ਭਾਜਪਾ ਪ੍ਰਧਾਨਾਂ ਦੇ ਕਾਰਜਕਾਲ ’ਚ ਵਿਸਥਾਰ ਦਾ ਫਾਰਮੂਲਾ, ਪਾਰਟੀ ਦਾ ਅਜਿਹਾ ਸੋਚਿਆ-ਸਮਝਿਆ ਫੈਸਲਾ ਹੈ, ਜਿਸ ਨੂੰ ਇਕ ਦਹਾਕੇ ’ਚ 2 ਕਿਲੇ ਵਿੰਨਣ ਦੀ ਰਣਨੀਤੀ ਦੇ ਤੌਰ ’ਤੇ ਦੇਖਿਆ ਗਿਆ ਹੈ। ਪਹਿਲਾ, ਭਗਵਾ ਚੋਣ ਸਾਮਰਾਜ ਮਾਡਲ ਵਿਸਥਾਰ ਕਰਨਾ ਅਤੇ ਦੂਜਾ, ਸੰਗਠਨ ਦੀ ਸਥਿਰਤਾ ਦੇ ਨਾਲ ਗੱਠਜੋੜ ਦੀ ਮਾਰਫਤ, ਉਨ੍ਹਾਂ ਖੇਤਰਾਂ ਦਾ ਵਿਸਥਾਰ ਕਰਨਾ ਜਿੱਥੇ ਭਾਜਪਾ ਦੀ ਮੌਜੂਦਗੀ ਹੀ ਨਹੀਂ ਹੈ। ਬਿਹਾਰ ਦੀ ਜਿੱਤ ਦਾ ‘ਨਵਾਂ ਮਾਡਲ’ ਇਸ ਦੀ ਤਾਜ਼ੀ ਉਦਾਹਰਣ ਹੈ। ਕਰੀਬ 45 ਸਾਲ ਦੇ ਭਾਰਤੀ ਜਨਤਾ ਪਾਰਟੀ ਦੇ ਕੁੱਲ ਕਾਰਜਕਾਲ ’ਚ, ਪਿਛਲੇ ਇਕ ਦਹਾਕੇ ’ਚ ਜਿਵੇਂ ਸਮਾਜਿਕ ਆਧਾਰ ਨੂੰ ਰਾਜਨੀਤਿਕ ਸਥਿਰਤਾ ਨੇ ਭਾਜਪਾ ਨੂੰ 2 ਭਾਗਾਂ ’ਚ ਵੰਡ ਦਿੱਤਾ, ‘ਪੁਰਾਣੀ ਭਾਜਪਾ’ ਅਤੇ ‘ਨਵੀਂ ਭਾਜਪਾ’।
ਨਵੀਂ ਭਾਜਪਾ ਦਾ ਦੌਰ ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਜੇ. ਪੀ. ਨੱਡਾ ਦੇ ਕਾਰਜਕਾਲ ਨੂੰ ਮੰਨਿਆ ਜਾ ਸਕਦਾ ਹੈ। ਭਾਜਪਾ ਦਾ ਨਵਾਂ ਰੂਪ ਅਤੇ ਨਵੀਂ ਰਣਨੀਤੀ ਨੂੰ ਸਮਝਣਾ ਬਿਹਾਰ ਚੋਣਾਂ ਦੇ ਬਾਅਦ, ਇਸ ਲਈ ਮਹੱਤਵਪੂਰਨ ਬਣ ਜਾਂਦਾ ਹੈ, ਜਦੋਂ ਇਸ ਦੇ ਬਾਅਦ ਭਾਜਪਾ ਦਾ ਅਗਲਾ ਨਿਸ਼ਾਨਾ ਪੱਛਮੀ ਬੰਗਾਲ ਅਤੇ ਸਾਊਥ ਦੇ ਰਾਜਾਂ ’ਚ ਚੋਣ ਦਾ ਹੈ।
ਪਿਛੋਕੜ ’ਚ ਦੱਸ ਦੇਈਏ ਕਿ 6 ਅਪ੍ਰੈਲ, 1980 ਨੂੰ ਭਾਜਪਾ ਦੇ ਜਨਮ ਤੋਂ ਬਾਅਦ ਅਮਿਤ ਸ਼ਾਹ ਪਾਰਟੀ ਦੇ 14ਵੇਂ ਰਾਸ਼ਟਰੀ ਪ੍ਰਧਾਨ ਬਣੇ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਦੇ ਰਹਿੰਦੇ ਹੀ ਨਰਿੰਦਰ ਮੋਦੀ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ। ਫਿਰ ਪਾਰਟੀ ਦੀ ਕਮਾਨ ਅਮਿਤ ਸ਼ਾਹ ਨੇ ਸੰਭਾਲ ਲਈ। ਅਜਿਹਾ ਨਹੀਂ ਕਿ ਭਾਜਪਾ ਦੇ ਪ੍ਰਧਾਨਾਂ ਦਾ ਕਾਰਜਕਾਲ ਸਿਰਫ 3 ਸਾਲ ਤੱਕ ਸੀਮਤ ਰਿਹਾ। ਅਡਵਾਨੀ 6 ਸਾਲ ਤੱਕ ਪ੍ਰਧਾਨ ਰਹੇ। ਫਿਰ ਦੁਬਾਰਾ 2 ਸਾਲ ਦੇ ਕਰੀਬ ਰਹੇ। ਰਾਜਨਾਥ 2 ਵਾਰ ਪ੍ਰਧਾਨ ਰਹੇ ਅਤੇ ਕਰੀਬ 5 ਸਾਲ ਕੰਮ ਦੇਖਿਆ ਪਰ ਸ਼ਾਹ ਤੋਂ ਪਹਿਲਾਂ ਤੱਕ ਦੀ ਭਾਜਪਾ ਵਿਚਾਰ ਆਧਾਰਿਤ, ਕੈਡਰ ਸੰਚਾਲਿਤ ਅਤੇ ਸੀਮਤ ਭੂਗੋਲਿਕ ਪ੍ਰਭਾਵ ਵਾਲੀ ਸੀ। ਮਸਲਨ 2013 ’ਚ ਭਾਜਪਾ ਸਿਰਫ 5 ਰਾਜਾਂ (ਗੱਠਜੋੜ ਸਮੇਤ) ਤੱਕ ਸੀਮਤ ਸੀ। 2009 ’ਚ ਤਾਂ ਪਾਰਟੀ ਦਾ ਵੋਟ ਸ਼ੇਅਰ ਸਿਰਫ 18.6 ਫੀਸਦੀ ਤੱਕ ਸੀ ਅਤੇ ਲੋਕ ਸਭਾ ’ਚ ਸਿਰਫ 116 ਸੀਟਾਂ।
ਪਰ ਸ਼ਾਹ ਦੇ ਆਉਣ ਤੋਂ ਲੈ ਕੇ ਨੱਡਾ ਦੇ ਦੌਰ ਦੀ 11 ਸਾਲ ਦੀ ਮਿਆਦ ’ਚ ਭਾਜਪਾ ਦਾ ਸਰੂਪ ਪੂਰੀ ਤਰ੍ਹਾਂ ਬਦਲ ਗਿਆ। ਇਸ ਤੋਂ ਪਹਿਲਾਂ ਚੋਣ ਗੱਠਜੋੜ ਸੀਮਤ ਸੀ। ਆਰ. ਐੱਸ. ਐੱਸ. ਕੈਡਰ ਆਧਾਰਿਤ ਪਾਰਟੀ ਸੀ। ਅਯੁੱਧਿਆ, ਸਵਦੇਸ਼ੀ ਅਤੇ ਅਨੁਸ਼ਾਸਨ ਦੇ ਮੁੱਦਿਆਂ ਤੋਂ ਅੱਗੇ ਨਹੀਂ ਵਧੀ ਸੀ। ਉਦੋਂ ਦੀ ਭਾਜਪਾ ਅਤੇ ਅੱਜ ਦੀ ਭਾਜਪਾ ਨੂੰ ‘ਸ਼ਾਹ’ ਦੇ ਸਮੇਂ ’ਚ ਪੂਰੀ ਤਰ੍ਹਾਂ ਬਦਲਿਆ ਗਿਆ ਅਤੇ ਇਸ ਨੂੰ ਅੱਗੇ ਵਧਾਇਆ ਨੱਡਾ ਨੇ।
ਪਰ ਇਸ ਨਵੀਂ ਭਾਜਪਾ ਦੇ ਸ਼ਾਹ ਅਤੇ ਨੱਡਾ ਦੇ ਕਾਰਜਕਾਲ ’ਚ ਵੀ ਤੁਲਨਾਤਮਕ ਕਾਰਗੁਜ਼ਾਰੀ ’ਚ ਫਰਕ ਰਿਹਾ ਪਰ ਪਾਰਟੀ ਦਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਦੌਰ ਅਮਿਤ ਸ਼ਾਹ ਦਾ ਰਿਹਾ, ਜਿਸ ’ਚ ਪਾਰਟੀ ਦੇ ਚੋਣ ਸਾਮਰਾਜ ’ਚ ਸਭ ਤੋਂ ਤੇਜ਼ ਵਿਸਥਾਰ ਹੋਇਆ। ਭਾਜਪਾ ਨੇ ‘ਸ਼ਾਹੀ ਧਮਕ’ ਦੇ ਨਾਲ ਦੇਸ਼ ’ਚ ਭਗਵਾ ਲਹਿਰਾਇਆ। 2014 ਦੀ ਲੋਕ ਸਭਾ ’ਚ ਪਾਰਟੀ 282 ਸੀਟਾਂ ’ਤੇ ਸੀ, ਫਿਰ 2019 ’ਚ 303 ਸੀਟਾਂ ’ਤੇ ਆ ਗਈ, ਜਦਕਿ ਐੱਨ. ਡੀ. ਏ. ਸਮੇਤ 350 ਕਰਾਸ ਕਰ ਗਈ।
ਇਹ ਆਮ ਗੱਲ ਨਹੀਂ ਸੀ। ਸ਼ਾਹ ਦੇ ਦੌਰ ’ਚ ਭਾਜਪਾ 2014 ’ਚ 7 ਰਾਜਾਂ ਤੋਂ ਵਧ ਕੇ 2020 ’ਚ 19 ਰਾਜਾਂ ਤੱਕ ਆ ਗਈ। ਇਨ੍ਹਾਂ ’ਚ ਯੂ. ਪੀ. ’ਚ (2017 ’ਚ) ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ 312 ਸੀਟਾਂ ਨਾਲ ਭਾਜਪਾ ਆਈ ਤਾਂ 2016 ’ਚ ਅਸਾਮ ’ਚ ਪਹਿਲੀ ਵਾਰ ਪਾਰਟੀ ਨੇ ਸਰਕਾਰ ਬਣਾਈ। ਫਿਰ 2018 ’ਚ ਤ੍ਰਿਪੁਰਾ ’ਚ ਲੈਫਟ ਦੀ 25 ਸਾਲ ਪੁਰਾਣੀ ਸਰਕਾਰ ਹਟਾਈ, ਇਹ ਪੁਰਾਣੀ ਭਾਜਪਾ ਨਹੀਂ ਕਰ ਸਕੀ ਸੀ।
ਸ਼ਾਹ ਦੀ ਪ੍ਰਧਾਨਗੀ ’ਚ ਭਾਜਪਾ ਨੇ ਆਪਣੀਆਂ ਹਾਰਾਂ ਤੋਂ ਬਹੁਤ ਕੁਝ ਸਿੱਖਿਆ ਅਤੇ ਰਣਨੀਤੀ ਬਦਲੀ। 2015-2020 ’ਚ ਦਿੱਲੀ ਹਾਰੀ, ਪੰਜਾਬ ਹਾਰਿਆ, ਰਾਜਸਥਾਨ ਅਤੇ ਛੱਤੀਸਗੜ੍ਹ ਦੇ ਵੱਡੇ ਝਟਕੇ ਵੀ ਲੱਗੇ ਪਰ ਫਿਰ ਭਾਜਪਾ ਨੇ ਰਾਸ਼ਟਰੀ ਅਤੇ ਰਾਜਾਂ ਦੇ ਵਿਸਥਾਰ ਦੀ ਤੇਜ਼ ਰਫਤਾਰ ਨਾਲ ਰਣਨੀਤੀ ਬਦਲ ਲਈ।
2020 ’ਚ ਨੱਡਾ ਦੇ ਕਾਰਜਕਾਲ ’ਚ ਕੋਵਿਡ ਦੀਆਂ ਚੁਣੌਤੀਆਂ ਵਿਚਾਲੇ ਪਾਰਟੀ ਦੀ ਰਣਨੀਤਿਕ ਸ਼ਕਤੀ ਮਿਲੀ-ਜੁਲੀ ਹੋ ਗਈ, ਖਾਸ ਕਰਕੇ ਉਦੋਂ ਜਦੋਂ 2024 ’ਚ ਲੋਕ ਸਭਾ ’ਚ ਭਾਜਪਾ 63 ਸੀਟਾਂ ਹੇਠਾਂ ਆ ਗਈ। ਇੱਥੋਂ ਪਾਰਟੀ ਦਾ ਪੁਰਾਣਾ ਰਸਤਾ ਨਿਕਲਿਆ ਗੱਠਜੋੜ ਦਾ। ਲੋਕ ਸਭਾ ਦਾ ਗੱਠਜੋੜ, ਰਾਜਾਂ ’ਤੇ ਹਾਵੀ ਹੋ ਗਿਆ। ਪੱਛਮੀ ਬੰਗਾਲ, ਹਿਮਾਚਲ, ਕਰਨਾਟਕ ਅਤੇ ਮਹਾਰਾਸ਼ਟਰ ’ਚ ਗੁੰਝਲਾਂ ਪਾਰਟੀ ਨੂੰ ਦੇਖਣੀਆਂ ਪਈਆਂ। ਹੁਣ ਬਿਹਾਰ ਵਰਗੇ ਰਾਜ ’ਚ ਗੱਠਜੋੜ ਬੇਸ਼ੱਕ ਹੋਇਆ ਪਰ ਭਾਜਪਾ ਜਿੱਤ ’ਚ ਸਭ ਤੋਂ ਉਪਰ ਰਹੀ, ਫਿਰ ਵੀ ਸੱਤਾ ’ਚ ਸਮਝੌਤਾ ਕਰਨਾ ਪਿਆ ਹੈ।
ਜੇ. ਪੀ. ਦੇ ਸਮੇਂ ’ਚ ਪਾਰਟੀ ਦੱਖਣ ਅਤੇ ਪੂਰਬੀ ਭਾਰਤ ’ਚ ਆਪਣੀ ਜਗ੍ਹਾ ਬਣਾਉਣ ਲਈ ਨਵੀਂ ਰਣਨੀਤੀ ’ਤੇ ਕੰਮ ਕਰ ਰਹੀ ਹੈ। ਬੰਗਾਲ ’ਚ ਭਾਜਪਾ ਤਿੰਨ ਤੋਂ 77 ਸੀਟਾਂ ਤੱਕ ਪਹੁੰਚੀ। ਤੇਲੰਗਾਨਾ ’ਚ 1 ਤੋਂ 8 ਸੀਟਾਂ ਤੱਕ। ਨੱਡਾ ਨੇ ਗੱਠਜੋੜ ਰਾਜਨੀਤੀ ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕੀਤਾ। ਉੱਤਰ ’ਚ ਭਾਜਪਾ ਇਕੱਲੇ ਦਮ ’ਤੇ ਅਤੇ ਦੱਖਣ ’ਚ ਰਣਨੀਤਿਕ ਸਹਿਯੋਗ ਨਾਲ ਅੱਗੇ ਵਧ ਰਹੀ ਹੈ।
ਸਾਲ 2025 ’ਚ ਭਾਜਪਾ ਨੇ ਨਾ ਸਿਰਫ ਸਮਾਜਿਕ ਸਮੀਕਰਨਾਂ ਨੂੰ ਫਿਰ ਤੋਂ ਘੜਿਆ ਸਗੋਂ ਮਹਿਲਾ ਵੋਟ, ਯੁਵਾ ਵੋਟ, ਲਾਭਪਾਤਰੀ ਆਧਾਰ ਅਤੇ ਅਤੀ ਪੱਛੜੇ ਵਰਗਾਂ ’ਚ ਅਜਿਹੀ ਪੈਠ ਬਣਾਈ, ਜਿਸ ਨੇ ਗੱਠਜੋੜ ਨੂੰ ਵੱਡੀ ਸਫਲਤਾ ਦੁਆਈ। ਸਗੋਂ ਇੰਝ ਕਹੀਏ ਕਿ ਵੋਟਰਾਂ ਦੀ ਡਵੀਜ਼ਨ ਇਕ ਤਰੁੱਪ ਦਾ ਪੱਤਾ ਸਾਬਤ ਹੋਈ। ਇਹ ਜਿੱਤ ਸ਼ਾਹ ਦੇ ‘ਵਿਸਥਾਰ ਯੁੱਗ’ ਅਤੇ ਨੱਡਾ ਦੇ ਸਥਿਰਤਾ ਯੁੱਗ ਦੇ ਏਕੀਕ੍ਰਿਤ ਮਾਡਲ ਦਾ ਸਬੂਤ ਹੈ।
ਪਾਰਟੀ ਕੋਲ ਲਗਭਗ 25 ਕਰੋੜ ਵੋਟਰਾਂ ਦਾ ਪ੍ਰੋਫਾਈਲਿੰਗ ਡੇਟਾ, 9.7 ਲੱਖ ਬੂਥਾਂ ’ਤੇ ਪੰਨਾ-ਪ੍ਰਮੁੱਖ ਢਾਂਚਾ ਅਤੇ ਹੁਣ ਲੱਖਾਂ ਵਰਕਰਾਂ ਦਾ ਮਾਈਕ੍ਰੋ ਮੈਨੇਜਮੈਂਟ ਆਧਾਰਿਤ ਨੈੱਟਵਰਕ ਅੱਜ ਉਸ ਦੀ ਰੀੜ੍ਹ ਹੈ। ਨਵੀਂ ਭਾਜਪਾ ਦੀ ਲੜਾਈ ਉੱਤਰ ਭਾਰਤ ’ਚ ਇਕੱਲੀ ਹੈ ਅਤੇ ਦੱਖਣ ’ਚ ਗੱਠਜੋੜ ਦੇ ਜ਼ਰੀਏ। ਹੁਣ ਨਜ਼ਰਾਂ ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਕੇਰਲ ’ਤੇ ਟਿਕੀਆਂ ਹਨ।
–ਡਾ. ਰਚਨਾ ਗੁਪਤਾ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ: ਸੱਚ, ਸੇਵਾ ਅਤੇ ਆਜ਼ਾਦੀ ਦੇ ਮਹਾਯੋਧੇ
NEXT STORY