ਸਾਲ 2047 ਤੱਕ ਇਕ ਵਿਕਸਤ ਭਾਰਤ ਬਣਨ ਵੱਲ ਸਾਡਾ ਸਫ਼ਰ ਬੇਰੋਕ ਜਾਰੀ ਹੈ ਅਤੇ ਇਸ ਦ੍ਰਿਸ਼ਟੀ ਯੋਜਨਾ ਦੀਆਂ ਸਭ ਤੋਂ ਅਸਰਦਾਰ ਤਾਕਤਾਂ ਵਿਚੋਂ ਇਕ ਭਾਰਤੀ ਖੇਡਾਂ ਦਾ ਉਭਾਰ ਵੀ ਸ਼ਾਮਲ ਹੈ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤੀ ਖੇਡਾਂ ਆਲਮੀ ਮੰਚ ’ਤੇ ਨਵੀਆਂ ਬੁਲੰਦੀਆਂ ਛੂਹ ਰਹੀਆਂ ਹਨ।
ਦੱਖਣੀ ਕੋਰੀਆ ਦੇ ਗੁਮੀ ਵਿਚ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 2025 ਹੋਵੇ ਜਾਂ ਮੰਗੋਲੀਆ ਦੇ ਉਲਾਨਬਟਾਰ ਵਿਚ ਚੌਥੀ ਵਿਸ਼ਵ ਕੁਸ਼ਤੀ ਰੈਂਕਿੰਗ ਸੀਰੀਜ਼, ਸਾਡੇ ਐਥਲੀਟਾਂ ਨੇ ਧੀਰਜ ਅਤੇ ਮਾਣ ਨਾਲ ਪ੍ਰਦਰਸ਼ਨ ਕੀਤਾ। ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ, ਭਾਰਤੀ ਦਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 24 ਤਮਗੇ ਜਿੱਤੇ ਅਤੇ ਇਸ ਦੌਰਾਨ ਕਈ ਰਾਸ਼ਟਰੀ ਰਿਕਾਰਡ ਤੋੜੇ।
ਇਸ ਦੌਰਾਨ ਸਾਡੀਆਂ ਮਹਿਲਾ ਪਹਿਲਵਾਨਾਂ ਮੰਗੋਲੀਆ ਤੋਂ ਰਿਕਾਰਡ 21 ਤਮਗੇ ਲੈ ਕੇ ਪਰਤੀਆਂ, ਜੋ ਕਿ ਵਿਸ਼ਵ ਕੁਸ਼ਤੀ ਰੈਂਕਿੰਗ ਸੀਰੀਜ਼ ਵਿਚ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ ਪਰ ਇਹ ਸਫਲਤਾ ਰਾਤੋ-ਰਾਤ ਨਹੀਂ ਮਿਲੀ। ਇਸ ਤੋਂ ਪਹਿਲਾਂ, ਭਾਰਤ ਨੇ ਪਿਛਲੇ 23 ਐਡੀਸ਼ਨਾਂ (ਆਜ਼ਾਦੀ ਤੋਂ ਪਹਿਲਾਂ ਸਮੇਤ) ਵਿਚ ਸਿਰਫ 26 ਓਲੰਪਿਕ ਤਮਗੇ ਜਿੱਤੇ ਸਨ, ਜਦਕਿ 2016, 2020 ਅਤੇ 2024 ਦੇ ਪਿਛਲੇ ਤਿੰਨ ਐਡੀਸ਼ਨਾਂ ਵਿਚ, ਭਾਰਤ ਨੇ 15 ਤਮਗੇ ਜਿੱਤੇ ਹਨ। ਪੈਰਾਲੰਪਿਕ ਖੇਡਾਂ ਵਿਚ ਪ੍ਰਦਰਸ਼ਨ ਹੋਰ ਵੀ ਬਿਹਤਰ ਰਿਹਾ ਹੈ। 1968 ਅਤੇ 2012 ਦਰਮਿਆਨ ਕੁੱਲ 8 ਤਮਗਿਆਂ ਵਿਚੋਂ, ਭਾਰਤ ਨੇ ਪਿਛਲੇ ਤਿੰਨ ਐਡੀਸ਼ਨਾਂ ਵਿਚ 52 ਤਮਗੇ ਜਿੱਤੇ ਹਨ, ਜਿਸ ਵਿਚ ਪੈਰਿਸ 2024 ਵਿਚ ਜਿੱਤੇ ਗਏ ਰਿਕਾਰਡ 29 ਤਮਗੇ ਸ਼ਾਮਲ ਹਨ।
ਇਹ ਪ੍ਰਾਪਤੀਆਂ ਕੋਈ ਸੰਜੋਗ ਨਹੀਂ ਹਨ। ਇਹ ਪਿਛਲੇ 11 ਵਰ੍ਹਿਆਂ ਵਿਚ ਬਣਾਏ ਗਏ ਪ੍ਰਦਰਸ਼ਨ-ਅਨੁਕੂਲ ਮਾਹੌਲ ਦਾ ਸੁਹਾਵਣਾ ਨਤੀਜਾ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਸਪੱਸ਼ਟ ਅਤੇ ਕੇਂਦ੍ਰਿਤ ਦ੍ਰਿਸ਼ਟੀਕੋਣ ਹੈ ਕਿ ਹਰ ਇਕ ਐਥਲੀਟ, ਭਾਵੇਂ ਉਸਦਾ ਪਿਛੋਕੜ ਕੋਈ ਵੀ ਹੋਵੇ, ਨੂੰ ਵਿਸ਼ਵ ਪੱਧਰੀ ਸਿਖਲਾਈ, ਬੁਨਿਆਦੀ ਢਾਂਚਾ, ਵਿੱਤੀ ਸਹਾਇਤਾ, ਐਥਲੀਟ-ਕੇਂਦ੍ਰਿਤ ਸੁਸ਼ਾਸਨ ਅਤੇ ਇਕ ਪਾਰਦਰਸ਼ੀ ਪ੍ਰਣਾਲੀ ਤੱਕ ਪਹੁੰਚ ਹੋਣੀ ਚਾਹੀਦੀ ਹੈ।
ਇਨ੍ਹਾਂ ਸੁਧਾਰਾਂ ਦੇ ਕੇਂਦਰ ਵਿਚ ਟਾਰਗੈੱਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਹੈ, ਜੋ 2014 ਵਿਚ ਚੋਟੀ ਦੇ ਐਥਲੀਟਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਲਈ ਸ਼ੁਰੂ ਕੀਤੀ ਗਈ ਸੀ। 75 ਐਥਲੀਟਾਂ ਨਾਲ ਸ਼ੁਰੂ ਹੋਈ ਯੋਜਨਾ ਹੁਣ ਲਾਸ ਏਂਜਲਸ 2028 ਓਲੰਪਿਕ ਲਈ 213 ਐਥਲੀਟਾਂ ਦੀ ਮਦਦ ਕਰਨ ਤੱਕ ਵਿਆਪਕ ਹੋ ਗਈ ਹੈ, ਜਿਸ ਵਿਚ 52 ਪੈਰਾ-ਐਥਲੀਟ ਅਤੇ ਵਿਕਾਸ ਸ਼੍ਰੇਣੀ ਵਿਚ 112 ਐਥਲੀਟ ਸ਼ਾਮਲ ਹਨ। ਉਨ੍ਹਾਂ ਖੇਡ ਸ਼੍ਰੇਣੀਆਂ ਵਿਚ ਐਥਲੀਟਾਂ ਦਾ ਸਹਿਯੋਗ ਕਰਨ ਲਈ ਨਵੀਆਂ ਯੋਜਨਾਵਾਂ ਵੀ ਪੇਸ਼ ਕੀਤੀਆਂ ਹਨ, ਜਿਨ੍ਹਾਂ ਵੱਲ ਰਵਾਇਤੀ ਤੌਰ ’ਤੇ ਘੱਟ ਧਿਆਨ ਦਿੱਤਾ ਗਿਆ ਹੈ। ਇਸ ਸਾਲ ਸ਼ੁਰੂ ਕੀਤਾ ਗਿਆ ਟਾਰਗੈੱਟ ਏਸ਼ੀਅਨ ਗੇਮਜ਼ ਗਰੁੱਪ (ਟੀ. ਏ. ਜੀ. ਜੀ.) ਤਲਵਾਰਬਾਜ਼ੀ, ਸਾਈਕਲਿੰਗ, ਘੋੜਸਵਾਰੀ, ਕਿਸ਼ਤੀ ਦੌੜ, ਕਆਕਿੰਗ ਅਤੇ ਕੈਨੋਇੰਗ, ਜੂਡੋ, ਤਾਈਕਵਾਂਡੋ, ਟੈਨਿਸ, ਟੇਬਲ ਟੈਨਿਸ ਅਤੇ ਵੁਸ਼ੂ ਵਰਗੀਆਂ 10 ਖੇਡਾਂ ਵਿਚ 40 ਤਮਗਿਆਂ ਦੀਆਂ ਸੰਭਾਵਨਾਵਾਂ ਨੂੰ ਵਧਾਉਂਦਾ ਹੈ।
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦਾ ਬਜਟ ਪਿਛਲੇ ਦਹਾਕੇ ਵਿਚ ਤਿੰਨ ਗੁਣਾ ਵਧ ਗਿਆ ਹੈ, ਜੋ ਕਿ 2013-14 ਵਿਚ ਸਿਰਫ਼ 1,219 ਕਰੋੜ ਰੁਪਏ ਸੀ, ਜੋ ਕਿ 2025-26 ਵਿਚ 3,794 ਕਰੋੜ ਰੁਪਏ ਹੋ ਗਿਆ ਹੈ। ਜ਼ਮੀਨੀ ਪੱਧਰ ’ਤੇ ਬੁਨਿਆਦੀ ਖੇਡ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਸਾਲ ਭਰ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ 2017 ਵਿਚ ਸ਼ੁਰੂ ਕੀਤੀ ਗਈ ਖੇਲੋ ਇੰਡੀਆ ਯੋਜਨਾ ਦਾ ਬਜਟ ਇਸ ਵਰ੍ਹੇ 1,000 ਕਰੋੜ ਰੁਪਏ ਤੱਕ ਵਧ ਗਿਆ ਹੈ।
ਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਅੰਤਰਰਾਸ਼ਟਰੀ ਸਮਾਗਮਾਂ ਅਤੇ ਰਾਸ਼ਟਰੀ ਚੈਂਪੀਅਨਸ਼ਿਪਾਂ ਦੇ ਆਯੋਜਨ ਲਈ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਲਗਭਗ ਦੁੱਗਣੀ ਹੋ ਗਈ ਹੈ। ਖੇਡ ਟ੍ਰੇਨਰਾਂ-ਕੋਚਾਂ ਨੂੰ ਦਿੱਤੀ ਜਾਣ ਵਾਲੀ ਰਕਮ ਵਿਚ 50 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।
ਇਸ ਦਿਸ਼ਾ ਵਿਚ ਸਭ ਤੋਂ ਪ੍ਰਭਾਵਸ਼ਾਲੀ ਸੁਧਾਰਾਂ ਵਿਚੋਂ ਇਕ ਪਾਰਦਰਸ਼ਤਾ ’ਤੇ ਜ਼ੋਰ ਹੈ। ਸਾਰੀਆਂ ਫੈਡਰੇਸ਼ਨਾਂ ਨੂੰ ਹੁਣ ਚੋਣ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕਰਨ ਅਤੇ ਦੋ ਸਾਲ ਪਹਿਲਾਂ ਵੱਡੇ ਸਮਾਗਮਾਂ ਲਈ ਚੋਣ ਮਿਆਰ ਨਿਰਧਾਰਤ ਕਰਨ ਦੀ ਲੋੜ ਹੈ। ਖੇਡ ਸਰਟੀਫਿਕੇਟ ਹੁਣ ਡਿਜੀਲਾਕਰ ਰਾਹੀਂ ਜਾਰੀ ਕੀਤੇ ਜਾਂਦੇ ਹਨ ਜੋ ਕਿ ਰਾਸ਼ਟਰੀ ਖੇਡ ਰਿਪੋਜ਼ਿਟਰੀ ਪ੍ਰਣਾਲੀ ਨਾਲ ਜੁੜਿਆ ਹੋਇਆ ਹੈ। ਇਹ ਐਥਲੀਟਾਂ ਨੂੰ ਇਕ ਸੁਰੱਖਿਅਤ ਅਤੇ ਹੇਰਾਫ਼ੇਰੀ ਮੁਕਤ ਡੇਟਾ ਰਿਕਾਰਡ ਯਕੀਨੀ ਬਣਾਉਂਦਾ ਹੈ।
ਰਾਸ਼ਟਰੀ ਖੇਡ ਨੀਤੀ 2024 ਦਾ ਖਰੜਾ ਅਤੇ ਰਾਸ਼ਟਰੀ ਖੇਡ ਪ੍ਰਸ਼ਾਸਨ ਬਿੱਲ ਦੇ ਖਰੜੇ ਦਾ ਕੰਮ ਆਪਣੇ
ਖੇਡਾਂ ਵਿਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਸ਼ੁਰੂ ਕੀਤੀ ਗਈ ਏ. ਐੱਸ. ਐੱਮ. ਆਈ. ਟੀ. ਏ.-ਅਸਮਿਤਾ ਲੀਗ (ਔਰਤਾਂ ਨੂੰ ਖੇਡ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ) ਦਾ ਤੇਜ਼ੀ ਨਾਲ ਵਿਸਥਾਰ ਕੀਤਾ ਗਿਆ ਹੈ ਜਦਕਿ ਸਾਲ 2021-22 ਵਿਚ ਸਿਰਫ਼ 840 ਮਹਿਲਾ ਐਥਲੀਟ ਖੇਡਾਂ ਵਿਚ ਸਰਗਰਮ ਸਨ ਅਤੇ 2024-25 ਵਿਚ 60,000 ਤੋਂ ਵੱਧ ਮਹਿਲਾ ਖਿਡਾਰੀਆਂ ਨੇ 26 ਖੇਡ ਸ਼੍ਰੇਣੀਆਂ ਵਿਚ ਹਿੱਸਾ ਲਿਆ।
ਸਿਰਫ ਖੇਡਾਂ ਹੀ ਨਹੀਂ, ਫਿਟਨੈੱਸ ਪ੍ਰਤੀ ਭਾਈਚਾਰਕ ਭਾਗੀਦਾਰੀ ਦੇ ਉਦੇਸ਼ ਨਾਲ ਦਸੰਬਰ 2024 ਵਿਚ ਸ਼ੁਰੂ ਕੀਤੀ ਗਈ ‘ਫਿੱਟ ਇੰਡੀਆ ਸੰਡੇ ਆਨ ਸਾਈਕਲ’ ਮੁਹਿੰਮ ਨੇ ਵੀ ਗਤੀ ਫੜੀ ਹੈ। ਸਿਰਫ਼ 150 ਭਾਗੀਦਾਰਾਂ ਨਾਲ ਸ਼ੁਰੂ ਹੋਈ ਇਹ ਮੁਹਿੰਮ ਹੁਣ 10,000 ਥਾਵਾਂ ਤੱਕ ਫੈਲ ਗਈ ਹੈ, ਜਿਸ ਵਿਚ 3.5 ਲੱਖ ਤੋਂ ਵੱਧ ਲੋਕ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਵਿੱਖਮੁਖੀ ਵਿਜ਼ਨ ਹੈ ਕਿ 2036 ਵਿਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਦੇ ਸਮੇਂ ਭਾਰਤ ਖੇਡਾਂ ਵਿਚ ਚੋਟੀ ਦੇ 10 ਦੇਸ਼ਾਂ ਵਿਚ ਸ਼ਾਮਲ ਹੋਵੇ ਅਤੇ 2047 ਵਿਚ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਚੋਟੀ ਦੇ 5 ਦੇਸ਼ਾਂ ਵਿਚ ਸ਼ਾਮਲ ਹੋਵੇ। ਇਸ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਬਹੁਤ ਕੁਝ ਕੀਤਾ ਗਿਆ ਹੈ, ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਅੱਜ, ਭਾਰਤ ਦੀ ਖੇਡ ਕ੍ਰਾਂਤੀ ਦ੍ਰਿਸ਼ਟੀ, ਸੰਕਲਪ ਅਤੇ ਸੰਮਲਿਤ ਵਿਕਾਸ ਦੀ ਗਾਥਾ ਹੈ। ਸਾਡੇ ਨੌਜਵਾਨ ਇਸ ਬਦਲਾਅ ਦੇ ਕੇਂਦਰ ਵਿਚ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ, ਭਾਰਤ ਇਕ ਆਲਮੀ ਖੇਡ ਮਹਾਸ਼ਕਤੀ ਵਜੋਂ ਉੱਭਰ ਰਿਹਾ ਹੈ।
ਡਾ. ਮਨਸੁਖ ਮਾਂਡਵੀਆ (ਕੇਂਦਰੀ ਕਿਰਤ ਤੇ ਰੁਜ਼ਗਾਰ ਅਤੇ ਯੂਥ ਤੇ ਖੇਡ ਮੰਤਰੀ, ਭਾਰਤ ਸਰਕਾਰ)
ਖੇਤੀ ਵਪਾਰ ’ਚ ਅਮਰੀਕਾ ਦੇ ਸਾਹਮਣੇ ਗੋਡੇ ਟੇਕਣ ਦੀ ਤਿਆਰੀ
NEXT STORY