Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 30, 2026

    1:36:07 AM

  • balochistan mine workers

    Balochistan 'ਚ ਖ਼ੂਨੀ ਵਾਰਦਾਤ, ਹਮਲਾਵਰਾਂ ਨੇ 11...

  • administrative reshuffle in punjab 3 ias officers transferred

    ਵੱਡੀ ਖ਼ਬਰ : ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ ! 3...

  • raja warring statement

    ਕੈਪਟਨ ਦੀਆਂ ਸ਼ਾਹੀ ਆਦਤਾਂ ਕਾਰਨ ਪੰਜਾਬ 'ਚ ਕਾਂਗਰਸ...

  • punjab police asi

    ਪੰਜਾਬ ਪੁਲਸ ਦੇ ਮੁਲਾਜ਼ਮ ਦੀ ਡਿਊਟੀ ਦੌਰਾਨ ਹੋਈ ਮੌਤ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੁਝ ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ ਬਣ ਰਹੀਆਂ ਸਮੁੱਚੇ ਵਿਭਾਗ ਦੀ ਬਦਨਾਮੀ ਦਾ ਕਾਰਨ

BLOG News Punjabi(ਬਲਾਗ)

ਕੁਝ ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ ਬਣ ਰਹੀਆਂ ਸਮੁੱਚੇ ਵਿਭਾਗ ਦੀ ਬਦਨਾਮੀ ਦਾ ਕਾਰਨ

  • Edited By Harpreet Singh,
  • Updated: 25 Oct, 2024 01:59 AM
Blog
police crimes
  • Share
    • Facebook
    • Tumblr
    • Linkedin
    • Twitter
  • Comment

ਹਾਲਾਂਕਿ ਪੁਲਸ ਵਿਭਾਗ ’ਤੇ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਪੁਲਸ ਅਧਿਕਾਰੀਆਂ ਤੋਂ ਅਨੁਸ਼ਾਸਿਤ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਕੁਝ ਪੁਲਸ ਮੁਲਾਜ਼ਮ ਸੈਕਸ ਸ਼ੋਸ਼ਣ, ਰਿਸ਼ਵਤਖੋਰੀ ਅਤੇ ਨਸ਼ੇ ’ਚ ਖਰੂਦ ਕਰ ਕੇ ਆਲੋਚਨਾ ਦੇ ਪਾਤਰ ਅਤੇ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਜਿਸ ਦੀਆਂ ਪਿਛਲੇ 4 ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 24 ਜੂਨ ਨੂੰ ਸਾਨਪਾੜਾ (ਮੁੰਬਈ) ਪੁਲਸ ਦੇ ਇਕ ਕਾਂਸਟੇਬਲ ਦੇ ਵਿਰੁੱਧ ਆਪਣੇ ਥਾਣੇ ’ਚ ਹੀ ਤਾਇਨਾਤ ਵਿਆਹੁਤਾ ਮਹਿਲਾ ਕਾਂਸਟੇਬਲ ਨਾਲ ਵੱਖ-ਵੱਖ ਮੌਕਿਆਂ ’ਤੇ ਜਬਰ-ਜ਼ਨਾਹ ਕਰਨ, ਆਪਣੇ ਪਤੀ ਤੋਂ ਤਲਾਕ ਲੈਣ ਲਈ ਮਜਬੂਰ ਕਰਨ ਅਤੇ ਉਸ ਤੋਂ 19 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 13 ਜੁਲਾਈ ਨੂੰ ਅਕੋਲਾ (ਮਹਾਰਾਸ਼ਟਰ) ’ਚ ‘ਖਦਾਨ’ ਥਾਣੇ ਦੇ ਕਾਂਸਟੇਬਲ ਗਣੇਸ਼ ਪਾਟਿਲ ਨੂੰ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਆਪਣੇ ਸਾਥੀ ਪੁਲਸ ਮੁਲਾਜ਼ਮ ਨੂੰ ਅਸ਼ਲੀਲ ਅਤੇ ਜਾਤੀਸੂਚਕ ਸ਼ਬਦ ਕਹਿਣ, ਧਮਕਾਉਣ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ ’ਚ ਮੁਅੱਤਲ ਕਰ ਕੀਤਾ ਗਿਆ।

* 20 ਜੁਲਾਈ ਨੂੰ ਬੂੰਦੀ (ਰਾਜਸਥਾਨ) ਦੀ ਇਕ ਕਾਂਸਟੇਬਲ ਨੇ ਉਸੇ ਥਾਣੇ ਦੇ 2 ਪੁਲਸ ਮੁਲਾਜ਼ਮਾਂ ਵਿਰੁੱਧ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਦੀ ਸ਼ਿਕਾਇਤ ਦਰਜ ਕਰਵਾਈ।

* 7 ਸਤੰਬਰ ਨੂੰ ਚੇਨਈ (ਤਾਮਿਲਨਾਡੂ) ’ਚ ਆਪਣੀ 10 ਸਾਲਾ ਬੇਟੀ ਨਾਲ ਹੋਏ ਜਬਰ-ਜ਼ਨਾਹ ਦੀ ਸ਼ਿਕਾਇਤ ਕਰਨ ਪਹੁੰਚੇ ਜੋੜੇ ਦੀ ਇਕ ਮਹਿਲਾ ਪੁਲਸ ਇੰਸਪੈਕਟਰ ‘ਰਾਜੀ’ ਨੇ ਕੁੱਟਮਾਰ ਕਰ ਦਿੱਤੀ।

* 7 ਸਤੰਬਰ ਨੂੰ ਹੀ ਰਾਏਪੁਰ (ਛੱਤੀਸਗੜ੍ਹ) ਦੀ ‘ਚਾਂਦਖੁਰੀ ਪੁਲਸ ਅਕਾਦਮੀ’ ਵਿਚ ਤਾਇਨਾਤ ਕਾਂਸਟੇਬਲ ਚੰਦਰਮਣੀ ਸ਼ਰਮਾ ਨੂੰ ਵਕਾਲਤ ਦੀ ਪੜ੍ਹਾਈ ਕਰ ਰਹੀ ਇਕ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 19 ਸਤੰਬਰ ਨੂੰ ਪੁਰੀ (ਓਡਿਸ਼ਾ) ’ਚ ਵਿਆਹ ਦਾ ਝਾਂਸਾ ਦੇ ਕੇ ਇਕ ਔਰਤ ਨਾਲ ਜਬਰ-ਜ਼ਨਾਹ ਅਤੇ ਬਾਅਦ ’ਚ ਮੁੱਕਰ ਜਾਣ ਦੇ ਦੋਸ਼ ’ਚ ਗੋਵਿੰਦ ਚੰਦਰ ਸਾਹੂ ਨਾਂ ਦੇ ਪੁਲਸ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ।

* 27 ਸਤੰਬਰ ਨੂੰ ਜਹਾਂਗੀਰਾਬਾਦ (ਯੂ. ਪੀ.) ’ਚ ਪੀ. ਏ. ਸੀ. ਦੇ ਇਕ ਸਿਪਾਹੀ ਨੂੰ ਇਕ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਫੜਿਆ ਗਿਆ।

* 30 ਸਤੰਬਰ ਨੂੰ ਹਾਪੁੜ (ਯੂ. ਪੀ.) ’ਚ ਇਕ ਮੁਟਿਆਰ ਨੇ ‘ਨਾਗ ਸੇਨ’ ਨਾਂ ਦੇ ਦਾਰੋਗਾ ’ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ।

* 30 ਸਤੰਬਰ ਨੂੰ ਹੀ ਮੁੱਲਾਂਪੁਰ ਦਾਖਾ (ਲੁਧਿਆਣਾ, ਪੰਜਾਬ) ’ਚ ਤਾਇਨਾਤ ਐੱਸ. ਐੱਚ. ਓ. ਕੁਲਵਿੰਦਰ ਸਿੰਘ ਧਾਲੀਵਾਲ ਵਿਰੁੱਧ ਇਕ ਮਹਿਲਾ ਕਾਂਸਟੇਬਲ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ ਕੇ ਕਈ ਸਾਲਾਂ ਤੱਕ ਜਬਰ-ਜ਼ਨਾਹ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ’ਚ ਸਟੇਟ ਕ੍ਰਾਈਮ ਬ੍ਰਾਂਚ ਮੋਹਾਲੀ ਨੇ ਕੇਸ ਦਰਜ ਕੀਤਾ।

* 15 ਅਕਤੂਬਰ ਨੂੰ ਦਰਭੰਗਾ (ਬਿਹਾਰ) ’ਚ ਵਿਆਹ ਦਾ ਝਾਂਸਾ ਦੇ ਕੇ ਆਪਣੀ ਪ੍ਰੇਮਿਕਾ ਦੇ ਨਾਲ ਤਿੰਨ ਸਾਲ ਤੱਕ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਫਰਾਰ ਚੱਲ ਰਹੇ ਸਿਪਾਹੀ ਨੂੰ ‘ਲਹੇਰਿਆ ਸਰਾਏ’ ਥਾਣਾ ਦੀ ਪੁਲਸ ਨੇ ਗ੍ਰਿਫਤਾਰ ਕੀਤਾ।

* 21 ਅਕਤੂਬਰ ਨੂੰ ਦਿੱਲੀ ’ਚ ਹੋਈ ਡਕੈਤੀ ਦੇ ਇਕ ਮਾਮਲੇ ’ਚ ਮੇਰਠ ’ਚ ਟ੍ਰੈਫਿਕ ਪੁਲਸ ਦੇ ਹੈੱਡਕਾਂਸਟੇਬਲ ਬੀਰ ਸਿੰਘ ਦੇ ਘਰ ’ਤੇ ਛਾਪੇਮਾਰੀ ਦੌਰਾਨ 28 ਲੱਖ ਰੁਪਏ ਬਰਾਮਦ ਕੀਤੇ ਗਏ।

* 22 ਅਕਤੂਬਰ ਨੂੰ ਬਟਾਲਾ (ਪੰਜਾਬ) ਦੇ ਅਧੀਨ ਦਿਆਲਗੜ੍ਹ ਪੁਲਸ ਚੌਕੀ ’ਚ ਤਾਇਨਾਤ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਸ਼ਿਕਾਇਤਕਰਤਾ ਤੋਂ 2000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ।

* 23 ਅਕਤੂਬਰ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ, ਜੈਪੁਰ (ਰਾਜਸਥਾਨ) ਦੀ ਟੀਮ ਨੇ ਪੁਲਸ ਥਾਣਾ ‘ਖੋਨਾਗੋਰਿਆਨ’ ਜੈਪੁਰ ਕਮਿਸ਼ਨਰੇਟ ਦੇ ਸਹਾਇਕ ਪੁਲਸ ਇੰਸਪੈਕਟਰ ਬਲਬੀਰ ਸਿੰਘ ਅਤੇ ਉਸ ਦੇ ਦਲਾਲ ਨੂੰ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।

* 23 ਅਕਤੂਬਰ ਨੂੰ ਹੀ ਮੋਗਾ (ਪੰਜਾਬ) ਦੇ ਥਾਣਾ ਕੋਟ ਈਸੇ ਖਾਂ ’ਚ ਤਾਇਨਾਤ ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ ਗਰੇਵਾਲ ਤੋਂ ਇਲਾਵਾ ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ (ਕੋਟ ਈਸੇ ਖਾਂ) ਅਤੇ ਮੁੱਖ ਮੁਨਸ਼ੀ ਰਾਜਪਾਲ ਸਿੰਘ (ਪੁਲਸ ਚੌਕੀ ਬਲਖੰਡੀ) ਦੇ ਵਿਰੁੱਧ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅਪਰਾਧੀਆਂ ਨੂੰ ਫੜਨ ਦੀ ਬਜਾਏ ਅੱਜ ਕੁਝ ਪੁਲਸ ਮੁਲਾਜ਼ਮ ਖੁਦ ਕਈ ਤਰ੍ਹਾਂ ਦੇ ਅਪਰਾਧਾਂ ’ਚ ਸ਼ਾਮਲ ਪਾਏ ਜਾ ਰਹੇ ਹਨ।

ਇਸ ਲਈ ਅਜਿਹਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ ਕਿਉਂਕਿ ਇਸ ਕਿਸਮ ਦਾ ਲਾਪ੍ਰਵਾਹੀਪੂਰਨ ਅਤੇ ਗਲਤ ਆਚਰਣ ਸਮੁੱਚੇ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਿਹਾ ਹੈ।

–ਵਿਜੇ ਕੁਮਾਰ

  • Police
  • Crimes
  • FIR
  • Department

ਔੌਰੰਗਜ਼ੇਬ ਦੀ ਵਿਰਾਸਤ ਇਕ ਗੁੰਝਲਦਾਰ ਤੇ ਵਿਵਾਦਗ੍ਰਸਤ ਅਧਿਆਏ

NEXT STORY

Stories You May Like

  • taj mahal  monkeys  attack  foreign tourists  security  agra
    ਤਾਜ ਮਹਿਲ 'ਤੇ ਹੁੰਦਾ ਜਾ ਰਿਹੈ ਬਾਂਦਰਾਂ ਦਾ ਕਬਜ਼ਾ ! ਪ੍ਰਸ਼ਾਸਨ ਦੀਆਂ ਤਮਾਮ ਕੋਸ਼ਿਸ਼ਾਂ ਹੋ ਰਹੀਆਂ ਨਾਕਾਮ
  • 4 lakh people  including 34 000 chemists and employees
    34 ਹਜ਼ਾਰ ਕੈਮਿਸਟਾਂ ਤੇ ਮੁਲਾਜ਼ਮਾਂ ਸਮੇਤ 4 ਲੱਖ ਲੋਕ ਕਰਨਗੇ ਚੋਣਾਂ ਦਾ ਬਾਈਕਾਟ, ਦਿੱਤੀ ਵੱਡੀ ਚਿਤਾਵਨੀ
  • wedding season  traffic jams
    ਵਿਆਹਾਂ ਦਾ ਸੀਜ਼ਨ ਸ਼ੁਰੂ; ਟ੍ਰੈਫਿਕ ਕਾਰਨ ਜਾਮ ਹੋਣਗੀਆਂ ਦੱਖਣੀ ਦਿੱਲੀ ਦੀਆਂ ਮੁੱਖ ਸੜਕਾਂ
  • salary employee officer
    ਪੰਜਾਬ : ਤਨਖ਼ਾਹ ’ਚੋਂ 2,000 ਰੁਪਏ ਕਟੌਤੀ ਦਾ ਫ਼ੈਸਲਾ, ਇਨ੍ਹਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਵਧੀ ਚਿੰਤਾ
  • boy arrested in banga
    ਨਸ਼ੇ ਦਾ ਸੇਵਨ ਕਰਦਾ ਨੌਜਵਾਨ ਚੜ੍ਹਿਆ ਪੁਲਸ ਅੜਿੱਕੇ, ਮਾਮਲਾ ਦਰਜ
  • severe cold to grip punjab in the coming days
    ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਪਵੇਗੀ ਕੜਾਕੇ ਦੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
  • motorcycle hits tree after losing balance  man dies
    ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਦਰੱਖਤ ਨਾਲ ਵੱਜਾ, ਵਿਅਕਤੀ ਦੀ ਮੌਤ
  • woman arrested in connection with the death of a young man
    ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਔਰਤ ਗ੍ਰਿਫ਼ਤਾਰ
  • two boys from punjab become officers in the indian navy
    ਪੰਜਾਬ ਦੇ 2 ਨੌਜਵਾਨਾਂ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ 'ਚ ਬਣੇ ਅਧਿਕਾਰੀ
  • dgp punjab statement
    ਪੰਜਾਬ 'ਚ ਵੱਡਾ ਅੱਤਵਾਦੀ ਹਮਲਾ ਟਲ਼ਿਆ! ਹੈਂਡ ਗ੍ਰਨੇਡਾਂ ਸਣੇ ਫੜੇ ਗਏ ਅੱਤਵਾਦੀ
  • three robberies arrested in jalandhar
    ਜਲੰਧਰ 'ਚ ਲੁੱਟਾਂ-ਖੋਹਾਂ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ, ਪਛਾਣ ਲੁਕਾਉਣ ਲਈ...
  • cp gurpreet singh bhullar action mode visits several police stations
    ਚਾਰਜ ਸੰਭਾਲਦੇ ਹੀ ਐਕਸ਼ਨ ਮੋਡ 'ਚ ਆਏ CP ਗੁਰਪ੍ਰੀਤ ਸਿੰਘ ਭੁੱਲਰ! ਕਈ ਥਾਣਿਆਂ ਦਾ...
  • strict action by jalandhar police
    ਜਲੰਧਰ ਪੁਲਸ ਦੀ ਸਖ਼ਤੀ, ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਮਾੜੇ ਅਨਸਰਾਂ ਦੇ...
  • girl brutally beaten up in dakoha  video goes viral on social media
    ਦਕੋਹਾ ’ਚ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ! ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
  • liquor seized from a house in gandhi camp
    ਜਲੰਧਰ ਦੇ ਗਾਂਧੀ ਕੈਂਪ 'ਚ ਪੁਲਸ ਦੀ ਰੇਡ, ਘਰ ਵਿਚੋਂ 9 ਪੇਟੀਆਂ ਸ਼ਰਾਬ ਦੀਆਂ ਬਰਾਮਦ
  • ladies   gymkhana club elections
    ਲੇਡੀਜ਼ ਜਿਮਖਾਨਾ ਕਲੱਬ ਚੋਣ: 80 ਫ਼ੀਸਦੀ ਹਾਜ਼ਰੀ ਦੀ ਸ਼ਰਤ ਹਟਾਉਣ ਦੇ ਫ਼ੈਸਲੇ...
Trending
Ek Nazar
pushpa fame director cried after watching the film lost the bet of rs 1 crore

ਫਿਲਮ ਵੇਖਦੇ ਹੀ ਰੋ ਪਿਆ 'ਪੁਸ਼ਪਾ' ਫੇਮ ਡਾਇਰੈਕਟਰ ! ਹਾਰ ਗਿਆ 1 ਕਰੋੜ ਦੀ ਸ਼ਰਤ,...

famous singer passes away in america

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕ ਦਾ ਅਮਰੀਕਾ 'ਚ ਹੋਇਆ ਦਿਹਾਂਤ

voting begins in spain

ਸਪੇਨ 'ਚ ਰਿਹਾਇਸ਼ੀ ਸੰਕਟ ਅਤੇ ਸੱਜੇ-ਪੱਖੀਆਂ ਦੇ ਵਧਦੇ ਪ੍ਰਭਾਵ ਵਿਚਕਾਰ ਵੋਟਿੰਗ...

building collapse in karachi

ਕਰਾਚੀ 'ਚ ਛੇ ਮੰਜ਼ਿਲਾ ਇਮਾਰਤ ਡਿੱਗੀ, ਮ੍ਰਿਤਕਾਂ ਦੀ ਗਿਣਤੀ 15 ਹੋਈ

vote favors ending   nuclear free homeland   policy

ਤਾਈਵਾਨ: 'ਪ੍ਰਮਾਣੂ-ਮੁਕਤ ਹੋਮਲੈਂਡ' ਨੀਤੀ ਖਤਮ ਕਰਨ ਦੇ ਪੱਖ 'ਚ ਵੋਟ

incident near school

ਅਫਗਾਨਿਸਤਾਨ 'ਚ ਸਕੂਲ ਨੇੜੇ ਹੋਏ ਧਮਾਕਾ : ਮ੍ਰਿਤਕਾਂ ਦੀ ਗਿਣਤੀ 22 ਹੋਈ, 147...

selfie maine le li aaj  fame dhinchak pooja becomes a mother

"ਸੈਲਫੀ ਮੈਨੇ ਲੇ ਲੀ ਆਜ" ਫੇਮ ਢਿੰਚੈਕ ਪੂਜਾ ਦੇ ਘਰ ਗੂੰਜੀ ਕਿਲਕਾਰੀ, ਦਿਖਾਈ...

education in pakistan

ਪਾਕਿਸਤਾਨ 'ਚ  ਹਰ ਤੀਜਾ ਬੱਚਾ ਸਕੂਲ ਤੋਂ ਵਾਂਝਾ, ਤੰਬੂ ਹੇਠ ਪੜ੍ਹਨ ਲਈ ਮਜ਼ਬੂਰ

liberals return in victoria

ਵਿਕਟੋਰੀਆ ’ਚ ਲਿਬਰਲਾਂ ਦੀ ਵਾਪਸੀ; ਜੈੱਸ ਵਿਲਸਨ ਸਾਂਭਣਗੇ ਸੂਬੇ ਦੀ ਕਮਾਨ

sapna choudhary removed the tattoo of her husband s name from her arm

ਤਲਾਕ ਦੀ ਪੁਸ਼ਟੀ ਮਗਰੋਂ ਸਪਨਾ ਚੌਧਰੀ ਦਾ ਵੱਡਾ ਕਦਮ, ਬਾਂਹ ਤੋਂ ਮਿਟਾਇਆ ਪਤੀ ਦੇ...

imran khan  s release

ਇਮਰਾਨ ਖਾਨ ਦੀ ਰਿਹਾਈ ਅਤੇ ਸਿਹਤ 'ਤੇ ਪਾਕਿਸਤਾਨ 'ਚ ਸਿਆਸੀ ਤਣਾਅ; ਕੀਤਾ ਸੁਪਰੀਮ...

famous actor ties the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਅਦਾਕਾਰ ! ਜਾਣੋ ਕੌਣ ਬਣੀ ਹਮਸਫ਼ਰ

taiwan  s local elections

ਤਾਈਵਾਨ ਦੀਆਂ ਸਥਾਨਕ ਚੋਣਾਂ 'ਚ ਵਿਰੋਧੀ ਪਾਰਟੀ ਦਾ ਕੰਟਰੋਲ ਬਰਕਰਾਰ

gold silver price

ਸੋਨਾ 68,000 ਰੁਪਏ ਅਤੇ ਚਾਂਦੀ 2.67 ਲੱਖ ਰੁਪਏ ਹੋਈ ਸਸਤੀ ! ਵੇਖੋ 24k 10 ਗ੍ਰਾਮ...

purse containing gold jewellery and cash stolen at a wedding event

ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...

soldiers discover maoists treasure buried in the ground

4,29,00,000 ਦਾ Gold, 24,00,000 ਦਾ ਕੈਸ਼ ! ਫੌਜੀਆਂ ਨੂੰ ਮਿਲਿਆ ਜ਼ਮੀਨ 'ਚ...

inmate beaten up in kapurthala central jail admitted to civil hospital

ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ

famous tv industry couple shares good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਜਲਦ ਬਣਨਗੇ Parents

Daily Horoscope
    Previous Next
    • ਬਲਾਗ ਦੀਆਂ ਖਬਰਾਂ
    • india alliance campaign
      ਇੰਡੀਆ ਗੱਠਜੋੜ ਨੂੰ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਦਾ ਸਹਾਰਾ
    • bribery  on the rise  in the country
      ‘ਦੇਸ਼ ’ਚ ਵਧਦੀ ਜਾ ਰਹੀ’ ਰਿਸ਼ਵਤਖੋਰੀ!
    • air pollution
      ਵਾਹਨਾਂ ਕਾਰਨ ਹੋਣ ਵਾਲਾ ਹਵਾ ਪ੍ਰਦੂਸ਼ਣ ਸਿਰਫ ਟ੍ਰੈਫਿਕ ਚਲਾਨਾਂ ਨਾਲ ਨਹੀਂ ਰੁਕੇਗਾ
    • why do some people keep finding faults in others
      ਦੂਸਰਿਆਂ ’ਚ ਕਮੀਆਂ ਕਿਉਂ ਕੱਢਦੇ ਰਹਿੰਦੇ ਨੇ ਕੁਝ ਲੋਕ?
    • the akali bjp alliance and the importance of national unity
      ਅਕਾਲੀ-ਭਾਜਪਾ ਗੱਠਜੋੜ ਅਤੇ ਕੌਮੀ ਏਕਤਾ ਦੀ ਅਹਿਮੀਅਤ
    • will the congress learn lessons from its mistakes of 2012 and 2022
      ਕੀ ਕਾਂਗਰਸ 2012 ਅਤੇ 2022 ਦੀਆਂ ਆਪਣੀਆਂ ਗਲਤੀਆਂ ਤੋਂ ਸਬਕ ਸਿੱਖੇਗੀ?
    • the cycle of violence  sexual abuse  and suicides among prisoners
      ‘ਜੇਲ੍ਹਾਂ ’ਚ ਕੈਦੀਆਂ ਵਿਚਾਲੇ ਮਾਰਕੁੱਟ, ਜਿਨਸੀ ਸ਼ੋਸ਼ਣ’ ਖ਼ੁਦਕੁਸ਼ੀਆਂ ਆਦਿ ਦਾ...
    • new wave in kashmir
      ਅੱਤਵਾਦ ’ਤੇ ਸ਼ਿਕੰਜਾ ਅਤੇ ਕਸ਼ਮੀਰ ’ਚ ਬਦਲਾਅ ਦੀ ਨਵੀਂ ਲਹਿਰ
    • free ration scheme
      ਮੁਫ਼ਤ ਰਾਸ਼ਨ ਯੋਜਨਾ ਨੂੰ ਸੁਚਾਰੂ ਬਣਾਉਣ ਦੀ ਲੋੜ
    • baba sahib constitution
      ਬਾਬਾ ਸਾਹਿਬ ਦੇ ਸੰਵਿਧਾਨ ਤੋਂ ਵਿਕਸਿਤ ਭਾਰਤ ਤੱਕ, ਮੋਦੀ ਸਰਕਾਰ ਦੀ ਵਚਨਬੱਧਤਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +