ਕੋਰੀਆ ਦੀ ਵੰਡ ਪਹਿਲੀ ਵਾਰ ਦੂਜੀ ਵਿਸ਼ਵ ਜੰਗ ਦੇ ਖ਼ਾਤਮੇ ’ਤੇ ਹੋਈ ਸੀ, ਜਿਸ ’ਚ ਰੂਸ ਅਤੇ ਅਮਰੀਕਾ ਨੇ ਇਸ ਨੂੰ 38ਵੀਂ ਬਰਾਬਰੀ ਨਾਲ ਦੋ ਹਿੱਸਿਆਂ ’ਚ ਵੰਡ ਦਿੱਤਾ। ਰੂਸੀ ਫ਼ੌਜਾਂ ਨੇ ਇਸ ਦੇ ਉੱਤਰੀ ਹਿੱਸੇ ’ਤੇ ਕਬਜ਼ਾ ਕਰ ਲਿਆ ਅਤੇ ‘ਕਿਮ ਇਲ ਸੁੰਗ’ ਦੀ ਅਗਵਾਈ ਵਾਲੀ ਕਮਿਊਨਿਸਟ ਸਰਕਾਰ ਦਾ ਸਮਰਥਨ ਕੀਤਾ।
‘ਕਿਮ ਇਲ ਸੁੰਗ’ ਜਾਪਾਨ ਵਿਰੋਧੀ ਗੁਰਿੱਲਾ ਲੜਾਕਾ ਸੀ ਅਤੇ ਉਸ ਦੇ ਰੂਸ ਨਾਲ ਸੰਬੰਧ ਸਨ। ਅਮਰੀਕੀ ਫ਼ੌਜਾਂ ਨੇ ਦੱਖਣੀ ਕੋਰੀਆ ’ਤੇ ਕਬਜ਼ਾ ਕਰ ਲਿਆ ਅਤੇ ਕਈ ਸਾਲ ਅਮਰੀਕਾ ’ਚ ਬਿਤਾਉਣ ਵਾਲੇ ਕਮਿਊਨਿਸਟ ਵਿਰੋਧੀ ਰਾਸ਼ਟਰਵਾਦੀ ‘ਸਿੰਗਮੈਨ ਰੀ’ ਨੂੰ ਆਪਣਾ ਸਮਰਥਨ ਦਿੱਤਾ। 1948 ’ਚ ਇਹ ਉੱਤਰ ਅਤੇ ਦੱਖਣ ਕੋਰੀਆ ਦੇ ਰੂਪ ’ਚ ਦੋ ਆਜ਼ਾਦ ਦੇਸ਼ ਬਣ ਗਏ ਅਤੇ ਇਸ ਵੰਡ ਨੂੰ 1950 ਤੋਂ 1953 ਤੱਕ ਚੱਲੀ ਕੋਰੀਅਨ ਜੰਗ ਨੇ ਪੱਕਾ ਕਰ ਦਿੱਤਾ।
ਖੈਰ, ਹੁਣ ਬਦਲੇ ਹੋਏ ਸਿਆਸੀ ਘਟਨਾਕ੍ਰਮ ’ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਉੱਤਰ ਕੋਰੀਆ ਚੀਨ ਨਾਲੋਂ ਵੱਧ ਰੂਸ ਦੇ ਨੇੜੇ ਜਾ ਰਿਹਾ ਹੈ। ਉੱਤਰ ਕੋਰੀਆ ਵੱਲੋਂ ਰੂਸ ਨੂੰ ਨਾ ਸਿਰਫ਼ ਡ੍ਰੋਨ ਅਤੇ ਹੋਰ ਹਥਿਆਰ ਦਿੱਤੇ ਜਾ ਰਹੇ ਹਨ, ਸਗੋਂ ਉਹ ਰੂਸ ਦੀ ਸਰਹੱਦ ’ਤੇ ਯੂਕ੍ਰੇਨ ਵਿਰੁੱਧ ਲੜਨ ਲਈ ਆਪਣੇ ਫੌਜੀ ਵੀ ਭੇਜ ਰਿਹਾ ਹੈ।
ਪਹਿਲਾਂ ਉੱਤਰ ਕੋਰੀਆ ਨੇ ਉੱਥੇ 80,000 ਫੌਜੀ ਭੇਜੇ ਅਤੇ ਹੁਣ 50,000 ਹੋਰ ਭੇਜ ਰਿਹਾ ਹੈ। ਅਜੇ ਹਾਲ ਹੀ ’ਚ ਅਮਰੀਕਾ ਦੇ ਰੱਖਿਆ ਮੰਤਰੀ ‘ਲਾਡ ਆਸਟਿਨ’ ਨੇ ਸੁਰੱਖਿਆ ਕੌਂਸਲ ’ਚ ਕਿਹਾ ਸੀ ਕਿ ਉੱਤਰ ਕੋਰੀਆ ਵਰਗੇ ਦੇਸ਼ਾਂ ਤੋਂ ਮਿਲੇ ਹਥਿਆਰਾਂ ਨੇ ਹੀ ਯੂਕ੍ਰੇਨ ਦੇ ਵਿਰੁੱਧ ਜੰਗ ਜਾਰੀ ਰੱਖਣ ’ਚ ਰੂਸ ਦੀ ਮਦਦ ਕੀਤੀ ਹੈ ਜੋ ਯੂਕ੍ਰੇਨ ਲਈ ਸਿੱਧਾ ਖ਼ਤਰਾ ਹੈ।
ਅਜਿਹੇ ਅਨੇਕਾਂ ਸਬੂਤ ਮੌਜੂਦ ਹਨ ਕਿ 2022 ਦੇ ਅੱਧ ਤੋਂ ਲੈ ਕੇ ਘੱਟੋ-ਘੱਟ 11,000 ਸ਼ਿਪਿੰਗ ਕੰਟੇਨਰ ਉੱਤਰ ਕੋਰੀਆਈ ਬੰਦਰਗਾਹਾਂ ਤੋਂ ਨਿਕਲੇ ਅਤੇ ਰੂਸ ਪਹੁੰਚੇ, ਜਿਨ੍ਹਾਂ ’ਚ ਗੋਲਾ-ਬਾਰੂਦ ਸੀ। ਉੱਤਰ ਕੋਰੀਆ ਅਤੇ ਰੂਸ ਵਿਚਾਲੇ ਕੁਝ ਸਮਾਂ ਪਹਿਲਾਂ ਹੋਏ ਨਵੇਂ ਰੱਖਿਆ ਸਮਝੌਤੇ ਤੋਂ ਬਾਅਦ ਉੱਤਰ ਕੋਰੀਆ ਵੱਲੋਂ ਮਾਸਕੋ ਦੀ ਸਹਾਇਤਾ ਲਈ ਮਾਸਕੋ ਦੀ ਆਲੋਚਨਾ ਹੋਰ ਵਧ ਗਈ ਹੈ।
ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਇਸ ਦੇ ਬਦਲੇ ’ਚ ਉੱਤਰ ਕੋਰੀਆ ਨੂੰ ਕੀ ਮਿਲ ਰਿਹਾ ਹੈ? ਉੱਤਰ ਕੋਰੀਆ ’ਚ ਖ਼ੁਰਾਕੀ ਵਸਤੂਆਂ ਦੀ ਬਹੁਤ ਕਮੀ ਹੈ, ਇਸ ਲਈ ਰੂਸ ਸਰਕਾਰ ਉਨ੍ਹਾਂ ਨੂੰ ਕਣਕ, ਖਾਣ ਵਾਲਾ ਤੇਲ ਅਤੇ ਖੰਡ ਦੇਵੇਗੀ ਜਿਸ ਨਾਲ ਉੱਤਰ ਕੋਰੀਆ ਦੀ ਅਨਾਜ ਦੀ ਸਮੱਸਿਆ ਹੱਲ ਹੋਵੇਗੀ, ਪਰ ਇਸ ’ਚ ਸ਼ੱਕ ਹੀ ਹੈ ਕਿ ਕੀ ਉੱਤਰ ਕੋਰੀਆ ਨੂੰ ਰੂਸ ਦੀ ਉੱਨਤ ਮਿਲਟਰੀ ਤਕਨਾਲੋਜੀ ਵੀ ਮਿਲੇਗੀ, ਜੋ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਹੋਰ ਵੀ ਤਾਕਤਵਰ ਬਣਾ ਸਕਦੀ ਹੈ!
ਜੋ ਵੀ ਹੋਵੇ, ਰੂਸ ਅਤੇ ਉੱਤਰ ਕੋਰੀਆ ਵਿਚਾਲੇ ਕਾਇਮ ਹੋਏ ਫੌਜੀ ਸੰਬੰਧਾਂ ਨੇ ਵਾਸ਼ਿੰਗਟਨ ਲਈ ਚੀਨ ਅਤੇ ਈਰਾਨ ਸਮੇਤ ਪੱਛਮੀ ਦੇਸ਼ਾਂ ਦਾ ਵਿਰੋਧੀ ਪੁਖਤਾ ਗੱਠਜੋੜ ਹੋਣ ਨੂੰ ਲੈ ਕੇ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਹਾਲਾਂਕਿ 28,000 ਅਮਰੀਕੀ ਫੌਜੀ ਦੱਖਣੀ ਕੋਰੀਆ ’ਚ ਤਾਇਨਾਤ ਹਨ।
ਰੂਸ ਨਾਲ ਉੱਤਰ ਕੋਰੀਆ ਦੇ ਡੂੰਘੇ ਹੁੰਦੇ ਸੰਬੰਧ ਚੀਨ ਅਤੇ ਰੂਸ ਦੇ ਆਪਸੀ ਸੰਬੰਧਾਂ ’ਚ ਵੀ ਸੰਤੁਲਨ ਲਿਆ ਸਕਦੇ ਹਨ, ਜਿਸ ’ਤੇ ਅਜੇ ਚੀਨ ਹਾਵੀ ਹੈ। ਉੱਤਰ ਕੋਰੀਆ ਦਾ ਸਭ ਤੋਂ ਵੱਧ ਵਪਾਰ ਚੀਨ ਨਾਲ ਹੈ ਅਤੇ ਮਾਸਕੋ ਨਾਲ ਨੇੜਤਾ ਉਸ ਨੂੰ ਵੱਧ ਜੋਖਮ ਭਰੀ ਵਿਦੇਸ਼ ਨੀਤੀ ਅਪਣਾਉਣ ਦਾ ਹੌਸਲਾ ਦੇ ਸਕਦੀ ਹੈ।
ਇਸ ਤੋਂ ਇਲਾਵਾ ਤੀਜੀ ਗੱਲ ਜੋ ਹੋਣ ਵਾਲੀ ਹੈ, ਉਹ ਇਹ ਹੈ ਕਿ ਰੂਸ ਆਪਣੇ ਵੱਲੋਂ ਉੱਤਰ ਕੋਰੀਆ ਨੂੰ ਬ੍ਰਿਕਸ ਵਰਗੇ ਅੰਤਰਰਾਸ਼ਟਰੀ ਗਰੁੱਪਾਂ ’ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਸ਼ਾਇਦ ਬ੍ਰਿਕਸ ਦੇ ਹੋਰ ਮੈਂਬਰ ਦੇਸ਼ ਪਸੰਦ ਨਹੀਂ ਕਰਨਗੇ; ਜੋ ਹੌਲੀ-ਹੌਲੀ ਪੱਛਮੀ ਦੇਸ਼ਾਂ ਦੇ ਵਿਰੁੱਧ ਇਕ ਗੱਠਜੋੜ ’ਚ ਬਦਲ ਰਿਹਾ ਹੈ।
ਉਂਝ ਉੱਤਰ ਕੋਰੀਆ ਅਤੇ ਚੀਨ ਦੀ ਤਾਂ ਆਪਸ ’ਚ ਬਣਦੀ ਹੈ, ਪਰ ਉੱਤਰ ਕੋਰੀਆ ਦੀ ਬ੍ਰਾਜ਼ੀਲ ਅਤੇ ਭਾਰਤ ਨਾਲ ਓਨੀ ਨਹੀਂ ਬਣਦੀ ਅਤੇ ਰੂਸ ਦੇ ਮੋਢਿਆਂ ’ਤੇ ਸਵਾਰ ਹੋ ਕੇ ਉੱਤਰ ਕੋਰੀਆ ਵਿਸ਼ਵ ਦੀ ਰਾਜਨੀਤੀ ’ਚ ਆਪਣਾ ਰੁਤਬਾ ਬਣਾਉਣ ਲਈ ਯਤਨਸ਼ੀਲ ਹੈ।
ਇਸੇ ਵਿਚਾਲੇ ਇਕ ਹੋਰ ਘਟਨਾਚੱਕਰ ਹੈ ਦੱਖਣੀ ਕੋਰੀਆ ਨਾਲ ਉੱਤਰ ਕੋਰੀਆ ਦੀ ਚੱਲ ਰਹੀ ਗੱਲਬਾਤ। ਇਹ ਪਹਿਲੀ ਵਾਰ ਹੈ ਜਦੋਂ ਛੇਵੇਂ ਦਹਾਕੇ ’ਚ ਦੋਹਾਂ ਦੇਸ਼ਾਂ ਵਿਚਾਲੇ ਹੋਈ ਜੰਗ ਤੋਂ ਬਾਅਦ ਉੱਤਰ ਅਤੇ ਦੱਖਣ ਕੋਰੀਆ ਆਪਸ ’ਚ ਇਕੱਠੇ ਹੋਣ ਦੀ ਗੱਲ ਕਰ ਰਹੇ ਹਨ। ਦੱਖਣ ਕੋਰੀਆ ਦਾ ਕਹਿਣਾ ਹੈ ਕਿ ਉਹ ਨਿਊਕਲੀਅਰ ਹਥਿਆਰਾਂ ਦੇ ਨਿਰਮਾਣ ਦੇ ਮਾਮਲੇ ’ਚ ਉੱਤਰ ਕੋਰੀਆ ’ਤੇ ਕੋਈ ਰੋਕ ਲਾਉਣ ਦੀ ਗੱਲ ਕਹਿਣ ਦੀ ਬਜਾਏ ਉਸ ਨੂੰ ਸਿਰਫ਼ ਇਸ ’ਚ ਕੁਝ ਕਮੀ ਕਰਨ ਲਈ ਹੀ ਕਹੇਗਾ।
ਇਸ ਲਈ, ਉੱਤਰ ਕੋਰੀਆ ਦਾ ਰੂਸ ਦੇ ਨੇੜੇ ਜਾਣਾ ਅਤੇ ਦੱਖਣ ਕੋਰੀਆ ਦਾ ਉੱਤਰ ਕੋਰੀਆ ਨਾਲ ਗੱਲ ਕਰਨਾ ਅਮਰੀਕੀ ਸਿਆਸਤ ਲਈ ਬਹੁਤ ਚੰਗਾ ਨਹੀਂ ਹੈ, ਕਿਉਂਕਿ ਦੱਖਣ ਕੋਰੀਆ ਨੂੰ ਵਧੇਰੇ ਅਮਰੀਕਾ ਦਾ ਅਤੇ ਉੱਤਰ ਕੋਰੀਆ ਨੂੰ ਵਧੇਰੇ ਚੀਨ ਦਾ ਸਮਰਥਨ ਪ੍ਰਾਪਤ ਹੈ। ਹੁਣ ਇਹ ਸਿਸਟਮ ਬਦਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਦੋਹਾਂ ਕੋਰੀਆਈਆਂ ਨੇ ਇਕ-ਦੂਜੇ ਦੇ ਬਿਲਕੁਲ ਉਲਟ ਆਰਥਿਕ, ਸਿਆਸੀ ਅਤੇ ਸਮਾਜਿਕ ਰਸਤਾ ਚੁਣਿਆ ਹੈ। ਦੱਖਣ ਕੋਰੀਆ ਜਿੱਥੇ ਇਕ ਲੋਕਤੰਤਰੀ ਦੇਸ਼ ਅਤੇ ਪ੍ਰਮੁੱਖ ਉਦਯੋਗਿਕ ਕੇਂਦਰ ਦੇ ਰੂਪ ’ਚ ਉੱਭਰਿਆ ਹੈ, ਉੱਥੇ ਹੀ ਉੱਤਰ ਕੋਰੀਆ ਇਕ ਅਲੱਗ-ਥਲੱਗ ਤਾਨਾਸ਼ਾਹੀ ਸ਼ਾਸਨ ਪ੍ਰਣਾਲੀ ਦੇ ਰੂਪ ’ਚ, ਜਿਸ ’ਤੇ ਸੱਤਾ ਦਾ ਪੂਰਾ ਕੰਟਰੋਲ ਹੈ ਅਤੇ ਜੋ ਭਾਰੀ ਆਰਥਿਕ ਮੁਸ਼ਕਲਾਂ ਨਾਲ ਘਿਰਿਆ ਹੋਇਆ ਹੈ।
ਉੱਤਰ ਅਤੇ ਦੱਖਣ ਕੋਰੀਆ ’ਚ ਗੱਲਬਾਤ ਤੋਂ ਜਾਪਾਨ ਵੀ ਖ਼ੁਸ਼ ਨਹੀਂ, ਕਿਉਂਕਿ ਜਿਵੇਂ ਪਰਸ਼ੀਅਨ ਜਨਰਲ ਮੇਜਰ ਜੈਕਬ ਮੇਕਲ ਨੇ 1885 ’ਚ ਕਿਹਾ ਸੀ, ‘‘ਕੋਰੀਆ ਇਕ ਕਟਾਰ ਵਾਂਗ ਹੈ, ਜੋ ਜਾਪਾਨ ਦੇ ਦਿਲ ’ਤੇ ਤਣੀ ਹੋਈ ਹੈ।’’
ਪ੍ਰਧਾਨ ਮੰਤਰੀ ਮੋਦੀ ਦੇ ‘ਸਪਤਧਾਰਾ’ ਦ੍ਰਿਸ਼ਟੀਕੋਣ ’ਚ ਸ਼ਾਮਲ ‘ਹਰ ਘਰ ਹੀਲਰ’ ਮੁਹਿੰਮ
NEXT STORY