ਡਾ. ਵੇਦਪ੍ਰਤਾਪ ਵੈਦਿਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਸ ਮਕਸਦ ਲਈ ਅਚਾਨਕ ਲੱਦਾਖ ਦੌਰਾ ਹੋਇਆ, ਉਹ ਆਪਣੇ ਆਪ ’ਚ ਪੂਰਾ ਹੋ ਗਿਆ ਹੈ, ਫੌਜ ਦੇ ਨਜ਼ਰੀਏ ਤੋਂ ਅਤੇ ਭਾਰਤੀ ਜਨਤਾ ਦੇ ਹਿਸਾਬ ਨਾਲ ਵੀ। ਦੋਵਾਂ ਨੂੰ ਬੜੀ ਪ੍ਰੇਰਣਾ ਮਿਲੀ ਹੈ ਪਰ ਚੀਨ ਵਲੋਂ ਜੋ ਜਵਾਬ ਆਇਆ ਹੈ ਅਤੇ ਵਿਦੇਸ਼ੀ ਸਰਕਾਰਾਂ ਦੀਆਂ ਜੋ ਪ੍ਰਤੀਕਿਰਿਆਵਾਂ ਆਈਆਂ ਹਨ, ਉਨ੍ਹਾਂ ’ਤੇ ਸਾਡੇ ਨੀਤੀ-ਨਿਰਮਾਤਾ ਗੰਭੀਰਤਾਪੂਰਵਕ ਧਿਆਨ ਦੇਣ ਇਹ ਜ਼ਰੂਰੀ ਹੈ। ਚੀਨੀ ਦੂਤਘਰ ਤੇ ਚੀਨੀ ਸਰਕਾਰ ਨੇ ਬਹੁਤ ਹੀ ਨਪੇ-ਤੁਲੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ’ਚ ਬੌਖਲਾਹਟ ਅਤੇ ਉਤੇਜਨਾ ਬਿਲਕੁਲ ਵੀ ਦਿਖਾਈ ਨਹੀਂ ਦਿੰਦੀ।
ਉਨ੍ਹਾਂ ਕਿਹਾ ਕਿ ਇਹ ਸਮਾਂ ਤਣਾਅ ਪੈਦਾ ਕਰਨ ਦਾ ਨਹੀਂ ਹੈ। ਦੋਵੇਂ ਦੇਸ਼ ਸਰਹੱਦ ਬਾਰੇ ਗੱਲ ਕਰ ਰਹੇ ਹਨ। ਚੀਨ ’ਤੇ ਵਿਸਤਾਰਵਾਦੀ ਹੋਣ ਦਾ ਦੋਸ਼ ਲੱਗਭਗ ਨਿਰਾਧਾਰ ਹੈ। ਉਸ ਨੇ 12 ’ਚੋਂ 14 ਗੁਆਂਢੀ ਦੇਸ਼ਾਂ ਨਾਲ ਆਪਣੇ ਸਰਹੱਦੀ ਝਗੜੇ ਗੱਲਬਾਤ ਰਾਹੀਂ ਹੱਲ ਕੀਤੇ ਹਨ। ਮੈਂ ਸੋਚਦਾ ਹਾਂ ਕਿ ਭਾਰਤ ਸਰਕਾਰ ਵੀ ਚੀਨ ਦੇ ਨਾਲ ਜੰਗ ਛੇੜਨ ਦੇ ਪੱਖ ’ਚ ਨਹੀਂ ਹੈ। ਉਹ ਵੀ ਗੱਲਬਾਤ ਦੇ ਰਸਤੇ ਨੂੰ ਹੀ ਬਿਹਤਰ ਸਮਝਦੀ ਹੈ। ਇਸ ਲਈ ਕਿਸੇ ਵੀ ਭਾਰਤੀ ਨੇਤਾ ਨੇ ਚੀਨ ’ਤੇ ਸ਼ਬਦੀ ਬਾਣ ਨਹੀਂ ਛੱਡੇ ਹਨ।
ਮੋਦੀ ਵਰਗੇ ਦੋ-ਟੁੱਕ ਗੱਲਾਂ ਕਰਨ ਵਾਲੇ ਨੇਤਾ ਨੂੰ ਵੀ ਘੁਮਾ-ਫਿਰਾ ਕੇ ਨਾਂ ਲਏ ਬਿਨਾਂ ਆਪਣੀ ਗੱਲ ਕਹਿਣੀ ਪੈ ਰਹੀ ਹੈ। ਉਸ ਦਾ ਟੀਚਾ ਚੀਨ ਨੂੰ ਨਾ ਉਤੇਜਿਤ ਕਰਨਾ ਹੈ ਅਤੇ ਨਾ ਅਪਮਾਨਿਤ ਕਰਨਾ ਹੈ ਅਤੇ ਨਾ ਹੀ ਜੰਗ ਲਈ ਥਾਪੀ ਮਾਰੀ। ਉਸ ਦਾ ਟੀਚਾ ਬਹੁਤ ਸੀਮਤ ਹੈ। ਇਕ ਤਾਂ ਆਪਣੇ ਜਵਾਨਾਂ ਦੇ ਜ਼ਖਮਾਂ ’ਤੇ ਮਰਹਮ ਲਾਉਣਾ ਹੈ ਅਤੇ ਦੂਸਰਾ, ਆਪਣੀ ਜਨਤਾ ਦੇ ਮਨੋਬਲ ਨੂੰ ਡਿੱਗਣ ਨਹੀਂ ਦੇਣਾ ਹੈ। ਮੋਦੀ ਲਈ ਚੀਨ ਦੀ ਚੁਣੌਤੀ ਤੋਂ ਵੀ ਵੱਡੀ ਅੰਦਰੂਨੀ ਚੁਣੌਤੀ ਹੈ। ਜੋ ਵਿਰੋਧੀ ਪਾਰਟੀਆਂ ਮੋਦੀ ’ਤੇ ਵਿਅੰਗ ਕੱਸ ਰਹੀਆਂ ਹਨ, ਜੇਕਰ ਮੋਦੀ ਉਨ੍ਹਾਂ ਦੇ ਕਹੇ ’ਤੇ ਅਮਲ ਕਰਨ ਲੱਗਣ ਤਾਂ ਭਾਰਤ-ਚੀਨ ਜੰਗ ਜ਼ਰੂਰ ਹੋ ਸਕਦੀ ਹੈ। ਮੋਦੀ ਨੂੰ ਇਹ ਪਤਾ ਹੈ ਅਤੇ ਸਾਡੇ ਕਾਂਗਰਸੀ ਮਿੱਤਰਾਂ ਨੂੰ ਇਹ ਗੱਲ ਹੋਰ ਵੀ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿ ਜੰਗ ਦੀ ਸਥਿਤੀ ’ਚ ਭਾਰਤ ਦਾ ਸਾਥ ਦੇਣ ਲਈ ਇਕ ਵੀ ਦੇਸ਼ ਅੱਗੇ ਆਉਣ ਵਾਲਾ ਨਹੀਂ ਹੈ। ਅਮਰੀਕਾ ਇਸ ਲਈ ਖੁੱਲ੍ਹ ਕੇ ਭਾਰਤ ਦੇ ਪੱਖ ’ਚ ਬੋਲ ਰਿਹਾ ਹੈ ਕਿਉਂਕਿ ਚੀਨ ਦੀ ਅਮਰੀਕਾ ਨਾਲ ਖੜਕੀ ਹੋਈ ਹੈ ਪਰ ਜੰਗ ਦੀ ਸਥਿਤੀ ’ਚ ਅਮਰੀਕਾ ਵੀ ਲਾਰੇ-ਲੱਪੇ ਲਾਉਣ ਲੱਗ ਪਵੇਗਾ। ਜਿਥੋਂ ਤਕ ਹੋਰ ਦੇਸ਼ਾਂ ਦਾ ਸਵਾਲ ਹੈ, ਸਾਡੇ ਸਾਰੇ ਗੁਆਂਢੀ ਦੇਸ਼ ਮੂੰਹ ’ਤੇ ਮਾਸਕ ਲਾਈ ਬੈਠੇ ਹਨ, ਸਿਰਫ ਪਾਕਿਸਤਾਨ ਚੀਨ ਲਈ ਆਪਣਾ ਫਰਜ਼ ਨਿਭਾ ਰਿਹਾ ਹੈ। ਦੁਨੀਆ ਦੇ ਬਾਕੀ ਦੇਸ਼ਾਂ-ਜਾਪਾਨ, ਰੂਸ, ਫਰਾਂਸ, ਏਸੀਆਨ ਅਤੇ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਦੇ ਬਿਆਨ ਦੇਖੀਏ ਤਾਂ ਉਨ੍ਹਾਂ ਨੂੰ ਪੜ੍ਹ ਕੇ ਤੁਹਾਨੂੰ ਹਾਸਾ ਆਵੇਗਾ। ਨਾ ਉਹ ਇਧਰ ਦੇ ਹਨ, ਨਾ ਓਧਰ ਦੇ ਹਨ। ਕੀ ਇਨ੍ਹਾਂ ਦੇਸ਼ਾਂ ਦੇ ਦਮ ’ਤੇ ਚੀਨ ਨਾਲ ਸਾਨੂੰ ਪੰਗਾ ਲੈਣਾ ਚਾਹੀਦਾ ਹੈ। ਰੂਸ ਅਤੇ ਫਰਾਂਸ ਵਰਗੇ ਦੇਸ਼ ਇਸ ਲਈ ਵਧਾ-ਚੜ੍ਹਾਅ ਕੇ ਗੱਲਾਂ ਕਰ ਰਹੇ ਹਨ ਕਿ ਅਸੀਂ ਉਨ੍ਹਾਂ ਤੋਂ ਅਰਬਾਂ ਰੁਪਏ ਦੇ ਹਥਿਆਰ ਖਰੀਦ ਰਹੇ ਹਾਂ। ਭਾਰਤ ਨੇ ਜੋ ਕੁਝ ਵੀ ਕਰਨਾ ਹੈ ਆਪਣੇ ਦਮ ’ਤੇ ਕਰਨਾ ਹੈ, ਉਹ ਗਲਤਫਹਿਮੀ ’ਚ ਨਾ ਰਹੇ।
ਚੀਨ ਦੀ ਭਾਰਤ ਪ੍ਰਤੀ ਰਣਨੀਤੀ
NEXT STORY