Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 30, 2025

    11:04:06 AM

  • iyer after playoff loss

    'ਅਸੀਂ ਸਿਰਫ਼ ਲੜਾਈ ਹਾਰੇ ਹਾਂ, ਜੰਗ ਨਹੀਂ...',...

  • be careful eating roadside momos

    ਮੋਮੋਜ਼ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ! ਕਿਤੇ...

  • face covering

    ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ,...

  • boys tuition ganga river police

    ਘਰੋਂ ਟਿਊਸ਼ਨ ਪੜ੍ਹਨ ਗਏ ਮੁੰਡੇ ਨਾ ਮੁੜੇ ਵਾਪਸ, ਜਦੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਹੁਣ ਇਸਲਾਮਿਕ ਜਿਹਾਦ ਦਾ ਰੂਪ ਲੈ ਰਹੀ ਜਿੱਨਾਹ ਦੀ ‘ਟੂ ਨੇਸ਼ਨ ਥਿਊਰੀ’

BLOG News Punjabi(ਬਲਾਗ)

ਹੁਣ ਇਸਲਾਮਿਕ ਜਿਹਾਦ ਦਾ ਰੂਪ ਲੈ ਰਹੀ ਜਿੱਨਾਹ ਦੀ ‘ਟੂ ਨੇਸ਼ਨ ਥਿਊਰੀ’

  • Edited By Rakesh,
  • Updated: 29 May, 2025 06:59 PM
Blog
jinnah  s   two nation theory   is now taking the form of islamic jihad
  • Share
    • Facebook
    • Tumblr
    • Linkedin
    • Twitter
  • Comment

ਆਪ੍ਰੇਸ਼ਨ ਸਿੰਧੂਰ ਦੌਰਾਨ 4 ਦਿਨਾਂ ਤੱਕ ਚੱਲੀ ਸੀਮਤ ਜੰਗ ਨੇ ਭਾਰਤ ਨੂੰ ਅੱਤਵਾਦ ਵਿਰੁੱਧ ਆਪਣੀ ਨੀਤੀ ’ਚ ਪਹਿਲੀ ਵਾਰ ਇਕ ਮੂਲੋਂ ਤਬਦੀਲੀ ਕਰਨ ਲਈ ਮਜਬੂਰ ਕੀਤਾ। ਪਹਿਲੀ ਵਾਰ ਦੇਸ਼ ਨੇ ਭਵਿੱਖ ’ਚ ਸਰਹੱਦ ਪਾਰੋਂ ਹੋਈ ਕਿਸੇ ਵੀ ਅੱਤਵਾਦੀ ਘਟਨਾ ਨੂੰ ਦੇਸ਼ ਦੇ ਵਿਰੁੱਧ ਜੰਗ ਮੰਨਣ ਦਾ ਨੀਤੀ ਅਨੁਸਾਰ ਐਲਾਨ ਕੀਤਾ।

ਪ੍ਰਧਾਨ ਮੰਤਰੀ ਮੋਦੀ ਦਾ ਪੱਕਾ ਇਰਾਦਾ ਅਤੇ ਸਖਤ ਤੇਵਰ ਪਿਛਲੀਆਂ ਸਰਕਾਰਾਂ ਨਾਲੋਂ ਬਿਲਕੁਲ ਅਲੱਗ ਹੈ। ਕਾਂਗਰਸ ਦੀਆਂ ਸਰਕਾਰਾਂ ਤਾਂ ਅਮਨ ਦੇ ਕਬੂਤਰ ਉਡਾਉਣ ’ਚ ਹੀ ਰੁੱਝੀਆਂ ਰਹੀਆਂ ਸਨ। ਦਹਾਕਿਆਂ ਤੋਂ ਪਾਕਿਸਤਾਨ ਸਮਰਥਿਤ ਅੱਤਵਾਦ ਦਾ ਡੰਗ ਸਹਿਣ ਵਾਲੇ ਦੇਸ਼ ’ਚ ਜਦੋਂ ‘ਅਪੀਲ ਨਹੀਂ ਹੁਣ ਜੰਗ ਹੋਵੇਗੀ’ ਦਾ ਜੰਗ ਦਾ ਨਾਅਰਾ ਗੂੰਜਣ ਲੱਗਾ ਤਾਂ ਉਸ ਦੇ ਪਿੱਛੇ ਵੀ ਮੋਦੀ ਪ੍ਰਤੀ ਭਰੋਸਾ ਹੀ ਸੀ।

ਇਸ ਦੀਆਂ ਗੂੰਜਾਂ ਅਜੇ ਵੀ ਸੁਣਾਈ ਦੇ ਰਹੀਆਂ ਹਨ ਪਰ ਜਦੋਂ ਸਾਡੀ ਫੌਜ ਪਾਕਿਸਤਾਨ ’ਤੇ ਭਾਰੂ ਹੋ ਰਹੀ ਸੀ ਤਾਂ ਅਚਾਨਕ ਜੰਗਬੰਦੀ ਦੇ ਐਲਾਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਦੇਸ਼ ਦੇ ਆਮ ਆਦਮੀ ਲਈ ਇਸ ਰਣਨੀਤੀ ਨੂੰ ਸਮਝਣਾ ਸੱਚਮੁੱਚ ਮੁਸ਼ਕਲ ਸੀ। ਸ਼ਾਇਦ ਇਸ ਰਾਹੀਂ, ਮੋਦੀ ਸਰਕਾਰ ਇਸ਼ਾਰਿਆਂ ’ਚ ਦੇਸ਼ ਅਤੇ ਦੁਨੀਆ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਸੀ ਕਿ ਇਕ ਉਦਾਰ ਲੋਕਤੰਤਰ ਦੇ ਫੈਸਲੇ ਰਣਨੀਤਕ ਅਤੇ ਦੂਰਗਾਮੀ ਫੈਸਲਿਆਂ ਦੁਆਰਾ ਪ੍ਰਭਾਵਿਤ ਹੁੰਦੇ ਹਨ, ਨਾ ਕਿ ਪਾਕਿਸਤਾਨ ਵਰਗੇ ਜਿਹਾਦੀ ਜੰਗਬਾਜ਼ਾਂ ਦੁਆਰਾ।

ਦੇਸ਼ ਸੀਮਤ ਉਦੇਸ਼ਾਂ ਵਾਲੀ ਇਸ ਸਫਲਤਾ ਤੋਂ ਖੁਸ਼ ਹੈ ਪਰ ਥੋੜ੍ਹਾ ਨਿਰਾਸ਼ ਵੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਅਸੀਂ ਬਹੁਤ ਜਲਦੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ ਅਤੇ ਉਹ ਵੀ ਪਾਕਿਸਤਾਨ ਵੱਲੋਂ ਬਿਨਾਂ ਕਿਸੇ ਗਾਰੰਟੀ ਦੇ ਕਿ ਉਹ ਭਵਿੱਖ ’ਚ ਅਜਿਹਾ ਕਰਨ ਦੀ ਹਿੰਮਤ ਨਹੀਂ ਕਰੇਗਾ।

ਬਹੁਤ ਸਾਰੇ ਸਵਾਲਾਂ ਦਾ ਅਜੇ ਵੀ ਜਵਾਬ ਨਹੀਂ ਹੈ ਜਿਵੇਂ ਕਿ, ਕੀ ‘ਆਪ੍ਰੇਸ਼ਨ ਸਿੰਧੂਰ’ ਨੂੰ ਇਕ ਫੈਸਲਾਕੁੰਨ ਜਿੱਤ ਮੰਨਿਆ ਜਾਣਾ ਚਾਹੀਦਾ ਹੈ ਜਾਂ ਇਕ ਮਹਿਜ਼ ਰਣਨੀਤਕ ਸਫਲਤਾ, ਜੋ ਕਿ ਜਿਹਾਦੀ ਪਾਕਿਸਤਾਨ ਲਈ ਸਿਰਫ਼ ਇਕ ਸੁਨੇਹਾ ਸੀ ਅਤੇ ਇਕ ਖ਼ਤਰਨਾਕ ਚਿਤਾਵਨੀ ਨਹੀਂ? ਕੀ ਪਾਕਿਸਤਾਨ ਇਸ ਤੋਂ ਬਾਅਦ ਭਾਰਤ ਵਿਰੁੱਧ ਅੱਤਵਾਦ ਬੰਦ ਕਰ ਦੇਵੇਗਾ? ਕੀ ਦੁਨੀਆ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਨੂੰ ਇਕ ਅੱਤਵਾਦੀ ਦੇਸ਼ ਮੰਨੇਗੀ?

ਕੀ ਸਾਡੀ ਸੰਜਮੀ ਵਿਦੇਸ਼ ਨੀਤੀ ਇਕ ਫੈਸਲਾਕੁੰਨ ਜੰਗ ਲੜਨ ’ਚ ਰੁਕਾਵਟ ਹੈ? ਕੀ ਅਮਰੀਕਾ, ਜੋ ਭਾਰਤ ਨੂੰ ਆਪਣਾ ‘ਰਣਨੀਤਕ ਭਾਈਵਾਲ’ ਕਹਿੰਦਾ ਹੈ, ਨੇ ਭਾਰਤ-ਪਾਕਿਸਤਾਨ ਨੂੰ ਦੁਬਾਰਾ ‘ਹਾਈਫਨੇਟ’ ਕਰਕੇ ਆਪਣੇ ਉੱਭਰ ਰਹੇ ਅੰਤਰਰਾਸ਼ਟਰੀ ਕੱਦ ਨੂੰ ਘਟਾ ਦਿੱਤਾ ਹੈ?

ਅਜਿਹੇ ਕਈ ਸਵਾਲ ਦੇਸ਼ਵਾਸੀਆਂ ਦੇ ਮਨ ’ਚ ਹਨ ਜਿਨ੍ਹਾਂ ਦਾ ਉੱਤਰ ਸ਼ਾਇਦ ਨਾ ਮਿਲ ਸਕੇ ਪਰ ਉਨ੍ਹਾਂ ਨੂੰ ਜਾਣਨਾ ਜ਼ਰੂਰੀ ਹੈ। ਕਸ਼ਮੀਰ ਦੇ ਬਹਾਨੇ ਪਾਕਿਸਤਾਨ ਭਾਰਤ ਨਾਲ ਹੁਣ ਤਕ ਜੋ ‘ਅਣ-ਐਲਾਨੀ ਜੰਗ’ ਲੜ ਰਿਹਾ ਹੈ ਕੀ ਉਹ ਸਿਰਫ ਇਕ ‘ਟੈਰੀਟੋਰੀਅਲ ਵਾਰ’ ਹੈ? ਸਮਾਂ ਆ ਗਿਆ ਹੈ ਕਿ ਜਦੋਂ ਅਸੀਂ ਇਸ ਨੂੰ ਨਵੇਂ ਚਸ਼ਮੇ ਨਾਲ ਦੇਖੀਏ ਅਤੇ ਇਸ ਦੇ ਪਿੱਛੇ ਲੁਕੇ ਪਾਕਿਸਤਾਨ ਦੇ ਪੋਲੀਟੀਕਲ ਏਜੰਡੇ ਸਮਝੀਏ।

ਜਿੱਨਾਹ ਦੀ ‘ਟੂ ਨੇਸ਼ਨ ਥਿਊਰੀ’ ਨੇ ਹੁਣ ਇਸਲਾਮਿਕ ਜਿਹਾਦ ਦਾ ਰੂਪ ਲੈ ਲਿਆ ਹੈ ਜਿਸ ਨੂੰ ਤੁਰਕੀ ਅਤੇ ਅਜ਼ਰਬੈਜਾਨ ਵਰਗੇ ਇਸਲਾਮਿਕ ਦੇਸ਼ਾਂ ਦਾ ਸਪੱਸ਼ਟ ਸਮਰਥਨ ਮਿਲ ਰਿਹਾ ਹੈ। ਜਨਰਲ ਮੁਨੀਰ ਦੇ ਭੜਕਾਊ ਭਾਸ਼ਣ ਜਿਸ ਤੋਂ ਬਾਅਦ ਪਹਿਲਗਾਮ ’ਚ ਧਰਮ ਪੁੱਛ ਕੇ ਸੈਲਾਨੀਆਂ ਦੀ ਹੱਤਿਆ ਕੀਤੀ ਗਈ, ਉਹ ਤਾਂ ਬੇਸ਼ੱਕ ਇਸਲਾਮੀ ਜਿਹਾਦ ਸੀ, ਕੋਈ ਸਿਆਸੀ ਤਹਿਰੀਕ ਨਹੀਂ।

ਸਮਾਂ ਆ ਗਿਆ ਹੈ ਕਿ ਭਾਰਤ ਆਪਣਾ ਨੈਰੇਟਿਵ ਬਦਲੇ ਅਤੇ ਅਜਿਹੀਆਂ ਘਟਨਾਵਾਂ ਨੂੰ ਸਰਹੱਦ ਪਾਰ ਜਾਂ ਪਾਕਿ ਸਮਰਥਿਤ ਅੱਤਵਾਦ ਕਹਿਣ ਦੀ ਬਜਾਏ ਖੁੱਲ੍ਹ ਕੇ ਹਿੰਦੂ-ਬਹੁਤਾਤ ਵਾਲੇ ਭਾਰਤ ਵਿਰੁੱਧ ਜਿਹਾਦ ਕਹਿਣਾ ਸ਼ੁਰੂ ਕਰੇ।

ਪੱਛਮ ਦੇ ਛੋਟੇ-ਛੋਟੇ ਦੇਸ਼ ਜੋ ਭਾਰਤ ਵਰਗੇ ਦੇਸ਼ਾਂ ਨੂੰ ਸੈਕੂਲਰਿਜ਼ਮ, ਉਦਾਰਵਾਦ ਅਤੇ ਪ੍ਰਜਾਤੰਤਰਿਕ ਕੀਮਤਾਂ ’ਤੇ ਉਪਦੇਸ਼ ਦਿੰਦੇ ਨਹੀਂ ਥੱਕਦੇ, ਉਨ੍ਹਾਂ ਦੀਆਂ ਘਿਨੌਣੀਆਂ ਅਤੇ ਲੁਕਵੀਆਂ ਉਦਾਰਵਾਦੀ ਨੀਤੀਆਂ ਕਾਰਨ ਉਨ੍ਹਾਂ ਦੇ ਆਪਣੇ ਦੇਸ਼ ਕੱਟੜ ਜਿਹਾਦੀਆਂ ਅਤੇ ਇਸਲਾਮਿਸਟਾਂ ਦੇ ਗੜ੍ਹ ਬਣ ਚੁੱਕੇ ਹਨ। ਉਨ੍ਹਾਂ ਨਾਲ ਨਜਿੱਠਣ ਦਾ ਕੋਈ ਕਾਰਗਰ ਤਰੀਕਾ ਉਨ੍ਹਾਂ ਕੋਲ ਨਹੀਂ ਹੈ।

ਵਿਸ਼ਵ ਪੱਧਰ ’ਤੇ ਸਿਰਫ ਭਾਰਤ ਅਤੇ ਇਜ਼ਰਾਈਲ ਹੀ 2 ਅਜਿਹੇ ਦੇਸ਼ ਹਨ ਜੋ ਪਾਲੀਟੀਕਲ ਇਸਲਾਮ ਅਤੇ ਉਸ ਦੇ ਜਿਹਾਦੀ ਏਜੰਡੇ ਦੇ ਖਿਲਾਫ ਡਟ ਕੇ ਮੁਕਾਬਲਾ ਕਰ ਰਹੇ ਹਨ। ਪਹਿਲਗਾਮ ਦੀ ਘਟਨਾ ਤੋਂ ਬਾਅਦ ਭਾਰਤ ਦਾ ਪੂਰਾ ਨੈਰੇਟਿਵ ਵਿਸ਼ਵ ਭਾਈਚਾਰੇ ਦੇ ਸਾਹਮਣੇ ਪਾਕਿਸਤਾਨ ਨੂੰ ਅੱਤਵਾਦ ਦੇ ਨਾਲ-ਨਾਲ ਇਕ ਇਸਲਾਮੀ ਜਿਹਾਦ ਚਲਾਉਣ ਵਾਲੇ ਮੁਲਕ ਦੇ ਰੂਪ ’ਚ ਐਕਸਪੋਜ਼ ਕਰਨ ’ਤੇ ਵੀ ਹੋਣਾ ਚਾਹੀਦਾ ਹੈ।

‘ਆਪ੍ਰੇਸ਼ਨ ਸਿੰਧੂਰ’ ਰਾਹੀਂ ਮੋਦੀ ਸਰਕਾਰ ਨੇ ਜਿਸ ਸਖਤ ਪਰ ਸੰਜਮੀ ਰੁਖ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਕੌਮਾਂਤਰੀ ਮਾਮਲਿਆਂ ਦੇ ਮਾਹਿਰਾਂ ਨੇ ਵੀ ਨੋਟ ਕੀਤਾ ਹੈ। ਕੌਮਾਂਤਰੀ ਰਾਜਨੀਤੀ ਦੇ ਮੰਨੇ-ਪ੍ਰਮੰਨੇ ਮਾਹਿਰ ਜਾਨ ਮੀਅਰਸਹਾਈਮਰ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਪ੍ਰਤੀਕਿਰਿਆ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਕਿ ਭਾਰਤ ਨੇ ਪਾਕਿਸਤਾਨ ਪ੍ਰਤੀ ਇਕ ਨਵਾਂ ਸੁਰੱਖਿਆ ਦ੍ਰਿਸ਼ਟੀਕੋਣ ਅਪਣਾਇਆ ਹੈ ਜਿਸ ’ਚ ਸੀਮਤ ਫੌਜੀ ਕਾਰਵਾਈ ਦੇ ਜ਼ਰੀਏ ਅੱਤਵਾਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਨਾ ਕਿ ਆਮ ਨਾਗਰਿਕਾਂ ਜਾਂ ਫੌਜੀ ਅਦਾਰਿਆਂ ਨੂੰ।

ਹਾਲਾਂਕਿ ਭਾਰਤੀ ਫੌਜੀ ਕਾਰਵਾਈ ’ਚ ਪਾਕਿਸਤਾਨੀ ਹਵਾਈ ਫੌਜ ਦੇ ਕਈ ਹਵਾਈ ਅੱਡੇ ਤਬਾਹ ਕਰ ਦਿੱਤੇ ਗਏ। ਇਸ ’ਚ ਸ਼ੱਕ ਨਹੀਂ ਕਿ ਭਾਰਤ ਨੇ ਪਾਕਿਸਤਾਨ ਦੀ ਪ੍ਰਮਾਣੂ ਜੰਗ ਦੀ ਧਮਕੀ ਨੂੰ ਵੀ ਖੋਖਲਾ ਸਾਬਿਤ ਕਰ ਦਿੱਤਾ।

ਪ੍ਰਸਿੱਧ ਪੱਤਰਕਾਰ ਫਰੀਦ ਜਕਾਰੀਆ ਨੇ ਵੀ ਕਿਹਾ ਕਿ ਭਾਰਤ ਨੂੰ ਲੰਬੇ ਸਮੇਂ ਦੀ ਰਣਨੀਤੀ ਤਹਿਤ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੂੰ ਵੱਡੀ ਪੱਧਰ ’ਤੇ ਸੰਘਰਸ਼ ਨਾਲ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

ਪਰ ਹੁਣ ਭਾਰਤ ਨੂੰ ਆਪਣੀ ਸੁਰੱਖਿਆ ਨੀਤੀ ਅਤੇ ਨੈਰੇਟਿਵ ’ਚ ਬਦਲਾਅ ਲਿਆਉਣ ਦੀ ਲੋੜ ਹੈ। ਪਾਕਿਸਤਾਨ ਸਪਾਂਸਰਡ ਅੱਤਵਾਦ ਨੂੰ ਸਿਰਫ ਇਕ ਸੀਮਤ ਸਮੱਸਿਆ ਮੰਨਣ ਦੀ ਬਜਾਏ ਇਸ ਨੂੰ ਇਕ ‘ਇਸਲਾਮੀ ਜਿਹਾਦ’ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ।

ਪਾਕਿਸਤਾਨ ਦਾ ਉਦੇਸ਼ ਸਿਰਫ ਖੇਤਰੀ ਨਹੀਂ ਸਗੋਂ ਭਾਰਤ ਨੂੰ ਧਾਰਮਿਕ ਅਤੇ ਰਾਜਨੀਤਿਕ ਤੌਰ ’ਤੇ ਕਮਜ਼ੋਰ ਕਰਨਾ ਹੈ। ਇਸ ਲਈ ਭਾਰਤ ਨੂੰ ਆਪਣੀ ਸੁਰੱਖਿਆ ਰਣਨੀਤੀ ਨੂੰ ਇਸ ਨੈਰੇਟਿਵ ਦੇ ਅਨੁਸਾਰ ਮੁੜ ਤਿਆਰ ਕਰਨਾ ਹੋਵੇਗਾ, ਜਿਸ ਨਾਲ ਅਸੀਂ ਪਾਕਿਸਤਾਨ ਦੀਆਂ ਜਿਹਾਦੀ ਸਰਗਰਮੀਆਂ ਨੂੰ ਸਪੱਸ਼ਟ ਰੂਪ ਨਾਲ ਪਛਾਣ ਸਕੀਏ ਅਤੇ ਉਨ੍ਹਾਂ ਦਾ ਮੁਕਾਬਲਾ ਕਰ ਸਕੀਏ।

ਮਿਹਿਰ ਭੋਲੇ

  • Jinnah
  • Two Nation Theory
  • Islamic Jihad

ਦੋਹਰੇ ਮਾਪਦੰਡ ਨਾ ਅਪਨਾਉਣ ਸਰਕਾਰਾਂ

NEXT STORY

Stories You May Like

  • now panchayats are also being given on contract
    ਭ੍ਰਿਸ਼ਟਾਚਾਰ ਦਾ ਬਦਲਦਾ ਰੂਪ, ਹੁਣ ਪੰਚਾਇਤਾਂ ਵੀ ਠੇਕੇ ’ਤੇ ਦਿੱਤੀਆਂ ਜਾਣ ਲੱਗੀਆਂ
  • new form of covid in america
    ਅਮਰੀਕਾ 'ਚ ਕੋਵਿਡ ਦਾ ਨਵਾਂ ਰੂਪ, ਹਾਂਗ ਕਾਂਗ-ਤਾਈਵਾਨ 'ਚ ਵੀ ਵਧੇ ਮਾਮਲੇ
  • allahabad hc muslim polygamy for selfishnes
    ਇਸਲਾਮਿਕ ਕਾਨੂੰਨ ਦੀ ਦੁਰਵਰਤੋਂ ’ਤੇ HC ਸਖ਼ਤ, ਕਿਹਾ- ਸਵਾਰਥ ਤੇ ਸੈਕਸ ਲਈ ਵਿਆਹ ਨਹੀਂ ਹੋਣਾ ਚਾਹੀਦਾ
  • outbreak of tropical disease death toll rises
    ਮੌਸਮੀ ਬਿਮਾਰੀ ਦਾ ਕਹਿਰ, ਹੁਣ ਤੱਕ 31 ਲੋਕਾਂ ਦੀ ਮੌਤ
  • 60 year old lawyer ran away with doctor s wife
    ਡਾਕਟਰ ਦੀ ਘਰਵਾਲੀ ਲੈ ਭੱਜਿਆ 60 ਸਾਲਾ ਵਕੀਲ, ਕਹਿੰਦਾ-'ਮੇਰਾ ਬਚਪਨ ਦਾ ਪਿਆਰ'
  • the risk of a new form of covid has increased
    ਕੋਵਿਡ ਦੇ ਨਵੇਂ ਰੂਪ ਦਾ ਖ਼ਤਰਾ ਵਧਿਆ, ਸਾਵਧਾਨੀਆਂ ਜ਼ਰੂਰੀ, ਬਜ਼ੁਰਗਾਂ ਤੇ ਬੱਚਿਆਂ ਲਈ ਖ਼ਤਰਨਾਕ
  • president donald trump takes aim at taylor swift
    'ਟੇਲਰ ਸਵਿਫਟ ਹੁਣ HOT ਨਹੀਂ ਰਹੀ', ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੌਪ ਸਟਾਰ 'ਤੇ ਵਿੰਨ੍ਹਿਆ ਨਿਸ਼ਾਨਾ
  • now rural banks will enter the share market
    ਹੁਣ ਸ਼ੇਅਰ ਬਾਜ਼ਾਰ 'ਚ ਉਤਰਨਗੇ ਪੇਂਡੂ ਬੈਂਕ, ਵੱਡੀ ਯੋਜਨਾ ਤਿਆਰ ਕਰ ਰਹੀ ਕੇਂਦਰ ਸਰਕਾਰ
  • fir registered against mla raman arora  s son rajan  raju madan  mahesh makhija
    MLA ਰਮਨ ਅਰੋੜਾ ਦਾ ਬੇਟਾ ਰਾਜਨ, ਕੁੜਮ ਰਾਜੂ ਮਦਾਨ, ਮਹੇਸ਼ ਮਖੀਜਾ ’ਤੇ FIR ਦਰਜ,...
  • punjab government s big decision for laborers working in markets
    ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਦਿੱਤੀ ਰਾਹਤ
  • punjab ndma alert
    ਸਵੇਰੇ-ਸਵੇਰੇ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ...
  • raman arora and building inspector harpreet kaur
    ਰਮਨ ਅਰੋੜਾ ਤੇ ਹਰਪ੍ਰੀਤ ਕੌਰ ਨੂੰ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਸਿਵਲ ਹਸਪਤਾਲ
  • renowned salon owner commits jalandhar
    ਜਲੰਧਰ 'ਚ ਨਾਮੀ ਸੈਲੂਨ ਮਾਲਕ ਨੇ ਕੀਤੀ ਖੁਦਕੁਸ਼ੀ
  • murder of a young man returning from work
    ਕੰਮ ਤੋਂ ਵਾਪਸ ਆ ਰਹੇ ਨੌਜਵਾਨ ਦਾ ਕਤਲ, ਇਲਾਕੇ 'ਚ ਦਹਿਸ਼ਤ
  • raman arora s pa rohit kapoor and relative shivam madan revealed many secrets
    ਰਮਨ ਅਰੋੜਾ ਦੇ PA ਰੋਹਿਤ ਕਪੂਰ ਤੇ ਰਿਸ਼ਤੇਦਾਰ ਸ਼ਿਵਮ ਮਦਾਨ ਵਿਜੀਲੈਂਸ ਸਾਹਮਣੇ...
  • mla raman arora remanded for 4 days again
    MLA ਰਮਨ ਅਰੋੜਾ ਦੀ ਮੁੜ ਅਦਾਲਤ 'ਚ ਪੇਸ਼ੀ, ਫਿਰ 4 ਦਿਨ ਦਾ ਮਿਲਿਆ ਰਿਮਾਂਡ
Trending
Ek Nazar
pictures of sri harmandir sahib removed from the wall of a saudi arabian hotel

ਵੱਡੀ ਖ਼ਬਰ: ਸਾਊਦੀ ਅਰਬ ਦੇ ਹੋਟਲ ਦੀ ਦੀਵਾਰ ਤੋਂ ਹਟਾਈਆਂ ਗਈਆਂ ਸ੍ਰੀ ਹਰਿਮੰਦਰ...

alert regarding storm and rain in punjab

ਪੰਜਾਬ 'ਚ ਤੂਫ਼ਾਨ ਤੇ ਮੀਂਹ ਨੂੰ ਲੈ ਕੇ ਅਲਰਟ, ਫੋਨ 'ਤੇ ਵੱਜਣ ਲੱਗੀਆਂ ਘੰਟੀਆਂ

the path of gurdaspur mukerian railway link project is clear

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਲਈ ਵੱਡਾ ਤੋਹਫ਼ਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ

navy patrol plane crashes south korea

ਜਲ ਸੈਨਾ ਦਾ ਗਸ਼ਤੀ ਜਹਾਜ਼ ਹਾਦਸਾਗ੍ਰਸਤ, ਚਾਰ ਦੀ ਮੌਤ

fight between indian farm workers  italy

ਇਟਲੀ : ਭਾਰਤੀ ਖੇਤ ਮਜ਼ਦੂਰਾਂ ਵਿਚਾਲੇ ਵੱਡਾ ਝਗੜਾ; ਤਿੰਨ ਜ਼ਖਮੀ ਅਤੇ ਇੱਕ ਗੰਭੀਰ

hrtc bus going to vrindavan attacked in punjab

ਵ੍ਰਿੰਦਾਵਨ ਜਾ ਰਹੀ HRTC ਦੀ ਬੱਸ 'ਤੇ ਪੰਜਾਬ 'ਚ ਹਮਲਾ, ਪਿਆ ਚੀਕ-ਚਿਹਾੜਾ

two former ministers sentenced to jail

ਸ਼੍ਰੀਲੰਕਾ: ਭ੍ਰਿਸ਼ਟਾਚਾਰ ਮਾਮਲੇ 'ਚ ਦੋ ਸਾਬਕਾ ਮੰਤਰੀਆਂ ਨੂੰ ਕੈਦ ਦੀ ਸਜ਼ਾ

cricket tournament at veronanova concluded

ਵੇਰੋਲਾਨੋਵਾ ਵਿਖੇ ਕ੍ਰਿਕਟ ਟੂਰਨਾਮੈਂਟ ਸਫ਼ਲਤਾ ਪੂਰਵਕ ਸੰਪੰਨ

congress councilor under vigilance watch in mla raman arora corruption case

MLA ਰਮਨ ਅਰੋੜਾ ਭ੍ਰਿਸ਼ਟਾਚਾਰ ਕੇਸ 'ਚ ਕਾਂਗਰਸੀਆਂ ਦੀ ਐਂਟਰੀ, ਵਿਜੀਲੈਂਸ ਦੇ ਘੇਰੇ...

indo pak ceasefire trump

Trump ਦੇ ਦਖਲ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਹੋਈ 'ਜੰਗਬੰਦੀ'

jalandhar s famous businessman nitin kohli joins aap gets big responsibility

ਜਲੰਧਰ ਦੇ ਮਸ਼ਹੂਰ ਕਾਰੋਬਾਰੀ ਨਿਤਿਨ ਕੋਹਲੀ 'ਆਪ' 'ਚ ਸ਼ਾਮਲ, ਮਿਲੀ ਵੱਡੀ...

india digital moment

ਭਾਰਤ ਦੀ ਵੱਡੀ ਉਪਲਬਧੀ, AI ਅਤੇ ਸੈਮੀਕੰਡਕਟਰ ਭਵਿੱਖ ਨੂੰ ਕੀਤਾ ਹਾਸਲ

jnu student is deleting social media posts

ਅਮਰੀਕਾ ਦੀ ਕਾਰਵਾਈ ਤੋਂ ਨਿਰਾਸ਼ JNU ਵਿਦਿਆਰਥੀ ਨੇ ਡਿਲੀਟ ਕੀਤੀਆਂ ਸੋਸ਼ਲ ਮੀਡੀਆ...

wildfires in canada

ਕੈਨੇਡੀਅਨ ਸੂਬੇ 'ਚ ਜੰਗਲ ਦੀ ਅੱਗ ਕਾਰਨ ਐਲਾਨੀ ਗਈ ਐਮਰਜੈਂਸੀ, ਹਜ਼ਾਰਾਂ ਲੋਕਾਂ ਨੇ...

walsall asian sports association organizes tournament

ਵਾਲਸਾਲ ਏਸ਼ੀਅਨ ਸਪੋਰਟਸ ਐਸੋ: ਵੈਸਟ ਮਿਡਲੈਂਡਜ ਵੱਲੋਂ ਫੁੱਟਬਾਲ, ਹਾਕੀ ਅਤੇ...

sukhdev singh dhindsa s political journey

ਪਦਮ ਭੂਸ਼ਣ ਨਾਲ ਨਿਵਾਜ਼ੇ ਗਏ ਸਨ ਢੀਂਡਸਾ, 2020 'ਚ ਅਕਾਲੀ ਦਲ ਤੋਂ ਹੋਏ ਵੱਖ,...

national highway no 205 in rupnagar closed next three month

ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! 3 ਮਹੀਨਿਆਂ ਲਈ ਬੰਦ ਹੋਇਆ ਇਸ...

thunderstorm and heavy rain will again hit punjab

ਪੰਜਾਬ 'ਚ ਮੁੜ ਆਵੇਗਾ ਤੂਫ਼ਾਨ ਤੇ ਭਾਰੀ ਮੀਂਹ! 1 ਜੂਨ ਤੱਕ ਇਹ ਜ਼ਿਲ੍ਹੇ ਰਹਿਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • good news for farmers cabinet increases msp on 14 kharif crops
      ਲੱਖਾਂ ਕਿਸਾਨਾਂ ਲਈ ਖੁਸ਼ਖਬਰੀ! ਕੈਬਨਿਟ ਨੇ ਸਾਉਣੀ ਦੀਆਂ 14 ਫਸਲਾਂ 'ਤੇ MSP ਵਧਾਇਆ
    • 3 government holidays in punjab from tomorrow
      ਪੰਜਾਬ 'ਚ ਭਲਕੇ ਤੋਂ 3 ਸਰਕਾਰੀ ਛੁੱਟੀਆਂ, WEEKEND 'ਤੇ ਲੱਗ ਗਈਆਂ ਮੌਜਾਂ
    • walsall asian sports association organizes tournament
      ਵਾਲਸਾਲ ਏਸ਼ੀਅਨ ਸਪੋਰਟਸ ਐਸੋ: ਵੈਸਟ ਮਿਡਲੈਂਡਜ ਵੱਲੋਂ ਫੁੱਟਬਾਲ, ਹਾਕੀ ਅਤੇ...
    • supernatural miracle in hanuman ji  s temple
      ਹਨੂੰਮਾਨ ਜੀ ਦੇ ਮੰਦਰ 'ਚ ਅਲੌਕਿਕ ਚਮਤਕਾਰ..., ਦਰਸ਼ਨਾਂ ਲਈ ਸ਼ਰਧਾਲੂਆਂ ਦੀ ਲੱਗੀ...
    • punjab aap leader
      ਪੰਜਾਬ 'ਚ ਵੱਡੀ ਵਾਰਦਾਤ! 'ਆਪ' ਆਗੂ ਤੇ ਸਾਥੀ 'ਤੇ ਫ਼ਾਇਰਿੰਗ, ਇਕ ਦੀ ਗਈ ਜਾਨ
    • the threat of a major disaster looms from space  millions of people may die
      ਪੁਲਾੜ ਤੋਂ ਮੰਡਰਾ ਰਿਹੈ ਵੱਡੀ ਤਬਾਹੀ ਦਾ ਖ਼ਤਰਾ, ਲੱਖਾਂ ਲੋਕਾਂ ਦੀ ਹੋ ਸਕਦੀ ਹੈ...
    • big blow to pbks
      Playoffs ਵਾਲੇ ਦਿਨ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ! ਕਈ ਮੈਚ ਜਿਤਾ ਚੁੱਕਾ ਧਾਕੜ...
    • kool the gang s michael sumler dies in car crash
      ਮਿਊਜ਼ਿਕ ਇੰਡਸਟਰੀ 'ਚ ਪਸਰਿਆ ਸੋਗ, ਮਸ਼ਹੂਰ ਗਾਇਕ ਦੀ ਹੋਈ ਸੜਕ ਹਾਦਸੇ 'ਚ ਮੌਤ
    • thunderstorm and heavy rain warning in punjab
      ਪੰਜਾਬ 'ਚ ਫਿਰ ਤੂਫ਼ਾਨ ਤੇ ਭਾਰੀ ਮੀਂਹ ਦੀ ਚਿਤਾਵਨੀ! ਇਨ੍ਹਾਂ ਤਾਰੀਖ਼ਾਂ ਨੂੰ ਘਰੋਂ...
    • stock market gains  sensex rises 150 points  nifty at 24 796
      ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 150 ਅੰਕ ਚੜ੍ਹਿਆ ਤੇ ਨਿਫਟੀ 24,796 ਦੇ ਪੱਧਰ...
    • storm toll plaza blown away
      ਤੇਜ਼ ਤੂਫ਼ਾਨ ਨੇ ਮਚਾਈ ਤਬਾਹੀ, ਉੱਡ ਗਿਆ ਟੋਲ ਪਲਾਜ਼ਾ, ਮੱਚੀ ਹਫ਼ੜਾ-ਦਫ਼ੜੀ...
    • ਬਲਾਗ ਦੀਆਂ ਖਬਰਾਂ
    • the dubious credibility of the enforcement directorate
      ਇਨਫੋਰਸਮੈਂਟ ਡਾਇਰੈਕਟੋਰੇਟ ਦੀ ਸ਼ੱਕੀ ਭਰੋਸੇਯੋਗਤਾ : ਕਿਸ ਕੀ ਲਾਠੀ, ਕਿਸ ਕੀ ਭੈਂਸ
    • the negligence arbitrariness some police officers continuously increasing
      ‘ਲਗਾਤਾਰ ਵਧ ਰਹੀਆਂ ਹਨ’ ‘ਚੰਦ ਪੁਲਸ ਮੁਲਾਜ਼ਮਾਂ ਦੀਆਂ ਲਾਪ੍ਰਵਾਹੀਆਂ ਅਤੇ...
    • masnui intelligence took away employment from people  s hands
      ਮਸਨੂਈ ਇਨਟੈਲੀਜੈਂਸ ਨੇ ਹੱਥਾਂ ਤੋਂ ਖੋਹਿਆ ਰੁਜ਼ਗਾਰ
    • trump is trying to become the chief of the world
      ਵਿਸ਼ਵ ਦਾ ‘ਚੌਧਰੀ’ ਬਣਨ ਦੀ ਕੋਸ਼ਿਸ਼ ’ਚ ਹੈ ਟਰੰਪ
    • nehru  s transformative leadership an inspiration for future generations
      ਨਹਿਰੂ ਦੀ ਬਦਲਾਅਕਾਰੀ ਲੀਡਰਸ਼ਿਪ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਪ੍ਰੇਰਣਾ
    • the objectives of delegations around the world are broad
      ਦੁਨੀਆ ਭਰ ਦੇ ਵਫਦਾਂ ਦੇ ਉਦੇਸ਼ ਵਿਆਪਕ ਹਨ
    • beware of hidden cameras installed in washrooms of hotels
      ਹੋਟਲਾਂ/ਦੁਕਾਨਾਂ ਆਦਿ ਦੇ ਚੇਂਜਿੰਗ ਅਤੇ ਵਾਸ਼ ਰੂਮਾਂ 'ਚ ਲੱਗੇ ਗੁਪਤ ਕੈਮਰਿਆਂ ਤੋਂ...
    • india us relations  time for a rethink
      ਭਾਰਤ-ਅਮਰੀਕਾ ਰਿਸ਼ਤੇ : ਆਇਆ ਮੁੜ ਵਿਚਾਰ ਦਾ ਸਮਾਂ
    • increasing use of abusive language in politics
      ਰਾਜਨੀਤੀ ਵਿਚ ਅਪਸ਼ਬਦਾਂ ਦਾ ਵਧਦਾ ਰੁਝਾਨ!
    • now talent is the new currency of india
      ਹੁਣ ਹੁਨਰ ਹੀ ਹੈ ਭਾਰਤ ਦੀ ਨਵੀਂ ਕਰੰਸੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +