ਗੇਵਿਨ ਡਾਇਰ
ਜੇਕਰ ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਰਗੀ ਹੀ ਖੇਡ ਖੇਡੀ ਹੁੰਦੀ ਤਾਂ ਉਨ੍ਹਾਂ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣਾ ਸੌਖਾ ਹੋ ਜਾਂਦਾ ਹੈ। ਜੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਹਾਸਲ ਕਰਨਾ ਔਖਾ ਕੰਮ ਸੀ ਤਾਂ ਈਰਾਨੀ ਸੈਂਕੜੇ ਸੀਨੀਅਰ ਅਮਰੀਕੀ ਅਧਿਕਾਰੀਆਂ ਦਾ ਕਤਲੇਆਮ ਕਰ ਸਕਦੇ ਸਨ। ਅਮਰੀਕੀ ਡਰੋਨ, ਜਿਸ ਨੇ ਸੁਲੇਮਾਨੀ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਸੀ, ਨੇ ਕਾਤਿਬ ਹਿਜ਼ਬੁੱਲਾ ਦੇ ਨੇਤਾ ਮੇਹਦੀ ਅਲ ਮੋਹਾਦਿਸ ਨੂੰ ਵੀ ਮਾਰ-ਮੁਕਾਇਆ ਸੀ। ਇਹ ਸਮੂਹ ਇਰਾਕ ’ਚ ਈਰਾਨ ਮਿਲੀਸ਼ੀਆ ਦਾ ਵੱਡਾ ਸ਼ਕਤੀਸ਼ਾਲੀ ਸਮਰਥਕ ਹੈ। ਟਰੰਪ ਨੇ ਸੋਚਿਆ ਸੀ ਕਿ ਈਰਾਨ ‘ਜੈਸੇ ਕੋ ਤੈਸਾ’ ਵਾਲੀ ਖੇਡ ਖੇਡੇਗਾ ਤਾਂ ਹੀ ਤਾਂ ਉਨ੍ਹਾਂ ਨੇ ਟਵਿਟਰ ’ਤੇ ਇਹ ਕਿਹਾ ਸੀ ਕਿ ਅਮਰੀਕਾ ਨੇ 52 ਈਰਾਨੀ ਥਾਵਾਂ ਨੂੰ ਚੁਣਿਆ ਹੈ, ਜੋ ਈਰਾਨੀ ਸੱਭਿਆਚਾਰ ਅਤੇ ਈਰਾਨ ਲਈ ਬਹੁਤ ਮਹੱਤਤਾ ਰੱਖਦੇ ਹਨ। ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਤਹਿਰਾਨ ਨੇ ਬਦਲੇ ’ਚ ਅਮਰੀਕਾ ’ਤੇ ਸੱਟ ਮਾਰੀ ਤਾਂ ਅਮਰੀਕੀ ਬੜੀ ਤੇਜ਼ੀ ਨਾਲ ਅਤੇ ਸਖਤੀ ਨਾਲ ਨਜਿੱਠਣਗੇ।
ਈਰਾਨ ਦੇ ਨਿਸ਼ਾਨੇ ਸਿਆਸੀ ਹਨ, ਨਿੱਜੀ ਨਹੀਂ
ਪਰ ਈਰਾਨ ਨੇ ਅਜੇ ਤਕ ਅਜਿਹੀ ਖੇਡ ਨਹੀਂ ਖੇਡੀ। ਜੈਸੇ ਕੋ ਤੈਸਾ ਵਾਲੀ ਖੇਡ ਲੰਬੀ ਖੇਡੀ ਜਾਣੀ ਸੀ। ਈਰਾਨ ਦੇ ਨਿਸ਼ਾਨੇ ਸਿਆਸੀ ਹਨ, ਨਿੱਜੀ ਨਹੀਂ। ਤਹਿਰਾਨ ਦਾ ਸਭ ਤੋਂ ਪਹਿਲਾ ਕਦਮ ਇਹ ਐਲਾਨ ਕਰਨ ਵਾਲਾ ਹੈ ਕਿ ਉਹ ਕਦੀ ਵੀ 2015 ਦੀ ਪ੍ਰਮਾਣੂ ਸੰਧੀ ਦੁਆਰਾ ਆਪਣੇ ਪ੍ਰਮਾਣੂ ਪ੍ਰੋਗਰਾਮ ’ਤੇ ਲੱਗੀਆਂ ਪਾਬੰਦੀਆਂ ਦਾ ਸਨਮਾਨ ਨਹੀਂ ਕਰੇਗਾ। ਡੋਨਾਲਡ ਟਰੰਪ ਨੇ 2018 ’ਚ ਅਮਰੀਕਾ ਨੂੰ ਇਸ ਸੰਧੀ ਤੋਂ ਪਿੱਛੇ ਖਿੱਚ ਲਿਆ ਸੀ ਅਤੇ ਈਰਾਨ ਨੇ ਇਹ ਆਸ ਛੱਡ ਦਿੱਤੀ ਸੀ ਕਿ ਸੰਧੀ ’ਤੇ ਦਸਤਖਤ ਕਰਨ ਵਾਲੇ ਚੀਨ, ਫਰਾਂਸ, ਰੂਸ, ਯੂ. ਕੇ. ਅਤੇ ਜਰਮਨੀ ਵਰਗੇ ਦੇਸ਼ ਅਮਰੀਕਾ ਦੀ ਅਣਦੇਖੀ ਕਰਨਗੇ ਅਤੇ ਈਰਾਨ ਨਾਲ ਵਪਾਰਕ ਸਬੰਧ ਕਾਇਮ ਰੱਖਣਗੇ। ਉਸ ਨੇ ਪਾਬੰਦੀਆਂ ਨੂੰ ਖਤਮ ਕਰਨ ਲਈ ਸਮਝੌਤੇ ’ਤੇ ਦਸਤਖਤ ਕੀਤੇ ਪਰ ਸਾਰੀਆਂ ਪਾਬੰਦੀਆਂ ਅਜੇ ਵੀ ਪ੍ਰਭਾਵੀ ਰੂਪ ’ਚ ਲਾਗੂ
ਹਨ। ਤਹਿਰਾਨ ਨੇ ਇਹ ਨਹੀਂ ਕਿਹਾ ਕਿ ਹੁਣ ਉਹ ਪ੍ਰਮਾਣੂ ਹਥਿਆਰਾਂ ’ਤੇ ਕੰਮ ਕਰਨਾ ਸ਼ੁਰੂ ਕਰਨ ਜਾ ਰਿਹਾ ਹੈ ਪਰ ਉਹ ਪ੍ਰਮਾਣੂ ਈਂਧਨ ਦਾ ਉਤਪਾਦਨ ਮੁੜ ਤੋਂ ਸ਼ੁਰੂ ਕਰ ਦੇਵੇਗਾ।
ਇਰਾਕ ’ਚ ਈਰਾਨ ਦਾ ਵਧਦਾ ਸਿਆਸੀ ਪ੍ਰਭਾਵ
ਸੁਲੇਮਾਨੀ ਦੀ ਹੱਤਿਆ ਈਰਾਨ ਲਈ ਇਕ ਦੂਜਾ ਘੱਟ ਦਿਖਾਈ ਦੇਣ ਵਾਲਾ ਲਾਭ ਹੈ। ਇਹ ਇਰਾਕ ’ਚ ਤਹਿਰਾਨ ਦੇ ਸਿਆਸੀ ਪ੍ਰਭਾਵ ਨੂੰ ਬਹੁਤ ਮਜ਼ਬੂਤ ਕਰਦਾ ਹੈ, ਜੋ ਹਾਲ ਹੀ ਦੇ ਮਹੀਨਿਆਂ ’ਚ ਕਾਫੀ ਤੇਜ਼ੀ ਨਾਲ ਵਿਗੜ ਗਿਆ ਹੈ। 2003 ’ਚ ਅਮਰੀਕੀ ਹਮਲੇ ਮਗਰੋਂ ਇਰਾਕ ਅਮਰੀਕਾ ਦੇ ਦਰਮਿਆਨ ਪ੍ਰਭਾਵ ਲਈ ਤੇਜ਼ ਮੁਕਾਬਲੇਬਾਜ਼ੀ ਦਾ ਦੌਰ ਰਿਹਾ ਹੈ, ਜੋ ਫੌਜੀ ਰੂਪ ’ਚ ਦੇਸ਼ ’ਤੇ ਹਾਵੀ ਸੀ। ਈਰਾਨ ਦਾ ਸ਼ੀਆ ਧਰਮ ਵੀ ਇਰਾਕੀਆਂ ਦੇ ਬਹੁਮਤ ਦਾ ਵਿਸ਼ਵਾਸ ਹੈ। ਇਰਾਕ ’ਚ ਅਜੇ ਵੀ 5000 ਅਮਰੀਕੀ ਫੌਜੀ ਹਨ ਪਰ ਉਹ ਹੁਣ ਸਥਾਨਕ ਈਰਾਨ ਸ਼ੀਆ ਮਿਲੀਸ਼ੀਆ ਸਮਰਥਕਾਂ ਤੋਂ ਵੱਧ ਹਨ, ਜਿਨ੍ਹਾਂ ਨੇ 2014-17 ਦੀ ਫੌਜੀ ਮੁਹਿੰਮ ਦੌਰਾਨ ਉੱਤਰੀ ਇਰਾਕ ’ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੂੰ ਦਰੜਨ ਲਈ ਭਾਰੀ ਲਿਫਟਿੰਗ ਕੀਤੀ ਸੀ। ਹਾਲਾਂਕਿ ਈਰਾਨ ਸਮਰਥਕ ਧੜਾ ਆਪਣਾ ਆਧਾਰ ਗੁਆ ਰਿਹਾ ਹੈ।
ਜਨਰਲ ਸੁਲੇਮਾਨੀ ਦੀ ਭੁੱਲ
ਜਦੋਂ ਪਿਛਲੇ ਸਤੰਬਰ ਮਹੀਨੇ ’ਚ ਇਰਾਕੀ ਸਿਆਸੀ ਆਗੂਆਂ ਦੇ ਭਾਰੀ ਭ੍ਰਿਸ਼ਟਾਚਾਰ ਅਤੇ ਆਮ ਆਬਾਦੀ ਦੀ ਦਰਿੱਦਰਤਾ ਦੇ ਵਿਰੁੱਧ ਹਰਮਨਪਿਆਰਾ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਤਾਂ ਈਰਾਨ ਸਮਰਥਕ ਅੱਤਵਾਦੀਆਂ ਨੇ ਵਿਖਾਵਾਕਾਰੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਹ ਜਨਰਲ ਸੁਲੇਮਾਨੀ ਦਾ ਵਿਚਾਰ ਸੀ ਅਤੇ ਉਨ੍ਹਾਂ ਦੀ ਬਹੁਤ ਵੱਡੀ ਭੁੱਲ ਸੀ।
ਸੜਕਾਂ ’ਤੇ ਹੋਣ ਵਾਲੇ ਰੋਸ ਵਿਖਾਵਿਆਂ ’ਚ ਈਰਾਨੀ ਪ੍ਰਭਾਵ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਸੁਲੇਮਾਨੀ ਦੀ ਹੱਤਿਆ ਨੇ ਉਸ ਗੁੱਸੇ ਨੂੰ ਕਾਫੀ ਹੱਦ ਤਕ ਮਿਟਾ ਦਿੱਤਾ। ਸੁਲੇਮਾਨੀ ਹੁਣ ਇਕ ਹੋਰ ਨਵਾਂ ਸ਼ੀਆ ਸ਼ਹੀਦ ਬਣ ਗਿਆ ਹੈ। ਇਰਾਕ ਦੇ ਪ੍ਰਧਾਨ ਮੰਤਰੀ ਨੇ ਬਗਦਾਦ ’ਚ ਵਿਸ਼ਾਲ ਅੰਤਿਮ ਸੰਸਕਾਰ ’ਚ ਆਪਣਾ ਸਮਰਥਨ ਦਿਖਾਇਆ ਅਤੇ ਇਰਾਕੀ ਸੰਸਦ ਨੇ ਇਕ ਆਮ ਸੈਸ਼ਨ ਦੌਰਾਨ ਇਕ ਮਤਾ ਪਾਸ ਕੀਤਾ, ਜਿਸ ’ਚ ਇਰਾਕ ’ਚੋਂ ਅਮਰੀਕੀ ਫੌਜੀਆਂ ਨੂੰ ਕੱਢਣ ਦੀ ਮੰਗ ਕੀਤੀ। ਅਜਿਹੀ ਹਾਲਤ ’ਚ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ, ਜੋ ਤਕਨੀਕੀ ਤੌਰ ’ਤੇ ਇਰਾਕ ਦਾ ਸਹਿਯੋਗੀ ਹੈ, ਹੁਣ ਬਗਦਾਦ ਏਅਰਪੋਰਟ ਦੇ ਬਾਹਰ ਇਰਾਕੀ ਪ੍ਰਸ਼ਾਸਨ ਨੂੰ ਦੱਸੇ ਬਗੈਰ ਏਅਰ ਸਟ੍ਰਾਈਕ ਕਰ ਸਕਦਾ ਹੈ। ਈਰਾਨ ਯਕੀਨਨ ਤੌਰ ’ਤੇ ਅਮਰੀਕੀ ਪਾਬੰਦੀਆਂ ਕਾਰਣ ਖਾੜੀ ’ਚ ਸਹਿਯੋਗੀ ਦੇਸ਼ਾਂ, ਜੋ ਈਰਾਨ ਦੀ ਅਰਥ ਵਿਵਸਥਾ ਦਾ ਗਲਾ ਘੁੱਟ ਰਹੇ ਹਨ, ਵਿਰੁੱਧ ਜਵਾਬੀ ਹਮਲਾ ਕਰ ਸਕਦਾ ਹੈ। ਉਹ ਅਜਿਹਾ ਮਹਿਸੂਸ ਕਰਨਗੇ ਕਿ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈ ਲਿਆ। ਈਰਾਨ ਅਮਰੀਕਾ ਦੇ ਨਾਲ ਜੰਗ ਨਹੀਂ ਚਾਹੁੰਦਾ। ਅਮਰੀਕਾ ਵੀ ਉਸ ਜੰਗ ਨੂੰ ਕਿਸੇ ਵੀ ਤਰ੍ਹਾਂ ਜਿੱਤ ਨਹੀਂ ਸਕਦਾ, ਜਦੋਂ ਤਕ ਉਹ ਪੂਰੇ ਈਰਾਨ ਨੂੰ ਆਰਥਿਕ ਤੌਰ ’ਤੇ ਨੰਗਾ ਨਾ ਕਰ ਦੇਵੇ ਪਰ ਨਾ ਤਾਂ ਈਰਾਨ, ਨਾ ਹੀ ਅਮਰੀਕਾ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ, ਜਦੋਂ ਤਕ ਅਮਰੀਕਾ ਸਿਰਫ ਰਵਾਇਤੀ ਬੰਬਾਂ ਅਤੇ ਹਥਿਆਰਾਂ ਦੀ ਵਰਤੋਂ ਨਾ ਕਰੇ। ਈਰਾਨੀ ਇਸ ਆਸ ’ਚ ਰਹਿਣਗੇ ਕਿ ਅਮਰੀਕਾ ਅਗਲੀ ਗਲਤੀ ਉਸ ਦੇ ਪੱਖ ’ਚ ਕਰੇ।
ਨਾਗਰਿਕਤਾ ਸੋਧ ਕਾਨੂੰਨ ਕੀ ਇਹ ਨੈਤਿਕ ਹੈ? ਕੀ ਇਹ ਸੰਵਿਧਾਨਕ ਹੈ? ਨਹੀਂ, ਇਹ ਦੋਵੇਂ ਹੈ!
NEXT STORY