ਵਿਪਿਨ ਪੱਬੀ
ਪਿਛਲੇ ਕੁਝ ਦਿਨਾਂ ਤੋਂ ਪਹਾੜੀ ਇਲਾਕਿਆਂ ’ਚ ਲੋਕਾਂ ਦੀ ਭੀੜ ਇਕੱਠੀ ਕਰਨ ਦੀਆਂ ਤਸਵੀਰਾਂ ਅਤੇ ਵੀਡੀਓ ਦੇਖੇ ਜਾ ਸਕਦੇ ਹਨ। ਇਹ ਲੋਕ ਮੈਦਾਨੀ ਇਲਾਕਿਆਂ ’ਚੋਂ ਗਰਮੀ ਦੇ ਪ੍ਰਕੋਪ ਤੋਂ ਬਚਣ ਲਈ ਕੁਝ ਰਾਹਤ ਪਾਉਣ ਲਈ ਪਹਾੜਾਂ ਵੱਲ ਰੁਖ ਕਰ ਰਹੇ ਹਨ। ਜ਼ਿਆਦਾਤਰ ਲੋਕ ਬਿਨਾਂ ਮਾਸਕ ਅਤੇ ਬਿਨਾਂ ਕਿਸੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਇਸ ਪ੍ਰਕਿਰਿਆ ’ਚ ਲੋਕ ਨਾ ਸਿਰਫ ਆਪਣੀ ਜ਼ਿੰਦਗੀ ਨੂੰ ਜੋਖਮ ’ਚ ਪਾ ਰਹੇ ਹਨ ਸਗੋਂ ਆਪਣੇ ਪਰਿਵਾਰਕ ਮੈਂਬਰਾਂ, ਸਹਿਯੋਗੀਆਂ ਅਤੇ ਸੰਪਰਕ ’ਚ ਰਹਿਣ ਵਾਲੇ ਦੂਸਰੇ ਲੋਕਾਂ ਨੂੰ ਵੀ ਕੋਵਿਡ ਦੇ ਪ੍ਰਕੋਪ ਨੂੰ ਝੱਲਣ ਲਈ ਮਜਬੂਰ ਕਰ ਰਹੇ ਹਨ।
ਮਾਹਿਰ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦੀ ਚਿਤਾਵਨੀ ਦੇ ਰਹੇ ਹਨ। ਸਵਾਲ ਇਹ ਨਹੀਂ ਕਿ ਕੀ ਇਹ ਲਹਿਰ ਆਵੇਗੀ ਜਾਂ ਫਿਰ ਇਹ ਕਦੋਂ ਫੁਟੇਗੀ? ਕੁਝ ਮਾਹਿਰਾਂ ਨੇ ਆਸ ਪ੍ਰਗਟਾਈ ਹੈ ਕਿ ਜੁਲਾਈ ਦੇ ਮੱਧ ਤੱਕ ਇਸ ਤੀਸਰੀ ਲਹਿਰ ਦੇ ਵਧਣ ਦੀਆਂ ਸੰਭਾਵਨਾਵਾਂ ਹਨ ਅਤੇ ਅਗਲੇ ਦੋ ਤੋਂ ਤਿੰਨ ਮਹੀਨਿਆਂ ’ਚ ਇਹ ਆਪਣੇ ਸਿਖਰ ’ਤੇ ਹੋਵੇਗੀ। ਇਨ੍ਹਾਂ ਮਾਹਿਰਾਂ ਨੇ ਦੂਸਰੀ ਲਹਿਰ ਦੇ ਉੱਠਣ ਅਤੇ ਘੱਟ ਹੋਣ ਦੀਆਂ ਭਵਿੱਖਵਾਣੀਆਂ ਵੀ ਕੀਤੀਆਂ ਸਨ ਜੋ ਸਹੀ ਸਾਬਤ ਵੀ ਹੋਈਆਂ।
ਹਾਲਾਤ ਦੇ ਵਿਗੜਣ ਦੇ ਸੰਕੇਤ ਸਾਡੇ ਸਾਹਮਣੇ ਹਨ। ਸਰਕਾਰ ਦੁਆਰਾ ਜਾਰੀ ਇਕ ਰਿਪੋਰਟ ’ਚ ਪਤਾ ਲੱਗਾ ਹੈ ਕਿ ਰੋਜ਼ਾਨਾ ਦੀ ਹਾਂਪੱਖੀ ਦਰ ’ਚ ਦਰਜਨ ਭਰ ਸੂਬੇ ਪਹਿਲਾਂ ਤੋਂ ਹੀ ਕੋਵਿਡ ਦੇ ਵਧਣ ਦੇ ਟ੍ਰੈਂਡ ਦੱਸ ਰਹੇ ਹਨ। ਇਨ੍ਹਾਂ ਸੂਬਿਆਂ ’ਚ ਮਹਾਰਾਸ਼ਟਰ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕੁਝ ਹੱਦ ਤੱਕ ਪੰਜਾਬ, ਹਰਿਆਣਾ ਅਤੇ ਹਿਮਾਚਲ ਵੀ ਸ਼ਾਮਲ ਹਨ।
ਅਜਿਹੇ ਜੋਖਮ ਭਰੇ ਸਮੇਂ ਦੌਰਾਨ ਕੁਝ ਗੈਰ-ਜ਼ਿੰਮੇਦਾਰ ਲੋਕ ਪਹਾੜੀ ਇਲਾਕਿਆਂ ’ਚ ਭੀੜ-ਭੜੱਕਾ ਕਰ ਰਹੇ ਹਨ। ਇਹ ਲੋਕ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬਾਜ਼ਾਰਾਂ ਅਤੇ ਹੋਰਨਾਂ ਜਨਤਕ ਥਾਵਾਂ ’ਤੇ ਵੀ ਨਜ਼ਰ ਆ ਰਹੇ ਹਨ। ਲੋਕਾਂ ਦੀ ਯਾਦਾਸ਼ਤ ਸਪੱਸ਼ਟ ਤੌਰ ’ਤੇ ਛੋਟੀ ਹੈ ਕਿਉਂਕਿ ਅਜਿਹੇ ਹੀ ਹਾਲਾਤ ਦੇ ਕਾਰਨ ਤਬਾਹਕੁੰਨ ਦੂਸਰੀ ਲਹਿਰ ਆਈ ਸੀ।
ਟੋਕੀਓ ਓਲੰਪਿਕਸ ਲਈ ਜਾਣ ਵਾਲੇ ਖਿਡਾਰੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿਤਾਵਨੀ ਦਿੱਤੀ ਕਿ ਲੋਕਾਂ ਨੂੰ ਗੈਰ-ਜ਼ਿੰਮੇਵਾਰ ਵਤੀਰੇ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਲੋਕ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨਹੀਂ ਕਰ ਰਹੇ।
ਉਨ੍ਹਾਂ ਨੇ ਇਕ ਹੋਰ ਮਹੱਤਵਪੂਰਨ ਗੱਲ ਕੀਤੀ ਕਿ ਤੀਸਰੀ ਲਹਿਰ ਆਪਣੇ-ਆਪ ਆ ਜਾਵੇਗੀ। ਜੇਕਰ ਲੋਕ ਆਪਣੇ ਗੈਰ-ਜ਼ਿੰਮੇਵਾਰ ਵਤੀਰੇ ਨੂੰ ਪ੍ਰਗਟ ਕਰਨਗੇ। ਇਸ ਸੰਦਰਭ ’ਚ ਉਤਰਾਖੰਡ ਸਰਕਾਰ ਦਾ ਕਾਂਵੜ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਸਵਾਗਤਯੋਗ ਕਦਮ ਹੈ। ਹਾਲਾਂਕਿ ਉਤਰ ਪ੍ਰਦੇਸ਼ ਸਰਕਾਰ ਨੇ ਇਸ ਯਾਤਰਾ ਨੂੰ ਕੋਵਿਡ ਪ੍ਰੋਟੋਕਾਲ ਦੇ ਤਹਿਤ ਇਜਾਜ਼ਤ ਦਿੱਤੀ ਹੈ। ਹਾਲਾਂਕਿ ਕਾਂਵੜੀਆਂ ਦੇ ਲਈ ਇਹ ਇਕ ਬੇਹੱਦ ਔਖੀ ਗੱਲ ਹੋਵੇਗੀ ਜੋ ਸੈਂਕੜੇ ਮੀਲ ਦੀ ਯਾਤਰਾ ਤੈਅ ਕਰਦੇ ਹਨ। ਉਨ੍ਹਾਂ ਨੇ ਮਾਸਕ ਅਤੇ ਸਮਾਜਿਕ ਦੂਰੀ ਵੀ ਬਣਾ ਕੇ ਰੱਖਣੀ ਹੁੰਦੀ ਹੈ। ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ਦੇ ਕਾਰਨ ਕੁੰਭ ਮੇਲੇ ਨੇ ਦੂਸਰੀ ਲਹਿਰ ਨੂੰ ਉਤਸ਼ਾਹਿਤ ਕੀਤਾ। ਇਸ ਦੇ ਇਲਾਵਾ ਚੋਣ ਪ੍ਰਚਾਰ ਦੌਰਾਨ ਆਯੋਜਿਤ ਰੈਲੀਆਂ ’ਚ ਲੋਕਾਂ ਦੀ ਵੱਡੀ ਭੀੜ ਨਿਕਲਦੀ ਦੇਖੀ।
ਯੂਨਾਈਟਿਡ ਕਿੰਗਡਮ ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਵਰਗੇ ਕਈ ਦੇਸ਼ ਮੁੜ ਤੋਂ ਲਾਕਡਾਊਨ ਅਤੇ ਪਾਬੰਦੀਆਂ ’ਚ ਚਲੇ ਗਏ ਹਨ। ਲਗਭਗ ਇਹ ਸਾਰੇ ਦੇਸ਼ ਕੋਵਿਡ ਦੇ ਡੈਲਟਾ ਸਰੂਪ ਦੁਆਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿਸ ਨੇ ਭਾਰਤ ’ਚ ਜਨਮ ਲਿਆ ਅਤੇ ਹੁਣ ਇਹ ਵਿਸ਼ਵ ਦੇ ਹੋਰਨਾਂ ਹਿੱਸਿਆਂ ’ਚ ਵੀ ਫੈਲ ਰਿਹਾ ਹੈ।
ਦੇਸ਼ ’ਚ ਮੌਜੂਦਾ ਹਾਲਾਤ ਦਾ ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲਾ ਪਹਿਲੂ ਆਰ. ਫੈਕਟਰ (ਰੀ-ਪ੍ਰੋਡੈਕਟਿਵ ਫੈਕਟਰ) ਹੈ ਜੋ ਕਿ 1.05 ਫੀਸਦੀ ’ਤੇ ਖੜ੍ਹਾ ਹੈ ਅਤੇ ਇਸ ਨੂੰ ਬੜਾ ਹੀ ਖਤਰਨਾਕ ਮੰਨਿਆ ਜਾਂਦਾ ਹੈ। ਦੇਸ਼ ’ਚ ਕੋਵਿਡ ਦੇ ਮੁੜ ਪੈਦਾ ਹੋਣ ਦੇ ਚਿੰਨ੍ਹਾਂ ’ਚੋਂ ਇਹ ਇਕ ਹੈ।
ਸਭ ਤੋਂ ਮਹੱਤਵਪੂਰਨ ਕਾਰਕ ਨੇ ਭਾਰਤ ਨੂੰ ਖਤਰਨਾਕ ਜ਼ੋਨ ’ਚ ਪਾਇਆ ਹੈ, ਉਹ ਇਹ ਹੈ ਕਿ ਸਭ ਤੋਂ ਘੱਟ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਸਿਰਫ 7 ਕਰੋੜ ਲੋਕਾਂ ਨੂੰ ਕੋਵਿਡ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ ਜਦਕਿ 28 ਕਰੋੜ ਲੋਕਾਂ ਨੂੰ ਇਕ ਖੁਰਾਕ ਦਿੱਤੀ ਗਈ। ਇਸ ਨੂੰ ਦੇਖਦੇ ਹੋਏ ਕੀ ਸਾਡੇ ਦੇਸ਼ ਦੀ ਆਬਾਦੀ 135 ਕਰੋੜ ਦੀ ਹੈ, ਟੀਕਕਰਨ ਦੇ ਇਹ ਅੰਕੜੇ ਅਣਉਚਿੱਤ ਦਿਖਾਈ ਦਿੰਦੇ ਹਨ।
ਸਰਕਾਰ ਦਾ ਦਾਅਵਾ ਹੈ ਕਿ ਸਾਲ ਤੱਕ ਪੂਰੀ ਆਬਾਦੀ ਦਾ ਟੀਕਾਕਰਨ ਕੀਤਾ ਜਾਵੇਗਾ ਜੋ ਕਿ ਮੌਜੂਦਾ ਦਰ ਨੂੰ ਦੇਖਦੇ ਹੋਏ ਅਸੰਭਵ ਜਾਪਦਾ ਹੈ। ਟੀਕਿਆਂ ਦੀ ਘਾਟ ਅਤੇ ਉਨ੍ਹਾਂ ਦਾ ਸੀਮਤ ਉਤਪਾਦਨ ਵੀ ਹੈ। ਟੀਕਾਕਰਨ ਦੇ ਪ੍ਰਤੀ ਲੋਕਾਂ ਦੀ ਉਦਾਸੀਨਤਾ ਵੀ ਇਕ ਚਿੰਤਾ ਦਾ ਵਿਸ਼ਾ ਹੈ। ਅਨਪੜ੍ਹ ਅਤੇ ਅਣਜਾਨ ਲੋਕਾਂ ਨੂੰ ਹੋਰ ਜਾਗਰੂਕ ਕਰਨਾ ਹੋਵੇਗਾ। ਦੇਸ਼ ’ਚ ਸ਼ਹਿਰੀ ਇਲਾਕਿਆਂ ’ਚ ਪੜ੍ਹੇ-ਲਿਖੇ ਲੋਕ ਵੀ ਹਨ, ਜੋ ਟੀਕਾਕਰਨ ਦੇ ਪ੍ਰਤੀ ਉਦਾਸੀਨ ਹਨ।
ਦੇਸ਼ ’ਚ ਕੁਝ ਟੀਕਾਕਰਨ ਦੇ ਸਾਈਡ ਇਫੈਕਟਸ ਦੇ ਬਾਰੇ ’ਚ ਵੀ ਭਰਮ ਹੈ। ਮਾਹਿਰਾਂ ਨੇ ਅਜਿਹੇ ਸਿਧਾਂਤਾਂ ਨੂੰ ਨਾਕਾਰਿਆ ਹੈ ਪਰ ਫਿਰ ਵੀ ਨਾਗਰਿਕਾਂ ਦਾ ਇਕ ਵਰਗ ਅਜੇ ਵੀ ਅਟਲ ਹੈ। ਉਨ੍ਹਾਂ ਨੂੰ ਸਮਾਜ ਅਤੇ ਦੇਸ਼ ਦੇ ਪ੍ਰਤੀ ਆਪਣਾ ਫਰਜ਼ ਨੂੰ ਸਮਝਣਾ ਚਾਹੀਦਾ ਹੈ। ਜ਼ਿੰਦਗੀ ਦੇ ਘਟਣ ਨਾਲ ਰਾਸ਼ਟਰ ਦਾ ਇਕ ਵੱਡਾ ਨੁਕਸਾਨ ਹੈ। ਪਾਬੰਦੀਆਂ ਵਾਲੇ ਇਲਾਕਿਆਂ ’ਚ ਛੋਟ ਹੌਲੀ-ਹੌਲੀ ਦੇਣੀ ਚਾਹੀਦੀ ਹੈ। ਇਹ ਸਮਾਂ ਸਰਕਾਰ ਨੂੰ ਆਪਣੀ ਪ੍ਰਸਿੱਧੀ ਨੂੰ ਵਧਾਉਣ ਦਾ ਨਹੀਂ।
ਇਨਸਾਨਾਂ ਦੀਆਂ ਕਰਤੂਤਾਂ ਨਾਲ ਮੌਸਮ ’ਚ ਤਬਦੀਲੀ ਆਈ
NEXT STORY