Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 03, 2026

    12:17:28 AM

  • opened fire on an i20 car near the mullanpur village

    ਪੰਜਾਬ 'ਚ ਦੇਰ ਰਾਤ ਵੱਡੀ ਵਾਰਦਾਤ: i20 ਕਾਰ ’ਤੇ...

  • raja warring congratulated pargat singh

    ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ...

  • pargat singh appointed new president of punjab pradesh congress committee

    ਵੱਡੀ ਖਬਰ: ਪਰਗਟ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ...

  • 4 diamonds found after 6 months of hard work

    ਜੋੜੇ ਦੀ ਰਾਤੋ-ਰਾਤ ਖੁੱਲ੍ਹੀ ਕਿਸਮਤ! 6 ਮਹੀਨਿਆਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪਾਕਿਸਤਾਨ ਅਤੇ ਗੱਠਜੋੜਾਂ ਦੀ ਦਲਦਲ!

BLOG News Punjabi(ਬਲਾਗ)

ਪਾਕਿਸਤਾਨ ਅਤੇ ਗੱਠਜੋੜਾਂ ਦੀ ਦਲਦਲ!

  • Edited By Anmol Tagra,
  • Updated: 23 Aug, 2026 05:28 PM
Blog
pakistan and the quagmire of alliances
  • Share
    • Facebook
    • Tumblr
    • Linkedin
    • Twitter
  • Comment

ਅੰਕਾਰਾ, ਰਿਆਦ ਅਤੇ ਇਸਲਾਮਾਬਾਦ ਦੇ ਅਧਿਕਾਰੀ ਜਦੋਂ ਇਕ ਨਵੀਂ ਤਿੰਨਪੱਖੀ ਧੁਰੀ, ਮੱਕਾ ਸੰਯੁਕਤ ਰੱਖਿਆ ਸਮਝੌਤੇ, ਦੇ ਗੁਣਾਂ ਦਾ ਬਖਾਨ ਕਰਦੇ ਹਨ, ਤਾਂ ਕਿਸੇ ਨੂੰ ਵੀ ਡੂੰਘਾ ‘ਡੇਜਾ ਵੂ’ (ਅਗਾਊਂ-ਅਨੁਭਵ) ਮਹਿਸੂਸ ਹੋ ਸਕਦਾ ਹੈ। ਇਹ ਸਮਝੌਤਾ ਪੱਛਮੀ ਏਸ਼ੀਆ ’ਚ ਪਾਕਿਸਤਾਨ ਦੇ ਰਣਨੀਤਕ ਯਤਨਾਂ ਦੇ ਇਕ ਲੰਬੇ ਅਤੇ ਕਾਫ਼ੀ ਹੱਦ ਤੱਕ ਤ੍ਰਾਸਦੀ ਭਰੇ ਇਤਿਹਾਸ ਦਾ ਇਕ ਨਵਾਂ ਅਧਿਆਏ ਹੈ। ਇਹ ਸੀਤ ਯੁੱਧ ਦੀਆਂ ਸਭ ਤੋਂ ਨੁਕਸਾਨਦੇਹ ਬਣਤਰਾਂ ਦੀ ਭਿਆਨਕ ਯਾਦ ਦਿਵਾਉਂਦਾ ਹੈ। ਇਸ ਦਾ ਜਨਮ ਰਾਸ਼ਟਰੀ ਹਿੱਤਾਂ ਦੇ ਕਿਸੇ ਸੁਭਾਵਕ ਸੰਗਮ ਤੋਂ ਨਹੀਂ, ਸਗੋਂ ਅਸੁਰੱਖਿਆ ਦੀ ਇਕ ਸਾਂਝੀ, ਹਾਲਾਂਕਿ ਵੱਖ-ਵੱਖ ਤਰ੍ਹਾਂ ਨਾਲ ਮਹਿਸੂਸ ਕੀਤੀ ਗਈ ਭਾਵਨਾ ਤੋਂ ਹੋਇਆ ਹੈ।

ਸਾਊਦੀ ਅਰਬ, ਇਕ ਸੋਧਵਾਦੀ ਈਰਾਨ ਅਤੇ ਬੇਚੈਨ ਹੂਤੀ ਵਿਦਰੋਹ ਦੇ ਵਿਰੁੱਧ ਰੋਕਥਾਮ ਚਾਹੁੰਦਾ ਹੈ। ਤੁਰਕੀ ਆਪਣੀਆਂ ਨਵ-ਓਟੋਮਨ ਇੱਛਾਵਾਂ ਨੂੰ ਪੂਰਾ ਕਰਦੇ ਹੋਏ, ਖਾੜੀ ’ਚ ਆਪਣੀ ਪਕੜ ਨੂੰ ਡੂੰਘਾ ਕਰਨਾ ਚਾਹੁੰਦਾ ਹੈ। ਪਾਕਿਸਤਾਨ, ਜੋ ਹਮੇਸ਼ਾ ਨਕਦੀ ਦੀ ਤੰਗੀ ਨਾਲ ਜੂਝ ਰਿਹਾ ਹੈ ਅਤੇ ਰਣਨੀਤਕ ਤੌਰ ’ਤੇ ਅਲੱਗ-ਥਲੱਗ ਹੈ, ਖਾੜੀ ਦੇ ਪੈਟਰੋ-ਡਾਲਰ ਅਤੇ ਵਿਸ਼ਵ ਮੰਚ ’ਤੇ ਪ੍ਰਾਸੰਗਿਕਤਾ ਦੀ ਨਵੀਂ ਭਾਵਨਾ ਦੀ ਤਲਾਸ਼ ’ਚ ਹੈ। ਫਿਰ ਵੀ, ਇਹੀ ਲੈਣ-ਦੇਣ ਵਾਲੀ ਨੀਂਹ ਠੀਕ ਉਹੀ ਕਾਰਨ ਹੈ, ਜਿਸ ਨੇ ਪਾਕਿਸਤਾਨ ਦੇ ਪਹਿਲਾਂ ਦੇ ਉੱਦਮਾਂ ਨੂੰ ਅਸਫਲ ਕਰ ਦਿੱਤਾ ਸੀ।

ਪਾਕਿਸਤਾਨ ਪੱਛਮੀ ਏਸ਼ੀਆ ਪ੍ਰਤੀ ਆਪਣੇ ਆਕਰਸ਼ਣ ਦੇ ਬਾਵਜੂਦ, ਖੇਤਰ ਦੀ ਮੁੱਖ ਸ਼ਕਤੀ ਗਤੀਸ਼ੀਲਤਾ ਤੋਂ ਮੌਲਿਕ ਤੌਰ ’ਤੇ ਵੱਖ ਹੈ। ਇਸ ਨੇ ਰਵਾਇਤੀ ਤੌਰ ’ਤੇ ਇਕ ਸ਼ੁੱਧ ਸੁਰੱਖਿਆ ਪ੍ਰਦਾਤਾ ਵਜੋਂ ਨਹੀਂ, ਸਗੋਂ ਪੱਛਮੀ ਰਣਨੀਤਕ ਪ੍ਰਾਜੈਕਟਾਂ ਲਈ ਇਕ ਲਾਂਚਪੈਡ ਵਜੋਂ ਕੰਮ ਕੀਤਾ ਹੈ।

ਫਰਵਰੀ 1955 ’ਚ, ਤੁਰਕ-ਇਰਾਕੀ ਬਗਦਾਦ ਸਮਝੌਤੇ ਨੇ ਮੱਧ ਪੂਰਬ ਸੰਧੀ ਸੰਗਠਨ (METO) ਦਾ ਨਿਰਮਾਣ ਕੀਤਾ। ਇਸ ਤੋਂ ਪਹਿਲਾਂ 1954 ’ਚ ਤੁਰਕ-ਪਾਕਿਸਤਾਨ ਰੱਖਿਆ ਸਮਝੌਤਾ ਹੋਇਆ ਸੀ, ਜਿਸ ’ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜ਼ਫਰੁੱਲਾ ਖਾਨ ਅਤੇ ਤੁਰਕੀ ਦੇ ਰਾਜਦੂਤ ਸੇਲਾਹਤਿਨ ਰੇਫੇਤ ਅਰਬੇਲ ਨੇ ਦਸਤਖ਼ਤ ਕੀਤੇ ਸਨ। ਇਹ ਵਿਵਸਥਾ, ਯੂ. ਕੇ., ਯੂ. ਐੱਸ. ਅਤੇ ਹਾਸ਼ਿਮੀਅਤ ਇਰਾਕ ਦੇ ਆਪਸੀ ਹਿੱਤਾਂ ’ਚੋਂ ਨਿਕਲ ਕੇ, ਤੁਰਕੀ ਤੋਂ ਪਾਕਿਸਤਾਨ ਤੱਕ ਫੈਲੇ ਕੰਟਰੋਲ ਦੀ ਇਕ ‘ਉੱਤਰੀ ਪਰਤ’ ਨੂੰ ਪੂਰਾ ਕਰਨ ਲਈ ਡਿਜ਼ਾਈਨ ਕੀਤੀ ਗਈ ਸੀ। ਇਸ ਤੋਂ ਬਾਅਦ ਅਪ੍ਰੈਲ ’ਚ ਯੂ. ਕੇ., ਸਤੰਬਰ ’ਚ ਪਾਕਿਸਤਾਨ ਅਤੇ ਨਵੰਬਰ ’ਚ ਈਰਾਨ METO ’ਚ ਸ਼ਾਮਲ ਹੋ ਗਏ। ਈਰਾਨ ਦੇ ਦਾਖਲੇ ਨੇ ਤੁਰਕੀ-ਇਰਾਕ-ਈਰਾਨ-ਪਾਕਿਸਤਾਨ ਲਾਈਨ ਦੇ ਨਾਲ ‘ਉੱਤਰੀ ਬੈਲਟ’ ਨੂੰ ਪੂਰਾ ਕੀਤਾ। 1958 ’ਚ ਇਰਾਕ ’ਚ ਜੁਲਾਈ ਕ੍ਰਾਂਤੀ ਤੋਂ ਬਾਅਦ, ਜਦੋਂ ਅਬਦ ਅਲ-ਕਰੀਮ ਕਾਸਿਮ ਦੀ ਅਗਵਾਈ ਵਾਲੀ ਸਰਕਾਰ ਨੇ ਸਮਝੌਤੇ ਤੋਂ ਨਾਂ ਵਾਪਸ ਲੈ ਲਿਆ, ਤਾਂ METO ਦਾ ਨਾਂ ਬਦਲ ਕੇ ਸੈਂਟਰਲ ਟ੍ਰੀਟੀ ਆਰਗੇਨਾਈਜ਼ੇਸ਼ਨ (CENTO) ਕਰ ਦਿੱਤਾ ਗਿਆ।

ਉਹੀ ਰਣਨੀਤਕ ਮ੍ਰਿਗਤ੍ਰਿਸ਼ਣਾ ਦੱਖਣੀ ਪੂਰਬੀ ਏਸ਼ੀਆ ’ਚ ਵੀ ਦਿਖਾਈ ਦਿੱਤੀ। 1954 ’ਚ ਹਿੰਦ-ਚੀਨ ’ਚ ਫਰਾਂਸੀਸੀ ਹਾਰ ਤੋਂ ਬਾਅਦ, ਵਾਸ਼ਿੰਗਟਨ ਖੇਤਰ ’ਚ ਸਾਮਵਾਦ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਉਤਸੁਕ ਸੀ। ਸਤੰਬਰ 1954 ’ਚ, ਪਾਕਿਸਤਾਨ ਸਮੇਤ 8 ਸਰਕਾਰਾਂ ਦੇ ਪ੍ਰਤੀਨਿਧੀਆਂ ਨੇ ਮਨੀਲਾ ’ਚ ਮੁਲਾਕਾਤ ਕੀਤੀ ਅਤੇ ਦੱਖਣੀ ਪੂਰਬੀ ਏਸ਼ੀਆ ਸੰਧੀ ਸੰਗਠਨ (SEATO) ਦਾ ਗਠਨ ਕੀਤਾ। ਦੱਖਣੀ ਪੂਰਬੀ ਏਸ਼ੀਆ ਨਾਲ ਪਾਕਿਸਤਾਨ ਦਾ ਕੋਈ ਸੰਬੰਧ ਨਹੀਂ ਸੀ, ਸਿਵਾਏ ਇਸ ਦੇ ਕਿ ਉਹ ਅਮਰੀਕਾ ਦਾ ਸੀਤ ਯੁੱਧ ਦਾ ਪਿਆਦਾ ਸੀ।

ਪਾਕਿਸਤਾਨ ਲਈ ਇਹ ਗੱਠਜੋੜ ਇਕ ਸਾਧਨ ਮਾਤਰ ਸੀ, ਜਿਸ ਦਾ ਉਦੇਸ਼ ਨਵੀਂ ਦਿੱਲੀ ਦੇ ਵਿਰੁੱਧ ਇਕ ਮਜ਼ਬੂਤ ਹੱਥ ਹਾਸਲ ਕਰਨਾ ਸੀ, ਜਿਸ ਨਾਲ ਉਨ੍ਹਾਂ ਪੱਛਮੀ ਤਾਕਤਾਂ ਲਈ ਉਸ ਦੀ ਹੋਂਦ ਦਾ ਕਾਰਨ ਹੀ ਖ਼ਤਮ ਹੋ ਗਿਆ, ਜਿਨ੍ਹਾਂ ਨੇ ਉਸ ਨੂੰ ਸਮਰਥਨ ਦਿੱਤਾ ਸੀ। ਪਾਕਿਸਤਾਨ ਦੇ ਅਯੂਬ ਖਾਨ, ਜੋ ਖੁਦ ਯੂ. ਐੱਸ.-ਪਾਕਿਸਤਾਨ ਸੰਬੰਧਾਂ ਦੇ ਸ਼ੁਰੂਆਤੀ ਵਾਸਤੂਕਾਰਾਂ ’ਚੋਂ ਇਕ ਸਨ, ਨੇ ਜਨਵਰੀ 1962 ’ਚ ਲੰਡਨ ’ਚ ‘ਦਿ ਡੇਲੀ ਟੈਲੀਗ੍ਰਾਫ਼’ ਨੂੰ ਕਿਹਾ ਸੀ ਕਿ ਪਾਕਿਸਤਾਨ ਦਾ CENTO ਅਤੇ SEATO ਤੋਂ ਵਿਸ਼ਵਾਸ ਉੱਠ ਰਿਹਾ ਹੈ।

ਇਨ੍ਹਾਂ ਗੱਠਜੋੜਾਂ ਨੇ 1965 ਅਤੇ 1971 ਦੇ ਯੁੱਧਾਂ ’ਚ ਕਿਸੇ ਵੀ ਸਮੂਹਿਕ ਸੁਰੱਖਿਆ ਵਿਵਸਥਾ ਦਾ ਕੰਮ ਨਹੀਂ ਕੀਤਾ। ਆਖਰੀ ਅਪਮਾਨ 1971 ’ਚ ਪਾਕਿਸਤਾਨ ਦੀ ਵੰਡ ਅਤੇ ਬੰਗਲਾਦੇਸ਼ ਦਾ ਜਨਮ ਸੀ। ਪਾਕਿਸਤਾਨ ਨੇ 1973 ’ਚ SEATO ਤੋਂ ਨਾਂ ਵਾਪਸ ਲੈ ਲਿਆ ਅਤੇ 1979 ’ਚ CENTO ਆਪਣੀ ਹੀ ਅਪ੍ਰਾਸੰਗਿਕਤਾ ਦੇ ਬੋਝ ਹੇਠ ਢਹਿ ਗਿਆ।

ਇਹੀ ਪੈਟਰਨ ਇਸਲਾਮੀ ਸਹਿਯੋਗ ਸੰਗਠਨ (OIC) ਨਾਲ ਦੁਹਰਾਉਂਦਾ ਹੋਇਆ ਪ੍ਰਤੀਤ ਹੁੰਦਾ ਹੈ। ਪਾਕਿਸਤਾਨ ਇਸ ਦੇ ਫੌਜੀਕਰਨ ਦਾ ਇਕ ਪ੍ਰਮੁੱਖ ਹਿੱਸਾ ਰਿਹਾ ਹੈ ਅਤੇ ਉਸ ਨੇ ਕਈ ਵਾਰ ਕਸ਼ਮੀਰ ਮੁੱਦੇ ਦਾ ਕੌਮਾਂਤਰੀਕਰਨ ਕਰਨ ਲਈ ਇਸ ਦੀ ਵਰਤੋਂ ਕੀਤੀ ਹੈ ਪਰ OIC ਕਦੇ ਵੀ ਇਕ ਵਿਵਹਾਰਕ ਰਣਨੀਤਕ ਗੱਠਜੋੜ ਲਈ ਸੁਭਾਵਕ ਤੌਰ ’ਤੇ ਉਚਿਤ ਨਹੀਂ ਰਿਹਾ ਕਿਉਂਕਿ ਇਸਲਾਮੀ ਦੇਸ਼ਾਂ ’ਚ ਕਈ ਅੰਦਰੂਨੀ ਅਸੰਤੋਸ਼ ਹਨ।

ਇਸੇ ਤਰ੍ਹਾਂ, ਜੁਲਾਈ 1964 ’ਚ CENTO (ਈਰਾਨ, ਤੁਰਕੀ ਅਤੇ ਪਾਕਿਸਤਾਨ) ਦੇ ਖੇਤਰੀ ਮੈਂਬਰਾਂ ਵਲੋਂ ਸਥਾਪਿਤ ਖੇਤਰੀ ਵਿਕਾਸ ਸਹਿਯੋਗ (RCD) ਦਾ ਉਦੇਸ਼ ਸਮਾਜਿਕ-ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨਾ ਸੀ ਪਰ ਵਿੱਤੀ, ਰਾਜਨੀਤਕ ਅਤੇ ਪ੍ਰਸ਼ਾਸਨਿਕ ਮੁਸ਼ਕਿਲਾਂ ਨੇ ਤਰੱਕੀ ਨੂੰ ਹੌਲੀ ਕਰ ਦਿੱਤਾ।

CENTO ਦੀ ਗਿਰਾਵਟ ਦੇ ਬਾਵਜੂਦ ਇਸ ਦਾ ਸਿਆਸੀ ਮਹੱਤਵ ਲਗਾਤਾਰ ਵਧਦਾ ਗਿਆ। ਇਹ ਪਛਾਣ ਕਰਦੇ ਹੋਏ ਕਿ RCD ਕੋਈ ਪ੍ਰਭਾਵਸ਼ਾਲੀ ਫੌਜੀ ਬਦਲ ਪ੍ਰਦਾਨ ਨਹੀਂ ਕਰ ਸਕਦਾ, ਈਰਾਨ ਅਤੇ ਤੁਰਕੀ ਨੇ ਅਜੇ ਵੀ CENTO ਨੂੰ ਮਹੱਤਵ ਦਿੱਤਾ। 12 ਅਸੰਤੋਸ਼ਜਨਕ ਸਾਲਾਂ ਤੋਂ ਬਾਅਦ, ਤਿੰਨ ਖੇਤਰੀ ਰਾਸ਼ਟਰ ਮੁਖੀਆਂ ਨੇ ਅਪ੍ਰੈਲ 1976 ’ਚ ਇਜ਼ਮਿਰ ’ਚ ਇਕ ਸਿਖਰ ਸੰਮੇਲਨ ਆਯੋਜਿਤ ਕੀਤਾ, ਜਿਸ ’ਚ 1964 ਦੇ ਐਲਾਨ ’ਚ ਸੋਧ ਕੀਤੀ ਗਈ। 1977 ’ਚ RCD ਲਈ ਕਾਨੂੰਨੀ ਢਾਂਚੇ ਵਜੋਂ ਇਜ਼ਮਿਰ ਸੰਧੀ ’ਤੇ ਦਸਤਖ਼ਤ ਕੀਤੇ ਗਏ। ਫਿਰ ਵੀ RCD ਅਸਫਲ ਰਿਹਾ ਅਤੇ 1985 ’ਚ ਉਸ ਨੂੰ ਇਕਨਾਮਿਕ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਲਈ ਰਸਤਾ ਛੱਡਣਾ ਪਿਆ।

CENTO ਅਤੇ SEATO ਦੇ ਭੂਤਾਂ ਨੂੰ ਬਾਹਰ ਕੱਢਣ ਨਾਲ 2025 ਦਾ ਸਾਊਦੀ-ਪਾਕਿਸਤਾਨ ਆਪਸੀ ਰੱਖਿਆ ਸਮਝੌਤਾ ਡੂੰਘਾਈ ਨਾਲ ਸਿੱਖਿਆਦਾਇਕ ਬਣ ਜਾਂਦਾ ਹੈ। ਰਿਆਦ ਲਈ ਇਕ ਪਾਕਿਸਤਾਨੀ ਪ੍ਰਮਾਣੂ ਛਤਰ ਦਾ ਵਿਸਥਾਰ ਕਰਨ ਵਜੋਂ ਪ੍ਰਚਾਰਿਤ, ਇਹ ਸਮਝੌਤਾ ਸਾਊਦੀ ਧਰਤੀ ’ਤੇ ਹੂਤੀ ਮਿਜ਼ਾਈਲ ਹਮਲਿਆਂ ਨੂੰ ਰੋਕਣ ’ਚ ਅਸਫਲ ਰਿਹਾ। ਜਦੋਂ ਈਰਾਨੀ ਮਿਜ਼ਾਈਲਾਂ ਨੇ ਪ੍ਰਿੰਸ ਸੁਲਤਾਨ ਏਅਰਬੇਸ ਅਤੇ ਰਿਆਦ ਹਵਾਈ ਅੱਡੇ ’ਤੇ ਹਮਲਾ ਕੀਤਾ ਅਤੇ ਜਦੋਂ 2026 ਦੇ ਸ਼ੁਰੂ ’ਚ ਰਾਸ ਤਾਨੁਰਾ ’ਚ ਅਰਾਮਕੋ ਰਿਫਾਇਨਰੀ ’ਤੇ ਹਮਲਾ ਹੋਇਆ, ਤਾਂ ਇਹ ਸਪੱਸ਼ਟ ਤੌਰ ’ਤੇ ਨਪੁੰਸਕ ਸੀ।

ਮੱਕਾ ਸਮਝੌਤਾ ਵੀ ਅੰਦਰੂਨੀ ਕਲੇਸ਼ ਤੋਂ ਮੁਕਤ ਨਹੀਂ ਹੈ। ਅਰਬ ਬਸੰਤ ਦੌਰਾਨ ਸ਼ੁਰੂ ’ਚ ਉਹ ਸੀਰੀਆ ’ਚ ਬਸ਼ਰ ਅਲ-ਅਸਦ ਦੇ ਵਿਰੁੱਧ ਇਕਜੁੱਟ ਸਨ, ਦੋਵਾਂ ਦੇਸ਼ਾਂ ਨੇ ਵੱਖ-ਵੱਖ ਅਸਦ-ਵਿਰੋਧੀ ਗੁੱਟਾਂ ਨੂੰ ਵਿੱਤੀ ਸਹਾਇਤਾ ਦਿੱਤੀ। ਹਾਲਾਂਕਿ, ਤੁਰਕੀ ਨੇ ਮੁਸਲਿਮ ਬ੍ਰਦਰਹੁੱਡ ਲਈ ਵੀ ਸਮਰਥਨ ਦਿਖਾਇਆ, ਜਿਸ ਦਾ ਸਾਊਦੀ ਅਰਬ ਨੇ ਵਿਰੋਧ ਕੀਤਾ, ਜਿਸ ਨਾਲ ਰਿਆਦ ’ਚ ਅਸਹਿਜ ਭਾਵਨਾ ਪੈਦਾ ਹੋਈ। 2013 ’ਚ, ਜਦੋਂ ਮਿਸਰ ’ਚ ਤਖਤਾਪਲਟ ਹੋਇਆ ਅਤੇ ਮੁਹੰਮਦ ਮੁਰਸੀ, ਜੋ ਮੁਸਲਿਮ ਬ੍ਰਦਰਹੁੱਡ ਦੇ ਮੈਂਬਰ ਅਤੇ ਮਿਸਰ ਦੇ ਤਤਕਾਲੀ ਰਾਸ਼ਟਰਪਤੀ ਸਨ, ਨੂੰ ਪ੍ਰੋ-ਸਾਊਦੀ ਅਬਦੇਲ ਫਤਹ ਅਲ-ਸਿਸੀ ਵਲੋਂ ਜਬਰੀ ਹਟਾ ਦਿੱਤਾ ਗਿਆ, ਤਾਂ ਤੁਰਕੀ ਨੇ ਇਸ ਕਦਮ ਦੀ ਨਿੰਦਾ ਕੀਤੀ।

ਪਾਕਿਸਤਾਨ ਆਪਣੀ ਪਾਸੋਂ, ਇਸ ਅਸਥਿਰ ਗਤੀਸ਼ੀਲਤਾ ’ਚ ਇਕ ਪੁਲ ਵਜੋਂ ਕੰਮ ਕਰਨ ਦੀ ਉਮੀਦ ’ਚ ਕਦਮ ਰੱਖ ਚੁੱਕਾ ਹੈ ਪਰ ਇਤਿਹਾਸ ਦੱਸਦਾ ਹੈ ਕਿ ਉਹ ਵਧੇਰੇ ਸੰਭਾਵਨਾ ਨਾਲ ਇਕ ‘ਵੇਜ’ (ਫੁੱਟ ਪਾਉਣ ਵਾਲਾ) ਬਣੇਗਾ। ਇਹ ਸਰਪ੍ਰਸਤਾਂ ਦੀ ਭਾਲ ’ਚ ਲੱਗਾ ਇਕ ਰਾਸ਼ਟਰ ਹੈ ਜੋ ਸੰਬੰਧ ਤੋਂ ਸਰੋਤਾਂ-ਵਿੱਤੀ ਸਹਾਇਤਾ, ਨਿਵੇਸ਼ ਅਤੇ ਡਿਪਲੋਮੈਟਿਕ ਸਮਰਥਨ-ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਅਸਲ, ਤਾਇਨਾਤ ਕਰਨ ਯੋਗ ਸੁਰੱਖਿਆ ਦੇ ਮਾਮਲੇ ’ਚ ਬਹੁਤ ਘੱਟ ਯੋਗਦਾਨ ਪਾਉਂਦਾ ਹੈ।

–ਮਨੀਸ਼ ਤਿਵਾੜੀ

  • Pakistan
  • Quagmire
  • Alliance

ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...

NEXT STORY

Stories You May Like

  • bail denied to accused of heroin smuggling
    ਪਾਕਿਸਤਾਨ ਤੋਂ ਹੈਰੋਇਨ ਸਮੱਗਲਿੰਗ ਅਤੇ ਅੱਤਵਾਦੀ ਫੰਡਿੰਗ ਦੇ ਮੁਲਜ਼ਮ ਦੀ ਜ਼ਮਾਨਤ ਖਾਰਜ
  • mecca pact
    ਪਾਕਿਸਤਾਨ 'ਚ ਵਧਦੀ ਬਗ਼ਾਵਤ ਅਤੇ ਅਫ਼ਗਾਨਿਸਤਾਨ ਨਾਲ ਤਣਾਅ ਨੇ 'ਮੱਕਾ ਸਮਝੌਤੇ' 'ਤੇ ਖੜ੍ਹੇ ਕੀਤੇ ਸਵਾਲ
  • imran khan  s sisters detained
    ਪਾਕਿਸਤਾਨ: ਇਮਰਾਨ ਖਾਨ ਦੀਆਂ ਭੈਣਾਂ ਉਜ਼ਮਾ ਅਤੇ ਨੂਰੀਨ 30 ਦਿਨਾਂ ਲਈ ਹਿਰਾਸਤ 'ਚ
  • fazilka drone recovered
    ਫਾਜ਼ਿਲਕਾ 'ਚ ਪਾਕਿਸਤਾਨ ਤੋਂ ਆਏ ਦੋ ਡਰੋਨ ਅਤੇ ਹੈਰੋਇਨ ਬਰਾਮਦ
  • asian games  indian women  s and men  s table tennis teams beat pak
    ਏਸ਼ੀਅਨ ਗੇਮਸ: ਭਾਰਤੀ ਮਹਿਲਾ ਅਤੇ ਪੁਰਸ਼ ਟੇਬਲ ਟੈਨਿਸ ਟੀਮਾਂ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ
  • houthis threaten
    'ਦੇਵਾਂਗੇ ਕਰਾਰਾ ਜਵਾਬ' , ਹੂਤੀਆਂ ਦੀ ਪਾਕਿਸਤਾਨ ਅਤੇ ਤੁਰਕੀ ਨੂੰ ਸਿੱਧੀ ਧਮਕੀ
  • credit access problem
    ਪਾਕਿਸਤਾਨ 'ਚ ਕ੍ਰੈਡਿਟ ਪਹੁੰਚ ਦੀ ਗੰਭੀਰ ਸਮੱਸਿਆ
  • airstrikes in afghanistan
    ਮਾਰ'ਤੇ 22 ਅੱਤਵਾਦੀ : ਪਾਕਿਸਤਾਨ ਦਾ ਵੱਡਾ ਬਿਆਨ
  • weather department issues major on punjab weather
    ਪੰਜਾਬ ਦੇ ਮੌਸਮ ਦੀ 8 ਅਕਤੂਬਰ ਤੱਕ ਨਵੀਂ ਅਪਡੇਟ ਜਾਰੀ! ਜਾਣੋ ਅਗਲੇ ਦਿਨਾਂ ਦਾ ਹਾਲ
  • asian games medal winning gurinder veer warm welcome at adampur airpor
    ਏਸ਼ੀਆਈ ਖੇਡਾਂ 'ਚ ਮੈਡਲ ਜਿੱਤਣ ਵਾਲੇ ਤੇਜ਼ ਦੌੜਾਕ ਗੁਰਿੰਦਰ ਵੀਰ ਦਾ ਆਦਮਪੁਰ...
  • dig navin singla reveals lpu student protest
    LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ...
  • hazoor jasdeep singh gill of dera beas has arrived in jalandhar
    ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
  • new revelation in lpu case viral boy climbed on mig 23 arrested in himachal
    LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕਤਲ
  • major accident on rama mandi flyover in jalandhar  death of a young man
    ਜਲੰਧਰ 'ਚ ਰਾਮਾਮੰਡੀ ਫਲਾਈਓਵਰ 'ਤੇ ਵੱਡਾ ਹਾਦਸਾ! ਨੌਜਵਾਨ ਦੀ ਦਰਦਨਾਕ ਮੌਤ
  • three accused arrested in the lpu violence case remanded to 3 day custody
    LPU ਹਿੰਸਾ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ 3 ਦਿਨ ਦੇ...
Trending
Ek Nazar
asian games 2026 if the india pakistan final is cancelled

Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

shots fired at a salon in pathankot

ਪਠਾਨਕੋਟ 'ਚ ਇਕ ਸੈਲੂਨ 'ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

shooting in amritsar  s bansawala bazaar

ਅੰਮ੍ਰਿਤਸਰ ਦੇ ਬਾਂਸਾਵਾਲਾ ਬਾਜ਼ਾਰ 'ਚ ਗੋਲੀਬਾਰੀ, ਤਾਬੜਤੋੜ ਫਾਇਰਿੰਗ ਕਰਕੇ ਫਰਾਰ...

ailway line resumes

ਚੱਕਰਵਾਤ ਨਾਲ ਨੁਕਸਾਨੀ ਗਈ ਕੋਲੰਬੋ-ਕੈਂਡੀ ਰੇਲਵੇ ਲਾਈਨ 10 ਮਹੀਨਿਆਂ ਬਾਅਦ ਬਹਾਲ

whittlesey hockey club

ਵਿਕਟੋਰੀਆ 'ਚ ਵਿੱਟਲਸੀ ਹਾਕੀ ਕਲੱਬ ਦੀ ਵੱਖਰੀ ਮਿਸਾਲ, ਬੱਚਿਆਂ ਨੂੰ ਬਿਨਾਂ ਫੀਸ...

pak force action

ਪਾਕਿਸਤਾਨ 'ਚ ਸੁਰੱਖਿਆ ਕਾਰਵਾਈ,  ਸੱਤ ਟੀਟੀਪੀ ਅੱਤਵਾਦੀ ਢੇਰ

flydubai incident

ਫਲਾਈਦੁਬਈ ਘਟਨਾ: ਪਾਇਲਟ ਹਮਲੇ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਉਪਾਵਾਂ ਦੀ ਨਵੇਂ...

new office for religious affairs

ਹੇਗਸੇਥ ਨੇ ਪੈਂਟਾਗਨ ਵਿਖੇ ਬਣਾਇਆ 'ਧਾਰਮਿਕ ਮਾਮਲਿਆਂ' ਦਾ ਨਵਾਂ ਦਫ਼ਤਰ

actress  spine  fracture  hospital

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

dengue outbreak

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ ; ਅਕਤੂਬਰ 'ਚ ਸਥਿਤੀ ਹੋਰ ਵਿਗੜਨ ਦੀ ਚੇਤਾਵਨੀ

flydubai un chief guterres

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਨੇ ਫਲਾਈਦੁਬਈ 'ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ

punjabi in italy

120 ਸਾਲਾਂ ਦੀ ਸੀਜੀਐਲ, ਹੁਣ ਪੰਜਾਬੀ ਮਜ਼ਦੂਰਾਂ ਵੱਲ ਕਦੋਂ ਮੁੜੇਗੀ : ਦੁਸਾਂਝ

powerhouse player joins team india

Team India 'ਚ ਧਾਕੜ ਖਿਡਾਰੀ ਦੀ ਐਂਟਰੀ ! ਚੰਡੀਗੜ੍ਹ 'ਚ ਹੋਵੇਗਾ ਤੀਜਾ ਵਨਡੇ...

these 4 zodiac signs will be lucky in october

ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...

survey on trump

ਜ਼ਿਆਦਾਤਰ ਅਮਰੀਕੀ ਵਧਦੀ ਮਹਿੰਗਾਈ ਲਈ ਟਰੰਪ ਨੂੰ ਜ਼ਿੰਮੇਵਾਰ ਠਰਿਹਾ ਰਹੇ :...

us secretary of defense pete hegseth announces

ਅਮਰੀਕੀ ਯੁੱਧ ਸਕੱਤਰ ਪੀਟ ਹੇਗਸੇਥ ਨੇ ਛੇ ਪ੍ਰਮੁੱਖ ਰਣਨੀਤਕ ਪਹਿਲਕਦਮੀਆਂ ਦਾ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • disappontment in youngsters
      ਨੌਜਵਾਨਾਂ ’ਚ ਪੈਦਾ ਹੋ ਰਹੀ ਨਿਰਾਸ਼ਾ ਦੇ ਪਿੱਛੇ ਅਸਲ ਕਾਰਕ
    • stray dogs have become a threat to public safety
      ‘ਲੋਕਾਂ ਦੀ ਸੁਰੱਖਿਆ ਲਈ’ ਖ਼ਤਰਾ ਬਣੇ ਆਵਾਰਾ ਕੁੱਤੇ!
    • don t make caste such a big deal
      ‘ਜਾਤੀ’ ਨੂੰ ਇੰਨਾ ਵੱਡਾ ਨਾ ਬਣਾਓ
    • hanuman ansh studios
      ਅਣਕਿਆਸੀ ਹਿੱਟ ‘ਹਨੂਮਾਨ ਅੰਸ਼’ ਤੋਂ ਬਾਅਦ ਸਟੂਡੀਓਜ਼ ਦਾ ਗੁਰੂਆਂ ’ਤੇ ਵਧਿਆ ਭਰੋਸਾ
    • bank strike canceled
      ਨਹੀਂ ਹੋਈ ਬੈਂਕ ਹੜਤਾਲ ...!
    • voter lists sir
      ਵੋਟਰ ਸੂਚੀ ਸਵੱਛ ਬਣਾਓ, ਪਰ ਯੋਗ ਵੋਟਰਾਂ ਦੇ ਨਾਂ ਨਾ ਹਟਾਓ
    • some indians abroad bringing disrepute
      ਵਿਦੇਸ਼ਾਂ ’ਚ ਬਣ ਰਹੇ ਕੁਝ ਭਾਰਤੀ ਬਦਨਾਮੀ ਦਾ ਕਾਰਨ!
    • india in un
      ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਲਈ ਭਾਰਤ ਨੂੰ ਮਜ਼ਬੂਤ ਕੂਟਨੀਤਕ ਯਤਨ ਕਰਨੇ ਹੋਣਗੇ
    • happy news
      ਅਜਿਹੀਆਂ ਖਬਰਾਂ ਕਿ ਮਨ ਖੁਸ਼ੀ ਨਾਲ ਭਰ ਜਾਵੇ
    • american social management and niagara falls view from chicago
      ਅਮਰੀਕੀ ਸਮਾਜਿਕ ਵਿਵਸਥਾ ਪ੍ਰਬੰਧਨ ਅਤੇ ਸ਼ਿਕਾਗੋ ਤੋਂ ਨਿਆਗਰਾ ਫਾਲਜ਼ ਦੇ ਦਰਸ਼ਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +