Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 04, 2026

    11:26:34 PM

  • big news from jalandhar

    ਜਲੰਧਰ ਤੋਂ ਵੱਡੀ ਖਬਰ: ਐਕਸਾਈਜ਼ ਟੀਮ ਤੇ ਨਸ਼ਾ ਤਸਕਰ...

  • big regarding weather in punjab

    ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ...

  • several restrictions imposed in gurdaspur district

    ਗੁਰਦਸਾਪੁਰ ਵਾਸੀ ਦੇਣ ਧਿਆਨ, ਤੁਹਾਡੇ ਜ਼ਿਲ੍ਹੇ 'ਚ...

  • air india s gift to passengers

    ਏਅਰ ਇੰਡੀਆ ਦਾ ਯਾਤਰੀਆਂ ਨੂੰ ਤੋਹਫਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜਨ-ਸਿਹਤ ਹੈ ਸਭ ਤੋਂ ਅਹਿਮ ਕੜੀ

BLOG News Punjabi(ਬਲਾਗ)

ਜਨ-ਸਿਹਤ ਹੈ ਸਭ ਤੋਂ ਅਹਿਮ ਕੜੀ

  • Updated: 08 Sep, 2021 03:22 AM
Blog
public health is the most important link
  • Share
    • Facebook
    • Tumblr
    • Linkedin
    • Twitter
  • Comment

ਰਾਮ ਸਵਰੂਪ ਗੁਪਤਾ 
26 ਨਵੰਬਰ, 1949 ਨੂੰ ਅਸੀਂ ਭਾਰਤ ਵਾਸੀਆਂ ਨੇ ਆਪਣੇ ਸਾਰੇ ਨਾਗਰਿਕਾਂ ਲਈ ‘ਸਮਾਜਿਕ ਨਿਆਂ’ ਯਕੀਨੀ ਬਣਾਉਣ ਦਾ ਸੰਕਲਪ ਲਿਆ ਸੀ। ਇਹ ਦ੍ਰਿੜ੍ਹ ਸੰਕਲਪ ਸਾਡੇ ਆਜ਼ਾਦੀ ਸੰਗ੍ਰਾਮ ’ਚ ਨਿਰੰਤਰ ਅੰਤਰ–ਨਿਹਿਤ ਸੀ ਤੇ ਇਹ ਸੰਵਿਧਾਨ ਸਭਾ ’ਚ ਮੌਜੂਦ ਸਾਡੇ ਸਿਆਸੀ ਆਗੂਆਂ ਦੇ ਨਜ਼ਰੀਏ ਦਾ ਸਪੱਸ਼ਟ ਪ੍ਰਮਾਣ ਹੈ। ਹੁਣ ਜਦੋਂ ਅਸੀਂ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ’ਚ ਦਾਖ਼ਲ ਹੋ ਗਏ ਹਾਂ, ਤਾਂ ਸਾਨੂੰ ਖ਼ੁਦ ਨੂੰ ਜਵਾਬਦੇਹ ਜ਼ਰੂਰ ਬਣਾਉਣਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਦੀ ਉਚਿਤਤਾ ਉੱਤੇ ਡੂੰਘਾ ਚਿੰਤਨ ਕਰਨਾ ਚਾਹੀਦਾ ਹੈ।

ਬਸਤੀਵਾਦੀ ਹਕੂਮਤ ਦੌਰਾਨ ‘ਜਨ–ਸਿਹਤ’ ਇਕ ਅੱਖੋਂ-ਪਰੋਖੇ ਕੀਤਾ ਵਿਸ਼ਾ ਸੀ ਤੇ ‘ਵਿਦੇਸ਼ੀ ਖੇਤਰ’ ਦੀ ਧਾਰਨਾ ਭਾਰੂ ਸੀ; ਜਿਸ ਅਧੀਨ ਕੇਵਲ ਯੂਰਪੀਅਨ ਭਾਈਚਾਰਾ, ਅਧਿਕਾਰੀ ਤੇ ਫ਼ੌਜੀ ਹੀ ਮੈਡੀਕਲ ਸਹੂਲਤਾਂ ਦਾ ਫ਼ਾਇਦਾ ਲੈ ਸਕਦੇ ਸਨ। ਇਸ ਤੋਂ ਇਲਾਵਾ ਸਿਹਤ ਸੇਵਾ ਮੁੱਖ ਤੌਰ ’ਤੇ ਬ੍ਰਿਟਿਸ਼ ਸਰਕਾਰ ਦੇ ਪ੍ਰਸ਼ਾਸਨਿਕ ਭਾਗਾਂ (ਪ੍ਰੈਜ਼ੀਡੈਂਸੀ ਟਾਊਨ) ਦੇ ਆਲ਼ੇ-ਦੁਆਲ਼ੇ ਹੀ ਕੇਂਦ੍ਰਿਤ ਰਹਿੰਦੀ ਸੀ ਅਤੇ ਦਿਹਾਤੀ ਆਬਾਦੀ ਦੀ ਪਹੁੰਚ ਤੋਂ ਪਰ੍ਹਾਂ ਹੁੰਦੀ ਸੀ।

ਉਂਝ ਤਾਂ ਬ੍ਰਿਟਿਸ਼ ਹਮਲਾਵਰਾਂ ਦਾ ਮਕਸਦ ਮੂਲ ਨਿਵਾਸੀਆਂ ਨੂੰ ਸੱਭਿਅਕ ਬਣਾਉਣਾ ਸੀ ਪਰ ਉਹ ਉਸ ਮਹਾਨ ਭਾਰਤੀ ਰਵਾਇਤੀ ਦਰਸ਼ਨ ਤੋਂ ਅਣਜਾਣ ਸਨ, ਜਿਸ ’ਚ ਕਿਹਾ ਗਿਆ ਹੈ ਕਿ ਸਿਹਤ ਬਿਹਤਰ ਜ਼ਿੰਦਗੀ ਦੀ ਪਹਿਲੀ ਸ਼ਰਤ ਹੈ’, ਜਿਵੇਂ ਕਿ ਸ਼੍ਰੀ ਐੱਚ. ਵੀ. ਕਾਮਥ ਨੇ ਵੀ ਸੰਵਿਧਾਨ ਸਭਾ ’ਚ ਲਗਾਤਾਰ ਹੋਣ ਵਾਲੀ ਬਹਿਸ ਦੌਰਾਨ ਆਖਿਆ ਸੀ।

ਨਹਿਰੂ ਰਿਪੋਰਟ (1928), ਕਰਾਚੀ ਮਤਾ (1931), ਗਾਂਧੀਵਾਦੀ ਸੰਵਿਧਾਨ (1946) ਅਤੇ ਸਮਾਜਵਾਦੀ ਪਾਰਟੀ ਦਾ ਖਰੜਾ ਸੰਵਿਧਾਨ (1948) ’ਚ ਵੀ ‘ਜਨ-ਸਿਹਤ’ ਨਾਲ ਸਬੰਧਿਤ ਅਧਿਕਾਰਾਂ ਦੀ ਵਕਾਲਤ ਕੀਤੀ ਗਈ। ਭਾਰਤੀ ਸੰਵਿਧਾਨ ਵੀ ਸਰਕਾਰ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ (ਧਾਰਾ 47) ਅਧੀਨ ਜਨ–ਸਿਹਤ ਨੂੰ ਸਰਕਾਰ ਦਾ ਬੁਨਿਆਦੀ ਫ਼ਰਜ਼ ਮੰਨਦਾ ਹੈ। ਭਾਰਤ ਦੇ ਨੀਤੀ ਨਿਰਮਾਣ ’ਚ ਸਿਹਤ ਦਾ ਸਦਾ ਹੀ ਅਹਿਮ ਸਥਾਨ ਰਿਹਾ ਹੈ ਅਤੇ ਹੁਣ ‘ਸਭ ਲਈ ਸਿਹਤ’ ਦੇ ਸਰਕਾਰੀ ਸੱਦੇ ’ਚ ਇਸ ਦੀ ਪੁਸ਼ਟੀ ਕੀਤੀ ਗਈ ਹੈ।

ਜਿਵੇਂ ਕਿ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਸੀ, ‘ਹੁਣ ਤੋਂ ਸਾਨੂੰ ਆਪਣੀਆਂ ਸਮਾਜਿਕ ਭਲਾਈ ਦੀਆਂ ਪਹਿਲਕਦਮੀਆਂ ਨੂੰ ਪੂਰਾ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ।’ ਇਹ ਯਕੀਨੀ ਤੌਰ ’ਤੇ ਇਕ ਵੱਡਾ ਟੀਚਾ ਹੈ ਕਿਉਂਕਿ ਸਾਡੇ ਦੇਸ਼ ’ਚ ਲਗਭਗ 1,500 ਲੋਕਾਂ ਲਈ ਸਿਰਫ ਇਕ ਐਲੋਪੈਥਿਕ ਡਾਕਟਰ ਹੈ; ਡਬਲਿਊ.ਐੱਚ.ਓ ਦੇ 1:300 ਦੇ ਮਾਪਦੰਡ ਦੇ ਅਨੁਸਾਰ ਸਾਡੇ ਦੇਸ਼ ’ਚ ਨਰਸ-ਆਬਾਦੀ ਅਨੁਪਾਤ 1:670 ਹੈ; ਅਤੇ ਸਾਡੇ ਦੇਸ਼ ’ਚ ਪ੍ਰਤੀ 1,000 ਦੀ ਆਬਾਦੀ ਪਿੱਛੇ ਸਿਰਫ਼ 1.4 ਬਿਸਤਰੇ ਹਨ, ਜਦ ਕਿ ਚੀਨ ’ਚ 4 ਬਿਸਤਰੇ ਤੇ ਸ੍ਰੀਲੰਕਾ ’ਚ 3 ਬਿਸਤਰੇ ਹਨ (15ਵਾਂ ਵਿੱਤ ਕਮਿਸ਼ਨ)।

‘ਸਬਕਾ ਵਿਸ਼ਵਾਸ’ ਲਈ ‘ਸਬਕਾ ਸਾਥ’ ਬਹੁਤ ਜ਼ਰੂਰੀ ਹੈ। ਇਸ ਦਾ ਮਤਲਬ ਇਹੋ ਹੈ ਕਿ ਸਭ ਤੋਂ ਪਹਿਲਾਂ ਤਾਂ ਸਿਹਤ ਸੇਵਾ ਨੂੰ ਉਨ੍ਹਾਂ ਦਿਹਾਤੀ ਇਲਾਕਿਆਂ ’ਚ ਮੁਹੱਈਆ ਕਰਵਾਉਣ ’ਤੇ ਜ਼ਰੂਰ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ; ਜਿੱਥੇ ਸਾਡੇ ਦੇਸ਼ ਦੀ ਦੋ-ਤਿਹਾਈ ਆਬਾਦੀ ਰਹਿੰਦੀ ਹੈ। ਇਸ ਸਮੁੱਚੇ ਸੰਦਰਭ ਨੇ ਮੈਨੂੰ ਗਾਂਧੀ ਜੀ ਦੇ ਉਹ ਸ਼ਬਦ ਚੇਤੇ ਕਰਵਾ ਦਿੱਤੇ ਹਨ : ‘ਭਾਰਤ ਦੀ ਆਤਮਾ ਪਿੰਡਾਂ ’ਚ ਵੱਸਦੀ ਹੈ।’

ਦੂਜੀ ਅਹਿਮ ਗੱਲ ਇਹ ਹੈ ਕਿ ਜਨ-ਸਿਹਤ ਨਾਲ ਜੁੜੀਆਂ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਨੂੰ ਕੇਵਲ ਸਰਕਾਰ, ਕੰਪਨੀਆਂ, ਗ਼ੈਰ–ਸਰਕਾਰੀ ਸੰਗਠਨਾਂ (ਐੱਨ.ਜੀ.ਓ), ਪਰਉਪਕਾਰੀਆਂ ਤੇ ਖ਼ੁਦ ਸਾਡੇ ਲੋਕਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਹੀ ਮਜ਼ਬੂਤ ਕੀਤਾ ਜਾ ਸਕਦਾ ਹੈ। ਹੁਣ ਭਾਰਤ ’ਚ ਵੱਖੋ–ਵੱਖਰੀਆਂ ਸਬੰਧਿਤ ਧਿਰਾਂ ਦੀਆਂ ਕੁਝ ਪਹਿਲਕਦਮੀਆਂ ਉੱਤੇ ਚਰਚਾ ਕਰਨਾ ਬਿਲਕੁਲ ਉਚਿਤ ਰਹੇਗਾ, ਜੋ ਯਕੀਨੀ ਤੌਰ ’ਤੇ ਜ਼ਿਕਰ ਕਰਨ ਯੋਗ ਹੈ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ), ਜਿਸ ਨੂੰ ਭਾਰਤ ਦਾ ਮਾਣ ਕਿਹਾ ਜਾਂਦਾ ਹੈ, ਨੇ ਪੁਲਾੜ ਵਿਗਿਆਨ ਖੋਜ ਰਾਹੀਂ ਰਾਸ਼ਟਰ ਦੀ ਤਰੱਕੀ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਸੰਗਠਨ ਆਪਣੇ ‘ਗ੍ਰਾਮ ਸਰੋਤ ਕੇਂਦਰਾਂ’ (ਵਿਲੇਜ ਰਿਸੋਰਸ ਸੈਂਟਰਸ-ਵੀ.ਆਰ.ਸੀਜ਼) ਰਾਹੀਂ ਸਿਹਤ ਸੰਭਾਲ਼ ਖੇਤਰ ਦਾ ਸਮਰਥਨ ਕਰ ਰਿਹਾ ਹੈ। ਟਰੱਸਟਾਂ, ਗ਼ੈਰ–ਸਰਕਾਰੀ ਸੰਗਠਨਾਂ ਅਤੇ ਸਰਕਾਰੀ ਏਜੰਸੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਹ ਵੀ.ਆਰ.ਸੀ ਹੋਰ ਪੁਲਾੜ ਆਧਾਰਿਤ ਸੇਵਾਵਾਂ ਦੇ ਨਾਲ ਟੈਲੀ-ਮੈਡੀਸਨ ਸੇਵਾ ਵੀ ਮੁਹੱਈਆ ਕਰਦੀ ਹੈ। ਹੁਣ ਤੱਕ ਦੇਸ਼ ਭਰ ’ਚ 461 ਵੀ.ਆਰ.ਸੀ ਸਥਾਪਤ ਕੀਤੇ ਜਾ ਚੁੱਕੇ ਹਨ। ਇਸ ਨੈੱਟਵਰਕ ਨੂੰ ਨਿੱਜੀ ਤੇ ਜਨਤਕ ਖੇਤਰ ਦੀ ਹਮਾਇਤ ਨਾਲ ਹੋਰ ਵਿਸਤਾਰ ਦੇਣ ਦੀ ਜ਼ਰੂਰਤ ਹੈ, ਤਾਂ ਜੋ ਦੂਰ–ਦੁਰਾਡੇ ਤੇ ਅਣਵਿਕਸਿਤ ਇਲਾਕਿਆਂ ’ਚ ਵੀ ਟੈਲੀ–ਮੈਡੀਸਨ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

ਇਸ ਤੋਂ ਬਾਅਦ, ਮੈਂ ਪ੍ਰਯਾਸ ਸੁਸਾਇਟੀ ਵੱਲੋਂ ਮੇਰੇ ਸੂਬੇ ਹਿਮਾਚਲ ਪ੍ਰਦੇਸ਼ ’ਚ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਨਾ ਚਾਹਾਂਗਾ। ਸੂਬੇ ਭਰ ’ਚ ਸੰਚਾਲਿਤ 17 ਮੋਬਾਇਲ ਮੈਡੀਕਲ ਯੂਨਿਟਾਂ ਦੇ ਨੈੱਟਵਰਕ ਰਾਹੀਂ ਦੂਰ–ਦੁਰਾਡੇ ਦੇ ਇਲਾਕਿਆਂ ’ਚ ਵੀ ਮੁੱਢਲੀ ਸਿਹਤ ਸੰਭਾਲ ਦੀ ਸਹੂਲਤ ਯਕੀਨੀ ਬਣਾਈ ਜਾ ਰਹੀ ਹੈ। ਇਹ ਐੱਮ.ਐੱਮ.ਯੂ 40 ਕਿਸਮ ਦੇ ਮੈਡੀਕਲ ਟੈਸਟ ਕਰਨ ਦੇ ਯੋਗ ਡਾਇਗਨੌਸਟਿਕ ਮੈਡੀਕਲ ਯੰਤਰਾਂ ਨਾਲ ਲੈਸ ਹੈ। ਉਸ ਦੇ ਇਕ ਕੈਂਪ ’ਚ, ਮੈਂ ਉਸ ਦੀ ਮੈਡੀਕਲ ਟੀਮ ਨੂੰ ਮੈਡੀਕਲ ਕਾਰਡਾਂ ਅਤੇ ਜ਼ਰੂਰੀ ਦਵਾਈਆਂ ਦੇ ਨਾਲ ਟੈਸਟ ਰਿਪੋਰਟਾਂ ਦਾ ਰੀਅਲ ਟਾਈਮ ਵਿਸ਼ਲੇਸ਼ਣ ਮੁਹੱਈਆ ਕਰਦੇ ਵੇਖਿਆ। ਉਹ ਛਾਤੀ ਦੇ ਕੈਂਸਰ ਦੀ ਜਾਂਚ ਵੀ ਕਰਵਾਉਂਦੇ ਹਨ ਅਤੇ ਲਾਭਪਾਤਰੀਆਂ ਤੋਂ ਥੁੱਕ ਦੇ ਨਮੂਨੇ ਇਕੱਠੇ ਕਰਕੇ ਟੀ.ਬੀ ਦੇ ਖਾਤਮੇ ਦੇ ਪ੍ਰੋਗਰਾਮ ਦਾ ਸਮਰਥਨ ਕਰ ਰਹੇ ਹਨ।

ਹਿਮਾਚਲ ਵਰਗੇ ਪਹਾੜੀ ਸੂਬਿਆਂ ’ਚ, ਅਜਿਹੇ ਮਾਡਲ ਦਾ ਵਿਸਥਾਰ ਸਿਹਤ ਸੰਭਾਲ ਨੂੰ ਪਹੁੰਚਯੋਗ ਅਤੇ ਸਸਤੀ ਬਣਾ ਕੇ ਇਸ ਪਾੜੇ ਨੂੰ ਦੂਰ ਕਰਨ ’ਚ ਸਹਾਇਤਾ ਕਰ ਸਕਦਾ ਹੈ। ਹਾਲ ਹੀ ’ਚ, ਉਨ੍ਹਾਂ ਨੇ ਬਜ਼ੁਰਗਾਂ ਦੀ ਆਬਾਦੀ ਲਈ ਘਰੇਲੂ ਸਿਹਤ ਸਹਾਇਤਾ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਆਖਰੀ, ਪਰ ਸਭ ਤੋਂ ਮਹੱਤਵਪੂਰਨ, ਪਦਮਸ਼੍ਰੀ ਪੁਰਸਕਾਰ ਪ੍ਰਾਪਤ ਕਰੀਮੁਲ ਹੱਕ, ਜੋ ‘ਐਂਬੂਲੈਂਸ ਦਾਦਾ’ ਦੇ ਨਾਂ ਨਾਲ ਮਸ਼ਹੂਰ ਹਨ, ਨੇ ਮਰੀਜ਼ਾਂ ਨੂੰ ਦੂਰ-ਦੁਰਾਡੇ ਅਤੇ ਦੁਰਲੱਭ ਸਥਾਨਾਂ ਤੋਂ ਹਸਪਤਾਲਾਂ ਤੱਕ ਆਉਣ–ਜਾਣ ’ਚ ਸਹਾਇਤਾ ਦੇ ਕੇ ਇਕ ਬਹੁਤ ਮਹੱਤਵਪੂਰਨ ਕੰਮ ਕੀਤਾ ਹੈ। ਬਾਈਕ ਐਂਬੂਲੈਂਸ ਦਾ ਵਿਚਾਰ ਆਮ ਹੋ ਸਕਦਾ ਹੈ ਪਰ ਇਸ ਕਾਰਜ ਨਾਲ ਜੁੜਿਆ ਨਿੱਘ ਬੜਾ ਵਧੀਆ ਹੈ। ਨੌਜਵਾਨਾਂ ਅਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰਚਨਾਤਮਕ ਢੰਗ ਨਾਲ ਸਮੱਸਿਆਵਾਂ ਨੂੰ ਹੱਲ ਕਰਨ। ਅਸੀਂ ਉਨ੍ਹਾਂ ਤੋਂ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਰੱਖਣ ਦੀ ਆਸ ਕਰਦੇ ਹਾਂ ਅਤੇ ਅਜਿਹੀਆਂ ਸੌਖੀਆਂ ਪਰ ਪ੍ਰਭਾਵਸ਼ਾਲੀ ਕਾਢਾਂ ਨਾਲ ਅੱਗੇ ਆਉਣ ਦੀ ਆਸ ਰੱਖਦੇ ਹਾਂ।

ਦੇਸ਼ ਦੇ ਹਰ ਪਿੰਡ ’ਚ ਮਿਆਰੀਆਂ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ, ਸਰਕਾਰ, ਗ਼ੈਰ–ਸਰਕਾਰੀ ਸੰਗਠਨਾਂ ਅਤੇ ਪਰਿਵਰਤਨ ਲਿਆਉਣ ਵਾਲਿਆਂ ’ਚ ਇਕ ਪ੍ਰਭਾਵਸ਼ਾਲੀ ਗਠਜੋੜ ਵਿਕਸਿਤ ਕਰਨਾ ਹੋਵੇਗਾ। ਸਰਕਾਰ ਸਿਹਤ ’ਤੇ ਸਿਰਫ 35 ਫੀਸਦੀ ਖਰਚ ਕਰਦੀ ਹੈ, ਜਦੋਂ ਕਿ ਬਾਕੀ 65 ਫੀਸਦੀ ਲੋਕਾਂ ਵੱਲੋਂ ਖੁਦ ਖਰਚ ਕਰਨੇ ਪੈਂਦੇ ਹਨ। ਸਾਡਾ ਸਮੂਹਿਕ ਟੀਚਾ ਸਿਹਤ ’ਤੇ ਖਰਚੇ ਨੂੰ ਘਟਾਉਣਾ ਹੋਣਾ ਚਾਹੀਦਾ ਹੈ।

‘ਖੁਸ਼ਹਾਲੀ ਦੇ ਅੰਮ੍ਰਿਤ ਕਾਲ’ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਲੋਕਾਂ ਨੂੰ, ਜਦੋਂ ਵੀ ਅਤੇ ਜਿੱਥੇ ਵੀ ਉਨ੍ਹਾਂ ਦੀ ਲੋੜ ਹੋਵੇ, ਬਿਨਾਂ ਕਿਸੇ ਵਿੱਤੀ ਮੁਸ਼ਕਲ ਦੇ, ਭਾਵ ਵਿਸ਼ਵਵਿਆਪੀ ਸਿਹਤ ਕਵਰੇਜ (ਯੂਨੀਵਰਸਲ ਹੈਲਥ ਕਵਰੇਜ) ਦੀ ਸਹੂਲਤ ਹੋਣੀ ਚਾਹੀਦੀ ਹੈ।

  • Public health
  • most important
  • ਜਨ-ਸਿਹਤ
  • ਅਹਿਮ ਕੜੀ

ਕਮਜ਼ੋਰ ਵਿਰੋਧੀ ਧਿਰ ਭਾਜਪਾ ਦਾ ਸਭ ਤੋਂ ਵੱਡਾ ਫਾਇਦਾ

NEXT STORY

Stories You May Like

  • another powerful role for bobby deol in   jana nayagan
    ਥਾਲਾਪਤੀ ਵਿਜੇ ਦੀ ਫਿਲਮ 'ਜਨ ਨਿਯਾਗਨ' 'ਚ ਬੌਬੀ ਦਿਓਲ ਨੇ ਨਿਭਾਇਆ ਅਹਿਮ ਰੋਲ
  • coal  s share in india  s power mix hits lowest level  see report
    ਭਾਰਤ ਦੇ ਪਾਵਰ ਮਿਸ਼ਰਣ 'ਚ ਕੋਲੇ ਦਾ ਹਿੱਸਾ ਸਭ ਤੋਂ ਹੇਠਲੇ ਪੱਧਰ 'ਤੇ ਆਇਆ, ਦੇਖੋ ਰਿਪੋਰਟ
  • youth  future  rahul gandhi
    ਨੌਜਵਾਨਾਂ ਦੇ ਭਵਿੱਖ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ 'ਤੇ ਰਾਹੁਲ ਗਾਂਧੀ ਦਾ ਅਹਿਮ ਬਿਆਨ
  • banks collect rs 26 100 crore penalty for minimum balance  hdfc earns most
    ਮਿਨੀਮਮ ਬੈਲੇਂਸ ਨਾ ਹੋਣ ’ਤੇ ਬੈਂਕਾਂ ਨੇ ਵਸੂਲਿਆ 26,100 ਕਰੋੜ ਦਾ ਜੁਰਮਾਨਾ, HDFC ਨੂੰ ਸਭ ਤੋਂ ਵਧ ਕਮਾਈ
  • credit card spending crosses 2 lakh crore  hdfc  sbi cards lead
    ਜੂਨ 'ਚ ਕ੍ਰੈਡਿਟ ਕਾਰਡ ਖਰਚ 2 ਲੱਖ ਕਰੋੜ ਦੇ ਪਾਰ, HDFC ਅਤੇ SBI ਕਾਰਡ ਸਭ ਤੋਂ ਅੱਗੇ
  • punjab governor gulab chand kataria interview
    ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਨ ਅੰਦੋਲਨ ਸਣੇ ਕਿੱਤਾਮੁਖੀ ਸਿੱਖਿਆ ਦੀ ਲੋੜ: ਗੁਲਾਬ ਚੰਦ ਕਟਾਰੀਆ
  • what is the correct way to make tori vegetables
    ਤੋਰੀ ਦੀ ਸਬਜ਼ੀ ਬਣਾਉਣ ਦਾ ਕੀ ਹੈ ਸਭ ਤੋਂ ਸੌਖਾ ਤੇ ਸਹੀ ਤਰੀਕਾ
  • banks have a big plan to prevent upi fraud  this warning will appear
    ਬੈਂਕਾਂ ਕੋਲ UPI ਧੋਖਾਧੜੀ ਨੂੰ ਰੋਕਣ ਲਈ ਇੱਕ ਵੱਡੀ ਯੋਜਨਾ ਹੈ; ਲੈਣ-ਦੇਣ ਤੋਂ ਪਹਿਲਾਂ ਦਿਖਾਈ ਦੇਵੇਗੀ ਇਹ ਚਿਤਾਵਨੀ
  • big news from jalandhar
    ਜਲੰਧਰ ਤੋਂ ਵੱਡੀ ਖਬਰ: ਐਕਸਾਈਜ਼ ਟੀਮ ਤੇ ਨਸ਼ਾ ਤਸਕਰ ਵਿਚਾਲੇ ਚੱਲੀਆਂ ਗੋਲੀਆਂ,...
  • jalandhar bus stand video
    ਜਲੰਧਰ 'ਚ 180 ਰੁਪਏ ਦੀ ਨਾਨ ਦੀ ਪਲੇਟ ਪਿੱਛੇ ਪੈ ਗਿਆ ਰੌਲ਼ਾ! ਚੱਲੇ...
  • big regarding weather in punjab
    ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ
  • a massive fire broke out in jalandhar s civil hospital
    ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
  • jalandhar police action
    ਜਲੰਧਰ 'ਚੋਂ 5,00,00,000 ਰੁਪਏ ਦੇ ਨਸ਼ੇ ਸਣੇ 2 ਤਸਕਰ ਗ੍ਰਿਫ਼ਤਾਰ
  • politics heats up in the vidhan sabha over ethanol issue
    ਵਿਧਾਨ ਸਭਾ 'ਚ ਈਥਾਨੋਲ ਦੇ ਮੁੱਦੇ 'ਤੇ ਗਰਮਾਈ ਸਿਆਸਤ, ਵਿਧਾਇਕ ਅਵਤਾਰ ਸਿੰਘ...
  • punjab weather update
    ਪੰਜਾਬ 'ਚ 4, 5 ਤੇ 6 ਅਗਸਤ ਲਈ ਨਵੀਂ ਭਵਿੱਖਬਾਣੀ! ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
  • big blow to jalandhar corporation
    ਜਲੰਧਰ ਨਿਗਮ ਨੂੰ ਵੱਡਾ ਝਟਕਾ, ਅਦਾਲਤ ਨੇ ਮਾਡਲ ਟਾਊਨ ਸਥਿਤ 'ਮੇਅਰ ਹਾਊਸ' ਕੀਤਾ...
Trending
Ek Nazar
horoscope astrology

ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

heavy rains will occur in many areas including punjab and haryana

ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ...

famous bollywood actress bought mahindra thar roxx

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...

this singer joked about his own death  then had a heart attack the next moment

ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ...

collision between a truck and taxi

ਯੂਗਾਂਡਾ 'ਚ ਟੈਕਸੀ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 14 ਲੋਕਾਂ ਦੀ ਮੌਤ

ban on burqa

ਫਰਾਂਸ ਤੋਂ ਬਾਅਦ ਹੁਣ ਇਟਲੀ 'ਚ ਵੀ ਜਲਦ ਲੱਗ ਸਕਦੀ ਹੈ ਬੁਰਕੇ 'ਤੇ ਪੂਰਨ ਪਾਬੰਦੀ

punjabi student in canada

ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ, ਅਕਾਲੀ ਦਲ ਨੇ...

elon musk s net worth indeed halved in about a month and a half

ਡੇਢ ਮਹੀਨੇ ’ਚ ਅੱਧੀ ਰਹਿ ਗਈ ਐਲਨ ਮਸਕ ਦੀ ਦੌਲਤ, 600 ਅਰਬ ਡਾਲਰ ਦਾ ਝਟਕਾ

imran khan

ਜੇਲ੍ਹ 'ਚ 3 ਸਾਲ ਪੂਰੇ ਹੋਣ ਦੇ ਬਾਵਜੂਦ ਇਮਰਾਨ ਖਾਨ ਦਾ ਦਬਦਬਾ ਬਰਕਰਾਰ

salman khan loses 16 kg actor gives on health

ਸਲਮਾਨ ਖਾਨ ਨੇ ਘਟਾਇਆ 16 ਕਿੱਲੋ ਭਾਰ, ਅਦਾਕਾਰ ਨੇ ਹੈਲਥ ਨੂੰ ਲੈ ਕੇ ਦਿੱਤੀ ਅਪਡੇਟ

man sentenced

ਮਾਂ ਦੀ ਪੈਨਸ਼ਨ ਅਤੇ ਸਰਕਾਰੀ ਭੱਤੇ ਦਾ ਲਾਲਚ, ਤਿੰਨ ਸਾਲ ਫ੍ਰੀਜ਼ਰ 'ਚ ਰੱਖਣ ਵਾਲੇ...

heavy rain 5 days imd weather

Heavy Rain : 5, 6, 7, 8, 9 ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ...

divya bharti

'ਮੈਨੂੰ ਬਚਾਓ...'; ਮੌਤ ਤੋਂ 24 ਘੰਟੇ ਪਹਿਲਾਂ ਦਿਵਿਆ ਭਾਰਤੀ ਨੇ ਲਗਾਈ ਸੀ ਗੁਹਾਰ

famous actor leaves the world at the age of 20

ਮਸ਼ਹੂਰ ਅਦਾਕਾਰ ਨੇ 20 ਸਾਲ ਦੀ ਉਮਰ 'ਚ ਛੱਡੀ ਦੁਨੀਆ, ਥਾਈ ਪ੍ਰਸ਼ੰਸਕਾਂ 'ਚ ਸੋਗ...

two eclipses will occur in the month of sawan

ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ...

pcb takes big decision to replace cricket team coach

ਬਦਲ 'ਤਾ Cricket Team ਦਾ ਕੋਚ ! ਲਗਾਤਾਰ ਖਰਾਬ ਬੱਲੇਬਾਜ਼ੀ ਵਿਚਾਲੇ PCB ਨੇ...

governor praised telugu community

ਮੈਰੀਲੈਂਡ ਦੇ ਗਵਰਨਰ ਮੂਰ ਨੇ ਤੇਲਗੂ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਪ੍ਰਸ਼ੰਸਾ

earthquake in nepal

ਨੇਪਾਲ 'ਚ 4.4 ਤੀਬਰਤਾ ਦਾ ਭੂਚਾਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • when words lose their dignity a nation loses its soul
      ਜਦੋਂ ਸ਼ਬਦਾਂ ਦੀ ਮਰਿਆਦਾ ਗੁਆਚ ਜਾਂਦੀ ਹੈ, ਤਾਂ ਰਾਸ਼ਟਰ ਆਪਣੀ ਆਤਮਾ ਗੁਆ ਦਿੰਦਾ ਹੈ
    • a i  created to help people
      ‘ਲੋਕਾਂ ਦੀ ਸਹਾਇਤਾ ਲਈ ਬਣੀ ਏ. ਆਈ.’ ਕਿਤੇ ਮਾਨਵ ਜਾਤੀ ਦੀ ਦੁਸ਼ਮਣ ਨਾ ਬਣ ਜਾਵੇ!
    • 2 girls missing
      ਵਿਆਹ ਦਾ ਝਾਂਸਾ ਦੇ ਕੇ ਦੋ ਨਾਬਾਲਗ ਕੁੜੀਆਂ ਨੂੰ ਲਿਜਾਣ ਦੇ ਦੋਸ਼ ਹੇਠ ਅਣਪਛਾਤੇ...
    • drugs ruining youth
      ‘ਨਾਰਕੋ ਟੂਰਿਜ਼ਮ’ (ਨਸ਼ੇ) ਦੇ ਵਧਦੇ ਕਦਮ ਅਤੇ ਬਰਬਾਦ ਹੁੰਦੀ ਨੌਜਵਾਨ ਸ਼ਕਤੀ
    • jantar mantar protest
      ਜੰਤਰ-ਮੰਤਰ ਤੋਂ ਬਾਅਦ ਬਿਹਤਰੀ ਲਈ ਹਰ ਬਦਲਾਅ ਸੰਭਵ ਲੱਗਦਾ ਹੈ
    • public examination act
      ਨੌਜਵਾਨਾਂ ਦੀ ਮਿਹਨਤ, ਪਾਰਦਰਸ਼ਿਤਾ ਅਤੇ ਵਿਸ਼ਵਾਸ ਦੀ ਸੁਰੱਖਿਆ ਦਾ ਮਜ਼ਬੂਤ...
    • some indians are becoming a cause of disrepute abroad
      ਵਿਦੇਸ਼ਾਂ ’ਚ ਬਦਨਾਮੀ ਦਾ ਕਾਰਨ ਬਣ ਰਹੇ ਕੁਝ ਭਾਰਤੀ!
    • youth committing rape  violence and theft because of drugs
      ‘ਨਸ਼ਿਆਂ ਦੇ ਕਾਰਨ’ ਜਬਰ-ਜ਼ਨਾਹ, ਹਿੰਸਾ ਅਤੇ ਚੋਰੀਆਂ ਕਰ ਰਹੇ ਨੌਜਵਾਨ!
    • china university
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • money laundering
      ਕੁਝ ਸੈਲੀਬ੍ਰਿਟੀਜ਼ ਦੇ ਵੱਕਾਰ ਦੇ ਪਿੱਛੇ ਦਾ ਕਾਲਾ ਸੱਚ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +