Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 08, 2026

    6:05:44 AM

  • lsg vs rcb ipl 2026

    IPL 2026 : ਲਖਨਊ ਨੇ ਰੋਮਾਂਚਕ ਮੁਕਾਬਲੇ 'ਚ...

  • lsg vs rcb

    ਮਿਚੇਲ ਮਾਰਸ਼ ਦਾ ਤੂਫਾਨੀ ਸੈਂਕੜਾ, LSG ਨੇ RCB ਨੂੰ...

  • golden opportunity to work in uae

    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ...

  • west bengal assembly dissolved

    ਪੱਛਮੀ ਬੰਗਾਲ ਦੀ ਵਿਧਾਨ ਸਭਾ ਭੰਗ, ਹੁਣ ਮਮਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕ੍ਰਿਸਮਸ ’ਤੇ ਕਿੱਥੇ ਚਲੇ ਜਾਂਦੇ ਹਨ ਵਾਤਾਵਰਣ ਮਾਹਿਰ!

BLOG News Punjabi(ਬਲਾਗ)

ਕ੍ਰਿਸਮਸ ’ਤੇ ਕਿੱਥੇ ਚਲੇ ਜਾਂਦੇ ਹਨ ਵਾਤਾਵਰਣ ਮਾਹਿਰ!

  • Updated: 27 Dec, 2019 01:36 AM
Blog
where the environmentalists go on christmas
  • Share
    • Facebook
    • Tumblr
    • Linkedin
    • Twitter
  • Comment

ਬਲਬੀਰ ਪੁੰਜ

ਬੀਤੀ 25 ਦਸੰਬਰ ਨੂੰ ਦੇਸ਼-ਦੁਨੀਆ ਨੇ ਕ੍ਰਿਸਮਸ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ। ਸਾਰੇ ਪਾਠਕਾਂ ਨੂੰ ਇਸ ਦੀਆਂ ਢੇਰ ਸਾਰੀਆਂ ਵਧਾਈਆਂ ਅਤੇ ਨਵੇਂ ਵਰ੍ਹੇ 2020 ਦੀਆਂ ਅਥਾਹ ਸ਼ੁਭ-ਕਾਮਨਾਵਾਂ। ਕੀ ਇਸ ਤਿਉਹਾਰ ’ਤੇ ਸਮਾਜ ਅੰਦਰ ਕਿਸੇ ਕਿਸਮ ਦਾ ਰੌਲਾ ਸੁਣਾਈ ਦਿੱਤਾ, ਜਿਵੇਂ ਕਿ ਅਕਸਰ ਬਹੁਗਿਣਤੀਆਂ ਦੇ ਤਿਉਹਾਰਾਂ ਵਿਚ ਸੁਣਾਈ ਦਿੰਦਾ ਹੈ? ਸ਼ਾਇਦ ਨਹੀਂ। ਕੀ ਇਹ ਮੰਨਿਆ ਜਾਵੇ ਕਿ ਸਿਰਫ ਹਿੰਦੂਆਂ ਦੇ ਤਿਉਹਾਰ, ਵਾਤਾਵਰਣੀ ਖੋਰਾ, ਕੁਦਰਤੀ ਸੋਮਿਆਂ ਦੀ ਘਾਟ ਅਤੇ ਮਨੁੱਖ-ਪਸ਼ੂ ਜੀਵਨ ’ਤੇ ਖਤਰੇ ਦਾ ਕਾਰਣ ਬਣਦੇ ਹਨ।

ਵਿਸ਼ਵ ਦੇ ਹਰੇਕ ਤਿਉਹਾਰ ਦੇ ਪਿੱਛੇ ਕੁਝ ਮਾਨਤਾਵਾਂ, ਰਵਾਇਤਾਂ ਅਤੇ ਉਸ ਦਾ ਇਕ ਵਿਸਥਾਰਤ ਪਿਛੋਕੜ ਹੁੰਦਾ ਹੈ। ਕ੍ਰਿਸਮਸ ਇਨ੍ਹਾਂ ਸਾਰਿਆਂ ਨਾਲੋਂ ਅਲੱਗ ਨਹੀਂ ਹੈ। ਈਸਾਈ ਮਾਨਤਾ ਅਨੁਸਾਰ ਹਜ਼ਾਰਾਂ ਸਾਲ ਪਹਿਲਾਂ ਮੈਰੀ ਨਾਂ ਦੀ ਇਕ ਮੁਟਿਆਰ ਦੇ ਕੋਲ ਗੈਬ੍ਰਿਅਲ ਨਾਂ ਦੇ ਦੇਵਦੂਤ ਈਸ਼ਵਰ ਦਾ ਸੰਦੇਸ਼ ਲੈ ਕੇ ਪਹੁੰਚੇ ਸਨ। ਉਨ੍ਹਾਂ ਨੇ ਮੈਰੀ ਨੂੰ ਜਾਣਕਾਰੀ ਦਿੱਤੀ ਕਿ ਉਹ ਪ੍ਰਭੂ ਦੇ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਸ ਬੱਚੇ ਦਾ ਨਾਂ ਜੀਸਸ ਰੱਖਿਆ ਜਾਵੇਗਾ। ਦੇਵਦੂਤ ਗੈਬ੍ਰਿਅਲ, ਜੋਸਫ ਦੇ ਕੋਲ ਵੀ ਗਏ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਮੈਰੀ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਦਾ ਸਾਥ ਨਾ ਛੱਡਣ। ਈਸਾ ਨੂੰ ਮੈਰੀ ਨੇ ਅੱਧੀ ਰਾਤ ਨੂੰ ਇਕ ਅਸਤਬਲ ਵਿਚ ਜਨਮ ਦਿੱਤਾ। ਇਸੇ ਘਟਨਾ ਨੂੰ ਈਸਾਈ ਭਾਈਚਾਰਾ ਕ੍ਰਿਸਮਸ ਦੇ ਰੂਪ ਵਿਚ ਮਨਾਉਂਦਾ ਹੈ ਪਰ ਚੌਥੀ ਸ਼ਤਾਬਦੀ ਦੇ ਮੱਧ ਤੱਕ ਅਜਿਹਾ ਨਹੀਂ ਸੀ।

ਹੁਣ ਬੇਥਲਹਮ ’ਚ ਈਸਾ ਮਸੀਹ ਦਾ ਜਨਮ 4 ਈ. ਪੂ. ਵਿਚ ‘25 ਦਸੰਬਰ’ ਨੂੰ ਹੀ ਹੋਇਆ ਸੀ, ਇਸੇ ਨੂੰ ਲੈ ਕੇ ਈਸਾਈ ਸਮਾਜ ਵਿਚ ਕਈ ਵਿਚਾਰ ਹਨ। ਇਥੋਂ ਤੱਕ ਕਿ ਈਸਾਈਆਂ ਦੇ ਪਵਿੱਤਰ ਗ੍ਰੰਥ ਬਾਈਬਲ ਵਿਚ ਵੀ ਯਿਸੂ ਮਸੀਹ ਦੀ ਜਨਮ ਮਿਤੀ ਦਾ ਕੋਈ ਵਰਣਨ ਨਹੀਂ ਹੈ। ਕਈ ਸਾਹਿਤਾਂ ਤੋਂ ਸਪੱਸ਼ਟ ਹੈ ਕਿ ਵਿਸ਼ਵ ਵਿਚ ਕ੍ਰਿਸਮਸ ਦੀ ਸ਼ੁਰੂਆਤ ਚੌਥੀ ਸ਼ਤਾਬਦੀ ਵਿਚ ਉਦੋਂ ਹੋਈ, ਜਦੋਂ ਸੰਨ 336-40 ਵਿਚ ਪੋਪ ਜੂਲੀਆ-1 ਨੇ 25 ਦਸੰਬਰ ਨੂੰ ਈਸਾ ਮਸੀਹ ਦੇ ਜਨਮ ਦਾ ਐਲਾਨ ਕੀਤਾ ਅਤੇ 11ਵੀਂ ਸ਼ਤਾਬਦੀ ਤੋਂ ਇਸ ਤਿਉਹਾਰ ਨੂੰ ਅੰਗਰੇਜ਼ੀ ਵਿਚ ‘ਕ੍ਰਿਸਮਸ’ ਨਾਂ ਨਾਲ ਜਾਣਿਆ ਗਿਆ। ਇਸ ਤੋਂ ਪਹਿਲਾਂ ਇਹ ‘ਕ੍ਰਿਸਟੇ-ਮੈਸੇ’ ਭਾਵ ‘ਮਸੀਹ ਦੇ ਤਿਉਹਾਰ’ ਵਜੋਂ ਜਾਣਿਆ ਜਾਂਦਾ ਸੀ। ਇਸੇ ਦੌਰ ਵਿਚ ਹੀ ਰੋਮਨ ਕੈਥੋਲਿਕ ਚਰਚ ਦੇ ਹੁਕਮ ’ਤੇ ਪੱਛਮੀ ਯੂਰਪੀ ਈਸਾਈਆਂ ਨੇ ਯੇਰੂਸ਼ਲਮ ਸਥਿਤ ਈਸਾ ਦੀ ਸਮਾਧੀ ’ਤੇ ਕਬਜ਼ਾ ਕਰਨ ਲਈ ਮੁਸਲਮਾਨਾਂ ਨਾਲ ਲੱਗਭਗ 200 ਸਾਲ ਤਕ ਸੰਘਰਸ਼ ਕੀਤਾ ਸੀ, ਜਿਸ ਨੂੰ ਕਰੂਸੇਡ ਭਾਵ ਕਰੂਸ਼ ਯੁੱਧ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਦਿਲਚਸਪ ਤੱਥ ਇਹ ਹੈ ਕਿ ਚੌਥੀ ਸ਼ਤਾਬਦੀ ਤੋਂ ਪਹਿਲਾਂ ਈਸਾਈ ਧਰਮ ਗੁਰੂ ਮਜ਼੍ਹਬੀ ਕਾਰਣਾਂ ਕਾਰਣ ਯਿਸੂ ਦੇ ਜਨਮ ਦਿਨ ਨੂੰ ਤਿਉਹਾਰ ਦੇ ਰੂਪ ਵਿਚ ਨਹੀਂ ਮਨਾਉਂਦੇ ਸਨ। ਉਦੋਂ ਈਸਾਈ ਸਮਾਜ ਵਿਚ ਸਿਰਫ ਈਸਟਰ ਅਤੇ ਐਪੀਫਨੀ (ਪ੍ਰਭੂ ਪ੍ਰਕਾਸ਼) ਦਾ ਰਿਵਾਜ ਸੀ। ਮੱਧ ਕਾਲ ਵਿਚ ਵੀ ਕ੍ਰਿਸਮਸ ਇੰਨਾ ਹਰਮਨਪਿਆਰਾ ਨਹੀਂ ਹੋਇਆ। ਸਾਲ 1647 ਵਿਚ ਪ੍ਰੋਟੇਸਟੇਂਟ ਪਿਊਰਿਟਨ ਦੁਆਰਾ ਇੰਗਲੈਂਡ ਵਿਚ ਕ੍ਰਿਸਮਸ ’ਤੇ ਕਈ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਗਈ। ਇਸੇ ਤਰ੍ਹਾਂ ਅਮਰੀਕਾ ਦੇ ਬੋਸਟਨ ਵਿਚ ਵੀ ਕ੍ਰਿਸਮਸ ਨੂੰ ਗੈਰ-ਕਾਨੂੰਨੀ ਐਲਾਨਿਆ ਸੀ। ਫਿਰ ਰੋਮਨ ਕੈਥੋਲਿਕ ਚਰਚ ਦਾ ਪ੍ਰਭਾਵ ਵਧਣ ਤੋਂ ਬਾਅਦ ਅਮਰੀਕਾ ਵਿਚ 1870 ਤੋਂ ਕ੍ਰਿਸਮਸ ਉੱਤੇ ਸਰਕਾਰੀ ਛੁੱਟੀ ਐਲਾਨੀ ਗਈ। ਮੁਸਲਿਮ ਵਿਦਵਾਨ ਇਬਨ ਤੈਮਿਆ (1263-1328) ਨੇ ਆਪਣੇ ਜੀਵਨ ਕਾਲ ਵਿਚ ਉਨ੍ਹਾਂ ਮੁਸਲਮਾਨਾਂ ਪ੍ਰਤੀ ਨਿਰਾਸ਼ਾ ਪ੍ਰਗਟ ਕੀਤੀ ਸੀ, ਜੋ ਪੈਗੰਬਰ ਸਾਹਿਬ ਦੀ ਜੈਅੰਤੀ ’ਤੇ ਅਕਸਰ ਕ੍ਰਿਸਮਸ ਵਰਗਾ ਤਿਉਹਾਰ ਮਨਾਉਂਦੇ ਸਨ। ਹੁਣ ਹਾਲਤ ਕਾਫੀ ਬਦਲ ਚੁੱਕੀ ਹੈ, ਇਥੋਂ ਤੱਕ ਕਿ ਅਰਬ ਦੇਸ਼ਾਂ ਵਿਚ ਵੀ ਕ੍ਰਿਸਮਸ ਮਨਾਇਆ ਜਾਣ ਲੱਗਾ ਹੈ।

ਇਸ ਪਿਛੋਕੜ ਵਿਚ ਭਾਰਤ ਦੀ ਹਾਲਤ ਕੀ ਹੈ? ਸਾਡਾ ਦੇਸ਼ ਵੰਨ-ਸੁਵੰਨਤਾ ਨਾਲ ਭਰਿਆ ਹੈ। ਇਥੇ ਵੱਖ-ਵੱਖ ਧਰਮਾਂ ਦੇ ਲੱਖਾਂ-ਕਰੋੜਾਂ ਪੈਰੋਕਾਰ ਨਾ ਸਿਰਫ ਸਾਰੇ ਮੌਲਿਕ ਹੱਕਾਂ ਨਾਲ ਜ਼ਿੰਦਗੀ ਬਤੀਤ ਕਰਦੇ ਹਨ, ਨਾਲ ਹੀ ਆਪੋ-ਆਪਣੇ ਰੀਤੀ-ਰਿਵਾਜਾਂ, ਤਿਉਹਾਰਾਂ, ਸੱਭਿਆਚਾਰ ਅਤੇ ਪ੍ਰੰਪਰਾਵਾਂ ਨੂੂੰ ਨਿਭਾਉਣ ਲਈ ਵੀ ਆਜ਼ਾਦ ਹਨ। ਇਸ ਸਮਾਜਿਕ ਵਿਵਸਥਾ ਦੀਆਂ ਜੜ੍ਹਾਂ ਭਾਰਤ ਦੇ ਸਨਾਤਨ ਬਹੁਲਤਾਵਾਦੀ ਸੱਭਿਆਚਾਰ ਨਾਲ ਸਿੰਜੀਆਂ ਹਨ ਅਤੇ ਸਾਡਾ ਸੰਵਿਧਾਨ ਇਸ ਦਾ ਪ੍ਰਤੀਬਿੰਬ। ਫਿਰ ਵੀ ਅਕਸਰ ਦੇਖਿਆ ਜਾਂਦਾ ਹੈ ਕਿ ਦੇਸ਼ ਵਿਚ ਜਦੋਂ ਵੀ ਦੀਵਾਲੀ, ਹੋਲੀ ਆਦਿ ਹਿੰਦੂ ਤਿਉਹਾਰ ਨੇੜੇ ਹੁੰਦੇ ਹਨ, ਤਾਂ ਉਦੋਂ ਸਮਾਜ ਦਾ ਇਕ ਵਰਗ, ਜੋ ਖ਼ੁਦ ਨੂੰ ਨਰਮਖਿਆਲੀ ਅਤੇ ਪ੍ਰਗਤੀਵਾਦੀ ਵੀ ਕਹਿੰਦਾ ਹੈ, ਉਹ ਇਨ੍ਹਾਂ ਪ੍ਰੰਪਰਾਵਾਂ ਤੋਂ ਪ੍ਰੇਸ਼ਾਨ ਜਿਹਾ ਹੋ ਉੱਠਦਾ ਹੈ ਅਤੇ ਕਈ ਤਿਉਹਾਰਾਂ ਨੂੰ ‘ਈਕੋ ਫ੍ਰੈਂਡਲੀ’ ਵਜੋਂ ਮਨਾਉਣ ’ਤੇ ਜ਼ੋਰ ਦੇਣ ਲੱਗਦਾ ਹੈ।

ਕ੍ਰਿਸਮਸ ਨਾਲ ਸਬੰਧਤ ਕਈ ਪ੍ਰੰਪਰਾਵਾਂ ਹਨ। ਅੱਜ ਕ੍ਰਿਸਮਸ ਟਰਕੀ ਪੰਛੀ ਦੇ ਮਾਸ ਖਾਣ ਦੇ ਬਿਨਾਂ ਅਧੂਰਾ ਹੈ। ਇਹ ਪ੍ਰੰਪਰਾ 500 ਸਾਲ ਪੁਰਾਣੀ ਹੈ। ਮੰਨਿਆ ਜਾਂਦਾ ਹੈ ਕਿ 16ਵੀਂ ਸ਼ਤਾਬਦੀ ਵਿਚ ਕਿੰਗ ਹੈਨਰ-8ਵੇਂ ਹੀ ਪਹਿਲੇ ਅਜਿਹੇ ਬਰਤਾਨਵੀ ਸਮਰਾਟ ਸਨ, ਜਿਨ੍ਹਾਂ ਨੇ ਕ੍ਰਿਸਮਸ ’ਤੇ ਇਸ ਦੀ ਵਰਤੋਂ ਦੀ ਪ੍ਰੰਪਰਾ ਸ਼ੁਰੂ ਕੀਤੀ, ਜੋ ਬਾਅਦ ਵਿਚ ਹਰਮਨਪਿਆਰੀ ਹੁੰਦੀ ਚਲੀ ਗਈ। ਇਸ ਤੋਂ ਪਹਿਲਾਂ ਤੱਕ ਇਸ ਤਿਉਹਾਰ ’ਤੇ ਯੂਰਪ ਵਾਸੀ ਸਿਰਫ ਗਊ ਮਾਸ, ਸੂਰ ਦੇ ਸਿਰ ਅਤੇ ਚਿਕਨ ਦੀ ਵਰਤੋਂ ਕਰਦੇ ਸਨ ਅਤੇ ਅੱਜ ਵੀ ਕਈ ਯੂਰਪੀ ਦੇਸ਼ਾਂ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਅੰਕੜਿਆਂ ਅਨੁਸਾਰ ਇੰਗਲੈਂਡ ਵਿਚ ਕ੍ਰਿਸਮਸ ਮੌਕੇ ਆਪਣੇ ਅਖੌਤੀ ‘ਰਵਾਇਤੀ ਭੋਜਨ’ ਲਈ ਹਰ ਸਾਲ 50 ਲੱਖ ਤੋਂ ਵੱਧ ਟਰਕੀਆਂ ਨੂੰ ਬੁੱਚੜਖਾਨਿਆਂ ਵਿਚ ਬੜੇ ਜ਼ਾਲਿਮਾਨਾ ਢੰਗ ਨਾਲ ਮਾਰ ਦਿੱਤਾ ਜਾਂਦਾ ਹੈ। ਇਹੋ ਨਹੀਂ, ਇਕ ਔਸਤ ਨਰ ਟਰਕੀ ਪੰਛੀ ਦਾ ਭਾਰ 7.5 ਕਿਲੋ ਹੁੰਦਾ ਹੈ ਪਰ ਵੱਧ ਲਾਭ ਹਾਸਿਲ ਕਰਨ ਦੀ ਇੱਛਾ ਅਨੁਸਾਰ ਗੈਰ-ਕੁਦਰਤੀ ਤੌਰ ’ਤੇ ਰਸਾਇਣਾਂ ਰਾਹੀਂ ਉਸ ਨੂੰ 25 ਕਿਲੋ ਵਜ਼ਨੀ ਤੱਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈੈ। ਇਸ ਦੌਰਾਨ ਸੈਂਕੜੇ ਟਰਕੀ ਪੰਛੀ ਦਮ ਤੱਕ ਤੋੜ ਦਿੰਦੇ ਹਨ। ਗੱਲ ਜੇਕਰ ਅਮਰੀਕਾ ਦੀ ਕਰੀਏ, ਤਾਂ ਇਥੇ 30 ਕਰੋੜ ਟਰਕੀਆਂ ਕ੍ਰਿਸਮਸ ਅਤੇ ਥੈਂਕਸਗਿਵਿੰਗ ਡੇ–ਲਈ ਮਾਰ ਦਿੱਤੀਆਂ ਜਾਂਦੀਆਂ ਹਨ।

ਜੇਕਰ ਗੱਲ ਭਾਰਤ ਦੀ ਕਰੀਏ ਤਾਂ ਇਥੇ 3 ਕਰੋੜ ਤੋਂ ਵੱਧ ਈਸਾਈ ਵਸਦੇ ਹਨ। ਕ੍ਰਿਸਮਸ ਦੇ ਸਮੇਂ ਭਾਰਤ ਵਿਚ ਵੀ, ਖਾਸ ਕਰਕੇ ਦੱਖਣ ਅਤੇ ਪੂਰਬ-ਉੱਤਰ ਹਿੱਸੇ ਵਿਚ ਚਿਕਨ ਅਤੇ ਟਰਕੀ ਦੇ ਨਾਲ-ਨਾਲ ਪ੍ਰੰਪਰਾ ਦੇ ਨਾਂ ’ਤੇ ਗਊ ਵੰਸ਼ ਦੇ ਮਾਸ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਲੈ ਕੇ ਦੇਸ਼ ਦੇ ਕਰੋੜਾਂ ਹਿੰਦੂਆਂ ਦੀ ਆਸ ਜੁੜੀ ਹੁੰਦੀ ਹੈ। ਇਹ ਸਥਿਤੀ ਉਦੋਂ ਹੈ, ਜਦੋਂ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੀ ਇਕ ਰਿਪੋਰਟ ਸਪੱਸ਼ਟ ਤੌਰ ’ਤੇ ਕਹਿੰਦੀ ਹੈ ਕਿ ਗਊ ਮਾਸ ਵਾਤਾਵਰਣ ਦੇ ਤੌਰ ’ਤੇ ਸਭ ਤੋਂ ਹਾਨੀਕਾਰਕ ਮਾਸ ਹੈ ਕਿਉਂਕਿ ਇਸ ਨਾਲ ਸਭ ਤੋਂ ਵੱਧ ਜ਼ਹਿਰੀਲੀ ਗੈਸ ਪੈਦਾ ਹੁੰਦੀ ਹੈ। ਹੁਣ ਜੋ ਵਿਦੇਸ਼ੀ ਵਿੱਤ-ਪੋਸ਼ਿਤ ਗੈਰ-ਸਰਕਾਰੀ ਸੰਸਥਾਵਾਂ ਵਾਤਾਵਰਣ ਦੀ ਸੰਭਾਲ ਦੇ ਨਾਂ ’ਤੇ ਅਕਸਰ ਦੀਵਾਲੀ ’ਤੇ ਪਟਾਕਿਆਂ ਦੇ ਧੂੰਏਂ ਜਾਂ ਹੋਲੀ ’ਤੇ ਪਾਣੀ ਦੀ ਬਰਬਾਦੀ ਨੂੰ ਲੈ ਕੇ ਅੰਦੋਲਨ ਕਰਦੇ ਹਨ, ਕੀ ਉਨ੍ਹਾਂ ਨੇ ਗਊ ਮਾਸ ਦੀ ਵਰਤੋਂ ਨਾਲ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵ ਦਾ ਨੋਟਿਸ ਲਿਆ ਹੈ? ਨਹੀਂ। ਆਖਿਰ ਇਸ ਦੂਹਰੇ ਵਤੀਰੇ ਦਾ ਕਾਰਣ ਕੀ ਹੈ? ਕ੍ਰਿਸਮਸ-ਤੋਹਫਿਆਂ ਦੇ ਵਟਾਂਦਰੇ, ਬਾਜ਼ਾਰਾਂ ਵਿਚ ਸਜਾਵਟ ਦਾ ਸਾਮਾਨ ਅਤੇ ਜਨਤਕ ਛੁੱਟੀ ਕਾਰਣ ਵਿਸ਼ਵ ਭਰ ਵਿਚ ਇਕ ਵੱਡੀ ਆਰਥਿਕ ਸਰਗਰਮੀ ਬਣ ਚੁੱਕੀ ਹੈ। ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਆਮ ਤੌਰ ’ਤੇ ਇਸ ਦਿਨ ਘਰਾਂ ਅਤੇ ਬਾਜ਼ਾਰਾਂ ਨੂੰ ਸਜਾਉਣ ਲਈ ਪਲਾਸਟਿਕ ਅਤੇ ਥਰਮਾਕੋਲ ਦੀ ਵਰਤੋਂ ਬਹੁਤ ਜ਼ਿਆਦਾ ਗਿਣਤੀ ਵਿਚ ਹੁੰਦੀ ਹੈ। ਇਕੱਲੇ ਬ੍ਰਿਟੇਨ ਵਿਚ 1.25 ਲੱਖ ਟਨ ਪਲਾਸਟਿਕ ਦੀ ਵਰਤੋਂ ਕ੍ਰਿਸਮਸ ਨਾਲ ਸਬੰਧਤ ਖਾਣ-ਪੀਣ ਅਤੇ ਹੋਰਨਾਂ ਪਦਾਰਥਾਂ ਦੀ ਪੈਕਿੰਗ ਵਿਚ ਹੁੰਦੀ ਹੈ।

ਸਜਾਵਟ ਵਿਚ ਕ੍ਰਿਸਮਸ ਟ੍ਰੀ ਜ਼ਿਆਦਾਤਰ ਬਨਾਉਟੀ ਹੁੰਦੇ ਹਨ, ਜਿਨ੍ਹਾਂ ਨੂੰ ਪਲਾਸਟਿਕ ਨਾਲ ਬਣਾਇਆ ਜਾਂਦਾ ਹੈ, ਜੋ ਬਾਅਦ ਵਿਚ ਲੱਖਾਂ ਟਨ ਕਚਰੇ ਦੇ ਢੇਰ ਵਿਚ ਤਬਦੀਲ ਹੋ ਜਾਂਦੇ ਹਨ। ਬ੍ਰਿਟੇਨ ਵਿਚ ਹੀ 60 ਲੱਖ ਤੋਂ ਵੱਧ ਪਲਾਸਟਿਕ ਦੇ ਕ੍ਰਿਸਮਸ ਟ੍ਰੀ ਦੀ ਵਰਤੋਂ ਹੁੰਦੀ ਹੈ। ਕੀ ਇਹ ਸੱਚ ਨਹੀਂ ਕਿ ਵਾਤਾਵਰਣ ਅਤੇ ਮਨੁੱਖੀ ਜੀਵਨ ਲਈ ਪਲਾਸਟਿਕ ਕਿੰਨਾ ਹਾਨੀਕਾਰਕ ਹੈ? ਇਸ ਤੋਂ ਇਲਾਵਾ ਭਾਰਤ ਸਮੇਤ ਵਿਸ਼ਵ ਵਿਚ ਕ੍ਰਿਸਮਸ ’ਤੇ ਲੱਗਭਗ 224 ਕਰੋੜ ਵਧਾਈ/ਸੰਦੇਸ਼ ਪੱਤਰ ਭੇਜੇ ਜਾਂਦੇ ਹਨ, ਜਿਨ੍ਹਾਂ ਨੂੰ ਬਣਾਉਣ ਲਈ ਕਈ ਲੱਖ ਰੁੱਖ ਕੱਟ ਦਿੱਤੇ ਜਾਂਦੇ ਹਨ।

ਇਸ ਪਿਛੋਕੜ ਵਿਚ ਹਿੰਦੂਆਂ ਦੇ ਪਵਿੱਤਰ ਤਿਉਹਾਰ ਮਹਾਸ਼ਿਵਰਾਤਰੀ ਉੱਤੇ ਸ਼ਿਵਲਿੰਗ ਜਾਂ ਭਗਵਾਨ ਸ਼ਿਵਲਿੰਗ ਨੂੰ ਦੁੱਧ ਅਰਪਿਤ ਕਰਨ ਦੀ ਪ੍ਰੰਪਰਾ ਹੈ। ਇਸ ਨੂੰ ਅਖੌਤੀ ਪ੍ਰਗਤੀਸ਼ੀਲ (ਵਧੇਰੇ ਖੱਬੇਪੱਖੀ) ਵਰਗ ਅਕਸਰ ਪਖੰਡ ਦਾ ਨਾਂ ਦਿੰਦੇ ਹੋਏ ਕਹਿੰਦੇ ਹਨ ਕਿ ਇਸ ਦੁੱਧ ਦੀ ਸਹੀ ਵਰਤੋਂ ਸੜਕਾਂ ’ਤੇ ਘੁੰਮਣ ਵਾਲੇ ਉਨ੍ਹਾਂ ਗਰੀਬ ਬੱਚਿਆਂ ਨੂੰ ਦੇ ਕੇ ਕੀਤੀ ਜਾ ਸਕਦੀ ਸੀ, ਜੋ ਭੁੱਖ ਦੇ ਸ਼ਿਕਾਰ ਹੁੰਦੇ ਹਨ। ਬਿਨਾਂ ਵਿਵਾਦ ਦੇ ਇਹ ਇਕ ਦਿਲ ਨੂੰ ਛੂਹਣ ਵਾਲੀ ਭਾਵਨਾ ਹੈ, ਜਿਸ ਦਾ ਸੱਭਿਅਕ ਸਮਾਜ ਸਨਮਾਨ ਵੀ ਕਰਦਾ ਹੈ ਪਰ ਇਸੇ ਸਮੂਹ ਦੀ ਇਹੋ ਭਾਵਨਾ ਕ੍ਰਿਸਮਸ ਵੇਲੇ ਕਿਉਂ ਨਹੀਂ ਜਾਗ੍ਰਿਤ ਹੁੰਦੀ, ਜਦੋਂ ਕਰੋੜਾਂ-ਅਰਬਾਂ ਰੁਪਿਆ ਸਿਰਫ ਬਾਜ਼ਾਰਾਂ, ਮਾਲਜ਼, ਘਰਾਂ ਆਦਿ ਨੂੰ ਰੋਸ਼ਨੀ ਨਾਲ ਸਜਾਉਣ ਅਤੇ ਬਨਾਉਟੀ ਕ੍ਰਿਸਮਸ ਟ੍ਰੀ ਸਮੇਤ ਹੋਰ ਪਲਾਸਟਿਕ ਉਤਪਾਦ ਨੂੰ ਤਿਆਰ ਕਰਨ ’ਤੇ ਖਰਚ ਕਰ ਦਿੱਤਾ ਜਾਂਦਾ ਹੈ। ਆਖਿਰ ਇਸ ਪੈਸੇ ਦੀ ਸਹੀ ਵਰਤੋਂ ਕਰਨ ਦੀ ਜੁਗਤ ਇਸ ਸਮਾਜ ਕੋਲ ਕਿਉਂ ਨਹੀਂ ਹੁੰਦੀ। ਇਸ ਤਰ੍ਹਾਂ ਦੇ ਦੋਹਰੇ ਮਾਪਦੰਡ ਦਾ ਕਾਰਣ ਕੀ ਹੈ?

ਭਾਰਤ ਦੀ ਸੱਭਿਆਚਾਰਕ ਅਤੇ ਭੂਗੋਲਿਕ ਏਕਤਾ ਦੇ ਵਿਰੁੱਧ ਕਈ ਸਾਲਾਂ ਤੋਂ ਸਾਜ਼ਿਸ਼ ਰਚੀ ਜਾ ਰਹੀ ਹੈ। ਦੇਸ਼ ਵਿਚ ਕਈ ਅਜਿਹੇ ਸੰਗਠਨ ਮੌਜੂਦ ਹਨ, ਜੋ ਵਿਦੇਸ਼ੀ ਧਨ ਅਤੇ ਵਿਦੇਸ਼ੀ ਏਜੰਡੇ ਦੇ ਬਲ ’ਤੇ ਪਸ਼ੂ ਅਧਿਕਾਰ, ਮਨੁੱਖੀ ਅਧਿਕਾਰ, ਸਮਾਜਿਕ ਨਿਆਂ, ਮਹਿਲਾ ਸਸ਼ਕਤੀਕਰਨ, ਮਜ਼੍ਹਬੀ ਸਹਿਣਸ਼ੀਲਤਾ ਅਤੇ ਵਾਤਾਵਰਣ ਦੀ ਰੱਖਿਆ ਦੇ ਨਾਂ ’ਤੇ ਭਾਰਤ ਦੇ ਸ਼ਾਨਦਾਰ ਸਨਾਤਨ ਸੱਭਿਆਚਾਰ ਅਤੇ ਬਹੁਲਤਾਵਾਦ ਨੂੰ ਸੱਟ ਮਾਰ ਰਹੇ ਹਨ, ਜਿਸ ਵਿਚ ਉਨ੍ਹਾਂ ਨੂੰ ਰਾਸ਼ਟਰ ਵਿਰੋਧੀ, ਅਖੌਤੀ ਸੈਕੁਲਰਿਸਟਾਂ ਅਤੇ ਖੱਬੇਪੱਖੀ ਚਿੰਤਕਾਂ ਦਾ ਆਸ਼ੀਰਵਾਦ ਹਾਸਿਲ ਹੈ।

ਵਾਤਾਵਰਣ ਦੀ ਰੱਖਿਆ ਮਨੁੱਖਤਾ ਦੇ ਹਿੱਤ ਵਿਚ ਹੈ, ਤਾਂ ਸਿਰਫ ਭਾਰਤੀ ਸਨਾਤਨ ਦਰਸ਼ਨ ਅਤੇ ਉਸ ਦੀਆਂ ਰਵਾਇਤਾਂ ਕੁਦਰਤੀ ਰਖਵਾਲੀ ਦਾ ਇਕ ਆਦਰਸ਼ ਪ੍ਰਤੀਰੂਪ। ਲੋੜ ਇਸ ਗੱਲ ਦੀ ਹੈ ਕਿ ਸਾਰੀਆਂ ਖੋਜਾਂ ਦੇ ਪਿਛੋਕੜ ਵਿਚ ਸਮੁੱਚੇ ਤਿਉਹਾਰਾਂ ਦੀ ਸਮੀਖਿਆ ਕੀਤੀ ਜਾਵੇ। ਕੀ ਭਾਰਤ ਵਰਗੇ ਵਿਸ਼ਾਲ ਦੇਸ਼ ਵਿਚ ਪ੍ਰਦੂਸ਼ਣ ਅਤੇ ਕੁਦਰਤੀ ਸੋਮਿਆਂ ’ਤੇ ਸਿਰਫ ਹਿੰਦੂਆਂ ਦੇ ਰੀਤੀ-ਰਿਵਾਜ ਅਤੇ ਤਿਉਹਾਰ ਹੀ ਉਲਟ ਅਸਰ ਪਾਉਂਦੇ ਹਨ, ਜਦਕਿ ਹੋਰਨਾਂ ਧਰਮਾਂ ਦੀਆਂ ਰਵਾਇਤਾਂ ਅਤੇ ਜੀਵਨ ਸ਼ੈਲੀ ਵਾਤਾਵਰਣ ਦੇ ਅਨੁਕੂਲ ਹੈ? ਜਦੋਂ ਤੱਕ ਵਿਸ਼ੇਸ਼ ਭਾਈਚਾਰੇ ਦੇ ਤਿਉਹਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਹੇਗਾ, ਉਦੋਂ ਤੱਕ ਸਮਾਜ ਵਿਚ ਇਸ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਰਹਿਣਗੇ। ਇਸ ਸਥਿਤੀ ਵਿਚ ਵਾਤਾਵਰਣ ਦੀ ਆਸ ਲਈ ਤੁਹਾਨੂੰ ਸਾਰੇ ਪਾਠਕਾਂ ਨੂੰ ਨਵੇਂ ਸਾਲ 2020 ਦੀਆਂ ਮੁੜ ਹਾਰਦਿਕ ਸ਼ੁਭ-ਕਾਮਨਾਵਾਂ!

(punjbalbir@gmail.com)

  • ਕ੍ਰਿਸਮਸ
  • ਵਾਤਾਵਰਣ
  • Christmas

ਸਾਕਾ ਸਰਹਿੰਦ : ਸਾਹਿਬਜ਼ਾਦਿਆਂ ਦੀ ‘ਸ਼ਹਾਦਤ’ ਤਾਂ ਬਿਲਕੁਲ ਲਾਸਾਨੀ ਹੈ

NEXT STORY

Stories You May Like

  • ayushmann khurrana mudassar aziz pati patni aur woh do
    ਆਯੁਸ਼ਮਾਨ ਖੁਰਾਣਾ ਸਭ ਤੋਂ ਪਸੰਦੀਦਾ ਅਜਿਹੇ ‘ਚੰਗੇ ਇਨਸਾਨ’ ਹਨ ਜੋ ਸਥਿਤੀ ’ਚ ਫਸ ਜਾਂਦੇ ਹਨ : ਮੁਦੱਸਰ ਅਜੀਜ਼
  • young man died tragically after an electric pole fell on him causing a fir
    ਪੰਜਾਬ : ਰਾਹ ਜਾਂਦੇ ਨੌਜਵਾਨ 'ਤੇ ਡਿਗਿਆ ਬਿਜਲੀ ਦਾ ਖੰਭਾ, ਅੱਗ ਲੱਗਣ ਕਾਰਨ ਹੋਈ ਦਰਦਨਾਕ ਮੌਤ
  • haryana  valid degree  multi specialist hospital  health
    ਜਾਅਲੀ ਹਸਪਤਾਲ ! ਡਾਕਟਰ ਬਿਨਾਂ ਡਿਗਰੀ 'ਤੇ ਹੀ ਕਰੀ ਜਾਂਦੇ ਸੀ ਇਲਾਜ, ਇਲਾਕੇ 'ਚ ਮਚ ਗਿਆ ਹੜਕੰਪ
  • west bengal  assembly elections  bjp candidate  attack  tmc worker
    WB Elections ; ਪੋਲਿੰਗ ਬੂਥ ਵੱਲ ਤੁਰੇ ਜਾਂਦੇ BJP ਉਮੀਦਵਾਰ 'ਤੇ ਹਮਲਾ ! TMC ਵਰਕਰਾਂ ਨੇ ਕੀਤੀ ਬਦਸਲੂਕੀ
  • american experts warning
    ਭਾਰਤ-ਪਾਕਿ ਵਿਚਾਲੇ ਛਿੜੇਗੀ ਸਭ ਤੋਂ ਖ਼ਤਰਨਾਕ ਜੰਗ! ਅਮਰੀਕੀ ਮਾਹਿਰ ਦੀ ਵੱਡੀ ਭਵਿੱਖਬਾਣੀ
  • relationship  crime  supreme court
    ਜਦੋਂ ਸਹਿਮਤੀ ਨਾਲ ਸਬੰਧ ਬਣਿਆ ਹੋਵੇ ਤਾਂ ਅਪਰਾਧ ਦਾ ਸਵਾਲ ਹੀ ਕਿੱਥੇ ਉੱਠਦਾ ਹੈ : ਸੁਪਰੀਮ ਕੋਰਟ
  • new species of snake found
    ਮਿਲੀ ਸੱਪ ਦੀ ਨਵੀਂ ਪ੍ਰਜਾਤੀ, ਧਰਤੀ ਦੇ ਹੇਠਾਂ ਲੁਕਣ 'ਚ ਹੈ ਮਾਹਿਰ; ਵਿਗਿਆਨੀ ਵੀ ਰਹਿ ਗਏ ਹੈਰਾਨ
  • security guard suffers heart attack while returning home from duty
    ਡਿਊਟੀ ਤੋਂ ਘਰ ਵਾਪਸ ਜਾਂਦੇ ਸਮੇਂ ਸਕਿਓਰਿਟੀ ਗਾਰਡ ਨੂੰ ਪਿਆ ਦਿਲ ਦਾ ਦੌਰਾ, ਮੌਤ
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ...
  • weather to change again in punjab
    ਪੰਜਾਬ ’ਚ ਮੁੜ ਬਦਲੇਗਾ ਮੌਸਮ, ਕਈ ਜ਼ਿਲ੍ਹਿਆਂ ’ਚ ਮੀਂਹ ਤੇ ਤੇਜ਼ ਹਵਾਵਾਂ ਦਾ ਯੈਲੋ...
  • big revelation in the case of blasts in punjab
    ਪੰਜਾਬ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਵੱਡਾ ਖੁਲਾਸਾ, ਸਾਰੇ ਪੁਰਾਣੇ ਰਿਕਾਰਡ...
  • man injured in bloody clash between two parties
    ਜਲੰਧਰ ਵਿਚ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, ਇਕ ਵਿਅਕਤੀ ਜ਼ਖ਼ਮੀ
  • 5 schools including bsf school in jalandhar declared holiday
    Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ ਦਿੱਤੀ ਗਈ ਛੁੱਟੀ! ਹਾਈ ਅਲਰਟ...
  • shortage of cooking gas cylinders
    Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ...
  • immediate holiday declared in this school in jalandhar
    ਜਲੰਧਰ ਦੇ ਇਸ ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਪੜ੍ਹੋ ਕਿਉਂ ਲਿਆ ਗਿਆ ਫ਼ੈਸਲਾ
Trending
Ek Nazar
punjab kings star cricketer

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਕੀਤੀ 'ਗਲਤ ਹਰਕਤ'! ਵੀਡੀਓ ਵਾਇਰਲ ਹੋਣ ਮਗਰੋਂ...

ipl 2026

ਕਰੋੜਾਂ ਰੁਪਏ 'ਚ ਖ਼ਰੀਦਿਆ ਧਾਕੜ ਖਿਡਾਰੀ, ਸਿਰਫ 1 ਮੈਚ ਖੇਡ ਕੇ IPL 'ਚੋਂ ਹੋਇਆ...

indian cricketer blessed with a baby girl

IPL ਵਿਚਾਲੇ ਦਿੱਗਜ ਭਾਰਤੀ ਕ੍ਰਿਕਟਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਧੀ...

eknath shinde deputy cm

ਤੇਜ਼ ਹਨ੍ਹੇਰੀ-ਤੂਫ਼ਾਨ ਦੀ ਲਪੇਟ 'ਚ ਆਇਆ ਮਹਾਰਾਸ਼ਟਰ ਦੇ ਡਿਪਟੀ CM ਸ਼ਿੰਦੇ ਦਾ...

ban in nawanshahr 4th july prohibition of bathing sutlej river and bist doab

ਨਵਾਂਸ਼ਹਿਰ ਵਾਸੀ ਦੇਣ ਧਿਆਨ! 4 ਜੁਲਾਈ ਤੱਕ ਲੱਗੀ ਇਹ ਪਾਬੰਦੀ, DC ਵੱਲੋਂ ਸਖ਼ਤ...

young people are creating channels on youtube in a bid to earn more money

You Tube 'ਤੇ ਚੈਨਲ ਬਣਾਉਣ ਦੀ ਨੌਜਵਾਨਾਂ 'ਚ ਲੱਗੀ ਹੌੜ! ਆਸਾਨ ਨਹੀਂ ਰਾਹ, ਹੈਰਾਨ...

a massive fire broke out in the gate hakima bhadrakali area of   amritsar

ਅੰਮ੍ਰਿਤਸਰ ਦੇ ਇਸ ਇਲਾਕੇ ‘ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਸੜ ਕੇ ਸੁਆਹ

26 crore people worldwide are suffering from this serious disease

ਦੁਨੀਆ ਭਰ 'ਚ 26 ਕਰੋੜ ਲੋਕ ਇਸ ਗੰਭੀਰ ਬੀਮਾਰੀ ਨਾਲ ਪੀੜਤ, ਪੰਜਾਬ 'ਚ ਵੀ ਹਾਲਾਤ...

ukrainian drones destroyed

347 ਯੂਕਰੇਨੀ ਡਰੋਨ ਕੀਤੇ ਗਏ ਨਸ਼ਟ! ਰੂਸ ਦਾ ਵੱਡਾ ਦਾਅਵਾ

storms in mississippi

ਮਿਸੀਸਿਪੀ 'ਚ ਭਿਆਨਕ ਤੂਫ਼ਾਨ; ਸੈਂਕੜੇ ਘਰ ਤਬਾਹ, ਬਿਜਲੀ ਗੁੱਲ ਤੇ ਕਈ ਜ਼ਖ਼ਮੀ

former chinese defense ministers

ਚੀਨ ਦਾ ਵੱਡਾ ਕਦਮ, ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਸੁਣਾਈ ਮੌਤ ਦੀ ਸਜ਼ਾ

oneplus nord ce6 lite 5g launched with 7000mah battery

ਲਾਂਚ ਹੋਇਆ 7000mAh ਬੈਟਰੀ ਵਾਲਾ ਧਾਕੜ ਫੋਨ! ਇਸ ਤਰ੍ਹਾਂ ਮਿਲੇਗੀ 2000 ਰੁਪਏ ਤੱਕ...

aircraft arrive in australia

ਇਸਲਾਮਿਕ ਸਟੇਟ ਨਾਲ ਜੁੜੀਆਂ ਔਰਤਾਂ ਅਤੇ ਬੱਚਿਆਂ ਨੂੰ ਲੈ ਕੇ ਆਸਟ੍ਰੇਲੀਆ ਪਹੁੰਚੇ...

government employee job

ਇਨ੍ਹਾਂ ਮੁਲਾਜ਼ਮਾਂ ਨੂੰ ਵੱਡਾ ਝਟਕਾ: ਹੁਣ 60 ਸਾਲ ਤੱਕ ਨਹੀਂ ਕਰ ਸਕਣਗੇ ਨੌਕਰੀ,...

hanta virus affected ship

ਹੰਟਾਵਾਇਰਸ ਤੋਂ ਪ੍ਰਭਾਵਿਤ ਜਹਾਜ਼ ਦੇ ਲਗਭਗ 40 ਯਾਤਰੀ ਉਤਰੇ

shortage of cooking gas cylinders

Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ...

4 zodiac signs will be blessed with saturn

4 ਰਾਸ਼ੀਆਂ 'ਤੇ ਹੋਵੇਗੀ ਸ਼ਨੀ ਦੀ ਕਿਰਪਾ! 6 ਮਹੀਨੇ ਹੋਵੇਗੀ ਪੈਸਿਆਂ ਦੀ ਬਚਤ ਹੀ...

indian government on allowing pakistani players

ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ 'ਚ ਖੇਡਣ ਦੀ ਮਿਲੀ ਇਜਾਜ਼ਤ! ਭਾਰਤ ਸਰਕਾਰ ਨੇ ਲਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • these elections have ignited a new spark
      ਇਨ੍ਹਾਂ ਚੋਣਾਂ ਨੇ ਇਕ ਨਵੀਂ ਚੰਗਿਆੜੀ ਜਲਾ ਦਿੱਤੀ ਹੈ
    • the punishment for acid attack perpetrators should be increased
      ‘ਤੇਜ਼ਾਬੀ ਹਮਲਾ ਕਰਨ ਵਾਲਿਆਂ ਦੀ ਸਜ਼ਾ ਵਧਾਈ ਜਾਵੇ’ ਸੁਪਰੀਮ ਕੋਰਟ ਦਾ ਸਹੀ ਸੁਝਾਅ!
    • textile and footwear
      ਟੈਕਨੀਕਲ ਟੈਕਸਟਾਈਲ ਬੁਣ ਰਹੇ ਹਨ ਫੁੱਟਵੀਅਰ ’ਚ ਭਾਰਤ ਦਾ ਭਵਿੱਖ
    • heavy bag on small shoulders
      ਨਾਜ਼ੁਕ ਮੋਢੇ, ਭਾਰੀ ਬੈਗ
    • saffron flag from ganga to ganges sagar
      ਗੰਗਾ ਤੋਂ ਲੈ ਕੇ ਗੰਗਾ ਸਾਗਰ ਤੱਕ ਭਗਵਾ ਝੰਡਾ
    • it seems the   india   alliance is a temporary arrangement
      ਲੱਗਦਾ ਹੈ ‘ਇੰਡੀਆ’ ਗਠਜੋੜ ਇਕ ਆਰਜ਼ੀ ਵਿਵਸਥਾ ਹੈ
    • suicide cases are increasing a serious challenge
      ‘ਵਧ ਰਹੇ ਹਨ ਖ਼ੁਦਕੁਸ਼ੀ ਦੇ ਮਾਮਲੇ’ ਦੇਸ਼ ਅਤੇ ਸਮਾਜ ਦੇ ਸਾਹਮਣੇ ਗੰਭੀਰ ਚੁਣੌਤੀ!
    • middle class lifestyle
      ਕੀ ਖਾਸ ਕਾਰਨ ਹਨ ਮਿਡਲ ਕਲਾਸ ਦੀ ਆਰਥਿਕ ਤੰਗੀ ਦੇ
    • exit polls
      ਐਗਜ਼ਿਟ ਪੋਲ ’ਤੇ ਸਿਰਫ ਸਿਆਸੀ ਪ੍ਰਤੀਕਿਰਿਆਵਾਂ ਅਨੁਸਾਰ ਮਤ ਨਾ ਬਣਾਓ
    • transgenders have no right to extort money
      ਕਿੰਨਰਾਂ ਨੂੰ ਜਬਰੀ ਵਸੂਲੀ ਦਾ ਅਧਿਕਾਰ ਨਹੀਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +