ਅਤਿ-ਉਤਸੁਕ ਡੋਨਾਲਡ ਟਰੰਪ ਦਾ ਅਕਸ, ਜੋ ਠੰਢੇ ਸੁਭਾਅ ਵਾਲੇ ਸ਼ੀ ਜਿਨਪਿੰਗ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਮਿਟਾਉਣਾ ਮੁਸ਼ਕਲ ਹੋਵੇਗਾ। ਚੀਨੀ ਨੇਤਾ ਦਾ ਗੈਰ-ਰਸਮੀ ਭਾਸ਼ਣ ਸੁਰੱਖਿਆਤਮਕ ਅਤੇ ਪਿਤਾਪੁਰਖੀ ਸੀ। ਕੀ ਸ਼ੀ ਨੇ ਟਰੰਪ ਨੂੰ ‘ਵਿਸ਼ਵ ਮੰਚ ’ਤੇ ਠੱਗਿਆ’, ਜਿਵੇਂ ਕਿ ਸਦਨ ਦੇ ਚੋਟੀ ਦੇ ਡੈਮੋਕ੍ਰੇਟ ਹਕੀਮ ਜੇਫ੍ਰੀਜ ਨੇ ਯਾਦਗਾਰ ਦਾਅਵਾ ਕੀਤਾ ਸੀ? ਕੀ ਉਨ੍ਹਾਂ ਨੇ ਚੀਨ ਦੇ ਅੱਗੇ ਹਾਰ ਮਨ ਲਈ? ਇਸ ਗੱਲ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਸ਼ੀ ਦਾ ਪੱਲੜਾ ਭਾਰੀ ਸੀ।
ਟਰੰਪ ਨੂੰ ਜਾਪਿਆ ਕਿ ਸ਼ੀ ਨੂੰ ਬਰਾਬਰੀ ਦਾ ਦਰਜਾ ਦੇ ਕੇ ਅਤੇ ਉਨ੍ਹਾਂ ਦੀ ਮੁਲਾਕਾਤ ਨੂੰ ‘ਜੀ2’ ਕਹਿ ਕੇ ਉਹ ਉਨ੍ਹਾਂ ’ਤੇ ਅਹਿਸਾਨ ਕਰ ਰਹੇ ਹਨ। ਜਿਸ ਤਰ੍ਹਾਂ ਇਹ ਪ੍ਰਕਿਰਿਆ ਚੱਲ ਰਹੀ ਸੀ, ਉਸ ਤੋਂ ਜਾਪ ਰਿਹਾ ਸੀ ਕਿ ਸ਼ੀ ਖੁਦ ’ਤੇ ਅਹਿਸਾਨ ਕਰ ਰਹੇ ਹਨ।
ਟਰੰਪ ਦਾ ‘ਜੀ2’ ਵਾਲਾ ਸੂਤਰੀਕਰਨ ਦਿੱਲੀ ’ਚ ਪੱਥਰ ਵਾਂਗ ਡਿੱਗਿਆ, ਜਿੱਥੇ ਇਹ ਸ਼ਬਦ ਬੁਰੀਆਂ ਯਾਦਾਂ ਤਾਜ਼ੀਆਂ ਕਰਦਾ ਹੈ। ਕੀ ਉਹ ਭਾਰਤ ਨੂੰ ਟ੍ਰੋਲ ਕਰ ਰਹੇ ਸਨ? ਚੀਨੀ ਮਾਹਿਰ ਅਤੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਰਸ਼ ਦੋਸ਼ੀ ਨੇ ਦੱਸਿਆ ਕਿ ਇਸ ਸੰਦਰਭ ਨੇ ਸਿਰਫ ‘ਅਮਰੀਕੀ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਇਸ ਡਰ ਨੂੰ ਹੋਰ ਮਜ਼ਬੂਤ ਕੀਤਾ ਕਿ ਅਸੀਂ ਉਨ੍ਹਾਂ ਨਾਲ ਸੰਬੰਧਾਂ ਦੀ ਬਜਾਏ ਚੀਨ ਦੇ ਸੰਬੰਧਾਂ ਨੂੰ ਪਹਿਲ ਦੇਵਾਂਗੇ।’
ਗੱਲ ਇਹ ਹੈ ਕਿ ਅਮਰੀਕਾ-ਭਾਰਤ ਸੰਬੰਧ ਪਹਿਲਾਂ ਹੀ ਖਿੱਲਰ ਚੁੱਕੇ ਹਨ। ਬਦਕਿਸਮਤੀ ਨਾਲ ਇਹ ਦੋ ਹੰਕਾਰਾਂ ਦੀ ਲੜਾਈ ਬਣ ਗਈ ਹੈ। ਜੋ ਕੁਝ ਵੀ ਹੋ ਰਿਹਾ ਹੈ ਉਹ ਕੋਈ ਰਫਤਾਰ ਨਹੀਂ, ਸਗੋਂ ਰੱਖ-ਰਖਾਅ ਹੈ। ਇਸ ’ਚ ਕੋਈ ਰਸ ਨਹੀਂ ਹੈ। ਹਾਂ, 10 ਸਾਲ ਦੇ ਰੱਖਿਆ ਢਾਂਚੇ ਦੇ ਸਮਝੌਤੇ ’ਤੇ ਦਸਤਖਤ ਸਭ ਤੋਂ ਮਹੱਤਵਪੂਰਨ ਥੰਮ੍ਹ ਨੂੰ ਇਸ ਚੁੱਕ-ਥੱਲ ਤੋਂ ਬਚਾ ਲੈਂਦੇ ਹਨ ਪਰ ਹੋਰਨਾਂ ਥਾਵਾਂ ’ਤੇ ਅੜਿੱਕਾ ਚਿੰਤਾ ਵਾਲਾ ਹੈ। ਇਸ ਸਾਲ ਕਵਾਡ ਸਿਖਰ ਸੰਮੇਲਨ ਦੀ ਸੰਭਾਵਨਾ ਘੱਟ ਹੀ ਦਿਸਦੀ ਹੈ।
ਇਕ ਵਿਚਾਰ ਇਹ ਹੈ : ਟਰੰਪ ਨੇ ਸ਼ੀ ਨੂੰ ਇਸ ਲਈ ਭਰਮਾਇਆ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਕੋਲ ਜ਼ਿਆਦਾ ਬਦਲ ਨਹੀਂ ਹੈ, ਉਨ੍ਹਾਂ ਦੇ ਕਿਸਾਨ ਅਤੇ ਉਦਯੋਗ ਮੁਸ਼ਕਿਲ ’ਚ ਹਨ ਅਤੇ ਉਨ੍ਹਾਂ ਨੂੰ ਇਕ ਸਮਝੌਤੇ ਦੀ ਲੋੜ ਹੈ। ਕੀ ਮੋਦੀ ਆਪਣਾ ਰੁਖ ਬਦਲ ਸਕਦੇ ਹਨ ਅਤੇ ਭਾਰਤੀ ਕਾਮੇ ਵੀ ਮੁਸ਼ਕਲ ’ਚ ਹਨ, ਕੋਈ ਹੱਲ ਕੱਢ ਸਕਦੇ ਹਨ ਅਤੇ ਪਾਕਿਸਤਾਨ ਨੂੰ ਵਾਸ਼ਿੰਗਟਨ ਦੇ ਸੰਬੰਧਾਂ ਦਾ ਨਿਰਧਾਰਕ ਨਹੀਂ ਬਣਨ ਦੇਣਗੇ? ਮੋਦੀ ਇਨ੍ਹੀਂ ਦਿਨੀਂ ਵਿਸ਼ਵ ਮੰਚ ’ਤੇ ਮੌਜੂਦ ਹੋਣ ਤੋਂ ਜ਼ਿਆਦਾ ਗੈਰ-ਹਾਜ਼ਰ ਹਨ। ਟਰੰਪ ਤੋਂ ਬਚਣਾ ਕੋਈ ਰਣਨੀਤੀ ਨਹੀਂ ਹੋ ਸਕਦੀ। ਉਹ ਤਿੰਨ ਸਾਲ ਹੋਰ ਰਹਿਣਗੇ।
ਇਸ ਦਰਮਿਆਨ, ਸ਼ੀ ‘ਜਿੱਤ-ਜਿੱਤ’ ਦੀ ਸਥਿਤੀ ’ਚ ਹਨ। ਅਮਰੀਕਾ ਦੇ ਨਾਲ ਉਨ੍ਹਾਂ ਨੇ ਆਪਣੀ ਪਕੜ ਮਜ਼ਬੂਤ ਕੀਤੀ, ਰਿਆਇਤਾਂ ਹਾਸਲ ਕੀਤੀਆਂ, ਟਰੰਪ ਨੂੰ ਟੈਰਿਫ ਘਟਾਉਣ ’ਤੇ ਮਜਬੂਰ ਕੀਤਾ ਅਤੇ ਵਿਵਹਾਰਕ ਤੌਰ ’ਤੇ ਇਹ ਸਾਬਿਤ ਕਰ ਦਿੱਤਾ ਕਿ ਉਹ ਵੀ ਉਸ ਪੱਧਰ ਦੇ ਹਨ ਅਤੇ ਹੌਲੀ-ਹੌਲੀ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਟਰੰਪ ਨੂੰ ਆਪਣੀ ਸਾਖ ਬਚਾਉਣ ਦਾ ਮੌਕਾ ਜ਼ਰੂਰ ਦਿੱਤਾ। ਚੀਨ ਇਕ ਵਾਰ ਫਿਰ ਸੋਇਆਬੀਨ ਖਰੀਦੇਗਾ ਪਰ ਪਹਿਲਾਂ ਜਿੰਨਾ ਨਹੀਂ, ਉਹ ਦੁਰਲੱਭ ਮੁਦਰਾ ਤੱਤਾਂ ਦੀ ਬਰਾਮਦ ਦੀ ਇਜਾਜ਼ਤ ਦੇਵੇਗਾ ਪਰ ਸਿਰਫ ਇਕ ਸਾਲ ਲਈ। ਉਹ ਫੈਂਟਾਨਿਲ ਦੇ ਪਹਿਲੇ ਪਦਾਰਥਾਂ ’ਤੇ ਵੀ ਰੋਕ ਲਗਾਏਗਾ।
ਦੋਸ਼ੀ ਅਨੁਸਾਰ, ਅਮਰੀਕਾ ‘ਪਹਿਲਾਂ ਦੀ ਜਿਉਂ ਦੀ ਤਿਉਂ ਦੀ ਸਥਿਤੀ’ ਤੋਂ ਵੀ ਕੁਝ ਭੈੜੀ ਸਥਿਤੀ ’ਚ ਵਾਪਸ ਆ ਗਿਆ ਹੈ ਅਤੇ ‘ਤਬਾਹਕੁੰਨ ਵਾਪਸੀ’ ਨੇ ਉਸ ਦੀ ਕਮਜ਼ੋਰੀ ਉਜਾਗਰ ਕਰ ਦਿੱਤੀ ਹੈ।
ਚੀਨ ਨੇ ਇਕ ਰਣਨੀਤਿਕ ਅੜਿੱਕਾ ਪੈਦਾ ਕਰ ਦਿੱਤਾ ਹੈ-ਜੋ ਸ਼ੀ ਜਿਨਪਿੰਗ ਦਾ ਅਗਲੇ ਦਹਾਕੇ ਲਈ ਟੀਚਾ ਹੈ, ਇਹ ਦਿਖਾ ਕੇ ਕਿ ਉਹ ਕਿਹੜੇ ਢੰਗਾਂ ਨਾਲ ਅਮਰੀਕੀ ਅਰਥਵਿਵਸਥਾ ਦਾ ਗਲਾ ਘੁੱਟ ਸਕਦਾ ਹੈ। ਜੇਕਰ ਟਰੰਪ ਨੂੰ ਸੋਇਆਬੀਨ-ਦੁਰਲੱਭ ਮੁਦਰਾਵਾਂ ’ਤੇ ਥੋੜ੍ਹੇ ਸਮੇਂ ਲਈ ਆਰਥਿਕ ਰਾਹਤ ਮਿਲੀ, ਤਾਂ ਸ਼ੀ ਜਿਨਪਿੰਗ ਨੂੰ ਸਮਾਂ ਅਤੇ ਤਕਨੀਕ ਖਰੀਦਣ ਦਾ ਲੰਬੇ ਸਮੇਂ ਦਾ ਲਾਭ ਮਿਲਿਆ।
ਫਿਰ ਵੀ, ਕਈ ਲੋਕ ਰਾਹਤ ਮਹਿਸੂਸ ਕਰ ਰਹੇ ਹਨ ਕਿ ਟਰੰਪ ਨੇ ਘੱਟੋ-ਘੱਟ ਐਨਵੀਡੀਆ ਨੂੰ ਆਪਣੀ ਸਭ ਤੋਂ ਵੱਡੀ ਬਲੈਕਵੇਲ ਚਿਪ ਚੀਨ ਨੂੰ ਵੇਚਣ ਦੀ ਇਜਾਜ਼ਤ ਤਾਂ ਨਹੀਂ ਦਿੱਤੀ। ਘੱਟੋ-ਘੱਟ ਇਕ ਆਰਜ਼ੀ ਜੰਗਬੰਦੀ ਤਾਂ ਹੈ। ਘੱਟ ਤੋਂ ਘੱਟ ਬਾਜ਼ਾਰ ਸਥਿਰ ਤਾਂ ਹੋ ਸਕਦੇ ਹਨ।
ਅਮਰੀਕਾ-ਚੀਨ ਦੀ ਖੇਡ ਦਾ ਨਤੀਜਾ ਕੀ ਹੈ? ਇਹ ਸਾਫ ਹੈ ਕਿ 10 ਮਹੀਨਿਆਂ ਤੋਂ ਵੀ ਘੱਟ ਸਮੇਂ ’ਚ, ਟਕਰਾਅ ਦੀ ਸਿਆਸਤ ਅਤੇ ਆਰਥਿਕ ਕੀਮਤ ਟਰੰਪ ਲਈ ਬਹੁਤ ਜ਼ਿਆਦਾ ਸਾਬਿਤ ਹੋਈ। ਵੱਖ-ਵੱਖ ਦੇਸ਼ਾਂ ’ਚ ਦੁਰਲੱਭ ਮੁਦਰਾ ਤੱਤਾਂ ਲਈ ਬਦਲਵੀਂ ਥਾਂ ਵਿਕਸਤ ਕਰਨ ਅਤੇ ਪ੍ਰੋਸੈਸਿੰਗ ਸਮਰੱਥਾ ਬਣਾਉਣ ’ਚ 5-10 ਸਾਲ ਲੱਗਣਗੇ। ਅਮਰੀਕਾ-ਚੀਨ ਮੁਕਾਬਲੇਬਾਜ਼ੀ ਜਾਰੀ ਰਹੇਗੀ ਪਰ ਇਸ ਨੂੰ ਠੰਢੀ ਜੰਗ ਦੌਰਾਨ ਅਮਰੀਕਾ-ਸੋਵੀਅਤ ਮੁਕਾਬਲੇਬਾਜ਼ੀ ਵਾਂਗ ਪਾਬੰਦੀ ਵਾਲਾ ਕੀਤਾ ਜਾਵੇਗਾ।
ਵਿਆਪਕ ਸਿਧਾਂਤ : ਹਰੇਕ ਧਿਰ ‘ਦੂਜੇ ਦੀ ਜ਼ਰੂਰੀ ਸਿਆਸੀ ਜਾਇਜ਼ਤਾ’ ਨੂੰ ਪ੍ਰਵਾਨ ਕਰਦੀ ਹੈ, ਵਿਵਾਦ ਦੇ ਪ੍ਰਮੁੱਖ ਖੇਤਰਾਂ ਲਈ ਸਾਂਝਾ ਨਿਯਮ ਵਿਕਸਤ ਕਰਦੀ ਹੈ। ਸੰਜਮ ਦਾ ਅਭਿਆਸ ਕਰਦੀ ਹੈ ਅਤੇ ਦੂਜੇ ਦੀਆਂ ਰੱਖਿਆਤਮਕ ਸਮੱਸਿਆਵਾਂ ਨੂੰ ਘੱਟ ਨਹੀਂ ਕਰਦੀ, ਵਿਸ਼ਵ ਸਿਆਸਤ ਲਈ ਸਿਧਾਂਤਾਂ ਦੀ ਇਕ ਸੂਚੀ ਨੂੰ ਪ੍ਰਵਾਨ ਕਰਦੀ ਹੈ, ਤਾਂ ਕਿ ‘ਇਕ ਸਹਿਮਤ ਯਥਾਸਥਿਤੀ ਲਈ ਆਧਾਰ ਰੇਖਾ’ ਮੁਹੱਈਆ ਕੀਤੀ ਜਾ ਸਕੇ ਅਤੇ ਸੰਕਟ ਦੀਆਂ ਹਾਲਤਾਂ ਲਈ ਮੌਜੂਦਾ ਸੰਚਾਰ ਲਿੰਕ ਦੀ ਵਰਤੋਂ ਕੀਤੀ ਜਾ ਸਕਦੀ।
ਇਸ ਦੇ ਇਲਾਵਾ, ਅਮਰੀਕਾ ਨੂੰ ‘ਜਿੱਤ ਦੇ ਮੁਕੰਮਲ ਦਾਅਵਿਆਂ ਨੂੰ ਖਾਰਿਜ ਕਰਨਾ, ‘ਚੀਨੀ ਕਮਿਊਨਿਸਟ ਪਾਰਟੀ ਦੀ ਜਾਇਜ਼ਤਾ’ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਦੋਵੇਂ ਧਿਰਾਂ ਇਕ-ਦੂਜੇ ਦੀ ਰਣਨੀਤਿਕ ਪ੍ਰਮਾਣੂ ਰੋਕੂ ਸਮਰੱਥਾ ਨੂੰ ਪ੍ਰਵਾਨ ਕਰਨ ਦੇ ਐਲਾਨ ਵੀ ਕਰ ਸਕਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਠੀਕ ਪਹਿਲਾਂ, ਟਰੰਪ ਨੇ ਪੈਂਟਾਗਨ ਨੂੰ 33 ਸਾਲ ਬਾਅਦ ਦਾ ਪ੍ਰਮਾਣੂ ਹਥਿਆਰਾਂ ਦਾ ਨਿਰੀਖਣ ਮੁੜ ਤੋਂ ਸ਼ੁਰੂ ਕਰਨ ਦਾ ਹੁਕਮ ਦਿੱਤਾ ਸੀ। ਕੋਈ ਅਸਲ ਕਾਰਨ ਨਹੀਂ ਦੱਸਿਆ ਗਿਆ ਪਰ ਪ੍ਰੀਖਣ ਫਿਰ ਤੋਂ ਸ਼ੁਰੂ ਕਰਨ ਨਾਲ ਚੀਨ ਨੂੰ ਫਾਇਦਾ ਹੋਵੇਗਾ ਕਿਉਂਕਿ ਉਹ ਆਪਣੇ ਪ੍ਰਮਾਣੂ ਅਸਲਾਘਰ ਦਾ ਆਧੁਨਿਕੀਕਰਨ ਅਤੇ ਵਿਸਥਾਰ ਕਰ ਰਿਹਾ ਹੈ।
ਸਵਾਲ ਇਹ ਹੈ ਕਿ ਕੀ ਚੀਨ ਇਕ ਨਿਯਮ ਪੁਸਤਿਕਾ ਬਣਾਉਣ ਅਤੇ ਉਸ ਦੀ ਪਾਲਣਾ ਕਰਨ ਲਈ ਸਹਿਮਤ ਹੋਵੇਗਾ, ਜਿਵੇਂ ਸੋਵੀਅਤ ਸੰੰਘ ਨੇ ਵੱਡੇ ਪੱਧਰ ’ਤੇ ਕੀਤਾ ਸੀ। (‘ਈ. ਟੀ. ਤੋਂ ਧੰਨਵਾਦ ਸਹਿਤ’)
–ਸੀਮਾ ਸਿਰੋਹੀ
ਜਿੱਤ ਦੀ ਜ਼ਿੱਦ ਨਾਲ ਵਰਲਡ ਚੈਂਪੀਅਨ ਬਣੀਆਂ ਧੀਆਂ
NEXT STORY