ਡਾ. ਵੇਦਪ੍ਰਤਾਪ ਵੈਦਿਕ
ਨੇਪਾਲ ਦੇ ਪ੍ਰਧਾਨ ਮੰਤਰੀ ਖੜਗਪ੍ਰਸਾਦ ਓਲੀ ਆਪਣੇ ਆਪ ਨੂੰ ਕਮਿਊਨਿਸਟ ਕਹਿੰਦੇ ਹਨ ਪਰ ਆਪਣੀ ਚਮੜੀ ਬਚਾਉਣ ਲਈ ਉਨ੍ਹਾਂ ਨੇ ਹੁਣ ਭੜਕੇ ਰਾਸ਼ਟਰਵਾਦੀ ਦਾ ਚੋਲਾ ਪਾ ਲਿਆ ਹੈ। ਹੁਣ ਉਹ ਨੇਪਾਲੀ ਸੰਸਦ ’ਚ ਹਿੰਦੀ ਬੋਲਣ ਅਤੇ ਧੋਤੀ-ਕੁੜਤਾ ਪਹਿਨਣ ’ਤੇ ਪਾਬੰਦੀ ਲਗਾਉਣਗੇ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਲਈ ਉਨ੍ਹਾਂ ਦੀ ਹੀ ਨੇਪਾਲ ਕਮਿਊਨਿਸਟ ਪਾਰਟੀ ਦੇ ਆਗੂ ਪੁਸ਼ਪਕਮਲ ਦਹਿਲ ‘ਪ੍ਰਚੰਡ’ ਅਤੇ ਮਾਧਵ ਨੇਪਾਲ ਨੇ ਬਿਗੁਲ ਵਜਾ ਦਿੱਤਾ ਹੈ। ਇਨ੍ਹਾਂ ਦੋਵਾਂ ਸਾਬਕਾ ਪ੍ਰਧਾਨ ਮੰਤਰੀਆਂ ਨੇ ਓਲੀ ’ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਅਮਰੀਕਾ ਅਤੇ ਭਾਰਤ, ਦੋਵਾਂ ਨਾਲ ਗੰਢਤੁੱਪ ਕੀਤੀ ਹੋਈ ਹੈ ਅਤੇ ਉਹ ਭਾਰਤ-ਨੇਪਾਲ ਸਰਹੱਦ ਦੇ ਬਾਰੇ ’ਚ ਵੀ ਆਪਣੀ ਪੂਛ ਦਬਾ ਕੇ ਰੱਖਦੇ ਹਨ।
ਉਹ ਰਾਸ਼ਟਰ ਦਾ ਮਾਣ ਕਰਨ ਵਾਲੇ ਨੇਪਾਲੀ ਪ੍ਰਧਾਨ ਮੰਤਰੀ ਵਾਂਗ ਦਹਾੜਦੇ ਕਿਉਂ ਨਹੀਂ। ਉਨ੍ਹਾਂ ਨੇ ਅਮਰੀਕਾ ਦੇ 50 ਕਰੋੜ ਡਾਲਰ ਦੇ ਮਹਾਪਥ-ਨਿਰਮਾਣ ਦੇ ਪ੍ਰਾਜੈਕਟ ਨੂੰ ਕਿਉਂ ਪ੍ਰਵਾਨ ਕੀਤਾ ਹੈ ਅਤੇ ਭਾਰਤ ਦੇ ਨਾਲ ਲਿਪੁਲੇਖ ਇਲਾਕੇ ਦੇ ਬਾਰੇ ’ਚ ਦੱਬਿਆ ਜਿਹਾ ਰੁਖ ਕਿਉਂ ਅਪਨਾਇਆ ਹੈ। ਜੋ ਓਲੀ ਸਰਹੱਦੀ ਝਗੜੇ ਨੂੰ ਲੈ ਕੇ ਭਾਰਤ ਦੇ ਨਾਲ ਗੱਲਬਾਤ ਦੇ ਪੱਖ ’ਚ ਸਨ, ਹੁਣ ਉਨ੍ਹਾਂ ਨੇ ਇੰਨੇ ਗੁੱਸੇ ਵਾਲੇ ਤੇਵਰ ਅਪਣਾ ਲਏ ਹਨ ਅਤੇ ਉਨ੍ਹਾਂ ਨੇ ਭਾਰਤ ’ਤੇ ਕੁਝ ਵਿਅੰਗ ਹੀ ਨਹੀਂ ਕੱਸੇ ਸਗੋਂ ਆਪਣੇ ਸੰਵਿਧਾਨ ’ਚ ਸੋਧ ਕਰ ਕੇ ਕੁਝ ਭਾਰਤੀ ਇਲਾਕਿਆਂ ਨੂੰ ਨੇਪਾਲ ਦਾ ਹਿੱਸਾ ਵੀ ਦੱਸ ਦਿੱਤਾ। ਇੰਨਾ ਹੀ ਨਹੀਂ, ਉਹ ਹੁਣ ਕਾਨੂੰਨ ਇਹ ਬਣਾ ਰਹੇ ਹਨ ਕਿ ਜੋ ਵੀ ਨੇਪਾਲੀ ਕਿਸੇ ਭਾਰਤੀ ਨਾਲ ਵਿਆਹ ਕਰੇਗਾ ਉਸ ਭਾਰਤੀ ਵਰ ਜਾਂ ਕੰਨਿਆ ਨੂੰ ਨੇਪਾਲ ਦੀ ਨਾਗਰਿਕਤਾ 7 ਸਾਲ ਬਾਅਦ ਮਿਲੇਗੀ।
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ-ਨੇਪਾਲ ਸਬੰਧਾਂ ਨੂੰ ਰੋਟੀ-ਬੇਟੀ ਦਾ ਰਿਸ਼ਤਾ ਕਿਹਾ ਸੀ, ਉਸਨੂੰ ਓਲੀ ਹੁਣ ਖਟਾਈ ’ਚ ਪਾ ਰਹੇ ਹਨ। ‘ਪ੍ਰਚੰਡ’ ਦੇ ਲੋਕ ਮੌਨ ਰਹਿ ਕੇ ਅਤੇ ਨੇਪਾਲੀ ਕਾਂਗਰਸ ਸੰਸਦ ’ਚ ਮਤਾ ਲਿਆ ਕੇ ਇਹ ਸਿੱਧ ਕਰ ਰਹੀ ਹੈ ਕਿ ਓਲੀ ਨੇ ਕਈ ਨੇਪਾਲੀ ਪਿੰਡ ਚੀਨ ਨੂੰ ਸੌਂਪ ਦਿੱਤੇ ਹਨ। ਅਜਿਹੇ ਲਚਰ-ਪਚਰ ਪ੍ਰਧਾਨ ਮੰਤਰੀ ਨੂੰ ਨੇਪਾਲ ਕਿਉਂ ਬਰਦਾਸ਼ਤ ਕਰ ਰਿਹਾ ਹੈ। ਇਸਦੇ ਇਲਾਵਾ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਕੁਝ ਨੇਤਾਵਾਂ ਦੇ ਉਕਸਾਵੇ ਦੇ ਕਾਰਨ ਓਲੀ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਅਜਿਹੇ ’ਚ ਓਲੀ ਆਪਣੇ ਆਪ ਨੂੰ ਬਹੁਤ ਹੀ ਗੁੱਸੇਖੋਰ ਰਾਸ਼ਟਰਵਾਦੀ ਸਿੱਧ ਕਰਨ ’ਚ ਲੱਗੇ ਹੋਏ ਹਨ।
ਮੈਨੂੰ ਨੇਪਾਲ ਦੇ ਕੁਝ ਸੰਸਦ ਮੈਂਬਰਾਂ ਨੇ ਅਤੇ ਮੇਰੇ ਮਿੱਤਰ ਮੰਤਰੀਆਂ ਨੇ ਇਹ ਵੀ ਦੱਸਿਆ ਕਿ ਹੁਣ ਓਲੀ ਦਾ ਤਾਜ਼ਾ ਪੈਤੜਾਂ ਇਹ ਹੈ ਕਿ ਨੇਪਾਲੀ ਸੰਸਦ ’ਚ ਹਿੰਦੀ ਬੋਲਣ ਅਤੇ ਧੋਤੀ-ਕੁੜਤਾ ਪਹਿਨਣ ’ਤੇ ਪਾਬੰਦੀ ਲਗਾਈ ਜਾਵੇਗੀ। ਸੰਸਦ ਮੈਂਬਰਾਂ ਨੂੰ ਨੇਪਾਲੀ ਭਾਸ਼ਾ ਬੋਲਣ ਅਤੇ ਨੇਪਾਲੀ ਪਹਿਰਾਵਾ (ਟੋਪੀ, ਦਾਉਰਾ ਅਤੇ ਸੁਰਵਲ) ਪਹਿਨਣਾ ਜ਼ਰੂਰੀ ਹੋਵੇਗਾ। ਹੁਣ ਤੋਂ ਲਗਭਗ 28-30 ਸਾਲ ਪਹਿਲਾਂ ਮੈਂ ਮਧੇਸ਼ੀਆਂ ਦੇ ਨੇਤਾ ਗਜੇਂਦਰ ਨਰਾਇਣ ਸਿੰਘ ਅਤੇ ਸੰਸਦ ਦੇ ਸਪੀਕਰ ਦਮਨ ਨਾਥ ਢੁੰਗਾਣਾ ਤੋਂ ਨੇਪਾਲ ਦੀ ਸੰਸਦ ’ਚ ਹਿੰਦੀ ਅਤੇ ਧੋਤੀ ਕੁੜਤੇ ਦੀ ਛੋਟ ਲਈ ਪਹਿਲ ਕਰਵਾਈ ਸੀ। ਉਹ ਦੋਵੇਂ ਮੇਰੇ ਚੰਗੇ ਮਿੱਤਰ ਸਨ। ਜੇਕਰ ਓਲੀ ਉਸਨੂੰ ਖਤਮ ਕਰਨਗੇ ਤਾਂ ਨਾ ਸਿਰਫ ਨੇਪਾਲ ਦੇ ਲੱਖਾਂ ਮਧੇਸ਼ੀ ਲੋਕ ਉਨ੍ਹਾਂ ਦੇ ਵਿਰੁੱਧ ਹੋ ਜਾਣਗੇ ਸਗੋਂ ‘ਜਨਤਾ ਸਮਾਜਵਾਦੀ ਪਾਰਟੀ’ ਜਿਸ ’ਚ ਸਾਬਕਾ ਕਮਿਊਨਿਸਟ ਪ੍ਰਧਾਨ ਮੰਤਰੀ ਬਾਬੂਰਾਮ ਭੱਟਰਾਈ ਅਤੇ ਹਿਸਿਲਾ ਯਮੀ ਵਰਗੇ ਨੇਤਾ ਵੀ ਹਨ, ਉਨ੍ਹਾਂ ਦਾ ਡਟ ਕੇ ਵਿਰੋਧ ਕਰਨਗੇ । ਓਲੀ ਜੀ, ਇਹ ਚੰਗੀ ਤਰ੍ਹਾਂ ਸਮਝ ਲੈਣ ਕਿ ਉਨ੍ਹਾਂ ਦਾ ਇਹ ਕਦਮ 2015 ਦੀ ਨਾਕਾਬੰਦੀ ਨਾਲੋਂ ਵੀ ਜ਼ਿਆਦਾ ਖਤਰਨਾਕ ਸਿੱਧ ਹੋ ਸਕਦਾ। ਚੀਨ ਉਨ੍ਹਾਂ ਨੂੰ ਬਚਾਅ ਨਹੀਂ ਸਕੇਗਾ। (ਲੇਖਕ ਭਾਰਤੀ ਵਿਦੇਸ਼ ਨੀਤੀ ਪ੍ਰੀਸ਼ਦ ਦੇ ਪ੍ਰਧਾਨ ਹਨ)
ਹੁਣ ਸਾਨੂੰ ਭਾਰਤੀ ਲੋਕਤੰਤਰ ਦੇ ਸ਼ਰਾਧ ਦੀ ਸ਼ੁਰੂ ਕਰਨੀ ਚਾਹੀਦੀ ਹੈ ਤਿਆਰੀ
NEXT STORY