ਉੱਚ ਨੈਤਿਕ ਕਦਰਾਂ-ਕੀਮਤਾਂ ਲਈ ਵਿਸ਼ਵ ਪ੍ਰਸਿੱਧ ਰਹੇ ਸਾਡੇ ਦੇਸ਼ ’ਚ ਪਿਛਲੇ ਕੁਝ ਸਾਲਾਂ ਤੋਂ ਕਈ ਅਨੈਤਿਕ ਕਾਰੇ ਹੋ ਰਹੇ ਹਨ। ਮਾਤਾ-ਪਿਤਾ ਅਤੇ ਭਰਾਵਾਂ ਦੇ ਹੱਥੋਂ ਹੀ ਧੀਆਂ ਦੀ ਇੱਜ਼ਤ ਤਾਰ-ਤਾਰ ਹੋ ਰਹੀ ਹੈ। ਇਸ ਸਿਰਫ ਚਾਰ ਦਿਨਾਂ ਦੇ ਦੌਰਾਨ ਸਾਹਮਣੇ ਆਈਆਂ ਅਜਿਹੀਆਂ ਘਟਨਾਵਾਂ ਹੇਠਾਂ ਦਰਜ ਹਨ :
* 18 ਮਾਰਚ ਨੂੰ ‘ਗਾਜ਼ੀਆਬਾਦ’ ’ਚ ਇਕ ਵਿਅਕਤੀ ਨੂੰ ਆਪਣੀ 7 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦਾ ਕਤਲ ਕਰ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 21 ਮਾਰਚ ਨੂੰ ‘ਨਾਗੌਰ’ (ਰਾਜਸਥਾਨ) ’ਚ ਇਕ 15 ਸਾਲਾ ਨਾਬਾਲਿਗਾ ਨੇ ਪੁਲਸ ਕੋਲ ਆਪਣੇ ਭਰਾ ਵਲੋਂ ਨਸ਼ਾ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਮਾਂ-ਪਿਓ ਵਲੋਂ ਉਸ ਨੂੰ ਬੰਧਕ ਬਣਾ ਕੇ ਰੱਖਣ ਅਤੇ ਪੜ੍ਹਾਈ ਛੁਡਵਾ ਦੇਣ ਦੀ ਸ਼ਿਕਾਇਤ ਦਰਜ ਕਰਵਾਈ।
* 21 ਮਾਰਚ ਨੂੰ ਹੀ ‘ਲੁਧਿਆਣਾ’ ’ਚ ਜ਼ਬਰਦਸਤੀ ਆਪਣੀ ਧੀ ਦੇ ਕੱਪੜੇ ਉਤਰਵਾ ਕੇ ਉਸ ਨੂੰ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਕਰ ਕੇ ਅਪਸ਼ਬਦ ਬੋਲਣ ਦੇ ਦੋਸ਼ ’ਚ ਥਾਣਾ ਹੈਬੋਵਾਲ ਦੀ ਪੁਲਸ ਨੇ ਇਕ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਪਹਿਲਾਂ ਉਸ ਦਾ ਪਤੀ ਆਪਣੀ ਧੀ ਦੇ ਕੱਪੜੇ ਉਤਰਵਾ ਕੇ ਉਸ ਦੇ ਪ੍ਰਾਈਵੇਟ ਪਾਰਟ ’ਚ ਮਿਰਚਾਂ ਵੀ ਪਾ ਚੁੱਕਾ ਹੈ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਸੀ।
* 21 ਮਾਰਚ ਨੂੰ ਹੀ ‘ਮੋਹਾਲੀ’ ’ਚ ਇਕ ਔਰਤ ਵਲੋਂ ਆਪਣੇ ਪ੍ਰੇਮੀ ਕੋਲੋਂ ਆਪਣੀ ਹੀ 3 ਸਾਲਾ ਮਾਸੂਮ ਧੀ ਦਾ ਜਬਰ-ਜ਼ਨਾਹ ਕਰਾਉਣ ਅਤੇ ਖੁਦ ਉਸ ਦੀ ਵੀਡੀਓ ਬਣਾ ਕੇ ਆਪਣੀ ਮਮਤਾ ਨੂੰ ਕਲੰਕਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਪਤੀ ਦੀ ਸ਼ਿਕਾਇਤ ’ਤੇ ਪੁਲਸ ਨੇ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਕਤ ਘਟਨਾਵਾਂ ਗਵਾਹ ਹਨ ਕਿ ਅੱਜ ਮਾਂ-ਧੀ, ਪਿਓ-ਧੀ ਅਤੇ ਭਰਾ-ਭੈਣ ਵਰਗੇ ਪਵਿੱਤਰ ਰਿਸ਼ਤਿਆਂ ਦੀ ਡੋਰ ਕਿਸ ਕਦਰ ਕਮਜ਼ੋਰ ਹੁੰਦੀ ਜਾ ਰਹੀ ਹੈ ਅਤੇ ਅਜਿਹੀਆਂ ਘਟਨਾਵਾਂ ਨਾਲ ਦੇਸ਼ ਦਾ ਮਾਹੌਲ ਖਰਾਬ ਹੋ ਰਿਹਾ ਹੈ। ਇਸ ਲਈ ਇਸ ਰੁਝਾਨ ’ਤੇ ਰੋਕ ਲਗਾਉਣ ਲਈ ਸਖਤ ਸਜ਼ਾ ਵਾਲੇ ਉਪਾਅ ਕਰਨ ਦੀ ਤੁਰੰਤ ਲੋੜ ਹੈ।
–ਵਿਜੇ ਕੁਮਾਰ
‘ਨਾਬਾਲਿਗ ਲੜਕੀ ਦੇ ਨਿੱਜੀ ਅੰਗ ਛੂਹਣ ਨੂੰ ਲੈ ਕੇ’ ‘ਇਲਾਹਾਬਾਦ ਹਾਈਕੋਰਟ ਦੇ ਫੈਸਲੇ ’ਤੇ ਬਵਾਲ’
NEXT STORY