22 ਜਨਵਰੀ ਨੂੰ ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਨੇ ਭਾਰਤ ਦੇ ਇਤਿਹਾਸ ’ਚ ਇਕ ਮਹੱਤਵਪੂਰਨ ਘਟਨਾ ਨੂੰ ਦਰਜ ਕੀਤਾ ਜੋ ਸਿਆਸਤ, ਧਰਮ ਅਤੇ ਪਛਾਣ ਨੂੰ ਜੋੜਦੀ ਹੈ। ਪ੍ਰਤਿਸ਼ਠਾ ਸਮਾਰੋਹ ਦੇ ਅਗਲੇ ਦਿਨ 5,00,000 ਤੋਂ ਵੱਧ ਲੋਕਾਂ ਨੇ ਰਾਮਲੱਲਾ ਦੀ ਪੂਜਾ ਕੀਤੀ ਅਤੇ ਭੀੜ ਨੂੰ ਸੰਭਾਲਣ ਲਈ ਲਗਭਗ 8,000 ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਭਗਤਾਂ ਲਈ ਇਹ ਸੁਪਨਾ ਸੱਚ ਹੋਣ ਵਰਗਾ ਸੀ।
ਰਾਮ ਮੰਦਰ ਦਾ ਸ਼ਾਨਦਾਰ ਉਦਘਾਟਨ ਸਮਾਰੋਹ 3 ਹੈਕਟੇਅਰ ਦੇ ਵਿਸ਼ਾਲ ਵਿਸਥਾਰ ’ਚ ਹੋਇਆ, ਜਿਸ ਦੀ ਅੰਦਾਜ਼ਨ ਲਾਗਤ 217 ਮਿਲੀਅਨ ਅਮਰੀਕੀ ਡਾਲਰ ਸੀ। ਨਾਗਰ ਸ਼ੈਲੀ ’ਚ ਡਿਜ਼ਾਈਨ ਕੀਤੇ ਗਏ ਇਸ ਮੰਦਰ ’ਚ 46 ਦਰਵਾਜ਼ੇ ਹਨ, ਜਿਨ੍ਹਾਂ ’ਚੋਂ 42 ਸੋਨੇ ਨਾਲ ਸਜੇ ਹੋਏ ਹਨ। ਡੂੰਘੇ ਪੱਥਰ ਨਾਲ ਬਣਾਈ ਗਈ 1.3 ਮੀਟਰ ਦੀ ਰਾਮਲੱਲਾ ਦੀ ਮੂਰਤੀ ਨੂੰ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਪ੍ਰਾਪਤ ਹੋਇਆ, ਜੋ ਮੂਰਤੀ ਨੂੰ ਜੀਵਨ ਦੇਣ ਦਾ ਪ੍ਰਤੀਕ ਹੈ।
ਇਹ ਸਮਾਰੋਹ ਸਿਰਫ ਇਕ ਧਾਰਮਿਕ ਆਯੋਜਨ ਨਹੀਂ ਸੀ, ਇਸ ਦੇ ਡੂੰਘੇ ਸਿਆਸੀ ਹਿੱਤ ਸਨ। ਬਿਜ਼ਨੈੱਸ ਮਹਾਰਥੀਆਂ, ਖੇਡ ਨਾਲ ਜੁੜੇ ਲੋਕਾਂ ਅਤੇ ਬਾਲੀਵੁੱਡ ਹਸਤੀਆਂ ਸਮੇਤ ਸਿਤਾਰਿਆਂ ਨਾਲ ਸਜੀ ਮਹਿਮਾਨਾਂ ਦੀ ਸੂਚੀ ਦੇ ਨਾਲ, ਭਾਜਪਾ ਦਾ ਟੀਚਾ ਆਪਣਾ ਆਧਾਰ ਮਜ਼ਬੂਤ ਕਰਨਾ ਸੀ। ਚੋਣਾਂ ਦੇ ਮੌਸਮ ਤੋਂ ਪਹਿਲਾਂ ਦਾ ਰਣਨੀਤਕ ਸਮਾਂ ਚੋਣ ਲਾਭ ਲਈ ਇਸ ਘਟਨਾ ਦਾ ਲਾਭ ਉਠਾਉਣ ਦੇ ਇਰਾਦੇ ਨੂੰ ਦਰਸਾਉਂਦਾ ਹੈ। ਇਸ ਸਭ ਦਰਮਿਆਨ, ਰਾਮਰਾਜ ਦਾ ਵਿਚਾਰ ਇਕ ਵਾਰ ਫਿਰ ਚਰਚਾਵਾਂ ’ਚ ਸਾਹਮਣੇ ਆਇਆ ਹੈ-ਇਕ ਆਦਰਸ਼ ਰਾਜ ਦੀ ਕਲਪਨਾ ਕੀਤੀ ਗਈ ਹੈ, ਜਿਸ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਇਸ ਦੀ ਸਥਾਪਨਾ ਭਗਵਾਨ ਰਾਮ ਦੇ ਅਯੁੱਧਿਆ ਪਰਤਣ ਤੇ ਉਨ੍ਹਾਂ ਦੇ ਸ਼ਾਸਨ ਦੀ ਸਥਾਪਨਾ ਦੇ ਬਾਅਦ ਹੋਈ ਸੀ।
ਮਹਾਤਮਾ ਗਾਂਧੀ ਲਈ, ਰਾਮਰਾਜ ਇਕ ਸ਼ਾਬਦਿਕ ਰਾਜ ਨਹੀਂ ਸੀ ਸਗੋਂ ਨਿਆਂ, ਬਰਾਬਰੀ ਅਤੇ ਸੱਚਾਈ ’ਤੇ ਆਧਾਰਿਤ ਇਕ ਆਦਰਸ਼ ਸਮਾਜ ਦਾ ਪ੍ਰਤੀਕ ਸੀ। ਉਨ੍ਹਾਂ ਨੇ ਇਕ ਅਜਿਹੀ ਦੁਨੀਆ ਦੀ ਕਲਪਨਾ ਕੀਤੀ ਜਿੱਥੇ ਹਰ ਕਿਸੇ ਨੂੰ, ਪਿਛੋਕੜ ਦੀ ਪ੍ਰਵਾਹ ਕੀਤੇ ਬਿਨਾਂ ਬਰਾਬਰ ਅਧਿਕਾਰ ਅਤੇ ਮੌਕੇ ਪ੍ਰਾਪਤ ਹੋਣ। ਇਕ ਅਜਿਹਾ ਰਾਮਰਾਜ ਜਿਸ ’ਚ ਮਾਰਗਦਰਸ਼ਕ ਸਿਧਾਂਤ ਅਹਿੰਸਾ ਹੋਵੇ। ਗਾਂਧੀ ਦਾ ਮੰਨਣਾ ਸੀ ਕਿ ਇਹ ਸੁਪਨਲੋਕ ਬਾਹਰੀ ਤਾਕਤ ਨਾਲ ਨਹੀਂ ਸਗੋਂ ਹਰੇਕ ਵਿਅਕਤੀ ਦੇ ਅੰਦਰ ਨੈਤਿਕ ਜਾਗ੍ਰਿਤੀ ਅਤੇ ਆਤਮ-ਅਨੁਸ਼ਾਸਨ ਰਾਹੀਂ ਆਵੇਗਾ।
ਇਸ ’ਚ ਕੋਈ ਸ਼ੱਕ ਨਹੀਂ ਕਿ ਰਾਮ ਮੰਦਰ ਦਾ ਇਤਿਹਾਸ ਵਿਵਾਦਾਂ ਨਾਲ ਘਿਰਿਆ ਹੋਇਆ ਹੈ, ਜੋ 19ਵੀਂ ਸ਼ਤਾਬਦੀ ਦਾ ਹੈ। ਕਾਨੂੰਨ ਲੜਾਈ ਸ਼ੁਰੂ ਹੋਈ ਜਿਸ ਦੀ ਸਮਾਪਤੀ 2019 ’ਚ ਸੁਪਰੀਮ ਕੋਰਟ ਦੇ ਫੈਸਲੇ ਨਾਲ ਹੋਈ ਜਿਸ ਨੇ ਵਿਵਾਦਿਤ ਜ਼ਮੀਨ ਨੂੰ ਸਰਕਾਰ ਵੱਲੋਂ ਪ੍ਰਸ਼ਾਸਿਤ ਇਕ ਟਰੱਸਟ ਨੂੰ ਸੌਂਪ ਦਿੱਤਾ।
ਚੋਣ ਦੇ ਵਿਚਾਰਾਂ ਤੋਂ ਪਰ੍ਹੇ, ਰਾਮ ਮੰਦਰ ਭਾਜਪਾ ਦੇ ਲੰਬੇ ਸਮੇਂ ਦੇ ਸੱਭਿਆਚਾਰਕ ਪ੍ਰਾਜੈਕਟ ’ਚ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਮੋਦੀ ਦਾ ਇਹ ਕਥਨ ਕਿ ‘ਰਾਮ ਭਾਰਤ ਦੀ ਆਸਥਾ ਹਨ, ਰਾਮ ਭਾਰਤ ਦੇ ਵਿਚਾਰ ਹਨ’ ਇਕ ਨਵੇਂ ਸੱਭਿਆਚਾਰਕ ਵਿਖਿਆਨ ਨੂੰ ਆਕਾਰ ਦੇਣ ’ਚ ਮੰਦਰ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਭਾਜਪਾ ਦਾ ਟੀਚਾ ਮੰਦਰ ਨੂੰ ਨਵੇਂ ਭਾਰਤ ਦੇ ਪ੍ਰਤੀਕ ਦੇ ਰੂਪ ’ਚ ਪੇਸ਼ ਕਰ ਕੇ ਸਿਆਸੀ ਮਾਪਦੰਡਾਂ ਨੂੰ ਫਿਰ ਤੋਂ ਪਰਿਭਾਸ਼ਿਤ ਕਰਨਾ ਹੈ।
ਰਾਮ ਮੰਦਰ ਧਾਰਮਿਕ ਉਤਸ਼ਾਹ ਅਤੇ ਸਿਆਸੀ ਰਣਨੀਤੀ ਦੇ ਪ੍ਰਤੀਕ ਦੇ ਰੂਪ ’ਚ ਖੜ੍ਹਾ ਹੈ ਜੋ ਇਤਿਹਾਸ ਅਤੇ ਸਿਆਸਤ ਦੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਇਕ ਔਖੀ ਕਹਾਣੀ ਦਾ ਪ੍ਰਤੀਕ ਹੈ। ਚੋਣਾਂ, ਸੱਭਿਆਚਾਰਕ ਪਛਾਣ ਅਤੇ ਭਾਰਤ ਦੇ ਵਿਚਾਰ ’ਤੇ ਇਸ ਦਾ ਪ੍ਰਭਾਵ ਚੱਲ ਰਹੀ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਮੰਦਰ ਭਾਰਤ ਦੇ ਸੱਭਿਆਚਾਰਕ ਦ੍ਰਿਸ਼ ਦਾ ਕੇਂਦਰ ਬਿੰਦੂ ਬਣ ਗਿਆ ਹੈ, ਇਸ ਦੀ ਵਿਰਾਸਤ ਅਤੇ ਪ੍ਰਭਾਵ ਆਉਣ ਵਾਲੇ ਸਾਲਾਂ ’ਚ ਰਾਸ਼ਟਰ ਦੇ ਪੱਥ ਨੂੰ ਆਕਾਰ ਦੇਵੇਗਾ।
ਇਸਲਾਮਾਬਾਦ ਸਥਿਤ ਭੌਤਿਕ ਵਿਗਿਆਨੀ ਅਤੇ ਲੇਖਕ ਪ੍ਰਵੇਜ਼ ‘ਹੂਡਭੋਯ ਦਿ ਡਾਨ’ ’ਚ ਲਿਖਦੇ ਹਨ ‘‘ਫਿਰ ਵੀ, ਮੇਰੇ ਲਈ, ਜੋ ਕਿ ਭਾਰਤ ’ਚ ਕਦੀ-ਕਦਾਈਂ ਹੀ ਆਉਂਦਾ ਹੈ, ਧਰਮਨਿਰਪੱਖਤਾ ਦਾ ਤੇਜ਼ੀ ਨਾਲ ਪਿੱਛੇ ਹਟਣਾ ਇਕ ਹੈਰਾਨੀਜਨਕ ਹੈ। 20 ਸਾਲ ਪਹਿਲਾਂ, ਬੈਂਗਲੁਰੂ ’ਚ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਫਾਰ ਐਡਵਾਂਸਡ ਰਿਸਰਚ ਦਾ ਦੌਰਾ ਕਰਦੇ ਸਮੇਂ, ਮੈਂ ਪੱਥਰ ’ਤੇ ਲਿਖੇ ਨਹਿਰੂ ਦੇ ਸ਼ਬਦਾਂ ਤੋਂ ਹੈਰਾਨ ਹੋ ਗਿਆ ਸੀ। ਮੈਂ ਵੀ ਵਿਗਿਆਨ ਦੇ ਮੰਦਰ ’ਚ ਪੂਜਾ ਕੀਤੀ ਹੈ।’’ ਪਰ ਮੈਂ ‘ਪੂਜਾ’ ਅਤੇ ‘ਮੰਦਰ’ ਨੂੰ ਆਧੁਨਿਕ ਵਿਗਿਆਨ ਜਾਂ ਨਹਿਰੂ ਨਾਲ ਜੁੜੇ ਵਿਗਿਆਨਕ ਸੁਭਾਅ ਨਾਲ ਮੇਲ ਨਹੀਂ ਖਾਂਦਾ।
ਮੇਰੇ ਮੇਜ਼ਬਾਨ ਸਮਝਾਉਣ ਲਈ ਦੌੜ ਪਏ। ਉਨ੍ਹਾਂ ਨੇ ਕਿਹਾ ਕਿ ਵਿਗਿਆਨ ਦਾ ਤੀਰਥ, ਅਸਲ ’ਚ ਪ੍ਰਯੋਗਸ਼ਾਲਾਵਾਂ ਤੇ ਖੋਜ ਕੇਂਦਰਾਂ ਲਈ ਇਕ ਰੂਪਕ ਸੰਕੇਤ ਸੀ। ਉਹ ਮਾਣ ਨਾਲ ਦਾਅਵਾ ਕਰਦੇ ਸਨ ਕਿ ਨਹਿਰੂ ਨਾਸਤਿਕ ਸਨ ਅਤੇ ਕਦੀ ਮੰਦਰ ਨਹੀਂ ਗਏ। ਬਾਅਦ ’ਚ, ਮੈਂ ਪਾਇਆ ਕਿ ਉਹ ਅਸਲ ’ਚ ਮੰਦਰਾਂ ਦੇ ਨਾਲ-ਨਾਲ ਮਸਜਿਦਾਂ ’ਚ ਵੀ ਗਏ ਸਨ। ਇਸ ਦੇ ਇਲਾਵਾ, ਜਿਵੇਂ ਕਿ ਉਨ੍ਹਾਂ ਦੀ ਜੇਲ ਡਾਇਰੀ ‘ਦਿ ਡਿਸਕਵਰੀ ਆਫ ਇੰਡੀਆ’ ’ਚ ਧਰਮ ਦੇ ਬਾਰੇ ’ਚ ਉਨ੍ਹਾਂ ਦਾ ਨਜ਼ਰੀਆ ਕਾਫੀ ਸੂਖਮ ਹੈ।
ਹੁਡਭੋਯ ਦਾ ਧਰਮਨਿਰਪੱਖਤਾ ’ਚ ਗਿਰਾਵਟ ਦਾ ਵੇਰਵਾ ਰਾਮ ਮੰਦਰ ਦਾ ਨਿਰਮਾਣ ਤੇ ਰਾਮਰਾਜ ਦੇ ਵਿਚਾਰ ਨੂੰ ਲੈ ਕੇ ਚੱਲ ਰਹੀ ਬਹਿਸ ਨਾਲ ਮੇਲ ਖਾਂਦਾ ਹੈ। ਇਹ ਇਸ ਗੱਲ ’ਤੇ ਵਿਚਾਰ ਕਰਨ ਲਈ ਪ੍ਰੇਰਿਤ ਕਰਦਾ ਹੈ ਕਿ ਕਿਵੇਂ ਧਰਮ, ਵਿਗਿਆਨ ਅਤੇ ਸਿਆਸਤ ਧਰਮਨਿਰਪੱਖਤਾ ਦੇ ਸਿਧਾਂਤਾਂ ’ਚ ਯੋਗਦਾਨ ਪਾਉਂਦੇ ਹਨ ਜਾਂ ਉਨ੍ਹਾਂ ਨੂੰ ਚੁਣੌਤੀ ਦਿੰਦੇ ਹਨ। ਜੋ ਭਾਰਤੀ ਲੋਕਾਚਾਰ ਦੇ ਮੁੱਢਲੇ ਪਹਿਲੂ ਰਹੇ ਹਨ। ਜਿਵੇਂ ਕਿ ਗਾਂਧੀ ਨੇ ਇਕ ਵਾਰ ਕਿਹਾ ਸੀ, ‘‘ਮੇਰਾ ਹਿੰਦੂ ਧਰਮ ਮੈਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਸਿਖਾਉਂਦਾ ਹੈ। ਇਸ ’ਚ ਰਾਮਰਾਜ ਦਾ ਰਹੱਸ ਨਿਹਿਤ ਹਨ।’’ ਧਾਰਮਿਕ ਸਹਿਣਸ਼ੀਲਤਾ ਅਤੇ ਸਮਾਵੇਸ਼ ਦੀ ਮਹੱਤਵਪੂਰਨ ਭੂਮਿਕਾ ’ਤੇ ਰੋਸ਼ਨੀ ਪਾਈ ਗਈ। ਇਸ ਆਦਰਸ਼ ਸਮਾਜ ਦਾ ਨਿਰਮਾਣ ਕਿਸੇ ਮੰਦਰ ਤੋਂ ਨਹੀਂ ਸਗੋਂ ਸਾਡੇ ਦਿਲਾਂ ਦੇ ਅੰਦਰ ਅਤੇ ਸਾਰੇ ਧਰਮਾਂ ਪ੍ਰਤੀ ਖੁੱਲ੍ਹੇਪਨ ਤੋਂ ਸ਼ੁਰੂ ਹੁੰਦਾ ਹੈ। ਇਹ ਸਮੂਹਿਕ ਪਰਿਵਰਤਨ ਦਾ ਸੱਦਾ ਹੈ ਜਿੱਥੇ ਰਾਮਰਾਜ ਦੀ ਯਾਤਰਾ ਸਾਰੇ ਧਰਮਾਂ ਨੂੰ ਅਪਣਾਉਣ ਤੋਂ ਸ਼ੁਰੂ ਹੁੰਦੀ ਹੈ।
ਹਰੀ ਜੈਸਿੰਘ
1-2-3-4 ਤੋਂ ਅੱਗੇ ਵਧਣ ਦਾ ਸਮਾਂ
NEXT STORY