ਪੰਜਾਬ ਕਦੇ ਸੁਤੰਤਰਤਾ ਸੰਗਰਾਮ ਅਤੇ ਬੌਧਿਕ ਉੱਤਮਤਾ ’ਚ ਪੂਰੇ ਭਾਰਤ ਦੀ ਅਗਵਾਈ ਕਰਦਾ ਸੀ, ਭਾਰਤਵਰਸ਼ ਦੇ ਸੁਤੰਤਰਤਾ ਸੰਗਰਾਮ ਦੇ ਤਿੰਨ ਮਹਾਪੁਰਸ਼ ਸਨ-ਲਾਲ, ਬਾਲ ਅਤੇ ਪਾਲ। ਪੰਜਾਬ ਦੇ ਲਾਲਾ ਲਾਜਪਤ ਰਾਏ, ਮਹਾਰਾਸ਼ਟਰ ਦੇ ਬਾਲਗੰਗਾਧਰ ਤਿਲਕ ਅਤੇ ਬੰਗਾਲ ਦੇ ਬਿਪਿਨ ਚੰਦਰ ਪਾਲ। ਤਿੰਨੋਂ ਕੱਟੜ ਸਨਾਤਨੀ ਸਨ ਅਤੇ ਉਨ੍ਹਾਂ ਦੇ ਪੈਰੋਕਾਰ ਸਰਵਸਮਾਜ ’ਚ ਸਨ। ਪੰਜਾਬ ਨੇ ਕ੍ਰਾਂਤੀਕਾਰੀਆਂ ਦੀ ਪ੍ਰਸਿੱਧ ਤਿਕੜੀ ਪ੍ਰਦਾਨ ਕੀਤੀ-ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ। ਕਿਸੇ ਨੇ ਉਨ੍ਹਾਂ ਨੂੰ ਸਿੱਖ-ਹਿੰਦੂ ’ਚ ਵੰਡ ਕੇ ਨਹੀਂ ਦੇਖਿਆ, ਉਦੋਂ ਸ਼ਬਦ ਵੀ ਕੇਸਾਧਾਰੀ ਅਤੇ ਮੋਨੇ ਚੱਲਦੇ ਸਨ।
ਪੰਜਾਬ ਦੇਸ਼ ਦੇ ਸਾਹਿਤ, ਸੰਗੀਤ, ਕਲਾ, ਭਾਰਤ ਭਗਤੀ ਦਾ ਸਰਵਉੱਚ ਕੇਂਦਰ ਸੀ। ਲਾਲਾ ਲਾਜਪਤ ਰਾਏ ਤੋਂ ਲੈ ਕੇ ਲਾਲਾ ਜਗਤ ਨਾਰਾਇਣ ਤੱਕ, ਪੰਜਾਬ ਨੇ ਅਨੇਕਾਂ ਮਹਾਪੁਰਸ਼ਾਂ ਨੂੰ ਜਨਮ ਦਿੱਤਾ, ਉਨ੍ਹਾਂ ਦਾ ਵੰਦਨ ਕੀਤਾ। ਸਵਾਮੀ ਰਾਮਤੀਰਥ ਪੰਜਾਬ ਤੋਂ ਸਨ, ਸਵਾਮੀ ਸ਼ਰਧਾਨੰਦ ਜੀ ਪੰਜਾਬ ਤੋਂ ਸਨ, ਮਹਾਰਿਸ਼ੀ ਦਯਾਨੰਦ ਦਾ ਸਭ ਤੋਂ ਵੱਧ ਪ੍ਰਚਾਰ ਪੰਜਾਬ ’ਚ ਹੋਇਆ, ਪੂਰਾ ਬਾਲੀਵੁੱਡ ਇਕ ਸਮੇਂ ਪੰਜਾਬੀ ਸੀ- ਪ੍ਰਿਥਵੀਰਾਜ ਕਪੂਰ ਤੋਂ ਲੈ ਕੇ ਪੂਰਾ ਕਪੂਰ ਖ਼ਾਨਦਾਨ, ਦੇਵਾਨੰਦ, ਦਿਲੀਪ ਕੁਮਾਰ, ਸਿਮੀ, ਅਨੇਕਾਂ ਨਿਰਦੇਸ਼ਕ ਅਤੇ ਅਭਿਨੇਤਰੀਆਂ। ਪ੍ਰਿਥਵੀਰਾਜ ਕਪੂਰ ਦੀ ਹਰ ਫ਼ਿਲਮ ਭਗਵਾਨ ਸ਼ਿਵ ਨੂੰ ਜਲ ਚੜ੍ਹਾਉਂਦੇ ਹੋਏ ਸ਼ੁਰੂ ਹੁੰਦੀ ਸੀ। ਹਰਿਮੰਦਰ ਸਾਹਿਬ ’ਚ ਬਾਬਾ ਸ਼੍ਰੀਚੰਦ ਜੀ ਦੀ ਧੂਣੀ ਸਾਹਿਬ ਦੀ ਅਲਖ ਜਗਦੀ ਰਹਿੰਦੀ ਸੀ, ਉੱਥੇ ਰਾਮ, ਕ੍ਰਿਸ਼ਨ, ਦੁਰਗਾ ਦੀਆਂ ਮੂਰਤੀਆਂ ਸਨ। ਇਹ ਸਭ ਅਜੇ ਕੱਲ ਦੀ ਹੀ ਗੱਲ ਹੈ।
ਫਿਰ ਬ੍ਰਿਟਿਸ਼ ਸਾਜ਼ਿਸ਼ ਅਤੇ ਪਾਕਿਸਤਾਨ ਦੀ ਆਈ. ਐੱਸ. ਆਈ. ਦੇ ਖਿਡੌਣੇ ਖਾਲਿਸਤਾਨੀਆਂ ਦਾ ਅਜਿਹਾ ਸਮਾਂ ਆਇਆ ਕਿ ਅਟਲ ਬਿਹਾਰੀ ਵਾਜਪਾਈ ਨੂੰ ਕਹਿਣਾ ਪਿਆ-ਦੁੱਧ ’ਚ ਤਰੇੜ ਪੈ ਗਈ।
ਜਿਵੇਂ ਅਸੀਂ ਸਾਰੇ ਗੁਰੂ ਸਾਹਿਬਾਨ ਦੇ ਅਮਰ ਸਾਹਿਬਜ਼ਾਦਿਆਂ ਬਾਰੇ ਪੜ੍ਹਦੇ ਹਾਂ, ਅਸੀਂ ਹਮੇਸ਼ਾ ਸੱਚੇ ਗੁਰੂ ਨਾਨਕ ਦੇਵ ਜੀ ਦੇ ਦੋਵਾਂ ਸਪੁੱਤਰਾਂ ਬਾਰੇ ਪੜ੍ਹਦੇ ਸੀ-ਇਕ ਬਾਬਾ ਲਖਮੀਚੰਦ ਜੀ, ਦੂਜੇ ਬਾਬਾ ਸ਼੍ਰੀਚੰਦ ਜੀ। ਲਖਮੀਚੰਦ ਜੀ ਵਪਾਰੀ ਹੋ ਗਏ, ਸ਼੍ਰੀਚੰਦ ਜੀ ਸ਼ਿਵ ਜੀ ਦੇ ਅਵਤਾਰ ਬੈਰਾਗੀ ਅਵਧੂਤ ਸਾਧੂ ਹੋ ਗਏ, ਜਿਨ੍ਹਾਂ ਦੀ ਅੱਜ ਵੀ ਘਰ-ਘਰ ’ਚ ਪੂਜਾ ਹੁੰਦੀ ਹੈ। ਪੰਜਾਬ ’ਚ ਹੁਣ ਕੌਣ ਪੜ੍ਹਦਾ ਹੈ ਇਨ੍ਹਾਂ ਬਾਰੇ। ਲਾਲਾ ਲਾਜਪਤ ਰਾਏ ਪੰਜਾਬ ਕੇਸਰੀ ਸਨ, ਹਿੰਦੂ ਮਹਾਸਭਾ ਅਤੇ ਆਰੀਆ ਸਮਾਜ ਦੇ ਵੱਡੇ ਨੇਤਾ ਸਨ, ਹਿੰਦੂ-ਮੁਸਲਿਮ ਏਕਤਾ ਦੇ ਮੁੱਦਈ ਸਨ, ਪੂਰੇ ਅਣਵੰਡੇ ਪੰਜਾਬ ਦੇ ਇਕਮਾਤਰ ਸਰਵਪ੍ਰਵਾਨਿਤ ਨੇਤਾ ਸਨ, ਉਨ੍ਹਾਂ ਨੂੰ ਕਿਸੇ ਨੇ ਹਿੰਦੂ ਕੇਸਰੀ ਜਾਂ ਹਿੰਦੂ ਨੇਤਾ ਨਹੀਂ ਕਿਹਾ।
ਪੰਜਾਬ ਦੇ ਨੇਤਾਵਾਂ ’ਚ ਮੇਹਰਚੰਦ ਮਹਾਜਨ, ਡਾ. ਗੋਕੁਲ ਚੰਦ, ਡਾ. ਬਲਦੇਵ ਪ੍ਰਕਾਸ਼, ਬਲਰਾਮਜੀ ਦਾਸ ਟੰਡਨ, ਯੱਗਦੱਤ ਸ਼ਰਮਾ, ਲਾਲਾ ਜਗਤ ਨਾਰਾਇਣ ਪੂਰੇ ਪੰਜਾਬ ਦੀ ਆਵਾਜ਼ ਸਨ, ਪੂਰਾ ਪੰਜਾਬ ਉਨ੍ਹਾਂ ਨੂੰ ਮੰਨਦਾ ਸੀ। ਪੰਜਾਬ ਦੇ ਸਾਰੇ ਰਾਜਘਰਾਣੇ ਗੁਰੂਆਂ ਦੇ ਭਗਤ ਅਤੇ ਦੁਰਗਾ ਦੇ ਸੇਵਕ ਸਨ, ਖਾਸ ਕਰ ਕੇ ਪਟਿਆਲਾ ਰਾਜਘਰਾਣਾ। ਮਾਤਾ ਰਾਣੀ ਦੇ ਦਰਬਾਰ ’ਚ ਸਾਰੇ ਮੱਥਾ ਟੇਕਦੇ ਰਹੇ ਹਨ।
ਇਹ ਸਭ ਕਦੋਂ ਟੁੱਟਿਆ, ਕਿਵੇਂ ਟੁੱਟਿਆ ਅਤੇ ਪੰਜਾਬ ਕਦੋਂ ਸਿੰਗਰ, ਡਾਂਸਰ, ਚਿੱਟੇ ਦਾ ਇਲਾਕਾ ਬਣ ਗਿਆ, ਜਿੱਥੇ ਪਿੰਡ-ਪਿੰਡ ’ਚ ਕੈਨੇਡਾ, ਆਸਟ੍ਰੇਲੀਆ ਜਾਣ ਲਈ ਬੇਤਾਬ ਨੌਜਵਾਨਾਂ ਲਈ ਸੈਂਟਰ ਖੁੱਲ੍ਹ ਗਏ ਹਨ, ਇਹ ਸਭ ਨੂੰ ਪਤਾ ਹੈ। ਪੰਜਾਬ ਨੂੰ ਉਸ ਦੀਆਂ ਜੜ੍ਹਾਂ ਤੋਂ ਕੱਟ ਕੇ ਐੱਸ. ਜੀ. ਪੀ. ਸੀ. ’ਚ ਸਹਿਜਧਾਰੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਕੀਤਾ ਜਾਣਾ, ਅਨੰਦ ਕਾਰਜ ਐਕਟ ਬਣਵਾਉਣਾ, ਇਸ ਸਭ ਦੇ ਬਾਅਦ ਇੱਥੋਂ ਤੱਕ ਕਿ ਸ਼ਮਸ਼ਾਨਘਾਟ ਤੱਕ ਵੱਖਰੇ ਕਰਵਾਉਣ ਦੇ ਯਤਨ ਸ਼ੁਰੂ ਹੋਏ, ਜੋ ਬੁੱਧੀਮਾਨ ਬਜ਼ੁਰਗਾਂ ਦੀ ਵਜ੍ਹਾ ਕਰ ਕੇ ਰੁਕੇ।
ਪੰਜਾਬ ਬਚਾਉਣ ਵਾਲੀਆਂ ਮਹਾਨ ਸ਼ਖਸੀਅਤਾਂ ’ਚ ਸ. ਬੇਅੰਤ ਸਿੰਘ ਅਤੇ ਕੇ. ਪੀ. ਐੱਸ. ਗਿੱਲ ਦੇ ਨਾਂ ਨੂੰ ਜੋ ਛੱਡਦਾ ਹੈ, ਉਹ ਪੰਜਾਬ ਨਾਲ ਵਿਸ਼ਵਾਸਘਾਤ ਕਰਦਾ ਹੈ। ਸਰਕਾਰ ਨੂੰ ਅਪੀਲ ਹੈ ਕਿ ਲਾਲਾ ਜਗਤ ਨਾਰਾਇਣ ਅਤੇ ਪੰਜਾਬ ਕੇਸਰੀ ਸਮੂਹ ਦੇ ਸ਼ਾਨਦਾਰ ਦੇਸ਼ਭਗਤੀਪੂਰਨ ਇਤਿਹਾਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ, ਜਿਨ੍ਹਾਂ ਨੇ ਆਪਣੇ ਪਿਤਾ, ਭਰਾ ਨੂੰ ਦੇਸ਼ ’ਤੇ ਵਾਰ ਦਿੱਤਾ।
ਉਹ ਦਿਨ, ਜਦੋਂ ਬੱਸਾਂ ’ਚੋਂ ਉਤਾਰ-ਉਤਾਰ ਕੇ ਹਿੰਦੂਆਂ ਨੂੰ ਗੋਲੀ ਮਾਰੀ ਜਾਂਦੀ ਸੀ, ਸਿੱਖ ਘਰਾਂ ’ਤੇ ਖਾਲਿਸਤਾਨੀਆਂ ਦੇ ਜ਼ਬਰਦਸਤੀ ਕਬਜ਼ੇ ਅਤੇ ਮਾਵਾਂ-ਧੀਆਂ ’ਤੇ ਅੱਤਿਆਚਾਰ, ਗੁਰਦੁਆਰਿਆਂ ’ਚ ਖਾਲਿਸਤਾਨੀ ਵੱਖਵਾਦੀ ਦਹਿਸ਼ਤਗਰਦਾਂ ਦੀ ਬੇਅਦਬੀ, ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਗੋਲੀ ਮਾਰਨਾ, ਇਹ ਸਭ ਪੰਜਾਬ ਦਾ ਪੁਰਾਣਾ ਇਤਿਹਾਸ ਨਹੀਂ, ਹੁਣੇ ਦਾ ਹੈ, ਜਿਸ ਨੂੰ ਭੁੱਲਣਾ ਵਤਨ ਨਾਲ ਵਿਸ਼ਵਾਸਘਾਤ ਹੋਵੇਗਾ। ਪੰਜਾਬ ਦੇ ਨੇਤਾਵਾਂ ਨੂੰ ਖਾਲਿਸਤਾਨੀ ਹਨੇਰਗਰਦੀ ਦੇ ਸਮੇਂ ਕੁਰਬਾਨ ਹੋਏ ਸਾਰੇ ਪੰਜਾਬੀਆਂ ਦੀ ਯਾਦ ’ਚ ਅੰਮ੍ਰਿਤਸਰ, ਜਲੰਧਰ, ਚੰਡੀਗੜ੍ਹ ’ਚ ਇਕ ਵਿਸ਼ਾਲ ਸ਼ਾਂਤੀ ਯਾਦਗਾਰ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ। ਜੋ ਆਪਣੇ ਖੂਨ ਦੇ ਰਿਸ਼ਤੇਦਾਰਾਂ ਨੂੰ ਭੁੱਲ ਜਾਵੇ, ਜੋ ਆਪਣੇ ਜ਼ਖ਼ਮ ਭੁੱਲ ਜਾਵੇ, ਜੋ ਪੰਜਾਬ ਬਚਾਉਣ ਦੀ ਸਾਂਝੀ ਲੜਾਈ ਅਤੇ ਸ਼ਹਾਦਤ ਭੁੱਲ ਜਾਵੇ, ਉਸ ਨੂੰ ਭਗਵਾਨ ਵੀ ਨਹੀਂ ਬਚਾ ਸਕਦਾ।
ਦੇਸ਼ ਅਤੇ ਸਮਾਜ ਕਾਇਰ, ਡਰਪੋਕ, ਫੈਸਲਾ ਨਾ ਲੈ ਸਕਣ ਵਾਲੇ ਸੱਤਾ ਦੇ ਭੁੱਖਿਆਂ ਨਾਲ ਨਹੀਂ ਬਚਦਾ। ਪੰਜਾਬ ਭੁੱਲ ਗਿਆ ਕਿ ਭਗਤ ਸਿੰਘ ਬਣਨ ਲਈ ਭਾਰਤ ਨੂੰ ਪ੍ਰਥਮ ਆਰਾਧਿਆ ਮੰਨਣਾ ਹੁੰਦਾ ਹੈ। ਕ੍ਰਾਂਤੀਕਾਰੀ ਭਾਰਤ ਲਈ ਸ਼ਹੀਦ ਹੋਏ ਸਨ, ਨਾ ਕਿ ਕਿਸੇ ਮਜ਼੍ਹਬ ਲਈ।
ਪੰਜਾਬ ਭੁੱਲ ਗਿਆ ਕਿ ਡਰ ਅਤੇ ਭੈਅ ਕਾਰਨ ਜਲਿਆਂਵਾਲਾ ਬਾਗ ’ਚ ਗੋਲੀ ਚਲਾਉਣ ਵਾਲੇ ਹਿੰਦੁਸਤਾਨੀ ਸਨ, ਪੰਜਾਬ ਭੁੱਲ ਗਿਆ ਕਿ ਦੇਸ਼ ਅਤੇ ਧਰਮ ਲਈ ਗੁਰੂਆਂ ਦੀ ਸ਼ਹਾਦਤ ਦਾ ਅਪਮਾਨ ਕਰਨ ਵਾਲੇ ਆਈ. ਐੱਸ. ਆਈ. ਦੇ ਏਜੰਟ ਖਾਲਿਸਤਾਨੀ ਅੰਸ਼ਾਂ ਨੇ ਪੰਜਾਬ ਨੂੰ ਸਭ ਤੋਂ ਜ਼ਿਆਦਾ ਲਹੂ-ਲੁਹਾਨ ਕੀਤਾ, ਸਿੱਖ ਧੀਆਂ ਦੀ ਇੱਜ਼ਤ ਲੁੱਟੀ, ਵਿਦੇਸ਼ੀ ਦੇਸ਼ਧ੍ਰੋਹੀਆਂ ਦਾ ਸਾਥ ਦਿੱਤਾ। ਜਿਨ੍ਹਾਂ ਲੋਕਾਂ ਨੇ ਜਾਨ ’ਤੇ ਖੇਡ ਕੇ ਪੰਜਾਬ ਬਚਾਇਆ, ਉਨ੍ਹਾਂ ’ਚ ਪੰਜਾਬ ਪੁਲਸ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਸਵੈਮਸੇਵਕ ਹਨ। ਪੰਜਾਬ ਪੁਲਸ ਨੇ ਜਾਨ ਵੀ ਦਿੱਤੀ ਅਤੇ ਗਾਲ੍ਹਾਂ ਵੀ ਖਾਧੀਆਂ। ਉਸ ਨੂੰ ਰਾਖਸ਼ਸ ਦਿਖਾਉਣ ਵਾਲੀਆਂ ਫ਼ਿਲਮਾਂ ਬਣਾਉਂਦੇ ਹਨ। ਤਾਂ ਉਹ ਆਪਣੀ ਸੁਰੱਖਿਆ ਤੋਂ ਪੰਜਾਬ ਪੁਲਸ ਕਿਉਂ ਨਹੀਂ ਹਟਾ ਦਿੰਦੇ? ਮੇਰਾ ਸੁਝਾਅ ਹੈ ਕਿ ਪੰਜਾਬ ਪੁਲਸ ਵੱਲੋਂ ਅੱਤਵਾਦੀਆਂ ਵਿਰੁੱਧ ਲੜੀ ਗਈ ਜੰਗ ਦੇ ਸਨਮਾਨ ਵਜੋਂ ਉਨ੍ਹਾਂ ਦੇ ਇਕ ਜਥੇ ਨੂੰ ਗਣਤੰਤਰ ਦਿਵਸ ਦੀ ਪਰੇਡ ’ਚ ਸ਼ਾਮਲ ਕਰਨਾ ਚਾਹੀਦਾ ਹੈ।
-ਤਰੁਣ ਵਿਜੇ
ਭਾਵਨਾ-ਰਹਿਤ ਨੌਜਵਾਨ : ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਕਤਲ
NEXT STORY