Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 10, 2026

    3:46:56 PM

  • parents only son who went home to check neet results did not return home

    ਘਰੋਂ ਨੀਟ ਦਾ ਰਿਜ਼ਲਟ ਦੇਖਣ ਗਿਆ ਮਾਪਿਆਂ ਦਾ ਇਕਲੌਤਾ...

  • women accounts  10 thousand  2 lakh rupees

    ਔਰਤਾਂ ਦੇ ਖਾਤਿਆਂ 'ਚ ਪਹਿਲਾਂ ਆਉਣਗੇ 10 ਹਜ਼ਾਰ,...

  • shocking incident in ludhiana

    ਪੰਜਾਬ 'ਚ ਮੁੰਡੇ ਦਾ ਬੇਰਹਿਮੀ ਨਾਲ ਕਤਲ! ਫ਼ਿਰ...

  • elderly man brutally murdered while sleeping in mansion

    ਪੰਜਾਬ: ਹਵੇਲੀ 'ਚ ਸੁੱਤੇ ਬਜ਼ੁਰਗ ਦਾ ਬੇਰਹਿਮੀ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਜ਼ਦੂਰ ਨੂੰ ਭਿਖਾਰੀ ਸਮਝਣਾ ਮਿਹਨਤਕਸ਼ ਇਨਸਾਨ ਦਾ ਨਿਰਾਦਰ ਅਤੇ ਸਮਾਜਿਕ ਕਲੰਕ ਹੈ

BLOG News Punjabi(ਬਲਾਗ)

ਮਜ਼ਦੂਰ ਨੂੰ ਭਿਖਾਰੀ ਸਮਝਣਾ ਮਿਹਨਤਕਸ਼ ਇਨਸਾਨ ਦਾ ਨਿਰਾਦਰ ਅਤੇ ਸਮਾਜਿਕ ਕਲੰਕ ਹੈ

  • Updated: 23 May, 2020 02:10 AM
Blog
to consider a laborer a beggar is a disgrace
  • Share
    • Facebook
    • Tumblr
    • Linkedin
    • Twitter
  • Comment

ਪੂਰਨ ਚੰਦ ਸਰੀਨ

ਕੋਵਿਡ-19 ਦੀ ਮਹਾਮਾਰੀ ਨੇ ਭਾਰਤ ਦੇ ਆਮ ਨਾਗਰਿਕ ਨੂੰ ਜਿੱਥੇ ਇਕ ਪਾਸੇ ਸਿਹਤ ਦੇ ਮਾਇਨੇ, ਪੜ੍ਹਾਈ-ਲਿਖਾਈ ਦੀ ਅਹਿਮੀਅਤ ਅਤੇ ਰੋਜ਼ਗਾਰ ਨਾਲ ਰਹਿਣ ਅਤੇ ਭੁੱਖ ਲੱਗਣ ਦੀ ਮਜਬੂਰੀ ਹੋਣ ’ਤੇ ਭਿਖਾਰੀ ਵਾਂਗ ਹੱਥ ਫੈਲਾਉਣ ਦੀ ਬੇਬਸੀ ਨੂੰ ਉਜਾਗਰ ਕੀਤਾ ਹੈ, ਉਥੇ ਦੂਜੇ ਪਾਸੇ ਸਰਕਾਰਾਂ ਦੀ ਉਦਾਸੀਨਤਾ ਨੂੰ ਲੈ ਕੇ ਉਨ੍ਹਾਂ ਦੀਅਾਂ ਨੀਤੀਅਾਂ ਦੀਅਾਂ ਖਾਮੀਅਾਂ, ਨੇਤਾਵਾਂ ਦੇ ਢਕਵੰਜ ਅਤੇ ਰੱਜੇ-ਪੁੱਜੇ ਭਾਵ ਪੈਸੇ ਵਾਲੇ ਕਾਰਖਾਨਾ ਮਾਲਕਾਂ, ਠੇਕੇਦਾਰਾਂ ਅਤੇ ਉਦਯੋਗਪਤੀਅਾਂ ਦੀ ਉਨ੍ਹਾਂ ਲੋਕਾਂ ਦੇ ਦਰਦ ਨੂੰ ਨਾ ਸਮਝ ਕੇ ਮੂੰਹ ਫੇਰ ਲੈਣ ਦੀ ਹਕੀਕਤ ਦਿਖਾਈ ਹੈ। ਇਥੋਂ ਤਕ ਕਿ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਦਾ ਵੀ ਪਰਦਾ ਫਾਸ਼ ਕੀਤਾ ਹੈ ਜੋ ਇਨ੍ਹਾਂ ਕੋਲੋਂ ਕੰਮ ਲੈਂਦੇ ਸਮੇਂ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਕਹਿਣ ਤੋਂ ਵੀ ਕੋਈ ਗੁਰੇਜ਼ ਮਹਿਸੂਸ ਨਹੀਂ ਕਰਦੇ ਸਨ ਅਤੇ ਉਨ੍ਹਾਂ ਨੂੰ ਵਰਗਲਾਉਣ ਤੋਂ ਲੈ ਕੇ ਉਨ੍ਹਾਂ ਦਾ ਸ਼ੋਸ਼ਣ ਤਕ ਕਰਦੇ ਰਹਿੰਦੇ ਸਨ ਅਤੇ ਸਹੀ ਮਜ਼ਦੂਰੀ ਤਕ ਨਾ ਦੇਣ ਦਾ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਸਨ।

ਇਨ੍ਹਾਂ ਦੀ ਪਛਾਣ ਕੀ ਹੈ?

ਆਖਿਰ ਉਹ ਕਿਹੜੇ ਲੋਕ ਹਨ, ਇਨ੍ਹਾਂ ਦਾ ਜਨਮ ਕਿਹੜੀਅਾਂ ਹਾਲਤਾਂ ’ਚ ਹੋਇਆ ਅਤੇ ਕਿਵੇਂ ਇਨ੍ਹਾਂ ਦੀ ਮਿਹਨਤ ਨਾਲ ਫਲਣ-ਫੁੱਲਣ ਵਾਲਿਅਾਂ ਲਈ ਇਹ ਅਚਾਨਕ ਪ੍ਰਵਾਸੀ ਮਜ਼ਦੂਰ ਬਣ ਗਏ ਜਿਨ੍ਹਾਂ ਦਾ ਕੋਈ ਰਖਵਾਲਾ ਨਹੀਂ। ਕਾਨੂੰਨ ਤਕ ਚੁੱਪ ਹੈ ਅਤੇ ਪੈਦਲ ਹੀ ਜਾਂ ਜਿਵੇਂ-ਕਿਵੇਂ ਕਿਸੇ ਵੀ ਸਵਾਰੀ ਜਾ ਜੁਗਾੜ ਕਰ ਕੇ ਆਪਣੇ ਉਸ ਆਸ਼ਿਆਨੇ ਵਲ ਪਰਤ ਰਹੇ ਹਨ ਜਿਸ ਨੂੰ ਵਰ੍ਹਿਅਾਂ ਪਹਿਲਾਂ ਕਿਸੇ ਚੰਗੀ ਜ਼ਿੰਦਗੀ ਦੀ ਆਸ ਦਿਵਾਉਣ ਜਾਂ ਖੁਦ ਹੀ ਫੈਸਲਾ ਕਰਨ ’ਤੇ ਕਿ ਸ਼ਾਇਦ ਉਨ੍ਹਾਂ ਦੀ ਜ਼ਿੰਦਗੀ ਵਧੀਆ ਹੋ ਜਾਵੇਗੀ, ਛੱਡ ਆਏ ਸਨ। ਪਰ ਉਥੇ ਉਨ੍ਹਾਂ ਲਈ ਕੁਝ ਕਰਨ ਨੂੰ ਬਚਿਆ ਵੀ ਹੈ ਜਾਂ ਨਹੀਂ ਅਤੇ ਕੀ ਉਨ੍ਹਾਂ ਨੂੰ ਉਥੇ ਸਵੀਕਾਰ ਕੀਤਾ ਜਾਵੇਗਾ ਜਾਂ ਉਹ ਅਸਲੀਅਤ ਨੂੰ ਮਜਬੂਰ ਕਰਨਗੇ, ਕਹਿਣਾ ਨਾ ਸਿਰਫ ਔਖਾ ਹੈ ਸਗੋਂ ਦਿਲ ਨੂੰ ਕੰਬਾ ਕੇ ਰੱਖ ਦੇਣ ਵਾਲਾ ਵੀ ਹੈ।

ਕਿਰਤ ਕਾਨੂੰਨਾਂ ਦਾ ਖੋਖਲਾਪਨ

ਆਜ਼ਾਦੀ ਮਿਲਣ ਦੀ ਪ੍ਰਕਿਰਿਆ ਦੌਰਾਨ ਹੀ ਸਾਡੇ ਦੇਸ਼ ’ਚ ਅੱਜ ਜੋ ਵੀ ਮਜ਼ਦੂਰਾਂ, ਕਾਮਿਅਾਂ ਨੂੰ ਲੈ ਕੇ ਕਾਨੂੰਨ ਦਿਖਾਈ ਦਿੰਦੇ ਹਨ, ਉਨ੍ਹਾਂ ਦੇ ਬਣਨ ਦੀ ਸ਼ੁਰੂਆਤ ਹੋ ਚੁੱਕੀ ਸੀ। ਇਸ ਦਾ ਮਤਲਬ ਇਹ ਹੈ ਕਿ ਸਰਕਾਰ ਤੋਂ ਲੈ ਕੇ ਮਿੱਲ ਮਾਲਕਾਂ, ਉਦਯੋਗਪਤੀਅਾਂ ਤਕ ਨੂੰ ਇਹ ਪਤਾ ਸੀ ਕਿ ਇਨ੍ਹਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਆਪਣੇ ਕੋਲ ਰੱਖਣਾ ਨਾ ਸਿਰਫ ਅਸਲੀਅਤ ਹੈ ਸਗੋਂ ਜੇਕਰ ਇਨ੍ਹਾਂ ਦਾ ਖਿਆਲ ਨਾ ਰੱਖਿਆ ਤਾਂ ਇਹ ਆਪਣੇ ਪੈਰਾਂ ’ਤੇ ਕੁਹਾੜੀ ਮਾਰਨ ਵਰਗਾ ਹੋਵੇਗਾ।

ਇਸ ਦੇ ਨਾਲ ਸੱਚ ਇਹ ਵੀ ਸੀ ਕਿ ਸਰਕਾਰ ਅਤੇ ਦੇਸ਼ ਦੇ ਸਾਰੇ ਸਰੋਤਾਂ ’ਤੇ ਇਨ੍ਹਾਂ ਦਾ ਕਬਜ਼ਾ ਸੀ ਅਤੇ ਇਹ ਅਜਿਹੇ ਕਾਨੂੰਨ ਬਣਵਾਉਣ ’ਚ ਸਫਲ ਹੋ ਗਏ ਜਿਸ ਨਾਲ ਸਰਕਾਰ ਵੀ ਖੁਸ਼ ਹੋ ਜਾਵੇ ਅਤੇ ਇਨ੍ਹਾਂ ਲਈ ਕੰਮ ਕਰਨ ਵਾਲੇ ਮਜ਼ਦੂਰ ਵੀ ਆਪਣੇ ਮਾਲਕਾਂ ਦੇ ਅਹਿਸਾਨਮੰਦ ਹੋ ਜਾਣ।

ਇਹ ਅਮੀਰ ਲੋਕ ਅਤੇ ਸਰਕਾਰ ਇਨ੍ਹਾਂ ਮਿਹਨਤਕਸ਼, ਈਮਾਦਾਰ ਅਤੇ ਵਫਾਦਾਰਾਂ ਨੂੰ ਆਪਣਾ ਈਮਾਨ ਮੰਨਣ ਵਾਲਿਅਾਂ ਨੂੰ ਦੋ ਟੁਕੜਿਅਾਂ ’ਚ ਵੰਡਣ ’ਚ ਕਾਮਯਾਬ ਹੋ ਗਏ ਜਿਨ੍ਹਾਂ ਨੂੰ ਅਸੀਂ ਸੰਗਠਿਤ ਅਤੇ ਗੈਰ-ਸੰਗਠਿਤ ਖੇਤਰ ਦੇ ਨਾਂ ਨਾਲ ਜਾਣਦੇ ਹਾਂ।

ਇਹ ਕਿਹੋ ਜਿਹਾ ਵਿਤਕਰਾ?

ਇਸ ਦਾ ਮਤਲਬ ਇਹ ਹੋਇਆ ਕਿ ਸਰਕਾਰ ਅਤੇ ਉਸ ਦੇ ਉੱਦਮਾਂ ’ਚ ਕੰਮ ਕਰਨ ਵਾਲੇ, ਬੈਂਕਾਂ ਅਤੇ ਨਿੱਜੀ ਖੇਤਰ ਦੇ ਵੱਡੇ ਉਦਯੋਗਾਂ ਦੇ ਕਾਮੇ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਚੱਲਣ ਵਾਲੇ ਵਪਾਰ ਲਈ ਬਣਾਈਅਾਂ ਗਈਅਾਂ ਕੰਪਨੀਅਾਂ ਦੇ ਕਰਮਚਾਰੀ ਤਾਂ ਹਰ ਤਰ੍ਹਾਂ ਨਾਲ ਕਾਨੂੰਨ ਦੀ ਸੁਰੱਖਿਆ ਦੇ ਘੇਰੇ ’ਚ ਆ ਗਏ ਜੋ ਸਿਰਫ ਲਗਭਗ ਇਕ ਚੌਥਾਈ ਸਨ ਪਰ ਬਾਕੀ ਬਚੇ ਲੋਕ ਗੈਰ-ਸੰਗਠਿਤ ਖੇਤਰ ਦੇ ਮੰਨ ਲਏ ਗਏ ਜਿਨ੍ਹਾਂ ’ਚ ਦਿਹਾੜੀਦਾਰ ਮਜ਼ਦੂਰ, ਠੇਕੇ ’ਤੇ ਕੰਮ ਕਰਨ ਵਾਲੇ, ਨਿੱਜੀ ਦਫਤਰਾਂ ਦੇ ਬਾਬੂ, ਚਪੜਾਸੀ, ਸਫਾਈ ਸੇਵਕ, ਡਰਾਈਵਰ, ਘਰੇਲੂ ਨੌਕਰ, ਰਸੋਈਏ, ਪਲੰਬਰ, ਇਲੈਕਟ੍ਰੀਸ਼ਨ, ਕੁਲੀ ਮਾਲ ਢੋਣ ਵਾਲੇ, ਦੁਕਾਨਾਂ ਦੇ ਸੇਲਜ਼ਮੈਨ, ਛੋਟਾ-ਮੋਟਾ ਕੋਈ ਵੀ ਕੰਮ ਧੰਦਾ ਜਿਵੇਂ ਸਬਜ਼ੀ ਜਾਂ ਫਲ ਦਾ ਠੇਲਾ ਲਗਾਉਣ ਵਾਲੇ ਅਤੇ ਇਸੇ ਤਰ੍ਹਾਂ ਕੰਮ ਜਿਨ੍ਹਾਂ ਨੂੰ ਅਕਸਰ ਛੋਟਾ ਜਿਹਾ ਮਾਮੂਲੀ ਸਮਝਿਆ ਜਾਂਦਾ ਹੈ। ਉਨ੍ਹਾਂ ਨੂੰ ਕਰਨ ਵਾਲੇ ਕੁਲ ਕਿਰਤੀ ਆਬਾਦੀ ਦੇ ਤਿੰਨ ਚੌਥਾਈ ਲੋਕ ਸਨ।

ਇਨ੍ਹਾਂ ਲਈ ਛੁੱਟੀ ਦਾ ਮਤਲਬ ਤਨਖਾਹ ਨਾ ਮਿਲਣੀ, ਬੀਮਾਰ ਹੋਣ ’ਤੇ ਵੀ ਜਾਂ ਤਾਂ ਡਿਊਟੀ ’ਤੇ ਜਾਣਾ ਨਹੀਂ ਤਾਂ ਦਿਹਾੜੀ ਕੱਟਣਾ ਅਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੁਰੱਖਿਆ ਨਾ ਹੋਣੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹੀ ਲੋਕ ਨੋਟਬੰਦੀ ਦੌਰਾਨ ਆਪਣੇ ਮਾਲਕਾਂ ਨੂੰ ਨਵੇਂ ਨੋਟ ਲਿਆ ਕੇ ਦਿੰਦੇ ਰਹੇ, ਉਨ੍ਹਾਂ ਦੇ ਸਾਰੇ ਗੈਰ-ਕਾਨੂੰਨੀ ਕੰਮਾਂ ਦੇ ਜਾਣਕਾਰ ਹੋਣ ’ਤੇ ਵੀ ਮੂੰਹ ਬੰਦ ਕਰ ਕੇ ਰਹੇ ਅਤੇ ਇਥੋਂ ਤਕ ਵਫਾਦਾਰੀ ਨਿਭਾਉਂਦੇ ਰਹੇ ਕਿ ਮਾਲਕ ਦੇ ਗੰਭੀਰ ਜੁਰਮਾਂ ਤਕ ਨੂੰ ਆਪਣੇ ਸਿਰ ਲੈਂਦੇ ਰਹੇ ਅਤੇ ਸਮਾਂ ਪੈਣ ’ਤੇ ਇਨ੍ਹਾਂ ਨੂੰ ਹੀ ਸਭ ਤੋਂ ਵਧ ਦਰਦ ਦਾ ਸ਼ਿਕਾਰ ਹੋਣਾ ਪਿਆ।

ਸ਼ਰਮਨਾਕ ਗੈਰ-ਮਨੁੱਖਤਾ

ਤ੍ਰਾਸਦੀ ਇਹ ਹੈ ਕਿ ਭਾਵੇਂ ਉਦਯੋਗਿਕ ਮੰਦੀ ਦਾ ਦੌਰ ਹੋਵੇ ਜਾਂ ਅੱਜ ਵਾਂਗ ਮਹਾਮਾਰੀ ਦਾ ਸਾਹਮਣਾ ਹੋਵੇ, ਸਭ ਤੋਂ ਪਹਿਲਾਂ ਤਨਖਾਹ ’ਚ ਕਟੌਤੀ ਤੋਂ ਲੈ ਕੇ ਛਾਂਟੀ ਤਕ ਇਨ੍ਹਾਂ ਲੋਕਾਂ ਦੀ ਹੁੰਦੀ ਹੈ। ਇਹ ਨਾ ਸਿਰਫ ਕਿਸੇ ਵੀ ਸਰਕਾਰ ਅਤੇ ਸਮਾਜ ਲਈ ਸ਼ਰਮ ਵਾਲੀ ਗੱਲ ਹੈ ਸਗੋਂ ਸ਼ਰਮਨਾਕ ਵੀ ਹੈ ਕਿ ਇਨ੍ਹਾਂ ਮਿਹਨਤੀ ਅਤੇ ਖੁੱਦਾਰ ਲੋਕਾਂ ਨੂੰ ਇਸ ਆਫਤ ਦੇ ਸਮੇਂ ਦੋ ਵਕਤ ਦੀ ਰੋਟੀ ਲਈ ਮੋਹਤਾਜ ਹੋਣਾ ਪਿਆ, ਲਾਈਨ ’ਚ ਲੱਗ ਕੇ ਦਾਲ-ਰੋਟੀ ਲੈਣੀ ਪਈ ਅਤੇ ਜਦੋਂ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਆਪਣਾ ਬੋਰਿਆ-ਬਿਸਤਰਾ ਚੁੱਕ ਕੇ ਪੈਦਲ ਹੀ ਸੈਂਕੜੇ-ਹਜ਼ਾਰਾਂ ਮੀਲ ਆਪਣੇ ਉਸ ਘਰ ਵੱਲ ਨਿਕਲ ਗਏ ਜਿਸ ਨੂੰ ਵਰ੍ਹਿਅਾਂ ਪਹਿਲਾਂ ਵੀਰਾਨ ਕਰ ਕੇ ਆਏ ਸਨ।

ਅਜੇ ਤਾਂ ਕੀ, ਆਜ਼ਾਦੀ ਤੋਂ ਲੈ ਕੇ ਅੱਜ ਤਕ ਕਿਸੇ ਵੀ ਪ੍ਰਧਾਨ ਮੰਤਰੀ, ਵਿੱਤ ਮੰਤਰੀ, ਕਿਰਤ ਮੰਤਰੀ ਅਤੇ ਮੁੱਖ ਮੰਤਰੀ, ਰਾਜਪਾਲ ਤੋਂ ਲੈਕੇ ਰਾਸ਼ਟਰਪਤੀ ਨੇ ਗੈਰ-ਸੰਗਠਿਤ ਖੇਤਰ ਦੀ ਇੰਨੀ ਵਿਸ਼ਾਲ ਆਬਾਦੀ ਲਈ ਨਾ ਤਾਂ ਕੋਈ ਕਾਨੂੰਨ ਬਣਾਉਣ ਦੀ ਪਹਿਲ ਕੀਤੀ ਅਤੇ ਨਾ ਹੀ ਕਿਰਤੀ ਮਜ਼ਦੂਰਾਂ ਦੀ ਨੇਤਾਗਿਰੀ ਦੇ ਬਲ ’ਤੇ ਆਪਣੀਅਾਂ ਰੋਟੀਅਾਂ ਸੇਕਣ ਵਾਲੇ ਨੇਤਾਵਾਂ ਨੇ ਕੋਈ ਅਜਿਹਾ ਅੰਦੋਲਨ ਕੀਤਾ ਜਿਸ ਨਲ ਉਨ੍ਹਾਂ ਨੂੰ ਆਪਣੀ ਨੌਕਰੀ, ਰੋਜ਼ਗਾਰ ਜਾਂ ਕਾਰੋਬਾਰ ਦੀ ਕਾਨੂੰਨੀ ਸੁਰੱਖਿਆ ਮਿਲ ਸਕੇ।

ਇਕੱਲੇਪਨ ਦਾ ਅਹਿਸਾਸ

ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਲੋਕ ਗੈਰ-ਸੰਗਠਿਤ ਹਨ ਭਾਵ ਲੜਾਈ ’ਚ ਇਕੱਲੇ ਹਨ ਅਤੇ ਇਸ ਕਥਨ ਨੂੰ ਸਿੱਧ ਕਰਦੇ ਹਨ ਕਿ ‘ਇਕੱਲਾ ਤਾਂ ਕੁਝ ਵੀ ਨਹੀਂ ਕਰ ਸਕਦਾ।’ ਤਾਂ ਫਿਰ ਕੀ ਸਰਕਾਰ ਦਾ ਹੀ ਫਰਜ਼ ਨਹੀਂ ਬਣਦਾ ਕਿ ਇਨ੍ਹਾਂ ਲਈ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਅਤੇ ਪ੍ਰਸ਼ਾਸਨ ਤੇ ਵਿਵਸਥਾ ਨੂੰ ਲਾਗੂ ਕਰਨ ਲਈ ਤਿਆਰ ਕਰੇ ਜਿਸ ਨਾਲ ਕਿਸੇ ਵੀ ਮੁਸੀਬਤ, ਕੁਦਰਤੀ ਆਫਤ ਅਤੇ ਮਹਾਮਾਰੀ ਦੇ ਸਮੇਂ ਉਨ੍ਹਾਂ ਦਾ ਮਾਣ-ਸਨਮਾਨ ਅਤੇ ਜੀਵਨ ਸੁਰੱਖਿਅਤ ਰਹਿ ਸਕੇ।

ਕਿਸੇ ਵੀ ਸਮਾਜ ਸੇਵਕ, ਨੇਤਾ ਅਤੇ ਯੂਨੀਅਨ ਲੀਡਰ ਦੇ ਲਈ ਮੌਜੂਦਾ ਸਮੇਂ ਤੋਂ ਵਧੀਆ ਹੋਰ ਕਿਹੜਾ ਸਮਾਂ ਆਵੇਗਾ ਜਿਸ ’ਚ ਉਹ ਆਪਣੀ ਲੀਡਰਸ਼ਿਪ ਸਮਰੱਥਾ ਦਾ ਪ੍ਰਦਰਸ਼ਨ ਕਰ ਸਕਣ ਅਤੇ ਇਸ ਵਿਸ਼ਾਲ ਆਬਾਦੀ ਦੀ ਭਲਾਈ ਲਈ ਸਰਕਾਰੀ ਹੋਣ ਜਾਂ ਨਿੱਜੀ ਖੇਤਰ, ਸਭ ਨੂੰ ਇਸ ਵਰਗ ਦੀ ਕਦੇ ਵੀ ਅਣਦੇਖੀ ਨਾ ਕਰਨ ਲਈ ਨਾ ਸਿਰਫ ਕਾਨੂੰਨਨ ਮਜਬੂਰ ਕਰ ਸਕਣ ਸਗੋਂ ਇਨ੍ਹਾਂ ਦੀ ਕੀਮਤ ਦਾ ਅਹਿਸਾਸ ਵੀ ਕਰਵਾ ਦੇਣ ਕਿ ਜੇਕਰ ਇਨ੍ਹਾਂ ਨਾਲ ਕੋਈ ਛੇੜਛਾੜ ਜਾਂ ਗੈਰ-ਮਨੁੱਖੀ ਹਰਕਤ ਹੋਈ ਤਾਂ ਉਸ ਦੀ ਜ਼ਿੰਮੇਵਾਰੀ ਅਖੌਤੀ ਸੱਭਿਅਕ ਅਤੇ ਸੰਪੰਨ ਸਮਾਜ ਦੀ ਹੋਵੇਗੀ ਅਤੇ ਜਿਸ ਦਾ ਖਮਿਆਜ਼ਾ ਤੇ ਸਜ਼ਾ ਉਨ੍ਹਾਂ ਨੂੰ ਹੀ ਭੁਗਤਣੀ ਹੋਵੇਗੀ।

ਇਹ ਕੋਈ ਮਜ਼ਦੂਰ, ਵਰਗ ਜਾਂ ਸਰਵਹਾਰਾ ਅੰਦੋਲਨ ਨਹੀਂ ਹੋਵੇਗਾ ਸਗੋਂ ਮਨੁੱਖਤਾ ਦੀ ਰਖਵਾਲੀ ਅਤੇ ਮਨੁੱਖ ਦੇ ਜਿਊਣ ਦੇ ਅਧਿਕਾਰ ਦਾ ਹੀ ਲਾਗੂ ਕਰਨ ਹੋਵੇਗਾ ਜਿਸ ’ਚ ਸਾਰਿਅਾਂ ਦੇ ਨਾਲ ਨਿਅਾਂ ਅਤੇ ਬਰਾਬਰੀ ਦੇ ਸਿਧਾਂਤ ’ਤੇ ਚੱਲਣ ਦਾ ਸੰਕਲਪ ਹੋਵੇਗਾ।

  • ਮਜ਼ਦੂਰ
  • ਕਲੰਕ
  • disgrace
  • beggar

ਇਹ ਮਨੁੱਖੀ ਤ੍ਰਾਸਦੀ ਸਭ ਦੀ ਸਮਝ ਤੋਂ ਪਰੇ ਹੈ

NEXT STORY

Stories You May Like

  • rbi governor  s big statement regarding mdr on upi
    UPI 'ਤੇ MDR ਨੂੰ ਲੈ ਕੇ RBI ਗਵਰਨਰ ਦਾ ਵੱਡਾ ਬਿਆਨ, ਕਿਹਾ- 'ਇੰਤਜ਼ਾਰ ਕਰੋ ਅਤੇ ਦੇਖੋ'
  • kisan mazdoor sangharsh committee begins indefinite protest
    ਮੰਗਾਂ ਦੇ ਹੱਲ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਡੀ.ਸੀ. ਦਫ਼ਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ
  • sensational case of ransom demand in the name of doraha police
    ਦੋਰਾਹਾ ਪੁਲਸ ਦੇ ਨਾਂ 'ਤੇ ਫਿਰੌਤੀ ਮੰਗਣ ਦਾ ਸਨਸਨੀਖੇਜ਼ ਮਾਮਲਾ, ਪੱਛਮੀ ਬੰਗਾਲ ਦਾ ਮਜ਼ਦੂਰ ਰਹੱਸਮਈ ਢੰਗ ਨਾਲ ਲਾਪਤਾ
  • the crisis of sexual abuse of boys in pakistan
    ਪਾਕਿਸਤਾਨ 'ਚ ਮੁੰਡਿਆਂ ਨਾਲ ਜਿਨਸੀ ਸ਼ੋਸ਼ਣ ਦਾ ਸੰਕਟ ! ਸਮਾਜਿਕ ਚੁੱਪ ਤੇ ਕਾਨੂੰਨੀ ਅਣਦੇਖੀ ਬਣੀ ਵੱਡੀ ਚੁਣੌਤੀ
  • migrant labour missing for a month under suspicious circumstances
    ਸ਼ੱਕੀ ਹਾਲਾਤ 'ਚ ਇਕ ਮਹੀਨਾ ਪਹਿਲਾਂ ਤੋਂ ਲਾਪਤਾ ਹੋਏ ਪ੍ਰਵਾਸੀ ਮਜ਼ਦੂਰ ਦੀ ਨਹੀਂ ਲੱਗੀ ਉੱਘ ਸੁੱਘ
  • banks have a big plan to prevent upi fraud  this warning will appear
    ਬੈਂਕਾਂ ਕੋਲ UPI ਧੋਖਾਧੜੀ ਨੂੰ ਰੋਕਣ ਲਈ ਇੱਕ ਵੱਡੀ ਯੋਜਨਾ ਹੈ; ਲੈਣ-ਦੇਣ ਤੋਂ ਪਹਿਲਾਂ ਦਿਖਾਈ ਦੇਵੇਗੀ ਇਹ ਚਿਤਾਵਨੀ
  • google becomes india  s most attractive employer  tata group at second
    ਗੂਗਲ ਬਣਿਆ ਭਾਰਤ ਦਾ ਸਭ ਤੋਂ ਆਕਰਸ਼ਕ ਇੰਪਲਾਇਰ, ਟਾਟਾ ਸਮੂਹ ਦੂਜੇ ਅਤੇ ਐਮਾਜ਼ੋਨ ਤੀਜੇ ਸਥਾਨ ’ਤੇ
  • dhc  s big decision  orders closure of paytm payment bank
    DHC ਦਾ ਵੱਡਾ ਫ਼ੈਸਲਾ, Paytm Payment Bank ਨੂੰ ਬੰਦ ਕਰਨ ਦਾ ਦਿੱਤਾ ਆਦੇਸ਼
  • car falls 25 feet after breaking highway railing in goraya
    ਗੋਰਾਇਆ ਵਿਖੇ ਹਾਈਵੇਅ ਦੀ ਰੇਲਿੰਗ ਤੋੜਦੀ ਹੋਈ 25 ਫੁੱਟ ਤੋਂ ਹੇਠਾਂ ਡਿੱਗੀ ਕਾਰ
  • i20 car crashes into showroom  causing extensive damage in jalandhar
    ਜਲੰਧਰ ਵਿਖੇ ਸ਼ੋਅਰੂਮ 'ਚ ਜਾ ਵੜੀ ਆਈ-20 ਕਾਰ, ਹੋਇਆ ਵੱਡਾ ਨੁਕਸਾਨ
  • major incident in jalandhar bullets fired at house car windows smashed
    ਜਲੰਧਰ 'ਚ ਵੱਡੀ ਵਾਰਦਾਤ! ਘਰ 'ਤੇ ਚੱਲੀਆਂ ਗੋਲ਼ੀਆਂ, ਭੰਨੇ ਗੱਡੀ ਦੇ ਸ਼ੀਸ਼ੇ
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ ਮੁਲਜ਼ਮ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • yellow alert in 3 districts of punjab
    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
  • sad bjp alliance
    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP...
  • jalandhar cp satinder singh in action mode strict orders issued to officers
    ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ
Trending
Ek Nazar
govinda breaks silence on wife sunita ahuja s extra marital affair allegations

'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ...'; ਪਤਨੀ ਵੱਲੋਂ ਲਗਾਏ ਗਏ ਅਫੇਅਰ ਦੇ...

ishaq dar statement

ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਹੋਇਆ ਰੱਖਿਆ ਸਮਝੌਤਾ ਕਿਸੇ ਹੋਰ ਦੇਸ਼ ਦੇ...

boat capsizes

ਨਿਊਯਾਰਕ ਹਾਰਬਰ 'ਚ ਪਲਟੀ ਕਿਸ਼ਤੀ, ਔਰਤ ਅਤੇ ਉਸ ਦੇ ਜਵਾਕ ਦੀ ਮੌਤ

jewish legacy

ਪਾਕਿਸਤਾਨ 'ਚ ਅਲੋਪ ਹੋਈ ਯਹੂਦੀਆਂ ਦੀ ਪਛਾਣ

maturity in children at the age of 10 12 has increased anxiety

10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ...

ar rahman  s son meets with an accident

ਦਿੱਗਜ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਦੇ ਪੁੱਤਰ ਨਾਲ ਵਾਪਰਿਆ ਵੱਡਾ ਹਾਦਸਾ ! ਹਸਪਤਾਲ...

veteran actor turned politician passes away

ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ

electricity will be off tomorrow

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

heavy rain 6 days punjab weather

9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

heavy rains expected on sunday

ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਈ ਚਿਤਾਵਨੀ

a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

t dictator kim jong

ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

h5n1 bird flu

ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

removes top us general

ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

ameesha patel is still single at the age of 51

51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • delimitation bill
      ਡੀ. ਐੱਮ. ਕੇ. ਹੱਦਬੰਦੀ ਬਿੱਲ ਦਾ ਵਿਰੋਧ ਜਾਰੀ ਰੱਖੇਗੀ
    • raise voice against wrong
      ਕਿਤੇ ਵੀ ਗਲਤ ਨਜ਼ਰ ਆਏ ਤਾਂ ਸਿਸਟਮ ਵਿਰੁੱਧ ਆਵਾਜ਼ ਉਠਾਓ
    • tippers and tractors   running at high speed
      ‘ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ’ ਟਿੱਪਰ ਅਤੇ ਟ੍ਰੈਕਟਰ ਲੈ ਰਹੇ ਲੋਕਾਂ ਦੀਆਂ...
    • fight the old monopoly  not exam leaks
      ਪ੍ਰੀਖਿਆ ਲੀਕ ਨਾਲ ਨਹੀਂ, ਪੁਰਾਣੀ ‘ਏਕਾਧਿਕਾਰ ਵਿਵਸਥਾ’ ਨਾਲ ਲੜੋ
    • arbitrariness of car dealers there are laws but where is the relief
      ਕਾਰ ਡੀਲਰਾਂ ਦੀ ਮਨਮਾਨੀ : ਕਾਨੂੰਨ ਹਨ, ਪਰ ਰਾਹਤ ਕਿੱਥੇ?
    • wake up the country is in danger
      ਜਾਗੋ ਵਤਨ ਖ਼ਤਰੇ ’ਚ ਹੈ
    • bhupesh baghel congress
      ਕੀ ਭੂਪੇਸ਼ ਬਘੇਲ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰ ਸਕਣਗੇ?
    • prisons or guest houses
      ‘ਜੇਲ੍ਹਾਂ ਹਨ ਜਾਂ ਗੈਸਟ ਹਾਊਸ’ ਪੈਸਾ ਦਿਓ - ਹਰ ਸਹੂਲਤ ਲਓ!
    • gandhi family vs sangh
      ‘ਗਾਂਧੀ ਪਰਿਵਾਰ ਦੀ ਤੁਲਨਾ ’ਚ ਸੰਘ ਪਰਿਵਾਰ ਕਿਤੇ ਵੱਧ ਜਮਹੂਰੀ’
    • has asim munir made up his mind to stage a coup in pakistan
      ਕੀ ਆਸਿਮ ਮੁਨੀਰ ਪਾਕ ’ਚ ਤਖਤਾਪਲਟ ਦਾ ਮਨ ਬਣਾ ਚੁੱਕੇ ਹਨ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +