ਕੇਰਲ ਨੂੰ ਛੱਡ ਕੇ, ਸ਼ਾਇਦ, ਭਾਰਤੀ ਸਿਆਸੀ ਆਗੂ ਆਪਣੇ ਚੋਣ ਹਲਕਿਆਂ ’ਚ ਸਰਕਾਰੀ ਸਕੂਲਾਂ ਦੀ ਤੀਜੇ ਦਰਜੇ ਦੀ ਹਾਲਤ ਤੋਂ ਕਦੇ ਭੈਅਭੀਤ ਨਹੀਂ ਹੋਏ ਹਨ, ਨਾ ਹੀ ਉਹ ਸਰਕਾਰੀ ਹਸਪਤਾਲਾਂ, ਟ੍ਰੇਨਾਂ ਜਾਂ ਵੋਟਰਾਂ ਵੱਲੋਂ ਵਰਤੀ ਜਾਣ ਵਾਲੀ ਕਿਸੇ ਵੀ ਚੀਜ਼ ਦੀ ਸਥਿਤੀ ਤੋਂ ਡਰੇ ਹਨ। ਉਹ ਕਦੇ ਇਸ ਗੱਲ ਤੋਂ ਵੀ ਨਹੀਂ ਡਰੇ ਕਿ ਉਨ੍ਹਾਂ ਦੀ ਰਹੱਸਮਈ ਤਰੀਕੇ ਨਾਲ ਕਮਾਈ ਜਾਇਦਾਦ ਉਜਾਗਰ ਹੋ ਜਾਵੇਗੀ। ਅਜਿਹਾ ਲਗਦਾ ਹੈ ਜਿਵੇਂ ਭਾਰਤ ਦੇ ਲੋਕ ਕਿਸੇ ਅਜਿਹੀ ਚੀਜ਼ ਲਈ ਵੋਟ ਨਹੀਂ ਪਾਉਂਦੇ ਜੋ ਅਸਲ ’ਚ ਮਾਇਨੇ ਰੱਖਦੀ ਹੋਵੇ ਪਰ ਹੁਣ ਕੁਝ ਨਵਾਂ ਹੋ ਰਿਹਾ ਹੈ, ਜਿਸ ਦਾ ਉਨ੍ਹਾਂ ਨੂੰ ਸ਼ਾਇਦ ਅਹਿਸਾਸ ਨਹੀਂ ਹੈ ਕਿ ਉਹ ਸਿਆਸੀ ਸੁਨਾਮੀ ਬਣ ਸਕਦਾ ਹੈ।
‘ਕਾਕਰੋਚ ਜਨਤਾ ਪਾਰਟੀ’ ਅੰਦੋਲਨ ਪੂਰੇ ਦੇਸ਼ ’ਚ ਸਰਕਾਰੀ ਸਕੂਲਾਂ ਦੀ ਸਥਿਤੀ ਨੂੰ ਉਜਾਗਰ ਕਰ ਕੇ ਖੁਦ ਨੂੰ ਜੀਵਤ ਰੱਖਿਆ ਹੋਇਆ ਹੈ। ਇਹ ਲੰਬੇ ਸਮੇਂ ਤੋਂ ਸਿਰਫ ਸਿਆਸੀਆਂ ਪਾਰਟੀਆਂ ਲਈ ਹੀ ਨਹੀਂ, ਸਗੋਂ ਮੀਡੀਆ ਲਈ ਵੀ ਇਕ ਗੈਰ-ਆਕਰਸ਼ਕ ਮੁੱਦਾ ਰਿਹਾ ਹੈ। ਪਰ ਅਜਿਹੇ ਕਾਰਨ ਹਨ ਜਿਨ੍ਹਾਂ ਕਰ ਕੇ ਸਰਕਾਰੀ ਸਕੂਲ ਲਈ ਲੜਾਈ ਵੱਡੀ ਸਿਆਸਤ ਬਣ ਸਕਦੀ ਹੈ। ਖਾਸ ਕਰ ਕੇ ਹੁਣ, ਜਦੋਂ ਭਾਰਤੀ ਸਮਾਜ ਪੁਰਾਣੇ, ਬੇਕਾਰ ਮੁੱਦਿਆਂ ਤੋਂ ਅੱਕਦਾ ਹੋਇਆ ਦਿਖਾਈ ਦੇ ਰਿਹਾ ਹੈ।
ਭਾਰਤ ਦੇ ਵਧੇਰੇ ਹਿੱਸਿਆਂ ਵਿਚ ਸਰਕਾਰੀ ਸਕੂਲ ਸਾਡੇ ਨਾਲ ਜੋ ਕੁਝ ਵੀ ਗਲਤ ਹੈ, ਉਸ ਦਾ ਪ੍ਰਤੀਕ ਹੈ। ਕੁਝ ਸਕੂਲਾਂ ਵਿੱਚ ਇਮਾਰਤਾਂ ਨਹੀਂ ਹਨ, ਕੁਝ ਵਿਚ ਅਧਿਆਪਕ ਨਹੀਂ ਹਨ। ਲੱਖਾਂ ਬੱਚੇ ਅਜਿਹੇ ਸਕੂਲਾਂ ਵਿਚੋਂ ਲੰਘ ਚੁੱਕੇ ਹਨ ਜਿੱਥੇ ਸ਼ਾਇਦ ਉਨ੍ਹਾਂ ਨੂੰ ਕੋਈ ਸਿੱਖਿਆ ਹੀ ਨਹੀਂ ਮਿਲੀ। ਮੁੱਖ ਤੌਰ ’ਤੇ ਇਕ ਸਰਕਾਰੀ ਸਕੂਲ ਭ੍ਰਿਸ਼ਟਾਚਾਰ, ਅਯੋਗਤਾ, ਕੰਮ ਦੀ ਨੈਤਿਕਤਾ ਦੀ ਘਾਟ ਅਤੇ ਨਿਰਾਦਰ ਨੂੰ ਉਜਾਗਰ ਕਰਦਾ ਹੈ। ਸਰਕਾਰ ਦੀਆਂ ਸਾਰੀਆਂ ਬੁਰਾਈਆਂ ਅਤੇ ਅਸਫਲਤਾਵਾਂ ਇਕ ਹੀ ਇਮਾਰਤ ਵਿੱਚ ਸਮਾ ਜਾਂਦੀਆਂ ਹਨ, ਜੋ ਲੋਕਾਂ ਦੀ ਸਮਝ ਤੋਂ ਕਿਤੇ ਵੱਧ ਭਾਵਨਾਤਮਕ ਚੀਜ਼ ਹੈ।
ਇਕ ਸਰਕਾਰੀ ਸਕੂਲ ਕੇਵਲ ਭਾਰਤ ਦੇ ਬਹੁ-ਗਿਣਤੀ ਲੋਕਾਂ ਲਈ ਇਕ ਜਾਣਿਆ-ਪਛਾਣਿਆ ਦ੍ਰਿਸ਼ ਹੀ ਨਹੀਂ ਹੈ ਸਗੋਂ ਅਜਿਹੀ ਚੀਜ਼ ਹੈ ਜੋ ਉਨ੍ਹਾਂ ਵਿਚੋਂ ਵਧੇਰ ਨਾਲ ਜੁੜੀ ਹੋਈ ਹੈ। ਉਨ੍ਹਾਂ ਦੇ ਬੱਚੇ ਉੱਥੇ ਪੜ੍ਹਨ ਜਾਂ ਨਾ ਪੜ੍ਹਨ ਪਰ ਉਹ ਆਮਤੌਰ ’ਤੇ ਇੰਨਾ ਖਰਾਬ ਹੁੰਦਾ ਹੈ ਕਿ ਭਾਰਤ ਦੇ ਨਵੇਂ ਹੇਠਲੇ-ਮੱਧਵਰਗ ਉੱਤੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿਚ ਭੇਜਣ ਦੇ ਹਿੰਮਤੀ ਯਤਨ ਦਾ ਵੱਡਾ ਖਰਚਾ ਪਾ ਦਿੰਦਾ ਹੈ। ਇਸ ਲਈ ਹੁਣ, ਜਦੋਂ ਇਕ ਚਲਾਕ ਸੰਗਠਨ ਨੇ ਇਸ ਮੁੱਦੇ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਹੈ, ਸਰਕਾਰੀ ਸਕੂਲ ਖਰਾਬ ਸ਼ਾਸਨ ਦਾ ਅਣਪ੍ਰਮਾਣਿਤ ਪ੍ਰਤੀਕ ਬਣ ਸਕਦਾ ਹੈ।
‘ਕਾਕਰੋਚ’ ਸਰਕਾਰੀ ਸਕੂਲਾਂ ਵਿਚ ਵੜ ਰਹੇ ਹਨ ਅਤੇ ਸਾਨੂੰ ਅਜਿਹੀਆਂ ਤਸਵੀਰਾਂ ਦਿਖਾ ਰਹੇ ਹਨ ਜੋ ਸਾਨੂੰ ਝੰਜੋੜਦੀਆਂ ਹਨ, ਭਾਵੇਂ ਅਸੀਂ ਭਾਰਤੀ ਹੋਈਏ ਅਤੇ ਉਨ੍ਹਾਂ ਤੋਂ ਖਰਾਬ ਹੋਣ ਦੀ ਉਮੀਦ ਕਰਦੇ ਹੋਈਏ। ਇਹ ਹੈਰਾਨੀਜਨਕ ਹੈ ਕਿ ਉਹ ਆਪਣੇ ਖਿਲਾਫ ਚੱਲ ਰਹੇ ਸਿਆਸੀ ਮਜ਼ਾਕ ਦੇ ਬਾਵਜੂਦ ਅਜਿਹਾ ਕਰਨਾ ਜਾਰੀ ਰੱਖ ਸਕੇ ਹਨ। ਇਹ ਉਨ੍ਹਾਂ ਦੇ ਮਕਸਦ ਲਈ ਠੋਸ ਸਮਰਥਨ ਦਾ ਸੰਕੇਤ ਦਿੰਦਾ ਹੈ, ਭਾਵੇਂ ਇਹ ਹਮੇਸ਼ਾ ਸਪੱਸ਼ਟ ਨਾ ਹੋਵੇ।
ਇਕ ਹੋਰ ਕਾਰਨ ਕਿ ਪੇਸ਼ੇਵਰ ਸਿਆਸੀ ਆਗੂ ਇਸ ਦਾ ਮੁਕਾਬਲਾ ਨਹੀਂ ਕਰ ਸਕੇ ਹਨ, ਉਹ ਇਹ ਹੈ ਕਿ ਜਨਤਕ ਸਿੱਖਿਆ ਨੂੰ ਬਦਲਣ ਦੀ ਲੋੜ ਦੇ ਖਿਲਾਫ ਕੋਈ ਨੈਤਿਕ ਤਰਕ ਨਹੀਂ ਹੈ। ਇਸ ਵਿਚ ਉਸ ਤਰ੍ਹਾਂ ਦੀ ਅਸਪੱਸ਼ਟਤਾ ਨਹੀਂ ਹੈ ਜੋ ਕਿਸੇ ਬੇਕਾਰ ਸੱਭਿਆਚਾਰਕ ਮੁੱਦੇ ਵਿਚ ਹੁੰਦੀ ਹੈ। ਉੱਚ ਸਿੱਖਿਆ ਬਾਰੇ ਤਰਕ ਹੋ ਸਕਦੇ ਹਨ ਪਰ ਕਿਸੇ ਬੱਚੇ ਨੂੰ ਸਕੂਲ ਤੋਂ ਦੂਰ ਰੱਖਣ ਦੇ ਪੱਖ ਵਿਚ ਤਰਕ ਕਰਨਾ ਔਖਾ ਹੈ, ਭਾਵੇਂ ਉਹ ਸਰਕਾਰੀ ਸਕੂਲ ਹੀ ਕਿਉਂ ਨਾ ਹੋਵੇ। ਇਕ ਸਕੂਲ, ਆਪਣੀਆਂ ਘਾਟਾਂ ਦੇ ਬਾਵਜੂਦ, ਇਕ ਅਤਿਅੰਤ ਨੈਤਿਕ ਵਿਚਾਰ ਹੈ। ਇਹ ਵਿਚਾਰ ਕਿ ਇਕ ਬੱਚੇ ਨੂੰ ਮਨੁੱਖੀ ਜਾਤੀ ਵੱਲੋਂ ਜਾਣੀਆਂ ਗਈਆਂ ਸਾਰੀਆਂ ਮੁੱਢਲੀਆਂ ਗੱਲਾਂ ਸਿੱਖਣੀਆਂ ਚਾਹੀਦੀਆਂ ਹਨ।
‘ਸੀਜ਼ਨਲ ਸਿਆਸੀ ਆਗੂਆਂ ’ ਨੇ ਪਹਿਲਾਂ ਤਾਂ ਨਾਂ ਹ ਕਰ ਕੇ ਕਾਕਰੋਚਾਂ ਦਾ ਸਾਹਮਣਾ ਕੀਤਾ, ਫਿਰ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਸਕੂਲਾਂ ਨੂੰ ਬਦਲ ਦੇਣਗੇ ਪਰ ਉਹ ਇਹ ਨਹੀਂ ਜਾਣਦੇ ਕਿ ਇਸ ਨੂੰ ਚੰਗੀ ਤਰ੍ਹਾਂ ਕਿਵੇਂ ਕਿਹਾ ਜਾਵੇ। ਉਨ੍ਹਾਂ ਨੂੰ ਬੇਕਾਰ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਜਾਂ ਖੋਖਲੇ ਵਾਅਦੇ ਕਰਨ ਲਈ ਸਿਖਲਾਈ ਦਿੱਤੀ ਗਈ ਹੈ। ਜ਼ਿਆਦਾਤਰ ਨੂੰ ਇਹ ਪਤਾ ਹੀ ਨਹੀਂ ਲਗਦਾ ਕਿ ਅਸਲ ਵਿਚ ਕੀ ਕੀਤਾ ਜਾਣਾ ਚਾਹੀਦਾ ਹੈ।
ਤੁਸੀਂ ਤਰਕ ਦੇ ਸਕਦੇ ਹੋ ਕਿ ਜੇਕਰ ਸਰਕਾਰੀ ਸਕੂਲ ਵਿਚ ਸਿਆਸੀ ਮੁੱਦਾ ਬਣਨ ਦੀ ਸਮਰੱਥਾ ਸੀ ਤਾਂ ਗਰੀਬ ਇੰਨੇ ਦਹਾਕਿਆਂ ਤੱਕ ਚੁੱਪ ਕਿਉਂ ਰਹੇ? ਪਰ ਗਰੀਬ ਉਸ ਤਰ੍ਹਾਂ ਬਗਾਵਤ ਨਹੀਂ ਕਰਦੇ ਜਿਸ ਤਰ੍ਹਾਂ ਜ਼ਿਆਦਾਤਰ ਲੋਕ ਕਲਪਨਾ ਕਰਦੇ ਹਨ। ਇਕ ਅਸੰਤੁਸ਼ਟ ਸਮਾਜਿਕ ਕੁਲੀਨ ਵਰਗ ਨੂੰ ਉਨ੍ਹਾਂ ਨੂੰ ਸੰਗਠਿਤ ਕਰਨਾ ਪੈਂਦਾ ਹੈ। ਕਾਕਰੋਚ ਉਸ ਅਸੰਤੁਸ਼ਟ ਕੁਲੀਨ ਵਰਗ ਦਾ ਪ੍ਰਤੀਨਿਧਤਾ ਕਰਦੇ ਹਨ ਅਤੇ ਉਹ ਠੀਕ-ਠੀਕ ਜਾਣਦੇ ਹਨ ਕਿ ਭਾਰਤੀ ਸਰਕਾਰੀ ਸਕੂਲ ਦੀ ਭਿਆਨਕ ਸਥਿਤੀ ਬਾਰੇ ਕਿਵੇਂ ਗੱਲ ਕਰਨੀ ਹੈ।
ਗਰੀਬਾਂ ਦੇ ਸਕੂਲਾਂ ਦੀ ਸਥਿਤੀ ਤੋਂ ਸਾਰੇ ਤਰ੍ਹਾਂ ਦੇ ਉੱਚ ਵਰਗ ਪ੍ਰਭਾਵਿਤ ਹੁੰਦੇ ਹਨ। ਹਮਦਰਦੀ ਆਤਮਮੁਗਧਤਾ ਦਾ ਇਕ ਰੂਪ ਹੈ ਅਤੇ ਇਕ ਬਸਤੀਵਾਦੀ ਭਰੋਸਾ ਵੀ ਕਿ ਜਿਸ ਵਿਅਕਤੀ ਦੇ ਪ੍ਰਤੀ ਹਮਦਰਦੀ ਦਿਖਾਈ ਜਾ ਰਹੀ ਹੈ, ਉਹ ਕੋਈ ਖਤਰਾ ਨਹੀਂ ਹੈ। ਇਸ ਲਈ ਅਮੀਰ ਮਾਪੇ ਵੀ ਲੱਖਾਂ ਬੱਚਿਆਂ ਨੂੰ ਇਕ ਬਦਹਾਲ ਸਰਕਾਰੀ ਸਕੂਲ ਵਿਚ ਆਪਣਾ ਜੀਵਨ ਸ਼ੁਰੂ ਕਰਦੇ ਦੇਖ ਕੇ ਦੁੱਖ ਮਹਿਸੂਸ ਕਰਦੇ ਹਨ। ਇਹ ਸੌਖੀ ਹਮਦਰਦੀ ਇੰਨਾ ਵੱਧ ਟੈਕਸ ਅਦਾ ਕਰਨ ਦੇ ਉਨ੍ਹਾਂ ਦੇ ਗੁੱਸੇ ਨਾਲ ਮਿਲੀ ਹੋਈ ਹੈ। ਆਖਰ ਕਿਸ ਲਈ? ਉਨ੍ਹਾਂ ਸੂਬਾਈ ਸਿਆਸੀ ਆਗੂਆਂ ਨੂੰ ਖੁਆਉਣ ਲਈ ਜੋ ਬੱਚਿਆਂ ਨੂੰ ਉਨ੍ਹਾਂ ਦੇ ਉਚਿਤ ਸਕੂਲ ਦੇਣ ਤੋਂ ਨਾਂਹ ਕਰਦੇ ਹਨ?
-ਮਨੂ ਜੋਸਫ਼
ਕੱਪੜਾ ਸੈਕਟਰ ਇਕ ਪ੍ਰਮੁੱਖ ‘ਰੋਜ਼ਗਾਰ ਇੰਜਣ’
NEXT STORY