ਦੇਵੇਂਦਰਰਾਜ ਸੁਥਾਰ
ਇਹ ਸੁਖਦ ਹੈ ਕਿ ਤੰਬਾਕੂ ਅਤੇ ਸਿਗਰਟਨੋਸ਼ੀ ਦੀ ਵਰਤੋਂ ਨਾਲ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਅਤੇ ਆਪਣੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ’ਚ ਅਗਵਾਈ ਕਰਦੇ ਹੋਏ ਵੀਰਵਾਰ ਨੂੰ ਨਿਊਜ਼ੀਲੈਂਡ ਸਰਕਾਰ ਨੇ ਤੰਬਾਕੂ-ਸਿਗਰਟਨੋਸ਼ੀ ’ਤੇ ਪਾਬੰਦੀ ਨੂੰ ਲੈ ਕੇ ਜਿਸ ਯੋਜਨਾ ਦਾ ਐਲਾਨ ਕੀਤਾ ਹੈ ਉਹ ਪੂਰੇ ਵਿਸ਼ਵ ਲਈ ਨਜ਼ੀਰ ਹੈ। ਸਰਕਾਰ ਨੇ ਨੌਜਵਾਨਾਂ ਨੂੰ ਆਪਣੇ ਜੀਵਨਕਾਲ ’ਚ ਸਿਗਰਟ ਖਰੀਦਣ ’ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾਈ ਹੈ। ਇਸ ਦੇ ਪਿੱਛੇ ਇਹ ਤਰਕ ਦਿੱਤਾ ਹੈ ਕਿ ਸਿਗਰਟਨੋਸ਼ੀ ਬੰਦ ਕਰਨ ਲਈ ਹੋਰਨਾਂ ਯਤਨਾਂ ’ਚ ਕਾਫੀ ਸਮਾਂ ਲੱਗ ਰਿਹਾ ਸੀ।
2022 ’ਚ ਪੇਸ਼ ਹੋਣ ਵਾਲੀ ਨਵੀਂ ਯੋਜਨਾ ਦੇ ਅਨੁਸਾਰ, ਨਿਊਜ਼ੀਲੈਂਡ ’ਚ 14 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸਿਗਰਟ ਖਰੀਦਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੇ ਇਲਾਵਾ ਨਿਊਜ਼ੀਲੈਂਡ ਤੰਬਾਕੂ ਵੇਚਣ ਲਈ ਅਧਿਕਾਰਤ ਪ੍ਰਚੂਨ ਵਿਕਰੇਤਾਵਾਂ ਦੀ ਗਿਣਤੀ ’ਤੇ ਵੀ ਰੋਕ ਲਗਾਵੇਗਾ ਅਤੇ ਸਾਰੇ ਉਤਪਾਦਾਂ ’ਚ ਨਿਕੋਟੀਨ ਦੇ ਪੱਧਰ ’ਚ ਕਟੌਤੀ ਕਰੇਗਾ। ਨਿਊਜ਼ੀਲੈਂਡ ਦੀ ਐਸੋਸੀਏਟ ਹੈਲਥ ਮਨਿਸਟਰ ਆਇਸ਼ਾ ਵੇਰਾਲ ਨੇ ਬਿਆਨ ’ਚ ਕਿਹਾ, ‘‘ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਨੌਜਵਾਨ ਕਦੇ ਸਮੋਕਿੰਗ ਕਰਨੀ ਸ਼ੁਰੂ ਨਾ ਕਰਨ, ਇਸ ਲਈ ਅਸੀਂ ਨੌਜਵਾਨਾਂ ਦੇ ਨਵੇਂ ਗਰੁੱਪ ਨੂੰ ਸਿਗਰਟਨੋਸ਼ੀ ਕਰਨ ਵਾਲੇ ਤੰਬਾਕੂ ਉਤਪਾਦਾਂ ਨੂੰ ਵੇਚਣ ਜਾਂ ਸਪਲਾਈ ਕਰਨ ਨੂੰ ਅਪਰਾਧਿਕ ਬਣਾ ਦੇਵਾਂਗੇ। ਜੇਕਰ ਕੁਝ ਨਹੀਂ ਬਦਲਦਾ ਹੈ ਤਾਂ ਸਮੋਕਿੰਗ ਦੀ ਦਰ ਪੰਜ ਫੀਸਦੀ ਤੋਂ ਘੱਟ ਹੋਣ ’ਚ ਦਹਾਕੇ ਲੱਗਣਗੇ ਅਤੇ ਸਰਕਾਰ ਇਨ੍ਹਾਂ ਲੋਕਾਂ ਨੂੰ ਿਪੱਛੇ ਛੱਡਣ ਲਈ ਤਿਆਰ ਨਹੀਂ ਹੈ।’’
ਸਰਕਾਰੀ ਅੰਕੜਿਆਂ ਅਨੁਸਾਰ, ਮੌਜੂਦਾ ਸਮੇਂ ’ਚ ਨਿਊਜ਼ੀਲੈਂਡ ’ਚ 15 ਸਾਲ ਦੇ 11.6 ਫੀਸਦੀ ਨੌਜਵਾਨ ਸਿਗਰਟਨੋਸ਼ੀ ਕਰਦੇ ਹਨ, ਜੋ ਕਿ ਇਹ ਅੰਕੜਾ ਨੌਜਵਾਨਾਂ ਦਰਮਿਆਨ 29 ਫੀਸਦੀ ਤੱਕ ਵੱਧ ਜਾਂਦਾ ਹੈ। ਸਰਕਾਰ 2022 ਦੇ ਅਖੀਰ ’ਚ ਇਸ ਨੂੰ ਲੈ ਕੇ ਕਾਨੂੰਨ ਬਣਾਉਣ ਦੇ ਮਕਸਦ ਨਾਲ ਜੂਨ ’ਚ ਸੰਸਦ ’ਚ ਬਿੱਲ ਪੇਸ਼ ਕਰੇਗੀ। ਉਸ ਤੋਂ ਪਹਿਲਾਂ ਸਰਕਾਰ ਮਾਓਰੀ ਹੈਲਥ ਟਾਸਕ ਫੋਰਸ ਨਾਲ ਵਿਚਾਰ-ਵਟਾਂਦਰਾ ਕਰੇਗੀ। ਇਸ ਦੇ ਬਾਅਦ ਇਨ੍ਹਾਂ ਪਾਬੰਦੀਆਂ ਨੂੰ 2024 ਤੋਂ ਪੜਾਅਵਾਰ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਸ਼ੁਰੂਆਤ ਅਧਿਕਾਰਤ ਵਿਕ੍ਰੇਤਾਵਾਂ ਦੀ ਗਿਣਤੀ ’ਚ ਕਮੀ ਦੇ ਨਾਲ ਕੀਤੀ ਜਾਵੇਗੀ। ਇਸ ਦੇ ਬਾਅਦ 2025 ’ਚ ਨਿਕੋਟੀਨ ਦੀ ਮਾਤਰਾ ਘੱਟ ਕੀਤੀ ਜਾਵੇਗੀ ਅਤੇ 2027 ’ਚ ‘ਸਿਗਰੇਟਨੋਸ਼ੀ-ਮੁਕਤ’ ਪੀੜ੍ਹੀ ਦਾ ਨਿਰਮਾਣ ਹੋਵੇਗਾ। ਦਰਅਸਲ, ਤੰਬਾਕੂ ਅਤੇ ਸਿਗਰੇਟ ਨੋਸ਼ੀ ਦੀ ਵੱਧਦੀ ਵਰਤੋਂ ਅੱਜ ਵਿਸ਼ਵ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ। ਦੁਨੀਆ ਭਰ ’ਚ ਤੰਬਾਕੂ ਦੀ ਵਰਤੋਂ ਨਾਲ ਹਰ ਸਾਲ 105, 38, 234 ਕਰੋੜ ਰੁਪਏ (140000 ਕਰੋੜ ਡਾਲਰ) ਦਾ ਨੁਕਸਾਨ ਹੋ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਨਵੇਂ ਤੰਬਾਕੂ ਟੈਕਸ ਮੈਨੂੰਅਲ ਤੋਂ ਪਤਾ ਲੱਗਾ ਹੈ ਕਿ ਇਹ ਨੁਕਸਾਨ ਤੰਬਾਕੂ ਦੇ ਕਾਰਨ ਸਿਹਤ ’ਤੇ ਕੀਤੇ ਜਾ ਰਹੇ ਖਰਚ ਅਤੇ ਉਤਪਾਦਕਤਾ ’ਚ ਆ ਰਹੀ ਗਿਰਾਵਟ ਦੇ ਕਾਰਨ ਹੋ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਪੂਰੀ ਦੁਨੀਆ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ, ਅਜਿਹੇ ’ਚ ਤੰਬਾਕੂ ਦੇ ਲਗਾਏ ਜਾ ਰਹੇ ਟੈਕਸ ਅਤੇ ਉਨ੍ਹਾਂ ਦੀਆਂ ਨੀਤੀਆਂ ’ਚ ਸੁਧਾਰ ਇਕ ਬਿਹਤਰ ਕੱਲ ਦੇ ਨਿਰਮਾਣ ’ਚ ਮਦਦ ਕਰ ਸਕਦੀ ਹੈ। ਇਹ ਅਜਿਹਾ ਸਮਾਂ ਹੈ ਜਦੋਂ ਦੇਸ਼ਾਂ ਨੂੰ ਆਪਣੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰ ਦੀ ਲੋੜ ਹੈ ਜਿਸ ਦੇ ਲਈ ਉਸ ਨੂੰ ਵਧੇਰੇ ਸਾਧਨਾਂ ਦੀ ਲੋੜ ਹੋਵੇਗੀ।
ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਅੰਕੜੇ ਦੇ ਅਨੁਸਾਰ, ਤੰਬਾਕੂ ਹਰ ਸਾਲ ਔਸਤਨ 80 ਲੱਖ ਲੋਕਾਂ ਦੀ ਜਾਨ ਲੈਂਦੀ ਹੈ। ਉਨ੍ਹਾਂ ’ਚੋਂ 70 ਲੱਖ ਮੌਤਾਂ ਤਾਂ ਪ੍ਰਤੱਖ ਤੌਰ ’ਤੇ ਤੰਬਾਕੂ ਦੀ ਵਰਤੋਂ ਦਾ ਨਤੀਜੇ ਹਨ, ਜਦਕਿ 12 ਲੱਖ ਲੋਕ ਅਜਿਹੇ ਹੁੰਦੇ ਹਨ ਜੋ ਇਨ੍ਹਾਂ ਦੀ ਵਰਤੋਂ ਨਹੀਂ ਕਰਦੇ ਬਸ ਉਹ ਉਨ੍ਹਾਂ ਲੋਕਾਂ ਅਤੇ ਸਿਗਰੇਟਨੋਸ਼ੀ ਦੇ ਸਮੇਂ ਉਸ ਤੋਂ ਹੋਣ ਵਾਲੇ ਧੂੰਏਂ ਦੇ ਸੰਪਰਕ ’ਚ ਆਉਂਦੇ ਹਨ। ਦੁਨੀਆ ਭਰ ’ਚ ਤੰਬਾਕੂ ਦੀ ਵਰਤੋਂ ਕਰਨ ਵਾਲੇ 130 ਕਰੋੜ ਲੋਕਾਂ ’ਚੋਂ 80 ਫੀਸਦੀ ਤੋਂ ਵੱਧ ਹੇਠਲੇ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ’ਚ ਰਹਿੰਦੇ ਹਨ।
ਸਾਰਿਆਂ ਨੂੰ ਪਤਾ ਹੈ ਕਿ ਸਿਗਰੇਟਨੋਸ਼ੀ ਸਾਹ ਸਬੰਧੀ ਕਈ ਬਿਮਾਰੀਆਂ ਦਾ ਮੁੱਖ ਕਾਰਨ ਹੁੰਦਾ ਹੈ ਅਤੇ ਸਿਗਰੇਟਨੋਸ਼ੀ ਕਰਨ ਵਾਲੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ, ਕੈਂਸਰ, ਸਾਹ ਸਬੰਧੀ ਬਿਮਾਰੀਆਂ ਅਤੇ ਸ਼ੂਗਰ ਹੋਣ ਦਾ ਵੀ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਜਿਸ ਦੇ ਕਾਰਨ ਉਹ ਕੋਵਿਡ-19 ਦੇ ਗੰਭੀਰ ਖਤਰੇ ਦੇ ਲਈ ਵੀ ਜੋਖਮ ’ਚ ਪੈ ਜਾਂਦੇ ਹਨ। ਤੰਬਾਕੂ ਛੱਡਣ ਦੇ ਉਨ੍ਹਾਂ ਦੇ ਇਰਾਦੇ ਅਤੇ ਯਤਨ ਅਜਿਹੇ ਸਮਾਜਿਕ ਤੇ ਆਰਥਿਕ ਦਬਾਵਾਂ ਦੇ ਕਾਰਨ ਹੋਰ ਜ਼ਿਆਦਾ ਗੁੰਝਲਦਾਰ ਹੋ ਜਾਂਦੇ ਹਨ, ਜੋ ਕੋਰੋਨਾ ਵਾਇਰਸ ਮਹਾਮਾਰੀ ਦੇ ਨਤੀਜੇ ਵਜੋਂ ਸਾਹਮਣੇ ਆਏ ਹਨ।
ਕਿਸੇ ਵੀ ਰੂਪ’ਚ ਕੀਤੀ ਗਈ ਤੰਬਾਕੂ ਦੀ ਵਰਤੋਂ ਸਿਹਤ ਦੇ ਲਈ ਹਾਨੀਕਾਰਕ ਹੈ। ਇਹ ਗੱਲ ਲੱਖਾਂ ਵਾਰ ਲੋਕਾਂ ਨੂੰ ਦੱਸੀ ਜਾ ਚੁਕੀ ਹੈ ਪਰ ਵਰਤੋਂ ਘੱਟ ਨਹੀਂ ਹੋਈ। ਨਸ਼ਾ ਸਮਾਜ ਦਾ ਇਕ ਅਜਿਹਾ ਸਿਆਹ ਪਹਿਲੂ ਹੈ ਜੋ ਆਧੁਨਿਕ ਸਮੇਂ ’ਚ ਸਾਡੀ ਨੌਜਵਾਨ ਪੀੜ੍ਹੀ ਨੂੰ ਖੋਖਲਾ ਕਰਦਾ ਜਾ ਰਿਹਾ ਹੈ। ਨਸੇ ਦੀ ਇਸ ਪਕੜ ’ਚ ਸਿਰਫ ਨੌਜਵਾਨ ਹੀ ਨਹੀਂ ਸਗੋਂ ਹਰ ਉਮਰ, ਲਿੰਗ, ਧਰਮ-ਜਾਤੀ ਦੇ ਲੋਕ ਫੱਸ ਚੁਕੇ ਹਨ। ਨਸ਼ੇ ਵਰਗਾ ਮਿੱਠਾ ਜ਼ਹਿਰ ਅੱਜ ਕਹਿਰ ਬਣ ਕੇ ਸਾਡੇ ਦੇਸ਼ ਨੂੰ ਤਬਾਹੀ ਵੱਲ ਧੱਕ ਰਿਹਾ ਹੈ। ਨਸ਼ੇ ਦੇ ਕਾਰਨ ਸਿਰਫ ਵਿਅਕਤੀ ਦੀ ਮੌਤ ਹੀ ਨਹੀਂ ਹੁੰਦੀ, ਉਸ ਦਾ ਘਰ-ਪਰਿਵਾਰ ਬਰਬਾਦ ਹੀ ਨਹੀਂ ਹੁੰਦਾ, ਸਗੋਂ ਦੇਸ਼ ਦੀ ਸੱਭਿਅਤਾ ਅਤੇ ਸੱਭਿਆਚਾਰ ਵੀ ਨਸ਼ਟ ਹੋ ਜਾਂਦਾ ਹੈ। ਨਸ਼ੇ ’ਚ ਵਿਅਕਤੀ ਆਪਣੀ ਹੋਸ਼ ਗਵਾ ਕੇ ਮਾਨਸਿਕ ਤੌਰ ’ਤੇ ਅਸੰਤੁਲਿਤ ਹੋ ਕੇ ਅਜਿਹਾ ਕੁਝ ਕਰ ਬੈਠਦਾ ਹੈ ਕਿ ਉਸ ਨੂੰ ਉਸ ਦਾ ਪਤਾ ਹੀ ਨਹੀਂ ਰਹਿੰਦਾ ਅਤੇ ਜਦ ਹੋਸ਼ ਆਉਂਦਾ ਹੈ ਤਾਂ ਉਸ ਦੇ ਕੋਲ ਪਛਚਾਤਾਪ ਕਰਨ ਦੇ ਸਿਵਾਏ ਕੁਝ ਨਹੀਂ ਬੱਚਦਾ।
ਭਾਰਤ ’ਚ ਹਰ ਸਾਲ 10.5 ਲੱਖ ਮੌਤਾਂ ਤੰਬਾਕੂ ਪਦਾਰਥਾਂ ਦੀ ਵਰਤੋਂ ਹੁੰਦੀ ਹੈ। 90 ਫੀਸਦੀ ਫੇਫੜਿਆਂ ਦਾ ਕੈਂਸਰ, 50 ਫੀਸਦੀ ਬ੍ਰੋਂਕਾਇਟਿਸ ਤੇ 25 ਫੀਸਦੀ ਘਾਤਕ ਦਿਲ ਦੇ ਰੋਗਾਂ ਦਾ ਕਾਰਨ ਸਿਗਰੇਟਨੋਸ਼ੀ ਹੈ। ਅਪਰਾਧ ਬਿਊਰੋ ਰਿਕਾਰਡ ਦੇ ਅਨੁਸਾਰ, ਵੱਡੇ-ਛੋਟੇ ਅਪਰਾਧਾਂ, ਜਬਰਜ਼ਨਾਹ, ਹੱਤਿਆ, ਲੁੱਟ, ਡਾਕਾ, ਰਾਹਜਨੀ ਆਦਿ ਹਰ ਕਿਸਮ ਦੀਆਂ ਵਾਰਦਾਤਾਂ ’ਚ ਨਸ਼ੇ ਦੀ ਵਰਤੋਂ ਦਾ ਮਾਮਲਾ ਲਗਭਗ 73.5 ਫੀਸਦੀ ਤੱਕ ਹੈ ਅਤੇ ਜਬਰਜ਼ਨਾਹ ਵਰਗੇ ਘਿਨੌਣੇ ਜੁਰਮ ’ਚ ਤਾਂ ਇਹ ਦਰ 87 ਫੀਸਦੀ ਤੱਕ ਪਹੁੰਚੀ ਹੋਈ ਹੈ। ਅਪਰਾਧ ਜਗਤ ਦੇ ਕਿਰਿਆ ਕਲਾਪਾਂ ’ਤੇ ਡੂੰਘੀ ਨਜ਼ਰ ਰੱਖਣ ਵਾਲੇ ਮਨੋਵਿਗਿਆਨੀ ਦੱਸਦੇ ਹਨ ਕਿ ਅਪਰਾਧ ਕਰਨ ਦੇ ਲਈ ਜਿਸ ਉਤੇਜਨਾ,ਮਾਨਸਿਕ ਵੇਗ ਅਤੇ ਦਿਮਾਗੀ ਤਣਾਅ ਦੀ ਲੋੜ ਹੁੰਦੀ ਹੈ ਉਸ ਦੀ ਪੂਰਤੀ ਇਹ ਨਸ਼ਾ ਕਰਦਾ ਹੈ। ਜਿਸ ਦੀ ਵਰਤੋਂ ਦਿਮਾਗ ਦੇ ਲਈ ਇਕ ਉਤਪ੍ਰੇਰਕ ਦੇ ਵਾਂਗ ਕੰਮ ਕਰਦੀ ਹੈ। ਇਸ ਲਈ ਨਿਊਜ਼ੀਲੈਂਡ ਤੋਂ ਪੂਰੇ ਦੇਸ਼ ਨੂੰ ਸਿੱਖਣਾ ਚਾਹੀਦਾ ਹੈ ਅਤੇ ਤੰਬਾਕੂ- ਸਿਗਰੇਟਨੋਸ਼ੀ ਪਦਾਰਥਾਂ ਦੇ ਵਿਰੁੱਧ ਵਿਸ਼ਵ ਪੱਧਰੀ ਮੁਹਿੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਮਨੁੱਖਤਾ ਦੇ ਹਿੱਸ ’ਚ ਸਰਕਾਰਾਂ ਨੂੰ ਸਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਮਾਲੀਏ ਲੋਭ-ਲਾਲਚ ਦੀ ਪ੍ਰਵਾਹ ਕੀਤੇ ਬਗੈਰ ਨਿਰਸਵਾਰਥ ਭਾਵ ਨਾਲ ਆਪਣੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਦੇ ਯਤਨਾਂ ’ਚ ਸੱਤੇ ਮਨ ਨਾਲ ਲੱਗਣਾ ਚਾਹੀਦਾ ਹੈ।
ਗਾਂਧੀਆਂ ’ਤੇ ਵਾਰ ਪਰ ਕਾਂਗਰਸ ਅਤੀ ਜ਼ਰੂਰੀ
NEXT STORY