਆਂ ਦਾ ਘਰ ’ਚ ਵੜ ਕੇ ਧੱਕੇ ਨਾਲ ਖਾਣਾ ਵੀ ਖਾਣਾ ਅਤੇ ਮੁਟਿਆਰਾਂ ’ਤੇ ਬੁਰੀ ਨਜ਼ਰ ਰੱਖਣੀ ਵੀ ਜ਼ਿੰਦਗੀ ਸਮਝੀ ਹੈ, ਤਾਂ ਵਿਕਾਸ ਦੀ ਪਰਿਭਾਸ਼ਾ ਬਦਲਣੀ ਹੋਵੇਗੀ। ‘ਡਾਕਟਰਜ਼ ਵਿਦਾਊਟ ਬਾਰਡਰਜ਼’ ਦੀ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਸੀ ਕਿ ਮਾਨਸਿਕ ਬੀਮਾਰੀ ਦਾ ਮੁੱਖ ਕਾਰਨ ਇਨ੍ਹਾਂ 70 ਸਾਲਾਂ ਵਿਚ ਵੀ ਦਹਿਸ਼ਤ ਭਰੇ ਮਾਹੌਲ ’ਚ ਮਨੁੱਖੀ ਹਮਦਰਦੀ ਜਾਂ ਮਾਨਸਿਕ ਜ਼ਖ਼ਮਾਂ ਨੂੰ ਪਲੋਸਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ, ਸਗੋਂ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਜ਼ਖ਼ਮਾਂ ’ਤੇ ਲੂਣ ਹੀ ਛਿੜਕਿਆ ਹੈ ਅਤੇ ਇਨ੍ਹਾਂ ਜ਼ਖ਼ਮਾਂ ਨੂੰ ਹੋਰ ਡੂੰਘਾ ਕਰਨ ਲਈ ਗੁਆਂਢ ’ਚ ਪਾਕਿਸਤਾਨ ਨੇ ਇਨ੍ਹਾਂ ਸਾਰੇ ਦਹਾਕਿਆਂ ’ਚ ਆਪਣਾ ਸਕੂਨ ਅਤੇ ਵਿਕਾਸ ਭੁੱਲ ਕੇ ਵਾਦੀ ’ਚ ਦੰਗੇ-ਫਸਾਦ ਕਰਵਾਉਣਾ ਹੀ ਆਪਣੀ ਜ਼ਿੰਦਗੀ ਦਾ ਮਕਸਦ ਮੰਨਿਆ ਹੋਇਆ ਹੈ।

ਇਸ ਸੂਬੇ ਨੂੰ ਕੇਂਦਰ ਸਰਕਾਰ ਜਿੰਨੀ ਮਦਦ ਦਿੰਦੀ ਹੈ, ਜੇਕਰ ਹੇਠਾਂ ਪਹੁੰਚਦੀ ਅਤੇ ਵਾਦੀ ਦੇ ਦੂਰ-ਦੁਰਾਡੇ ਇਲਾਕਿਆਂ ’ਚ ਜਾਂਦੀ ਤਾਂ ਸ਼ਾਇਦ ਕਸ਼ਮੀਰ ਮੁੜ ਤੋਂ ਸਵਰਗ ਬਣ ਜਾਂਦਾ। ਜੇਕਰ ਦੇਸ਼ ਦੇ ਹੋਰ ਹਿੱਸਿਆਂ ’ਚ ਕੇਂਦਰੀ ਮਦਦ ਪ੍ਰਤੀ ਵਿਅਕਤੀ 1 ਰੁਪਿਆ ਹੈ ਤਾਂ ਜੰਮੂ ਅਤੇ ਕਸ਼ਮੀਰ ਵਿਚ 3 ਰੁਪਏ ਹੁੰਦੀ ਹੈ। ਇਸ ਸੂਬੇ ਦੇ ਕੁਲ ਮਾਲੀਏ ਦਾ 80 ਫੀਸਦੀ ਕੇਂਦਰੀ ਮਦਦ ਦੇ ਰੂਪ ’ਚ ਮਿਲਦਾ ਹੈ। ਜੇਕਰ ਕਦੇ ਵਾਦੀ ਦੇ ਦੂਰ-ਦੁਰਾਡੇ ਦਿਹਾਤੀ ਇਲਾਕਿਆਂ ਵਿਚ ਜਾ ਕੇ ਦੇਖੀਏ ਤਾਂ ਨਾ ਤਾਂ ਉਥੇ ਬਿਜਲੀ ਹੈ, ਨਾ ਹੀ ਸੜਕਾਂ। ਮੀਲਾਂ ਤਕ ਚੱਲਦੇ ਜਾਈਏ ਤਾਂ ਸ਼ਾਇਦ ਹੀ ਕੋਈ ਸਕੂਲ ਦਿਖਾਈ ਦੇਵੇ। ਕੋਈ ਬੱਚਾ ਨਰਸਰੀ ’ਚ ਪੜ੍ਹਨ ਸਕੂਲ ਬੇਸ਼ੱਕ ਨਾ ਜਾਵੇ ਪਰ ਹਥਿਆਰਾਂ ਦੇ ਨਾਂ ਉਸ ਨੂੰ ਪੂਰੀ ਤਰ੍ਹਾਂ ਪਤਾ ਹਨ।

ਕਿਸੇ ਕਾਨੂੰਨ (ਸੰਵਿਧਾਨ ਦੀ ਧਾਰਾ) ਦੀ ਸਾਰਥਿਕਤਾ ਇਸ ਗੱਲ ਤੋਂ ਸਿੱਧ ਹੁੰਦੀ ਹੈ ਕਿ ਉਸ ਦੇ ਰਹਿਣ ਨਾਲ ਲਾਭ ਕੀ ਹੋਇਆ, ਨੁਕਸਾਨ ਕੀ ਹੋਇਆ ਅਤੇ ਉਸ ਦੇ ਨਾ ਰਹਿਣ ਨਾਲ ਲਾਭ ਤੇ ਨੁਕਸਾਨ ਕੀ ਹੋਇਆ? 70 ਸਾਲ ਅਸੀਂ ਕਸ਼ਮੀਰ ਨੂੰ ਇਕ ਵੱਖਰਾ ਦਰਜਾ ਦੇ ਕੇ ਦੇਖ ਲਿਆ। ਗੁੰਮਰਾਹ ਨੌਜਵਾਨਾਂ ਦੇ ਹੱਥਾਂ ਵਿਚ ਏ. ਕੇ. 47 ਅਤੇ ਪੱਥਰਾਂ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਦਿੰਦਾ ਅਤੇ ਹੌਲੀ-ਹੌਲੀ ਇਨ੍ਹਾਂ ’ਚੋਂ ਕੁਝ ਪਾਕਿਸਤਾਨੀ ਸਾਜ਼ਿਸ਼ ਤਹਿਤ ਫਿਦਾਈਨ ਬਣਨ ਵੱਲ ਵੀ ਵਧਦੇ ਜਾ ਰਹੇ ਹਨ। ਕੀ ਹੁਣ ਉਹ ਸਮਾਂ ਨਹੀਂ ਹੈ, ਜਦੋਂ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ, ਕਿਸਾਨਾਂ ਨੂੰ ਨਵੇਂ ਬੀਜ, ਉੱਨਤ ਖੇਤੀ, ਸੜਕਾਂ, ਭੇਡ ਦੀ ਉੱਨ ਲਈ ਨਵੀਂ ਮਾਰਕੀਟ, ਬੱਚਿਆਂ ਲਈ ਸਕੂਲ ਦੇ ਕੇ ਦੇਖਿਆ ਜਾਵੇ ਅਤੇ ਹੋਰ ਇਸ ਦੇ ਨਾਲ ਉਨ੍ਹਾਂ ਜ਼ਖ਼ਮਾਂ ’ਤੇ ਮੱਲ੍ਹਮ ਲਗਾਉਣ ਲਈ ਉਨ੍ਹਾਂ ਨੂੰ ਭਾਰਤ ਦੀ ਮੁੱਖ ਧਾਰਾ ਵਿਚ ਸ਼ਾਮਿਲ ਕੀਤਾ ਜਾਵੇ।
 

  • ਕਸ਼ਮੀਰ
  • ਡਿਪ੍ਰੈਸ਼ਨ
  • youth
  • Kashmir

ਕਾਂਗਰਸ ਪ੍ਰਧਾਨ ਦੇ ਅਹੁਦੇ ’ਤੇ ਸੋਨੀਆ ਦੀ ਤਾਜਪੋਸ਼ੀ

NEXT STORY

Stories You May Like

  • children falling victim to online sexual abuse  figures will shock
    ਆਨਲਾਈਨ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਬੱਚੇ, ਗੁਆਂਢੀ ਮੁਲਕ ਦੇ ਅੰਕੜੇ ਕਰਨਗੇ ਹੈਰਾਨ
  • jammu kashmir legislative assembly session statehood
    ਜੰਮੂ ਕਸ਼ਮੀਰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ, ਰਾਜ ਦਾ ਦਰਜਾ ਬਹਾਲ ਕਰਨ ਦੀ ਉੱਠੀ ਮੰਗ
  • gulzar murder case
    ਗੁਲਜ਼ਾਰ ਕਤਲਕਾਂਡ ਦਾ ਦੂਜਾ ਦੋਸ਼ੀ ਟਾਂਡਾ ਪੁਲਸ ਵੱਲੋਂ ਗ੍ਰਿਫ਼ਤਾਰ
  • boy arresred with heroin
    10 ਰੁਪਏ ਦੇ ਨੋਟ ਦੀ ਪਾਈਪ ਬਣਾ ਕੇ ਹੈਰੋਇਨ ਪੀ ਰਿਹਾ ਨੌਜਵਾਨ ਫੜਿਆ
  • discount of thousands of rupees is being available on 10gm gold  why
    10gm Gold 'ਤੇ ਮਿਲ ਰਿਹੈ ਹਜ਼ਾਰਾਂ ਰੁਪਏ ਦਾ Discount, ਜਾਣੋ ਕਿਉਂ ਮਿਲ ਰਹੀ ਹੈ ਭਾਰੀ ਛੋਟ
  • bcci pays approximately 3 000 crore in taxes annually  saikia
    ਬੀਸੀਸੀਆਈ ਹਰ ਸਾਲ ਲਗਭਗ 3,000 ਕਰੋੜ ਰੁਪਏ ਦਾ ਟੈਕਸ ਦਿੰਦਾ ਹੈ : ਸੈਕੀਆ
  • supreme court  individual  justice  petition hearing
    ਹਰ ਵਿਅਕਤੀ ਨੂੰ ਨਿਆਂ ਤੱਕ ਪਹੁੰਚ ਦਾ ਬਰਾਬਰ ਅਧਿਕਾਰ ਹੈ : ਸੁਪਰੀਮ ਕੋਰਟ
  • u dise work in schools proceeding at a snail  s pace
    ਸਕੂਲਾਂ ’ਚ ਕਛੂਆ ਚਾਲ ਚੱਲ ਰਿਹਾ ਯੂਡਾਈਸ ਦਾ ਕੰਮ, ਸਿੱਖਿਆ ਵਿਭਾਗ ਹੁਣ ਵਰਤੇਗਾ ਸਖ਼ਤੀ
  • dig navin singla reveals lpu student protest
    LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ...
  • hazoor jasdeep singh gill of dera beas has arrived in jalandhar
    ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
  • new revelation in lpu case viral boy climbed on mig 23 arrested in himachal
    LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕਤਲ
  • major accident on rama mandi flyover in jalandhar  death of a young man
    ਜਲੰਧਰ 'ਚ ਰਾਮਾਮੰਡੀ ਫਲਾਈਓਵਰ 'ਤੇ ਵੱਡਾ ਹਾਦਸਾ! ਨੌਜਵਾਨ ਦੀ ਦਰਦਨਾਕ ਮੌਤ
  • three accused arrested in the lpu violence case remanded to 3 day custody
    LPU ਹਿੰਸਾ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ 3 ਦਿਨ ਦੇ...
  • three accused arrested in lpu protest case
    LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ...
  • temperatures in districts bordering hilly areas
    ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ, ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ...
Trending
Ek Nazar
whittlesey hockey club

ਵਿਕਟੋਰੀਆ 'ਚ ਵਿੱਟਲਸੀ ਹਾਕੀ ਕਲੱਬ ਦੀ ਵੱਖਰੀ ਮਿਸਾਲ, ਬੱਚਿਆਂ ਨੂੰ ਬਿਨਾਂ ਫੀਸ...

pak force action

ਪਾਕਿਸਤਾਨ 'ਚ ਸੁਰੱਖਿਆ ਕਾਰਵਾਈ,  ਸੱਤ ਟੀਟੀਪੀ ਅੱਤਵਾਦੀ ਢੇਰ

flydubai incident

ਫਲਾਈਦੁਬਈ ਘਟਨਾ: ਪਾਇਲਟ ਹਮਲੇ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਉਪਾਵਾਂ ਦੀ ਨਵੇਂ...

new office for religious affairs

ਹੇਗਸੇਥ ਨੇ ਪੈਂਟਾਗਨ ਵਿਖੇ ਬਣਾਇਆ 'ਧਾਰਮਿਕ ਮਾਮਲਿਆਂ' ਦਾ ਨਵਾਂ ਦਫ਼ਤਰ

actress  spine  fracture  hospital

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

dengue outbreak

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ ; ਅਕਤੂਬਰ 'ਚ ਸਥਿਤੀ ਹੋਰ ਵਿਗੜਨ ਦੀ ਚੇਤਾਵਨੀ

flydubai un chief guterres

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਨੇ ਫਲਾਈਦੁਬਈ 'ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ

punjabi in italy

120 ਸਾਲਾਂ ਦੀ ਸੀਜੀਐਲ, ਹੁਣ ਪੰਜਾਬੀ ਮਜ਼ਦੂਰਾਂ ਵੱਲ ਕਦੋਂ ਮੁੜੇਗੀ : ਦੁਸਾਂਝ

powerhouse player joins team india

Team India 'ਚ ਧਾਕੜ ਖਿਡਾਰੀ ਦੀ ਐਂਟਰੀ ! ਚੰਡੀਗੜ੍ਹ 'ਚ ਹੋਵੇਗਾ ਤੀਜਾ ਵਨਡੇ...

these 4 zodiac signs will be lucky in october

ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...

survey on trump

ਜ਼ਿਆਦਾਤਰ ਅਮਰੀਕੀ ਵਧਦੀ ਮਹਿੰਗਾਈ ਲਈ ਟਰੰਪ ਨੂੰ ਜ਼ਿੰਮੇਵਾਰ ਠਰਿਹਾ ਰਹੇ :...

us secretary of defense pete hegseth announces

ਅਮਰੀਕੀ ਯੁੱਧ ਸਕੱਤਰ ਪੀਟ ਹੇਗਸੇਥ ਨੇ ਛੇ ਪ੍ਰਮੁੱਖ ਰਣਨੀਤਕ ਪਹਿਲਕਦਮੀਆਂ ਦਾ ਕੀਤਾ...

hegseth announcement

ਜਨਰਲਾਂ ਦੀ ਗਿਣਤੀ 'ਚ ਹੋਵੇਗੀ 20 ਪ੍ਰਤੀਸ਼ਤ ਕਟੌਤੀ ! ਹੇਗਸੇਥ ਨੇ ਕਰ'ਤਾ ਐਲਾਨ

big action by us

ਅਮਰੀਕਾ ਦੀ ਵੱਡੀ ਕਾਰਵਾਈ; ਪਾਕਿ ਰੱਖਿਆ ਅਧਿਕਾਰੀ ਅਤੇ 3 ਕੰਪਨੀਆਂ 'ਤੇ ਲਗਾਈਆਂ...

chinese institution uk

ਚੀਨ ਦੀ ਸੰਸਥਾ ਨਾਲ ਖ਼ਤਮ ਕਰੋ ਸਹਿਯੋਗ ! ਯੂਕੇ ਨੇ ਸਿੱਖਿਆ ਸ਼ਾਸਤਰੀਆਂ ਨੂੰ ਦਿੱਤੇ...

parmish verma wishes daughter sadaa

'ਤੂੰ ਸਭ ਤੋਂ ਵੱਡਾ ਤੋਹਫ਼ਾ..!', ਧੀ ਸਦਾ ਦੇ ਜਨਮਦਿਨ 'ਤੇ ਪਰਮੀਸ਼ ਵਰਮਾ ਨੇ...

tents set up  against housing crisis

ਮੈਡ੍ਰਿਡ 'ਚ ਰਿਹਾਇਸ਼ੀ ਸੰਕਟ ਦਾ ਵਿਰੋਧ,  ਲਗਾਏ ਗਏ 1,000 ਤੋਂ ਵੱਧ ਤੰਬੂ

plumber in flydubai flight

'ਪਲੰਬਰ' ਨੇ ਬਚਾਈ FlyDubai ਦੇ ਜਹਾਜ਼ 'ਚ ਸਵਾਰ 174 ਲੋਕਾਂ ਦੀ ਜਾਨ ! ਕਿਹਾ-...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • disappontment in youngsters
      ਨੌਜਵਾਨਾਂ ’ਚ ਪੈਦਾ ਹੋ ਰਹੀ ਨਿਰਾਸ਼ਾ ਦੇ ਪਿੱਛੇ ਅਸਲ ਕਾਰਕ
    • stray dogs have become a threat to public safety
      ‘ਲੋਕਾਂ ਦੀ ਸੁਰੱਖਿਆ ਲਈ’ ਖ਼ਤਰਾ ਬਣੇ ਆਵਾਰਾ ਕੁੱਤੇ!
    • don t make caste such a big deal
      ‘ਜਾਤੀ’ ਨੂੰ ਇੰਨਾ ਵੱਡਾ ਨਾ ਬਣਾਓ
    • hanuman ansh studios
      ਅਣਕਿਆਸੀ ਹਿੱਟ ‘ਹਨੂਮਾਨ ਅੰਸ਼’ ਤੋਂ ਬਾਅਦ ਸਟੂਡੀਓਜ਼ ਦਾ ਗੁਰੂਆਂ ’ਤੇ ਵਧਿਆ ਭਰੋਸਾ
    • bank strike canceled
      ਨਹੀਂ ਹੋਈ ਬੈਂਕ ਹੜਤਾਲ ...!
    • voter lists sir
      ਵੋਟਰ ਸੂਚੀ ਸਵੱਛ ਬਣਾਓ, ਪਰ ਯੋਗ ਵੋਟਰਾਂ ਦੇ ਨਾਂ ਨਾ ਹਟਾਓ
    • some indians abroad bringing disrepute
      ਵਿਦੇਸ਼ਾਂ ’ਚ ਬਣ ਰਹੇ ਕੁਝ ਭਾਰਤੀ ਬਦਨਾਮੀ ਦਾ ਕਾਰਨ!
    • india in un
      ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਲਈ ਭਾਰਤ ਨੂੰ ਮਜ਼ਬੂਤ ਕੂਟਨੀਤਕ ਯਤਨ ਕਰਨੇ ਹੋਣਗੇ
    • happy news
      ਅਜਿਹੀਆਂ ਖਬਰਾਂ ਕਿ ਮਨ ਖੁਸ਼ੀ ਨਾਲ ਭਰ ਜਾਵੇ
    • american social management and niagara falls view from chicago
      ਅਮਰੀਕੀ ਸਮਾਜਿਕ ਵਿਵਸਥਾ ਪ੍ਰਬੰਧਨ ਅਤੇ ਸ਼ਿਕਾਗੋ ਤੋਂ ਨਿਆਗਰਾ ਫਾਲਜ਼ ਦੇ ਦਰਸ਼ਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +