ਸੱਤਾ ਹਾਸਲ ਕਰਨ ਲਈ ਸਿਆਸਤ ’ਚ ਭਾਸ਼ਾ ਹੇਠਲੇ ਪੱਧਰ ਤੱਕ ਫਸ ਗਈ ਹੈ। ਹੈਰਾਨੀ ਇਹ ਹੈ ਕਿ ਅਜਿਹਾ ਕਰਨ ਵਾਲੇ ਨੇਤਾਵਾਂ ’ਚ ਕੋਈ ਸ਼ਰਮ-ਲਿਹਾਜ ਨਹੀਂ ਬਚਿਆ ਹੈ। ਵਿਕਾਸ, ਭ੍ਰਿਸ਼ਟਾਚਾਰ ਅਤੇ ਦੇਸ਼ ਦੀ ਏਕਤਾ, ਅਖੰਡਤਾ ਵਰਗੇ ਮੁੱਦਿਆਂ ’ਤੇ ਵੋਟ ਬੈਂਕ ਬਟੋਰਨ ਦੇ ਟੀਚੇ ਦੀ ਤੁਲਨਾ ਵਿਚ ਨੇਤਾਵਾਂ ਨੂੰ ਪੱਧਰਹੀਣ ਭਾਸ਼ਾ ਦੀ ਵਰਤੋਂ ਕਰਨਾ ਸੱਤਾ ਹਾਸਲ ਕਰਨ ਲਈ ਜ਼ਿਆਦਾ ਆਸਾਨ ਲੱਗਦਾ ਹੈ।
ਚੋਣ ਨੇੜੇ ਆਉਂਦੇ ਹੀ ਨੇਤਾਵਾਂ ਦੀ ਜ਼ੁਬਾਨ ਬੇਲਗਾਮ ਹੋ ਜਾਂਦੀ ਹੈ। ਬਿਹਾਰ ਵਿਧਾਨ ਸਭਾ ਚੋਣਾਂ ਨੇੜੇ ਹਨ। ਅਜਿਹੇ ’ਚ ਮੁਕਾਬਲੇਬਾਜ਼ੀ ਸਿਆਸੀ ਦਲ ਕਿਸੇ ਵੀ ਸੂਰਤ ਵਿਚ ਸੱਤਾ ਹਾਸਲ ਕਰਨਾ ਚਾਹੁੰਦੇ ਹਨ, ਬੇਸ਼ੱਕ ਇਸ ਲਈ ਭਾਸ਼ਾ ਦੀ ਮਰਿਆਦਾ ਨੂੰ ਹੀ ਤਾਰ-ਤਾਰ ਕਿਉਂ ਨਾ ਕਰਨਾ ਪਏ। ਬਿਹਾਰ ਦੇ ਦਰਭੰਗਾ ਵਿਚ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਦੀ ਵੋਟਰ ਅਧਿਕਾਰ ਯਾਤਰਾ ਦੇ ਦੌਰਾਨ ਪ੍ਰਧਾਨ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਾਂ ਖਿਲਾਫ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੇ ਨੇਤਾਵਾਂ ਵਿਚ ਭਾਸ਼ਾ ਵਿਵਾਦ ਨੂੰ ਨੈਤਿਕਤਾ ਦੇ ਹੇਠਲੇ ਪਾਏਦਾਨ ’ਤੇ ਪਹੁੰਚਾ ਦਿੱਤਾ ਹੈ।
ਅਫਸੋਸਜਨਕ ਇਹ ਹੈ ਕਿ ਸਿਆਸੀ ਦਲਾਂ ਦੇ ਮੁਖੀ ਅਜਿਹੀਆਂ ਹਰਕਤਾਂ ਕਰਨ ਲਈ ਮੁਆਫੀ ਤਕ ਨਹੀਂ ਮੰਗਦੇ। ਇਸ ਦੇ ਉਲਟ ਦੂਜੇ ਨੇਤਾਵਾਂ ਨੇ ਕਦੋਂ-ਕਦੋਂ ਇਸ ਤਰ੍ਹਾਂ ਦੀ ਅਮਰਿਆਦਤ ਅਤੇ ਅਪਨਾਨਿਤ ਕਰਨ ਵਾਲੀ ਭਾਸ਼ਾ ਦੀ ਵਰਤੋਂ ਕੀਤੀ, ਇਸ ਦੀ ਬੇਸ਼ਰਮੀ ਨਾਲ ਉਦਾਹਰਣ ਦੇਣ ਲੱਗਦੇ ਹਨ। ਪੀ. ਐੱਮ. ਮੋਦੀ ਦੇ ਮਾਮਲੇ ’ਚ ਵੀ ਇਹੀ ਤੌਰ ਤਰੀਕਾ ਅਪਣਾਇਆ ਗਿਆ। ਮੌਕਾ ਚੋਣਾਂ ਦਾ ਨਾ ਹੋਵੇ ਤਾਂ ਵੀ ਨੇਤਾ ਸਸਤੀ ਲੋਕਪ੍ਰਿਯਤਾ ਹਾਸਲ ਕਰਨ ਲਈ ਅਜਿਹੀਆਂ ਹਰਕਤਾਂ ਕਰਦੇ ਹਨ। ਪਿਛਲੇ ਕੁਝ ਸਾਲਾਂ ’ਚ ਇਹ ਗਿਰਾਵਟ ਤੇਜ਼ੀ ਨਾਲ ਆਈ ਹੈ। ਦੇਸ਼ ਦਾ ਸ਼ਾਇਦ ਹੀ ਕੋਈ ਅਜਿਹਾ ਨੇਤਾ ਹੋਵੇ ਜਿਸ ਨੇ ਭਾਸ਼ਾ ਦੀ ਸ਼ਾਨ ਨੂੰ ਮਿੱਟੀ ’ਚ ਨਾ ਮਿਲਾਇਆ ਹੋਵੇ। ਭਾਸ਼ਾ ਦੇ ਇਲਾਵਾ ਨੇਤਾ ਜੁਮਲਿਆਂ ਦੀ ਵਰਤੋਂ ਵੀ ਸੱਤਾ ਸੁਆਰਥ ਲਈ ਕਰਦੇ ਰਹੇ ਹਨ।
ਇਸ ਦੀ ਲਿਸਟ ਕਾਫੀ ਲੰਬੀ ਹੈ। ਦਿੱਲੀ ’ਚ ਨਿਰਭਿਆ ਜਬਰ-ਜ਼ਨਾਹ ਹੱਤਿਆਕਾਂਡ ਤੋਂ ਬਾਅਦ ਮੁਲਜ਼ਮਾਂ ਨੂੰ ਕੋਈ ਫਾਂਸੀ ਦੀ ਸਜ਼ਾ ’ਤੇ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਇਕ ਰੈਲੀ ’ਚ ਕਿਹਾ ਸੀ ਕਿ ਜਦੋਂ ਲੜਕੇ-ਲੜਕੀਆਂ ’ਚ ਕੋਈ ਵਿਵਾਦ ਹੁੰਦਾ ਹੈ ਤਾਂ ਲੜਕੀ ਬਿਆਨ ਦਿੰਦੀ ਹੈ ਕਿ ਲੜਕੇ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਵਿਚਾਰੇ ਲੜਕੇ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਜਬਰ-ਜ਼ਨਾਹ ਦੇ ਲਈ ਫਾਂਸੀ ਦੀ ਸਜ਼ਾ ਅਣਉਚਿੱਤ ਹੈ। ਲੜਕਿਆਂ ਤੋਂ ਗਲਤੀ ਹੋ ਜਾਂਦੀ ਹੈ।
ਸੀਨੀਅਰ ਕਾਂਗਰਸੀ ਨੇਤਾ ਦਿਗਵਿਜੈ ਸਿੰਘ ਨੇ ਇਕ ਪਾਰਟੀ ਪ੍ਰੋਗਰਾਮ ਵਿਚ ਜਯੰਤੀ ਨਟਰਾਜਨ ਨੂੰ ਗਰਮਾ-ਗਰਮ (ਟੰਚ ਮਾਲ) ਕਿਹਾ ਸੀ। ਦਿਗਵਿਜੈ ਨੇ ਇਕ ਵਾਰ ਰਾਖੀ ਸਾਵੰਤ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਅਤੇ ਰਾਖੀ ਸਾਵੰਤ ਜਿੰਨਾ ਐਕਸਪੋਸ ਕਰਨ ਦਾ ਵਾਅਦਾ ਕਰਦੇ ਹਨ, ਓਨਾ ਕਰਦੇ ਨਹੀਂ ਹਨ। ਇਸ ਬਿਆਨ ’ਤੇ ਰਾਖੀ ਨੇ ਉਨ੍ਹਾਂ ਨੂੰ ਇਹ ਕਹਿ ਕੇ ਝਿੜਕਿਆ ਕਿ ਉਹ ਸਠਿਆ ਗਏ ਹਨ।
ਜਨਤਾ ਦਲ-ਯੂ ਦੇ ਸਾਬਕਾ ਨੇਤਾ ਸ਼ਰਦ ਯਾਦਵ ਨੇ ਕਿਹਾ ਸੀ ਕਿ ਵੋਟਾਂ ਦਾ ਸਤਿਕਾਰ ਧੀਆਂ ਦੇ ਸਤਿਕਾਰ ਨਾਲੋਂ ਵੱਡਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਬਿਆਨ ਦਾ ਹਰ ਪਾਸਿਓਂ ਖੰਡਨ ਕੀਤਾ ਗਿਆ ਸੀ। ਜਦੋਂ ਮਹਿਲਾ ਰਿਜ਼ਰਵੇਸ਼ਨ ਬਿੱਲ ਪਹਿਲੀ ਵਾਰ ਸੰਸਦ ਵਿਚ ਪੇਸ਼ ਕੀਤਾ ਗਿਆ ਸੀ ਤਾਂ ਸ਼ਰਦ ਯਾਦਵ ਨੇ ਕਿਹਾ ਸੀ ਕਿ ਕੀ ਤੁਸੀਂ ਇਸ ਬਿੱਲ ਰਾਹੀਂ ਪਰਦਾ ਪਾਉਣ ਵਾਲੀਆਂ ਔਰਤਾਂ ਨੂੰ ਸਦਨ ਵਿਚ ਲਿਆਉਣਾ ਚਾਹੁੰਦੇ ਹੋ? ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਯ ਨੇ ਕਿਹਾ ਸੀ ਕਿ ਔਰਤਾਂ ਨੂੰ ਅਜਿਹਾ ਮੇਕਅੱਪ ਕਰਨਾ ਚਾਹੀਦਾ ਹੈ ਜਿਸ ਨਾਲ ਸ਼ਰਧਾ ਪੈਦਾ ਹੋਵੇ ਨਾ ਕਿ ਉਤੇਜਨਾ। ਕਈ ਵਾਰ ਔਰਤਾਂ ਅਜਿਹਾ ਮੇਕਅੱਪ ਕਰਦੀਆਂ ਹਨ ਜਿਸ ਨਾਲ ਲੋਕ ਉਤੇਜਿਤ ਹੋ ਜਾਂਦੇ ਹਨ। ਇਕ ਹੋਰ ਪ੍ਰੋਗਰਾਮ ਵਿਚ ਭਾਜਪਾ ਨੇਤਾ ਵਿਜੇਵਰਗੀਯ ਨੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਔਰਤਾਂ ਦਾ ਸ਼ੌਕੀਨ ਦੱਸਿਆ ਸੀ।
ਛੱਤੀਸਗੜ੍ਹ ਦੇ ਕੋਰਬਾ ਤੋਂ ਭਾਜਪਾ ਦੇ ਸੰਸਦ ਮੈਂਬਰ ਰਹੇ ਬੰਸੀਲਾਲ ਮਹਤੋ ਨੇ ਛੱਤੀਸਗੜ੍ਹ ਦੇ ਖੇਡ ਮੰਤਰੀ ਭਈਆਲਾਲ ਰਜਵਾੜੇ ਦਾ ਨਾਂ ਲੈਂਦੇ ਹੋਏ ਕਿਹਾ ਸੀ ਕਿ ਉਹ ਅਕਸਰ ਕਹਿੰਦੇ ਹਨ ਕਿ ਹੁਣ ਮੁੰਬਈ ਅਤੇ ਕਲਕੱਤਾ ਦੀਆਂ ਕੁੜੀਆਂ ਦੀ ਕੋਈ ਲੋੜ ਨਹੀਂ ਹੈ, ਕੋਰਬਾ ਅਤੇ ਛੱਤੀਸਗੜ੍ਹ ਦੀਆਂ ਕੁੜੀਆਂ ਟਨਾਟਨ ਹੋ ਗਈਆਂ ਹਨ। ਹਰਿਆਣਾ ਦੀ ਇਕ ਖਾਪ ਪੰਚਾਇਤ ਦੇ ਆਗੂ ਜਤਿੰਦਰ ਛੱਤਰ ਨੇ ਕਿਹਾ ਕਿ ਮੇਰੇ ਵਿਚਾਰ ਵਿਚ ਫਾਸਟ ਫੂਡ ਖਾਣ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਵਧਦੀਆਂ ਹਨ। ਇਸੇ ਤਰ੍ਹਾਂ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਇਕ ਵਾਰ ਪ੍ਰਿਯੰਕਾ ਗਾਂਧੀ ਬਾਰੇ ਕਿਹਾ ਸੀ ਕਿ ਉਹ ਬਨਾਰਸ ਤੋਂ ਚੋਣ ਹਾਰ ਜਾਵੇਗੀ ਕਿਉਂਕਿ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦੀ ਹੈ।
ਸਵਾਮੀ ਨੇ ਨਹਿਰੂ ਅਤੇ ਲੇਡੀ ਮਾਊਂਟਬੈਟਨ ਦੇ ਸਬੰਧਾਂ ’ਤੇ ਵੀ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸਨ। ਭਾਜਪਾ ਆਗੂ ਸ਼੍ਰੀਪ੍ਰਕਾਸ਼ ਜੈਸਵਾਲ ਨੇ ਇਕ ਵਾਰ ਕਿਹਾ ਸੀ ਕਿ ਨਵੇਂ ਵਿਆਹ ਦੀ ਖੁਸ਼ੀ ਵੱਖਰੀ ਹੁੰਦੀ ਹੈ ਅਤੇ ਹਰ ਕੋਈ ਜਾਣਦਾ ਹੈ ਕਿ ਪੁਰਾਣੀ ਪਤਨੀ ਵਿਚ ਕੋਈ ਮਜ਼ਾ ਨਹੀਂ ਰਹਿੰਦਾ। ਗੋਆ ਦੇ ਮੁੱਖ ਮੰਤਰੀ ਅਤੇ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕੁੜੀਆਂ ਦੇ ਸ਼ਰਾਬ ਪੀਣ ’ਤੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਕਿਹਾ ਸੀ, ‘‘ਮੈਨੂੰ ਡਰ ਲੱਗਦਾ ਹੈ ਕਿਉਂਕਿ ਹੁਣ ਕੁੜੀਆਂ ਵੀ ਸ਼ਰਾਬ ਪੀਣ ਲੱਗ ਪਈਆਂ ਹਨ। ਸਹਿਣਸ਼ੀਲਤਾ ਦਾ ਪੱਧਰ ਖਤਮ ਹੋ ਰਿਹਾ ਹੈ।’’
ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅਪਸ਼ਬਦ ਵਰਤੇ ਸਨ। ਹਾਲਾਂਕਿ, ਮਣੀਸ਼ੰਕਰ ਅਈਅਰ ਨੇ ਆਪਣੇ ਬਿਆਨ ਤੋਂ ਬਾਅਦ ਮੁਆਫੀ ਮੰਗੀ ਸੀ। ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਰਾਹੁਲ ਗਾਂਧੀ ਦੇ ਮੰਦਰਾਂ ਵਿਚ ਬੈਠਣ ਅਤੇ ਪ੍ਰਾਰਥਨਾ ਕਰਨ ਦੇ ਤਰੀਕੇ ’ਤੇ ਟਿੱਪਣੀ ਕੀਤੀ ਸੀ। ਮਾਮਲਾ ਇਸ ਹੱਦ ਤੱਕ ਵਧ ਗਿਆ ਸੀ ਕਿ ਰਾਹੁਲ ਗਾਂਧੀ ਦੇ ਗੈਰ-ਹਿੰਦੂ ਹੋਣ ਅਤੇ ਉਨ੍ਹਾਂ ਦੇ ਜਨੇਊ ਸੰਸਕਾਰ ਤੱਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਅਪਸ਼ਬਦ ਵਰਤਣ ਵਾਲੇ ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦੇਣਾ ਚਾਹੀਦਾ ਹੈ। ਨਾਲ ਹੀ ਇਕ ਨਿਯਮ ਹੋਣਾ ਚਾਹੀਦਾ ਹੈ ਕਿ ਕਿਸੇ ਪਾਰਟੀ ਤੋਂ ਕੱਢੇ ਜਾਣ ਤੋਂ ਬਾਅਦ ਉਹ ਕਿਸੇ ਹੋਰ ਪਾਰਟੀ ਦੀ ਮੈਂਬਰਸ਼ਿਪ ਨਹੀਂ ਲੈ ਸਕਦਾ। ਜੇਕਰ ਅਜਿਹਾ ਹੋਣ ਨਾਲ ਜੋ ਆਗੂ ਇਸ ਸਮੇਂ ਅਸ਼ਲੀਲ ਭਾਸ਼ਾ ਬੋਲ ਰਹੇ ਹਨ, ਉਨ੍ਹਾਂ ਦੀ ਬਦਜ਼ੁਬਾਨੀ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ।
ਯੋਗੇਂਦਰ ਯੋਗੀ
ਹੜ੍ਹਾਂ ਦੀ ਲਪੇਟ ’ਚ ! ‘ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ’ ‘ਸਰਕਾਰੀ ਤੰਤਰ ਦੀ ਨਾਕਾਮੀ ਨਾਲ ਮੁਸੀਬਤ ਵਿਚ ਫਸੇ ਲੋਕ’
NEXT STORY