Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 16, 2026

    7:12:05 PM

  • bbmb alert

    ਭਾਖੜਾ 'ਚ ਵਧਿਆ ਪਾਣੀ ਦਾ ਪੱਧਰ! ਛੱਡਿਆ ਗਿਆ 8...

  • now vande bharat express will run on new routes

    ਹੁਣ ਨਵੇਂ ਰੂਟਾਂ 'ਤੇ ਚਲੇਗੀ ਵੰਦੇ ਭਾਰਤ...

  • telegram founder pavel is the father of more than 100 children net worth

    100 ਤੋਂ ਵਧ ਬੱਚਿਆਂ ਦੇ ਪਿਤਾ ਹਨ Telegram ਦੇ...

  • banks will not be able to mislead customers rbi issues new rules

    ਹੁਣ ਖ਼ਾਤਾਧਾਰਕਾਂ ਨੂੰ ਪਾਲਸੀ ਜਾਂ ਯੋਜਨਾ ਖ਼ਰੀਦਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਗ੍ਰੀਨ ਬਿਲਡਿੰਗ’ : ਜਲਵਾਯੂ ਸੰਕਟ ਦਾ ਸਭ ਤੋਂ ਵੱਡਾ ਹੱਲ

BLOG News Punjabi(ਬਲਾਗ)

‘ਗ੍ਰੀਨ ਬਿਲਡਿੰਗ’ : ਜਲਵਾਯੂ ਸੰਕਟ ਦਾ ਸਭ ਤੋਂ ਵੱਡਾ ਹੱਲ

  • Edited By Harpreet Singh,
  • Updated: 16 Jun, 2026 05:50 PM
Blog
green building
  • Share
    • Facebook
    • Tumblr
    • Linkedin
    • Twitter
  • Comment

ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਪੜਾਅ ਉਹ ਸੀ ਜਦੋਂ ਮਨੁੱਖ ਨੇ ਖਾਨਾਬਦੋਸ਼ ਜੀਵਨ ਨੂੰ ਤਿਆਗ ਕੇ ਪੱਕੇ ਤੌਰ ’ਤੇ ਵਸਣਾ ਸ਼ੁਰੂ ਕੀਤਾ। ਉਦੋਂ ਤੋਂ ਹੀ ਉਸਨੇ ਅਜਿਹੇ ਸੁਰੱਖਿਅਤ ਅਤੇ ਆਰਾਮਦਾਇਕ ਸਥਾਨਾਂ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿ ਸਕੇ, ਕੁਦਰਤੀ ਆਫ਼ਤਾਂ ਅਤੇ ਮੌਸਮ ਦੀ ਮਾਰ ਤੋਂ ਬਚ ਸਕੇ ਅਤੇ ਜ਼ਿੰਦਗੀ ਨੂੰ ਰੁਝੇਵਿਆਂ ਦੇ ਰੂਪ ’ਚ ਅੱਗੇ ਵਧਾ ਸਕੇ। ਸਮੇਂ ਦੇ ਨਾਲ ਇਹ ਆਵਾਸ ਘਰ, ਦਫ਼ਤਰ, ਸਕੂਲ ਅਤੇ ਹੋਰ ਇਮਾਰਤਾਂ ਦੇ ਰੂਪ ’ਚ ਵਿਕਸਿਤ ਹੋਏ। ਅੱਜ ਮਨੁੱਖ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਇਮਾਰਤਾਂ ਦੇ ਅੰਦਰ ਹੀ ਬਤੀਤ ਕਰਦਾ ਹੈ। ਇਸ ਲਈ ਇਮਾਰਤਾਂ ਸਿਰਫ ਰਹਿਣ ਦੀ ਜਗ੍ਹਾ ਨਹੀਂ, ਸਗੋਂ ਸਾਡੇ ਜੀਵਨ, ਸਿਹਤ ਅਤੇ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਮਹੱਤਵਪੂਰਨ ਵਸੀਲਾ ਬਣ ਚੁੱਕੀਆਂ ਹਨ।

ਆਮ ਤੌਰ ’ਤੇ ਅਸੀਂ ਇਮਾਰਤ ਨੂੰ ਇੱਟਾਂ, ਸੀਮੈਂਟ, ਲੋਹੇ ਅਤੇ ਕੰਕਰੀਟ ਤੋਂ ਬਣਿਆ ਇਕ ਢਾਂਚਾ ਮੰਨਦੇ ਹਾਂ ਪਰ ਅਸਲ ’ਚ ਇਮਾਰਤ ਉਸ ਤੋਂ ਕਿਤੇ ਵੱਧ ਹੈ। ਇਹ ਇਕ ਅਜਿਹਾ ਵਾਤਾਵਰਣ ਹੈ ਜੋ ਸਾਡੇ ਸਰੀਰਕ, ਮਾਨਸਿਕ ਅਤੇ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਕਿਸੇ ਵੀ ਇਮਾਰਤ ਦੇ ਤਿੰਨ ਪ੍ਰਮੁੱਖ ਹਿੱਸੇ ਹੁੰਦੇ ਹਨ—ਢਾਂਚਾ, ਬੁਨਿਆਦੀ ਸਹੂਲਤਾਂ ਅਤੇ ਉਸ ਦਾ ਵਾਤਾਵਰਣ। ਇਹ ਤਿੰਨੋਂ ਮਿਲ ਕੇ ਉਸ ’ਚ ਰਹਿਣ ਵਾਲੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਨਿਰਧਾਰਤ ਕਰਦੇ ਹਨ। ਵੱਖ-ਵੱਖ ਅਧਿਐਨਾਂ ਅਨੁਸਾਰ ਇਕ ਵਿਅਕਤੀ ਆਪਣੇ ਜੀਵਨ ਦਾ ਲਗਭਗ ਤਿੰਨ-ਚੌਥਾਈ ਸਮਾਂ ਘਰ ਜਾਂ ਹੋਰ ਇਮਾਰਤਾਂ ਦੇ ਅੰਦਰ ਬਿਤਾਉਂਦਾ ਹੈ। ਅਜਿਹੇ ’ਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਾਡੀਆਂ ਇਮਾਰਤਾਂ ਸਿਰਫ ਸੁਵਿਧਾਜਨਕ ਹੀ ਨਹੀਂ, ਸਗੋਂ ਸਿਹਤ ਵਧਾਊ ਅਤੇ ਵਾਤਾਵਰਣ-ਅਨੁਕੂਲ ਵੀ ਹੋਣ।

ਇੱਥੋਂ ਹੀ ‘ਗ੍ਰੀਨ ਬਿਲਡਿੰਗ’ ਜਾਂ ‘ਹਰਿਤ ਇਮਾਰਤ’ ਦੀ ਧਾਰਨਾ ਸਾਹਮਣੇ ਆਉਂਦੀ ਹੈ। ਜਦੋਂ ਵੀ ਕੋਈ ਇਮਾਰਤ ਬਣਾਈ ਜਾਂਦੀ ਹੈ, ਉਹ ਕੁਦਰਤੀ ਜ਼ਮੀਨ ਦੇ ਇਕ ਹਿੱਸੇ ਨੂੰ ਸਥਾਈ ਤੌਰ ’ਤੇ ਘੇਰ ਲੈਂਦੀ ਹੈ। ਇਸਦੇ ਸਿੱਟੇ ਵਜੋਂ ਹਰੇ-ਭਰੇ ਖੇਤਰ ਘਟਦੇ ਹਨ, ਊਰਜਾ ਦੀ ਖਪਤ ਵਧਦੀ ਹੈ ਅਤੇ ਵਾਤਾਵਰਣ ’ਤੇ ਵਾਧੂ ਦਬਾਅ ਪੈਂਦਾ ਹੈ। ਗ੍ਰੀਨ ਬਿਲਡਿੰਗ ਦਾ ਉਦੇਸ਼ ਇਸ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨਾ ਅਤੇ ਕੁਦਰਤ ਨਾਲ ਸੰਤੁਲਨ ਸਥਾਪਿਤ ਕਰਨਾ ਹੈ। ਇਹ ਅਜਿਹੀ ਇਮਾਰਤ ਹੁੰਦੀ ਹੈ ਜਿਸ ਦਾ ਡਿਜ਼ਾਈਨ, ਨਿਰਮਾਣ ਅਤੇ ਸੰਚਾਲਨ ਵਾਤਾਵਰਣ ਸੰਭਾਲ, ਊਰਜਾ ਕੁਸ਼ਲਤਾ ਅਤੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਨੂੰ ਧਿਆਨ ’ਚ ਰੱਖ ਕੇ ਕੀਤਾ ਜਾਂਦਾ ਹੈ।

ਭਾਰਤੀ ਸੰਸਕ੍ਰਿਤੀ ਅਤੇ ਫਲਸਫੇ ’ਚ ਕੁਦਰਤ ਨੂੰ ਹਮੇਸ਼ਾ ਸਰਵਉੱਚ ਸਥਾਨ ਦਿੱਤਾ ਗਿਆ ਹੈ। ਸਾਡੇ ਸ਼ਾਸਤਰਾਂ ਅਨੁਸਾਰ ਸੰਪੂਰਨ ਸ੍ਰਿਸ਼ਟੀ ਪੰਜ ਮਹਾਂਤੱਤਾਂ ਧਰਤੀ, ਪਾਣੀ, ਅੱਗ, ਹਵਾ ਅਤੇ ਆਕਾਸ਼ ਤੋਂ ਬਣੀ ਹੈ। ਇਮਾਰਤ ਨਿਰਮਾਣ ਵੀ ਇਨ੍ਹਾਂ ਪੰਜਾਂ ਤੱਤਾਂ ਦੇ ਸੰਤੁਲਿਤ ਉਪਯੋਗ ’ਤੇ ਅਾਧਾਰਤ ਹੋਣਾ ਚਾਹੀਦਾ ਹੈ। ਜੇਕਰ ਇਨ੍ਹਾਂ ਕੁਦਰਤੀ ਸਰੋਤਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਵੇਗੀ ਤਾਂ ਵਾਤਾਵਰਣ ਦਾ ਸੰਕਟ ਵਧੇਗਾ, ਜਦੋਂ ਕਿ ਉਨ੍ਹਾਂ ਦੀ ਸੰਤੁਲਿਤ ਅਤੇ ਸਮਝਦਾਰੀ ਨਾਲ ਕੀਤੀ ਵਰਤੋਂ ਇਮਾਰਤ ਨੂੰ ਵਧੇਰੇ ਟਿਕਾਊ ਅਤੇ ਵਾਤਾਵਰਣ ਅਨੁਕੂਲ ਬਣਾ ਸਕਦੀ ਹੈ। ਗ੍ਰੀਨ ਬਿਲਡਿੰਗ ਦੀ ਧਾਰਨਾ ਇਸੇ ਸੰਤੁਲਨ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੀ ਹੈ।

ਗ੍ਰੀਨ ਬਿਲਡਿੰਗ ਦੇ ਨਿਰਮਾਣ ’ਚ ਰੀਸਾਈਕਲ ਅਤੇ ਦੁਬਾਰਾ ਵਰਤੋਂ ਯੋਗ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੀਆਂ ਇਮਾਰਤਾਂ ’ਚ ਕੁਦਰਤੀ ਰੌਸ਼ਨੀ ਅਤੇ ਹਵਾ ਦੀ ਵੱਧ ਤੋਂ ਵੱਧ ਵਰਤੋਂ ’ਤੇ ਜ਼ੋਰ ਦਿੱਤਾ ਜਾਂਦਾ ਹੈ ਜਿਸ ਨਾਲ ਊਰਜਾ ਦੀ ਖਪਤ ਘਟੇ। ਮੀਂਹ ਦੇ ਪਾਣੀ ਦੀ ਸੰਭਾਲ , ਸੂਰਜੀ ਊਰਜਾ ਦੀ ਵਰਤੋਂ, ਊਰਜਾ ਕੁਸ਼ਲ ਉਪਕਰਨ, ਪਾਣੀ ਦੀ ਬਚਤ ਅਤੇ ਹਰਿਆਵਲ ਭਰਿਆ ਆਲਾ-ਦੁਆਲਾ ਇਸਦਾ ਅਨਿੱਖੜਵਾਂ ਅੰਗ ਹੁੰਦੇ ਹਨ। ਇਮਾਰਤ ਦੇ ਆਲੇ-ਦੁਆਲੇ ਅਜਿਹੇ ਪੌਦੇ ਲਗਾਏ ਜਾਂਦੇ ਹਨ ਜਿਨ੍ਹਾਂ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਜੋ ਸਥਾਨਕ ਜਲਵਾਯੂ ਦੇ ਅਨੁਕੂਲ ਹੋਣ। ਇਸ ਨਾਲ ਇਮਾਰਤ ਦਾ ਤਾਪਮਾਨ ਕੰਟਰੋਲ ’ਚ ਰਹਿੰਦਾ ਹੈ ਅਤੇ ਵਾਤਾਵਰਣ ’ਤੇ ਹਾਂਪੱਖੀ ਅਸਰ ਪੈਂਦਾ ਹੈ।

ਹਰਿਆਲੀ ਇਮਾਰਤਾਂ ਦੇ ਲਾਭ ਬਹੁ-ਪੱਖੀ ਹਨ। ਵਾਤਾਵਰਣ ਦੇ ਪੱਖੋਂ ਇਹ ਹਵਾ ਅਤੇ ਪਾਣੀ ਦੀ ਗੁਣਵੱਤਾ ’ਚ ਸੁਧਾਰ ਕਰਦੀਆਂ ਹਨ, ਪ੍ਰਦੂਸ਼ਣ ਘਟਾਉਂਦੀਆਂ ਹਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ’ਚ ਸਹਾਇਤਾ ਕਰਦੀਆਂ ਹਨ। ਸਿਹਤ ਦੇ ਪੱਖੋਂ ਇਨ੍ਹਾਂ ’ਚ ਰਹਿਣ ਵਾਲੇ ਲੋਕਾਂ ਨੂੰ ਸਾਫ਼ ਹਵਾ, ਭਰਪੂਰ ਕੁਦਰਤੀ ਰੌਸ਼ਨੀ ਅਤੇ ਵਧੇਰੇ ਸਿਹਤਮੰਦ ਵਾਤਾਵਰਣ ਮਿਲਦਾ ਹੈ, ਜਿਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਬਿਹਤਰ ਹੁੰਦੀ ਹੈ। ਆਰਥਿਕ ਪੱਖੋਂ ਇਹ ਬਿਜਲੀ ਅਤੇ ਪਾਣੀ ਦੀ ਖਪਤ ਘਟਾ ਕੇ ਸੰਚਾਲਨ ਲਾਗਤ ਨੂੰ ਘਟਾਉਂਦੀਆਂ ਹਨ। ਨਾਲ ਹੀ, ਅਜਿਹੀਆਂ ਇਮਾਰਤਾਂ ’ਚ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਦੀ ਉਤਪਾਦਕਤਾ ਅਤੇ ਕਾਰਜਕੁਸ਼ਲਤਾ ਵੀ ਵਧਦੀ ਹੈ। ਸਮਾਜਿਕ ਪੱਧਰ ’ਤੇ ਗ੍ਰੀਨ ਬਿਲਡਿੰਗ ਸ਼ਹਿਰਾਂ ਦੀ ਸੁੰਦਰਤਾ ਵਧਾਉਂਦੀਆਂ ਹਨ, ਸਥਾਨਕ ਸਰੋਤਾਂ ’ਤੇ ਦਬਾਅ ਘਟਾਉਂਦੀਆਂ ਹਨ ਅਤੇ ਟਿਕਾਊ ਵਿਕਾਸ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਦੀਆਂ ਹਨ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੌਜੂਦਾ ਇਮਾਰਤਾਂ ਨੂੰ ਵੀ ਆਸਾਨੀ ਨਾਲ ਗ੍ਰੀਨ ਬਿਲਡਿੰਗ ’ਚ ਬਦਲਿਆ ਜਾ ਸਕਦਾ ਹੈ। ਮੀਂਹ ਦੇ ਪਾਣੀ ਦੀ ਸੰਭਾਲ ਦੀ ਵਿਵਸਥਾ, ਸੂਰਜੀ ਊਰਜਾ ਦੀ ਵਰਤੋਂ, ਐੱਲ. ਈ. ਡੀ. ਲਾਈਟਾਂ ਦੀ ਵਿਵਸਥਾ, ਕੁਦਰਤੀ ਰੌਸ਼ਨੀ ਅਤੇ ਵੈਂਟੀਲੇਸ਼ਨ ਨੂੰ ਉਤਸ਼ਾਹਿਤ ਕਰਨਾ, ਛੱਤਾਂ ’ਤੇ ਹਰਾ ਬਾਗ ਵਿਕਸਿਤ ਕਰਨਾ ਅਤੇ ਕੰਧਾਂ ’ਤੇ ਵਰਟੀਕਲ ਗਾਰਡਨ ਲਗਾਉਣ ਵਰਗੇ ਸਰਲ ਉਪਾਅ ਕਿਸੇ ਵੀ ਇਮਾਰਤ ਨੂੰ ਵਧੇਰੇ ਵਾਤਾਵਰਣ ਅਨੁਕੂਲ ਬਣਾ ਸਕਦੇ ਹਨ। ਇਸ ਦੇ ਨਾਲ ਹੀ ਕੂੜੇ ਦੇ ਪੁਨਰ-ਚੱਕਰਨ ਅਤੇ ਐਨਰਜੀ ਆਡਿਟ ਵਰਗੀਆਂ ਪ੍ਰਕਿਰਿਆਵਾਂ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਅੱਜ ਜਦੋਂ ਦੁਨੀਆ ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਅਤੇ ਸਰੋਤਾਂ ਦੀ ਕਮੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉਦੋਂ ਗ੍ਰੀਨ ਬਿਲਡਿੰਗ ਸਿਰਫ ਇਕ ਬਦਲ ਨਹੀਂ, ਬਲਕਿ ਇਕ ਲੋੜ ਬਣ ਗਈ ਹੈ। ਇਹ ਮਨੁੱਖੀ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਧਰਤੀ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਦਾ ਇਕ ਪ੍ਰਭਾਵਸ਼ਾਲੀ ਮਾਧਿਅਮ ਹੈ। ਆਉਣ ਵਾਲਾ ਸਮਾਂ ਹਰਿਤ ਇਮਾਰਤਾਂ ਦਾ ਹੈ। ਜੇਕਰ ਅਸੀਂ ਅੱਜ ਤੋਂ ਹੀ ਆਪਣੇ ਘਰਾਂ ਅਤੇ ਕੰਮ ਵਾਲੀਆਂ ਥਾਵਾਂ ਨੂੰ ਵਾਤਾਵਰਣ-ਅਨੁਕੂਲ ਬਣਾਉਣ ਦਾ ਸੰਕਲਪ ਲਈਏ, ਤਾਂ ਅਸੀਂ ਇਕ ਸਿਹਤਮੰਦ, ਸੁੰਦਰ ਅਤੇ ਟਿਕਾਊ ਭਵਿੱਖ ਦੀ ਨੀਂਹ ਰੱਖ ਸਕਦੇ ਹਾਂ।

-ਗੀਤਾਂਜਲੀ ਮੇਹਰਾ

  • Green Building
  • Environment Crisis

ਇੰਡੀਆ ਗੱਠਜੋੜ ਦੀ ਸਫ਼ਲਤਾ ਇਸ ਦੇ ਪੰਜ ਸੂਤਰੀ ਸਮਝੌਤੇ ’ਤੇ ਨਿਰਭਰ

NEXT STORY

Stories You May Like

  • major crisis in italy
    ਇਟਲੀ 'ਚ ਵੱਡਾ ਸੰਕਟ; 18,000 ਦੇ ਕਰੀਬ ਜਵਾਕ ਹੋਏ ਲਾਪਤਾ! ਵਿਦੇਸ਼ੀ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ
  • usa becomes worlds biggest oil exporter
    ਅਮਰੀਕਾ ਬਣਿਆ ਕੱਚੇ ਤੇਲ ਦਾ ਸਭ ਤੋਂ ਵੱਡਾ ਬਰਾਮਦਕਾਰ
  • maruti suzuki to invest rs 925 crore on green energy initiatives
    ਮਾਰੂਤੀ ਸੁਜ਼ੂਕੀ 2030-31 ਤੱਕ ਗ੍ਰੀਨ ਐਨਰਜੀ ਪਹਿਲ ’ਤੇ 925 ਕਰੋੜ ਰੁਪਏ ਦਾ ਨਿਵੇਸ਼ ਕਰੇਗੀ
  • zepto  s crisis   ed investigation reveals huge losses draft paper
    Zepto ਦਾ ਵਧਿਆ ਸੰਕਟ : ED ਜਾਂਚ 'ਤੇ ਭਾਰੀ ਘਾਟੇ ਦਾ ਖ਼ੁਲਾਸਾ, ਡਰਾਫਟ ਪੇਪਰ 'ਚ ਦੱਸੀ ਸੱਚਾਈ
  • tmc
    ਆਪਣੇ ਸਭ ਤੋਂ ਵੱਡੇ ਅੰਦਰੂਨੀ ਸੰਕਟ ਨਾਲ ਜੂਝ ਰਹੀ ਤ੍ਰਿਣਮੂਲ ਕਾਂਗਰਸ
  • wheat production  huge decline in production rate in punjab haryana
    ਕਣਕ ਦੀ ਪੈਦਾਵਾਰ 'ਤੇ ਮੰਡਰਾਇਆ ਵੱਡਾ ਸੰਕਟ, ਪੰਜਾਬ-ਹਰਿਆਣਾ 'ਚ ਉਤਪਾਦਨ ਦਰ 'ਚ ਭਾਰੀ ਗਿਰਾਵਟ
  • goldsmiths   association  avtar singh kanda
    ਅਵਤਾਰ ਸਿੰਘ ਕੰਡਾਂ ਸਵਰਨਕਾਰਾਂ ਦੇ ਸਭ ਮਸਲੇ ਹੱਲ ਕਰਵਾਉਣਗੇਂ : ਯਸ਼ਪਾਲ ਚੌਹਾਨ
  • big crisis on bhel and sail  the royal status of   maharatan
    ਭੇਲ ਤੇ ਸੇਲ ’ਤੇ ਵੱਡਾ ਸੰਕਟ! ਖੁੱਸ ਸਕਦਾ ਹੈ ‘ਮਹਾਰਤਨ’ ਦਾ ਸ਼ਾਹੀ ਦਰਜਾ
  • major weather forecast for punjab
    ਪੰਜਾਬ 'ਚ 20 ਤਰੀਖ ਤੱਕ ਹੋ ਗਈ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ...
  • retired inspector commits suicide
    ਪੰਜਾਬ: 4 ਸਫੇ ਤੇ ਪੂਰੀ ਜ਼ਿੰਦਗੀ ਖ਼ਤਮ, ਰਿਟਾਇਰਡ ਪੁਲਸ ਇੰਸਪੈਕਟਰ ਨੇ ਨੂੰਹ ਤੋਂ...
  • adampur airport renamed
    ਪੰਜਾਬ ਦੇ ਇਸ ਏਅਰਪੋਰਟ ਦਾ ਬਦਲਿਆ ਨਾਂ, ਨੋਟੀਫਿਕੇਸ਼ਨ ਜਾਰੀ
  • nayab singh saini interview
    ਪੰਜਾਬ ਦੀ ਨੁਹਾਰ ਬਦਲੇਗਾ ਹਰਿਆਣਾ ਦਾ ਵਿਕਾਸ ਮਾਡਲ : ਨਾਇਬ ਸਿੰਘ ਸੈਣੀ
  • rain in many places in punjab and haryana  hailstorm in himachal
    ਪੰਜਾਬ ਤੇ ਹਰਿਆਣਾ ’ਚ ਕਈ ਥਾਈਂ ਮੀਂਹ; ਹਿਮਾਚਲ ’ਚ ਗੜੇਮਾਰੀ
  • major accident husband dead wife injured
    ਧਾਰਮਿਕ ਸਥਾਨ ਤੋਂ ਪਰਤਦਿਆਂ ਪਤੀ-ਪਤਨੀ ਨਾਲ ਰਾਧਾ ਸੁਆਸੀ ਸਤਿਸੰਗ ਘਰ ਨੇੜੇ ਵਾਪਰਿਆ...
  • readymade garment shops in lohian will remain closed from 26th to 28th
    ਜਲੰਧਰ ਦੇ ਇਸ ਇਲਾਕੇ 'ਚ 26 ਤੋਂ 28 ਤੱਕ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਣੋ ਕਿਉਂ...
  • 2 ips officers from punjab included in the panel for dg posts in the centre
    ਪੰਜਾਬ ਦੇ 2 IPS ਅਧਿਕਾਰੀਆਂ ਦੇ ਨਾਂ ਕੇਂਦਰ ਵਿਚ ਡੀ. ਜੀ. ਅਹੁਦਿਆਂ ਲਈ ਪੈਨਲ ’ਚ...
Trending
Ek Nazar
pakistan fined icc slow over rate after india loss womens t20 world cup

ਟੀਮ ਇੰਡੀਆ ਹੱਥੋਂ ਹਾਰ ਤੋਂ ਬਾਅਦ ਪਾਕਿਸਤਾਨ 'ਤੇ ਡਬਲ ਅਟੈਕ, ICC ਨੇ ਠੋਕਿਆ...

indian ambassador met the rescued crew members

ਭਾਰਤੀ ਰਾਜਦੂਤ ਨੇ ਅਮਰੀਕੀ ਹਮਲੇ 'ਚ ਬਚਾਏ ਗਏ ਚਾਲਕ ਦਲ ਦੇ 21 ਮੈਂਬਰਾਂ ਨਾਲ...

famous actress left this world the day after her birthday

ਜਨਮਦਿਨ ਦੇ ਅਗਲੇ ਦਿਨ ਹੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ ! ਤੁਰਕਿਸ਼ ਫਿਲਮ...

new immigration law

ਸਵੀਡਨ 'ਚ ਨਵਾਂ ਕਾਨੂੰਨ ਲਾਗੂ! ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ 'ਚੋਂ...

nagpur airforce wife conversion ex classmate arrested

IAF ਅਫਸਰ ਦੀ ਪਤਨੀ ਨਾਲ ਦਰਿੰਦਗੀ ਤੇ ਜਬਰੀ ਧਰਮ ਪਰਿਵਰਤਨ! ਸਾਬਕਾ ਕਲਾਸਮੇਟ...

mithun chakraborty s daughter dishani gets engaged

ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

first poster of the film based on the sushant singh rajput case released

ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ 'ਸੌਰੀ ਬਾਬੂ' ਦੇ ਪੋਸਟਰ ਨੇ ਮਚਾਈ ਹਲਚਲ, ਕੀ...

statue of swami vivekananda unveiled

ਅਮਰੀਕਾ: ਸ਼ਿਕਾਗੋ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਦਾ ਉਦਘਾਟਨ

chinese tankers pass through hormuz

ਅਮਰੀਕਾ ਦੀ ਨੱਕ ਹੇਠ ਹੋਰਮੁਜ਼ 'ਚੋਂ ਲੰਘ ਗਏ ਚੀਨੀ ਟੈਂਕਰ

police raid truck stop

ਅਮਰੀਕਾ:  ਚਾਹ 'ਚ 'ਆਹ ਕੁਝ' ਮਿਲਾ ਕੇ ਪਿਲਾ ਰਿਹਾ ਸੀ ਦੁਕਾਨਦਾਰ, ਪੁਲਸ ਨੇ...

family 3 members incident

ਟ੍ਰਿਪਲ ਮਰਡਰ ਨਾਲ ਕੰਬ ਗਿਆ ਪ੍ਰਯਾਗਰਾਜ! ਇਕੋ ਪਰਿਵਾਰ ਦੇ 3 ਜੀਆਂ ਦਾ ਕਤਲ, ਫੈਲੀ...

air india express  emergency landing  passengers

180 ਯਾਤਰੀਆਂ ਲਿਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ 'ਚ ਆਈ ਤਕਨੀਕੀ ਖ਼ਰਾਬੀ,...

boy in canada

ਕੈਨੇਡਾ 'ਚ ਮੁੰਡੇ 'ਤੇ ਦਰਜ ਹੋਇਆ ਪਰਚਾ, ਜਾਣੋ ਪੂਰਾ ਮਾਮਲਾ

big surprise babbu maan sings a song for carry on jatta 4 will be released soon

ਪ੍ਰਸ਼ੰਸਕਾਂ ਲਈ ਵੱਡਾ ਸਰਪ੍ਰਾਈਜ਼, Carry On Jatta 4 ਲਈ ਬੱਬੂ ਮਾਨ ਨੇ ਗਾਇਆ...

is there a sushant singh rajput connection in sanchita ugale s suicide case

ਸੰਚਿਤਾ ਖ਼ੁਦਕੁਸ਼ੀ ਮਾਮਲੇ ਦਾ ਸੁਸ਼ਾਂਤ ਰਾਜਪੂਤ ਨਾਲ ਕੀ ਹੈ ਕੁਨੈਕਸ਼ਨ ? ਅਦਾਕਾਰਾ ਦੇ...

aicwa demands high level investigation into sanchita ugale  s death

"ਕੁਮਕੁਮ ਭਾਗਿਆ" ਫੇਮ ਸੰਚਿਤਾ ਉਗਾਲੇ ਦੀ ਮੌਤ ਦਾ ਮਾਮਲਾ ; AICWA ਨੇ ਕੀਤੀ ਉੱਚ...

rain in many places in punjab and haryana  hailstorm in himachal

ਪੰਜਾਬ ਤੇ ਹਰਿਆਣਾ ’ਚ ਕਈ ਥਾਈਂ ਮੀਂਹ; ਹਿਮਾਚਲ ’ਚ ਗੜੇਮਾਰੀ

whatsapp web

WhatsApp Web 'ਚ ਆ ਰਿਹਾ ਬੇਹੱਦ ਕੰਮ ਦਾ ਫੀਚਰ, ਕਰ ਸਕੋਗੇ ਗਰੁੱਪ ਕਾਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the important role of both national and regional parties in india
      ਭਾਰਤ ’ਚ ਰਾਸ਼ਟਰੀ ਤੇ ਖੇਤਰੀ ਦਲਾਂ, ਦੋਵਾਂ ਦੀ ਮਹੱਤਵਪੂਰਨ ਭੂਮਿਕਾ
    • the ill effects of the war in iran will be felt for a long
      ਈਰਾਨ ’ਚ ਯੁੱਧ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਬੁਰਾ ਪ੍ਰਭਾਵ ਲੰਮੇ ਸਮੇਂ ਤੱਕ...
    • wars have now become psychological social and digital
      ਹੁਣ ਮਨੋਵਿਗਿਆਨਕ, ਸਮਾਜਿਕ ਅਤੇ ਡਿਜੀਟਲ ਹੋ ਗਏ ਹਨ ਯੁੱਧ
    • tourism
      ਘਟੀਆ ਭਾਰਤੀ ਸੈਲਾਨੀਆਂ ਨਾਲ ਨਜਿੱਠਣਾ, ਚੀਨ ਤੋਂ ਸਬਕ
    • despite the acceleration in government activities
      ਸਰਕਾਰੀ ਸਰਗਰਮੀਆਂ ’ਚ ਤੇਜ਼ੀ ਦੇ ਬਾਵਜੂਦ ਚੁਣੌਤੀਆਂ ਬਰਕਰਾਰ
    • pm modi
      ਮੋਦੀ ਯੁੱਗ : ਸੁਸ਼ਾਸਨ ਅਤੇ ਸੱਭਿਆਚਾਰਕ ਸੰਕਲਪ ਦਾ ਨਵਾਂ ਅਧਿਆਏ
    • fakeness is rampant in the country
      ‘ਦੇਸ਼ ’ਚ ਫਰਜ਼ੀ ਦਾ ਬੋਲਬਾਲਾ’ ਫੜੇ ਜਾ ਰਹੇ ਨਕਲੀ ਅਧਿਕਾਰੀ!
    • pm modi
      ਕਾਰਜਕਾਲ ਦੀ ਮਿਆਦ ਦਾ ਮਹੱਤਵ ਉਦੋਂ, ਜਦੋਂ ਕੀਤੇ ਕੰਮ ਯਾਦ ਰਹਿਣ
    • usa becomes worlds biggest oil exporter
      ਅਮਰੀਕਾ ਬਣਿਆ ਕੱਚੇ ਤੇਲ ਦਾ ਸਭ ਤੋਂ ਵੱਡਾ ਬਰਾਮਦਕਾਰ
    • women are nation builders
      ਸਹੀ ਅਰਥਾਂ ’ਚ ਔਰਤਾਂ ਹੁਣ ‘ਨੇਸ਼ਨ ਬਿਲਡਰਜ਼’ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +