Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 30, 2026

    7:26:24 AM

  • punjab bandh school holiday update

    ਭਲਕੇ ਪੰਜਾਬ ਬੰਦ ਦੌਰਾਨ ਸਕੂਲਾਂ ਵਿਚ ਛੁੱਟੀ ਬਾਰੇ...

  • punjab congress chief warrents

    ਕਾਂਗਰਸ ਦੇ ਕੌਮੀ ਪ੍ਰਧਾਨ ਦੀ ਪੰਜਾਬ 'ਚ ਹੋਵੇਗੀ...

  • dilip gavit wins gold

    CWG 2026: ਭਾਰਤ ਦੀ ਬੱਲੇ-ਬੱਲੇ, ਦਿਲੀਪ ਗਾਵਿਤ ਨੇ...

  • terror in patna

    ਪਟਨਾ 'ਚ ਦਹਿਸ਼ਤ: Blinkit ਡਿਲੀਵਰੀ ਗਰਲ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਪੇਨ ਦੁਨੀਆ ਨੂੰ ਰੋਜ਼ਗਾਰ ਦੇ ਰਿਹਾ ਹੈ, ਭਾਰਤ ਆਪਣੇ ਲੋਕਾਂ ਨੂੰ ਕਿਉਂ ਨਹੀਂ ?

BLOG News Punjabi(ਬਲਾਗ)

ਸਪੇਨ ਦੁਨੀਆ ਨੂੰ ਰੋਜ਼ਗਾਰ ਦੇ ਰਿਹਾ ਹੈ, ਭਾਰਤ ਆਪਣੇ ਲੋਕਾਂ ਨੂੰ ਕਿਉਂ ਨਹੀਂ ?

  • Edited By Harpreet Singh,
  • Updated: 07 Jul, 2026 05:30 PM
Blog
spain employment
  • Share
    • Facebook
    • Tumblr
    • Linkedin
    • Twitter
  • Comment

ਦੁਨੀਆ ਭਰ ’ਚ ਪ੍ਰਵਾਸ ਅੱਜ ਸਭ ਤੋਂ ਵੱਧ ਚਰਚਿਤ ਵਿਸ਼ਿਆਂ ’ਚੋਂ ਇਕ ਹੈ। ਇਕ ਸਮਾਂ ਸੀ ਜਦੋਂ ਵਿਕਸਿਤ ਦੇਸ਼ ਪ੍ਰਵਾਸੀਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਸਨ ਪਰ ਹੁਣ ਸਥਿਤੀ ਬਦਲ ਰਹੀ ਹੈ। ਯੂਰਪ, ਅਮਰੀਕਾ ਅਤੇ ਹੋਰ ਵਿਕਸਿਤ ਦੇਸ਼ਾਂ ’ਚ ਪ੍ਰਵਾਸੀਆਂ ਨੂੰ ਲੈ ਕੇ ਸਿਆਸੀ ਬਹਿਸ ਤੇਜ਼ ਹੋ ਗਈ ਹੈ। ਇਸ ਦੇ ਬਾਵਜੂਦ ਯੂਰਪ ਦਾ ਇਕ ਦੇਸ਼ ਸਪੇਨ ਇਸ ਰੁਝਾਨ ਦੇ ਉਲਟ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਪ੍ਰਵਾਸੀਆਂ ਨੂੰ ਆਰਥਿਕ ਵਿਕਾਸ ਦਾ ਸਾਧਨ ਮੰਨਿਆ ਹੈ ਅਤੇ ਵੱਡੀ ਗਿਣਤੀ ’ਚ ਵਿਦੇਸ਼ੀ ਕਾਮਿਆਂ ਨੂੰ ਦੇਸ਼ ’ਚ ਆਉਣ ਦੀ ਮਨਜ਼ੂਰੀ ਦਿੱਤੀ ਹੈ। ਇਹੀ ਕਾਰਨ ਹੈ ਕਿ ਅੱਜ ਸਪੇਨ ਯੂਰਪ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ’ਚ ਸ਼ਾਮਲ ਹੈ। ਦੂਜੇ ਪਾਸੇ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ ਆਪਣੇ ਸਾਰੇ ਨਾਗਰਿਕਾਂ ਨੂੰ ਲੋੜੀਂਦਾ ਰੋਜ਼ਗਾਰ ਉਪਲਬਧ ਕਰਵਾਉਣ ਦੀ ਚੁਣੌਤੀ ਨਾਲ ਜੂਝ ਰਿਹਾ ਹੈ।

ਸਪੇਨ ਦੀ ਕੁੱਲ ਆਬਾਦੀ 2016 ’ਚ ਲੱਗਭਗ 4.67 ਕਰੋੜ ਸੀ, ਜੋ 2026 ’ਚ ਲਗਭਗ 4.79 ਕਰੋੜ ਹੋ ਗਈ ਹੈ। ਇਹ ਵਾਧਾ ਮੁੱਖ ਤੌਰ ’ਤੇ ਪ੍ਰਵਾਸੀਆਂ ਕਰ ਕੇ ਹੋਇਆ ਹੈ। ਸਪੇਨ ’ਚ ਜਨਮ ਦਰ ਬੇਹੱਦ ਘੱਟ ਹੈ ਅਤੇ ਪ੍ਰਤੀ ਔਰਤ ਔਸਤਨ ਕੇਵਲ 1.2 ਬੱਚੇ ਪੈਦਾ ਹੋ ਰਹੇ ਹਨ, ਜੋ ਜਨਸੰਖਿਆ ਨੂੰ ਸਥਿਰ ਰੱਖਣ ਲਈ ਜ਼ਰੂਰੀ 2.1 ਦੀ ਦਰ ਤੋਂ ਬਹੁਤ ਘੱਟ ਹੈ। ਇਸ ਦੇ ਨਾਲ ਹੀ ਹਰ ਸਾਲ ਲੱਗਭਗ 1 ਲੱਖ ਲੋਕ ਸੇਵਾਮੁਕਤ ਹੋ ਜਾਂਦੇ ਹਨ, ਜਿਸ ਨਾਲ ਕਿਰਤ ਬਾਜ਼ਾਰ ’ਚ ਵੱਡੀ ਗਿਣਤੀ ’ਚ ਅਸਾਮੀਆਂ ਪੈਦਾ ਹੁੰਦੀਆਂ ਹਨ। ਇਸ ਘਾਟ ਨੂੰ ਪੂਰਾ ਕਰਨ ਲਈ ਸਪੇਨ ਨੇ ਪ੍ਰਵਾਸੀਆਂ ਨੂੰ ਅਵਸਰ ਦੇਣਾ ਸ਼ੁਰੂ ਕੀਤਾ। ਸਾਲ 2022 ’ਚ ਲਗਭਗ 6.65 ਲੱਖ ਵਿਦੇਸ਼ੀ ਸਪੇਨ ਪਹੁੰਚੇ। ਅੱਜ ਸਥਿਤੀ ਇਹ ਹੈ ਕਿ ਸਾਲ 2000 ’ਚ ਜਿੱਥੇ ਹਰ 20ਵਾਂ ਵਿਅਕਤੀ ਵਿਦੇਸ਼ੀ ਮੂਲ ਦਾ ਸੀ, ਉੱਥੇ ਹੀ ਹੁਣ ਲੱਗਭਗ ਹਰ 5ਵਾਂ ਵਿਅਕਤੀ ਵਿਦੇਸ਼ੀ ਮੂਲ ਦਾ ਹੈ।

ਸਪੇਨ ਦੀ ਸਰਕਾਰ ਨੇ ਹਾਲ ਦੇ ਸਾਲਾਂ ’ਚ ਗੈਰ-ਕਾਨੂੰਨੀ ਰੂਪ ’ਚ ਰਹਿ ਰਹੇ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇਣ ਲਈ ‘ਐਮਨੈਸਟੀ’ ਅਥਵਾ ਨਿਯਮਿਤੀਕਰਨ ਯੋਜਨਾ ਵੀ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਅਤੇ ਆਰਥਿਕ ਸਰਗਰਮੀਆਂ ਨੂੰ ਰਫਤਾਰ ਦੇਣਾ ਹੈ। ਨਤੀਜੇ ਵਜੋਂ ਯੂਰਪ ’ਚ 2020 ਦੇ ਬਾਅਦ ਪੈਦਾ ਹੋਏ ਹਰ 4 ਨਵੇਂ ਰੋਜ਼ਗਾਰਾਂ ’ਚੋਂ ਲਗਭਗ 1 ਸਪੇਨ ’ਚ ਪੈਦਾ ਹੋਇਆ। ਸਪੇਨ ’ਚ ਹਾਲ ਦੇ ਸਾਲਾਂ ’ਚ ਸਿਰਜੀਆਂ ਨੌਕਰੀਆਂ ’ਚੋਂ ਲੱਗਭਗ 70 ਫੀਸਦੀ ਨੌਕਰੀਆਂ ਪ੍ਰਵਾਸੀਆਂ ਨੂੰ ਮਿਲੀਆਂ ਹਨ।

ਜੇਕਰ ਆਲਮੀ ਪ੍ਰਵਾਸ ਦੀ ਗੱਲ ਕਰੀਏ ਤਾਂ ਅਮਰੀਕਾ ’ਚ ਲੱਗਭਗ 5.21 ਕਰੋੜ, ਜਰਮਨੀ ’ਚ 1.58 ਕਰੋੜ, ਸਾਊਦੀ ਅਰਬ ’ਚ 1.37 ਕਰੋੜ, ਬ੍ਰਿਟੇਨ ’ਚ 1.18 ਕਰੋੜ, ਫਰਾਂਸ ’ਚ 92 ਲੱਖ, ਕੈਨੇਡਾ ’ਚ ਲਗਭਗ 90 ਲੱਖ ਅਤੇ ਸਪੇਨ ’ਚ ਲੱਗਭਗ 83 ਲੱਖ ਪ੍ਰਵਾਸੀ ਰਹਿੰਦੇ ਹਨ। ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਲੱਗਭਗ 1.8 ਕਰੋੜ ਹੈ, ਜੋ ਦੁਨੀਆ ਦਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ। ਇਹ ਅੰਕੜਾ ਭਾਰਤ ਦੀ ਮਨੁੱਖੀ ਸਰੋਤ ਸਮਰੱਥਾ ਨੂੰ ਦਰਸਾਉਂਦਾ ਹੈ ਪਰ ਨਾਲ ਹੀ ਇਹ ਵੀ ਸੰਕੇਤ ਦਿੰਦਾ ਹੈ ਕਿ ਵੱਡੀ ਗਿਣਤੀ ’ਚ ਭਾਰਤੀ ਬਿਹਤਰ ਮੌਕਿਆਂ ਦੀ ਭਾਲ ’ਚ ਵਿਦੇਸ਼ ਜਾ ਰਹੇ ਹਨ।

ਭਾਰਤ ਅਤੇ ਸਪੇਨ ਦੀ ਤੁਲਨਾ ਕਰਨ ’ਤੇ ਸਭ ਤੋਂ ਵੱਡਾ ਅੰਤਰ ਆਬਾਦੀ ਢਾਂਚੇ ਦਾ ਦਿਖਾਈ ਦਿੰਦਾ ਹੈ। ਭਾਰਤ ਦੀ ਆਬਾਦੀ 140 ਕਰੋੜ ਤੋਂ ਵੱਧ ਹੈ ਅਤੇ ਇਸ ਦੀ ਲਗਭਗ 65 ਫੀਸਦੀ ਆਬਾਦੀ ਕਾਰਜਸ਼ੀਲ ਉਮਰ ਵਰਗ ’ਚ ਆਉਂਦੀ ਹੈ। ਇਸ ਨੂੰ ‘ਆਬਾਦੀ ਅੰਕੜਾ ਲਾਭਾਂਸ਼’ ਕਿਹਾ ਜਾਂਦਾ ਹੈ। ਇਸ ਦੇ ਉਲਟ ਸਪੇਨ ਬੁੱਢੀ ਹੁੰਦੀ ਆਬਾਦੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਜਿੱਥੇ ਸਪੇਨ ਨੂੰ ਕਾਮਿਆਂ ਦੀ ਕਮੀ ਹੈ, ਉੱਥੇ ਹੀ ਭਾਰਤ ਦੇ ਸਾਹਮਣੇ ਲੋੜੀਂਦਾ ਰੋਜ਼ਗਾਰ ਸਿਰਜਨ ਦੀ ਚੁਣੌਤੀ ਹੈ।

ਭਾਰਤ ’ਚ ਰੋਜ਼ਗਾਰ ਦੀ ਸਮੱਸਿਆ ਦੇ ਕਈ ਕਾਰਨ ਹਨ। ਪਹਿਲਾ ਕਾਰਨ ਹੁਨਰ ਅਤੇ ਉਦਯੋਗ ਦੀ ਲੋੜ ਵਿਚਾਲੇ ਅੰਤਰ ਹੈ। ਵੱਡੀ ਗਿਣਤੀ ’ਚ ਨੌਜਵਾਨ ਡਿਗਰੀ ਪ੍ਰਾਪਤ ਕਰ ਰਹੇ ਹਨ ਪਰ ਉਦਯੋਗਾਂ ਨੂੰ ਜਿਨ੍ਹਾਂ ਤਕਨੀਕੀ ਅਤੇ ਵਿਹਾਰਕ ਹੁਨਰਾਂ ਦੀ ਲੋੜ ਹੈ, ਉਹ ਅਕਸਰ ਮੁਹੱਈਆ ਨਹੀਂ ਹੁੰਦੇ। ਦੂਜਾ ਕਾਰਨ ਵਿਨਿਰਮਾਣ ਖੇਤਰ ਦਾ ਆਸ ਅਨੁਸਾਰ ਮੱਠਾ ਵਿਸਤਾਰ ਹੈ। ਚੀਨ ਨੇ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਵਿਨਿਰਮਾਣ ਖੇਤਰ ਨੂੰ ਮਜ਼ਬੂਤ ਬਣਾਇਆ, ਜਦਕਿ ਭਾਰਤ ਦੀ ਅਰਥਵਿਵਸਥਾ ਆਸ ਅਨੁਸਾਰ ਵਧੇਰੇ ਸੇਵਾ ਖੇਤਰ ਆਧਾਰਿਤ ਰਹੀ ਹੈ। ਤੀਸਰਾ ਕਾਰਨ ਖੇਤੀ ’ਤੇ ਬਹੁਤ ਜ਼ਿਆਦਾ ਨਿਰਭਰਤਾ ਹੈ। ਅੱਜ ਵੀ ਵੱਡੀ ਗਿਣਤੀ ’ਚ ਲੋਕ ਖੇਤੀ ’ਚ ਲੱਗੇ ਹੋਏ ਹਨ, ਜਦਕਿ ਖੇਤੀ ਦੀ ਆਮਦਨ ਸੀਮਤ ਹੈ। ਚੌਥਾ ਕਾਰਨ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਲੋੜੀਂਦਾ ਵਿੱਤ, ਤਕਨੀਕ ਅਤੇ ਬਾਜ਼ਾਰ ਨਾ ਮਿਲ ਪਾਉਣਾ ਹੈ।

ਸਪੇਨ ਦੀ ਸਫ਼ਲਤਾ ਦਾ ਇਕ ਮਹੱਤਵਪੂਰਨ ਪਹਿਲੂ ਇਹ ਹੈ ਕਿ ਉਸ ਨੇ ਕਿਰਤ ਦੀ ਘਾਟ ਨੂੰ ਮੌਕੇ ’ਚ ਬਦਲ ਦਿੱਤਾ। ਭਾਰਤ ਦੇ ਕੋਲ ਇਸ ਦੇ ਉਲਟ ਕਿਰਤ ਦੀ ਭਰਮਾਰ ਹੈ, ਜਿਸ ਨੂੰ ਆਰਥਿਕ ਸ਼ਕਤੀ ’ਚ ਬਦਲਣ ਦੀ ਲੋੜ ਹੈ। ਭਾਰਤ ਜੇਕਰ ਅਗਲੇ 2 ਦਹਾਕਿਆਂ ’ਚ ਵੱਡੇ ਪੱਧਰ ’ਚ ਰੋਜ਼ਗਾਰ ਸਿਰਜਨਾ ਚਾਹੁੰਦਾ ਹੈ ਤਾਂ ਉਸ ਨੂੰ ਵਿਨਿਰਮਾਣ, ਹਰੀ ਊਰਜਾ, ਡਿਜੀਟਲ ਅਰਥਵਿਵਸਥਾ, ਸੈਰ-ਸਪਾਟਾ, ਲਾਜਿਸਟਿਕਸ ਅਤੇ ਖੇਤੀ ਆਧਾਰਿਤ ਉਦਯੋਗਾਂ ’ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।

ਭਾਰਤ ’ਚ ਰੋਜ਼ਗਾਰ ਸਿਰਜਨ ਲਈ ਸਭ ਤੋਂ ਪਹਿਲਾਂ ਕਿਰਤ-ਪ੍ਰਧਾਨ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਕੱਪੜਾ, ਚਮੜਾ, ਖਿਡੌਣੇ, ਫੂਡ ਪ੍ਰੋਸੈਸਿੰਗ, ਇਲੈਕਟ੍ਰਾਨਿਕਸ ਅਸੈਂਬਲੀ ਅਤੇ ਫਰਨੀਚਰ ਵਰਗੇ ਖੇਤਰਾਂ ’ਚ ਲੱਖਾਂ ਰੋਜ਼ਗਾਰ ਪੈਦਾ ਕੀਤੇ ਜਾ ਸਕਦੇ ਹਨ। ਦੂਜਾ, ਹੁਨਰ ਵਿਕਾਸ ਨੂੰ ਉਦਯੋਗਾਂ ਦੀਆਂ ਅਸਲ ਜ਼ਰੂਰਤਾਂ ਨਾਲ ਜੋੜਨਾ ਹੋਵੇਗਾ। ਤੀਜਾ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਸਸਤਾ ਕਰਜ਼ਾ, ਸਰਲ ਨਿਯਮ ਅਤੇ ਬਿਹਤਰ ਬਾਜ਼ਾਰ ਮੁਹੱਈਆ ਕਰਵਾਉਣਾ ਹੋਵੇਗਾ, ਕਿਉਂਕਿ ਭਾਰਤ ’ਚ ਰੋਜ਼ਗਾਰ ਦਾ ਵੱਡਾ ਹਿੱਸਾ ਇਨ੍ਹਾਂ ਹੀ ਉਦਯੋਗਾਂ ਤੋਂ ਆਉਂਦਾ ਹੈ।

ਚੌਥਾ, ਪੇਂਡੂ ਖੇਤਰਾਂ ’ਚ ਖੇਤੀ ਆਧਾਰਿਤ ਉਦਯੋਗਾਂ ਦਾ ਵਿਸਤਾਰ ਕਰਨਾ ਹੋਵੇਗਾ। ਜੇਕਰ ਫਲ, ਸਬਜ਼ੀ, ਡੇਅਰੀ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਪੇਂਡੂ ਨੌਜਵਾਨਾਂ ਨੂੰ ਆਪਣੇ ਇਲਾਕੇ ’ਚ ਹੀ ਰੋਜ਼ਗਾਰ ਮਿਲ ਸਕਦਾ ਹੈ। ਪੰਜਵਾਂ, ਸੈਰ-ਸਪਾਟਾ ਖੇਤਰ ’ਚ ਅਪਾਰ ਸੰਭਾਵਨਾਵਾਂ ਹਨ। ਭਾਰਤ ਦੀ ਸੱਭਿਆਚਾਰਕ, ਧਾਰਮਿਕ ਅਤੇ ਕੁਦਰਤੀ ਵਨ-ਸੁਵੰਨਤਾ ਦੁਨੀਆ ’ਚ ਬੇਮਿਸਾਲ ਹੈ। ਇਸ ਨਾਲ ਕਰੋੜਾਂ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਪੈਦਾ ਹੋ ਸਕਦੇ ਹਨ।

ਛੇਵਾਂ, ਡਿਜੀਟਲ ਅਰਥਵਿਵਸਥਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ’ਚ ਭਾਰਤ ਨੂੰ ਆਲਮੀ ਸੇਵਾ ਕੇਂਦਰ ਦੇ ਰੂਪ ’ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨੀ ਹੋਵੇਗੀ। ਸੂਚਨਾ ਤਕਨਾਲੋਜੀ, ਡਾਟਾ ਵਿਸ਼ਲੇਸ਼ਣ, ਸਾਈਬਰ ਸੁਰੱਖਿਆ, ਆਨਲਾਈਨ ਸਿੱਖਿਆ ਅਤੇ ਸਿਹਤ ਸੇਵਾਵਾਂ ’ਚ ਭਾਰਤ ਵਿਸ਼ਵ ਪੱਧਰ ’ਤੇ ਰੋਜ਼ਗਾਰ ਅਤੇ ਸੇਵਾਵਾਂ ਉਪਲਬਧ ਕਰਵਾ ਸਕਦਾ ਹੈ। ਸੱਤਵਾਂ, ਔਰਤਾਂ ਦੀ ਕਿਰਤ ਹਿੱਸੇਦਾਰੀ ਵਧਾਉਣਾ ਵੀ ਜ਼ਰੂਰੀ ਹੈ, ਜਿਸ ਨਾਲ ਆਰਥਿਕ ਵਿਕਾਸ ਦੀ ਰਫਤਾਰ ਹੋਰ ਤੇਜ਼ ਹੋ ਸਕਦੀ ਹੈ।

ਸਪੇਨ ਦੀ ਤੁਲਨਾ ’ਚ ਭਾਰਤ ਦੀ ਚੁਣੌਤੀ ਕਿਤੇ ਵੱਧ ਵੱਡੀ ਅਤੇ ਗੁੰਝਲਦਾਰ ਹੈ। ਫਿਰ ਵੀ, ਭਾਰਤ ਦੇ ਕੋਲ ਨੌਜਵਾਨ ਸ਼ਕਤੀ, ਵਿਸ਼ਾਲ ਬਾਜ਼ਾਰ, ਤਕਨੀਕੀ ਸਮਰੱਥਾ ਅਤੇ ਉੱਦਮਤਾ ਵਰਗੀਆਂ ਅਨੇਕਾਂ ਤਾਕਤਾਂ ਹਨ। ਭਵਿੱਖ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਭਾਰਤ ਕੇਵਲ ਆਪਣੇ ਨਾਗਰਿਕਾਂ ਨੂੰ ਹੀ ਨਹੀਂ, ਸਗੋਂ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਰੋਜ਼ਗਾਰ ਦੇਣ ਦੀ ਸਮਰੱਥਾ ਵਿਕਸਿਤ ਕਰ ਸਕਦਾ ਹੈ। ਇਸ ਦੇ ਲਈ ਉੱਚ ਆਰਥਿਕ ਵਿਕਾਸ, ਮਜ਼ਬੂਤ ਮੁੜਨਿਰਮਾਣ ਆਧਾਰ, ਆਲਮੀ ਨਿਵੇਸ਼ ਆਕਰਸ਼ਿਤ ਕਰਨ ਵਾਲੀਆਂ ਨੀਤੀਆਂ ਅਤੇ ਵਿਸ਼ਵ ਪੱਧਰੀ ਹੁਨਰ ਵਿਕਾਸ ਪ੍ਰਣਾਲੀ ਜ਼ਰੂਰੀ ਹੋਵੇਗੀ। ਇਹੀ ਉਹ ਟੀਚਾ ਹੈ ਜੋ ਭਾਰਤ ਨੂੰ ਆਉਣ ਵਾਲੇ ਸਾਲਾਂ ’ਚ ਵਿਸ਼ਵ ਪੱਧਰੀ ਅਗਵਾਈ ਵੱਲ ਲੈ ਕੇ ਜਾ ਸਕਦਾ ਹੈ।

-ਦੀਪਕ ਕੁਮਾਰ ਸ਼ਰਮਾ

  • Spain
  • Employment
  • Indian Workers

ਸਾਖਰਤਾ ਅਤੇ ਡਿਜੀਟਲ ਜਾਗਰੂਕਤਾ ਨਾਲ ਹੀ ਅਸਲ ਤਰੱਕੀ ਸੰਭਵ

NEXT STORY

Stories You May Like

  • india new zealand wool cooperation gets new boost with india tax 2026
    ਭਾਰਤ ਟੈਕਸ 2026 ਨਾਲ ਭਾਰਤ-ਨਿਊਜ਼ੀਲੈਂਡ ਦੇ ਉੱਨ ਖੇਤਰ ’ਚ ਸਹਿਯੋਗ ਨੂੰ ਮਿਲੀ ਨਵੀਂ ਮਜ਼ਬੂਤੀ: RC Khanna
  • argentina players   behavior after world cup final unacceptable  spain coach
    ਵਿਸ਼ਵ ਕੱਪ ਫਾਈਨਲ ਤੋਂ ਬਾਅਦ ਅਰਜਨਟੀਨਾ ਦੇ ਖਿਡਾਰੀਆਂ ਦਾ ਵਤੀਰਾ ਮਨਜ਼ੂਰ ਨਹੀਂ : ਸਪੇਨ ਦਾ ਕੋਚ
  • boat carrying 116 passengers capsizes off guyana coast
    ਗੁਆਨਾ ਦੇ ਤੱਟ ’ਤੇ 116 ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ, 53 ਲੋਕਾਂ ਨੂੰ ਬਚਾਇਆ
  • why is sindh facing a major hiv outbreak among children
    ਪਾਕਿ ਦਾ ਸਿੰਧ ਸੂਬਾ ਬੱਚਿਆਂ ਵਿੱਚ HIV ਦੇ ਵੱਡੇ ਪ੍ਰਕੋਪ ਦਾ ਸਾਹਮਣਾ ਕਿਉਂ ਕਰ ਰਿਹਾ ਹੈ?
  • this state of the country do not have to file itr  reason
    ਦੇਸ਼ ਦੇ ਇਸ ਸੂਬੇ ਦੇ ਲੋਕਾਂ ਨੂੰ ਨਹੀਂ ਭਰਨੀ ਪੈਂਦੀ ITR, ਵਜ੍ਹਾ ਕਰੇਗੀ ਹੈਰਾਨ
  • spain has built this team after years of hard work  rodri
    ਸਪੇਨ ਨੇ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਟੀਮ ਬਣਾਈ ਹੈ : ਰੌਡ੍ਰੀ
  • mother own home property son daughter in law eviction
    ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ ਕਾਨੂੰਨੀ ਸੱਚਾਈ
  • not only the movement  the country is also watching your language
    ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
  • punjab bandh school holiday update
    ਭਲਕੇ ਪੰਜਾਬ ਬੰਦ ਦੌਰਾਨ ਸਕੂਲਾਂ ਵਿਚ ਛੁੱਟੀ ਬਾਰੇ ਜਥੇਬੰਦੀਆਂ ਨੇ ਕਰ'ਤਾ ਵੱਡਾ...
  • now traffic police will be able to control traffic even in the rain
    ਹੁਣ ਬਰਸਾਤ ’ਚ ਵੀ ਟ੍ਰੈਫਿਕ ਕੰਟਰੋਲ ਕਰ ਸਕੇਗੀ ਟ੍ਰੈਫਿਕ ਪੁਲਸ, ਰੇਨਕੋਟ ਅਤੇ...
  • even a 14 year sentence could not improve harpal singh
    14 ਸਾਲ ਦੀ ਸਜ਼ਾ ਵੀ ਨਾ ਸੁਧਾਰ ਸਕੀ ਹਰਪਾਲ ਸਿੰਘ ਨੂੰ, ਜੇਲ੍ਹ 'ਚੋਂ ਆਉਂਦਿਆਂ ਹੀ...
  • bpeo office clerk arrested for accepting bribe
    5 ਹਜ਼ਾਰ ਰਿਸ਼ਵਤ ਲੈਂਦਾ BPEO ਦਫ਼ਤਰ ਦਾ ਕਲਰਕ ਗ੍ਰਿਫ਼ਤਾਰ
  • djjs guru purnima
    ਗੁਰੂ ਪੂਰਨਿਮਾ ਮੌਕੇ ਪੰਜ ਲੱਖ ਤੋਂ ਵੱਧ ਸ਼ਰਧਾਲੂ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ...
  • heavy rain and storm in punjab alert issued
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਤੂਫ਼ਾਨ,...
  • new regarding jalandhar bandh call
    ਭਲਕੇ ਜਲੰਧਰ ਰਹੇਗਾ ਬੰਦ ਜਾਂ ਖੁੱਲ੍ਹਾ! ਪੜ੍ਹੋ ਵੱਡੀ ਅਪਡੇਟ
  • five suspects including avtar singh arrested
    ਥਾਈਲੈਂਡ 'ਚ 3 ਭਾਰਤੀਆਂ ਨੂੰ ਅਗਵਾ ਕਰਨ ਦੇ ਦੋਸ਼ 'ਚ ਜਲੰਧਰ ਦੇ ਅਵਤਾਰ ਸਿੰਘ ਸਮੇਤ...
Trending
Ek Nazar
silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

earthquake in japan

ਜਾਪਾਨ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 18 ਹੋਈ

wife of famous actor demands rs 40 lakh as maintenance allowance

ਮਸ਼ਹੂਰ ਅਦਾਕਾਰ ਤੋਂ ਪਤਨੀ ਨੇ ਗੁਜ਼ਾਰੇ ਭੱਤੇ ਵਜੋਂ ਮੰਗੇ 40 ਲੱਖ ਰੁਪਏ ! ਹੁਣ...

fisheries agreement

ਚੀਨ ਨੇ ਮੱਛੀ ਉਦਯੋਗ ਸਬੰਧੀ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ

action on mosques

ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਕਰ'ਤਾ ਬੰਦ

political upheaval

ਵਿਕਟੋਰੀਆ 'ਚ ਵੱਡਾ ਸਿਆਸੀ ਉਲਟਫ਼ੇਰ ! ਜੈਸਿੰਟਾ ਐਲਨ ਦੇ ਅਸਤੀਫ਼ੇ ਤੋਂ ਬਾਅਦ ਬੈਨ...

after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • elders in danger
      ਪਰਿਵਾਰ ਤੋਂ ਬਿਨਾਂ ਜਾਨ ਦੇ ਜੋਖ਼ਮ 'ਚ ਬਜ਼ੁਰਗ
    • student protest
      ‘ਵਿਦਿਆਰਥੀ ਅੰਦੋਲਨ’ : ਇਸ ਨੂੰ ਸਾਵਧਾਨੀ ਨਾਲ ਸੰਭਾਲਣ ਦੀ ਲੋੜ
    • patients are losing their lives delays of ambulances
      ‘ਐਂਬੂਲੈਂਸਾਂ ਦੀ ਖਸਤਾ ਹਾਲਤ ਅਤੇ ਲੇਟ-ਲਤੀਫੀ ਨਾਲ’ ਮਰੀਜ਼ਾਂ ਦੀ ਜਾ ਰਹੀ ਜਾਨ!
    • government and social media
      ਸਰਕਾਰ ਦੀ ਵਿਵਸਥਾ ਕਿਵੇਂ ਸੁਧਰੇ ?
    • india s future
      ਜ਼ੋਰ-ਜ਼ੋਰ ਦੇ ਨਾਅਰਿਆਂ ਜਾਂ ਵੱਡੀ ਭੀੜ ਨਾਲ ਨਹੀਂ ਬਣੇਗਾ ਭਾਰਤ ਦਾ ਭਵਿੱਖ
    • pradhan vs rahul gandhi
      ਪ੍ਰਧਾਨ ਦਾ ਨੁਕਸਾਨ ਕੀ ਰਾਹੁਲ ਦਾ ਫਾਇਦਾ ਹੈ?
    • footpath encroachments
      ਫੁੱਟਪਾਥ ’ਤੇ ਕਿਸ ਦਾ ਅਧਿਕਾਰ...?
    • the problem of obesity growing among indian children is worrying
      ‘ਭਾਰਤੀ ਬੱਚਿਆਂ ’ਚ ਵਧ ਰਹੀ’ ਮੋਟਾਪੇ ਦੀ ਸਮੱਸਿਆ ਚਿੰਤਾਜਨਕ!
    • time for a complete overhaul of the indian education and examination
      ਸਮਾਂ ਹੈ ਭਾਰਤੀ ਸਿੱਖਿਆ ਤੇ ਪ੍ਰੀਖਿਆ ਪ੍ਰਣਾਲੀ ਦੇ ਮੁਕੰਮਲ ਕਾਇਆਕਲਪ ਦਾ
    • jantar mantar protest
      ਜੰਤਰ-ਮੰਤਰ ਅੰਦੋਲਨ ਕਈ ਖਤਰਨਾਕ ਸਵਾਲ ਵੀ ਖੜ੍ਹੇ ਕਰਦਾ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +