Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 23, 2026

    9:10:45 PM

  • bollywood actor news

    BOLLYWOOD ਅਦਾਕਾਰ ਨਸ਼ੇ ਦੇ ਮਾਮਲੇ 'ਚ ਗ੍ਰਿਫ਼ਤਾਰ!...

  • nawanshahr police post london to investigate grenade attack

    ਲੰਡਨ ਪਹੁੰਚੀ ਨਵਾਂਸ਼ਹਿਰ ਪੁਲਸ ਪੋਸਟ ਗ੍ਰਨੇਡ ਹਮਲੇ...

  • punjab weather raining imd yellow alert

    ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ...

  • punjabi boy italy

    ਇਟਲੀ ਵਿਚ ਪੰਜਾਬੀ ਬੰਦੇ ਨਾਲ ਵਾਪਰੀ ਅਣਹੋਣੀ!

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਿੱਖਿਆ ਸ਼ਾਸਤਰੀ ਦੇ ਸਿੱਖਿਆ ਮੰਤਰੀ ਬਣਨ ਤੱਕ ਵਿਦਿਆਰਥੀਆਂ ’ਤੇ ਅੱਤਿਆਚਾਰ ਹੁੰਦਾ ਰਹੇਗਾ

BLOG News Punjabi(ਬਲਾਗ)

ਸਿੱਖਿਆ ਸ਼ਾਸਤਰੀ ਦੇ ਸਿੱਖਿਆ ਮੰਤਰੀ ਬਣਨ ਤੱਕ ਵਿਦਿਆਰਥੀਆਂ ’ਤੇ ਅੱਤਿਆਚਾਰ ਹੁੰਦਾ ਰਹੇਗਾ

  • Edited By Rakesh,
  • Updated: 06 Jun, 2026 05:07 PM
Blog
till the educationist became the education minister the students
  • Share
    • Facebook
    • Tumblr
    • Linkedin
    • Twitter
  • Comment

ਸਿੱਖਿਆ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸਿੱਖਿਆ ਸੰਸਥਾਵਾਂ ਬਦਇੰਤਜ਼ਾਮੀ, ਭ੍ਰਿਸ਼ਟਾਚਾਰ ਅਤੇ ਵਿਦਿਆਰਥੀਆਂ ਦੇ ਜੀਵਨ ਨਾਲ ਖਿਲਵਾੜ ਕਰਨ ਦੇ ਅੱਡੇ ਬਣ ਚੁੱਕੀਆਂ ਹਨ। ਜੇਕਰ ਪੜਤਾਲ ਕਰੀਏ ਤਾਂ ਸੱਚ ਦਾ ਸਾਹਮਣਾ ਹੁੰਦਿਆਂ ਦੇਰ ਨਹੀਂ ਲੱਗੇਗੀ।

ਸਿੱਖਿਆ ਮੰਤਰੀਆਂ ਦੀ ਬੇਰੁਖੀ : ਹਕੀਕਤ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਜਿੰਨੇ ਵੀ ਸੱਜਣ ਇਸ ਅਹੁਦੇ ’ਤੇ ਬਿਰਾਜਮਾਨ ਹੋਏ, ਉਨ੍ਹਾਂ ਦੀ ਸਿੱਖਿਆ ਪ੍ਰਣਾਲੀ ਬਣਾਉਣ ਅਤੇ ਇਕ ਅਜਿਹੀ ਨੀਤੀ ਨਿਰਧਾਰਿਤ ਕਰਨ ’ਚ ਨਾ ਤਾਂ ਕੋਈ ਰੁਚੀ ਸੀ ਅਤੇ ਨਾ ਹੀ ਯੋਗਤਾ, ਜਿਸ ਨਾਲ ਭਾਰਤ ਦਾ ਭਵਿੱਖ ਭਾਵ ਬੱਚੇ ਅਤੇ ਨੌਜਵਾਨ ਜੁੜ ਸਕਣ। ਸਭ ਤੋਂ ਪਹਿਲਾਂ ਮੌਲਾਨਾ ਅਬੁਲ ਕਲਾਮ ਆਜ਼ਾਦ, ਜਿਨ੍ਹਾਂ ਨੇ 1947 ਤੋਂ 1958 ਤੱਕ ਪੜ੍ਹਾਈ-ਲਿਖਾਈ ਲਈ ਅੰਗਰੇਜ਼ਾਂ ਦੀ ਮੈਕਾਲੇ ਪ੍ਰਣਾਲੀ ਅਤੇ ਰਵਾਇਤੀ ਇਸਲਾਮੀ ਸਿੱਖਿਆ ਨੂੰ ਲਾਗੂ ਰੱਖਣ ਤੋਂ ਇਲਾਵਾ ਕੋਈ ਜ਼ਿਕਰਯੋਗ ਕੰਮ ਨਹੀਂ ਕੀਤਾ। ਉਂਝ ਉਨ੍ਹਾਂ ਨੂੰ ਭਾਰਤੀ ਸਿੱਖਿਆ ਦਾ ਸ਼ਿਲਪਕਾਰ ਕਿਹਾ ਜਾਂਦਾ ਹੈ ਕਿਉਂਕਿ ਪੰਡਿਤ ਨਹਿਰੂ ਦੇ ਵਿਸ਼ੇਸ਼ ਪਿਆਰੇ ਹੋਣ ਕਰਕੇ ਉਨ੍ਹਾਂ ਦੀ ਅਗਵਾਈ ’ਚ ਯੂ. ਜੀ. ਸੀ. ਅਤੇ ਵਿਗਿਆਨਕ ਸਿੱਖਿਆ ਦੀ ਨੀਂਹ ਰੱਖੀ ਗਈ, ਪਰ ਉਹ ਭੁੱਲ ਗਏ ਕਿ ਦੇਸ਼ ਨੂੰ ਇਕ ਮਜ਼ਬੂਤ ਸਿੱਖਿਆ ਨੀਤੀ ਦੀ ਲੋੜ ਹੈ।

ਇੱਥੋਂ ਹੀ ਵਿਰੋਧਾਭਾਸ ਸ਼ੁਰੂ ਹੋਇਆ। ਦੇਸ਼ ਨੇ ਵਿਸ਼ਵ ਪੱਧਰੀ ਉੱਚ ਸਿੱਖਿਆ ਸੰਸਥਾਵਾਂ ਤਾਂ ਬਣਾਈਆਂ, ਪਰ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਨੂੰ ਕੋਈ ਮਹੱਤਵ ਨਹੀਂ ਮਿਲਿਆ। ਸਿੱਖਿਆ ਦਾ ਇਕ ਅਜਿਹਾ ਢਾਂਚਾ ਵਿਕਸਿਤ ਹੋਇਆ, ਜਿਸ ’ਚ ਕੁਝ ਸੰਸਥਾਵਾਂ ਨੂੰ ਛੱਡ ਕੇ ਬਾਕੀ ਸਾਰੇ ਸਕੂਲ ਔਸਤ ਜਾਂ ਕਮਜ਼ੋਰ ਬਣੇ ਰਹੇ। ਉਨ੍ਹਾਂ ਤੋਂ ਬਾਅਦ ਕੇ. ਐੱਲ. ਸ੍ਰੀਮਾਲੀ, ਹੁਮਾਯੂੰ ਕਬੀਰ, ਐੱਮ. ਸੀ. ਛਾਗਲਾ, ਫਖ਼ਰੂਦੀਨ ਅਲੀ ਅਹਿਮਦ 1967 ਤੱਕ ਰਹੇ, ਜਿਨ੍ਹਾਂ ਦੀਆਂ ਡਿਗਰੀਆਂ ਉਨ੍ਹਾਂ ਦੇ ਪੇਸ਼ੇ ਮੁਤਾਬਕ ਸਨ, ਪਰ ਸਿੱਖਿਆ ਦੇ ਮਾਮਲੇ ’ਚ ਬਿਲਕੁਲ ਜ਼ੀਰੋ ਸਨ।

1968 ’ਚ ਮਹਾਨ ਸਿੱਖਿਆ ਸ਼ਾਸਤਰੀ ਦੌਲਤ ਸਿੰਘ ਕੋਠਾਰੀ ਦੀ ਅਗਵਾਈ ’ਚ ਪਹਿਲੀ ਸਿੱਖਿਆ ਨੀਤੀ ਬਣੀ। ਇਸ ਨੂੰ ਅੱਧੇ-ਅਧੂਰੇ ਮਨ ਨਾਲ ਥੋੜ੍ਹਾ-ਬਹੁਤ ਲਾਗੂ ਕੀਤਾ ਗਿਆ, ਪਰ ਮਹੱਤਵਪੂਰਨ ਸਿਫ਼ਾਰਸ਼ਾਂ ਨੂੰ ਰੱਦੀ ਦੀ ਟੋਕਰੀ ’ਚ ਸੁੱਟ ਦਿੱਤਾ ਗਿਆ। ਤ੍ਰਿਗੁਣਾ ਸੇਨ ਅਤੇ ਡਾਕਟਰ ਵੀ. ਕੇ. ਆਰ. ਵੀ. ਰਾਓ ਤੋਂ ਲੈ ਕੇ ਨੂਰੁਲ ਹਸਨ ਵਰਗੇ ਸੱਜਣ ਆਏ, ਜਿਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਬਾਕੀਆਂ ਕੋਲ ਗ੍ਰੈਜੂਏਸ਼ਨ ਜਾਂ ਉਸਦੇ ਆਸ-ਪਾਸ ਦੀਆਂ ਡਿਗਰੀਆਂ ਸਨ, ਪਰ ਉਨ੍ਹਾਂ ਦੇ ਨਾਂ ਕੋਈ ਅਜਿਹਾ ਕਾਰਨਾਮਾ ਨਹੀਂ ਹੈ, ਜੋ ਸਿੱਖਿਆ ਵਿਵਸਥਾ ਨੂੰ ਸੁਧਾਰਨ ਲਈ ਕੀਤਾ ਗਿਆ ਹੋਵੇ।

ਅਧਿਆਪਕ ਸਭ ਤੋਂ ਕਮਜ਼ੋਰ ਕੜੀ : ਕਿਸੇ ਵੀ ਸਿੱਖਿਆ ਪ੍ਰਣਾਲੀ ਦੀ ਗੁਣਵੱਤਾ ਉਸਦੇ ਅਧਿਆਪਕਾਂ ਤੋਂ ਤੈਅ ਹੁੰਦੀ ਹੈ। ਫਿਨਲੈਂਡ ’ਚ ਅਧਿਆਪਕ ਬਣਨ ਲਈ ਸਭ ਤੋਂ ਉੱਤਮ ਵਿਦਿਆਰਥੀਆਂ ਦੀ ਚੋਣ ਹੁੰਦੀ ਹੈ। ਜਾਪਾਨ ’ਚ ਅਧਿਆਪਕ ਨੂੰ ਉੱਚ ਸਮਾਜਿਕ ਸਨਮਾਨ ਹਾਸਲ ਹੈ। ਦੱਖਣੀ ਕੋਰੀਆ ’ਚ ਅਧਿਆਪਕ ਰਾਸ਼ਟਰੀ ਵਿਕਾਸ ਦੇ ਭਾਗੀਦਾਰ ਮੰਨੇ ਜਾਂਦੇ ਹਨ। ਭਾਰਤ ’ਚ ਅੱਜ ਵੀ ਹਜ਼ਾਰਾਂ ਅਹੁਦੇ ਖਾਲੀ ਹਨ। ਸਿਖਲਾਈ ਦੀ ਗੁਣਵੱਤਾ ਇਕੋ ਜਿਹੀ ਨਹੀਂ ਹੈ। ਬਹੁਤ ਸਾਰੇ ਅਧਿਆਪਕ ਦਫ਼ਤਰੀ ਕੰਮਾਂ ’ਚ ਉਲਝੇ ਰਹਿੰਦੇ ਹਨ। ਜਦੋਂ ਅਧਿਆਪਕ ਹੀ ਮਜ਼ਬੂਤ ਨਹੀਂ ਹੋਵੇਗਾ, ਤਾਂ ਵਿਦਿਆਰਥੀ ਕਿਵੇਂ ਹੋਵੇਗਾ?

ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ, ਤਾਂ 1986 ’ਚ ਨਵੀਂ ਸਿੱਖਿਆ ਨੀਤੀ ਸਾਹਮਣੇ ਆਈ, ਜਿਸ ’ਚ ਕੰਪਿਊਟਰ ਸਿੱਖਿਆ ’ਤੇ ਜ਼ੋਰ ਦਿੱਤਾ ਗਿਆ। ਹੁਣ ਤੱਕ ਦੀਆਂ ਦੋਵਾਂ ਨੀਤੀਆਂ ’ਚ ਅਧਿਆਪਕ ਦੀ ਕਿਤੇ ਕੋਈ ਭੂਮਿਕਾ ਨਹੀਂ ਸੀ। ਸੋਚ ਇਹ ਸੀ ਕਿ ਉਨ੍ਹਾਂ ਨੂੰ ਤਾਂ ਕਿਤੋਂ ਵੀ ਰੱਖਿਆ ਜਾ ਸਕਦਾ ਹੈ। ਉਸ ਦੇ ਲਈ ਕੋਰਸ ਬਣੇ, ਪਰ ਜਦੋਂ ਉਹ ਪੜ੍ਹਨ ਤੋਂ ਬਾਅਦ ਪੜ੍ਹਾਉਣ ਗਏ ਤਾਂ ਪਤਾ ਲੱਗਾ ਕਿ ਵਿਦਿਆਰਥੀਆਂ ਨੂੰ ਸਾਧਾਰਨ ਅੱਖਰ ਗਿਆਨ ਅਤੇ ਗਣਿਤ ਦੇ ਜੋੜ-ਘਟਾਓ ਤੱਕ ਦੀ ਸਮਝ ਨਹੀਂ ਹੈ। ਜੇਕਰ ਉਹ ਕੁਝ ਬੋਲਦੇ, ਤਾਂ ਪ੍ਰਸ਼ਾਸਨਿਕ ਅਧਿਕਾਰੀ ਇਹ ਕਹਿ ਕੇ ਚੁੱਪ ਕਰਵਾ ਦਿੰਦੇ ਕਿ ‘‘ਜੇ ਤੁਹਾਨੂੰ ਸਾਡੇ ਨਾਲੋਂ ਵੱਧ ਨਾਲੇਜ ਹੈ, ਤਾਂ ਇਸ ਨੂੰ ਆਪਣੇ ਕੋਲ ਹੀ ਰੱਖੋ।’’

ਨੀਤੀ ਇੰਨੀ ਖੁੱਲ੍ਹੀ ਸੀ ਕਿ ਘਪਲੇ ਕਰਨ ਦੀ ਪੂਰੀ ਛੋਟ ਸੀ। ਪੜ੍ਹਨਾ-ਲਿਖਣਾ ਇੰਨਾ ਮਹਿੰਗਾ ਹੋ ਗਿਆ ਕਿ ਇਹ ਸਿਰਫ਼ ਅਮੀਰ ਲੋਕਾਂ ਦੀ ਜੇਬ ਤੱਕ ਸਿਮਟ ਗਿਆ। ਇੰਨਾ ਹੀ ਨਹੀਂ, ਇਕ-ਇਕ ਕਮਰੇ ਦੀਆਂ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਅਤੇ ਘਰ ਦੇ ਮਾਮੂਲੀ ਪੜ੍ਹੇ-ਲਿਖੇ ਲੋਕ ਚਾਂਸਲਰ ਬਣ ਗਏ। ਨਾਂ ਦੇ ਅੱਗੇ ‘ਡਾਕਟਰ’ ਲਗਾਉਣਾ ਤਾਂ ਮਾਮੂਲੀ ਗੱਲ ਸੀ। ਸਰਕਾਰਾਂ ਬਦਲੀਆਂ, ਪਰ ਨਿਸ਼ਾਨਾ ਇਹੀ ਰਿਹਾ ਕਿ ‘‘ਅੰਨ੍ਹਾ ਵੰਡੇ ਰਿਓੜੀਆਂ, ਮੁੜ-ਮੁੜ ਆਪਣਿਆਂ ਨੂੰ ਦੇਵੇ’’। ਰੱਟਾ-ਪ੍ਰਣਾਲੀ ਦਾ ਬੋਲਬਾਲਾ ਹੋਇਆ, ਨਕਲ ਦੀ ਆਦਤ ਨੇ ਸਭ ਕੁਝ ਤਬਾਹ ਕਰ ਦਿੱਤਾ ਅਤੇ ਸਾਰੀਆਂ ਨਾਮਚੀਨ ਜਾਂ ਹਨੇਰੀਆਂ ਗਲੀਆਂ ’ਚ ਖੁੱਲ੍ਹੀਆਂ ਦੁਕਾਨਾਂ ਸਿਰਫ਼ ਨੋਟ ਛਾਪਣ ਦੀਆਂ ਮਸ਼ੀਨਾਂ ਬਣ ਕੇ ਰਹਿ ਗਈਆਂ।

ਭਾਜਪਾ ਸਰਕਾਰ ਨੇ ਤਾਂ 12ਵੀਂ ਪਾਸ ਸਮ੍ਰਿਤੀ ਇਰਾਨੀ ਨੂੰ ਸਿੱਖਿਆ ਦੀ ਵਾਗਡੋਰ ਸੌਂਪ ਦਿੱਤੀ। ਧਰਮਿੰਦਰ ਪ੍ਰਧਾਨ ਤੱਕ ਪੂਰਾ ਹਿਸਾਬ-ਕਿਤਾਬ ਜੋੜ ਕੇ ਦੇਖ ਲਓ ਕਿ ਕੀ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਨੂੰ ਗੰਭੀਰਤਾ ਨਾਲ ਲਿਆ? ਸਿੱਟਾ ‘ਨਹੀਂ’ ’ਚ ਨਿਕਲੇਗਾ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ’ਚੋਂ ਕੋਈ ਇਤਿਹਾਸਕਾਰ ਜਾਂ ਕਾਨੂੰਨ ਦਾ ਮਾਹਿਰ ਹੋਣ ਦਾ ਦਾਅਵਾ ਭਾਵੇਂ ਕਰ ਲਵੇ, ਪਰ ਸਿੱਖਿਆ ਪ੍ਰਣਾਲੀ ਜਾਂ ਨੀਤੀ ਬਣਾਉਣ ’ਚ ਕਿਸੇ ਦੀ ਕੋਈ ਰੁਚੀ ਨਹੀਂ ਸੀ। ਇਹ ਕੰਮ ਵੱਖ-ਵੱਖ ਕਮਿਸ਼ਨਾਂ ਅਤੇ ਅਫ਼ਸਰਸ਼ਾਹੀ ਦੇ ਹੱਥਾਂ ਦਾ ਖਿਡੌਣਾ ਬਣ ਕੇ ਰਹਿ ਗਿਆ। ਉਨ੍ਹਾਂ ਨੇ ਜੋ ਕੁਝ ਵੀ ਇਨ੍ਹਾਂ ਕੋਲ ਭੇਜਿਆ, ਇਨ੍ਹਾਂ ਨੇ ਬਿਨਾਂ ਸੋਚੇ-ਸਮਝੇ ਉਸ ’ਤੇ ਸਹੀ ਪਾ ਦਿੱਤੀ।

ਉਦਾਹਰਣ ਲਈ, 1968 ਦੀ ਪਹਿਲੀ ਸਿੱਖਿਆ ਨੀਤੀ ਦਾ ‘ਸਿੱਖਿਆ ’ਤੇ 6 ਫੀਸਦੀ ਖ਼ਰਚ’ ਕਰਨ ਦਾ ਟੀਚਾ ਅੱਜ ਤੱਕ ਅੱਧਵਾਟੇ ਲਟਕ ਰਿਹਾ ਹੈ। ‘ਤਿੰਨ ਭਾਸ਼ਾ ਫਾਰਮੂਲਾ’ ਵਿਵਾਦਾਂ ਦਾ ਪਿਟਾਰਾ ਬਣਿਆ ਹੋਇਆ ਹੈ ਅਤੇ ਸਭ ਤੋਂ ਵੱਡੀ ਗਿਰਾਵਟ ਪੇਂਡੂ ਖੇਤਰਾਂ ਦੀ ਅਣਦੇਖੀ ਕਾਰਨ ਹੋਈ ਹੈ। ਭਾਨੂਮਤੀ ਦਾ ਕੁਨਬਾ ਅਤੇ ਜਾਦੂ ਦੀ ਛੜੀ ਘੁਮਾਉਂਦੇ ਹੀ ਪੂਰੇ ਦੇਸ਼ ’ਚ ਸਿੱਖਿਆ ਕ੍ਰਾਂਤੀ ਲਿਆਉਣ ਲਈ 2020 ਦੀ ਰਾਸ਼ਟਰੀ ਸਿੱਖਿਆ ਨੀਤੀ ਨੇ ਐਲਾਨਾਂ ਦੀ ਝੜੀ ਲਗਾ ਦਿੱਤੀ, ਜਿਨ੍ਹਾਂ ਨੂੰ ਪੂਰਾ ਕਰਨਾ ਰੱਬ ਦੇ ਵੱਸ ’ਚ ਤਾਂ ਹੋ ਸਕਦਾ ਹੈ, ਪਰ ਇਨਸਾਨ ਅਗਲੇ ਸੌ ਸਾਲਾਂ ’ਚ ਵੀ ਨਹੀਂ ਕਰ ਸਕਦਾ।

ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ : ਅਸਲੀਅਤ ਇਹ ਹੈ ਕਿ ਸਿੱਖਿਆ ਮੰਤਰੀਆਂ ਦੀ ਜ਼ਮੀਨੀ ਹਕੀਕਤ ਤੋਂ ਹਮੇਸ਼ਾ ਦੂਰੀ ਬਣੀ ਰਹੀ। ਉਨ੍ਹਾਂ ਨੇ ਕਦੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਇਹ ਵਿਸ਼ਾ ਦੇਸ਼ ਦੇ ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਦਾ ਹੈ। ਹਰ ਇਕ ਨੇ ਆਪਣੀ ਅਕਲ ਦੇ ਘੋੜੇ ਦੌੜਾ ਕੇ ਕੁਝ ਨਵਾਂ ਕਰਨ ਦੇ ਚੱਕਰ ’ਚ ਅਤੇ ਆਪਣੀ ਤੇ ਆਪਣੀ ਪਾਰਟੀ ਦੀ ਇੱਛਾ ਤੇ ਜਨਤਾ ਦੇ ਵਿਚਾਲੇ ਆਪਣਾ ਅਕਸ ਬਣਾਉਣ ਲਈ ਉਹ ਸਾਰੇ ਕੰਮ ਕੀਤੇ, ਜੋ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਸਾਬਤ ਹੋਏ। ਸਿੱਖਿਆ ਹੁਣ ਇਕ ਵਪਾਰ ਬਣ ਚੁੱਕੀ ਹੈ ਅਤੇ ਅਯੋਗਤਾ ਤੇ ਪੈਸੇ ਦੇ ਜ਼ੋਰ ’ਤੇ ਕਰੋੜਾਂ ਰੁਪਏ ਕਮਾਉਣ ਦਾ ਇਕ ਜ਼ਰੀਆ ਬਣ ਗਈ ਹੈ, ਜਿਸਦੀ ਇਕੋ-ਇਕ ਸ਼ਰਤ ਸ਼ਾਤਰ ਹੋਣਾ ਹੈ।

ਭਾਰਤ ਵਿਚ ਦੁਨੀਆ ਦੇ ਸਭ ਤੋਂ ਵੱਡੇ ਸਕੂਲੀ ਸਿੱਖਿਆ ਢਾਂਚੇ ’ਚੋਂ ਇਕ ਹੈ। ਵਿਸ਼ਾਲ ਉੱਚ ਸਿੱਖਿਆ ਨੈੱਟਵਰਕ, ਗਲੋਬਲ ਪੱਧਰ ਦੀਆਂ ਉੱਤਮ ਸੰਸਥਾਵਾਂ ਅਤੇ ਵੱਡੀ ਨੌਜਵਾਨ ਆਬਾਦੀ ਹੋਣ ਦੇ ਬਾਵਜੂਦ, ਕੋਈ ਅਜਿਹਾ ਨਹੀਂ ਹੈ ਜੋ ਇਸ ਨੂੰ ਵਿਸ਼ਵ ਪੱਧਰੀ ਸਿੱਖਿਆ ਦਾ ਮਹਾਸਾਗਰ ਬਣਾ ਸਕੇ। ਦੇਸ਼ ’ਚ ਬਹੁਤ ਸਾਰੇ ਵਿਦਵਾਨ ਹਨ, ਪਰ ਉਹ ‘ਨੱਕਾਰਖਾਨੇ ’ਚ ਤੂਤੀ’ ਵਾਂਗ ਹਨ। ਪੈਸਾ ਪ੍ਰਧਾਨ ਹੋਣ ਕਾਰਨ ਅੱਜ ਵਿਦਵਤਾ ਨੂੰ ਹਾਰ ਮੰਨਣੀ ਪੈ ਰਹੀ ਹੈ।

ਪੂਰਨ ਚੰਦ ਸਰੀਨ

  • educationist
  • Education Minister
  • students

ਭਾਰਤੀ ਕੰਪਨੀਆਂ ਨੂੰ ਇਨ੍ਹਾਂ ਪੰਜ ਤਾਕਤਾਂ ਦਾ ਸਾਹਮਣਾ ਇਕਜੁੱਟ ਹੋ ਕੇ ਕਰਨਾ ਪਵੇਗਾ

NEXT STORY

Stories You May Like

  • school quiz incident
    ਕੇਰਲਮ ਦੇ ਸਕੂਲ 'ਚ ਸਾਵਰਕਰ ਬਾਰੇ ਪੁੱਛੇ ਗਏ ਸਵਾਲ 'ਤੇ ਛਿੜਿਆ ਵਿਵਾਦ ! ਸਿੱਖਿਆ ਮੰਤਰੀ ਨੇ ਮੰਗੀ ਰਿਪੋਰਟ
  • deepti gaur mukherjee becomes new higher education secretary
    ਦੀਪਤੀ ਗੌੜ ਮੁਖਰਜੀ ਬਣੀ ਨਵੀਂ ਉੱਚ ਸਿੱਖਿਆ ਸਕੱਤਰ, NEET ਵਿਵਾਦ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ
  • kiren rijiju  students  government
    ਵਿਦਿਆਰਥੀਆਂ ਦੇ ਅੰਦੋਲਨ 'ਤੇ ਸਰਕਾਰ ਚਰਚਾ ਕਰਵਾਉਣ ਤੇ ਗ੍ਰਹਿ ਮੰਤਰੀ ਜਵਾਬ ਦੇਣ ਲਈ ਤਿਆਰ : ਰਿਜਿਜੂ
  • monsoon issue
    ਕਦੋਂ ਤੱਕ ਮਾਨਸੂਨ ਵਾਰ-ਵਾਰ ਦੀ ਅਸਫ਼ਲਤਾ ਦਾ ਮੌਸਮ ਬਣਿਆ ਰਹੇਗਾ
  • weather color codes  yellow  orange and red alert and how it is determined
    ਮੌਸਮ ਦੇ ਕਲਰ ਕੋਡ: Yellow, Orange ਅਤੇ Red Alert ਦੇ ਪਿੱਛੇ ਦਾ ਜਾਣੋ ਮਤਲਬ ਤੇ ਕਿਵੇਂ ਹੁੰਦਾ ਹੈ ਨਿਰਧਾਰਤ
  • bjp calls for jharkhand bandh on august 11
    ਵਿਦਿਆਰਥੀਆਂ 'ਤੇ ਲਾਠੀਚਾਰਜ ਦੇ ਵਿਰੋਧ 'ਚ ਭਾਜਪਾ ਨੇ 11 ਅਗਸਤ ਨੂੰ ਝਾਰਖੰਡ ਬੰਦ ਦਾ ਦਿੱਤਾ ਸੱਦਾ
  • students lathi charged again in ranchi
    ਰਾਂਚੀ 'ਚ ਵਿਦਿਆਰਥੀਆਂ 'ਤੇ ਮੁੜ ਲਾਠੀਚਾਰਜ ! ਵਿਧਾਨ ਸਭਾ ਦੇ ਗੇਟ ਤੋਂ ਹਟਾ ਰਹੀ ਪੁਲਸ
  • india greens oil gas project
    ਤੇਲ-ਗੈਸ ਲਈ ਹੁਣ ਦੂਜੇ ਦੇਸ਼ਾਂ 'ਤੇ ਨਿਰਭਰ ਨਹੀਂ ਰਹੇਗਾ ਭਾਰਤ ! ਕੇਂਦਰ ਨੇ 840 ਅਰਬ ਦੇ ਪ੍ਰੋਜੈਕਟ ਨੂੰ ਦਿੱਤੀ...
  • punjab weather raining imd yellow alert
    ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ...
  • achievers group candidates file nomination papers in gymkhana elections
    ਜਿਮਖਾਨਾ ਚੋਣਾਂ 'ਚ ਅਚੀਵਰਜ਼ ਗਰੁੱਪ ਦੇ ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ...
  • country s first baaz drone battalion deployed in jalandhar
    ਜਲੰਧਰ 'ਚ ਦੇਸ਼ ਦੀ ਪਹਿਲੀ ਬਾਜ਼ ਡਰੋਨ ਬਟਾਲੀਅਨ ਤਾਇਨਾਤ, ਪੰਜਾਬ ਬਾਰਡਰ 'ਤੇ...
  • heat wave will hit punjab again
    ਪੰਜਾਬ 'ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ, ਆਉਣ ਵਾਲੇ ਦਿਨਾਂ ਦੀ ਜਾਣੋ ਰਿਪੋਰਟ
  • ba student commits suicide by jumping from 10th floor in jalandhar heights
    ਜਲੰਧਰ ਹਾਈਟਸ 'ਚ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ BA ਦੀ ਵਿਦਿਆਰਥਣ ਨੇ ਕੀਤੀ...
  • elderly man brutally murdered in jalandhar
    ਜਲੰਧਰ 'ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ! ਕ੍ਰਿਕਟ ਗਰਾਊਂਡ ਨੇੜਿਓਂ ਮਿਲੀ ਲਾਸ਼
  • vehicle loaded with gas cylinders stolen
    ਮਲਸੀਆਂ ਦੇ ਮੇਨ ਚੌਕ ਨੇੜਿਓਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ, ਨਜ਼ਦੀਕੀ ਪਿੰਡ...
  • terrible accident on jalandhar nakodar road two boys died
    ਜਲੰਧਰ-ਨਕੋਦਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ! ਦੋ ਨੌਜਵਾਨਾਂ ਦੀ ਦਰਦਨਾਕ ਮੌਤ
Trending
Ek Nazar
horoscope astrology

ਰੱਖੜੀ ਤੋਂ ਪਹਿਲਾਂ ਮਾਲੋਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! ਵਰ੍ਹੇਗਾ...

veteran actress asha singh passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦਾ ਹੋ ਗਿਆ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਸੋਗ

road incident

A66 ’ਤੇ ਭਿਆਨਕ ਸੜਕ ਹਾਦਸਾ, ਦੋ ਪੁਲਸ ਅਧਿਕਾਰੀਆਂ ਸਮੇਤ 7 ਦੀ ਮੌਤ

incident in sydney

ਸਿਡਨੀ 'ਚ ਹਿੱਟ-ਐਂਡ-ਰਨ ਮਾਮਲੇ 'ਚ ਡਰਾਈਵਰ ਗ੍ਰਿਫ਼ਤਾਰ

join defense pact

ਸਾਊਦੀ ਅਰਬ-ਪਾਕਿਸਤਾਨ-ਤੁਰਕੀ ਰੱਖਿਆ ਸਮਝੌਤੇ 'ਚ ਸ਼ਾਮਲ ਹੋਣ ਲਈ ਬੰਗਲਾਦੇਸ਼ ਤਿਆਰ

deputy prime minister dar to visit britain

ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਡਾਰ ਭਲਕੇ ਤੋਂ ਬ੍ਰਿਟੇਨ ਦੇ ਪੰਜ ਦਿਨਾਂ ਦੌਰੇ...

south africa attract indian tourists

ਦੱਖਣੀ ਅਫਰੀਕਾ ਦਾ 100,000 ਭਾਰਤੀਆਂ ਨੂੰ ਵੀਜ਼ਾ ਦੇਣ ਦਾ ਟੀਚਾ !

bahawalpur compound restored

ਮੁੜ ਬਹਾਲ ਹੋਇਆ ਜੈਸ਼-ਏ-ਮੁਹੰਮਦ ਦਾ ਬਹਾਵਲਪੁਰ ਹੈੱਡਕੁਆਰਟਰ

imran khan

ਇਮਰਾਨ ਖ਼ਾਨ ਦੀ ਰਿਹਾਈ ਅਤੇ ਇਲਾਜ ਨੂੰ ਲੈ ਕੇ ਫੌਜ ਤੇ ਸੁਪਰੀਮ ਕੋਰਟ ਆਹਮੋ-ਸਾਹਮਣੇ

thieves target 4 shops in one night

ਗੁਰਦਾਸਪੁਰ: ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 8 ਲੱਖ ਦੇ...

migrant boat capsizes

ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ, ਟਿਊਨੀਸ਼ੀਆ 'ਚ...

love father opposition lover daughter

ਪਿਆਰ 'ਚ ਰੋੜਾ ਬਣ ਰਿਹਾ ਸੀ ਪਿਓ, ਪ੍ਰੇਮੀ ਨਾਲ ਮਿਲ ਧੀ ਨੇ ਕਰ 'ਤਾ ਕਤਲ, ਫਿਰ...

electricity meters meter application power corporation

ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਹੁਣ ਪਿਆ ਵੱਡਾ...

continuous rains have increased the concerns of the people of border villages

ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ,...

legendary actress of punjabi industry  jatinder kaur

ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ...

boy crossing ravi river

ਰਾਵੀ ਦਰਿਆ ਪਾਰ ਕਰਦਿਆਂ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਰੈਸਕਿਊ...

pukhraj bhalla paid obeisance at sri harmandir sahib

ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ...

emraan hashmi

ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • e 20 rumors abound truth elusive
      ਈ-20 : ਅਫ਼ਵਾਹਾਂ ਦੀ ਭਰਮਾਰ, ਸੱਚ ਦਰਕਿਨਾਰ
    • the young generation trapped in the triangle of teacher
      ਅਧਿਆਪਕ, ਮਾਤਾ-ਪਿਤਾ ਅਤੇ ਵਿਦਿਆਰਥੀ ਜੀਵਨ ਦੇ ਤਿਕੋਣ ’ਚ ਫਸੀ ਨੌਜਵਾਨ ਪੀੜ੍ਹੀ
    • cases of violence increasing in indian court complexes
      ‘ਭਾਰਤੀ ਅਦਾਲਤੀ ਕੰਪਲੈਕਸਾਂ ’ਚ’ ਵਧਦੇ ਜਾ ਰਹੇ ਹਿੰਸਾ ਦੇ ਮਾਮਲੇ!
    • brained naxalites want a weak democracy
      ‘ਦਿਮਾਗੀ ਨਕਸਲੀਆਂ’ ਨੂੰ ਚਾਹੀਦਾ ਕਮਜ਼ੋਰ ਲੋਕਤੰਤਰ
    • iran is risking everything to control the strait of hormuz
      ਈਰਾਨ ਹੋਰਮੁਜ਼ ਜਲਡਮਰੂਮੱਧ ’ਤੇ ਕੰਟਰੋਲ ਲਈ ਸਭ ਕੁਝ ਦਾਅ ’ਤੇ ਲਾ ਰਿਹਾ
    • redevelopment policy
      ਰੀਡਿਵੈੱਲਪਮੈਂਟ ਨੀਤੀ : ਪੁਰਾਣੇ ਘਰਾਂ ਦਾ ਕਾਇਆਕਲਪ ਜਾਂ ਸ਼ਹਿਰ ਦੀ ਆਤਮਾ ਦਾ...
    • farmers protest
      ਕਿਸਾਨ ਅੰਦੋਲਨ : ਪੰਜਾਬੀਆਂ ਨੇ ਕੀ ਪਾਇਆ ਤੇ ਕੀ ਗਵਾਇਆ
    • poisonous substances in food and drinks
      ‘ਖਾਣ-ਪੀਣ ਦੀਆਂ ਵਸਤਾਂ ’ਚ ਜ਼ਹਿਰੀਲੇ ਪਦਾਰਥ’ ਬਣ ਰਹੇ ਜ਼ਿੰਦਗੀ ਲਈ ਖ਼ਤਰਾ!
    • mind naxalite is the truth so bitter
      ‘ਦਿਮਾਗੀ ਨਕਸਲੀ’ : ਕੀ ਸੱਚ ਇੰਨਾ ਕੌੜਾ ਹੁੰਦਾ ਹੈ?
    • seeds of truth are continuously sprouting
      ਇਸ ਅਤਿਅੰਤ ਮੁਸ਼ਕਲ ਦੌਰ ’ਚ ਵੀ ਸੱਚ ਦੇ ਬੀਜ ਲਗਾਤਾਰ ਫੁੱਟ ਰਹੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +