Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 20, 2026

    12:11:44 PM

  • punjab politics manpreet ayali

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਮਨਪ੍ਰੀਤ ਇਆਲੀ ਨੇ...

  • instructions to stop the salaries of 6 employees absent from census duty

    ਪੰਜਾਬ: ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ!...

  • israeli airstrikes in lebanon

    ਲੇਬਨਾਨ 'ਤੇ ਇਜ਼ਰਾਈਲ ਨੇ ਕਰ'ਤੀ ਏਅਰਸਟ੍ਰਾਈਕ! 19...

  • big murder case of gangster sukha kahlwan s friend gopi nijjar

    ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਰਹੇ ਗੋਪੀ ਨਿੱਝਰ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦੁਨੀਆ ਹੁਣ ਅਮਰੀਕੀ ਸੁਰੱਖਿਆ ਛੱਤਰੀ ਦੀ ਵੇਦੀ ’ਤੇ ਝੁਕਣ ਨੂੰ ਤਿਆਰ ਨਹੀਂ

BLOG News Punjabi(ਬਲਾਗ)

ਦੁਨੀਆ ਹੁਣ ਅਮਰੀਕੀ ਸੁਰੱਖਿਆ ਛੱਤਰੀ ਦੀ ਵੇਦੀ ’ਤੇ ਝੁਕਣ ਨੂੰ ਤਿਆਰ ਨਹੀਂ

  • Edited By Rakesh,
  • Updated: 19 Apr, 2026 03:55 PM
Blog
the world is no longer
  • Share
    • Facebook
    • Tumblr
    • Linkedin
    • Twitter
  • Comment

ਜਦੋਂ ਭਵਿੱਖ ਦੇ ਅਮਰੀਕੀ ਰਣਨੀਤੀਕਾਰ ਅਤੇ ਨੀਤੀ ਨਿਰਮਾਤਾ ਇਸ ਸਦੀ ਦੇ ਤੀਜੇ ਦਹਾਕੇ ਨੂੰ ਪਿੱਛੇ ਮੁੜ ਕੇ ਦੇਖਣਗੇ, ਤਾਂ ਉਨ੍ਹਾਂ ਨੂੰ 1956 ’ਚ ਪੋਰਟ ਸਈਦ ਤੋਂ (ਬ੍ਰਿਟਿਸ਼, ਫਰਾਂਸੀਸੀ ਅਤੇ ਇਜ਼ਰਾਈਲੀਆਂ ਦੁਆਰਾ) ਕੀਤੇ ਗਏ ਅਪਮਾਨਜਨਕ ਪਿੱਛੇ ਹਟਣ ਅਤੇ ਫਾਰਸ ਦੀ ਖਾੜੀ ’ਚ ਅਮਰੀਕਾ ਨੂੰ ਘੇਰਨ ਵਾਲੀ ਗੁੰਝਲਦਾਰ ਰਣਨੀਤਕ ਰੁਕਾਵਟ ਦੇ ਵਿਚਾਲੇ ਫਰਕ ਕਰਨਾ ਔਖਾ ਲੱਗੇਗਾ। ਜਿਸ ਤਰ੍ਹਾਂ ਗ੍ਰੇਟ ਬ੍ਰਿਟੇਨ ਦੇ ਐਂਥਨੀ ਈਡਨ ਅਤੇ ਫਰਾਂਸ ਦੇ ਗਾਈ ਮੋਲੇਟ ਨੇ ਪਾਇਆ ਕਿ ਬ੍ਰਿਟਿਸ਼ ਅਤੇ ਫਰਾਂਸੀਸੀ ਗਨਬੋਟ ਹੁਣ ਪੂਰਬੀ ਭੂਮੱਧ ਸਾਗਰ ’ਚ ਆਪਣੀਆਂ ਸ਼ਰਤਾਂ ਨਹੀਂ ਥੋਪ ਸਕਦੇ, ਉਸੇ ਤਰ੍ਹਾਂ ਡੋਨਾਲਡ ਟਰੰਪ ਇਹ ਦੇਖ ਰਹੇ ਹਨ ਕਿ ਅਮਰੀਕੀ ਜਹਾਜ਼ ਬੇੜੇ ਸਟ੍ਰਾਈਕ ਗਰੁੱਪ ਸਿਰਫ ਮੱਧ ਪੂਰਬ ’ਚ ਵਿਵਸਥਾ ਬਹਾਲ ਨਹੀਂ ਕਰ ਸਕਦੇ। ਈਰਾਨ ’ਤੇ ਸਮੁੰਦਰੀ ਫੌਜ ਵਲੋਂ ਨਾਕਾਬੰਦੀ ਕਰਨ ਦਾ ਟਰੰਪ ਪ੍ਰਸ਼ਾਸਨ ਦਾ ਫੈਸਲਾ ਹਾਲੀਆ ਇਤਿਹਾਸ ਦਾ ਇਕ ਹੋਰ ਅਜਿਹਾ ਪਲ ਹੈ ਜਿੱਥੇ ਨਿਰਵਿਵਾਦ ਸਮੁੰਦਰੀ ਦਬਦਬੇ ਦਾ ਪਹਿਰਾਵਾ, ਜਿਸ ਨੂੰ ਵਾਸ਼ਿੰਗਟਨ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇੰਨੀ ਸਹਿਜਤਾ ਨਾਲ ਪਹਿਨਿਆ ਸੀ, ਉਧੜਦਾ ਜਾ ਰਿਹਾ ਹੈ, ਜੋ ਉਸ ਦੁਨੀਆ ਦੇ ਮੌਲਿਕ ਧਰੁਵੀਕਰਨ ਨੂੰ ਪ੍ਰਗਟ ਕਰਦਾ ਹੈ, ਜੋ ਹੁਣ ਅਮਰੀਕੀ ਸੁਰੱਖਿਆ ਛੱਤਰੀ ਦੀ ਵੇਦੀ ’ਤੇ ਝੁਕਣ ਨੂੰ ਤਿਆਰ ਨਹੀਂ।

ਈਰਾਨ ਵਿਰੁੱਧ 2026 ਦੀ ਮੁਹਿੰਮ ਦਾ ਭੌਤਿਕ ਅਤੇ ਆਰਥਿਕ ਨੁਕਸਾਨ ਪਹਿਲਾਂ ਹੀ ਰਣਨੀਤਕ ਵਿਵਹਾਰਕਤਾ ਦੇ ਬਿੰਦੂ ਨੂੰ ਪਾਰ ਕਰ ਚੁੱਕਾ ਹੈ, ਇਕ ਅਜਿਹੀ ਅਸਲੀਅਤ, ਜਿਸ ਨੂੰ ਵ੍ਹਾਈਟ ਹਾਊਸ ਦੀ ਕੋਈ ਵੀ ਜਿੱਤ ਵਾਲੀ ਬਿਆਨਬਾਜ਼ੀ ਲੁਕਾ ਨਹੀਂ ਸਕਦੀ। ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੁਆਰਾ ਇਕੱਠੇ ਕੀਤੇ ਗਏ ਅਤੇ ਡਲਾਸ ਫੈਡਰਲ ਰਿਜ਼ਰਵ ਦੁਆਰਾ ਪੁਸ਼ਟੀ ਕੀਤੇ ਗਏ ਸਭ ਤੋਂ ਰੂੜੀਵਾਦੀ ਅਨੁਮਾਨਾਂ ਦੇ ਅਨੁਸਾਰ, ਸੰਯੁਕਤ ਰਾਜ ਅਮਰੀਕਾ ਨੂੰ ਪਹਿਲਾਂ ਹੀ 25 ਤੋਂ 30 ਬਿਲੀਅਨ ਡਾਲਰ ਦੇ ਵਿਚਾਲੇ ਸਿੱਧੇ ਫੌਜੀ ਖਰਚੇ ਦਾ ਸਾਹਮਣਾ ਕਰਨਾ ਪਿਆ ਹੈ, ਇਹ ਇਕ ਅਜਿਹਾ ਅੰਕੜਾ ਹੈ ਜਿਸ ’ਚ ਵਿਸ਼ਵ ਸਪਲਾਈ ਚੇਨ ਦੇ ਮਾਧਿਅਮ ਰਾਹੀਂ ਹੁਣ ਲਹਿਰਾਂ ਪੈਦਾ ਕਰ ਰਹੇ ਡੂੰਘੇ ਅਤੇ ਲਗਾਤਾਰ ਮੁਦਰਾਸਫੀਤੀ ਦੇ ਝਟਕੇ ਸ਼ਾਮਲ ਨਹੀਂ ਹਨ। ਇਹ ਇਕ ਅਜਿਹਾ ਯੁੱਧ ਹੈ ਜਿਸ ਨੇ ਵੀਅਤਨਾਮ ਯੁੱਧ ਦੇ ਸਿਖਰ ਤੋਂ ਬਾਅਦ ਨਾ ਦੇਖੀ ਗਈ ਦਰ ’ਤੇ ਸੰਯੁਕਤ ਰਾਜ ਦੀ ਹਵਾਈ ਫੌਜ ਅਤੇ ਜਲ ਸੈਨਾ ਦੀ ਸੰਚਾਲਨ ਤਿਆਰੀ ਦੀ ਵਰਤੋਂ ਕੀਤੀ ਹੈ। ਈਰਾਨੀ ਖੇਤਰ ਦੇ ਉੱਪਰ ਇਕ ਐੱਫ-15ਈ ਸਟ੍ਰਾਈਕ ਈਗਲ ਦੇ ਡਿੱਗਣ ਅਤੇ ਜਲਡਮਰੂਮੱਧ ’ਚ ਇਕ ਏ-10 ਵਾਰਥੌਗ ਦੇ ਜੰਗੀ ਨੁਕਸਾਨ ਸਮੇਤ 46 ਜਹਾਜ਼ਾਂ ਦੀ ਹਾਨੀ, ‘ਪ੍ਰੀਸੀਜ਼ਨ-ਸਟ੍ਰਾਈਕ ਸੈਂਕੁਚਰੀ’ ਦੇ ਅੰਤ ਦਾ ਸੰਕੇਤ ਦਿੰਦੀ ਹੈ। ਸੈਂਟਕਾਮ ਦੁਆਰਾ ਦੱਸੇ ਗਏ 13 ਮ੍ਰਿਤਕ ਅਤੇ 365 ਜ਼ਖ਼ਮੀ ਅਮਰੀਕੀ ਸੇਵਾ ਮੈਂਬਰਾਂ ਦੇ ਅੰਕੜੇ ਬੇੜੇ ਨੂੰ ਹੋਏ ਡੂੰਘੇ, ਸੰਰਚਨਾਤਮਕ ਨੁਕਸਾਨ ਨੂੰ ਲੁਕਾਉਂਦੇ ਹਨ।

ਇਹ ਧਾਰਨਾ ਕਿ ਇਕ ਖੇਤਰੀ ਸ਼ਕਤੀ, ਇੱਥੋਂ ਤੱਕ ਕਿ ਉਹ ਸ਼ਕਤੀ ਜੋ ਆਪਣੇ ਸਰਵਉੱਚ ਨੇਤਾ ਦੀ ਹੱਤਿਆ ਅਤੇ ਆਪਣੀ ਸੀਨੀਅਰ ਫੌਜੀ ਕਮਾਂਡ ਦੇ ਖਾਤਮੇ ਨਾਲ ਲਹੂ-ਲੁਹਾਨ ਹੈ, ਇਕ ਵਿਸ਼ਵ ਸਮੁੰਦਰੀ ਸ਼ਕਤੀ ਨੂੰ ਹਫ਼ਤਿਆਂ ਤੱਕ ਉਸ ਦੇ ਨੇੜਲੇ ਖੇਤਰਾਂ ’ਚ ਦਾਖਲੇ ਤੋਂ ਵਾਂਝਾ ਕਰ ਸਕਦੀ ਹੈ, ਆਪਣੇ ਆਪ ’ਚ ਇਕ ਮਹੱਤਵਪੂਰਨ ਖੁਲਾਸਾ ਹੈ। ਈਰਾਨ ਦੀ ‘ਮੋਜ਼ੇਕ ਰਣਨੀਤੀ’, ਗੈਰ-ਸਮਾਨ ਸਮਰੱਥਾਵਾਂ ਦੇ ਇਕ ਵਿਕੇਂਦਰੀਕ੍ਰਿਤ, ਲਚਕੀਲੇ ਨੈੱਟਵਰਕ ਨੇ ਪ੍ਰਭਾਵਸ਼ਾਲੀ ਢੰਗ ਨਾਲ ਦੁਸ਼ਮਣ ਦੀ ਸ਼ਕਤੀ ਪ੍ਰਦਰਸ਼ਨ ਕਰਨ ਦੀ ਸਮਰੱਥਾ ਨੂੰ ਬੇਅਸਰ ਕਰ ਦਿੱਤਾ ਹੈ। 1956 ਦਾ ਸਵੇਜ਼ ਸੰਕਟ ਇਕ ਅਸੰਤੁਸ਼ਟ ਡਵਾਇਟ ਆਈਜ਼ਨਹਾਵਰ ਦੁਆਰਾ ਥੋਪੇ ਗਏ ਸਿਆਸੀ ਅਲੱਗ-ਥਲੱਗਤਾ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਸੀ, ਜਿਨ੍ਹਾਂ ਨੇ ਯੂਰਪੀਅਨ ਸਾਮਰਾਜਵਾਦੀ ਜੁਰਅੱਤ ਦੇ ਅੰਤਿਮ ਅਵਸ਼ੇਸ਼ਾਂ ਨੂੰ ਖਤਮ ਕਰਨ ਲਈ ਡਿੱਗਦੇ ਸਟਰਲਿੰਗ ਅਤੇ ਤੇਲ ਦੀ ਵਪਾਰਕ ਪਾਬੰਦੀ ਦੀ ਧਮਕੀ ਦੀ ਵਰਤੋਂ ਕੀਤੀ ਸੀ। ਮੌਜੂਦਾ ਹੋਰਮੁਜ਼ ਸੰਕਟ ’ਚ, ਵਾਸ਼ਿੰਗਟਨ ਲਈ ਵਿਨਾਸ਼ਕਾਰੀ ਨਤੀਜਿਆਂ ਦੇ ਨਾਲ ਇਹ ਗਤੀਸ਼ੀਲਤਾ ਉਲਟ ਗਈ ਹੈ।

ਸਹਿਯੋਗੀਆਂ ਨੇ ਸਪੱਸ਼ਟ ਰੂਪ ’ਚ ਇਕਜੁੱਟਤਾ ਨਹੀਂ ਦਿਖਾਈ। ਅਮਰੀਕਾ ਆਪਣੇ ਦੁਆਰਾ ਬਣਾਏ ਗਏ ਖਲਾਅ ’ਚ ਕੰਮ ਕਰ ਰਿਹਾ ਹੈ। ਯੂਰਪੀਅਨ ਈ-3 (ਬ੍ਰਿਟੇਨ, ਫਰਾਂਸ, ਜਰਮਨੀ) ਨੇ ਸਿਰਫ ਬੇਹੱਦ ਮਾਮੂਲੀ ਅਤੇ ਸ਼ਰਤਬੱਧ ਰੱਖਿਆਤਮਕ ਸਮਰਥਨ ਦੀ ਪੇਸ਼ਕਸ਼ ਕੀਤੀ। ਆਪਣੇ ਟਰੂਥ ਸੋਸ਼ਲ ਪਲੇਟਫਾਰਮ ’ਤੇ ਟਰੰਪ ਦੁਆਰਾ ਨਾਟੋ ਅਤੇ ਪ੍ਰਸ਼ਾਂਤ ਸਹਿਯੋਗੀਆਂ ਦਾ ਇਹ ਦਾਅਵਾ ਕਰਦੇ ਹੋਏ ਤਿਆਗ ਕਰਨਾ ਕਿ ਸੰਯੁਕਤ ਰਾਜ ਅਮਰੀਕਾ ਨੂੰ ‘ਕਿਸੇ ਦੀ ਮਦਦ ਦੀ ਲੋੜ ਨਹੀਂ ਹੈ’, ਉਸ ਰਣਨੀਤਕ ਇਕੱਲੇਪਨ ਦੀ ਜ਼ੁਬਾਨੀ ਮਨਜ਼ੂਰੀ ਹੈ, ਜਿਸ ਦੀ ਪੁਸ਼ਟੀ ਯੁੱਧ ਦਾ ਮੈਦਾਨ ਪਹਿਲਾਂ ਹੀ ਕਰ ਚੁੱਕਾ ਹੈ।

ਇਸ ‘ਸਵੇਜ਼ ਪਲ’ ਦਾ ਆਰਥਿਕ ਪਹਿਲੂ ਪੈਂਟਾਗਨ ਦੇ 200 ਬਿਲੀਅਨ ਡਾਲਰ ਦੇ ਵਾਧੂ ਪੂਰਕ ਬਜਟ ਦੀ ਮੰਗ ਤੋਂ ਕਿਤੇ ਅੱਗੇ ਤੱਕ ਫੈਲਿਆ ਹੋਇਆ ਹੈ, ਇਕ ਅਜਿਹੀ ਮੰਗ, ਜੋ ਇਕ ਨਿਰਾਸ਼ਾਜਨਕ ਘਰੇਲੂ ਆਰਥਿਕ ਦ੍ਰਿਸ਼ ਦੇ ਸਾਹਮਣੇ ਰੱਖੇ ਜਾਣ ’ਤੇ 1.5 ਟ੍ਰਿਲੀਅਨ ਡਾਲਰ ਦੇ ਰੱਖਿਆ ਬਜਟ ਨੂੰ ਬਣਾਈ ਰੱਖਣ ਦੀ ਵਿਵਹਾਰਕਤਾ ’ਤੇ ਡੂੰਘੇ ਸਵਾਲ ਉਠਾਉਂਦੀ ਹੈ। ਅਲੀ ਖਾਮੇਨੇਈ ਦੀ ਮੌਤ, ਹਾਲਾਂਕਿ ਨਿਰਵਿਵਾਦ ਰੂਪ ’ਚ ਮਹੱਤਵਪੂਰਨ ਹੈ, ਪਰ ਇਸ ਨੇ ਈਰਾਨੀ ਕਮਾਂਡ ਅਤੇ ਕੰਟਰੋਲ ਦੇ ਉਸ ਪਤਨ ਨੂੰ ਜਨਮ ਨਹੀਂ ਦਿੱਤਾ, ਜਿਸ ਦੀ ਅਮਰੀਕੀ ਯੁੱਧ ਯੋਜਨਾਕਾਰਾਂ ਨੇ ਉਮੀਦ ਕੀਤੀ ਸੀ।

ਸੰਯੁਕਤ ਰਾਜ ਅਮਰੀਕਾ ਅਜੇ ਵੀ ਈਰਾਨੀ ਮਿਜ਼ਾਈਲ ਸਮਰੱਥਾਵਾਂ ਨੂੰ ‘ਨਾਟਕੀ ਰੂਪ ’ਚ ਘੱਟ’ ਕਰਨ ਦਾ ਦਾਅਵਾ ਕਰ ਸਕਦਾ ਹੈ ਪਰ ਉਹ ਈਰਾਨ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ਅਸਫਲ ਕਰਨ ਅਤੇ ਹੋਰਮੁਜ਼ ਜਲਡਮਰੂਮੱਧ ’ਚ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੇ ਮੁੱਖ ਉਦੇਸ਼ਾਂ ਨੂੰ ਪ੍ਰਾਪਤ ਕਰਨ ’ਚ ਅਸਫਲ ਰਿਹਾ ਹੈ।

ਅੱਜ ਅਮਰੀਕਾ ਲਈ ਸਬਕ ਵੱਖਰਾ ਹੈ : ਇੱਥੋਂ ਤੱਕ ਕਿ ਇਕਪਾਸੜ ਕਾਰਵਾਈ, ਇੱਥੋਂ ਤੱਕ ਕਿ ਮਨੁੱਖੀ ਇਤਿਹਾਸ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਦੇ ਨਾਲ ਵੀ, ਉਨ੍ਹਾਂ ਰਣਨੀਤਕ ਉਦੇਸ਼ਾਂ ਨੂੰ ਪ੍ਰਾਪਤ ਨਹੀਂ ਕਰ ਸਕਦੀ, ਜਦੋਂ ਲਾਗਤ ਉਨ੍ਹਾਂ ਨੂੰ ਸਹਿਣ ਕਰਨ ਦੀ ਸਿਆਸੀ ਇੱਛਾ ਸ਼ਕਤੀ ਤੋਂ ਵੱਧ ਹੋ ਜਾਂਦੀ ਹੈ ਅਤੇ ਜਦੋਂ ਮੁਕਾਬਲੇਬਾਜ਼ ਵਿਰੋਧੀ ਉਨ੍ਹਾਂ ਦੇਸ਼ਾਂ ਲਈ ਬਦਲਵੀਂ ਆਰਥਿਕ ਅਤੇ ਸੁਰੱਖਿਆ ਵਿਵਸਥਾ ਪ੍ਰਦਾਨ ਕਰਦੇ ਹਨ ਜਿਨ੍ਹਾਂ ਨੂੰ ਅਮਰੀਕੀ ਸ਼ਕਤੀ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ।

ਹੁਣ ਸਵਾਲ ਇਹ ਨਹੀਂ ਹੈ ਕਿ ਅਮਰੀਕੀ ਦਬਦਬਾ ਕਦੋਂ ਜਾਂ ਕਿਵੇਂ ਘੱਟ ਹੋਵੇਗਾ, ਸਗੋਂ ਇਹ ਹੈ ਕਿ ਕੀ ਇਸ ਗਿਰਾਵਟ ਨੂੰ ਇਸ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਹੈ, ਜੋ ਸਥਿਰਤਾ ਬਣਾਈ ਰੱਖੇ, ਮਹੱਤਵਪੂਰਨ ਹਿੱਤਾਂ ਦੀ ਰੱਖਿਆ ਕਰੇ ਅਤੇ ਉਨ੍ਹਾਂ ਆਫਤਾਂ ਤੋਂ ਬਚਾ ਸਕੇ, ਜੋ ਹਰ ਮਹਾਨ ਸ਼ਕਤੀ ਦੀ ਪ੍ਰਧਾਨਤਾ ਤੋਂ ਪਤਨ ਦੇ ਨਾਲ ਆਈਆਂ ਹਨ। ਈਰਾਨ ਦੇ ਯੁੱਧ ਨੇ ਉਸ ਸਵਾਲ ਨੂੰ ਤੁਰੰਤ ਬਣਾ ਦਿੱਤਾ ਹੈ।

ਮਨੀਸ਼ ਤਿਵਾੜੀ (ਵਕੀਲ, ਸੰਸਦ ਮੈਂਬਰ ਅਤੇ ਸਾਬਕਾ ਮੰਤਰੀ)

  • The world
  • no longer
  • bow down
  • American security umbrella

ਜ਼ਹਿਰੀਲੇ ਤੀਰ ਨਾਕਾਮ ਕਰ ਦਿੱਤੇ ਗਏ

NEXT STORY

Stories You May Like

  • manufacture and operate jugadu vehicles
    ਹੁਣ ਜੁਗਾੜੂ ਵਾਹਨ ਤਿਆਰ ਕਰਨ ਵਾਲਿਆਂ ਤੇ ਚਲਾਉਣ ਵਾਲਿਆਂ ਦੀ ਵੀ ਖੈਰ ਨਹੀਂ
  • no indian company in the world s top 100 hdfc and tcs s drops sharply
    ਦੁਨੀਆ ਦੀ Top-100 'ਚ ਭਾਰਤ ਦੀ ਇਕ ਕੰਪਨੀ ਦਾ ਨਾਂ ਨਹੀਂ, HDFC ਤੇ TCS ਦੀ ਰੈਂਕਿੰਗ 'ਚ ਭਾਰੀ ਗਿਰਾਵਟ
  • there is no plan to increase import duty on gold
    'PM ਮੋਦੀ ਦੀ ਅਪੀਲ ਦੇ ਬਾਵਜੂਦ ਸੋਨੇ 'ਤੇ ਇੰਪੋਰਟ ਡਿਊਟੀ ਵਧਾਉਣ ਦੀ ਕੋਈ ਯੋਜਨਾ ਨਹੀਂ'
  • cuba  us official statement
    ਹਾਲੇ ਨਹੀਂ ਕਰਾਂਗੇ ਕਿਊਬਾ 'ਤੇ ਹਮਲਾ! ਅਮਰੀਕੀ ਅਧਿਕਾਰੀ ਦਾ ਵੱਡਾ ਬਿਆਨ
  • us president trump china xi jinpiing
    ਟਰੰਪ ਨੇ ਸ਼ੀ ਜਿਨਪਿੰਗ ਨੂੰ ਦੱਸਿਆ 'ਮਹਾਨ ਨੇਤਾ', ਅਮਰੀਕੀ ਰਾਸ਼ਟਰਪਤੀ ਦੀਆਂ ਤਾਰੀਫ਼ਾਂ ਕਾਰਨ ਦੁਨੀਆ ਹੈਰਾਨ
  • security guard dies in truck motorcycle collision
    ਟਰੱਕ ਤੇ ਮੋਟਰਸਾਈਕਲ ਦੀ ਟੱਕਰ ’ਚ ਸੁਰੱਖਿਆ ਕਰਮੀ ਦੀ ਮੌਤ
  • world s oil lifeline in danger prices feared to reach 200
    ਦੁਨੀਆ ਦੀ ਤੇਲ ਲਾਈਫਲਾਈਨ ’ਤੇ ਖਤਰਾ, ਕੀਮਤਾਂ 200 ਡਾਲਰ ਤੱਕ ਪਹੁੰਚਣ ਦਾ ਖਦਸ਼ਾ
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ ਸੁਰੱਖਿਆ, ਸਖ਼ਤ ਹੁਕਮ ਜਾਰੀ
  • instructions to stop the salaries of 6 employees absent from census duty
    ਪੰਜਾਬ: ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ! ਤਨਖ਼ਾਹਾਂ ਰੋਕਣ ਦੇ ਹੁਕਮ ਜਾਰੀ
  • big murder case of gangster sukha kahlwan s friend gopi nijjar
    ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਰਹੇ ਗੋਪੀ ਨਿੱਝਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ!...
  • big good news for the devotees of radha soami dera beas
    ਰਾਧਾ ਸੁਆਮੀ ਡੇਰਾ ਬਿਆਸ ਦੀਆਂ ਸੰਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਵੱਡਾ...
  • administration bows to public protests
    ਜਲੰਧਰ 'ਚ ਲੋਕਾਂ ਦੇ ਰੋਸ ਅੱਗੇ ਝੁਕਿਆ ਪ੍ਰਸ਼ਾਸਨ: ਰਿਹਾਇਸ਼ੀ ਇਲਾਕੇ 'ਚ ਖੁੱਲ੍ਹ...
  • big warning in punjab for 7 days meteorological department issues orange alert
    ਪੰਜਾਬ 'ਚ 7 ਦਿਨਾਂ ਲਈ ਵੱਡੀ ਚਿਤਾਵਨੀ! ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ...
  • harnaaz kaur name entered in india book of records 2026
    8 ਸਾਲਾ ਹਰਨਾਜ਼ ਕੌਰ ਦਾ ਨਾਂ ‘ਇੰਡੀਆ ਬੁੱਕ ਆਫ ਰਿਕਾਰਡਜ਼ 2026’ 'ਚ ਦਰਜ
  • big uproar over pre paid meters tubewells at risk of closure in jalandhar
    ਪੰਜਾਬ: ਪ੍ਰੀ-ਪੇਡ ਮੀਟਰਾਂ ਕਰਕੇ ਪਿਆ ਵੱਡਾ ਰੌਲਾ! ਟਿਊਬਵੈੱਲ ਬੰਦ ਹੋਣ ਦਾ ਖ਼ਤਰਾ,...
  • punjab police asi punjab police officer
    ਵੱਡੀ ਖ਼ਬਰ : ਰਾਹ 'ਚ ਘੇਰ ਕੇ ਮਾਰ 'ਤਾ ਪੰਜਾਬ ਪੁਲਸ ਦਾ ਏ. ਐੱਸ. ਆਈ.
Trending
Ek Nazar
kedarnath marg landslide rescue operation devotees

ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ...

salman khan warns paparazzi over hospital coverage

"60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ...

thalapathy vijay  chief minister  cm 2026 number plate  internet

ਵਿਜੇ ਦੀ ‘CM 2026’ ਨੰਬਰ ਪਲੇਟ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ !

amitabh bachchan has been admitted to the hospital for the last 3 days

ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ ਹਨ ਅਮਿਤਾਭ ਬੱਚਨ !

team india

IPL 'ਚ ਧੱਕ ਪਾਉਣ ਵਾਲੇ ਖ਼ਿਡਾਰੀ ਦੀ TEAM INDIA 'ਚ ਹੋਈ ਐਂਟਰੀ

petrol diesel price increase

ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਇੰਨੀਆਂ ਵੱਧ ਸਕਦੀਆਂ ਹਨ ਕੀਮਤਾਂ

severe storm and heavy rain alert in 19 states

ਅਗਲੇ 17 ਘੰਟਿਆਂ 'ਚ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ 19 ਸੂਬਿਆਂ 'ਚ ਜਾਰੀ...

toyota hybrid vehicle

Toyota ਦੀਆਂ ਗੱਡੀਆਂ 'ਤੇ ਟੁੱਟ ਕੇ ਪੈ ਗਏ ਲੋਕ! ਵੇਚ'ਤੀਆਂ 3 ਲੱਖ ਹਾਈਬ੍ਰਿਡ...

after 9 years  there is a rift in bharti singh and harsh  s relationship

9 ਸਾਲ ਬਾਅਦ ਭਾਰਤੀ ਸਿੰਘ ਤੇ ਹਰਸ਼ ਦੇ ਰਿਸ਼ਤੇ 'ਚ ਆਈ ਦਰਾੜ! ਕਾਮੇਡੀਅਨ ਨੇ ਤੋੜੀ...

iran increased power

ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਪਾਇਆ ਸੋਚੀਂ

advisory issued in nawanshahr due to extreme heat

ਭਿਆਨਕ ਗਰਮੀ ਦੇ ਮੱਦੇਨਜ਼ਰ ਨਵਾਂਸ਼ਹਿਰ 'ਚ ਐਡਵਾਈਜ਼ਰੀ ਜਾਰੀ! ਦੁਪਹਿਰ 12 ਤੋਂ 4...

famous comedian buys his own luxurious house in dubai

ਮਸ਼ਹੂਰ ਕਾਮੇਡੀਅਨ ਨੇ ਦੁਬਈ 'ਚ ਖਰੀਦਿਆ ਆਪਣਾ ਆਲੀਸ਼ਾਨ ਘਰ, ਮਿਲੀ ਅਪਾਰਟਮੈਂਟ ਦੀ...

famous actor and comedian s wife dies sought help from cm vijay for treatment

ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਦੀ ਪਤਨੀ ਦਾ ਦਿਹਾਂਤ, ਇਲਾਜ ਲਈ CM ਵਿਜੇ ਤੋਂ ਮੰਗੀ...

snake enters salman khan s galaxy apartment creating chaos

ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ 'ਚ ਵੜਿਆ ਸੱਪ, ਮਚੀ ਹਫੜਾ-ਦਫੜੀ

a bottle of water costs rs 299 in a famous actor s restaurant

ਪਾਣੀ 299 ਰੁਪਏ ਤੇ ਡਾਈਟ ਕੋਕ 180 ਦੀ ! ਮਸ਼ਹੂਰ ਅਦਾਕਾਰ ਦੇ ਰੈਸਟੋਰੈਂਟ ਦਾ ਬਿੱਲ...

2026 fifa world cup

ਹੈਤੀ ਵੱਲੋਂ  2026 ਫੀਫਾ ਵਰਲਡ ਕੱਪ ਲਈ ਟੀਮ ਦਾ ਐਲਾਨ

paytm pocket money

ਬਿਨਾਂ ਬੈਂਕ ਅਕਾਊਂਟ ਦੇ ਵੀ ਹੋਵੇਗੀ UPI ਪੇਮੈਂਟ! Paytm ਨੇ ਲਾਂਚ ਕੀਤਾ Pocket...

long powercut

ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • why destroy fertile land
      ਉਪਜਾਊ ਭੂਮੀ ਦੀ ਤਬਾਹੀ ਕਿਉਂ?
    • frugality must become a social culture
      ਸੰਜਮ ਨੂੰ ਇਕ ਸਮਾਜਿਕ ਸੱਭਿਆਚਾਰ ਬਣਾਉਣਾ ਹੋਵੇਗਾ
    • was trump  s china trip a success or a failure
      ਟਰੰਪ ਦੀ ਚੀਨ ਯਾਤਰਾ ਸਫਲ ਜਾਂ ਅਸਫਲ?
    • issues were hidden from public knowledge
      ਮੁੱਦਿਆਂ ਨੂੰ ਲੋਕਾਂ ਦੀ ਜਾਣਕਾਰੀ ਤੋਂ ਲੁਕੋਇਆ ਗਿਆ
    • pm modi
      ਚਾਹ ਦੀ ਭੱਠੀ ਤੋਂ ਸੰਸਦ ਦੇ ਗਲਿਆਰਿਆਂ ਤੱਕ ਮੋਦੀ
    • online censorship
      ਆਨਲਾਈਨ ਸੈਂਸਰਸ਼ਿਪ ਅਤੇ ਸਿਆਸੀ ਤਾਨਾਸ਼ਾਹੀ ਵੱਲ
    • canada  khalistani  public report  national security
      ਇਨਕਾਰ ਤੋਂ ਮਾਨਤਾ ਤੱਕ : ਕੈਨੇਡਾ ਅਤੇ ਖਾਲਿਸਤਾਨੀ ਖਤਰਾ ​
    • prisoner escapes from indian jails and police custody
      ‘ਭਾਰਤੀ ਜੇਲਾਂ ਅਤੇ ਪੁਲਸ ਹਵਾਲਾਤਾਂ ’ਚੋਂ’ ਕੈਦੀਆਂ ਦਾ ਫ਼ਰਾਰ ਹੋਣਾ ਚਿੰਤਾਜਨਕ!
    • congress priyanka gandhi
      ਕਾਂਗਰਸ ਦੀ ਫੈਸਲਾ ਪ੍ਰਕਿਰਿਆ ’ਚ ਪ੍ਰਿਯੰਕਾ ਗਾਂਧੀ ਦਾ ਵਧਦਾ ਪ੍ਰਭਾਵ
    • crisis is not so deep that we cannot fathom it
      ਸੰਕਟ ਹੈ ਪਰ ਇੰਨਾ ਡੂੰਘਾ ਨਹੀਂ ਕਿ ਉਸਦੀ ਥਾਹ ਨਾ ਪਾ ਸਕੀਏ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +