ਜੀਵਨ ’ਚ ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਦਾ ਹੀ ਸਰਵਉੱਚ ਸਥਾਨ ਮੰਿਨਆ ਿਗਆ ਹੈ। ਉਹੀ ਬੱਚਿਆਂ ਨੂੰ ਸਹੀ ਸਿੱਖਿਆ ਦੇ ਕੇ ਅਗਿਆਨੀ ਤੋਂ ਗਿਆਨਵਾਨ ਬਣਾਉਂਦਾ ਹੈ, ਪਰ ਅੱਜ ਕੁਝ ਅਧਿਆਪਕ-ਅਧਿਆਪਿਕਾਵਾਂ ਵਲੋਂ ਆਪਣੇ ਆਦਰਸ਼ਾਂ ਨੂੰ ਭੁੱਲ ਕੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਵਿਦਿਆਰਥੀ-ਵਿਦਿਆਰਥਣਾਂ ’ਤੇ ਅਣਮਨੁੱਖੀ ਅੱਤਿਆਚਾਰ ਅਤੇ ਉਨ੍ਹਾਂ ਦਾ ਯੌਨ ਸ਼ੋਸ਼ਣ ਤੱਕ ਕਰਨ ਦੇ ਨਾਲ-ਨਾਲ ਨੈਤਿਕਤਾ ਨੂੰ ਵੀ ਤਾਰ-ਤਾਰ ਕੀਤਾ ਜਾ ਰਿਹਾ ਹੈ। ਇੱਥੇ ਹੇਠਾਂ ਦਰਜ ਹਨ ਅਜਿਹੀਆਂ ਹੀ ਕੁਝ ਤਾਜ਼ਾ ਘਟਨਾਵਾਂ :
* 29 ਮਈ ਨੂੰ ‘ਰਤੀਆ’ (ਹਰਿਆਣਾ) ਦੇ ਪਿੰਡ ‘ਲਾਲੀ’ ’ਚ ਇਕ ਪ੍ਰਾਇਮਰੀ ਸਕੂਲ ਦੇ ਜੇ. ਬੀ. ਟੀ. ਦੇ ਅਧਿਆਪਕ ਨੇ ਹੋਮਵਰਕ ਨਾ ਕਰਨ ’ਤੇ ਪੰਜਵੀਂ ਕਲਾਸ ਦੀ ਇਕ ਵਿਦਿਆਰਥਣ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਦਾ ਇਕ ਦੰਦ ਟੁੱਟ ਿਗਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।
* 23 ਜੁਲਾਈ ਨੂੰ ‘ਅਸ਼ੋਕ ਨਗਰ’ (ਮੱਧ ਪ੍ਰਦੇਸ਼) ਦੇ ਇਕ ਸਕੂਲ ਅਧਿਆਪਕ ਨੇ 12ਵੀਂ ਕਲਾਸ ਦੇ ਇਕ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਨ ਕਰ ਦਿੱਤਾ। ਉਸ ਦਾ ਦੋਸ਼ ਸੀ ਕਿ ਉਹ ਕਲਾਸ ’ਚ ਆਪਣੇ ਕਿਸੇ ਸਾਥੀ ਨਾਲ ਗੱਲ ਕਰ ਰਿਹਾ ਸੀ। ਘਟਨਾ ਦੇ ਤੁਰੰਤ ਬਾਅਦ ਵਿਦਿਆਰਥੀ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਿਗਆ।
* 29 ਜੁਲਾਈ ਨੂੰ ‘ਨਵੀ ਮੁੰਬਈ’ (ਮਹਾਰਾਸ਼ਟਰ) ਦੇ ‘ਕੋਪਰਖੈਰ’ ’ਚ ਇਕ ਨਾਬਾਲਿਗ ਵਿਦਿਆਰਥੀ ਨੂੰ ਸੋਸ਼ਲ ਮੀਡੀਆ ’ਤੇ ਅਸ਼ਲੀਲ ਵੀਡੀਓ ਕਾਲ ਕਰਨ ਦੇ ਦੋਸ਼ ’ਚ ਇਕ 35 ਸਾਲਾ ਅਧਿਆਪਿਕਾ ਨੂੰ ਗ੍ਰਿਫਤਾਰ ਕੀਤਾ ਿਗਆ।
* 8 ਅਗਸਤ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ਦੇ ਇਕ ਪ੍ਰਾਈਵੇਟ ਸਕੂਲ ’ਚ ਸੱਤਵੀਂ ਕਲਾਸ ਦੀ ਵਿਦਿਆਰਥਣ ਨੇ ਗਣਿਤ ਦੇ ਅਧਿਆਪਕ ’ਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਅਤੇ ਵਾਸ਼ਰੂਮ ਤੱਕ ਉਸ ਦਾ ਪਿੱਛਾ ਕਰਨ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ।
* 15 ਸਤੰਬਰ ਨੂੰ ‘ਗੜਵਾ’ (ਝਾਰਖੰਡ) ਦੇ ਇਕ ਸਕੂਲ ਦੀ ਪ੍ਰਿੰਸੀਪਲ ਨੇ ਜੁੱਤੀਆਂ ਦੀ ਥਾਂ ’ਤੇ ਚੱਪਲ ਪਾ ਕੇ ਸਕੂਲ ਆਉਣ ’ਤੇ ‘ਦੀਆ ਕੁਮਾਰੀ’ ਨਾਂ ਦੀ ਵਿਦਿਆਰਥਣ ਨੂੰ ਇੰਨੇ ਜ਼ੋਰ ਨਾਲ ਥੱਪੜ ਮਾਰਿਆ ਕਿ ਉਹ ਗੰਭੀਰ ਰੂਪ ’ਚ ਬੀਮਾਰ ਹੋ ਗਈ ਅਤੇ ਬਾਅਦ ’ਚ ਇਲਾਜ ਦੌਰਾਨ ਉਸ ਦੀ ਇਕ ਹਸਪਤਾਲ ’ਚ ਮੌਤ ਹੋ ਗਈ।
* 10 ਅਕਤੂਬਰ ਨੂੰ ‘ਗੋਹਾਨਾ’ (ਹਰਿਆਣਾ) ਦੇ ਪਿੰਡ ‘ਰਿਢਾਨਾ’ ਦੇ ਸਕੂਲ ’ਚ ਹੋਮਵਰਕ ਨਾ ਕਰਨ ’ਤੇ ਪ੍ਰਿੰਸੀਪਲ ਵਲੋਂ ਪੰਜਵੀਂ ਕਲਾਸ ਦੀ ਇਕ ਵਿਦਿਆਰਥਣ ਤੋਂ ਪੋਚਾ ਲਗਾਉਣ ਦੇ ਮਾਮਲੇ ’ਚ ਪੁਲਸ ਨੇ ਕੇਸ ਦਰਜ ਕੀਤਾ ਹੈ। ਪ੍ਰਿੰਸੀਪਲ ਨੇ ਬੱਚੀ ਨੂੰ ਚਿਤਾਵਨੀ ਦਿੱਤੀ ਸੀ ਕਿ ਹੋਮਵਰਕ ਨਾ ਕਰਨ ’ਤੇ ਉਸ ਦੇ ਵਾਲ ਮੁੰਡਵਾ ਦਿੱਤੇ ਜਾਣਗੇ। ਇਸ ਨਾਲ ਉਹ ਸਕੂਲ ਜਾਣ ਤੋਂ ਡਰਨ ਲੱਗੀ।
* 14 ਅਕਤੂਬਰ ਨੂੰ ‘ਨਿਵਾੜੀ’ (ਮੱਧ ਪ੍ਰਦੇਸ਼) ਦੇ ‘ਪ੍ਰਿਥਵੀਪੁਰ’ ਸਥਿਤ ‘ਸੇਂਟ ਅਲਫੋਂਸਾ ਸਕੂਲ’ ਦੇ ਦਸਵੀਂ ਕਲਾਸ ਦੇ ਵਿਦਿਆਰਥੀ ‘ਸਾਹਿਲ’ ਵਲੋਂ ਸਕੂਲ ’ਚ ਇਕ ਪਟਾਕਾ ਚਲਾਉਣ ਦੀ ਸਜ਼ਾ ਵਜੋਂ ਸਕੂਲ ਮੈਨੇਜਮੈਂਟ ਨੇ ਉਸ ਨੂੰ 15 ਦਿਨਾਂ ਲਈ ਸਕੂਲ ’ਚੋਂ ਕੱਢ ਦਿੱਤਾ ਜਿਸ ਤੋਂ ਦੁਖੀ ਹੋ ਕੇ ਵਿਦਿਆਰਥੀ ਨੇ ਆਤਮਹੱਤਿਆ ਕਰ ਲਈ।
* 14 ਅਕਤੂਬਰ ਨੂੰ ਹੀ ‘ਪਟਿਆਲਾ’ (ਪੰਜਾਬ) ਦੇ ਇਕ ਸਕੂਲ ’ਚ ਚੌਥੀ ਕਲਾਸ ਦੀ 9 ਸਾਲਾ ਵਿਦਿਆਰਥਣ ਨਾਲ ਪੀ. ਟੀ. ਆਈ. ਅਧਿਆਪਕ ਵਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਉਣ ’ਤੇ ਮੁਲਜ਼ਮ ਅਧਿਆਪਕ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਿਲਆ ਿਗਆ।
* 14 ਅਕਤੂਬਰ ਨੂੰ ਹੀ ‘ਆਗਰਾ ਸਦਰ’ (ਉੱਤਰ ਪ੍ਰਦੇਸ਼) ਦੇ ਇਕ ਸਕੂਲ ਦੀ 14 ਸਾਲਾ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ, ਵੀਡੀਓ ਕਾਲ ਅਤੇ ਅਸ਼ਲੀਲ ਵੀਡੀਓ ਭੇਜਣ ਅਤੇ ਵਿਰੋਧ ਕਰਨ ’ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਪੁਲਸ ਨੇ ਅਧਿਆਪਕ ‘ਵਿਵੇਕ ਚੌਹਾਨ’ ਨੂੰ ਗ੍ਰਿਫਤਾਰ ਕਰ ਲਿਆ।
ਇਹ ਤਾਂ ਅਧਿਆਪਕ-ਅਧਿਆਪਿਕਾਵਾਂ ਵਲੋਂ ਵਿਦਿਆਰਥੀ-ਵਿਦਿਆਰਥਣਾਂ ’ਤੇ ਕੀਤੇ ਜਾਣ ਵਾਲੇ ਅੱਤਿਆਚਾਰਾਂ ਦੀਆਂ ਕੁਝ ਘਟਨਾਵਾਂ ਹਨ ਜੋ ਸਾਹਮਣੇ ਆਈਆਂ ਹਨ। ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ ਜੋ ਰੌਸ਼ਨੀ ’ਚ ਨਹੀਂ ਆ ਸਕੀਆਂ।
ਅਧਿਆਪਕ-ਅਧਿਆਪਿਕਾਵਾਂ ਵਲੋਂ ਵਿਦਿਆਰਥੀ-ਵਿਦਿਆਰਥਣਾਂ ਨਾਲ ਮਾਰਕੁੱਟ ਅਤੇ ਯੌਨ ਸ਼ੋਸ਼ਣ ਇਸ ਆਦਰਸ਼ ਕਿੱਤੇ ’ਤੇ ਘਿਨੌਣਾ ਧੱਬਾ ਹੈ। ਇਸ ਲਈ ਅਜਿਹਾ ਕਰਨ ਵਾਲੇ ਅਧਿਆਪਕ-ਅਧਿਆਪਿਕਾਵਾਂ ਨੂੰ ਤੁਰੰਤ ਸਖਤ ਤੋਂ ਸਖਤ ਤੇ ਸਿੱਖਿਆਦਾਇਕ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਇਹ ਭੈੜਾ ਸਿਲਸਿਲਾ ਰੁਕੇ ਅਤੇ ਸਿੱਖਿਆ ਸੰਸਥਾਵਾਂ ’ਚ ਵਿਦਿਆਰਥੀ-ਵਿਦਿਆਰਥਣਾਂ ਦੇ ਪ੍ਰਾਣ ਅਤੇ ਇੱਜ਼ਤ ਸੁਰੱਖਿਅਤ ਰਹਿ ਸਕੇ।
–ਵਿਜੇ ਕੁਮਾਰ
ਪਾਕਿਸਤਾਨ ਦਾ ਬਲੋਚਿਸਤਾਨ ਸਮਝੌਤਾ : ਚੀਨ ਤੋਂ ਦੂਰੀ-ਅਮਰੀਕਾ ਵੱਲ ਝੁਕਾਅ
NEXT STORY