ਵਹਿਸ਼ੀ ਪਹਿਲਗਾਮ ਕਤਲੇਆਮ ਇਸ ਅਣਜਾਣ ਇਤਿਹਾਸ ਦੀ ਯਾਦ ਦਿਵਾਉਂਦਾ ਹੈ। ਕਰਬਲਾ ਦੀ ਲੜਾਈ 680 ਈਸਵੀ ਵਿਚ ਅਰਬੀ ਮਹੀਨੇ ਮੁਹੱਰਮ ਦੇ ਦਸਵੇਂ ਦਿਨ, ਮੌਜੂਦਾ ਇਰਾਕ ਦੇ ਕਰਬਲਾ ਵਿਖੇ ਹੋਈ ਸੀ। ਇਕ ਪਾਸੇ ਇਸਲਾਮ ਦੇ ਪੈਗੰਬਰ ਦੇ ਪੋਤੇ ਹੁਸੈਨ ਦੇ ਹਮਾਇਤੀ ਅਤੇ ਕਬੀਲੇ ਸਨ, ਜਦੋਂ ਕਿ ਦੂਜੇ ਪਾਸੇ ਉਮਯਦ ਖਲੀਫ਼ਾ ਯਜ਼ੀਦ ਪਹਿਲੇ ਦੀਆਂ ਫੌਜਾਂ ਸਨ।
ਹਜ਼ਰਤ ਅਲੀ ਅਤੇ ਪੈਗੰਬਰ ਦੀ ਬੇਟੀ ਫਾਤਿਮਾ ਦੇ ਬੇਟੇ ਹੁਸੈਨ ਕੁਫ਼ਾ ਦੇ ਲੋਕਾਂ ਦੀ ਬੇਨਤੀ ’ਤੇ ਜ਼ਾਲਮ ਖਲੀਫ਼ਾ ਦੀਆਂ ਫ਼ੌਜਾਂ ਨਾਲ ਲੜਨ ਆਏ ਸਨ, ਭਾਵੇਂ ਕਿ ਉਸ ਦਾ ਭਰਾ ਹਸਨ ਪਹਿਲਾਂ ਹੀ ਇਸਲਾਮ ਵਿਚ ਇਨ੍ਹਾਂ ਵਿਰੋਧੀ ਰਾਜਨੀਤਿਕ ਤਾਕਤਾਂ ਵਲੋਂ ਮਾਰਿਆ ਜਾ ਚੁੱਕਾ ਸੀ। ਕਰਬਲਾ ਦੀ ਲੜਾਈ ਵਿਚ ਬਹਾਦਰ ਹੁਸੈਨ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਸਾਰੇ ਪਾਸਿਆਂ ਤੋਂ ਘੇਰ ਲਿਆ ਗਿਆ ਸੀ, ਠੀਕ ਉਸੇ ਤਰ੍ਹਾਂ ਜਿਵੇਂ ਪਾਂਡਵ ਰਾਜਕੁਮਾਰ ਅਭਿਮੰਨਿਊ ਨੂੰ ਕੁਰੂਕਸ਼ੇਤਰ ਦੀ ਲੜਾਈ ਵਿਚ ਚੱਕਰਵਿਊ ਨਾਮਕ ਗੋਲਾਕਾਰ ਫੌਜੀ ਢਾਂਚੇ ਵਿਚ ਕਾਰਵਾਂ ਨੇ ਘੇਰ ਲਿਆ ਸੀ।
6,000 ਦੁਸ਼ਮਣ ਫੌਜਾਂ ਨੇ ਫਰਾਤ ਨਦੀ ਤੋਂ ਹੁਸੈਨ ਦੀ ਪਾਣੀ ਦੀ ਸਪਲਾਈ ਕੱਟ ਦਿੱਤੀ। ਯਜ਼ੀਦ ਦੇ 30,000 ਫੌਜੀਆਂ ਨੇ ਹੁਸੈਨ ਦੇ 200 ਲੋਕਾਂ ਦੇ ਛੋਟੇ ਜਿਹੇ ਸਮੂਹ ’ਤੇ ਹਮਲਾ ਕੀਤਾ, ਜਿਸ ਵਿਚ ਔਰਤਾਂ ਅਤੇ ਹੁਸੈਨ ਦੇ 72 ਰਿਸ਼ਤੇਦਾਰ ਸ਼ਾਮਲ ਸਨ। ਉਨ੍ਹਾਂ ਦੀ ਬੰਸ਼ਾਵਲੀ ਅਤੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਦੇ ਕਾਰਨ ਜਿਨ੍ਹਾਂ ਦੀ ਉਹ ਪ੍ਰਤੀਨਿਧਤਾ ਕਰਦੇ ਸਨ, ਉਨ੍ਹਾਂ ਨੇ ਉਨ੍ਹਾਂ ਦੀ ਰੱਖਿਆਹੀਣ ਅਵਸਥਾ ’ਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ, ਜਿਸ ਤੋਂ ਯਜ਼ੀਦ ਦੀ ਸੱਤਾ ਨੂੰ ਖ਼ਤਰਾ ਸੀ। ਮੁਹੱਰਮ ਦੇ ਦਸਵੇਂ ਦਿਨ, ਆਸ਼ੂਰਾ ਦੇ ਦਿਨ ਸੂਰਜ ਡੁੱਬਣ ਤੱਕ, ਹੁਸੈਨ ਅਤੇ ਉਨ੍ਹਾਂ ਦੇ ਸਾਰੇ ਸਾਥੀ ਮਰ ਗਏ ਸਨ, ਜਿਨ੍ਹਾਂ ਵਿਚ 4 ਸਾਲ ਦੀ ਬੱਚੀ ਸਕੀਨਾ ਅਤੇ 6 ਮਹੀਨੇ ਦਾ ਬੱਚਾ ਅਲੀ ਅਸਗਰ ਵੀ ਸ਼ਾਮਲ ਸਨ।
ਇਸ ਲੜਾਈ ਨੇ ਅਲੀ ਦੇ ਪੈਰੋਕਾਰਾਂ, ਜਿਨ੍ਹਾਂ ਨੂੰ ਸ਼ੀਆ ਕਿਹਾ ਜਾਂਦਾ ਸੀ ਅਤੇ ਉਨ੍ਹਾਂ ਦੇ ਵਿਰੋਧੀਆਂ, ਸੁੰਨੀਆਂ ਵਿਚਕਾਰ ਇਕ ਸਥਾਈ ਵੰਡ ਪੈਦਾ ਕਰ ਦਿੱਤੀ। ਭਾਵੇਂ ਦੋਵੇਂ ਮੁਸਲਮਾਨ ਸਨ। ਅੱਲ੍ਹਾ ਦੇ ਸ਼ਰਧਾਲੂ, ਜੋ ਕਿ ਇਸਲਾਮ ਦੇ ਪੈਗੰਬਰ ਵਲੋਂ 7ਵੀਂ ਸਦੀ ਵਿਚ ਆਪਣੇ ਨਵੇਂ ਧਰਮ ਦੇ ਦੇਵਤੇ ਵਜੋਂ ਚੁਣੇ ਗਏ ਕਈ ਅਰਬ ਦੇਵਤਿਆਂ ਵਿਚੋਂ ਇਕ, ਉਹ ਪੈਗੰਬਰ ਦੀ ਮੌਤ ਦੇ 50 ਸਾਲਾਂ ਦੇ ਅੰਦਰ ਹਮੇਸ਼ਾ ਲਈ ਵੱਖ ਹੋ ਗਏ।
ਕਰਬਲਾ ਦੀ ਸਰੀਰਕ ਤੌਰ ’ਤੇ ਅਸਾਵੀਂ ਲੜਾਈ ਵਿਚ, ਜਿਸ ਨੂੰ ਹਮੇਸ਼ਾ ਸ਼ੀਆਵਾਂ ਲਈ ਇਕ ਨੈਤਿਕ ਜਿੱਤ ਵਜੋਂ ਯਾਦ ਕੀਤਾ ਜਾਂਦਾ ਹੈ, ਰਿਸ਼ੀ ਭਾਰਦਵਾਜ ਦੇ ਗੋਤ ਜਾਂ ਬੰਸ ਦੇ ਇਕ ਬ੍ਰਾਹਮਣ, ਮਹਾਭਾਰਤ ਵਿਚ ਦ੍ਰੋਣਾਚਾਰੀਆ ਦੇ ਪਿਤਾ ਅਤੇ ਅਸ਼ਵਥਾਮਾ ਦੇ ਦਾਦਾ ਨੇ ਹੁਸੈਨ ਲਈ ਲੜਾਈ ਲੜੀ। ਇਹ ਰਾਹਾਬ ਸਿੱਧ ਦੱਤ ਸਨ, ਜੋ ਕਿ ਭਾਰਤ ਦੇ ਉੱਤਰ-ਪੱਛਮ ਵਿਚ ਸਭ ਤੋਂ ਦੂਰ ਹਿੰਦੂ ਬਸਤੀ ਦੇ ਰਹਿਣ ਵਾਲੇ ਸਨ, ਜਿਨ੍ਹਾਂ ਨੇ ਪੈਗੰਬਰ ਦੇ ਪੋਤੇ ਹੁਸੈਨ ਦੀ ਰੱਖਿਆ ਲਈ ਕਰਬਲਾ ਵਿਚ ਆਪਣੇ ਸੱਤ ਪੁੱਤਰਾਂ ਦੀ ਕੁਰਬਾਨੀ ਦਿੱਤੀ ਸੀ।
ਉਨ੍ਹਾਂ ਨੂੰ ਹੁਸੈਨ ਦੇ ਸੰਤ ਪਿਤਾ ਅਲੀ ਨੇ ਬਸਰਾ ਵਿਖੇ ਲੜੀ ਗਈ ਜਮਾਲ ਦੀ ਲੜਾਈ ਵਿਚ ਪਹਿਲਾਂ ਹੀ ਜਨਤਕ ਧਨ ਦੀ ਜ਼ਿੰਮੇਵਾਰੀ ਸੌਂਪੀ ਸੀ। ਮੋਹਿਆਲ ਬ੍ਰਾਹਮਣਾਂ ਨੇ ਪੈਗੰਬਰ ਦੇ ਆਪਣੇ ਪਰਿਵਾਰ ਲਈ ਲੜਾਈ ਲੜੀ। ਮੁੱਢਲੇ ਮੁਸਲਿਮ ਆਗੂਆਂ ਅਲੀ ਅਤੇ ਹੁਸੈਨ ਨੂੰ, ਜਿਨ੍ਹਾਂ ਨੂੰ ਉਹ ਚੰਗੇ ਬੰਦਿਆਂ ਵਜੋਂ ਪੂਜਦੇ ਸਨ। ਇਹ 712 ਈਸਵੀ ਵਿਚ ਸਿੰਧ ਵਿਚ ਮੁਸਲਮਾਨਾਂ ਵਲੋਂ ਹਿੰਦੂ ਜ਼ਮੀਨਾਂ ’ਤੇ ਪਹਿਲੀ ਜਿੱਤ ਤੋਂ ਕੁਝ ਦਹਾਕੇ ਪਹਿਲਾਂ ਵਾਪਰਿਆ ਸੀ।
ਰਾਹਾਬ ਦੱਤ ਹਿੰਦੂ ਯੋਧੇ-ਪੁਜਾਰੀਆਂ ਦੀ ਪ੍ਰਾਚੀਨ ਰਵਾਇਤ ਦੇ ਇਕ ਪੁਰਾਣੇ ਲੜਾਕੂ ਬੰਸ ਵਿਚੋਂ ਆਏ ਸਨ ਜੋ ਧਰਮ ਜਾਂ ਧਾਰਮਿਕਤਾ ਦੇ ਹੱਕ ’ਚ ਲੜਨ ਲਈ ਸਮਰਪਿਤ ਸਨ। ਉਨ੍ਹਾਂ ਨੂੰ ਕਿਰਦਾਰ ਦੀ ਪਰਵਾਹ ਸੀ।
ਹਰ ਯੁੱਗ ਵਿਚ, ਉਹ ਆਪਣੇ ਸਮੇਂ ਦੇ ਸਭ ਤੋਂ ਵਧੀਆ ਵਿਅਕਤੀ ਦੀ ਭਾਲ ਕਰਦੇ ਸਨ, ਜਿਸ ਨਾਲ ਉਹ ਗੱਠਜੋੜ ਬਣਾ ਸਕਣ। ਜਿੱਤੋ ਜਾਂ ਹਾਰੋ - ‘ਯਤੋ ਧਰਮਸਤਤੋ ਜਯਾ’ (ਜਿੱਥੇ ਧਰਮ ਹੈ, ਉੱਥੇ ਨੈਤਿਕ ਜਿੱਤ ਹੈ) ਦੀ ਭਾਵਨਾ ਨਾਲ, ਜਿਵੇਂ ਕਿ ਮਹਾਭਾਰਤ ਵਿਚ ਭਗਵਦ ਗੀਤਾ ਕਹਿੰਦੀ ਹੈ। ਇਹ ਵਾਕ ਮਹਾਭਾਰਤ ਵਿਚ ਤੇਰਾਂ ਵਾਰ ਆਉਂਦਾ ਹੈ।
ਇਸ ਅਨੁਸਾਰ, ਮੰਨਿਆ ਜਾਂਦਾ ਹੈ ਕਿ ਰਾਹਾਬ ਦੱਤ, ਪੈਗੰਬਰ ਦੇ ਜਵਾਈ ਅਲੀ ਨਾਲ ਉਨ੍ਹਾਂ ਦੇ ਕਿਰਦਾਰ ਦੀ ਮਹਾਨਤਾ ਕਾਰਨ ਬਹੁਤ ਜੁੜੇ ਹੋਏ ਸਨ। ਉਨ੍ਹਾਂ ਨੇ ਆਪਣੇ ਫੌਜੀਆਂ ਨੂੰ ਇਕੱਠੇ ਕੀਤਾ, ਹਾਲਾਂਕਿ ਹੁਸੈਨ ਨੂੰ ਬਚਾਉਣ ਲਈ ਬਹੁਤ ਦੇਰ ਹੋ ਚੁੱਕੀ ਸੀ ਅਤੇ ਅਲੀ ਦੇ ਇਕ ਹੋਰ ਪੈਰੋਕਾਰ ਨਾਲ ਫੌਜ ’ਚ ਸ਼ਾਮਲ ਹੋ ਕੇ, ਕੁਫ਼ਾ ’ਤੇ ਕਬਜ਼ਾ ਕਰ ਲਿਆ ਅਤੇ ਉਸ ਨੂੰ ਤਬਾਹ ਕਰ ਦਿੱਤਾ। ਜ਼ਾਲਮ ਯਜ਼ੀਦ 40 ਦਿਨਾਂ ਤੋਂ ਵੱਧ ਸਮੇਂ ਤੱਕ ਹਕੂਮਤ ਨਹੀਂ ਕਰ ਸਕਿਆ।
ਰਾਹਾਬ ਦੱਤ ਦਾ ਪਰਿਵਾਰ ਇਰਾਕ ਤੋਂ ਭਾਰਤ ਵਾਪਸ ਆਇਆ ਅਤੇ ਇਸ ਤੋਂ ਬਾਅਦ ਹੁਸੈਨ ਦੇ ਕਾਰਨ ਆਪਣਾ ਖੂਨ ਵਹਾਉਣ ਅਤੇ ਉਸ ਦੀ ਨੈਤਿਕ ਜਿੱਤ ਪ੍ਰਾਪਤ ਕਰਨ ਵਿਚ ਮਦਦ ਕਰਨ ਲਈ ‘ਹੁਸੈਨੀ ਬ੍ਰਾਹਮਣ’ ਵਜੋਂ ਜਾਣਿਆ ਜਾਣ ਲੱਗਾ। ਉਹ ‘ਮੋਹਿਯਾਲ’ ਨਾਲ ਸਬੰਧਤ ਸਨ, ਜੋ ਕਿ ਬ੍ਰਾਹਮਣਾਂ ਦਾ ਇਕ ਅੰਤਰਜਾਤੀ ਫਿਰਕਾ ਸੀ ਜਿਸ ਦੇ 7 ਕਬੀਲਿਆਂ ਦੇ ਨਾਂ ਸਨ - ਬਾਲੀ, ਭੀਮਵਾਲ, ਛਿੱਬਰ, ਦੱਤ, ਲਾਓ, ਮੋਹਨ ਅਤੇ ਵੈਦ।
ਮੱਧਯੁਗੀ ਕਾਲ ਵਿਚ ਮੋਹਿਯਾਲਾਂ ਦੀਆਂ ਕਈ ਪੀੜ੍ਹੀਆਂ ਸਿੱਖ ਬਣ ਗਈਆਂ ਕਿਉਂਕਿ ਉੱਤਰ-ਪੱਛਮ ਦੇ ਹਿੰਦੂਆਂ ਵਿਚ ਇਹ ਇਕ ਰਿਵਾਜ ਸੀ ਕਿ ਉਹ ਆਪਣੇ ਵੱਡੇ ਪੁੱਤਰਾਂ ਨੂੰ ਸਿੱਖ ਗੁਰੂਆਂ ਨੂੰ ਦੇ ਦਿੰਦੇ ਸਨ ਤਾਂ ਜੋ ਇਕ ਨਿਰੰਤਰ ਸਿਵਲ ਵਿਰੋਧ ਅਤੇ ਲਾਜ਼ਮੀ ਤੌਰ ’ਤੇ, ਲਗਾਤਾਰ ਮੁਗਲ ਸ਼ਾਸਕਾਂ ਦੇ ਵਿਰੁੱਧ ਫੌਜੀ ਵਿਰੋਧ ਪੈਦਾ ਕੀਤਾ ਜਾ ਸਕੇ। ਕਿਰਦਾਰ ਦੀ ਨਿੱਜੀ ਉੱਤਮਤਾ ਲਈ ਸਤਿਕਾਰ ਉਨ੍ਹਾਂ ਦੇ ਸੰਬੰਧਾਂ ਵਿਚ ਇਕ ਲਾਲ ਧਾਗੇ ਵਾਂਗ ਚਲਾ ਗਿਆ।
ਅੱਜ, ‘ਦ੍ਰੋਣ ਦੇ ਵੰਸ਼ਜ’ ਮੋਹਿਯਾਲ ਬ੍ਰਾਹਮਣ, ਭਾਰਤੀ ਗਣਰਾਜ ਨੂੰ ਸਮਰਪਿਤ ਹਨ। ਇਸ ਕਬੀਲੇ ਦੀ ਫੌਜੀ ਰਵਾਇਤ ਜਾਰੀ ਹੈ, ਬਹੁਤ ਸਾਰੇ ਮੋਹਿਯਾਲ ਭਾਰਤੀ ਹਥਿਆਰਬੰਦ ਸੈਨਾਵਾਂ, ਖਾਸ ਕਰ ਕੇ ਹਵਾਈ ਫੌਜ ਵਿਚ ਸੇਵਾ ਨਿਭਾਅ ਰਹੇ ਹਨ। ਇਸ ਪੁਰਾਣੇ ਕਬੀਲੇ ਦੇ ਨਾਲ, ਉਹ ਆਦਰਸ਼ ਵੀ ਜਿਊਂਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਜਿਊਣ ਲਈ ਚੁਣਿਆ ਸੀ।
ਰੇਣੂਕਾ ਨਾਰਾਇਣਨ
ਅੱਤਵਾਦ ਦਾ ਸਫਾਇਆ ਲਾਜ਼ਮੀ, ਕੀ ਜੰਗ ਹੀ ਹੱਲ ਹੈ?
NEXT STORY