ਭਾਰਤੀ ਮੂਲ ਦੀ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਇਸ ਹਫਤੇ ਚਰਚਾ ’ਚ ਹੈ। ਉਨ੍ਹਾਂ ਦੀ ਟੀਮ 9 ਮਹੀਨੇ ਪੁਲਾੜ ’ਚ ਬਿਤਾਉਣ ਪਿੱਛੋਂ ਸੁਰੱਖਿਅਤ ਢੰਗ ਨਾਲ ਧਰਤੀ ’ਤੇ ਪਰਤ ਆਈ ਹੈ। ਉਨ੍ਹਾਂ ਦਾ ਇਰਾਦਾ 8 ਦਿਨ ਹੋਰ ਪੁਲਾੜ ’ਚ ਰਹਿਣ ਦਾ ਸੀ ਪਰ ਤਕਨੀਕੀ ਸਮੱਸਿਆਵਾਂ ਕਾਰਨ ਉਨ੍ਹਾਂ ਦਾ ਮਿਸ਼ਨ ਅੱਗੇ ਵਧ ਗਿਆ। ਇਸ ਹਫਤੇ ਵੇ ਨਿਕ ਹੇਗ ਅਤੇ ਅਲੈਗਜੈਂਡਰ ਗੋਰਬੁਨੋਬ ਨਾਲ ਸਪੇਸਐਕਸ ਕਰੂ ਡ੍ਰੈਗਨ ਕੈਪਸੂਲ ’ਚ ਉਤਰੇ।
ਸਤੰਬਰ ’ਚ ਪੁਲਾੜ ਗੱਡੀ ਉਨ੍ਹਾਂ ਦੇ ਬਿਨਾਂ ਹੀ ਵਾਪਸ ਆਈ ਸੀ। ਤਲਹਾਸੀ ਕੋਲ ਉਤਰਨ ਪਿੱਛੋਂ, ਉਨ੍ਹਾਂ ਨੂੰ ਸਿਹਤ ਦੀ ਜਾਂਚ ਲਈ ਸਟ੍ਰੈਚਰ ’ਤੇ ਲਿਜਾਇਆ ਗਿਆ। ਉਨ੍ਹਾਂ ਦੀ ਵਾਪਸੀ ਭਾਰਤ ਅਤੇ ਦੁਨੀਆ ਦੇ ਆਗੂਆਂ ਲਈ ਬੇਹੱਦ ਮਾਣ ਵਾਲਾ ਪਲ ਹੈ ਅਤੇ ਇਹ ਪੁਲਾੜ ’ਚ ਕ੍ਰਾਂਤੀ ਦੀ ਇਕ ਅਹਿਮ ਛਾਲ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਭਾਰਤ ਦੀ ਸ਼ਾਨਦਾਰ ਬੇਟੀ’ ਨੂੰ ਇਕ ਭਾਵਨਾਤਮਕ ਚਿੱਠੀ ਲਿਖੀ ਜਿਸ ’ਚ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਭਾਰਤ ਆਉਣ ਦਾ ਸੱਦਾ ਦਿੱਤਾ।
ਵਰਣਨਯੋਗ ਹਸਤੀਆਂ ਦੀ ਸੂਚੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਸ਼ਾਮਲ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੁਸ਼ੀ ਪ੍ਰਗਟਾਈ ਕਿ ਭਾਰਤ ਦੀ ਸਾਡੀ ਬੇਟੀ ਸਾਡੇ ਕੋਲ ਵਾਪਸ ਆ ਗਈ ਹੈ। ਅਸੀਂ ਬਹੁਤ ਖੁਸ਼ ਅਤੇ ਉਤਸ਼ਾਹਿਤ ਹਾਂ। ਅਸੀਂ ਬੁਚ ਵਿਲਮੋਰ ਲਈ ਵੀ ਬਹੁਤ ਖੁਸ਼ ਹਾਂ। ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਦੀ ਵਾਪਸੀ ਦੀ ਸ਼ਲਾਘਾ ਕਰਦੇ ਹਾਂ। ਮਨੁੱਖੀ ਸ਼ਾਨ ਦੀ ਸ਼ਲਾਘਾ ਕਰਦੇ ਹਾਂ।
ਮਮਤਾ ਨੇ ਐਕਸ ’ਤੇ ਇਕ ਪੋਸਟ ’ਚ ਸੁਨੀਤਾ ਲਈ ‘ਭਾਰਤ ਰਤਨ’ ਦੀ ਮੰਗ ਕੀਤੀ। ਨਾਸਾ ਦੇ ਪੁਲਾੜ ਯਾਤਰੀ ਹੁਣ ਪੁਲਾੜ ’ਚ ਲੰਬੇ ਸਮੇਂ ਤੱਕ ਭਾਰਹੀਣਤਾ ਕਾਰਨ ਪੈਦਾ ਹੋਈਆਂ ਸਰੀਰਕ ਚੁਣੌਤੀਆਂ ਨੂੰ ਘੱਟ ਕਰਨ ਲਈ ਸਟੈਂਡਰਡ ਪ੍ਰੋਟੋਕੋਲ ਦੀ ਪਾਲਣਾ ਕਰਨਗੇ। ਪੁਲਾੜ ਯਾਤਰੀਆਂ ਨੂੰ ਜਾਨਸਨ ਸਪੇਸ ਸੈਂਟਰ, ਹਿਊਸਟਨ ਵਿਖੇ ਭੇਜਿਆ ਗਿਆ ਹੈ, ਜਿੱਥੇ ਉਹ ਕੁਝ ਦਿਨਾਂ ਬਾਅਦ ਠੀਕ ਹੋ ਜਾਣਗੇ ਅਤੇ ਆਮ ਵਰਗੀ ਜ਼ਿੰਦਗੀ ਬਿਤਾਉਣਗੇ।
59 ਸਾਲਾ ਸੁਨੀਤਾ ਵਿਲੀਅਮਜ਼, ਅਮਰੀਕੀ ਸਮੁੰਦਰੀ ਫੌਜ ਦੀ ਇਕ ਸਾਬਕਾ ਕਪਤਾਨ ਹੈ। ਉਸ ਦਾ ਜਨਮ ਓਹੀਓ ’ਚ ਗੁਜਰਾਤੀ ਪਿਤਾ ਦੀਪਕ ਪਾਂਡਿਆ ਜੋ ਗੁਜਰਾਤ ਦੇ ਝੂਲਾਸਨ ਦੇ ਰਹਿਣ ਵਾਲੇ ਸਨ ਅਤੇ ਸਲੋਵੇਨੀਆਈ ਮਾਤਾ ਉਰਸੂਲਾਈਨ ਬੋਨੀ ਪਾਂਡਿਆ ਦੇ ਘਰ ਹੋਇਆ ਸੀ। ਸੁਨੀਤਾ ਹਿੰਦੂ ਧਰਮ ਦੀ ਪਾਲਣਾ ਕਰਦੀ ਹੈ। ਉਹ ਭਗਵਦ ਗੀਤਾ ਦੀ ਇਕ ਕਾਪੀ ਆਪਣੇ ਨਾਲ ਪੁਲਾੜ ਵਿਖੇ ਲੈ ਕੇ ਗਈ ਸੀ। ਉਸ ਨੂੰ ਆਪਣੀ ਭਾਰਤੀ ਵਿਰਾਸਤ ’ਤੇ ਮਾਣ ਹੈ। ਸੁਨੀਤਾ ਨੇ ਕਿਹਾ ਕਿ ਮੈਂ ਜਿੱਥੇ ਵੀ ਰਹੀ ਹਾਂ, ਗਣੇਸ਼ ਜੀ ਮੇਰੇ ਨਾਲ ਰਹੇ ਹਨ। ਇਸ ਲਈ ਉਨ੍ਹਾਂ ਨੂੰ ਮੇਰੇ ਨਾਲ ਪੁਲਾੜ ’ਚ ਜਾਣਾ ਪਿਆ। ਪਿਛਲੀ ਵਾਰ ਮੈਂ ਉਪਨਿਸ਼ਦਾਂ ਦੀ ਇਕ ਛੋਟੀ ਕਾਪੀ ਲੈ ਕੇ ਗਈ ਸੀ।’’
‘ਨਿਊਜ਼ਵੀਕ’ ਅਨੁਸਾਰ ਸੁਨੀਤਾ ਨੇ ਕਈ ਮਿਸ਼ਨਾਂ ’ਚ ਪੁਲਾੜ ’ਚ ਕੁੱਲ 322 ਦਿਨ ਬਿਤਾਏ ਹਨ। ਉਨ੍ਹਾਂ ਨੇ ਪਹਿਲੇ 9 ਪੁਲਾੜ ਯਾਤਰੀਆਂ ਨਾਲੋਂ ਸਭ ਤੋਂ ਵੱਧ ਪੁਲਾੜ ’ਚ ਚੱਲਣ ਦਾ ਰਿਕਾਰਡ ਬਣਾਇਆ ਸੀ। ਇਹ ਰਿਕਾਰਡ ਉਦੋਂ ਤੱਕ ਕਾਇਮ ਰਿਹਾ ਜਦੋਂ ਤੱਕ 2017 ’ਚ ਪੈਗੀ ਵ੍ਹਿਟਸਨ ਨੇ ਇਸ ਨੂੰ ਤੋੜ ਨਹੀਂ ਦਿੱਤਾ। ਸੁਨੀਤਾ 1998 ’ਚ ਨਾਸਾ ’ਚ ਸ਼ਾਮਲ ਹੋਈ ਸੀ ਅਤੇ ਉਨ੍ਹਾਂ ਨੇ ਨਵੀਆਂ ਪੁਲਾੜ ਤਕਨੀਕਾਂ ਦਾ ਪ੍ਰੀਖਣ ਅਤੇ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਖੋਜ ਕਰਨ ’ਚ ਮਦਦ ਕੀਤੀ। ਉਨ੍ਹਾਂ ਸਾਬਕਾ ਪੁਲਸ ਅਧਿਕਾਰੀ ਮਾਈਕਲ ਜੇ. ਵਿਲੀਅਮਜ਼ ਨਾਲ ਵਿਆਹ ਕਰਵਾਇਆ।
8 ਦਿਨ ਦੇ ਮਿਸ਼ਨ ਵਜੋਂ ਸ਼ੁਰੂ ਹੋਈ ਇਹ ਮੁਹਿੰਮ ਉਨ੍ਹਾਂ ਦੇ ਲਚਕੀਲੇਪਣ ਦਾ ਇਕ ਵਿਸ਼ੇਸ਼ ਸਬੂਤ ਬਣ ਗਈ। ਇਸ ਦੇ ਸਿੱਟੇ ਵਜੋਂ ਇਕ ਲੰਬਾ ਪ੍ਰਵਾਸ ਹੋਇਆ ਜਿਸ ’ਚ 4500 ਤੋਂ ਵੱਧ ਪਰਿਕਰਮਾ ਅਤੇ 121 ਮਿਲੀਅਨ ਤੋਂ ਵੱਧ ਵਿਧਾਨਿਕ ਮੀਲ ਦੀ ਹੈਰਾਨ ਕਰ ਦੇਣ ਵਾਲੀ ਯਾਤਰਾ ਸ਼ਾਮਲ ਸੀ। ਇਸ ਬੇਮਿਸਾਲ ਹਿੰਮਤੀ ਕੰਮ ਨੇ ਧਰਤੀ ਦੀ ਖਿੱਚ ਦੀ ਸ਼ਕਤੀ ਨਾਲ ਮੁੜ ਤੋਂ ਤਾਲਮੇਲ ਬਿਠਾਉਣ ਲਈ ਉਸ ਦੇ ਅਥਾਹ ਸਮਰਪਣ ਨੂੰ ਵਿਖਾਇਆ।
ਇਕ ਸ਼ਲਾਘਾਯੋਗ ਪ੍ਰਾਪਤੀ : ਮਾਹਿਰਾਂ ਨੂੰ ਚਿੰਤਾ ਹੈ ਕਿ ਮਾਈਕ੍ਰੋਗ੍ਰੈਵਿਟੀ ’ਚ ਲੰਬਾ ਸਮਾਂ ਬਿਤਾਉਣ ਕਾਰਨ ਪੁਲਾੜ ਯਾਤਰੀਆਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਹ ਸਮੱਸਿਆਵਾਂ ਉਨ੍ਹਾਂ ਦੇ ਧਰਤੀ ਦੀ ਖਿੱਚ ਦੀ ਸ਼ਕਤੀ ’ਚ ਵਾਪਸ ਆਉਣ ਤੋਂ ਬਾਅਦ ਹੋ ਸਕਦੀਆਂ ਹਨ। ਨਾਸਾ ਦਾ ਕਹਿਣਾ ਹੈ ਕਿ ਇਕ ਧਰਤੀ ਦੀ ਖਿੱਚ ਦੇ ਖੇਤਰ ਤੋਂ ਦੂਜੀ ਖਿੱਚ ਦੇ ਖੇਤਰ ’ਚ ਇਨਫੈਕਸ਼ਨ ਜਿੰਨਾ ਸਮਾਂ ਲੱਗਦਾ ਹੈ। ਅਮਰੀਕੀ ਏਜੰਸੀ ਦਾ ਕਹਿਣਾ ਹੈ ਕਿ ਇਸ ਨਾਲ ਸਥਾਨਕ ਅੰਗ, ਸਿਰ, ਅੱਖਾਂ ਅਤੇ ਹੱਥਾਂ ਦਾ ਤਾਲਮੇਲ, ਸੰਤੁਲਨ ਅਤੇ ਹੋਰ ਹਰਕਤਾਂ ’ਤੇ ਅਸਰ ਪੈਂਦਾ ਹੈ ਅਤੇ ਨਾਲ ਚਾਲਕ ਦਲ ਦੇ ਕੁਝ ਮੈਂਬਰਾਂ ਨੂੰ ਪੁਲਾੜ ਦੀ ਰਫਤਾਰ ਵਾਲੀ ਬੀਮਾਰੀ ਦਾ ਅਹਿਸਾਸ ਹੁੰਦਾ ਹੈ।
ਜ਼ਿੰਦਗੀ ਨੂੰ ਮੁੜ ਤੋਂ ਪਹਿਲਾਂ ਵਰਗਾ ਲਿਆਉਣ ਲਈ ਰੋਜ਼ਾਨਾ 2 ਘੰਟੇ ਦੇ ਸੈਸ਼ਨ ਸ਼ਾਮਲ ਹਨ। ਇਹ ਸੈਸ਼ਨ ਗਤੀਸ਼ੀਲਤਾ ’ਚ ਸੁਧਾਰ, ਮਾਸਪੇਸ਼ੀਆਂ ਦੀ ਤਾਕਤ ਬਣਾਉਣ ਅਤੇ ਸਹਿਣਸ਼ੀਲਤਾ ਨੂੰ ਵਧਾਉਣ ’ਚ ਮਦਦ ਕਰਦੇ ਹਨ। ਇਹ ਲੰਬੇ ਸਮੇਂ ਦੀ ਭਾਰਹੀਣਤਾ, ਸਰੀਰ ’ਚ ਤਰਲ ਪਦਾਰਥਾਂ ਦੀ ਤਬਦੀਲੀ ਅਤੇ ਹੱਡੀਆਂ ਦੀ ਘਣਤਾ ਦੀ ਕਮੀ ਦੇ ਅਸਰ ’ਚ ਧਿਆਨ ਕ੍ਰੇਂਦਿਤ ਕਰਦੇ ਹਨ। ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਜ਼ਿੰਦਗੀ ਇਕ ਮਿੱਥੇ ਹੋਏ ਨਿਯਮਾਂ ਦੀ ਪਾਲਣਾ ਕਰਦੀ ਹੈ। ਇਨ੍ਹਾਂ ’ਚ ਖੋਜ, ਕਸਰਤ, ਆਰਾਮ ਅਤੇ ਮਿਸ਼ਨ ਕੰਟਰੋਲ ਦੇ ਨਾਲ ਸੰਚਾਰ ਲਈ ਸਮਾਂ ਸ਼ਾਮਲ ਹੈ। ਸੁਨੀਤਾ ਨੌਜਵਾਨ ਪੁਲਾੜ ਯਾਤਰੀਆਂ ਨੂੰ ਸਲਾਹ ਦੇਣੀ ਜਾਰੀ ਰੱਖਦੀ ਹੈ। ਇਹ ਟੀਮ ਵਰਕ ਅਤੇ ਅਨੁਪੂਰਨਸ਼ੀਲਤਾ ਦੀ ਅਹਿਮੀਅਤ ’ਤੇ ਜ਼ੋਰ ਦਿੰਦੀ ਹੈ।
ਪੁਲਾੜ ਯਾਤਰੀ ਅਕਸਰ ਧਰਤੀ ’ਤੇ ਵਾਪਸ ਆਉਣ ਪਿੱਛੋਂ ਖੜ੍ਹੇ ਹੋਣ ਅਤੇ ਚੱਲਣ ’ਚ ਸੰਘਰਸ਼ ਕਰਦੇ ਹਨ। ਭਾਰਹੀਣਤਾ ਬਦਲ ਜਾਂਦੀ ਹੈ। ਇਸ ਕਾਰਨ ਪੁਲਾੜ ਯਾਤਰੀ ਧਰਤੀ ’ਤੇ ਵਾਪਸ ਆਉਣ ਤੋਂ ਬਾਅਦ ਚੱਕਰ ਆਉਣ ਅਤੇ ਵੱਖ-ਵੱਖ ਬੀਮਾਰੀਆਂ ਮਹਿਸੂਸ ਕਰਦੇ ਹਨ। ਇਸ ਲੰਬੇ ਸਮੇਂ ਦੇ ਠਹਿਰਾਅ ਨੇ ਚੋਟੀ ਦੇ ਵਿਗਿਆਨੀਆਂ ਨੂੰ ਅੰਤਰਦ੍ਰਿਸ਼ਟੀ ਪ੍ਰਦਾਨ ਕੀਤੀ ਹੈ ਜੋ ਪੁਲਾੜ ’ਚ ਰਹਿਣ ਸਮੇਂ ਪੁਲਾੜ ਯਾਤਰੀਆਂ ਦੇ ਯੋਗਦਾਨ ਦਾ ਸਬੂਤ ਹੈ। ਸੰਤੁਲਨ ਸੰਬੰਧੀ ਸਮੱਸਿਆਵਾਂ, ਚੱਕਰ ਆਉਣੇ ਅਤੇ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ ਆਮ ਗੱਲ ਹੈ ਕਿਉਂਕਿ ਪੈਰ ਅਤੇ ਪਿੱਠ ਸਰੀਰ ਦੇ ਭਾਰ ਨੂੰ ਸਹਾਰਾ ਨਹੀਂ ਦਿੰਦੇ।
ਨਾਸਾ ਦਾ ਅਨੁਮਾਨ ਹੈ ਕਿ ਪੁਲਾੜ ਯਾਤਰੀ ਪੁਲਾੜ ’ਚ ਹਰ ਮਹੀਨੇ 12 ਫੀਸਦੀ ਤਰਲ ਪਦਾਰਥ ਗੁਆ ਲੈਂਦੇ ਹਨ ਜਿਸ ਕਾਰਨ ਉਨ੍ਹਾਂ ਦਾ ਫਰੈਕਚਰ ਹੋਣ ਦਾ ਖਤਰਾ ਵਧ ਜਾਂਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪੁਲਾੜ ਪ੍ਰਵਾਸ ਨੂੰ ਸਿਆਸੀ ਬਣਾ ਦਿੱਤਾ ਹੈ। ਉਨ੍ਹਾਂ ਆਪਣੇ ਤੋਂ ਪਹਿਲਾਂ ਦੇ ਰਾਸ਼ਟਰਪਤੀ ਬਾਈਡੇਨ ’ਤੇ ਪੁਲਾੜ ਯਾਤਰੀਆਂ ਨੂੰ ਬੇਧਿਆਨ ਕਰਨ ਦਾ ਦੋਸ਼ ਲਾਇਆ ਹੈ। ਵ੍ਹਾਈਟ ਹਾਊਸ ਦੇ ਅਧਿਕਾਰਤ ਐਕਸ ਅਕਾਊਂਟ ਨੇ ਪੋਸਟ ਕੀਤਾ, ‘‘ਵਾਅਦਾ ਕੀਤਾ, ਵਾਅਦਾ ਨਿਭਾਇਆ।’’
ਅਮਰੀਕੀ ਰਾਸ਼ਟਰਪਤੀ ਨੇ ‘ਫਾਕਸ ਨਿਊਜ਼’ ਨੂੰ ਦੱਸਿਆ ਕਿ ਉਨ੍ਹਾਂ ਅਜੇ ਤੱਕ ਨਾਸਾ ਦੇ ਪੁਲਾੜ ਯਾਤਰੀਆਂ ਨੂੰ ਵ੍ਹਾਈਟ ਹਾਊਸ ’ਚ ਕਿਉਂ ਨਹੀਂ ਸੱਦਿਆ? ਟਰੰਪ ਨੇ ਕਿਹਾ ਕਿ, ‘‘ਪੁਲਾੜ ਯਾਤਰੀਆਂ ਨੂੰ ਬਿਹਤਰ ਹੋਣ ਦਿਓ, ਜਦੋਂ ਕੋਈ ਪੁਲਾੜ ’ਚ ਹੁੰਦਾ ਹੈ ਤਾਂ ਉਸ ਦੀਆਂ ਮਾਸਪੇਸ਼ੀਆਂ ਅਤੇ ਧਰਤੀ ਦੀ ਖਿੱਚ ’ਚ ਕੋਈ ਖਿਚਾਅ ਨਹੀਂ ਰਹਿੰਦਾ। ਇਸ ਤਰ੍ਹਾਂ ਉਹ ਇਕ ਹਜ਼ਾਰ ਪੌਂਡ ਉਠਾ ਸਕਦੇ ਹਨ।’’ ਸੁਨੀਤਾ ਵਿਲੀਅਮਜ਼ ਦੀ ਵਾਪਸੀ ਪੁਲਾੜ ਦੇ ਖੇਤਰ ’ਚ ਇਕ ਅਹਿਮ ਸਫਲਤਾ ਹੈ। ਇਹ ਮਿਸ਼ਨ ਸਾਨੂੰ ਭਵਿੱਖ ਦੀਆਂ ਯਾਤਰਾਵਾਂ ਲਈ ਕੀਮਤੀ ਡਾਟਾ ਦੇਵੇਗਾ ਅਤੇ ਪੁਲਾੜ ਗੱਡੀ ਟੈਕਨਾਲੋਜੀ ’ਚ ਸੁਧਾਰ ਕਰੇਗਾ।
–ਕਲਿਆਣੀ ਸ਼ੰਕਰ
ਹਿੰਦੂ ਰਾਸ਼ਟਰ ਦੀ ਮੰਗ ਅਤੇ ਰਾਜਸ਼ਾਹੀ ਦੀ ਵਾਪਸੀ ਨੂੰ ਲੈ ਕੇ ਨੇਪਾਲ ਦੀ ਸਿਆਸਤ ’ਚ ਉਬਾਲ
NEXT STORY