Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 16, 2026

    4:26:51 AM

  • navjot kaur sidhu out

    ਨਵਜੋਤ ਕੌਰ ਸਿੱਧੂ ਦੀ ਛੁੱਟੀ! ਭਾਰਤੀ ਰਾਸ਼ਟਰਵਾਦੀ...

  • amritsar police action

    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ...

  • holidays in punjab

    ਪੰਜਾਬ ਸਰਕਾਰ ਵੱਲੋਂ 2027 ਦੀਆਂ ਗਜ਼ਟਿਡ ਛੁੱਟੀਆਂ...

  • major announcement by the election commission for 17 states

    ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਹਿੰਦੀ-ਚੀਨੀ ਭਾਈ-ਭਾਈ’ ਦਾ ਨਾਅਰਾ ਕਿੰਨਾ ਟਿਕਾਊ ਹੈ

BLOG News Punjabi(ਬਲਾਗ)

‘ਹਿੰਦੀ-ਚੀਨੀ ਭਾਈ-ਭਾਈ’ ਦਾ ਨਾਅਰਾ ਕਿੰਨਾ ਟਿਕਾਊ ਹੈ

  • Edited By Tanu,
  • Updated: 31 Oct, 2024 03:42 PM
Blog
slogan of   hindi chini bhai bhai
  • Share
    • Facebook
    • Tumblr
    • Linkedin
    • Twitter
  • Comment

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ 2020 ਤਕ ਨੇੜਲੇ ਸਬੰਧ ਰਹੇ। ਉਨ੍ਹਾਂ ਦੀ ਦੋਸਤੀ ਦੀ ਮਿਸਾਲ 2014 ਅਤੇ 2019 ਦਰਮਿਆਨ ਉਨ੍ਹਾਂ ਦੀਆਂ 18 ਆਹਮੋ-ਸਾਹਮਣੇ ਮੀਟਿੰਗਾਂ ਤੋਂ ਮਿਲਦੀ ਹੈ, ਜਿਸ ਵਿਚ ਵੁਹਾਨ ਅਤੇ ਮਾਮੱਲਾਪੁਰਮ ਵੀ ਸ਼ਾਮਲ ਹਨ। ਹਾਲਾਂਕਿ, 2020 ਵਿਚ ਭਾਰਤੀ ਅਤੇ ਚੀਨੀ ਸੈਨਿਕਾਂ ਦਰਮਿਆਨ ਸਰਹੱਦੀ ਝੜਪਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਗਏ ਸਨ। ਚੀਨ ਨੇ ਕਥਿਤ ਤੌਰ ’ਤੇ 1,000 ਵਰਗ ਕਿਲੋਮੀਟਰ ਭਾਰਤੀ ਖੇਤਰ ’ਤੇ ਕਬਜ਼ਾ ਕਰ ਲਿਆ, ਇਕ ਅਜਿਹਾ ਦਾਅਵਾ ਜਿਸ ਦਾ ਨਵੀਂ ਦਿੱਲੀ ਨੇ ਜ਼ੋਰਦਾਰ ਖੰਡਨ ਕੀਤਾ ਹੈ।

ਇਨ੍ਹਾਂ ਘਾਤਕ ਝੜਪਾਂ ਕਾਰਨ ਖੇਤਰ ਵਿਚ ਇਕ ਵੱਡੀ ਭੂ-ਰਾਜਨੀਤਿਕ ਤਬਦੀਲੀ ਆਈ, ਜਿਸ ਨਾਲ ਉਨ੍ਹਾਂ ਦੀ ਵਿਵਾਦਿਤ ਹਿਮਾਲੀਅਨ ਸਰਹੱਦ ’ਤੇ ਫੌਜੀ ਤਾਇਨਾਤੀ ਤੇਜ਼ ਹੋ ਗਈ ਅਤੇ ਦੁਵੱਲੇ ਸਬੰਧ ਪ੍ਰਭਾਵਿਤ ਹੋਏ। ਨਤੀਜੇ ਵਜੋਂ, ਚੀਨ ਨੇ ਪਾਕਿਸਤਾਨ ਨੂੰ ਫੌਜੀ ਸਹਾਇਤਾ ਵਧਾ ਦਿੱਤੀ ਅਤੇ ਭਾਰਤ ਨੇ ਚੀਨੀ ਨਿਵੇਸ਼ ’ਤੇ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਅਤੇ ਨਾਲ ਹੀ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨਾਲ ਆਪਣੇ ਰੱਖਿਆ ਗੱਠਜੋੜ ਦਾ ਵਿਸਥਾਰ ਕੀਤਾ।

ਹਾਲ ਹੀ ਵਿਚ ਮੋਦੀ ਨੇ ਕਜ਼ਾਨ ਵਿਚ 16ਵੇਂ ਬ੍ਰਿਕਸ ਸੰਮੇਲਨ ਵਿਚ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ 2020 ਤੋਂ ਪਹਿਲਾਂ ਦੀ ਸਥਿਤੀ ਵਿਚ ਵਾਪਸ ਆਉਣ ਲਈ ਇਕ ਸਮਝੌਤੇ ’ਤੇ ਹਸਤਾਖਰ ਕੀਤੇ। 2020 ਤੋਂ ਬਾਅਦ ਦੋਵਾਂ ਆਗੂਆਂ ਵਿਚਕਾਰ ਇਹ ਪਹਿਲੀ ਮੁਲਾਕਾਤ ਸੀ, ਜਿਨ੍ਹਾਂ ਨੇ ਸਥਿਰ, ਪਹਿਲਾਂ ਵਰਗੇ ਅਤੇ ਸਦਭਾਵਨਾ ਵਾਲੇ ਸਬੰਧਾਂ ਨੂੰ ਬਣਾਈ ਰੱਖਣ ਦਾ ਵਾਅਦਾ ਕੀਤਾ।

ਤਣਾਅ ਵਿਚ ਇਹ ਕਮੀ ਆਰਥਿਕ ਸਹਿਯੋਗ ਵੱਲ ਤਰਜੀਹਾਂ ਵਿਚ ਇਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦੀ ਹੈ, ਜੋ ਭਾਰਤ ਨੂੰ ਇਸ ਦੇ ਨਿਰਮਾਣ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਚੀਨੀ ਤਕਨਾਲੋਜੀ ਅਤੇ ਨਿਵੇਸ਼ ਦੀ ਜ਼ਰੂਰਤ ਅਤੇ ਆਰਥਿਕ ਮੰਦੀ ਅਤੇ ਵਪਾਰਕ ਰੁਕਾਵਟਾਂ ਦੇ ਵਿਚਕਾਰ ਚੀਨ ਦੀ ਮਾਰਕੀਟ ਪਹੁੰਚ ਦੀ ਜ਼ਰੂਰਤ ਤੋਂ ਪ੍ਰੇਰਿਤ ਹੈ।

ਇਹ ਵਿਕਾਸ ਖੇਤਰੀ ਫੌਜੀ ਸੰਤੁਲਨ ਨੂੰ ਵੀ ਪ੍ਰਭਾਵਿਤ ਕਰਦਾ ਹੈ ਅਤੇ ਭਾਰਤ ਅਤੇ ਚੀਨ ਵਿਚਕਾਰ ਮਹੱਤਵਪੂਰਨ ਆਰਥਿਕ ਏਕੀਕਰਨ ਦੀ ਸੰਭਾਵਨਾ ਨੂੰ ਖੋਲ੍ਹਦਾ ਹੈ, ਜੋ ਉਨ੍ਹਾਂ ਦੀਆਂ ਵਿਸ਼ਵਵਿਆਪੀ ਭੂਮਿਕਾਵਾਂ ਅਤੇ ਹੋਰ ਵੱਡੀਆਂ ਸ਼ਕਤੀਆਂ, ਖਾਸ ਤੌਰ ’ਤੇ ਸੰਯੁਕਤ ਰਾਜ ਅਮਰੀਕਾ ਨਾਲ ਗੱਲਬਾਤ ਨੂੰ ਪ੍ਰਭਾਵਿਤ ਕਰਦਾ ਹੈ। ਹਾਲਾਂਕਿ ਸਥਿਤੀ ਨਵੇਂ ਸੰਘਰਸ਼ ਦੇ ਜੋਖਮਾਂ ਲਈ ਸੰਵੇਦਨਸ਼ੀਲ ਬਣੀ ਹੋਈ ਹੈ ਪਰ ਇਹ ਏਸ਼ੀਆ ਦੇ ਅੰਦਰ ਸੁਲ੍ਹਾ-ਸਫਾਈ ਅਤੇ ਸਹਿਯੋਗ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ।

ਬਲੂਮਬਰਗ ਨਿਊਜ਼ ਦੇ ਅਨੁਸਾਰ, ਭਾਰਤ ਨੇ ਕਾਰਪੋਰੇਟ ਦਬਾਅ ਦੇ ਕਾਰਨ ਸੁਲ੍ਹਾ-ਸਫਾਈ ਦੀ ਚੋਣ ਕੀਤੀ, ਇਹ ਸਵੀਕਾਰ ਕਰਦੇ ਹੋਏ ਕਿ ਚੀਨ ਪ੍ਰਤੀ ਉਸ ਦੀ ਸਖਤ ਪਹੁੰਚ ਭਾਰਤੀ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਸੈਮੀਕੰਡਕਟਰਾਂ ਸਮੇਤ ਉੱਚ ਪੱਧਰੀ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੇ ਮੋਦੀ ਦੇ ਉਦੇਸ਼ ਵਿਚ ਰੁਕਾਵਟ ਪਾ ਰਹੀ ਹੈ।
ਭਾਰਤ ਦੇ ਮੁੱਖ ਆਰਥਿਕ ਸਲਾਹਕਾਰ ਵੀ. ਅਨੰਥਾ ਨਾਗੇਸ਼ਵਰਨ ਨੇ ਆਪਣੀਆਂ ਨਿਰਮਾਣ ਇੱਛਾਵਾਂ ਨੂੰ ਪੂਰਾ ਕਰਨ ਲਈ ਚੀਨੀ ਕੰਪਨੀਆਂ ਨੂੰ ਸ਼ਾਮਲ ਕਰਨ ਦੀ ਲੋੜ ਨੂੰ ਉਜਾਗਰ ਕੀਤਾ ਹੈ।

ਉਸਨੇ ਸੁਝਾਅ ਦਿੱਤਾ ਕਿ ਭਾਰਤ ਚੀਨ ਦੀ ਸਪਲਾਈ ਲੜੀ ਵਿਚ ਸ਼ਾਮਲ ਹੋ ਸਕਦਾ ਹੈ ਜਾਂ ਆਪਣੀ ਵਿਸ਼ਵ ਬਰਾਮਦ ਨੂੰ ਵਧਾਉਣ ਲਈ ਚੀਨ ਤੋਂ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨੂੰ ਉਤਸ਼ਾਹਿਤ ਕਰ ਸਕਦਾ ਹੈ। ਇਸ ਦੇ ਨਾਲ ਹੀ, ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਚੀਨੀ ਨਿਵੇਸ਼ਾਂ ਪ੍ਰਤੀ ਵਧੇਰੇ ਉਦਾਰ ਰੁਖ ਅਪਣਾਉਣ ਦੀ ਸਿਫ਼ਾਰਸ਼ ਕੀਤੀ ਜੋ ਤੁਰੰਤ ਸੁਰੱਖਿਆ ਖਤਰੇ ਪੈਦਾ ਨਹੀਂ ਕਰਦੇ। ਫੌਜੀ ਆਗੂਆਂ ਦੀ ਬਜਾਏ ਮੁੱਖ ਤੌਰ ’ਤੇ ਡਿਪਲੋਮੈਟਾਂ ਦੁਆਰਾ ਸੰਚਾਲਿਤ ਜੰਗਬੰਦੀ ਸਮਝੌਤੇ ਦਾ ਉਦੇਸ਼ 2020 ਤੋਂ ਪਹਿਲਾਂ ਦੀ ਸਰਹੱਦੀ ਸਥਿਤੀ ਨੂੰ ਬਹਾਲ ਕਰਨਾ ਅਤੇ ਵਿਸ਼ਵਾਸ ਪੈਦਾ ਕਰਨਾ ਹੈ ਅਤੇ ਕੋਈ ਵੀ ਹੋਰ ਵਾਪਸੀ ਉਸ ਭਰੋਸੇ ’ਤੇ ਨਿਰਭਰ ਕਰੇਗੀ।

ਜਦੋਂ ਕਿ ਖੇਤਰ ਵਿਚ ਜੰਗਬੰਦੀ ਆਰਥਿਕ ਅਤੇ ਭੂ-ਸਿਆਸੀ ਸਥਿਤੀ ਵਿਚ ਇਕ ਸੰਭਾਵੀ ਤਬਦੀਲੀ ਦਾ ਸੰਕੇਤ ਦਿੰਦੀ ਹੈ, ਜਿਸ ਨੂੰ ਸੋਧੇ ਗਸ਼ਤੀ ਅਧਿਕਾਰਾਂ ਰਾਹੀਂ ਸਰਹੱਦੀ ਰੁਕਾਵਟ ਨੂੰ ਹੱਲ ਕਰਨ ਦੇ ਸਮਝੌਤੇ ਦੁਆਰਾ ਰੇਖਾਂਕਿਤ ਕੀਤਾ ਗਿਆ ਹੈ। ਬੀਜਿੰਗ ਦੀ ਭਰੋਸੇਯੋਗਤਾ ਨੂੰ ਲੈ ਕੇ ਸ਼ੱਕ ਬਰਕਰਾਰ ਹੈ। ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਅਤੇ ਭਾਰਤ ਦੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸਮਝੌਤੇ ਦੇ ਤਤਕਾਲੀ ਅਤੇ ਭਵਿੱਖ ਦੇ ਪ੍ਰਭਾਵਾਂ ’ਤੇ ਵੱਖੋ-ਵੱਖਰੇ ਵਿਚਾਰ ਪ੍ਰਗਟ ਕੀਤੇ। ਜੈਸ਼ੰਕਰ ਨੇ ਪੂਰੀ ਤਰ੍ਹਾਂ ਫੌਜੀ ਵਾਪਸੀ ’ਤੇ ਰੋਸ਼ਨੀ ਪਾਈ, ਜਦੋਂ ਕਿ ਦਿਵੇਦੀ ਨੇ ਅਗਲੇ ਕਦਮਾਂ ਦੇ ਪੂਰਵਗਾਮੀ ਵਜੋਂ ਵਿਸ਼ਵਾਸ-ਨਿਰਮਾਣ ’ਤੇ ਜ਼ੋਰ ਦਿੱਤਾ।

ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਚੀਨ ਦੀ 2020 ਦੀ ਘੁਸਪੈਠ ਅਤੇ ਗਲਵਾਨ ਝੜਪਾਂ ਤੋਂ ਬਾਅਦ, ਅਹਿਮ ਬਿੰਦੂਆਂ ’ਤੇ ਵਾਪਸੀ ਦੇ ਬਾਵਜੂਦ ਬੇਭਰੋਸਗੀ ਬਣੀ ਹੋਈ ਹੈ। ਹਾਲਾਂਕਿ ਵਪਾਰ ਠੋਸ ਰਹਿੰਦਾ ਹੈ, ਦੂਜੇ ਸੈਕਟਰ ਜਿਵੇਂ ਕਿ ਨਿਵੇਸ਼ ਅਤੇ ਯਾਤਰਾ ਪ੍ਰਭਾਵਿਤ ਹੋਏ ਹਨ ਅਤੇ ਇਹ ਅਨਿਸ਼ਚਿਤ ਹੈ ਕਿ ਇਹ ਸਬੰਧ ਪੂਰੀ ਤਰ੍ਹਾਂ ਠੀਕ ਹੋਣਗੇ ਜਾਂ ਨਹੀਂ।

ਇਨ੍ਹਾਂ ਸਕਾਰਾਤਮਕ ਘਟਨਾਕ੍ਰਮਾਂ ਦੇ ਬਾਵਜੂਦ, ਸਰਹੱਦੀ ਸਮਝੌਤਾ ਅੰਤਰੀਵ ਖੇਤਰੀ ਵਿਵਾਦਾਂ ਦਾ ਹੱਲ ਨਹੀਂ ਕਰਦਾ। ਭਾਰਤ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਰਹੱਦੀ ਸਮਝੌਤੇ ਵਿਚ ਵਿਸ਼ਵਾਸ ਪੈਦਾ ਕਰਨ ਲਈ ਅਗਲੇ ਕਦਮ ਪਾਰਦਰਸ਼ੀ ਢੰਗ ਨਾਲ ਚੁੱਕੇ ਜਾਣ। ਹਾਲਾਂਕਿ ਚੀਨ ਦਾਅਵਾ ਕਰਦਾ ਹੈ ਕਿ ਉਸ ਦੀਆਂ ਫੌਜਾਂ ਅਜੇ ਵੀ ਉਨ੍ਹਾਂ ਦੇ ਨਾਲ ਹਨ, ਭਾਰਤ ਵਿਚ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਚੀਨੀ ਫੌਜਾਂ ਨੇ ਬਹੁਤ ਸਾਰੇ ਖੇਤਰ ’ਤੇ ਕਬਜ਼ਾ ਕਰ ਲਿਆ ਹੈ ਅਤੇ ਪੂਰਬੀ ਲੱਦਾਖ ਵਿਚ ਭਾਰਤੀ ਗਸ਼ਤ ਅਤੇ ਸਥਾਨਕ ਪਹੁੰਚ ਨੂੰ ਸੀਮਤ ਕਰ ਦਿੱਤਾ ਹੈ।

ਦੋਵਾਂ ਦੇਸ਼ਾਂ ਨੂੰ ਇਸ ਗੱਲ ’ਤੇ ਵੀ ਮੁੜ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਮੌਜੂਦਾ 1993 ਅਤੇ 2013 ਦੇ ਸਰਹੱਦੀ ਸਮਝੌਤੇ ਕਾਫੀ ਹਨ ਜਾਂ ਕੀ ਸਰਹੱਦੀ ਤਣਾਅ ਦੇ ਪ੍ਰਬੰਧਨ ਲਈ ਇਕ ਨਵੇਂ ਢਾਂਚੇ ਦੀ ਲੋੜ ਹੈ। ਹਾਲ ਹੀ ਵਿਚ ਸਰਹੱਦੀ ਹੱਲ ਅਤੇ ਲੀਡਰਸ਼ਿਪ ਦੀ ਮੀਟਿੰਗ ਇਕ ਆਸ ਭਰਿਆ ਕਦਮ ਹੈ। ਦੋਵਾਂ ਆਗੂਆਂ ਕੋਲ ਸ਼ਾਂਤੀ ਬਣਾਈ ਰੱਖਣ ਲਈ ਦਿਲਖਿੱਚਵੇਂ ਕਾਰਨ ਹਨ। ਪ੍ਰਧਾਨ ਮੰਤਰੀ ਮੋਦੀ ਦਾ ਉਦੇਸ਼ ਇਕ ਸੰਤੁਲਿਤ ਵਿਦੇਸ਼ ਨੀਤੀ ਦਾ ਪ੍ਰਦਰਸ਼ਨ ਕਰਨਾ ਅਤੇ ਫੌਜੀ ਤਿਆਰੀ ਬਾਰੇ ਘਰੇਲੂ ਚਿੰਤਾਵਾਂ ਨੂੰ ਦੂਰ ਕਰਨਾ ਹੈ, ਜਦੋਂ ਕਿ ਰਾਸ਼ਟਰਪਤੀ ਸ਼ੀ ਆਰਥਿਕ ਤਣਾਅ ਦੇ ਵਿਚਕਾਰ ਭਾਰਤ ਦੇ ਬਾਜ਼ਾਰ ਤੱਕ ਪਹੁੰਚ ਚਾਹੁੰਦੇ ਹਨ। ਹਾਲਾਂਕਿ ਚੀਨ ਦੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਭਾਰਤ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਮਾਂ ਹੀ ਦੱਸੇਗਾ ਕਿ ਹਿੰਦੀ-ਚੀਨੀ ਭਾਈ-ਭਾਈ ਦਾ ਨਾਅਰਾ ਕਿੰਨਾ ਟਿਕਾਊ ਹੈ?

-ਹਰੀ ਜੈਸਿੰਘ

  • Hindi Chini Bhai Bhai
  • President Xi Jinping
  • PM Modi
  • ਹਿੰਦੀ ਚੀਨੀ ਭਾਈ ਭਾਈ
  • ਰਾਸ਼ਟਰਪਤੀ ਸ਼ੀ ਜਿਨਪਿੰਗ
  • ਨਰਿੰਦਰ ਮੋਦੀ

‘ਪੰਜਾਬ ਕੇਸਰੀ ਗਰੁੱਪ’ ਦੇ ਸਾਰੇ ਪਾਠਕਾਂ ਨੂੰ ਦੀਵਾਲੀ ਦੀ ਦਿਲੀ ਵਧਾਈ!

NEXT STORY

Stories You May Like

  • bhai salho  s birth anniversary celebrated at gurdwara tobha bhai salho
    ਗੁਰਦੁਆਰਾ ਟੋਭਾ ਭਾਈ ਸਾਲ੍ਹੋ 'ਚ ਭਾਈ ਸਾਲ੍ਹੋ ਦਾ ਜਨਮ ਦਿਹਾੜਾ ਮਨਾਇਆ, ਵੱਡੀ ਗਿਣਤੀ 'ਚ ਨਤਮਸਤਕ ਹੋਈਆਂ ਸੰਗਤਾਂ
  • misleading propaganda regarding gurdwara bhai bahlo ji kahlwan
    ਗੁ. ਭਾਈ ਬਹਿਲੋ ਜੀ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਖਿਲਾਫ਼ ਕੀਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹੇ ਸੰਗਤ: ਕਾਹਲਵਾਂ
  • sgpc member passed away
    SGPC ਮੈਂਬਰ ਭਾਈ ਅਮਰਜੀਤ ਸਿੰਘ ਭਲਾਈਪੁਰ ਦਾ ਦੇਹਾਂਤ, ਜਥੇਦਾਰ ਗੜਗੱਜ ਅਤੇ ਪ੍ਰਧਾਨ ਧਾਮੀ ਨੇ ਦੁੱਖ ਪ੍ਰਗਟਾਇਆ
  • highway protest
    'ਪੰਜਾਬ ਬੰਦ' ਦੌਰਾਨ ਹਾਈਵੇਅ 'ਤੇ ਗੂੰਜੇ ‘ਭਾਈ ਪਰਵਿੰਦਰ ਸਿੰਘ ਝੋਟਾ ਅਮਰ ਰਹੇ’ ਦੇ ਨਾਅਰੇ
  • tamil nadu  medicines  hindi  packaging cover  hospital
    ਤਾਮਿਲਨਾਡੂ ’ਚ ਦਵਾਈਆਂ ਦੇ ਹਿੰਦੀ ’ਚ ਛਪੇ ‘ਪੈਕੇਜਿੰਗ ਕਵਰ’ ’ਤੇ ਵਿਵਾਦ, ਹਸਪਤਾਲਾਂ ਨੇ ਰੋਕੀ ਸਪਲਾਈ
  • hindi signboard  2 officials  suspended
    ਤਾਮਿਲਨਾਡੂ ’ਚ ਹਾਈਵੇਅ ’ਤੇ ਸਾਈਨਬੋਰਡ ਹਿੰਦੀ ’ਚ ਲਿਖਣ ’ਤੇ ਵਿਵਾਦ, 2 ਅਧਿਕਾਰੀ ਮੁਅੱਤਲ
  • zomato employee asked employees to learn hindi  big controversy
    Zomato ਦੇ ਕਰਮਚਾਰੀ ਨੇ ਮੁਲਾਜ਼ਮਾਂ ਨੂੰ ਹਿੰਦੀ ਸਿੱਖਣ ਲਈ ਕਿਹਾ,ਤਾਂ ਖੜ੍ਹਾ ਹੋ ਗਿਆ ਵੱਡਾ ਵਿਵਾਦ
  • two wheelers become first choice of people for daily commute  how much spend
    ਰੋਜ਼ਾਨਾ ਆਉਣ-ਜਾਣ ਲਈ ਦੋਪਹੀਆ ਵਾਹਨ ਬਣੇ ਲੋਕਾਂ ਦੀ ਪਹਿਲੀ ਪਸੰਦ; ਜਾਣੋ ਕਿੰਨਾ ਕਰਦੇ ਹਨ ਮਹੀਨਾਵਾਰ ਖ਼ਰਚ
  • amritsar police action
    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ ਵਿਦੇਸ਼ੀ ਹਥਿਆਰ ਬਰਾਮਦ, 5 ਮੁਲਜ਼ਮ...
  • parvinder jhota punjab bandh
    11 ਘੰਟੇ ਬੰਦ ਰਿਹਾ ਪੰਜਾਬ: 1 ਨੌਜਵਾਨ ਦੀ ਮੌਤ, ਕਈ ਪ੍ਰਦਰਸ਼ਨਕਾਰੀ ਡਿਟੇਨ; ਜਾਣੋ...
  • police and drug inspector raid medical store  1 lakh pills recovered
    ਆਨੰਦ ਮੈਡੀਕਲ ਸਟੋਰ ਦੀ ਦੂਜੀ ਦੁਕਾਨ 'ਤੇ ਪੁਲਸ ਤੇ ਡਰੱਗ ਇੰਸਪੈਕਟਰ ਦੀ ਰੇਡ, 1...
  • rain and hailstorms in punjab bring a chill
    ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਕਾਰਨ ਠੰਡ ਦੀ ਦਸਤਕ, ਡਿੱਗਿਆ ਤਾਪਮਾਨ, ਭਲਕੇ ਮੀਂਹ...
  • farmers protest on jalandhar phagwara national highway
    ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
  • strong response in adampur to the   punjab bandh
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਆਦਮਪੁਰ 'ਚ ਭਰਵਾਂ ਹੁੰਗਾਰਾ
  • major revelation in the osap case allegations of fraud false
    OSAP ਮਾਮਲੇ ਨਾਲ ਜੁੜੀ ਵੱਡੀ ਖ਼ਬਰ! Fraud ਦੇ ਇਲਜ਼ਾਮ ਨਿਕਲੇ ਝੂਠੇ, ਮੰਗੀ ਮੁਆਫ਼ੀ
  • strong response in bhogpur to the punjab bandh called in protest
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਭੋਗਪੁਰ 'ਚ ਭਰਵਾਂ ਹੁੰਗਾਰਾ
Trending
Ek Nazar
ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

of course i will have children salman khan

"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

gurdaspur administration gears up to curb stubble burning

ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

kerala born nithya raman

ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

north korea tested cruise missiles

ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bill ackman
      ਆਪਣੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਪਰਤਾਉਣ ਲਈ ਇਕ ਅਰਬਪਤੀ ਨਿਵੇਸ਼ਕ ਦਾ ਦਾਅ
    • barricades and the battle of dissent
      ਬੈਰੀਕੇਡਸ ਅਤੇ ਅਸਹਿਮਤੀ ਦੀ ਲੜਾਈ : ਸਿਆਸੀ ਮਾਹੌਲ ’ਚ ਬਦਲਾਅ ਦੀ ਆਹਟ?
    • electricity theft continues unabated
      ਨਹੀਂ ਰੁਕ ਰਹੀ ਬਿਜਲੀ ਚੋਰੀ, ਵਿਭਾਗ ਨੂੰ ਹੋ ਰਿਹਾ ਨੁਕਸਾਨ!
    • rajmata vijaya raje scindia
      ਰਾਜਮਾਤਾ ਵਿਜਿਆਰਾਜੇ ਸਿੰਧੀਆ : ਸਿਧਾਂਤ ਅਤੇ ਰਾਸ਼ਟਰ-ਸੇਵਾ ਦਾ ਅਨੋਖਾ ਅਧਿਆਏ
    • how can financial investment be made for the prosperity of villages
      ਪਿੰਡਾਂ ਦੀ ਖੁਸ਼ਹਾਲੀ ਲਈ ਵਿੱਤੀ ਨਿਵੇਸ਼ ਕਿਵੇਂ ਹੋਵੇ?
    • rahul gandhi future
      ਕੀ ਰਾਹੁਲ ਆਪਣੀਆਂ ਯੋਜਨਾਵਾਂ ਨੂੰ ਸਿਆਸੀ ਸਫ਼ਲਤਾ ’ਚ ਬਦਲ ਸਕਣਗੇ?
    • crows are better than us
      ਸਾਡੇ ਨਾਲੋਂ ਚੰਗੇ ਤਾਂ ਕਾਂ ਹੀ ਹਨ!
    • some youths are losing their lives in the pursuit of making reels
      ‘ਰੀਲ ਬਣਾਉਣ ਦੇ ਚੱਕਰ ’ਚ’ ਜਾਨਾਂ ਗੁਆ ਰਹੇ ਕੁਝ ਨੌਜਵਾਨ!
    • newage policing preventing crime before it happens
      ਨਵੇਂ ਯੁੱਗ ਦੀ ਪੁਲਸਿੰਗ : ਅਪਰਾਧ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕਣਾ
    • youth movement and the responsibility of power
      ਯੁਵਾ ਅੰਦੋਲਨ ਅਤੇ ਸੱਤਾ ਦੀ ਜ਼ਿੰਮੇਵਾਰੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +