Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, FEB 11, 2026

    3:10:53 AM

  • swati maliwal exposes punjab government s royal spending

    4 ਲੱਖ ਕਰੋੜ ਦਾ ਕਰਜ਼ਾ ਤੇ ਲਗਜ਼ਰੀ ਜੈੱਟ ਦੇ ਝੂਟੇ,...

  • social media deepfakes crackdown

    AI ਨਾਲ ਬਣੀ ਵੀਡੀਓ ਪਾਉਣੀ ਪੈ ਸਕਦੀ ਭਾਰੀ! ਕੇਂਦਰ...

  • 12 killed eight injured as bus falls into river in nepal

    ਨੇਪਾਲ 'ਚ ਭਿਆਨਕ ਸੜਕ ਹਾਦਸਾ! ਨਦੀ 'ਚ ਬੱਸ ਡਿੱਗਣ...

  • deputy cm in punjab

    ਵੱਡੀ ਖ਼ਬਰ: ਪੰਜਾਬ 'ਚ ਲਾਏ ਜਾਣਗੇ 2 ਡਿਪਟੀ CM!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਈਬਰ ਅਪਰਾਧ ਰੋਕਣ ਲਈ ਟੈਲੀਕਾਮ ਕੰਪਨੀਆਂ ’ਤੇ ਵੀ ਸਖਤੀ ਹੋਵੇ

BLOG News Punjabi(ਬਲਾਗ)

ਸਾਈਬਰ ਅਪਰਾਧ ਰੋਕਣ ਲਈ ਟੈਲੀਕਾਮ ਕੰਪਨੀਆਂ ’ਤੇ ਵੀ ਸਖਤੀ ਹੋਵੇ

  • Edited By Rakesh,
  • Updated: 19 Aug, 2023 03:24 PM
Blog
telecom companies should also be strict to stop cyber crime
  • Share
    • Facebook
    • Tumblr
    • Linkedin
    • Twitter
  • Comment

ਆਮ ਲੋਕਾਂ ਦੇ ਨਾਲ ਹੁਣ ਕੇਂਦਰੀ ਮੰਤਰੀ ਵੀ ਸੈਕਸਾਟਾਰਸ਼ਨ ਵਰਗੇ ਸਾਈਬਰ ਫਰਾਡ ਦਾ ਸ਼ਿਕਾਰ ਹੋ ਰਹੇ ਹਨ। ਕਈ ਸੂਬਿਆਂ ’ਚ ਹਰ ਦੂਜਾ ਵਿਅਕਤੀ ਫ੍ਰਾਡ ਜਾਂ ਅਪਰਾਧ ਦਾ ਸ਼ਿਕਾਰ ਹੋ ਰਿਹਾ ਹੈ। ਨੂਹ ਦੰਗਿਆਂ ਦੌਰਾਨ ਸਾਈਬਰ ਥਾਣੇ ’ਤੇ ਹਮਲੇ ਤੋਂ ਸਪੱਸ਼ਟ ਹੈ ਕਿ ਸਾਈਬਰ ਅਪਰਾਧੀਆਂ ਦਾ ਦੰਗਾਕਾਰੀਆਂ ਨਾਲ ਖਤਰਨਾਕ ਗੱਠਜੋੜ ਰਿਹਾ ਹੈ। ਸੰਵਿਧਾਨ ਦੀ 7ਵੀਂ ਅਨੁਸੂਚੀ ਮੁਤਾਬਕ ਸਾਈਬਰ, ਇੰਟਰਨੈੱਟ, ਟੈਲੀਕਾਮ ਵਰਗੇ ਮਾਮਲੇ ਕੇਂਦਰ ਸਰਕਾਰ ਅਧੀਨ ਆਉਂਦੇ ਹਨ। ਸਰਕਾਰ ਨੇ ਸਾਈਬਰ ਅਪਰਾਧਾਂ ਨੂੰ ਦਰਜ ਕਰਨ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ ਪਰ ਉੱਥੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਲੋਕਾਂ ਨੂੰ ਰਾਹਤ ਨਹੀਂ ਮਿਲਦੀ।

ਅਮਨ ਕਾਨੂੰਨ ਵਰਗੇ ਵਿਸ਼ੇ ਸੰਵਿਧਾਨ ਮੁਤਾਬਕ ਸੂਬਾਈ ਸਰਕਾਰਾਂ ਦੇ ਅਧੀਨ ਹਨ ਪਰ ਆਰਥਿਕ ਅਪਰਾਧ, ਕਰਜ਼ੇ ਬਾਰੇ ਐਪਸ ਫ੍ਰਾਡ, ਸੈਕਸਾਟਾਰਸ਼ਨ, ਵੁਆਇਸ ਕਾਲ, ਆਈਡੈਂਟਿਟੀ ਥੈਪਟ, ਬੈਂਕ ਖਾਤਿਆਂ ਦੀ ਹੈਕਿੰਗ ਵਰਗੇ ਨਵੇਂ ਜ਼ਮਾਨੇ ਦੇ ਅਪਰਾਧਾਂ ਨਾਲ ਨਜਿੱਠਣ ਲਈ ਸੂਬਿਆਂ ਦੀ ਪੁਲਸ ਕੋਲ ਸੋਮਿਆਂ, ਟੈਕਨਾਲੋਜੀ ਅਤੇ ਸਿਖਲਾਈ ਦੀ ਵੱਡੀ ਕਮੀ ਹੈ। ਇੰਟਰਨੈੱਟ, ਸਮਾਰਟਫੋਨ, ਵਾਈ-ਫਾਈ, ਸੋਸ਼ਲ ਮੀਡੀਆ, ਆਨਲਾਈਨ ਪੇਮੈਂਟ ਨਾਲ ਲੈਸ ਦੇਸ਼ ਨੂੰ ਸਾਈਬਰ ਅਪਰਾਧਾਂ ਤੋਂ ਮੁਕਤੀ ਲਈ ਹੁਣ ਕੇਂਦਰ ਸਰਕਾਰ ਨੂੰ ਠੋਸ ਪਹਿਲ ਕਰਨੀ ਹੋਵੇਗੀ।

ਸਾਈਬਰ ਅਪਰਾਧਾਂ ਦੀ ਕੌਮਾਂਤਰੀ ਮੰਡੀ : 2 ਸਾਲ ਪਹਿਲਾਂ ਲਾਗੂ ਆਈ. ਟੀ. ਇੰਟਰਮੀਡੀਅਰੀ ਨਿਯਮਾਂ ਮੁਤਾਬਕ ਟੈੱਕ ਕੰਪਨੀਆਂ ਨੂੰ ਮਾਸਿਕ ਰਿਪੋਰਟ ਦੇਣੀ ਪੈਂਦੀ ਹੈ। ਪਿਛਲੇ 2 ਸਾਲਾਂ ਦੀ ਰਿਪੋਰਟ ਤੋਂ ਸਪੱਸ਼ਟ ਹੈ ਕਿ ਭਾਰਤ ਸੰਗਠਿਤ ਸਾਈਬਰ ਅਪਰਾਧਾਂ ਦੀ ਸਭ ਤੋਂ ਵੱਡੀ ਮੰਡੀ ਬਣ ਗਿਆ ਹੈ। ਇਨ੍ਹਾਂ 2 ਸਾਲਾਂ ’ਚ ਵ੍ਹਟਸਐਪ ਨੇ 6.2 ਕਰੋੜ ਖਾਤਿਆਂ ਨੂੰ ਬੰਦ ਜਾਂ ਬਲਾਕ ਕੀਤਾ ਹੈ। ਫੇਸਬੁੱਕ ਨੇ 54.7 ਕਰੋੜ ਪੋਸਟਾਂ ਅਤੇ ਇੰਸਟਾਗ੍ਰਾਮ ਨੇ 8.5 ਕਰੋੜ ਇਤਰਾਜ਼ਯੋਗ ਪੋਸਟਾਂ ਅਤੇ ਖਾਤਿਆਂ ਵਿਰੁੱਧ ਕਾਰਵਾਈ ਕੀਤੀ। ਵਧੇਰੇ ਮਾਮਲਿਆਂ ’ਚ ਯੂਜ਼ਰਜ਼ ਸ਼ਿਕਾਇਤਾਂ ਦਰਜ ਨਹੀਂ ਕਰਵਾਉਂਦੇ ਹਨ, ਇਸ ਲਈ ਇਨ੍ਹਾਂ ’ਚ ਉਹ ਅੰਕੜੇ ਸ਼ਾਮਲ ਨਹੀਂ ਹਨ।

ਗਰੀਬ ਲੋਕ ਮਨੋਰੰਜਨ ਲਈ ਜੇ ਤਾਸ਼ ਦੇ ਪੱਤੇ ਖੇਡਣ ਤਾਂ ਐੱਫ. ਆਈ. ਆਰ. ਦਰਜ ਕਰ ਕੇ ਪੁਲਸ ਉਨ੍ਹਾਂ ਨੂੰ ਜੇਲ ’ਚ ਬੰਦ ਕਰ ਦਿੰਦੀ ਹੈ ਪਰ ਦੇਸ਼ ’ਚ ਹੋ ਰਹੇ ਕਰੋੜਾਂ ਸਾਈਬਰ ਅਪਰਾਧਾਂ ਵਿਰੁੱਧ ਨਾ ਤਾਂ ਪੁਲਸ ਵੱਲੋਂ ਮਾਮਲੇ ਦਰਜ ਹੋ ਰਹੇ ਹਨ ਅਤੇ ਨਾ ਹੀ ਵੱਡੀਆਂ ਕੰਪਨੀਆਂ ਵਿਰੁੱਧ ਕੋਈ ਕਾਰਵਾਈ ਹੋ ਰਹੀ ਹੈ। ਵੱਡੀ ਗਿਣਤੀ ’ਚ ਹੋ ਰਹੇ ਸਾਈਬਰ ਅਪਰਾਧਾਂ ਦੀ ਵਧਦੀ ਗਿਣਤੀ ਪਿੱਛੇ 4 ਵੱਡੇ ਸੰਸਥਾਗਤ ਕਾਰਨ ਹਨ। ਪਹਿਲਾ, ਇਨ੍ਹਾਂ ਨੂੰ ਰੋਕਣ ਲਈ ਅਸਰਦਾਰ ਨਿਯਮ, ਕਾਨੂੰਨ ਅਤੇ ਰੈਗੂਲੇਟਰ ਨਹੀਂ ਹਨ। ਡਾਟਾ ਸੁਰੱਖਿਆ ਕਾਨੂੰਨ ਨੂੰ ਸੰਸਦ ਦੀ ਪ੍ਰਵਾਨਗੀ ਮਿਲ ਗਈ ਹੈ ਪਰ ਟੈਲੀਕਾਮ ਕਾਨੂੰਨ ਅਤੇ ਡਿਜੀਟਲ ਇੰਡੀਆ ਕਾਨੂੰਨ ਨੂੰ ਪ੍ਰਵਾਨਗੀ ਮਿਲਣੀ ਅਜੇ ਬਾਕੀ ਹੈ। ਲੋਕਾਂ ਦਾ ਡਾਟਾ ਅਤੇ ਨਿੱਜੀ ਵੇਰਵੇ ਵੱਡੀ ਪੱਧਰ ’ਤੇ ਨਿਲਾਮ ਹੋ ਰਹੇ ਹਨ ਜਿਸ ਕਾਰਨ ਸਾਈਬਰ ਅਪਰਾਧੀਆਂ ਦੀ ਚਾਂਦੀ ਹੈ।

ਦੂਜਾ, ਮੋਬਾਇਲ ਕੁਨੈਕਸ਼ਨ ’ਚ ਫਰਜ਼ੀਵਾੜੇ ਲਈ ਟੈਲੀਕਾਮ ਕੰਪਨੀਆਂ ਭਾਵ ਟੀ. ਐੱਸ. ਪੀ. ਅਤੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਭਾਵ ਆਈ. ਐੱਸ. ਪੀ. ਦੀ ਕਾਨੂੰਨੀ ਜਵਾਬਦੇਹੀ ਤੈਅ ਨਹੀਂ ਕੀਤੀ ਜਾ ਰਹੀ। ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਏ. ਆਈ. ਦੀ ਵਰਤੋਂ ਨਾਲ ਸਾਈਬਰ ਫਰਜ਼ੀਵਾੜੇ ’ਤੇ ਅਸਰਦਾਰ ਰੋਕ ਲਾਉਣ ਦੀ ਬਜਾਏ ਮੁਨਾਫੇ ਦੇ ਚੱਕਰ ’ਚ ਇਹ ਕੰਪਨੀਆਂ ਨਿਯਮਾਂ ਨੂੰ ਬੇਧਿਆਨ ਕਰਦੀਆਂ ਹਨ।

ਤੀਜਾ, ਦੇਸ਼ ’ਚ 49 ਕਰੋੜ ਤੋਂ ਵੱਧ ਜਨ ਧਨ ਬੈਂਕ ਖਾਤੇ ਹਨ ਜਿਨ੍ਹਾਂ ’ਚੋਂ ਵਧੇਰਿਆਂ ’ਚ ਲੈਣ-ਦੇਣ ਨਹੀਂ ਹੋ ਰਿਹਾ। ਅਜਿਹੇ ਬੈਂਕ ਖਾਤਿਆਂ, ਪੇਟੀਐੱਮ ਅਤੇ ਵ੍ਹਟਸਐਪ ਆਦਿ ਰਾਹੀਂ ਸੰਗਠਿਤ ਤੌਰ ’ਤੇ ਵਿੱਤੀ ਅਪਰਾਧਾਂ ਨੂੰ ਕਰਨਾ ਸੌਖਾ ਹੋ ਰਿਹਾ ਹੈ।

ਚੌਥਾ, ਰੋਜ਼ਾਨਾ ਹੋ ਰਹੇ ਕਰੋੜਾਂ ਸਾਈਬਰ ਅਪਰਾਧਾਂ ਵਿਰੁੱਧ ਪੁਲਸ ’ਚ ਕੋਈ ਰਿਪੋਰਟ ਦਰਜ ਨਹੀਂ ਹੁੰਦੀ। ਇਸ ਲਈ ਐੱਨ. ਸੀ. ਆਰ. ਬੀ. ਅਤੇ ਗ੍ਰਹਿ ਮੰਤਰਾਲਾ ਦੇ ਅੰਕੜਿਆਂ ’ਚ ਸਾਈਬਰ ਅਪਰਾਧਾਂ ਦਾ ਸਹੀ ਵੇਰਵਾ ਨਹੀਂ ਆ ਰਿਹਾ। ਪੁਲਸ ਕੋਲ ਨਵੇਂ ਜ਼ਮਾਨੇ ਦੇ ਅੰਤਰਰਾਜੀ ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਕਾਨੂੰਨੀ ਤਾਕਤ ਅਤੇ ਸੋਮੇ ਨਹੀਂ ਹਨ।

ਅਕਤੂਬਰ ’ਚ ਜਿਹੜੇ ਨਿਯਮ ਲਾਗੂ ਹੋਣਗੇ, ਉਨ੍ਹਾਂ ’ਤੇ ਅਮਲ ਕਰਨ ਲਈ ਅਸਰਦਾਰ ਰੈਗੂਲੇਟਰ ਕੌਣ ਹੋਵੇਗਾ? ਸੂਬਿਆਂ ਦੀ ਪੁਲਸ ਨਾਲ ਟੈਲੀਕਾਮ ਵਿਭਾਗ ਅਤੇ ਟ੍ਰਾਈ ਦੇ ਤਾਲਮੇਲ ਮੁਤਾਬਕ ਹੀ ਪ੍ਰਸਤਾਵਿਤ ਨਿਯਮਾਂ ਦੀ ਸਫਲਤਾ ਨਿਰਧਾਰਿਤ ਹੋਵੇਗੀ।

ਥੋਕ ਸਿਮ ਦੀ ਵਰਤੋਂ ’ਤੇ ਪਾਬੰਦੀ : ਕੁਝ ਦਿਨ ਪਹਿਲਾਂ ਕੈਗ ਦੀ ਰਿਪੋਰਟ ਸੰਸਦ ’ਚ ਪੇਸ਼ ਕੀਤੀ ਗਈ ਸੀ। ਉਸ ’ਚ ਆਯੁਸ਼ਮਾਨ ਭਾਰਤ ਅਧੀਨ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ’ਚ ਫਰਜ਼ੀ ਸਿਮ ਨਾਲ ਹੋਏ ਸਾਈਬਰ ਘਪਲੇ ਦੇ ਵੇਰਵੇ ਹਨ।

7.5 ਲੱਖ ਲੋਕਾਂ ਨੇ ਸਿਰਫ ਇਕ ਮੋਬਾਇਲ ਨੰਬਰ ਰਾਹੀਂ ਯੋਜਨਾ ਦਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਸੀ। ਪੂਰੇ ਦੇਸ਼ ’ਚ 114 ਕਰੋੜ ਤੋਂ ਵੱਧ ਮੋਬਾਇਲ ਸਿਮ ਕਾਰਡ ਹਨ। ਆਮ ਲੋਕਾਂ ਨੂੰ ਕੇ. ਵਾਈ. ਸੀ. ਤੋਂ ਬਿਨਾਂ ਸਿਮ ਕਾਰਡ ਨਹੀਂ ਮਿਲਦਾ ਪਰ ਮਾਰਕੀਟਿੰਗ ਕੰਪਨੀਆਂ ਥੋਕ ਦਰਾਂ ’ਤੇ ਸਿਮ ਕਾਰਡ ਖਰੀਦ ਕੇ ਗੈਰ-ਕਾਨੂੰਨੀ ਕਾਰੋਬਾਰ ਦੇ ਨਾਲ ਹੀ ਸਾਈਬਰ ਅਪਰਾਧਾਂ ’ਚ ਵੀ ਸ਼ਾਮਲ ਹਨ।

ਕੇਂਦਰੀ ਆਈ. ਟੀ. ਮੰਤਰੀ ਅਸ਼ਵਨੀ ਵੈਸ਼ਣਵ ਦਾ ਕਹਿਣਾ ਹੈ ਕਿ ਸਿਮ ਕਾਰਡ ਡੀਲਰਾਂ ਦੀ ਰਜਿਸਟ੍ਰੇਸ਼ਨ ਨਾਲ ਪੁਲਸ ਵੈਰੀਫਿਕੇਸ਼ਨ ਵੀ ਕਰਵਾਉਣੀ ਹੋਵੇਗੀ। ਮਈ ’ਚ ਸਰਕਾਰ ਨੇ ‘ਸੰਚਾਰ ਸਾਥੀ’ ਪੋਰਟਲ ਲਾਂਚ ਕੀਤਾ ਸੀ। ਉਸ ’ਚ ਦਰਜ ਸ਼ਿਕਾਇਤਾਂ ਪਿੱਛੋਂ 52 ਲੱਖ ਮੋਬਾਇਲ ਫੋਨ ਕੁਨੈਕਸ਼ਨ ਕੱਟਣ, 8 ਲੱਖ ਪੇਮੈਂਟ ਵਾਲੇਟ ਨੂੰ ਬਲਾਕ ਕਰਨ ਦੇ ਨਾਲ ਹੀ 66 ਹਜ਼ਾਰ ਵ੍ਹਟਸਐਪ ਖਾਤਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਇੰਨੇ ਵੱਡੇ ਪੱਧਰ ’ਤੇ ਹੋਏ ਘਪਲੇ ਖਿਲਾਫ ਸਿਰਫ 300 ਐੱਫ. ਆਈ. ਆਰਜ਼ ਦਰਜ ਕਰਨ ਨਾਲ ਕਾਨੂੰਨ ਦੀ ਬੇਧਿਆਨੀ ਹੋਈ ਹੈ। ਦੇਸ਼ ’ਚ 10 ਲੱਖ ਸਿਮ ਡੀਲਰ ਹਨ। ਪ੍ਰਸਤਾਵਿਤ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਅਤੇ ਟੈਲੀਕਾਮ ਕੰਪਨੀਆਂ ਉਨ੍ਹਾਂ ਦੀ ਪੁਸ਼ਟੀ ਕਰਨਗੀਆਂ।

ਨਿਯਮਾਂ ਦੀ ਉਲੰਘਣਾ ’ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। ਜਿਨ੍ਹਾਂ ਡੀਲਰਾਂ ਨੂੰ ਬਲੈਕਲਿਸਟ ਕੀਤਾ ਜਾ ਰਿਹਾ ਹੈ, ਉਹ ਨਾਂ ਬਦਲ ਕੇ ਨਵੇਂ ਤਰੀਕੇ ਨਾਲ ਬਿਜ਼ਨੈੱਸ ’ਚ ਆ ਜਾਣਗੇ। ਆਮ ਆਦਮੀ ਨੂੰ ਸਿਮ ਕਾਰਡ ਲੈਣ ਲਈ ਕੇ. ਵਾਈ. ਸੀ. ਦੌਰਾਨ ਆਧਾਰ ਵੀ ਦੇਣਾ ਪੈਂਦਾ ਹੈ ਜਿਸ ਦੀ ਕਾਨੂੰਨ ’ਚ ਲੋੜ ਨਹੀਂ ਹੈ ਪਰ ਡੀਲਰਾਂ ਰਾਹੀਂ ਲੱਖਾਂ ਬੋਗਸ ਕਾਰਡ ਵੰਡ ਰਹੀਆਂ ਟੈਲੀਕਾਮ ਕੰਪਨੀਆਂ ਵਿਰੁੱਧ ਪੁਲਸ ਅਤੇ ਕੇਂਦਰੀ ਏਜੰਸੀਆਂ ਕੋਈ ਕਾਰਵਾਈ ਨਹੀਂ ਕਰ ਰਹੀਆਂ।

ਬੋਗਸ ਸਿਮ, ਫਰਜ਼ੀ ਬੈਂਕ ਖਾਤਿਆਂ ਅਤੇ ਫਰਜ਼ੀ ਵ੍ਹਟਸਐਪ ਖਾਤਿਆਂ ’ਤੇ ਰਿਜ਼ਰਵ ਬੈਂਕ, ਆਈ. ਐੱਸ. ਪੀ. ਅਤੇ ਟੀ. ਐੱਸ. ਪੀ. ਸਖਤੀ ਨਾਲ ਰੋਕ ਲਾ ਦੇਵੇ ਤਾਂ ਸਾਈਬਰ ਅਪਰਾਧਾਂ ਦੀ ਗਿਣਤੀ ’ਚ ਕਮੀ ਦੇ ਨਾਲ ਹੀ ਅਪਰਾਧੀਆਂ ਨੂੰ ਫੜਨਾ ਸੌਖਾ ਹੋ ਜਾਵੇਗਾ।

ਵਿਰਾਗ ਗੁਪਤਾ (ਐਡਵੋਕੇਟ ਸੁਪਰੀਮ ਕੋਰਟ)

  • Cyber Crime
  • General Public
  • Telecom Companies
  • Cyber Fraud
  • Economic Crime
  • Loan Apps Fraud

ਪਹਾੜਾਂ ’ਚ ਲਾਪ੍ਰਵਾਹੀ ਦੀ ਕੀਮਤ ਲੋਕ ਚੁਕਾ ਰਹੇ

NEXT STORY

Stories You May Like

  • govt proposes 38 pc higher outlay for telecom to rs 73 990 cr
    ਕੇਂਦਰ ਸਰਕਾਰ ਦਾ ਟੈਲੀਕਾਮ ਖੇਤਰ ਲਈ ਵੱਡਾ ਧਮਾਕਾ, BSNL ਨੂੰ ਮਿਲੇ 28,473 ਕਰੋੜ ਰੁਪਏ
  • online cyber fraud of rs 53 78712 in kapurthala
    ਨਹੀਂ ਰੁਕ ਰਹੀਆਂ ਸਾਈਬਰ ਠੱਗੀਆਂ! ਕਪੂਰਥਲਾ 'ਚ ਹੋਈ 53,78,712 ਰੁਪਏ ਦੀ ਆਨਲਾਈਨ ਸਾਈਬਰ ਠੱਗੀ
  • increasing cases of cybercrime are a matter of concern
    ਸਾਈਬਰ ਕ੍ਰਾਈਮ ਦੇ ਵਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ, ਆਏ ਦਿਨ ਲੋਕ ਹੋ ਰਹੇ ਆਨਲਾਈਨ ਠੱਗੀ ਦਾ ਸ਼ਿਕਾਰ
  • keeping slaves legal in afghanistan
    ਅਫ਼ਗਾਨਿਸਤਾਨ 'ਚ 'ਗੁਲਾਮ' ਰੱਖਣਾ ਹੋਇਆ ਕਾਨੂੰਨੀ, ਅਪਰਾਧ ਕਰਨ 'ਤੇ ਵੀ ਮੌਲਵੀਆਂ ਨੂੰ ਨਹੀਂ ਮਿਲੇਗੀ ਸਜ਼ਾ
  • sgpc forms sub committee of ai technology experts
    ਸੋਸ਼ਲ ਮੀਡੀਆ ’ਤੇ AI ਰਾਹੀਂ ਸਿੱਖ ਵਿਰੋਧੀ ਪ੍ਰਚਾਰ ਰੋਕਣ ਲਈ SGPC ਨੇ ਬਣਾਈ ਕਮੇਟੀ
  • putin agrees to stop attacks on kyiv due to severe winter
    ਟਰੰਪ ਦਾ ਵੱਡਾ ਦਾਅਵਾ: ਭਿਆਨਕ ਸਰਦੀ ਕਾਰਨ ਕੀਵ 'ਤੇ ਹਮਲੇ ਰੋਕਣ ਲਈ ਸਹਿਮਤ ਹੋਏ ਪੁਤਿਨ
  •   police helpless in the face of criminals
    ‘ਅਪਰਾਧੀਆਂ ਦੇ ਅੱਗੇ ਬੇਵੱਸ ਪੁਲਸ’ ਉਸ ਦੇ ਨੱਕ ਹੇਠ ਹੋ ਰਹੇ ਅਪਰਾਧ!
  • cbi  operation cystrike  international cyber   gang
    CBI ਵਲੋਂ ਪੰਜਾਬ ਸਣੇ 10 ਸੂਬਿਆਂ 'ਚ 35 ਥਾਵਾਂ 'ਤੇ ਛਾਪੇਮਾਰੀ, ਅੰਤਰਰਾਸ਼ਟਰੀ ਸਾਈਬਰ ਠੱਗ ਗਿਰੋਹ ਦਾ ਪਰਦਾਫਾਸ਼
  • people  s hearts are won not by pride  but by service  dr  navjot dahiya
    ਘਮੰਡ ਨਾਲ ਨਹੀਂ, ਸੇਵਾ ਨਾਲ ਜਿੱਤੇ ਜਾਂਦੇ ਨੇ ਲੋਕਾਂ ਦੇ ਦਿਲ: ਡਾ. ਨਵਜੋਤ ਦਾਹੀਆ
  • mla inderjit kaur mann s controversial statement
    MLA ਇੰਦਰਜੀਤ ਕੌਰ ਮਾਨ ਦਾ ਵਿਵਾਦਤ ਬਿਆਨ, ਹੁਣ ਧੌਣ 'ਤੇ ਗੋਢਾ ਰੱਖ ਕੇ...
  • punjab weather issued rain
    ਪੰਜਾਬ 'ਚ ਇਸ ਦਿਨ ਪਵੇਗਾ ਮੀਂਹ! ਮੌਸਮ ਦੀ ਨਵੀਂ ਅਪਡੇਟ ਜਾਰੀ, 14 ਤਾਰੀਖ਼ ਤੱਕ...
  • major accident on punjab s national highway 3 youths die in horrific accident
    ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ!  3 ਨੌਜਵਾਨਾਂ ਦੀ ਭਿਆਨਕ ਮੌਤ,...
  • sukhpal khaira raises questions on mann government s education revolution
    ਖਹਿਰਾ ਨੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਕੀਤੀ ਨਿਖੇਧੀ! 'ਆਪ' ਦੀ...
  • partap singh bajwa big statement
    ਬਾਜਵਾ ਨੇ ਜਤਾਈ ਚਿੰਤਾ, ਕਿਹਾ-ਵਿਸ਼ਵ ਪੱਧਰੀ ਕਾਰਪੋਰੇਟ ਕੰਪਨੀਆਂ ਦੇ ਕੰਟਰੋਲ ਹੇਠ...
  • peoples protest in latifpura jalandhar
    ਲਤੀਫ਼ਪੁਰਾ 'ਚ ਭੱਖਿਆ ਮਾਹੌਲ! ਟੈਂਕੀ 'ਤੇ ਚੜ੍ਹ ਗਈਆਂ ਬੀਬੀਆਂ, ਸਰਕਾਰ ਨੂੰ...
  • parkash purb sri guru ravidass maharaj ji at dera sachkhand ballan
    ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼...
Trending
Ek Nazar
four players ruled out of t20 world cup in 24 hours

24 ਘੰਟਿਆਂ 'ਚ 4 ਸਟਾਰ ਖਿਡਾਰੀ T20 ਵਿਸ਼ਵ ਕੱਪ 'ਚੋਂ ਬਾਹਰ, ਹੁਣ ਇਸ ਟੀਮ ਨੂੰ...

another big player out of the t20 world cup

ਇਕ ਹੋਰ ਧਾਕੜ ਖਿਡਾਰੀ T20 ਵਰਲਡ ਕੱਪ 'ਚੋਂ ਹੋਇਆ ਬਾਹਰ, ਰਿਪਲੇਸਮੈਂਟ ਦਾ ਹੋਇਆ...

t20 world cup 2026 india vs pakistan match

T20 World Cup 'ਚ ਹੁਣ ਇੱਕ ਨਹੀਂ ਸਗੋਂ 2 ਵਾਰ ਭਿੜਨਗੇ ਭਾਰਤ-ਪਾਕਿਸਤਾਨ!

imd issues alert warning of rain

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ...

12 killed eight injured as bus falls into river in nepal

ਨੇਪਾਲ 'ਚ ਭਿਆਨਕ ਸੜਕ ਹਾਦਸਾ! ਨਦੀ 'ਚ ਬੱਸ ਡਿੱਗਣ ਕਾਰਨ 12 ਲੋਕਾਂ ਦੀ ਮੌਤ, 8...

schools mobile phone ban from 1 march sop issued soon

1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ! ਇਸ ਸੂਬੇ ਦੀ ਸਰਕਾਰ ਨੇ ਕਰ'ਤਾ ਵੱਡਾ...

pakistan set to deport 20 000 afghan refugees

20,000 ਸ਼ਰਨਾਰਥੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਤਿਆਰੀ! US ਜਾਣ ਦੀ ਕਰ ਰਹੇ ਸਨ...

how much loan can you get for 10 grams of gold

10 ਗ੍ਰਾਮ Gold 'ਤੇ ਕਿੰਨਾ Loan ਲੈ ਸਕਦੇ ਹੋ? ਆਸਾਨ ਭੁਗਤਾਨ ਨਾਲ ਮਿਲਣਗੀਆਂ ਕਈ...

mahakumbh s viral girl monalisa to launch film trailer in prayagraj

ਸਾਦਗੀ ਨੇ ਬਣਾਇਆ ਸਟਾਰ! ਮਹਾਕੁੰਭ ਦੀ 'ਮੋਨਾਲੀਸਾ' ਬਣੀ ਅਦਾਕਾਰਾ, ਅੱਜ ਲਾਂਚ...

famous actor passes away

ਫਿਲਮ ਜਗਤ 'ਚ ਪਸਰਿਆ ਮਾਤਮ, ਛੋਟੀ ਉਮਰੇ ਵੱਡਾ ਨਾਮ ਕਮਾਉਣ ਵਾਲੇ ਅਦਾਕਾਰ ਨੇ ਛੱਡੀ...

madan chauhan ex minister attack

ਵੱਡੀ ਖ਼ਬਰ : ਸਾਬਕਾ ਮੰਤਰੀ ਮਦਨ ਚੌਹਾਨ 'ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚੀ ਜਾਨ

govinda responds to wife sunita ahuja s claims

ਪਤਨੀ ਦੇ 'Extra-Marital Affair' ਦੇ ਦਾਅਵਿਆਂ 'ਤੇ ਗੋਵਿੰਦਾ ਨੇ ਤੋੜੀ ਚੁੱਪ,...

sunny deol and preity zinta s film lahore 1947 will release in august

22 ਸਾਲਾਂ ਬਾਅਦ ਦਰਸ਼ਕਾਂ 'ਤੇ ਜਾਦੂ ਬਿਖੇਰਨ ਆ ਰਹੇ ਸੰਨੀ ਤੇ ਪ੍ਰੀਤੀ ! 'ਲਾਹੌਰ...

chocolate  sundi  market  shop

5 ਰੁਪਏ ਵਾਲੀ ਚਾਕਲੇਟ 'ਚੋਂ ਨਿਕਲੀ ਸੁੰਡੀ ! ਬੱਚੇ ਨੂੰ 'ਚੀਜੀ' ਦਿਵਾਉਣ ਵੇਲੇ...

heavy rainfall is expected for the next 3 days

ਅਗਲੇ 3 ਦਿਨ ਪਏਗਾ ਜ਼ਬਰਦਸਤ ਮੀਂਹ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

digital fraud  supreme court  robbery  scam

ਡਿਜੀਟਲ ਧੋਖਾਦੇਹੀ 'ਚ ਸੁਪਰੀਮ ਕੋਰਟ ਸਖ਼ਤ, ਕਿਹਾ- 54,000 ਕਰੋੜ ਰੁਪਏ ਦਾ ਘਪਲਾ...

former hong kong media tycoon jimmy lai sentenced

ਚੀਨ ਦੇ ਸਖ਼ਤ ਆਲੋਚਕ ਤੇ ਮੀਡੀਆ ਦਿੱਗਜ ਜਿਮੀ ਲਾਈ ਨੂੰ 20 ਸਾਲ ਦੀ ਕੈਦ

four people died in morocco storm marta

ਮੀਂਹ-ਹੜ੍ਹ ਕਾਰਨ 4 ਲੋਕਾਂ ਦੀ ਮੌਤ ਤੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ!...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • rise in kidnapping cases
      ਅਗਵਾ ਦੇ ਮਾਮਲਿਆਂ ਦੀ ਵਧਦੀ ਗਿਣਤੀ, ਸਥਿਤੀ ਗੰਭੀਰ
    • urban development
      ਸ਼ਹਿਰੀ ਵਿਕਾਸ : ਪੁਰਾਤਨ ਅਤੇ ਆਧੁਨਿਕ ’ਚ ਸੰਘਰਸ਼
    • the tactics that jinping is adopting to maintain control over china
      ਸ਼ਾਸਨ ’ਚ ਸ਼ੁੱਧਤਾ ਦੇ ਬਹਾਨੇ ਚੀਨ ’ਤੇ ਕਬਜ਼ਾ ਬਣਾਈ ਰੱਖਣ ਦੇ ਜਿਨਪਿੰਗ ਅਪਣਾ ਰਹੇ...
    • the basis of gurmat philosophy
      ਗੁਰਮਤਿ ਦਾਰਸ਼ਨਿਕਤਾ ਦਾ ਆਧਾਰ ਸਿੱਖ ਦਾ ਦੇਵਤਾ ਬਣਨ ਵੱਲ ਸਫ਼ਰ ਹੈ
    • the budget is an example of intellectual lethargy
      ਬਜਟ ‘ਬੌਧਿਕ ਸੁਸਤੀ’ ਦੀ ਇਕ ਉਦਾਹਰਣ
    • pm narendra modi  mark carney
      ਮੋਦੀ ਅਤੇ ਕਾਰਨੀ : ਇਕ ਨਵੇਂ ਗਲੋਬਲ ਆਰਡਰ ਦੇ ਰਚੇਤਾ
    • rahul gandhi s question
      ਰਾਹੁਲ ਗਾਂਧੀ ਦੇ ਸਵਾਲ ਉਨ੍ਹਾਂ ਦੇ ਤਜਰਬਾਹੀਣ ਗਿਆਨ ਅਤੇ ਧਾਰਨਾਵਾਂ ’ਤੇ ਆਧਾਰਿਤ
    • fraud continues in the name of   sending money abroad
      ‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!
    • we must protect education from harmful environment
      ਸਾਨੂੰ ਚਾਰੇ ਪਾਸੇ ਫੈਲ ਰਹੇ ਨੁਕਸਾਨਦੇਹ ਵਾਤਾਵਰਣ ਤੋਂ ਸਿੱਖਿਆ ਨੂੰ ਬਚਾਉਣਾ ਹੋਵੇਗਾ
    • in the kingdom of a saint saints are insulted
      ਇਕ ਸੰਤ ਦੇ ਰਾਜ ’ਚ ਸੰਤਾਂ ਦਾ ਅਪਮਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +