ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਰਾਜ ਦੀ ਇਕ ਜਿਊਂਦੀ-ਜਾਗਦੀ ਉਦਾਹਰਣ ਹੈ ਜਿਸ ਦਾ ਵੱਕਾਰ ਪਿਛਲੇ 9 ਸਾਲਾਂ ’ਚ ਕੌਮਾਂਤਰੀ ਮੰਚ ’ਤੇ ਸਭ ਨੂੰ ਪਤਾ ਹੈ। ਸੰਯੁਕਤ ਰਾਜ ਅਮਰੀਕਾ ਵੀ ਭਾਰਤ ਦੀਆਂ ਪ੍ਰਾਪਤੀਆਂ ਨੂੰ ਪ੍ਰਵਾਨ ਕਰਦਾ ਹੋਇਆ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ। ਭਾਰਤ ਇਕ ਸਰਵਉੱਚ ਸ਼ਕਤੀ ਬਣ ਕੇ ਦੁਨੀਆ ਦੇ ਨਕਸ਼ੇ ’ਤੇ ਉਭਰਿਆ ਹੈ। ਦੁਨੀਆ ਦੇ ਚੋਟੀ ਦੇ ਦੇਸ਼ ਅੱਜ ਭਾਰਤ ਨਾਲ ਸਬੰਧ ਸਥਾਪਿਤ ਕਰਨ ਅਤੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਭਾਰਤ ਦੇ ਵਿਚਾਰਾਂ ਨੂੰ ਅਹਿਮੀਅਤ ਦਿੰਦੇ ਹਨ।
ਵਧਦੇ ਦੋਪਾਸੜ ਸਬੰਧਾਂ ਦਾ ਪ੍ਰਤੀਕ, ਭਾਰਤ-ਸੰਯੁਕਤ ਰਾਜ ਅਮਰੀਕਾ ਜੰਗੀ ਵਪਾਰ ਵਾਰਤਾ ਦੀ ਪਹਿਲੀ ਬੈਠਕ ਹੁਣੇ ਜਿਹੇ ਹੀ ਵਾਸ਼ਿੰਗਟਨ ਡੀ. ਸੀ. ’ਚ ਹੋਈ ਸੀ। ਸਾਲਾਂ ਤੋਂ ਸੰਸਥਾਪਕ ਭਾਰਤ ਦੀ ਵਿਦੇਸ਼ ਨੀਤੀ ’ਚ ਵਰਨਣਯੋਗ ਤਬਦੀਲੀ ਕਾਰਨ ਅਖੀਰ ਦੋਹਾਂ ਦੇਸ਼ਾਂ ਦਰਮਿਆਨ ਦੋਪਾਸੜ ਸਬੰਧਾਂ ’ਚ ਇਕ ਅਹਿਮ ਪੜਾਅ ਆਇਆ ਹੈ। ਇਹ ਗੱਲ ਦੋਹਾਂ ਦੇਸ਼ਾਂ ਦਰਮਿਆਨ ਵਧਦੇ ਆਪਸੀ ਸਹਿਯੋਗ ਨੂੰ ਵੀ ਪ੍ਰਦਰਸ਼ਿਤ ਕਰਦੀ ਹੈ।
ਇਸ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਗੱਲਬਾਤ ਰਾਹੀਂ ਭਾਰਤ-ਅਮਰੀਕਾ ਦਰਮਿਆਨ ਦੋਪਾਸੜ ਸਬੰਧ ਹੋਰ ਵਧੇਰੇ ਡੂੰਘੇ ਅਤੇ ਮਜ਼ਬੂਤ ਹੋਣਗੇ ਕਿਉਂਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਰਾਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੰਤ ’ਚ ਅਮਰੀਕਾ ਦਾ ਦੌਰਾ ਕਰਨਗੇ। ਮੋਦੀ ਅਮਰੀਕੀ ਕਾਂਗਰਸ ਨੂੰ ਦੋ ਵਾਰ ਸੰਬੋਧਿਤ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ।
ਸਤੰਬਰ 2019 ’ਚ, ਸਮੁੱਚੀ ਦੁਨੀਆ ਦਾ ਧਿਆਨ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਖਿੱਚਿਆ ਗਿਆ ਜਦੋਂ 50 ਹਜ਼ਾਰ ਤੋਂ ਵੱਧ ਭਾਰਤੀ ਅਮਰੀਕੀਆਂ ਅਤੇ ਪ੍ਰਵਾਸੀ ਭਾਰਤੀਆਂ ਦਾ ਇਕੱਠ ਹਿਊਸਟਨ ਸ਼ਹਿਰ ਦੇ ਐੱਨ. ਆਰ. ਜੀ. ਸਟੇਡੀਅਮ ’ਚ ‘ਹਾਉਡੀ ਮੋਦੀ’ ਪ੍ਰੋਗਰਾਮ ਦੌਰਾਨ ਹੋਇਆ।
ਵਾਸ਼ਿੰਗਟਨ ’ਚ ਤਾਜ਼ਾ ਵਪਾਰ ਵਾਰਤਾ ਤੋਂ ਮਹੱਤਵਪੂਰਨ ਅਤੇ ਉਭਰਦੀ ਹੋਈ ਤਕਨਾਲੋਜੀ ਤੇ ਵਪਾਰ ਨੂੰ ਰਫਤਾਰ ਮਿਲਣ ਦੀ ਉਮੀਦ ਹੈ। ਭਾਰਤ ਅਤੇ ਅਮਰੀਕਾ ਦਰਮਿਆਨ ਦੋਪਾਸੜ ਸਬੰਧਾਂ ਦਾ ਘੇਰਾ ਪਿਛਲੇ 9 ਸਾਲਾਂ ’ਚ ਨਾ ਸਿਰਫ ਵਿਆਪਕ ਹੋਇਆ ਹੈ ਸਗੋਂ ਇਕ ਰਣਨੀਤਕ ਭਾਈਵਾਲੀ ਵਜੋਂ ਵਿਕਸਿਤ ਵੀ ਹੋਇਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਵਿਦੇਸ਼ ਨੀਤੀ ਰਾਹੀਂ ਵੱਖ-ਵੱਖ ਦੇਸ਼ਾਂ ਨਾਲ ਸਬੰਧਾਂ ਦੇ ਨਵੇਂ ਅਧਿਆਏ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦੀ ਵਿਦੇਸ਼ ਨੀਤੀ ਦੇ ਸਿੱਟੇ ਵਜੋਂ ਅੱਜ ਭਾਰਤ ਨੇ ਦੁਨੀਆ ਦੇ ਚੋਟੀ ਦੇ ਦੇਸ਼ਾਂ ਦੀ ਸ਼੍ਰੇਣੀ ’ਚ ਆਪਣੀ ਥਾਂ ਬਣਾਈ ਹੈ।
ਮੋਦੀ ਨੇ ਵਿਦੇਸ਼ ਨੀਤੀ ਨੂੰ ਕੌਮੀ ਅਹਿਮੀਅਤ ਦਾ ਇਕ ਸਾਧਨ ਮੰਨਿਆ ਹੈ ਜਿਸ ਕਾਰਨ ਭਾਰਤ ਸ਼ਾਂਤੀ, ਖੁਸ਼ਹਾਲੀ ਨੂੰ ਹੱਲਾਸ਼ੇਰੀ ਦੇਣ ਅਤੇ ਪ੍ਰਭੂਸੱਤਾ ਨੂੰ ਯਕੀਨੀ ਕਰਨ ਦੇ ਨਾਲ-ਨਾਲ ਦੁਨੀਆ ਦੇ ਬਾਕੀ ਦੇਸ਼ਾਂ ਨਾਲ ਦੋਸਤਾਨਾ ਸਬੰਧ ਬਣਾਉਣ ’ਚ ਸਮਰੱਥ ਰਿਹਾ ਹੈ।
ਭਾਰਤ-ਅਮਰੀਕਾ ਸਬੰਧਾਂ ਬਾਰੇ ਗੱਲ ਕਰੀਏ ਤਾਂ ਭਾਰਤ-ਅਮਰੀਕਾ ਹੁਣ ਇਕ ਅਤੁੱਟ ਭਾਈਵਾਲ ਬਣ ਗਏ ਹਨ। ਇਹ ਅਹਿਮ ਤੱਥ ਕਿ ਕਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ’ਚ ਆਉਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਦੋਪਾਸੜ ਸਬੰਧਾਂ ’ਚ ਵਿਕਾਸ ਹੋਇਆ ਹੈ, ’ਤੇ ਵਿਚਾਰ ਕਰਨਾ ਜ਼ਰੂਰੀ ਹੈ।
ਹਾਲਾਂਕਿ ਬਹੁਤ ਸਾਰੇ ਲੋਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਨੀਆ ਦੇ ਚੋਟੀ ਦੇ ਦੇਸ਼ਾਂ ਨਾਲ ਸਬੰਧ ਸਥਾਪਿਤ ਕਰਨ ਦੀ ਸਮਰੱਥਾ ’ਤੇ ਭਰੋਸਾ ਨਹੀਂ ਕਰਦੇ ਸਨ ਪਰ ਮੋਦੀ ਦੀ ਅਗਵਾਈ ਨੂੰ ਅੱਜ ਅਮਰੀਕਾ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਵਲੋਂ ਖੁਸ਼ੀ ਨਾਲ ਪ੍ਰਵਾਨ ਕੀਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਬਣਨ ਪਿੱਛੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੱਦੇ ’ਤੇ ਨਰਿੰਦਰ ਮੋਦੀ ਨੇ ਇਕ ਹਾਈ ਪ੍ਰੋਫਾਈਲ ਅਮਰੀਕੀ ਯਾਤਰਾ ਕੀਤੀ ਸੀ ਅਤੇ ਨਿਊਯਾਰਕ ਦੇ ਮੈਡੀਸਨ ਸਕੁਆਇਰ ਗਾਰਡਨ ’ਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਿਤ ਕੀਤਾ ਸੀ। ਉਸ ਤੋਂ ਬਾਅਦ ਬਰਾਕ ਓਬਾਮਾ ਜਨਵਰੀ 2015 ’ਚ ਨਵੀਂ ਦਿੱਲੀ ’ਚ ਗਣਤੰਤਰ ਦਿਵਸ ਪਰੇਡ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ।
ਜੰਗੀ ਸਬੰਧਾਂ ਦਾ ਪਸਾਰ
ਪਿਛਲੇ ਕੁਝ ਸਾਲਾਂ ’ਚ ਦੋਪਾਸੜ ਸਬੰਧ ਵੀ ਕੌਮਾਂਤਰੀ ਭਾਈਵਾਲੀ ’ਚ ਵਧੇ ਹਨ। ਸਿਖਰ ਸੰਮੇਲਨ ਦੇ ਏਜੰਡੇ ’ਚ ਅਮਰੀਕਾ ਤੇ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਾਂਝੇ ਮੁੱਦਿਆਂ ਤੇ ਰਣਨੀਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਨਵੀਂ ਦਿੱਲੀ ’ਚ ਆਯੋਜਿਤ ਪਹਿਲੀ ਵਾਰ ‘ਟੂ ਪਲੱਸ ਟੂ’ ਗੱਲਬਾਤ ਦੌਰਾਨ ਭਾਰਤ ਅਤੇ ਅਮਰੀਕਾ ਵੱਲੋਂ ਸੰਚਾਰ ਸੰਗਤਤਾ ਅਤੇ ਸੁਰੱਖਿਆ ਸਮਝੌਤੇ ’ਤੇ ਹਸਤਾਖਰ ਕਰਨਾ ਭਾਰਤ ਦੀ ਇਕ ਹੋਰ ਰਣਨੀਤਕ ਜਿੱਤ ਸੀ। ਲਗਭਗ 1 ਦਹਾਕੇ ਤੋਂ ਜਿਸ ਸਮਝੌਤੇ ’ਤੇ ਗੱਲਬਾਤ ਚੱਲ ਰਹੀ ਸੀ, ਇਹ ਉਨ੍ਹਾਂ 3 ਮੂਲ ਰੱਖਿਆ ਸਮਝੌਤਿਆਂ ’ਚੋਂ ਇਕ ਹੈ ਜਿਸ ’ਤੇ ਅਮਰੀਕਾ ਤੋਂ ਉੱਚ ਤਕਨੀਕ ਵਾਲੇ ਫੌਜੀ ਹਾਰਡਵੇਅਰ ਹਾਸਲ ਕਰਨ ਲਈ ਭਾਰਤ ਵੱਲੋਂ ਹਸਤਾਖਰ ਕੀਤੇ ਜਾਣ ਦੀ ਸੰਭਾਵਨਾ ਹੈ।
ਸੰਯੁਕਤ ਰਾਜ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਉਨ੍ਹਾਂ ਕੁਝ ਦੇਸ਼ਾਂ ’ਚੋਂ ਇਕ ਹੈ ਜਿਨ੍ਹਾਂ ਨਾਲ ਭਾਰਤ ਦਾ 2021 ਅਤੇ 2022 ’ਚ ਵਪਾਰ ਬਾਕੀ ਸੀ। ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨੇ 2020-21 ’ਚ 80.51 ਬਿਲੀਅਨ ਯੂ. ਐੱਸ. ਡਾਲਰ ਤੋਂ ਵਧ ਕੇ 2021-22 ’ਚ 119.42 ਬਿਲੀਅਨ ਅਮਰੀਕੀ ਡਾਲਰ ਦੀ ਰਿਕਾਰਡ ਰਕਮ ਦਾ ਵਪਾਰ ਕੀਤਾ। 2021-22 ’ਚ ਭਾਰਤ ਦਾ ਅਮਰੀਕਾ ਨਾਲ 32.8 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਸੀ। ‘ਕ੍ਰਿਟੀਕਲ ਐਂਡ ਇਮੇਜਿੰਗ ਤਕਨਾਲੋਜੀ’ ਇਸ ਨੂੰ ਹੱਲਾਸ਼ੇਰੀ ਦੇਣ ਵਾਲੀ ਹੈ।
ਅਮਰੀਕਾ ਦੀ ਆਪਣੀ ਆਉਂਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਬੰਧਾਂ ਨੂੰ ਹੋਰ ਵਿਸਤਾਰ ਦਿੱਤੇ ਜਾਣ ਦੇ ਤਰੀਕਿਆਂ ਅਤੇ ਪੌਣ-ਪਾਣੀ ਦੀ ਤਬਦੀਲੀ ਤੇ ਸੁਰੱਖਿਆ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਰਣਨੀਤੀਆਂ ’ਤੇ ਚਰਚਾ ਕਰਨ ਦੀ ਉਮੀਦ ਹੈ।
ਸਤਨਾਮ ਸਿੰਘ ਸੰਧੂ
ਚਾਂਸਲਰ, ਚੰਡੀਗ਼ੜ੍ਹ ਯੂਨੀਵਰਸਿਟੀ
ਰੇਲ ਦਾ ਆਧੁਨਿਕੀਕਰਨ ਯਾਤਰੀਆਂ ਦੀ ਸੁਰੱਖਿਆ ਦੇ ਨਾਲ-ਨਾਲ ਹੋਵੇ
NEXT STORY