ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਤਾਜ਼ਾ ਉਦਾਹਰਣ ਵਾਂਗ ਪੁਣੇ ’ਚ ਕਿਸ਼ੋਰ ਨਿਆਂ ਬੋਰਡ ਨੇ ਇਕ ਅਪਰਾਧੀ ਨੂੰ ਸੜਕ ਹਾਦਸਿਆਂ ’ਤੇ 300 ਸ਼ਬਦਾਂ ਦਾ ਲੇਖ ਲਿਖਣ ਲਈ ਮਜਬੂਰ ਕੀਤਾ ਜੋ ਉਸ ਦੀਆਂ ਸ਼ਰਤਾਂ ਦਾ ਹਿੱਸਾ ਸੀ ਪਰ ਇਸ ਮਾਮਲੇ ’ਚ ਲੇਖ ਲਿਖਣ ਦਾ ਇਰਾਦਾ ਕਿਸ ਨੂੰ ਹੈ?
ਇਕ ਸ਼ਾਨਦਾਰ ਭਾਸ਼ਣ ’ਚ (ਇਹ ਆਰ. ਐੱਸ. ਐੱਸ. ਮੁਖੀ ਵੱਲੋਂ ਦਿੱਤਾ ਗਿਆ ਪਹਿਲਾ ਸ਼ਾਨਦਾਰ ਭਾਸ਼ਣ ਨਹੀਂ ਹੈ) ਭਾਗਵਤ ਨੇ ਅਸਲ ’ਚ ਨਵੀਂ ਸਰਕਾਰ ਲਈ ਇਕ ਰੋਡਮੈਪ ਤਿਆਰ ਕੀਤਾ ਹੈ। ਨਾਲ ਹੀ ਇਕ ਆਦਰਸ਼ ਜ਼ਾਬਤਾ ਵੀ ਨਿਰਧਾਰਿਤ ਕੀਤਾ ਹੈ, ਜਿਸ ਦੀ ਲੋਕਾਂ ਨੂੰ ਚੋਣ ਕਮਿਸ਼ਨ ਕੋਲੋਂ ਉਮੀਦ ਸੀ। ਦੋਹਾਂ ਦਰਮਿਆਨ ਬਰਾਬਰੀ ਇਸ ਗੱਲ ’ਚ ਦਰਜ ਹੈ ਕਿ ਕੀ ਨਹੀਂ ਕਿਹਾ ਗਿਆ ਹੈ। ਚੋਣ ਕਮਿਸ਼ਨ ਨੇ ਪਾਰਟੀ ਨੂੰ ਨੋਟਿਸ ਦਿੱਤਾ। ਭਾਗਵਤ ਦਾ ਸੰਦੇਸ਼ ਜ਼ੋਰਦਾਰ ਅਤੇ ਸਪੱਸ਼ਟ ਹੈ ਜਦੋਂ ਕਿ ਚੋਣ ਕਮਿਸ਼ਨ ਖਾਮੋਸ਼ ਸੀ। ਦੋਹਾਂ ਸੰਦੇਸ਼ਾਂ ’ਚ ਨਿਸ਼ਾਨੇ ਨੂੰ ਉਜਾਗਰ ਕੀਤੇ ਬਿਨਾਂ ਉਸ ’ਤੇ ਹਮਲਾ ਕਰਨ ਦੀ ਸਮਰੱਥਾ ਹੈ।
ਚੋਣ ਕਮਿਸ਼ਨ ਨੇ ਆਪਣੇ ਕੋਲ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਅਤੇ ਸਬੰਧਤ ਸਿਆਸੀ ਪਾਰਟੀਆਂ ਕੋਲੋਂ ਸਪੱਸ਼ਟੀਕਰਨ ਮੰਗਿਆ। ਉਨ੍ਹਾਂ ਨੂੰ ਹਲਕੀ ਝਾੜ ਵੀ ਪਾਈ। ਚੋਣ ਕਮਿਸ਼ਨ ਸ਼ਿਕਾਇਤ ’ਚ ਯੋਗਤਾ ਤੋਂ ਭਰੋਸੇਮੰਦ ਸੀ ਕਿਉਂਕਿ ਇਹ ਉਲਟ ਲੋਕ ਰਾਇ ਕਾਰਨ ਪ੍ਰੇਸ਼ਾਨ ਸੀ। ਉਹ ਆਪਣੀ ਸਥਿਤੀ ਨੂੰ ਬਚਾਉਣਾ ਚਾਹੁੰਦਾ ਸੀ। ਇਸ ਦੀ ਗੋਲੀ ਦੀ ਕੁੜੱਤਣ ਸੈਕ੍ਰੀਨ ਦੀ ਬਹੁਪੱਧਰੀ ਪਰਤ ’ਚ ਲੁਕੀ ਹੋਈ ਸੀ।
ਉਹ ਸ਼ਿਕਾਇਤਾਂ ਨੂੰ ਰੱਦ ਕਰ ਸਕਦਾ ਸੀ ਜਿਵੇਂ ਕਿ 2019 ’ਚ ਕੀਤਾ ਗਿਆ ਸੀ ਪਰ ਉਸ ਨੇ ਬਰਾਬਰੀ ਵਾਲਾ ਇਨਸਾਫ ਦੇਣ ਦਾ ਯਤਨ ਕੀਤਾ ਜਿਸ ਨਾਲ ਸਭ ਨਾਰਾਜ਼ ਹੋ ਸਕਦੇ ਹਨ। ਇਸ ਪ੍ਰਕਿਰਿਆ ’ਚ ਆਪਣੀ ਨਿਰਪੱਖਤਾ ਦੇ ਅਕਸ ਨੂੰ ਧੁੰਦਲਾ ਕਰਨ ਦਾ ਉਸ ਨੇ ਖਤਰਾ ਮੁੱਲ ਲਿਆ, ਇਸ ਬਾਰੇ ਸ਼ਾਇਦ ਉਸ ਦਾ ਮੰਨਣਾ ਹੈ ਕਿ 2024 ਦੀਆਂ ਆਮ ਚੋਣਾਂ ਦੇ ਵਧੀਆ ਸੰਚਾਲਨ ਨਾਲ ਇਸ ਨੂੰ ਅੰਸ਼ਿਕ ਰੂਪ ਨਾਲ ਠੀਕ ਕਰ ਲਿਆ ਗਿਆ ਹੈ। ਸ਼ਾਇਦ ਇਹ ਉਹ ਫੈਸਲਾ ਹੈ ਜਿਸ ਨੇ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ’ਚ ਮਦਦ ਕੀਤੀ ਹੈ।
ਆਮ ਚੋਣਾਂ ’ਚ ਫੈਸਲੇ ਤੋਂ ਠੀਕ ਬਾਅਦ ਭਾਗਵਤ ਦਾ ਸੰਦੇਸ਼ ਪੋਸਟਮਾਰਟਮ ਦੇ ਰੁਝਾਨ ਵਰਗਾ ਹੈ ਜਿਸ ਦੀ ਲੋੜ ਉਦੋਂ ਹੀ ਹੁੰਦੀ ਹੈ ਜਦੋਂ ਕਿਸੇ ਗੈਰ-ਕੁਦਰਤੀ ਕਾਰਨ ਕੋਈ ਹਾਦਸਾ ਵਾਪਰ ਜਾਂਦਾ ਹੈ। ਇਸ ਲਈ ਕਿਸੇ ਗੈਰ-ਕੁਦਰਤੀ ਚੀਜ਼ ਕਾਰਨ ਹਾਦਸੇ ਨੂੰ ਮੰਨ ਲੈਣਾ ਉਨ੍ਹਾਂ ਦੇ ਕਥਨ ’ਚ ਦਰਜ ਹੈ। ਹਾਦਸੇ ਦਾ ਮਤਲਬ ਬਹੁਮਤ ਗੁਆਉਣਾ ਹੋ ਸਕਦਾ ਹੈ ਅਤੇ ਉਨ੍ਹਾਂ ਵੱਲੋਂ ਪਛਾਣਿਆ ਗਿਆ ਗੈਰ-ਕੁਦਰਤੀ ਕਾਰਨ ਚੋਣ ਪ੍ਰਚਾਰ ਦੇ ਜਨੂੰਨ ’ਚ ਮਰਿਆਦਾ ਦੀ ਉਲੰਘਣਾ ਹੋ ਸਕਦਾ ਹੈ। ਚੰਗੇ ਉਪਾਅ ਲਈ ਉਨ੍ਹਾਂ ਕਿਹਾ ਕਿ ਇਹ ‘ਦੋਵੇਂ ਧਿਰਾਂ’ ਸੱਤਾ ’ਚ ਪਾਰਟੀ ਅਤੇ ਵਿਰੋਧੀ ਧਿਰ ਵੱਲੋਂ ਕੀਤਾ ਗਿਆ ਸੀ ਜਿਸ ਕਾਰਨ ਉਨ੍ਹਾਂ ਦੀ ਪਹੁੰਚ ਦਾ ਘੇਰਾ ਅਤੇ ਉਲੰਘਣ ਦੀ ਜ਼ਿੰਮੇਵਾਰੀ ਚੋਣ ਕਮਿਸ਼ਨ ’ਤੇ ਵੀ ਵਧ ਗਈ।
ਭਾਗਵਤ ਦੇ ਭਾਸ਼ਣ ’ਚ ਜੋ ਸ਼ਬਦ ਉਭਰ ਕੇ ਸਾਹਮਣੇ ਆਏ ਉਹ ‘ਮਰਿਆਦਾ’ ਅਤੇ ‘ਹੰਕਾਰ’ ਸਬੰਧੀ ਕੁਝ ਇੰਝ ਸਨ :
ਉਨ੍ਹਾਂ ਕਿਹਾ ਕਿ ਜੋ ਅਸਲ ਸੇਵਕ ਹਨ, ਉਹ ਮਰਿਆਦਾ ਨਾਲ ਚੱਲਦੇ ਹਨ। ਉਸ ਮਰਿਆਦਾ ਦੀ ਪਾਲਣਾ ਕਰ ਕੇ ਜੋ ਚੱਲਦਾ ਹੈ ਉਹ ਕਰਮ ਕਰਦਾ ਹੈ ਪਰ ਕਰਮਾਂ ’ਚ ਲਿਬੜਦਾ ਨਹੀਂ। ਉਸ ’ਚ ਹੰਕਾਰ ਨਹੀਂ ਆਉਂਦਾ ਕਿ ਮੈਂ ਇਹ ਕੰਮ ਕੀਤਾ। ਮਰਿਆਦਾ ਇਕ ਗੁਣ ਹੈ ਜੋ ਭਗਵਾਨ ਰਾਮ ਨਾਲ ਜੁੜਿਆ ਹੋਇਆ ਹੈ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਰਾਮ ਇਕੋ ਇਕ ਹਿੰਦੂ ਦੇਵਤਾ ਹਨ ਜਿਨ੍ਹਾਂ ਨਾਲ ਇਹ ਗੁਣ ਜੁੜਿਆ ਹੋਇਆ ਹੈ ਕਿਉਂਕਿ ‘ਮਰਿਆਦਾ’ ਦਾ ਸਬੰਧ ਵਿਅਕਤੀ ਦੇ ਆਚਰਣ ਨਾਲ ਹੈ, ਨਾ ਕਿ ਉਸ ਦੇ ਵਿਚਾਰ ਨਾਲ।
ਭਗਵਾਨ ਰਾਮ ਫਰਜ਼ ਦੀ ਆਮ ਧਾਰਨਾ ਮੁਤਾਬਕ ਸਹੀ ਆਚਰਣ ਦੀ ਪ੍ਰਤੀਨਿਧਤਾ ਕਰਦੇ ਹਨ। ਭਗਵਾਨ ਹੋਣ ਦੇ ਨਾਤੇ ਉਹ ਉਹੀ ਕਰਦੇ ਹਨ ਜੋ ਉਹ ਸੋਚਦੇ ਹਨ ਅਤੇ ਇਸ ਦੇ ਉਲਟ ਇਹ ਆਦਰਸ਼ਨ ਵਿਚਾਰ ਅਤੇ ਕੰਮ ਦਾ ਇਕ ਸੱਚਾ ਮਿਸ਼ਰਣ ਹੈ। ਸੰਸਾਰਕ ਅਰਥ ’ਚ ਆਦਰਸ਼ ਜ਼ਾਬਤੇ ਦਾ ਇਹੀ ਮਤਲਬ ਹੈ।
ਸਿਆਸੀ ਮੁਕਾਬਲੇਬਾਜ਼ੀ ਦੀ ਰਫਤਾਰ ਅਧੀਨ ਭਾਗਵਤ ਦੇ ਸੰਦੇਸ਼ ਦਾ ਦੂਜਾ ਮੰਤਵ ਇਹ ਹੈ ਕਿ ਕਿਸੇ ਮੁਕਾਬਲੇ ’ਚ ਆਪਣੇ ਵਿਰੋਧੀਆਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਅਪਣਾਇਆ ਜਾਵੇ। ਉਹ ਉਦੋਂ ਤੱਕ ਮੁਕਾਬਲੇਬਾਜ਼ ਹੈ ਜਦੋਂ ਤੱਕ ਮੁਕਾਬਲੇ ’ਚ ਹੈ। ਇਕ ਵਾਰ ਮੁਕਾਬਲੇਬਾਜ਼ੀ ਖਤਮ ਹੋ ਜਾਣ ਪਿੱਛੋਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਲਈ ਨਿਰਧਾਰਿਤ ਬੈਂਚਾਂ ’ਤੇ ਕਬਜ਼ਾ ਕਰਨ ਵਾਲੇ ਲੋਕਾਂ ਦੇ ਰੂਪ ’ਚ ਮੰਨਿਆ ਜਾਣਾ ਚਾਹੀਦਾ ਹੈ ਜੋ ਸੱਤਾਧਾਰੀ ਬੈਂਚ ’ਤੇ ਬੈਠਣ ਲਈ ਯੋਗ ਨਹੀਂ ਸਨ।
ਤੁਸੀਂ ਕਿੱਥੇ ਬੈਠਦੇ ਹੋ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੋਂ ਦੇ ਹੋ ਅਤੇ ਸਬੰਧਤ ਹੋਣਾ ਸਿਰਫ ਦਲ-ਬਦਲ ਦੇ ਕਾਨੂੰਨ ਵੱਲੋਂ ਸੀਮਤ ਹੈ। ਇਹ ਗੱਲ ਕਿਸੇ ਵਿਚਾਰਧਾਰਾ ਪ੍ਰਤੀ ਪ੍ਰਤੀਬੱਧਤਾ ਤੋਂ ਪਰਿਭਾਸ਼ਿਤ ਨਹੀਂ ਹੈ। ਜੋ ਵੀ ਹੋਵੇ, ਉਹ ਮਿਲ ਕੇ ਸੰਸਦ ਦਾ ਗਠਨ ਕਰਦੇ ਹਨ। ਇਸ ਲਈ ਸਾਰਾ ਵਿਰੋਧ ਹਾਊਸ ’ਚ ਦਰਜ ਹੁੰਦਾ ਹੈ ਜਿੱਥੇ ਸਾਰੇ ਮੈਂਬਰ ਸਤਿਕਾਰਯੋਗ ਹਨ।
ਭਾਗਵਤ ਨੇ ਵਿਰੋਧੀ ਧਿਰ ਲਈ ਇਕ ਪਿਆਰਾ ਸ਼ਬਦ ‘ਪ੍ਰਤੀਪਕਸ਼’ ਤਿਆਰ ਕੀਤਾ ਹੈ ਭਾਵ ਜੋ ‘ਦੂਜੇ’ ਪੱਖ ਦੀ ਪ੍ਰਤੀਨਿਧਤਾ ਕਰਦੇ ਹਨ, ਉਹ ਕਿਸੇ ਵੀ ਲੋਕਰਾਜੀ ਰਾਜ ਦਾ ਨਿਚੋੜ ਹੈ। ਇਕ ਚੁਣੀ ਹੋਈ ਸਰਕਾਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਦਾ ਇਲਾਜ ਕਰੇਗੀ।
ਇਸ ’ਤੇ ਵਿਚਾਰ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਉਨ੍ਹਾਂ ਲਗਭਗ ਦੋ-ਤਿਹਾਈ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ ਜਿਨ੍ਹਾਂ ਨੇ ਵੋਟ ਤਾਂ ਪਾਈ ਪਰ ਸੱਤਾਧਾਰੀ ਪਾਰਟੀ ਨੂੰ ਨਹੀਂ ਚੁਣਿਆ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਨੂੰ ਦੇਸ਼ ’ਤੇ ਰਾਜ ਕਰਨ ਦਾ ਅਧਿਕਾਰ ਨਹੀਂ ਹੈ।
ਭਾਰਤ ਦੀ ਵੰਨ-ਸੁਵੰਨਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹਾਲਾਂਕਿ, ਸਮਾਵੇਸ਼ਨ ਦਾ ਮਤਲਬ ਇਸ ਦੀ ਗੈਰ-ਹਾਜ਼ਰੀ ਨਹੀਂ ਹੈ। ਭਾਰਤ ਵੰਨ-ਸੁਵੰਨਤਾ ਦਾ ਦੇਸ਼ ਸੀ, ਹੈ ਅਤੇ ਰਹੇਗਾ। ਜਾਤੀ, ਭਾਈਚਾਰਾ, ਪੰਥ, ਧਰਮ ਤੇ ਖੇਤਰ ਇਸ ਵੰਨ-ਸੁਵੰਨਤਾ ਦਾ ਹਿੱਸਾ ਹਨ। ਜਿਸ ਤਰ੍ਹਾਂ ਸਰਵਸੰਮਤੀ ਬਣਾਉਣ ਦੀ ਜ਼ਿੰਮੇਵਾਰੀ ਸੱਤਾਧਾਰੀ ਪਾਰਟੀ ’ਤੇ ਹੈ, ਉਸੇ ਤਰ੍ਹਾਂ ਸਮਾਜ ’ਚ ਵੰਡ ਨੂੰ ਘੱਟ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਲੋਕਾਂ ’ਤੇ ਹੈ ਜੋ ਸੱਤਾ ’ਚ ਹਨ।
ਘੱਟਗਿਣਤੀ ਲੋਕਾਂ ਦੇ ਖਦਸ਼ਿਆਂ ਨੂੰ ਦੂਰ ਕਰਨਾ ਹਮੇਸ਼ਾ ਬਹੁਗਿਣਤੀ ਲੋਕਾਂ ਦੀ ਜ਼ਿੰਮੇਵਾਰੀ ਹੋਵੇਗੀ। ਡਰ ਦੋਪਾਸੜ ਲੈਣ-ਦੇਣ ਦਾ ਹੈ। ਇਕ ਉਹ ਜੋ ਡਰੇ ਹੋਏ ਹਨ ਅਤੇ ਦੂਜੇ ਉਹ ਜੋ ਡਰਾਉਂਦੇ ਹਨ। ਲੋਕਰਾਜੀ ਢੰਗ ਨਾਲ ਜੁੜੀਆਂ ਸਰਕਾਰਾਂ ਨੂੰ ਕਦੀ ਵੀ ਮੌਜੂਦਾ ਵੰਡ ਨੂੰ ਤੇਜ਼ ਨਹੀਂ ਕਰਨਾ ਚਾਹੀਦਾ ਜਾਂ ਸੌੜੇਪਨ ਲਈ ਉਨ੍ਹਾਂ ਦਾ ਲਾਭ ਨਹੀਂ ਉਠਾਉਣਾ ਚਾਹੀਦਾ।
ਸਿਆਸੀ ਲਾਭ, ਮਤਭੇਦਾਂ ਦੇ ਬਾਵਜੂਦ ਆਪਸੀ ਨਿਰਭਰਤਾ ਕਾਰਨ ਸਾਡੇ ਸਮਾਜ ’ਚ ਭਾਈਚਾਰੇ ਬਚੇ ਹੋਏ ਹਨ। ਇਸ ਰਿਸ਼ਤੇ ਦੀ ਤਾਕਤ ਉਹ ਪਛਾਣ ਹੈ ਕਿ ਉਨ੍ਹਾਂ ਦੇ ਰੀਤੀ-ਰਿਵਾਜ ਅਤੇ ਪ੍ਰੰਪਰਾਵਾਂ ਨਾ ਸਿਰਫ ਵੱਖ ਹਨ ਸਗੋਂ ਉਹ ਸਮਝਦੇ ਵੀ ਹਨ।
ਅਸੀਂ ਉਨ੍ਹਾਂ ਲੋਕਾਂ ਦੇ ਬਿਨਾਂ ਕੰਮ ਕਰ ਸਕਦੇ ਹਾਂ ਜੋ ਸੱਚਾਈ ਨੂੰ ਤੋੜ-ਮਰੋੜ ਕੇ ਅਤੇ ਤਕਨਾਲੋਜੀ ਨਾਲ ਛੇੜਛਾੜ ਕਰ ਕੇ ਪ੍ਰੇਮ ਦੇ ਧਾਗੇ ਨੂੰ ਤੋੜ ਕੇ ਮੌਜੂਦਾ ਭੂੰਡਾਂ ਦੇ ਖੱਖਰ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਹਨ।
ਭਾਗਵਤ ਦੇ ਪ੍ਰਵਚਨਾਂ ’ਚ ਆਖਰੀ ਉਪਦੇਸ਼ ਇਹ ਹੈ ਕਿ ਕੀ ਕੋਈ ਵੀ ਸਿਖਰ ਕਮਜ਼ੋਰ ਨੀਂਹ ’ਤੇ ਨਹੀਂ ਬਣਾਇਆ ਜਾ ਸਕਦਾ, ਜਿਸ ਦਾ ਜ਼ਰੂਰੀ ਤੌਰ ’ਤੇ ਮਤਲਬ ਇਹ ਹੈ ਕਿ ਨੀਂਹ ਦੀ ਤਾਕਤ ਹੁੰਦੀ ਹੈ ਜਿਸ ’ਤੇ ਇਮਾਰਤ ਦੀ ਸਥਿਰਤਾ ਨਿਰਭਰ ਕਰਦੀ ਹੈ। 20 ਫੀਸਦੀ ਸੀਟਾਂ ਗਵਾਉਣੀਆਂ ਆਧਾਰ ਦੇ ਕਮਜ਼ੋਰ ਹੋਣ ਦਾ ਸੰਕੇਤ ਹਨ।
ਅਸ਼ੋਕ ਲਵਾਸਾ (ਸਾਬਕਾ ਚੋਣ ਕਮਿਸ਼ਨਰ)
ਮੋਦੀ ‘3.0’ ਨਹੀਂ ਸਗੋਂ ਮੋਦੀ ‘2.1’
NEXT STORY