ਸੰਸਦ ਦਾ ਹਾਲ ਹੀ ’ਚ ਖਤਮ ਹੋਇਆ ਸਰਦ ਰੁੱਤ ਇਜਲਾਸ ਗੈਰ-ਉਤਪਾਦਕ ਅਤੇ ਇਕ ਸਾਲ ਤੋਂ ਵੱਧ ਸਮੇਂ ’ਚ ਸਭ ਤੋਂ ਘੱਟ ਅਸਰਦਾਰ ਰਿਹਾ। ਇਹ 25 ਨਵੰਬਰ ਤੋਂ 20 ਦਸੰਬਰ ਤੱਕ ਚੱਲਿਆ ਅਤੇ ਇਸ ’ਚ ਵਿਰੋਧ ਅਤੇ ਬਹਿਸ ਸਮੇਤ ਕਈ ਰੁਕਾਵਟਾਂ ਦੇਖੀਆਂ ਗਈਆਂ। ਵਿਰੋਧੀ ਧਿਰ ਖਾਸ ਤੌਰ ’ਤੇ ਅਡਾਣੀ ਮੁੱਦੇ ’ਤੇ ਚਰਚਾ ਕਰਨਾ ਚਾਹੁੰਦੀ ਸੀ ਜੋ ਆਪਣੇ ਨਿੱਜੀ ਸਵਾਰਥਾਂ ਕਾਰਨ ਮਹੱਤਵਪੂਰਨ ਜਨਤਕ ਹਿੱਤ ਦਾ ਮਾਮਲਾ ਹੈ।
ਨਾਲ ਹੀ ਇਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਭਾਰਤੀ ਇਤਿਹਾਸ ’ਚ ਇਕ ਅਤਿ ਸਨਮਾਨਿਤ ਵਿਅਕਤੀ ਡਾ. ਬੀ. ਆਰ. ਅੰਬੇਡਕਰ ਦੇ ਬਾਰੇ ’ਚ ਉਨ੍ਹਾਂ ਦੀਆਂ ਟਿੱਪਣੀਆਂ ਲਈ ਮੁਆਫੀ ਮੰਗਣ ਲਈ ਕਿਹਾ। ਇਸ ਇਜਲਾਸ ਦੌਰਾਨ ਲੋਕ ਸਭਾ ਨੇ 65 ਘੰਟੇ ਅਤੇ 15 ਮਿੰਟ ਗੁਆ ਦਿੱਤੇ ਜੋ 2024 ’ਚ ਸਭ ਤੋਂ ਵੱਧ ਹਨ। ਲੋਕ ਸਭਾ ਅਤੇ ਰਾਜ ਸਭਾ ’ਚ ਮੁਲਤਵੀ ਪ੍ਰਸਤਾਵਾਂ ਲਈ ਕਈ ਅਪੀਲਾਂ ਕੀਤੀਆਂ ਗਈਆਂ ਪਰ ਕੋਈ ਵੀ ਮਨਜ਼ੂਰ ਨਹੀਂ ਕੀਤੀ ਗਈ। ਇਹ ਨਿਯਮ ਸਦਨ ਨੂੰ ਡਾ. ਬੀ. ਆਰ. ਅੰਬੇਡਕਰ ’ਤੇ ਉਨ੍ਹਾਂ ਦੀਆਂ ਟਿੱਪਣੀਆਂ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਤੁਰੰਤ ਮਾਮਲਿਆਂ ਨੂੰ ਸੰਬੋਧਨ ਕਰਨ ਲਈ ਆਪਣੇ ਤੈਅ ਕਾਰੋਬਾਰ ਨੂੰ ਰੋਕਣ ਦੀ ਇਜਾਜ਼ਤ ਦਿੰਦਾ ਹੈ। ਸਰਦ ਰੁੱਤ ਇਜਲਾਸ ਦੌਰਾਨ ਸਿਰਫ 40.03 ਫੀਸਦੀ ਉਤਪਾਦਕਤਾ ਦੇ ਨਾਲ ਲੋਕ ਸਭਾ ਨੇ 5 ਬਿੱਲ ਪੇਸ਼ ਕੀਤੇ ਅਤੇ ਉਨ੍ਹਾਂ ’ਚੋਂ 4 ਨੂੰ ਪਾਸ ਕੀਤਾ। ਰਾਜ ਸਭਾ ਨੇ 3 ਬਿੱਲਾਂ ਨੂੰ ਮਨਜ਼ੂਰੀ ਦਿੱਤੀ।
ਸਰਦ ਰੁੱਤ ਇਜਲਾਸ ਦੌਰਾਨ ਕਰਦਾਤਿਆਂ ਦੇ 97,87,50,000 ਰੁਪਏ ਤੋਂ ਵੱਧ ਖਰਚ ਕੀਤੇ ਗਏ, ਜੋ ਗੈਰ-ਉਤਪਾਦਕ ਸ਼ਾਸਨ ਦੀ ਉੱਚ ਲਾਗਤ ਦੀ ਸਪੱਸ਼ਟ ਯਾਦ ਦਿਵਾਉਂਦਾ ਹੈ। ਸੰਸਦ ਦਾ ਇਜਲਾਸ ਚਲਾਉਣ ਦੀ ਲਾਗਤ ਪ੍ਰਤੀ ਮਿੰਟ 2.5 ਲੱਖ ਰੁਪਏ ਤੋਂ ਵੱਧ ਹੈ ਜਿਸ ਨੂੰ ਦੇਖ ਕੇ ਮੱਥੇ ਵੱਟ ਪੈ ਜਾਣਾ ਚਾਹੀਦਾ ਹੈ ਅਤੇ ਸਾਡੀਆਂ ਸੰਸਦੀ ਰਵਾਇਤਾਂ ਦਾ ਮੁੜ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਵਿਰੋਧੀ ਧਿਰ ਦੀ ਪੱਕੀ ਸ਼ਿਕਾਇਤ ਇਹ ਹੈ ਕਿ ਕੇਂਦਰ ਸੰਸਦੀ ਲੋਕਤੰਤਰ ਦੀ ਲਾਗਤ ’ਤੇ ਚਰਚਾ ਕਰਨ ਤੋਂ ਨਾਂਹ ਕਰਦਾ ਹੈ, ਜੋ ਆਕਾਸ਼ ਨੂੰ ਛੂਹ ਰਹੀ ਹੈ। ਪਿਛਲੇ 5 ਦਹਾਕਿਆਂ ਦੌਰਾਨ ਇਸ ’ਚ 100 ਗੁਣਾ ਤੋਂ ਵੱਧ ਦਾ ਵਾਧਾ ਹੋਇਆ ਹੈ। ਇਹ ਉੱਚ ਲਾਗਤ ਅਤੇ ਘੱਟ ਉਤਪਾਦਕਤਾ ਸੰਸਦੀ ਸੁਧਾਰਾਂ ਅਤੇ ਬਿਹਤਰ ਸ਼ਾਸਨ ਦੀ ਤੁਰੰਤ ਲੋੜ ਨੂੰ ਦਰਸਾਉਂਦੀ ਹੈ।
18ਵੀਂ ਲੋਕ ਸਭਾ ਕਈ ਮਾਮਲਿਆਂ ’ਚ ਵੱਖ ਹੈ। ਇਕ ਦਹਾਕੇ ’ਚ ਪਹਿਲੀ ਵਾਰ, ਸਾਡੇ ਕੋਲ ਇਕ ਅਧਿਕਾਰਕ ਵਿਰੋਧੀ ਧਿਰ ਦੇ ਨੇਤਾ (ਐੱਲ. ਓ. ਪੀ.) ਦੇ ਨਾਲ ਇਕ ਮਜ਼ਬੂਤ ਵਿਰੋਧੀ ਧਿਰ ਹੈ। ਸੰਸਦ ਦੇ ਅੰਦਰ ਅਤੇ ਬਾਹਰ ਪਾਰਟੀਆਂ ਵਿਚਾਲੇ ਕੜਵਾਹਟ ਵਧਦੀ ਜਾ ਰਹੀ ਹੈ। ਕੋਈ ਵੀ ਧਿਰ ਲਚੀਲੀ ਹੋਣ ਲਈ ਤਿਆਰ ਨਹੀਂ ਹੈ। ਸੰਸਦ ਦਾ ਅਨੁਸ਼ਾਸਨ, ਸ਼ਿਸ਼ਟਾਚਾਰ ਅਤੇ ਮਾਣ ਸਭ ਤੋਂ ਪਹਿਲਾਂ ਹੈ।
ਸੰਸਦੀ ਸੁਧਾਰਾਂ ਦੀ ਤੁਰੰਤ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਪੱਸ਼ਟ ਹੈ ਅਤੇ ਹੁਣ ਕਾਰਵਾਈ ਦੀ ਲੋੜ ਹੈ। ਉਦਾਹਰਣ ਲਈ ਸੰਸਦ ’ਚ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਅਤੇ ਵਿਰੋਧੀ ‘ਇੰਡੀਆ’ ਬਲਾਕ ਨੇ ਵਿਰੋਧ ਪ੍ਰਦਰਸ਼ਨ ਕੀਤਾ। ਭਾਜਪਾ ਸੰਸਦ ਮੈਂਬਰਾਂ ਨੇ ਕਾਂਗਰਸ ਪਾਰਟੀ ’ਤੇ ਬਾਬਾ ਸਾਹਿਬ ਡਾ. ਅੰਬੇਡਕਰ ਦਾ ‘ਅਪਮਾਨ’ ਕਰਨ ਦਾ ਦੋਸ਼ ਲਗਾਇਆ। ਓਧਰ ਰਾਹੁਲ ਗਾਂਧੀ ਅਤੇ ‘ਇੰਡੀਆ’ ਬਲਾਕ ਦੇ ਸੰਸਦ ਮੈਂਬਰਾਂ ਨੇ ਅੰਬੇਡਕਰ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ। ਇਸ ਮੁੱਦੇ ’ਤੇ ਵਧਦੇ ਸੰਘਰਸ਼ ਦੇ ਨਤੀਜੇ ਵਜੋਂ 2 ਲੋਕ ਜ਼ਖਮੀ ਹੋ ਗਏ ਅਤੇ ਪੁਲਸ ਵੀ ਸ਼ਾਮਲ ਹੋ ਗਈ। ਸਿਆਸੀ ਪਾਰਟੀਆਂ ਨੂੰ ਇਕ-ਦੂਸਰੇ ’ਤੇ ਦੋਸ਼ ਲਗਾਉਣ ਦੀ ਬਜਾਏ ਅੰਬੇਡਕਰ ਦੀ ਵਿਰਾਸਤ ਦਾ ਸਨਮਾਨ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ।
ਸੰਸਦੀ ਬਹਿਸ ਲਈ ਮੁਹੱਈਆ ਘਟਦਾ ਸਮਾਂ ਲੋਕਤੰਤਰ ਲਈ ਹਾਨੀਕਾਰਕ ਹੈ। ਵਿਰੋਧ, ਮੁਲਤਵੀ ਅਤੇ ਨਿਯਮਿਤ ਅਤੇ ਛੋਟੇ ਸੈਸ਼ਨਾਂ ਨੇ ਲਗਭਗ ਅੱਧੇ ਇਜਲਾਸਾਂ ਨੂੰ ਗੁਆ ਦਿੱਤਾ ਹੈ, ਜਦ ਕਿ ਸੰਸਦ ਮੈਂਬਰਾਂ ਨੂੰ ਕਾਨੂੰਨ ਦਾ ਨਿਰਮਾਤਾ ਕਿਹਾ ਜਾਂਦਾ ਹੈ, ਰੌਲੇ-ਰੱਪੇ ਵਿਚਾਲੇ ਲੋੜੀਂਦੀ ਚਰਚਾ ਤੋਂ ਬਿਨਾਂ ਬਿੱਲ ਪਾਸ ਕੀਤੇ ਗਏ ਹਨ। ਵਪਾਰ ਸਲਾਹਕਾਰ ਕਮੇਟੀ ਸੰਸਦ ਨੂੰ ਸਮੇਟਣ ’ਚ ਅਸਮਰੱਥ ਰਹੀ ਹੈ ਜੋ ਬਹਿਸ, ਚਰਚਾ ਅਤੇ ਅਸਹਿਮਤੀ ਲਈ ਇਕ ਮੰਚ ਹੈ ਪਰ ਰੁਕਾਵਟ ਲਈ ਨਹੀਂ। ਸੰਵਿਧਾਨ ਸਰਕਾਰ ਦੀਆਂ 3 ਸ਼ਾਖਾਵਾਂ ਸਥਾਪਿਤ ਕਰਦਾ ਹੈ ਵਿਧਾਇਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ।
ਵਿਧਾਇਕਾ ਕਾਨੂੰਨ ਬਣਾਉਂਦੀ ਹੈ, ਕਾਰਜਪਾਲਿਕਾ ਉਨ੍ਹਾਂ ਨੂੰ ਲਾਗੂ ਕਰਦੀ ਹੈ ਅਤੇ ਨਿਆਂਪਾਲਿਕਾ ਉਨ੍ਹਾਂ ਦੀ ਵਿਆਖਿਆ ਕਰਦੀ ਹੈ ਅਤੇ ਉਨ੍ਹਾਂ ਨੂੰ ਲਾਗੂ ਕਰਦੀ ਹੈ। ਨਿਆਂਪਾਲਿਕਾ ਆਜ਼ਾਦ ਹੈ, ਜਦ ਕਿ ਕਾਰਜਪਾਲਿਕਾ ਵਿਧਾਇਕਾ ਦੇ ਸਮਰਥਨ ’ਤੇ ਨਿਰਭਰ ਹੈ ਅਤੇ ਸੰਸਦ ਪ੍ਰਤੀ ਜਵਾਬਦੇਹ ਹੈ। ਸ਼ਾਸਨ ’ਚ ਪਾਰਦਰਸ਼ਿਤਾ ਯਕੀਨੀ ਕਰਨ ਲਈ ਬਹਿਸ, ਪ੍ਰਸ਼ਨਕਾਲ ਅਤੇ ਸੰਸਦੀ ਕਮੇਟੀਆਂ ਰਾਹੀਂ ਸਰਕਾਰ ਨੂੰ ਜਵਾਬਦੇਹ ਬਣਾਈ ਰੱਖਣ ’ਚ ਸੰਸਦ ਦੀ ਭੂਮਿਕਾ ਮਹੱਤਵਪੂਰਨ ਹੈ। ਸਰਕਾਰ ਤੋਂ ਜਾਣਕਾਰੀ ਹਾਸਲ ਕਰਨ ਅਤੇ ਕਮੀਆਂ ਨੂੰ ਦੱਸਣ ਲਈ ਪ੍ਰਸ਼ਨਕਾਲ ਜ਼ਰੂਰੀ ਹੈ। ਸੰਸਦੀ ਪ੍ਰਣਾਲੀ ਦੀ ਸਫਲਤਾ ਸਥਾਪਿਤ ਕਰਨ ਲਈ ਹੋਰ ਜ਼ਿਆਦਾ ਕੋਸ਼ਿਸ਼ਾਂ ਕੀਤੇ ਜਾਣ ਦੀ ਲੋੜ ਹੈ। ਵਿਆਪਕ ਅਤੇ ਫੌਰੀ ਸੰਸਦ ਸੁਧਾਰਾਂ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਪੱਸ਼ਟ ਹੈ ਅਤੇ ਕਾਰਵਾਈ ਦਾ ਸਮਾਂ ਹੁਣ ਆ ਗਿਆ ਹੈ।
ਸਥਾਈ ਆਰਥਿਕ ਵਿਕਾਸ ਯਕੀਨੀ ਕਰਨ ਲਈ ਆਰਥਿਕ ਸੁਧਾਰ ਜ਼ਰੂਰੀ ਹੈ। ਸੰਸਦ ਦੀ ਭੂਮਿਕਾ ਨਵੀਂ ਆਰਥਿਕ ਨੀਤੀ ਨਾਲ ਜੁੜੀ ਹੋਈ ਹੈ, ਜਿਸ ਨਾਲ ਸੂਬੇ ਦੀ ਭੂਮਿਕਾ ’ਚ ਭਾਰੀ ਕਮੀ ਆਉਣੀ ਚਾਹੀਦੀ ਹੈ। ਸੰਸਦ ਦੇ ਕੁਸ਼ਲ ਕੰਮਕਾਜ ਨੂੰ ਯਕੀਨੀ ਕਰਨ ਲਈ ਫਲੋਰ ਮੈਨੇਜਮੈਂਟ ਤਕਨੀਕਾਂ ਨੂੰ ਪੇਸ਼ੇਵਰ ਬਣਾਉਣਾ ਮਹੱਤਵਪੂਰਨ ਹੈ। ਜਦ ਕਿ ਅਸੀਂ ਪਿਛਲੇ 5 ਦਹਾਕਿਆਂ ਦੌਰਾਨ ਸੰਸਦ ਦੇ ਸਫਲ ਕੰਮਾਂ ’ਤੇ ਮਾਣ ਕਰਦੇ ਹਾਂ, ਸਮੇਂ ਦੀਆਂ ਬਦਲਦੀਆਂ ਲੋੜਾਂ ਲਈ ਸੰਸਦ ਦੀ ਲੋੜ ਹੈ। ਸਾਨੂੰ ਸਾਵਧਾਨੀ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਲੋੜੀਂਦੀਆਂ ਤਬਦੀਲੀਆਂ ’ਤੇ ਰਾਸ਼ਟਰੀ ਸਹਿਮਤੀ ਬਣਾਉਣੀ ਚਾਹੀਦੀ ਹੈ। ਆਖਿਰਕਾਰ, ਸੰਸਦ ਲੋਕਾਂ ਅਤੇ ਸਰਕਾਰ ਵਿਚਾਲੇ ਸੰਚਾਰ ਦੀ ਕੜੀ ਹੈ। ਇਸ ਦਾ ਹੱਲ ਸਿਹਤਮੰਦ ਸੰਸਦੀ ਰਵਾਇਤਾਂ ਨੂੰ ਅਪਣਾਉਣ ਅਤੇ ਸ਼ਿਸ਼ਟਾਚਾਰ ਬਣਾਈ ਰੱਖਣ ’ਚ ਹੀ ਹੈ।
-ਕਲਿਆਣੀ ਸ਼ੰਕਰ
ਡਾ. ਮਨਮੋਹਨ ਸਿੰਘ : ਸਾਰਿਆਂ ਦੇ ਮਨ ਨੂੰ ਮੋਹਿਆ
NEXT STORY