Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 03, 2026

    11:59:06 PM

  • major revelation in mad sandhu murder case

    ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਖੁਲਾਸਾ, ਇਨ੍ਹਾਂ...

  • former sarpanch shot dead

    ਪੰਜਾਬ 'ਚ ਦੇਰ ਸ਼ਾਮ ਵੱਡੀ ਵਾਰਦਾਤ: ਸਾਬਕਾ ਸਰਪੰਚ...

  • police issue major statement on influencer mad sandhu s murder

    ਇੰਫਲੂਐਂਸਰ ਮੈਡ ਸੰਧੂ ਕਤਲ ਮਾਮਲੇ 'ਚ ਪੁਲਸ ਦਾ ਵੱਡਾ...

  • attack on social media influencer mad sandhu

    ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸ਼ਤਾਬਦੀ ਵਰਗੀਆਂ ਅਹਿਮ ਰੇਲਗੱਡੀਆਂ ਵੀ ਲੇਟ ਚੱਲਣ ਨਾਲ ਰੇਲਵੇ ਦੇ ਅਕਸ ਨੂੰ ਵੱਜ ਰਹੀ ਸੱਟ

BLOG News Punjabi(ਬਲਾਗ)

ਸ਼ਤਾਬਦੀ ਵਰਗੀਆਂ ਅਹਿਮ ਰੇਲਗੱਡੀਆਂ ਵੀ ਲੇਟ ਚੱਲਣ ਨਾਲ ਰੇਲਵੇ ਦੇ ਅਕਸ ਨੂੰ ਵੱਜ ਰਹੀ ਸੱਟ

  • Edited By Harpreet Singh,
  • Updated: 03 Dec, 2024 03:09 AM
Blog
trains getting late
  • Share
    • Facebook
    • Tumblr
    • Linkedin
    • Twitter
  • Comment

ਵੰਡ ਪਿੱਛੋਂ ਫਰੰਟੀਅਰ ਮੇਲ ਜਲੰਧਰ ਤੋਂ ਦਿੱਲੀ ਲਈ ਰਾਤ ਦੇ 10 ਵਜੇ ਚੱਲਦੀ ਸੀ ਅਤੇ ਸਵੇਰੇ 6 ਵਜੇ ਯਾਤਰੀਆਂ ਨੂੰ ਦਿੱਲੀ ਪਹੁੰਚਾ ਦਿੰਦੀ ਸੀ। ਕਾਰੋਬਾਰੀ ਅਤੇ ਹੋਰ ਯਾਤਰੀ ਇਸ ਗੱਡੀ ’ਚ ਯਾਤਰਾ ਕਰਨ ਨੂੰ ਪਹਿਲ ਦਿੰਦੇ ਸਨ। ਬਾਅਦ ’ਚ ਫਰੰਟੀਅਰ ਮੇਲ ਦੀ ਥਾਂ ਸ਼ਤਾਬਦੀ ਐਕਸਪ੍ਰੈੱਸ ਆ ਗਈ। ਇਸ ਟ੍ਰੇਨ ਦੀ ਖਾਸੀਅਤ ਇਹ ਹੈ ਕਿ ਸਮੇਂ ਸਿਰ ਚੱਲਦੀ ਅਤੇ ਸਮੇਂ ਸਿਰ ਪੁੱਜਦੀ ਹੈ।

ਇਕ ਸ਼ਤਾਬਦੀ ਐਕਸਪ੍ਰੈੱਸ ਗੱਡੀ ਸਵੇਰੇ 5.58 ਵਜੇ ਜਲੰਧਰ ਤੋਂ ਚੱਲ ਕੇ ਦੁਪਹਿਰ 11.02 ਵਜੇ ਦਿੱਲੀ ਪੁੱਜਦੀ ਹੈ। ਹਾਈ ਪ੍ਰੋਫਾਈਲ ਟ੍ਰੇਨ ਹੋਣ ਕਾਰਨ ਇਸ ’ਚ ਆਮ ਯਾਤਰੀਆਂ ਤੋਂ ਇਲਾਵਾ ਅਹਿਮ ਲੋਕ ਅਤੇ ਲੁਧਿਆਣਾ ਅਤੇ ਪੰਜਾਬ ਦੇ ਸ਼ਹਿਰਾਂ ’ਚੋਂ ਵੱਡੀ ਗਿਣਤੀ ’ਚ ਕਾਰੋਬਾਰੀ ਦਿੱਲੀ ਜਾਂਦੇ ਹਨ ਅਤੇ ਖਰੀਦਦਾਰੀ ਆਦਿ ਤੋਂ ਇਲਾਵਾ ਹੋਰ ਕੰਮ ਕਰ ਕੇ ਉਸੇ ਦਿਨ ਸ਼ਾਮ ਨੂੰ ਸਾਢੇ ਚਾਰ ਵਜੇ ਦਿੱਲੀ ਤੋਂ ਚੱਲਣ ਵਾਲੀ ਇਸ ਗੱਡੀ ਰਾਹੀਂ ਰਾਤ ਨੂੰ ਵਾਪਸ ਪਰਤ ਆਉਂਦੇ ਹਨ।

ਇਕ ਹੋਰ ਸ਼ਤਾਬਦੀ ਐਕਸਪ੍ਰੈੱਸ ਸ਼ਾਮ ਨੂੰ 5.55 ਵਜੇ ਜਲੰਧਰ ਤੋਂ ਚੱਲ ਕੇ 10.50 ਵਜੇ ਰਾਤ ਨੂੰ ਦਿੱਲੀ ਪੁੱਜਦੀ ਹੈ। ਦਿੱਲੀ ਜਾਣ ਅਤੇ ਉਥੋਂ ਆਉਣ ਲਈ ਮੈਂ ਇਸੇ ਗੱਡੀ ਨੂੰ ਪਹਿਲ ਦਿੰਦਾ ਹਾਂ। ਇਕ ਦਸੰਬਰ ਨੂੰ ਮੈਂ ਦਫਤਰ ਦੇ ਕੰਮ 2 ਦਿਨਾਂ ਲਈ ਜਲੰਧਰ ਤੋਂ ਸ਼ਤਾਬਦੀ ਟ੍ਰੇਨ ਰਾਹੀਂ ਦਿੱਲੀ ਲਈ ਰਵਾਨਾ ਹੋਇਆ। ਸਟੇਸ਼ਨ ਪੁੱਜਣ ’ਤੇ ਮੈਨੂੰ ਇਸ ਦੇ 40 ਮਿੰਟ ਲੇਟ ਹੋਣ ਦਾ ਪਤਾ ਲੱਗਾ ਕਿਉਂਕਿ ਸਵੇਰ ਵੇਲੇ ਵੀ ਇਹ ਅੰਮ੍ਰਿਤਸਰ ਲੇਟ ਪੁੱਜੀ ਸੀ।

ਹਾਲਾਂਕਿ ਜਲੰਧਰ ਸਟੇਸ਼ਨ ’ਤੇ ਤਾਂ ਇਸ ਨੂੰ 40 ਮਿੰਟ ਲੇਟ ਦਿਖਾਇਆ ਜਾ ਰਿਹਾ ਸੀ ਪਰ ਹੋਰ ਸਟੇਸ਼ਨਾਂ ਅਤੇ ਮੋਬਾਇਲ ਐਪ ’ਤੇ ਇਸ ਨੂੰ ਸਮੇਂ ਸਿਰ ਹੀ ਦੱਸਿਆ ਜਾ ਰਿਹਾ ਸੀ ਜਿਸ ਕਾਰਨ ਰੇਲਵੇ ਵਲੋਂ ਮੋਬਾਇਲ ’ਤੇ ਆਪਣੀ ਐਪ ਦੇ ਸਾਫਟਵੇਅਰ ਦੇ ਗੜਬੜ ਹੋਣ ਕਾਰਨ ਉਸ ਦਾ ਅਪਡੇਟ ਨਾ ਹੋਣਾ ਦੱਸਿਆ ਗਿਆ।

ਜਲੰਧਰ ਤੋਂ ਚੱਲ ਕੇ ਫਗਵਾੜੇ ’ਚ ਇਸ ਦਾ 2 ਮਿੰਟ ਦਾ ਠਹਿਰਾਅ ਹੋਣ ਦਾ ਐਲਾਨ ਕੀਤਾ ਗਿਆ ਸੀ ਪਰ 2 ਮਿੰਟ ਦੀ ਥਾਂ ਇੱਥੇ ਗੱਡੀ ਨੂੰ ਲਗਭਗ 15 ਮਿੰਟ ਰੋਕੀ ਰੱਖਿਆ ਗਿਆ। ਇਸ ਤਰ੍ਹਾਂ ਗੱਡੀ ਹੋਰ ਲੇਟ ਹੋ ਗਈ।

ਜਦੋਂ ਦਿੱਲੀ ਪੁੱਜਣ ’ਤੇ ਇਹ ਅਨਾਊਂਸਮੈਂਟ ਕੀਤੀ ਗਈ ਕਿ ‘‘ਨਵੀਂ ਦਿੱਲੀ ਸਟੇਸ਼ਨ ਆ ਗਿਆ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਰੇ ਯਾਤਰੀਆਂ ਨੇ ਯਾਤਰਾ ਦਾ ਆਨੰਦ ਮਾਣਿਆ ਹੋਵੇਗਾ।’’ ਤਾਂ ਇਸ ਨੂੰ ਸੁਣ ਕੇ ਯਾਤਰੀ ਹੱਸਣ ਲੱਗੇ ਕਿਉਂਕਿ ਗੱਡੀ ਇਕ ਘੰਟਾ ਲੇਟ ਹੋਣ ਕਾਰਨ ਸਾਰੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।

ਗੱਡੀ ਲੇਟ ਹੋਣ ਕਾਰਨ ਅਸੀਂ ਰਾਤ ਦੇ ਲਗਭਗ 12 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪੁੱਜੇ ਜਿੱਥੋਂ ਸਾਨੂੰ ਘਰ ਪੁੱਜਣ ’ਚ ਲਗਭਗ 40 ਮਿੰਟ ਲੱਗਦੇ ਸਨ ਪਰ ਰਸਤਾ ਬਿਲਕੁਲ ਸਾਫ ਅਤੇ ਕੋਈ ਧੁੰਦ ਨਾ ਹੋਣ ਕਾਰਨ ਅਸੀਂ ਕੁਝ ਪਲ ਪਹਿਲਾਂ ਹੀ ਘਰ ਪੁੱਜ ਗਏ।

ਹਾਲ ਦੀ ਘੜੀ, ਹਾਲਾਂਕਿ ਭਾਰਤੀ ਰੇਲ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਇਸ ਲਿਹਾਜ਼ ਨਾਲ ਇਸਦੀ ਸੰਚਾਲਨ ਵਿਵਸਥਾ ਵਧੀਆ ਹੋਣੀ ਚਾਹੀਦੀ ਹੈ ਪਰ ਕਈ ਕਮੀਆਂ ਦਾ ਸ਼ਿਕਾਰ ਹੋਣ ਕਾਰਨ ਭਾਰਤੀ ਰੇਲਾਂ ਦਾ ਸੰਚਾਲਨ ਤਸੱਲੀਬਖਸ਼ ਨਹੀਂ ਹੈ। ਲਗਾਤਾਰ ਹੋ ਰਹੀਆਂ ਇੱਕਾ-ਦੁੱਕਾ ਘਟਨਾਵਾਂ ਅਤੇ ਰੇਲ ਗੱਡੀਆਂ ਦੀ ਲੇਟ-ਲਤੀਫੀ ਇਸ਼ਾਰਾ ਕਰ ਰਹੀ ਹੈ ਕਿ ਭਾਰਤੀ ਰੇਲਾਂ ’ਚ ਸਭ ਠੀਕ ਨਹੀਂ ਹੈ।

ਹੁਣ ਤਾਂ ਰੇਲਗੱਡੀਆਂ ਦਾ ਲੇਟ ਚੱਲਣਾ ਇਕ ਆਮ ਗੱਲ ਹੋ ਗਈ ਹੈ। ਸ਼ਤਾਬਦੀ ਵਰਗੀਆਂ ਅਹਿਮ ਗੱਡੀਆਂ ਵੀ ਇਸ ਦਾ ਅਪਵਾਦ ਨਹੀਂ ਰਹੀਆਂ, ਜਿਸ ਨਾਲ ਰੇਲਵੇ ਦੀ ਸਾਖ ਨੂੰ ਵੀ ਸੱਟ ਵੱਜ ਰਹੀ ਹੈ।

ਬੀਤੇ ਸਾਲ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਦੇ ਤਹਿਤ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਭਾਰਤੀ ਰੇਲਵੇ ਨੇ ਦੱਸਿਆ ਸੀ ਕਿ ਸਾਲ 2022-23 ’ਚ ਲਗਭਗ 17 ਫੀਸਦੀ ਯਾਤਰੀ ਰੇਲਗੱਡੀਆਂ ਆਪਣੇ ਮਿੱਥੇ ਸਮੇਂ ਤੋਂ ਲੇਟ ਚੱਲ ਰਹੀਆਂ ਸਨ। ਜਿਸ ਕਾਰਨ 1.10 ਕਰੋੜ ਮਿੰਟ ਨਸ਼ਟ ਹੋਏ।

ਇਸ ਲਈ ਰੇਲ ਮੰਤਰੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਹਿਮ ਗੱਡੀਆਂ ਲੇਟ ਨਾ ਹੋਣ। ਇਸ ਲਈ ਭਾਰਤੀ ਰੇਲਾਂ ਦੀ ਕਾਇਆਕਲਪ ਅਤੇ ਰੱਖ-ਰਖਾਅ ’ਚ ਤੁਰੰਤ ਬਹੁ-ਪਸਾਰੀ ਸੁਧਾਰ ਲਿਆਉਣ ਦੀ ਲੋੜ ਹੈ। ਇਸ ’ਚ ਰੇਲ ਵਿਭਾਗ ’ਚ ਸਟਾਫ ਦੀ ਕਮੀ ਦੂਰ ਕਰਨੀ, ਜ਼ਰੂਰੀ ਤਕਨੀਕੀ ਸੁਧਾਰ ਲਾਗੂ ਕਰਨਾ ਅਤੇ ਰੱਖ-ਰਖਾਅ ’ਚ ਤਰੁੱਟੀਆਂ ਨੂੰ ਦੂਰ ਕਰਨ ਤੋਂ ਇਲਾਵਾ ਗੈਰ-ਤਸੱਲੀਬਖਸ਼ ਰੇਲ ਸੇਵਾਵਾਂ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਸਟਾਫ ਵਿਰੁੱਧ ਢੁੱਕਵੀਂ ਕਾਰਵਾਈ ਕਰਨਾ ਸ਼ਾਮਲ ਹੈ।

–ਵਿਜੇ ਕੁਮਾਰ

  • Trains
  • Late
  • Passengers
  • Disappointed
  • Shatabdi Express

ਹਰ ਚੋਣ ਖਿਡਾਰੀਆਂ ਦੀਆਂ ਗਲਤੀਆਂ ਅਤੇ ਸਫਲਤਾਵਾਂ ਨੂੰ ਦਰਸਾਉਂਦੀ ਹੈ

NEXT STORY

Stories You May Like

  • a fine of 1 000 will now be imposed for littering at railway stations
    ਰੇਲਵੇ ਦਾ ਵੱਡਾ ਫ਼ੈਸਲਾ, ਸਟੇਸ਼ਨਾਂ ਤੇ ਟ੍ਰੇਨਾਂ 'ਚ ਗੰਦਗੀ ਫੈਲਾਉਣ 'ਤੇ ਹੁਣ ਲੱਗੇਗਾ ₹1000 ਜੁਰਮਾਨਾ
  • diabetic patients  be cautious
    Diabetic patients ਸਾਵਧਾਨ ! ਛੋਟੀ ਜਿਹੀ ਸੱਟ ਨੂੰ ਵੀ ਨਜ਼ਰਅੰਦਾਜ਼ ਕਰਨਾ ਪੈ ਸਕਦੈ ਭਾਰੀ, ਅਪਣਾਓ ਤਰੀਕੇ
  • occasion of guru ravidas maharaj ji birth centenary dusanjh
    ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਸ਼ਤਾਬਦੀ ਮੌਕੇ ਬਾਣੀ ਦੀ ਵਿਚਾਰਧਾਰਾ ਨੂੰ ਸਮਝਣ ਦਾ ਵੀ ਉਪਰਾਲਾ ਹੋਵੇ : ਦੁਸਾਂਝ
  • railway passengers take note
    ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ
  • suits  women  punjabi jutti  preference
    ਸੂਟ ਦੇ ਨਾਲ ਔਰਤਾਂ ਨੂੰ ਪਸੰਦ ਆ ਰਹੀ ਪੰਜਾਬੀ ਜੁੱਤੀ
  • hsgpc president holds a crucial meeting with the akal takht jathedar
    HSGPC ਪ੍ਰਧਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਅਹਿਮ ਮੁਲਾਕਾਤ, ਪੰਥ ਨੂੰ ਇਕੱਠਾ ਕਰਨ ਦੀ ਕੀਤੀ ਅਪੀਲ
  • double standards of   aap   leaders have tarnished punjab  s image
    'ਆਪ' ਆਗੂਆਂ ਦੇ ਦੋਹਰੇ ਮਾਪਦੰਡਾਂ ਨੇ ਪੰਜਾਬ ਦਾ ਅਕਸ ਖ਼ਰਾਬ ਕਰ ਦਿੱਤਾ ਹੈ: ਡਾ. ਅਲਕਾ ਗੁੱਜਰ
  • delhi airport  flights  delayed  passengers  boarding gate
    ਦਿੱਲੀ ਏਅਰਪੋਰਟ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ ! ਲੇਟ ਉੱਡ ਰਹੀਆਂ ਫਲਾਈਟਾਂ, ਖੱਜਲ ਹੋ ਰਹੇ ਯਾਤਰੀ
  • pargat singh punjab pradesh congress committee new president
    ਪਰਗਟ ਸਿੰਘ ਨੂੰ ਹੀ ਕਿਉਂ ਬਣਾਇਆ ਗਿਆ PPCC ਦਾ ਪ੍ਰਧਾਨ! ਜਾਣੋ ਆਖ਼ਰੀ ਸਮੇਂ ਕਿਵੇਂ...
  • journey from hockey player to politician ppcc new president pargat singh
    ਹਾਕੀ ਖਿਡਾਰੀ ਤੋਂ ਸਿਆਸਤ ਤੱਕ ਦਾ ਸਫ਼ਰ! ਨਵੇਂ ਪ੍ਰਧਾਨ ਬਣੇ ਪਰਗਟ ਸਿੰਘ ਦਾ ਜਾਣੋ...
  • indian hockey team creates history by winning gold medal
    ਭਾਰਤੀ ਹਾਕੀ ਟੀਮ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ, ਮਨਦੀਪ-ਸੁਖਜੀਤ ਦੇ ਘਰ...
  • jalandhar rural police intensifies anti drug campaign strict orders issued
    ਨਸ਼ੇ ਖ਼ਿਲਾਫ਼ ਜਲੰਧਰ ਦਿਹਾਤੀ ਪੁਲਸ ਦੀ ਮੁਹਿੰਮ ਤੇਜ਼, ਅਧਿਕਾਰੀਆਂ ਨੂੰ ਜਾਰੀ...
  • jalandhar police auctioned 316 impounded vehicles through an open bid
    316 ਜ਼ਬਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨੀਲਾਮੀ ਕੀਤੀ
  • latest on rain in punjab
    ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ,  ਮੀਂਹ ਬਾਰੇ ਜਾਣੋ ਅਗਲੀ ਅਪਡੇਟ
  • woman admitted to hospital after suffering a head injury dies
    ਸਿਰ 'ਤੇ ਸੱਟ ਲੱਗਣ ਕਾਰਨ ਹਸਪਤਾਲ ਦਾਖ਼ਲ ਔਰਤ ਦੀ ਹੋਈ ਮੌਤ
  • municipal corporation jalandhar
    ਸ਼ਹਿਰ ਦੀ ਸਫ਼ਾਈ ਲਈ ਟਰੈਕਟਰ-ਟਰਾਲੀਆਂ ਬਿਨਾਂ ਟੈਂਡਰ, ਸਿਰਫ਼ ਕੋਟੇਸ਼ਨ ਦੇ ਆਧਾਰ...
Trending
Ek Nazar
major restrictions imposed in nawanshahr district until november 29

29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ...

komal rani reacts to those raising allegations of her affair with govinda

'ਜੇ ਕਿਸੇ ਨੂੰ ਕੋਈ ਤਕਲੀਫ਼ ਐ, ਤਾਂ ਹੁੰਦੀ ਰਹੇ..!', ਗੋਵਿੰਦਾ ਨਾਲ ਅਫੇਅਰ ਦੇ...

strict orders issued by the civil surgeon

ਅੰਮ੍ਰਿਤਸਰ 'ਚ ਨਵੇਂ ਸਿਵਲ ਸਰਜਨ ਦੇ ਸਖ਼ਤ ਤੇਵਰ, ਇਨ੍ਹਾਂ ਮੁਲਾਜ਼ਮਾਂ ਖਿਲਾਫ...

famous bollywood actress suffers a spinal fracture

ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ...

famous actress threatens supreme court

'ਜੇ ਮੈਨੂੰ ਕੁਝ ਹੋਇਆ ਤਾਂ..!', ਮਸ਼ਹੂਰ ਅਦਾਕਾਰਾ ਨੇ ਸੁਪਰੀਮ ਕੋਰਟ ਨੂੰ ਹੀ...

salman khan lauds pilot smit machchhar

'ਕਮਾਲ ਕਰ ਦਿੱਤਾ, ਪਾਇਲਟ ਜੀ, ਸਲਾਮ ਐ ਤੁਹਾਨੂੰ..!', ਸਲਮਾਨ ਖਾਨ ਨੇ ਪਾਇਲਟ...

meteorological department has issued an alert for these states

ਭਲਕੇ ਪਵੇਗਾ ਭਾਰੀ ਮੀਂਹ, ਚੜ੍ਹ ਕੇ ਆ ਰਹੀਆਂ ਕਾਲੀਆਂ ਘਟਾਵਾਂ ! ਮੌਸਮ ਵਿਭਾਗ ਨੇ...

asian games 2026 if the india pakistan final is cancelled

Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

shots fired at a salon in pathankot

ਪਠਾਨਕੋਟ 'ਚ ਇਕ ਸੈਲੂਨ 'ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

shooting in amritsar  s bansawala bazaar

ਅੰਮ੍ਰਿਤਸਰ ਦੇ ਬਾਂਸਾਵਾਲਾ ਬਾਜ਼ਾਰ 'ਚ ਗੋਲੀਬਾਰੀ, ਤਾਬੜਤੋੜ ਫਾਇਰਿੰਗ ਕਰਕੇ ਫਰਾਰ...

ailway line resumes

ਚੱਕਰਵਾਤ ਨਾਲ ਨੁਕਸਾਨੀ ਗਈ ਕੋਲੰਬੋ-ਕੈਂਡੀ ਰੇਲਵੇ ਲਾਈਨ 10 ਮਹੀਨਿਆਂ ਬਾਅਦ ਬਹਾਲ

whittlesey hockey club

ਵਿਕਟੋਰੀਆ 'ਚ ਵਿੱਟਲਸੀ ਹਾਕੀ ਕਲੱਬ ਦੀ ਵੱਖਰੀ ਮਿਸਾਲ, ਬੱਚਿਆਂ ਨੂੰ ਬਿਨਾਂ ਫੀਸ...

pak force action

ਪਾਕਿਸਤਾਨ 'ਚ ਸੁਰੱਖਿਆ ਕਾਰਵਾਈ,  ਸੱਤ ਟੀਟੀਪੀ ਅੱਤਵਾਦੀ ਢੇਰ

flydubai incident

ਫਲਾਈਦੁਬਈ ਘਟਨਾ: ਪਾਇਲਟ ਹਮਲੇ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਉਪਾਵਾਂ ਦੀ ਨਵੇਂ...

new office for religious affairs

ਹੇਗਸੇਥ ਨੇ ਪੈਂਟਾਗਨ ਵਿਖੇ ਬਣਾਇਆ 'ਧਾਰਮਿਕ ਮਾਮਲਿਆਂ' ਦਾ ਨਵਾਂ ਦਫ਼ਤਰ

actress  spine  fracture  hospital

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • growing aggression among students solutions needed
      ਵਿਦਿਆਰਥੀਆਂ ’ਚ ਵਧ ਰਿਹਾ ਹਮਲਾਵਰੀਪਣ, ਹੱਲ ਜ਼ਰੂਰੀ
    • some government hospitals patients falling victim to negligence
      ‘ਕੁਝ ਸਰਕਾਰੀ ਹਸਪਤਾਲ’ ਲਾਪ੍ਰਵਾਹੀ ਦਾ ਸ਼ਿਕਾਰ ਹੁੰਦੇ ਮਰੀਜ਼!
    • kamla haris
      ਕਮਲਾ ਹੈਰਿਸ ਬਿਲਕੁਲ ਉਹੀ ਕਰ ਰਹੀ ਹਨ ਜੋ ਉਨ੍ਹਾਂ ਦੀ ਪਾਰਟੀ ਉਨ੍ਹਾਂ ਤੋਂ ਚਾਹੁੰਦੀ...
    • election commission grapples with voter colonialism
      ਵੋਟਰ ਬਸਤੀਵਾਦ ਨਾਲ ਜੂਝਦਾ ਚੋਣ ਕਮਿਸ਼ਨ
    • elders honor
      ਬਜ਼ੁਰਗਾਂ ਦਾ ਸਨਮਾਨ ਅਤੇ ਸ਼ਾਨ : ਵਿਕਸਤ ਭਾਰਤ ਦੀ ਨੀਂਹ
    • disappontment in youngsters
      ਨੌਜਵਾਨਾਂ ’ਚ ਪੈਦਾ ਹੋ ਰਹੀ ਨਿਰਾਸ਼ਾ ਦੇ ਪਿੱਛੇ ਅਸਲ ਕਾਰਕ
    • stray dogs have become a threat to public safety
      ‘ਲੋਕਾਂ ਦੀ ਸੁਰੱਖਿਆ ਲਈ’ ਖ਼ਤਰਾ ਬਣੇ ਆਵਾਰਾ ਕੁੱਤੇ!
    • don t make caste such a big deal
      ‘ਜਾਤੀ’ ਨੂੰ ਇੰਨਾ ਵੱਡਾ ਨਾ ਬਣਾਓ
    • hanuman ansh studios
      ਅਣਕਿਆਸੀ ਹਿੱਟ ‘ਹਨੂਮਾਨ ਅੰਸ਼’ ਤੋਂ ਬਾਅਦ ਸਟੂਡੀਓਜ਼ ਦਾ ਗੁਰੂਆਂ ’ਤੇ ਵਧਿਆ ਭਰੋਸਾ
    • bank strike canceled
      ਨਹੀਂ ਹੋਈ ਬੈਂਕ ਹੜਤਾਲ ...!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +