ਐੱਸ. ਲੋਬੋ
ਤਾਮਿਲਨਾਡੂ ਦੇ ਸ਼ਿਵਾਕਾਸ਼ੀ ਦੀ 56 ਸਾਲਾ ਇਕ ਔਰਤ ਨੇ ਆਪਣੇ ਜੀਵਨ ਦੇ 25 ਸਾਲ ਆਤਿਸ਼ਬਾਜ਼ੀ ਬਣਾਉਣ ’ਚ ਗੁਜ਼ਾਰੇ ਹਨ। ਉਹ 9 ਘੰਟਿਆਂ ਦੀ ਪਾਲੀ ’ਚ ਬਿਨਾਂ ਦਸਤਾਨੇ ਅਤੇ ਮਾਸਕ ਪਹਿਨ ਕੇ ਕੰਮ ਕਰਦੀ ਹੈ।
ਕੋਂਥਾਵਾ ਰੋਜ਼ਾਨਾ 150 ਰੁਪਏ ਕਮਾਉਂਦੀ ਹੈ ਅਤੇ ਇਹ ਧਨ ਉਸ ਦੇ ਪੜਪੋਤਿਆਂ ਦੀ ਦੇਖ-ਰੇਖ ’ਚ ਖਰਚ ਹੋ ਜਾਂਦਾ ਹੈ। ਜਦੋਂ ਆਤਿਸ਼ਬਾਜ਼ੀ ਬਣਾਉਣ ਵਾਲੀਆਂ ਫੈਕਟਰੀਆਂ 4 ਮਹੀਨਿਆਂ ਤਕ ਬੰਦ ਰਹੀਆਂ, ਕੋਂਥਾਵਾ ਕੋਲ ਕਰਨ ਲਈ ਕੋਈ ਕੰਮ ਨਹੀਂ ਸੀ। ਉਹ ਕੋਈ ਵੀ ਹੋਰ ਕੰਮ ਨਹੀਂ ਲੱਭ ਸਕੀ।
ਕੋਂਥਾਵਾ ਨੇ ਦੱਸਿਆ ਕਿ ਉਸ ਦੇ ਲਈ ਇਹ ਸਮਾਂ ਬਹੁਤ ਮੁਸ਼ਕਿਲ ਸੀ। ਖਾਣ ਲਈ ਉਸ ਨੂੰ ਧਨ ਉਧਾਰ ਲੈਣਾ ਪੈਂਦਾ ਸੀ। ਉਹ ਘਰ ਦੇ ਹੋਰਨਾਂ ਮੈਂਬਰਾਂ ਦੀ ਕਮਾਈ ’ਤੇ ਆਪਣਾ ਜੀਵਨ ਚਲਾ ਰਹੀ ਸੀ। ਚਾਰ ਮਹੀਨਿਆਂ ਬਾਅਦ ਉਹ ਕੰਮ ’ਤੇ ਪਰਤੀ ਅਤੇ ਹੁਣ ਉਧਾਰ ਲਈ ਗਈ ਰਕਮ ਵਾਪਿਸ ਚੁਕਾ ਰਹੀ ਹੈ। ਉਸ ਨੇ ਦੱਸਿਆ ਕਿ ਉਹ ਕਿਸੇ ਵੀ ਹੋਰ ਕੰਮ ’ਤੇ ਨਹੀਂ ਜਾ ਸਕਦੀ ਸੀ। ਉਸ ਕੋਲ ਇਹੀ ਇਕ ਕੰਮ ਹੈ।
ਸ਼ਿਵਾਕਾਸ਼ੀ ’ਚ ਆਤਿਸ਼ਬਾਜ਼ੀ ਬਣਾਉਣ ਵਾਲੇ 1070 ਲਾਇਸੈਂਸ ਪ੍ਰਾਪਤ ਕਾਰਖਾਨੇ ਹਨ ਅਤੇ ਬਹੁਤ ਸਾਰੇ ਬਿਨਾਂ ਲਾਇਸੈਂਸ ਦੇ। ਹਰੇਕ ਨਿਰਮਾਤਾ ਕੋਲ ਘੱਟੋ-ਘੱਟ 300 ਠੇਕਾ ਆਧਾਰਿਤ ਕਰਮਚਾਰੀ ਨੌਕਰੀ ’ਤੇ ਲੱਗੇ ਹੋਏ ਹਨ।
ਇਹ ਸਾਰਾ ਉਦਯੋਗ ਹੱਥਾਂ ਨਾਲ ਕੰਮ ਕਰਨ ਵਾਲਾ ਹੈ ਅਤੇ ਅਜੇ ਇਸ ਵਿਚ ਮਸ਼ੀਨਾਂ ਦੀ ਵਰਤੋਂ ਸ਼ੁਰੂ ਨਹੀਂ ਹੋਈ ਹੈ। 2018 ’ਚ ਦੀਵਾਲੀ ਤੋਂ ਬਾਅਦ ਸਾਰਾ ਉਦਯੋਗ ਚਾਰ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਨਿਰਮਾਤਾ ਅਦਾਲਤੀ ਹੁਕਮਾਂ ਅਨੁਸਾਰ ਨਵੇਂ ਗ੍ਰੀਨ ਨਿਯਮਾਂ ਦੀ ਉਡੀਕ ਕਰ ਰਹੇ ਸਨ, ਜਿਸ ਦੇ ਸਿੱਟੇ ਵਜੋਂ ਇਸ ਉਦਯੋਗ ’ਤੇ 800 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਪਰ ਉਨ੍ਹਾਂ 10 ਲੱਖ ਮਜ਼ਦੂਰਾਂ ਲਈ ਵੀ ਇਹ ਸਖਤ ਸੰਘਰਸ਼ ਦਾ ਸਮਾਂ ਸੀ, ਜਿਨ੍ਹਾਂ ਨੂੰ ਇਸ ਉਦਯੋਗ ਵਿਚ ਨੌਕਰੀਆਂ ਮਿਲੀਆਂ ਹੋਈਆਂ ਸਨ।
ਆਰੂਮੁਘਮ ਨਾਂ ਦੇ ਇਕ ਮਜ਼ਦੂਰ ਨੇ ਦੱਸਿਆ ਕਿ ਉਹ 50-150 ਰੁਪਏ ਦੀ ਲੱਕੜੀ ਵੇਚਦੇ ਸਨ ਅਤੇ ਉਸ ਤੋਂ ਕਮਾਏ ਧਨ ਨਾਲ ਭੋਜਨ ਖਾਂਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਲਈ ਕੋਈ ਕੰਮ ਨਹੀਂ ਸੀ। ਕੁਝ ਹੋਰ ਆਮਦਨ ਲਈ ਉਹ ਲੱਕੜੀ ਕੱਟਦੇ ਸਨ।
ਆਰੂਮੁਘਮ ਅਤੇ ਉਸ ਦੀ ਪਤਨੀ ਦੋਵੇਂ ਇਕ ਹੀ ਕਾਰਖਾਨੇ ਵਿਚ ਕੰਮ ਕਰਦੇ ਹਨ। ਦਿਨ ਵਿਚ ਲੱਗਭਗ 9 ਘੰਟਿਆਂ ਦੌਰਾਨ ਉਹ 300 ਰੁਪਏ ਦੀ ਆਤਿਸ਼ਬਾਜ਼ੀ ਬਣਾਉਣ ਲਈ ਕੰਮ ਕਰਦੇ ਹਨ। ਚਾਰ ਮਹੀਨਿਆਂ ਦੇ ਮੁਕੰਮਲ ਬੰਦ ਦੌਰਾਨ ਉਨ੍ਹਾਂ ਲਈ ਵੀ ਸਮਾਂ ਬਹੁਤ ਮੁਸ਼ਕਿਲ ਸੀ ਕਿਉਂਕਿ ਉਨ੍ਹਾਂ ਦੀ ਰੋਜ਼ਾਨਾ ਆਮਦਨ ਘੱਟ ਹੋ ਕੇ ਲੱਗਭਗ ਅੱਧੀ ਰਹਿ ਗਈ ਸੀ।
ਸ਼ਿਵਾਕਾਸ਼ੀ ’ਚ ਲਾਇਸੈਂਸਸ਼ੁਦਾ 1070 ਇਕਾਈਆਂ ’ਚੋਂ ਸਿਰਫ 4-6 ਨੂੰ ਹੀ ਪੈਸਿਆਂ ਰਾਹੀਂ ਜਿਓ ਲਾਈਟ ਨਾਮੀ ਯੌਗਿਕ ਦੇ ਨਾਲ ਗ੍ਰੀਨ ਆਤਿਸ਼ਬਾਜ਼ੀ (ਗ੍ਰੀਨ ਕ੍ਰੈਕਰਜ਼) ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਯੌਗਿਕ ਆਤਿਸ਼ਬਾਜ਼ੀ ਵਿਚ ਧੂੰਏਂ ਦੇ ਉਤਸਰਜਨ ਨੂੰ ਬਹੁਤ ਜ਼ਿਆਦਾ ਘੱਟ ਕਰ ਦਿੰਦਾ ਹੈ। (ਮੇ. ਟੁ.)
ਵੋਟਰਾਂ ਵਲੋਂ 5 ਸੰਦੇਸ਼
NEXT STORY