Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, FEB 17, 2026

    8:45:28 PM

  • india will become the world s top 3 ai superpower by 2047 pm modi

    ਭਾਰਤ ਬਣੇਗਾ ਦੁਨੀਆ ਦੀ ਟਾਪ-3 AI SuperPower: PM...

  • sukhbir singh badal big announcements

    'ਪੰਜਾਬ 'ਚ ਵਧੇਗੀ ਬੁਢਾਪਾ ਪੈਨਸ਼ਨ, ਹਰ ਮਹੀਨੇ...

  • sukhpal singh khaira statement on moga rally

    ਸੁਖਪਾਲ ਖਹਿਰਾ ਦੀ CM ਮਾਨ ਨੂੰ ਚੁਣੌਤੀ, ਕਿਹਾ-ਜੇ...

  • dera beas  baba gurinder singh dhillon

    ਕਿਹੜੀ ਪਾਰਟੀ 'ਚ ਜਾਣਗੇ ਡੇਰਾ ਬਿਆਸ ਮੁਖੀ, ਮੁੱਖ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅੱਤਵਾਦੀ ਗਿਰੋਹ ਆਈ.ਐੱਸ.ਆਈ.ਐੱਸ. (ਖੋਰਾਸਾਨ) ਨੇ ਖੇਡੀ ਰੂਸ ’ਚ ਖੂਨ ਦੀ ਹੋਲੀ

BLOG News Punjabi(ਬਲਾਗ)

ਅੱਤਵਾਦੀ ਗਿਰੋਹ ਆਈ.ਐੱਸ.ਆਈ.ਐੱਸ. (ਖੋਰਾਸਾਨ) ਨੇ ਖੇਡੀ ਰੂਸ ’ਚ ਖੂਨ ਦੀ ਹੋਲੀ

  • Edited By Harpreet Singh,
  • Updated: 24 Mar, 2024 02:49 AM
Blog
terrorist attack in russia by isis
  • Share
    • Facebook
    • Tumblr
    • Linkedin
    • Twitter
  • Comment

ਰੂਸ ਨੂੰ ਦੁਨੀਆ ਦੇ 3 ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ਼ਾਂ ’ਚੋਂ ਇਕ ਮੰਨਿਆ ਜਾਂਦਾ ਹੈ ਪਰ ਫੌਜੀ ਨਜ਼ਰੀਏ ਤੋਂ ਬੇਹੱਦ ਮਜ਼ਬੂਤ ਸਮਝਿਆ ਜਾਣ ਵਾਲਾ ਇਹ ਦੇਸ਼ ਵੀ ਅੱਤਵਾਦੀਆਂ ਦੇ ਹਮਲਿਆਂ ਤੋਂ ਮੁਕਤ ਨਹੀਂ ਰਿਹਾ, ਜਿਨ੍ਹਾਂ ’ਚੋਂ ਚੰਦ ਹਮਲੇ ਹੇਠਾਂ ਦਰਜ ਹਨ :

* ਅਕਤੂਬਰ, 2002 ’ਚ ਅੱਤਵਾਦੀਆਂ ਨੇ ‘ਮਾਸਕੋ ਥੀਏਟਰ’ ’ਚ ਬੰਦੀ ਬਣਾਏ ਲਗਭਗ 800 ਲੋਕਾਂ ’ਚੋਂ 129 ਲੋਕਾਂ ਦੀ ਹੱਤਿਆ ਕਰ ਦਿੱਤੀ।

* ਸਤੰਬਰ, 2004 ’ਚ 30 ‘ਚੇਚਨੀਆ ਫਾਈਟਰਜ਼’ ਵਲੋਂ ਦੱਖਣੀ ਰੂਸ ਦੇ ‘ਬੇਸਲਾਨ’ ਸਥਿਤ ਸਕੂਲ ’ਚ ਬੰਦੀ ਬਣਾ ਕੇ ਰੱਖੇ ਸੈਂਕੜੇ ਲੋਕਾਂ ’ਚੋਂ 330 ਨੂੰ ਮਾਰ ਦਿੱਤਾ ਗਿਆ।

* 2011 ’ਚ ਮਾਸਕੋ ਦੇ ‘ਡੋਮੋਡੇਡੋਵੋ’ ਹਵਾਈ ਅੱਡੇ ’ਤੇ ਆਤਮਘਾਤੀ ਹਮਲਾਵਰਾਂ ਨੇ 30 ਲੋਕਾਂ ਦੀ ਹੱਤਿਆ ਕਰ ਦਿੱਤੀ।

* 2013 ’ਚ ‘ਵੋਲਵੋਗ੍ਰਾਦ’ ’ਚ ਆਤਮਘਾਤੀ ਹਮਲਾਵਰਾਂ ਨੇ 34 ਲੋਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ।

* ਅਕਤੂਬਰ, 2015 ’ਚ ਇਸਲਾਮਿਕ ਸਟੇਟ ਨੇ ਸਿਨਾਈ ’ਚ ਰੂਸ ਦੇ ਇਕ ਯਾਤਰੀ ਜਹਾਜ਼ ਨੂੰ ਨਿਸ਼ਾਨਾ ਬਣਾਇਆ, ਜਿਸ ’ਚ ਸਾਰੇ 224 ਯਾਤਰੀਆਂ ਦੀ ਮੌਤ ਹੋ ਗਈ।

* 2017 ’ਚ ਸੇਂਟ ਪੀਟਰਸਬਰਗ ਮੈਟਰੋ ’ਚ ਇਕ ਧਮਾਕੇ ’ਚ 14 ਲੋਕ ਮਾਰੇ ਗਏ।

* ਅਤੇ ਹੁਣ 22 ਮਾਰਚ ਨੂੰ ਰੂਸ ਦੀ ਰਾਜਧਾਨੀ ਮਾਸਕੋ ’ਚ ਰਾਤ 11.15 ਵਜੇ, ਜਦ ਪ੍ਰਸਿੱਧ ਰੂਸੀ ਰਾਕ ਬੈਂਡ ‘ਪਿਕਨਿਕ’ ਵਲੋਂ ‘ਕ੍ਰੋਕਸ ਸਿਟੀ ਹਾਲ’ ’ਚ ਗੀਤ-ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਸੀ, ਫੌਜ ਦੀ ਵਰਦੀ ਪਾ ਕੇ ਆਏ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ.-ਕੇ (ਖੋਰਾਸਾਨ) ਦੇ ਬੰਦੂਕਧਾਰੀਆਂ ਨੇ ਹਾਲ ਦਾ ਮੇਨ ਗੇਟ ਬੰਦ ਕਰ ਕੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅੱਗ ਲਾ ਦਿੱਤੀ।

ਇਸ ਦੇ ਨਤੀਜੇ ਵਜੋਂ ਹੁਣ ਤੱਕ ਲਗਭਗ 143 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ ’ਚ ਲੋਕ ਜ਼ਖਮੀ ਹੋ ਗਏ। ਇਸ ਨੂੰ ਪਿਛਲੇ 2 ਦਹਾਕਿਆਂ ਦੌਰਾਨ ਰੂਸ ’ਚ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਇਸ ਹਮਲੇ ਦੀ ਪ੍ਰੇਰਨਾ 2008 ’ਚ ਮੁੰਬਈ ਅੱਤਵਾਦੀ ਹਮਲੇ ਤੋਂ ਲਈ ਸੀ ਜਿਸ ’ਚ 166 ਲੋਕਾਂ ਦੀ ਮੌਤ ਹੋਈ ਸੀ।

ਇਕ ਅੱਖੀਂ ਦੇਖਣ ਵਾਲੇ ਅਨੁਸਾਰ ਹਮਲਾਵਰਾਂ ਨੇ ਦਾੜ੍ਹੀ ਰੱਖੀ ਹੋਈ ਸੀ ਅਤੇ ਉਨ੍ਹਾਂ ਕੋਲ ਏ.ਕੇ. ਸੀਰੀਜ਼ ਦੇ ਹਥਿਆਰ ਸਨ। ਇਕ ਰਿਪੋਰਟ ਅਨੁਸਾਰ ਜਿਸ ਹਾਲ ’ਚ ਇਹ ਘਟਨਾ ਹੋਈ, ਉਸ ’ਚ 6200 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਦੱਸਿਆ ਜਾਂਦਾ ਹੈ ਕਿ ਇਸੇ 7 ਮਾਰਚ ਨੂੰ ਰੂਸ ਸਥਿਤ ਅਮਰੀਕੀ ਦੂਤਾਵਾਸ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਅੱਤਵਾਦੀਆਂ ਵਲੋਂ ਮਾਸਕੋ ’ਚ ਮਿਊਜ਼ਿਕ ਕੰਸਰਟ ’ਚ ਹਮਲਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਉਸ ਸਮੇਂ ਵਲਾਦੀਮੀਰ ਪੁਤਿਨ ਨੇ ਅਮਰੀਕੀ ਦੂਤਾਵਾਸ ਵਲੋਂ ਦਿੱਤੀ ਗਈ ਇਸ ਚਿਤਾਵਨੀ ਦੀ ਨਿੰਦਾ ਕੀਤੀ ਸੀ।

ਰੂਸ ਦੀ ਸੰਘੀ ਸੁਰੱਖਿਆ ਸੇਵਾ ਦੇ ਮੁਖੀ ਅਨੁਸਾਰ ਇਸ ਸਿਲਸਿਲੇ ’ਚ ਹਿਰਾਸਤ ’ਚ ਲਏ ਗਏ 11 ਲੋਕਾਂ ’ਚੋਂ 4 ਲੋਕ ਸਿੱਧੇ ਇਸ ਹਮਲੇ ’ਚ ਸ਼ਾਮਲ ਸਨ।

ਰੂਸ ਨੇ ਇਸ ਹਮਲੇ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਇਸ ’ਚ ਯੂਕ੍ਰੇਨ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ, ਜਿਸ ਦਾ ਖੰਡਨ ਕਰਦੇ ਹੋਏ ਯੂਕ੍ਰੇਨ ਨੇ ਕਿਹਾ ਹੈ ਕਿ ‘‘ਇਹ ਕੌਮਾਂਤਰੀ ਭਾਈਚਾਰੇ ’ਚ ਯੂਕ੍ਰੇਨ ਨੂੰ ਬਦਨਾਮ ਕਰਨ ਦਾ ਇਕ ਹਿੱਸਾ ਹੈ। ਸਾਡੇ ਦੇਸ਼ ਵਿਰੁੱਧ ਰੂਸੀ ਨਾਗਰਿਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।’’

ਵਰਨਣਯੋਗ ਹੈ ਕਿ ਆਈ.ਐੱਸ.ਆਈ.ਐੱਸ.-ਕੇ (ਖੋਰਾਸਾਨ) ਆਈ.ਐੱਸ.ਆਈ.ਐੱਸ. ਦੀ ਇਕ ਸ਼ਾਖਾ ਹੈ, ਜਿਸ ਨੂੰ ਜਨਵਰੀ, 2015 ’ਚ ਗਠਿਤ ਕੀਤਾ ਗਿਆ ਸੀ। ਇਸ ਗਰੁੱਪ ’ਚ ਅੱਤਵਾਦੀ ਸੰਗਠਨ ਅਲ ਕਾਇਦਾ ਨਾਲ ਜੁੜੇ ਲੋਕ ਵੀ ਸ਼ਾਮਲ ਹਨ। ਇਸ ਗਰੁੱਪ ਨੂੰ ਮੁੱਖ ਤੌਰ ’ਤੇ ਸੀਰੀਆ, ਖੋਰਾਸਾਨ ਤੋਂ ਚਲਾਇਆ ਜਾਂਦਾ ਹੈ ਅਤੇ ਇਹ ਪਹਿਲਾਂ ਵੀ ਕਈ ਅੱਤਵਾਦੀ ਹਮਲੇ ਕਰ ਚੁੱਕਾ ਹੈ।

ਬੇਰਹਿਮੀ ਲਈ ਬਦਨਾਮ ਇਸ ਅੱਤਵਾਦੀ ਗਿਰੋਹ ਨੇ ਪਹਿਲਾਂ ਹੀ ਈਰਾਨ, ਤੁਰਕਮੇਨਿਸਤਾਨ ਅਤੇ ਅਫਗਾਨਿਸਤਾਨ ’ਚ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਇਹ ਹੁਣ ਰੂਸ ਤੱਕ ਆ ਪਹੁੰਚਿਆ ਹੈ ਕਿਉਂਕਿ ਮੁਸਲਮਾਨਾਂ ’ਤੇ ਜ਼ੁਲਮਾਂ ਲਈ ਆਈ.ਐੱਸ.ਆਈ.ਐੱਸ. ਰੂਸ ਨੂੰ ਵੀ ਜ਼ਿੰਮੇਵਾਰ ਮੰਨਦਾ ਹੈ।

ਇਸੇ ਸਾਲ 18 ਮਾਰਚ ਨੂੰ ਵਲਾਦੀਮੀਰ ਪੁਤਿਨ ਪੰਜਵੀਂ ਵਾਰ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਹਨ, ਜਿਸ ਦੇ ਬਾਅਦ ਆਪਣੇ ਭਾਸ਼ਣ ’ਚ ਉਨ੍ਹਾਂ ਨੇ ਕਿਹਾ ਸੀ ਕਿ ਹੁਣ ਰੂਸ ਪਹਿਲਾਂ ਤੋਂ ਵੀ ਵੱਧ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣੇਗਾ ਪਰ ਪੁਤਿਨ ਦੇ ਉਕਤ ਦਾਅਵੇ ਦੇ ਸਿਰਫ ਪੰਜ ਦਿਨ ਪਿੱਛੋਂ ਹੀ ਅੱਤਵਾਦੀ ਹਮਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅੱਤਵਾਦੀਆਂ ਦੇ ਅੱਗੇ ਰੂਸ ਵੀ ਓਨਾ ਹੀ ਬੇਵੱਸ ਹੈ ਜਿੰਨੇ ਦੁਨੀਆ ਦੇ ਹੋਰ ਦੇਸ਼।

ਇਸ ਘਟਨਾਕ੍ਰਮ ਤੋਂ ਜੇ ਕੋਈ ਸਿੱਖਿਆ ਲਈ ਜਾ ਸਕਦੀ ਹੈ ਤਾਂ ਉਹ ਇਹੀ ਹੈ ਕਿ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਆਪਸੀ ਕੁੜੱਤਣ ਛੱਡ ਕੇ ਸਮਾਜ ’ਚ ਹਿੰਸਾ ਫੈਲਾਉਣ ਵਾਲੇ ਤੱਤਾਂ ਦਾ ਖਾਤਮਾ ਕਰਨਾ ਚਾਹੀਦਾ ਹੈ। ਇਕ ਹੀ ਵਾਰ ਮਿਲਣ ਵਾਲੀ ਇਹ ਜ਼ਿੰਦਗੀ ਹੱਸ-ਖੇਡ ਕੇ ਬਿਤਾਉਣ ਅਤੇ ਆਨੰਦ ਮਾਨਣ ਲਈ ਹੈ, ਇਸ ਨੂੰ ਹਿੰਸਾ ਦੀ ਭੇਟ ਚੜ੍ਹਾਉਣਾ ਕਿਸੇ ਵੀ ਨਜ਼ਰੀਏ ਤੋਂ ਉਚਿਤ ਨਹੀਂ।

-ਵਿਜੇ ਕੁਮਾਰ

  • Terrorist Attack
  • Russia
  • Moscow
  • Death
  • ਅੱਤਵਾਦੀ ਹਮਲਾ
  • ਰੂਸ
  • ਮਾਸਕੋ

ਭਗਤ ਸਿੰਘ ਦੀ ਸੋਚ ’ਤੇ ਲਾਹੌਰ ’ਚ ਪਹਿਰਾ ਦਿੰਦਾ ਕੁਰੈਸ਼ੀ ਪਰਿਵਾਰ

NEXT STORY

Stories You May Like

  • robbery in jalalabad  robbery gang arrested
    ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਗਿਰੋਹ ਹਥਿਆਰਾਂ ਸਣੇ ਗ੍ਰਿਫ਼ਤਾਰ
  • buy oil from america and venezuela  not russia  government orders
    ਰੂਸ ਨਹੀਂ ਅਮਰੀਕਾ ਅਤੇ ਵੈਨੇਜ਼ੁਏਲਾ ਤੋਂ ਖਰੀਦੋ ਤੇਲ, ਸਰਕਾਰ ਨੇ ਰਿਫਾਈਨਰੀਆਂ ਨੂੰ ਦਿੱਤੇ ਹੁਕਮ!
  • pakistan  suicide car bombing kills 11 security personnel
    ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਆਤਮਘਾਤੀ ਕਾਰ ਧਮਾਕੇ 'ਚ 11 ਸੁਰੱਖਿਆ ਮੁਲਾਜ਼ਮਾਂ ਦੀ ਮੌਤ
  • breaking one terrorist killed in kishtwar encounter
    ਕਿਸ਼ਤਵਾੜ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਅੱਤਵਾਦੀ ਕੀਤਾ ਢੇਰ, ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ
  • oil smuggling  international gang  indian coast guard  ship
    ਤੇਲ ਤਸਕਰੀ ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼, ਭਾਰਤੀ ਕੋਸਟ ਗਾਰਡ ਨੇ 3 ਜਹਾਜ਼ ਕੀਤੇ ਕਾਬੂ
  • terrorist  haryana  jail  ayodhya  attack
    ਅਯੁੱਧਿਆ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚਣ ਵਾਲੇ ਅੱਤਵਾਦੀ ਦਾ ਜੇਲ੍ਹ 'ਚ ਕਤਲ ! ਕਸ਼ਮੀਰੀ ਨੌਜਵਾਨ ਨੇ ਦਿੱਤੀ ਦਰਦਨਾਕ ਮੌਤ
  • free lpg cylinders for eligible ration card on holi  diwali
    ਦਿੱਲੀ ਸਰਕਾਰ ਦਾ ਵੱਡਾ ਐਲਾਨ, ਹੋਲੀ ਤੇ ਦੀਵਾਲੀ 'ਤੇ ਮਿਲੇਗਾ ਮੁਫ਼ਤ ਗੈਸ ਸਿਲੰਡਰ
  • holi  delhi to vrindavan  devotees
    ਹੋਲੀ ਤੋਂ ਪਹਿਲਾਂ ਦਿੱਲੀ ਤੋਂ ਵ੍ਰਿੰਦਾਵਨ ਜਾਣ ਵਾਲਿਆਂ ਲਈ ਵੱਡੀ ਖ਼ਬਰ, ਨਹੀਂ ਹੋਵੇਗੀ ਹੁਣ ਇਹ ਪਰੇਸ਼ਾਨੀ
  • four fake police employees arrested in jalandhar
    ਜਲੰਧਰ 'ਚ ਗ੍ਰਿਫ਼ਤਾਰ ਹੋਏ 4 Fake ਪੁਲਸ ਮੁਲਾਜ਼ਮ! ਕਾਰਨਾਮਾ ਜਾਣ ਹੋ ਜਾਵੋਗੇ...
  • giani harpreet singh reveals the secrets land of punjab gurudwaras
    SGPC ਗੁਰਦੁਆਰਾ ਸਾਹਿਬਾਨਾਂ ਦੀਆਂ ਜ਼ਮੀਨਾਂ ਦੀ ਕੇਅਰ ਟੇਕਰ ਹੈ ਮਾਲਕ ਨਹੀਂ :...
  • sukhpal singh khaira statement on moga rally
    ਸੁਖਪਾਲ ਖਹਿਰਾ ਦੀ CM ਮਾਨ ਨੂੰ ਚੁਣੌਤੀ, ਕਿਹਾ-ਜੇ ਸ਼ਰਾਬ ਨਹੀਂ ਪੀਂਦੇ ਤਾਂ ਜਨਤਕ...
  • boys molested a girl in jalandhar
    Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ...
  • train delays continue
    ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਬਾਦਸਤੂਰ ਜਾਰੀ, ਸਵਰਾਜ ਤੇ ਅੰਮ੍ਰਿਤਸਰ ਐਕਸਪ੍ਰੈੱਸ...
  • gst team raide office husband former congress councilor in jalandhar ppr market
    ਜਲੰਧਰ: PPR ਮਾਰਕੀਟ 'ਚ ਸਾਬਕਾ ਕਾਂਗਰਸੀ ਕੌਂਸਲਰ ਦੇ ਪਤੀ ਦੇ ਦਫ਼ਤਰ 'ਤੇ GST...
  • youth surrounded  robbed of cash and ring
    ਨੌਜਵਾਨ ਨੂੰ ਘੇਰ ਕੇ ਕੈਸ਼ ਤੇ ਅੰਗੂਠੀ ਲੁੱਟੀ! ਦੁਕਾਨਦਾਰਾਂ ਨੇ ਕੀਤਾ ਵਿਰੋਧ ਤਾਂ...
  • student commits suicide in famous university of punjab
    Punjab: ਮਸ਼ਹੂਰ ਯੂਨੀਵਰਸਿਟੀ 'ਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ! ਵ੍ਹਟਸਐਪ 'ਤੇ...
Trending
Ek Nazar
boys molested a girl in jalandhar

Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ...

australia out of t20 world cup

ਆਸਟ੍ਰੇਲੀਆ T20 ਵਰਲਡ ਕੱਪ 'ਚੋਂ ਬਾਹਰ, ਮੀਂਹ ਬਣਿਆ ਜ਼ਿੰਬਾਬਵੇ ਲਈ ਵਰਦਾਨ

special guest arrive at wedding venue

ਚੱਲਦੇ ਵਿਆਹ 'ਚ ਅਚਾਨਕ ਆ ਗਏ ਦੋ 'Special Guest', ਪਲੇਟਾਂ ਛੱਡ ਭੱਜੇ ਬਰਾਤੀ...

how does licking a lemon cure a hangover

ਨਿੰਬੂ ਚੱਟਣ ਨਾਲ ਕੀ ਸੱਚੀ ਉਤਰ ਜਾਂਦੈ hangover! ਜਾਣੋਂ ਇਸ ਦੇ ਪਿੱਛੇ ਦੀ ਅਸਲ...

do books smell so wonderful

ਪੁਰਾਣੀਆਂ ਕਿਤਾਬਾਂ 'ਚੋਂ ਕਿਉਂ ਆਉਂਦੀ ਹੈ ਖਾਸ ਮਹਿਕ? ਦਿਲਚਸਪ ਹੈ ਕਾਰਨ

shobha yatra incident

ਵੇਲੋਰ ਪਿੰਡ 'ਚ ਵੱਡਾ ਹਾਦਸਾ: ਸ਼ੋਭਾ ਯਾਤਰਾ ਦੌਰਾਨ ਪਲਟਿਆ 60 ਫੁੱਟ ਉੱਚਾ ਰੱਥ,...

college student two groups attack

ਕਾਲਜ 'ਚ ਖ਼ੂਨੀ ਝੜਪ: ਵਿਦਿਆਰਥੀਆਂ ਨੂੰ ਚਾਕੂ ਨਾਲ ਵਿੰਨ੍ਹਿਆ, ਇਕ ਦੀ ਮੌਤ, 3...

driving license canceled

ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਰੱਦ ਹੋ ਜਾਵੇਗਾ Driving ਲਾਈਸੈਂਸ, ਗੱਡੀ ਵੀ ਹੋ...

police officers emergency

10 ਪੁਲਸ ਮੁਲਾਜ਼ਮਾਂ ਦੇ ਕਤਲ ਮਗਰੋਂ ਗੁਆਟੇਮਾਲਾ 'ਚ ਲੱਗੀ ਐਮਰਜੈਂਸੀ ! 1 ਮਹੀਨੇ...

warning of heavy rain with thunder and lightning till february 18 alert

18 ਫਰਵਰੀ ਤੱਕ ਭਾਰੀ ਮੀਂਹ ਦੀ ਚਿਤਾਵਨੀ! 7 ਸੂਬਿਆਂ ਲਈ IMD ਦਾ ਅਲਰਟ

more than 50 children fell ill after eating golgappas

ਗੋਲਗੱਪੇ ਖਾ ਕੇ 50 ਤੋਂ ਵਧੇਰੇ ਬੱਚੇ ਪਏ ਬੀਮਾਰ, ਮਹਾਸ਼ਿਵਰਾਤਰੀ ਦੌਰਾਨ ਵਾਪਰੀ...

t20 world cup 2026 ishan kishan pakistani searching on google

ਈਸ਼ਾਨ ਕਿਸ਼ਨ ਦੀ ਬੱਲੇਬਾਜ਼ੀ ਦੌਰਾਨ ਪਾਕਿ 'ਚ 'Google' ਹੋਇਆ ਕ੍ਰੈਸ਼! ਜਾਣੋ...

now make upi payments without internet learn this easy way

ਬਿਨਾਂ ਇੰਟਰਨੈੱਟ ਦੇ ਵੀ ਕਰ ਸਕੋਗੇ UPI ਪੇਮੈਂਟ, ਬੇਹੱਦ ਖਾਸ ਹੈ NPCI ਦੀ ਇਹ...

flour prices skyrocket in quetta  residents demand relief

50 ਕਿੱਲੋ ਆਟੇ ਦੀ ਬੋਰੀ 6,800 ਦੀ! ਅਸਮਾਨੀ ਚੜ੍ਹੀਆਂ ਕੀਮਤਾਂ, ਕੁਵੇਟਾ ਵਾਸੀ ਪਾ...

beware cookies website mistake

ਸਾਵਧਾਨ! ਕੀ ਤੁਸੀਂ ਵੀ ਹਰ ਵੈੱਬਸਾਈਟ 'ਤੇ ਕਰਦੇ ਹੋ 'Accept Cookies'? ਇੱਕ...

veteran singer geeta patnaik dies at 73

ਸੰਗੀਤ ਜਗਤ 'ਚ ਪਸਰਿਆ ਮਾਤਮ; ਬ੍ਰੇਨ ਸਟ੍ਰੋਕ ਨੇ ਖੋਹ ਲਈ ਉੜੀਸਾ ਦੀ ਮਸ਼ਹੂਰ...

famous punjabi singer tied the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਪੰਜਾਬੀ ਗਾਇਕ, ਸੋਸ਼ਲ ਮੀਡੀਆ 'ਤੇ ਤਸਵੀਰਾਂ...

ind vs pak handshake controversy

ਅੱਜ ਹੋਵੇਗਾ 'ਹੈਂਡਸ਼ੇਕ'! ਭਾਰਤ-ਪਾਕਿ ਮੈਚ ਤੋਂ ਪਹਿਲਾਂ ਧਾਕੜ ਕ੍ਰਿਕਟਰ ਨੇ ਦਿੱਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • when will discrimination against dalit community in country stop
      ਆਖ਼ਿਰ ਕਦੋਂ ਰੁਕੇਗਾ ਦੇਸ਼ ਵਿਚ ਦਲਿਤ ਭਾਈਚਾਰੇ ਨਾਲ ਵਿਤਕਰਾ
    • first ever world summit on artificial intelligence in india
      ਭਾਰਤ ’ਚ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਵਿਸ਼ਵ ਸੰਮੇਲਨ
    • toronto police
      ਟੋਰਾਂਟੋ ਪੁਲਸ ਦੇ ਘਿਨਾਉਣੇ ਕਾਰਿਆਂ ਨੇ ਉਜਾਗਰ ਕੀਤਾ ਉਸ ਦਾ ਭ੍ਰਿਸ਼ਟਾਚਾਰ
    • she box portal
      ਸ਼ੀ-ਬਾਕਸ (She-Box) ਪੋਰਟਲ: ਕੰਮ ਵਾਲੀ ਥਾਂ ’ਤੇ ਔਰਤਾਂ ਦੀ ਸੁਰੱਖਿਆ ਲਈ ਇਕ...
    • shivatva awakening of knowledge power and consciousness
      ਸ਼ਿਵਤਵ : ਗਿਆਨ, ਸ਼ਕਤੀ ਤੇ ਚੇਤਨਾ ਦਾ ਜਾਗਰਣ
    • trump s arrogance nothing in return
      ਟਰੰਪ ਦਾ ਢੀਠਪੁਣਾ, ਬਦਲੇ ’ਚ ਕੁਝ ਨਹੀਂ!
    •   b  n  p  government in bangladesh
      ‘ਬੰਗਲਾਦੇਸ਼ ’ਚ ਬੀ. ਐੱਨ. ਪੀ. ਦੀ ਸਰਕਾਰ’ ਭਾਰਤ ਨੂੰ ਸੰਤੁਲਿਤ ਵਤੀਰਾ ਅਪਣਾਉਣਾ...
    • pulwama incident
      ਪੁਲਵਾਮਾ ਹਮਲੇ ਤੋਂ ਪੈਦਾ ਹੋਇਆ ਰਾਸ਼ਟਰੀ ਸੰਕਲਪ
    • the story of the no confidence motions
      ਬੇਭਰੋਸਗੀ ਮਤਿਆਂ ਦੀ ਕਹਾਣੀ
    • trump can break any relationship and change his mind
      ਟਰੰਪ ਕਿਸੇ ਵੀ ਰਿਸ਼ਤੇ ਨੂੰ ਤੋੜ ਅਤੇ ਫੈਸਲਾ ਬਦਲ ਸਕਦੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +