Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 05, 2026

    11:19:23 AM

  • pm carney gave big statement

    Canada ਮਾਰਨ ਜਾ ਰਿਹਾ ਈਰਾਨ ਖ਼ਿਲਾਫ਼ ਜੰਗ 'ਚ...

  • gold silver prices took a long jump  silver rose by almost rs 4 000

    Gold-Silver ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ,...

  • punjab bloody game on holi

    ਪੰਜਾਬ : ਹੋਲੀ 'ਤੇ ਖ਼ੂਨੀ ਖੇਡ! ਰਾਜ਼ੀਨਾਮੇ ਦੌਰਾਨ...

  • us tests doomsday missile

    ਹੁਣ ਈਰਾਨ ਨਾਲ ਜੰਗ ਹੋਵੇਗੀ ਭਿਆਨਕ! ਅਮਰੀਕਾ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਕਾ ਸਰਹਿੰਦ : ਸਾਹਿਬਜ਼ਾਦਿਆਂ ਦੀ ‘ਸ਼ਹਾਦਤ’ ਤਾਂ ਬਿਲਕੁਲ ਲਾਸਾਨੀ ਹੈ

BLOG News Punjabi(ਬਲਾਗ)

ਸਾਕਾ ਸਰਹਿੰਦ : ਸਾਹਿਬਜ਼ਾਦਿਆਂ ਦੀ ‘ਸ਼ਹਾਦਤ’ ਤਾਂ ਬਿਲਕੁਲ ਲਾਸਾਨੀ ਹੈ

  • Updated: 26 Dec, 2019 02:00 AM
Blog
saka sirhind  sahibzada  s   martyrdom   is utterly
  • Share
    • Facebook
    • Tumblr
    • Linkedin
    • Twitter
  • Comment

ਸਿੱਖ ਧਰਮ ਦੀਆਂ ਸ਼ਹਾਦਤਾਂ ਵਰਗੀ ਮਿਸਾਲ ਦੁਨੀਆ ਵਿਚ ਹੋਰ ਕਿੱਧਰੇ ਨਹੀਂ ਮਿਲਦੀ ਅਤੇ ਇਨ੍ਹਾਂ ਸ਼ਹਾਦਤਾਂ ਵਿਚੋਂ ਹੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤਾਂ ਬਿਲਕੁਲ ਲਾਸਾਨੀ ਹੈ, ਜੋ ਸਿੱਖ ਧਰਮ ਨੂੰ ਨਿਵੇਕਲਾ ਅਤੇ ਵਿਲੱਖਣ ਧਰਮ ਬਣਾਉਂਦੀ ਹੈ। ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਧ ਦਰਦਨਾਕ ਘਟਨਾ ਹੈ। ਮੁਗਲ ਸ਼ਾਸਕਾਂ ਦੀ ਦਰਿੰਦਗੀ ਅਤੇ ਸਿੱਖੀ ਸਿਦਕ ਦੇ ਸਿਖਰ ਦਾ ਸਾਕਾ ਹੈ ਸਾਕਾ ਸਰਹਿੰਦ।

ਸ਼ਹੀਦੀ ਦਾ ਦ੍ਰਿਸ਼ ਜਦੋਂ ਖਿਆਲਾਂ ਵਿਚ ਆਉਂਦਾ ਹੈ ਤਾਂ ਰੂਹ ਕੰਬ ਜਾਂਦੀ ਹੈ।

ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ (9 ਸਾਲ) ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ (7 ਸਾਲ) ਦੀ ਸ਼ਹੀਦੀ ਦਾ ਦ੍ਰਿਸ਼ ਜਦੋਂ ਖਿਆਲਾਂ ਵਿਚ ਆਉਂਦਾ ਹੈ ਤਾਂ ਰੂਹ ਕੰਬ ਜਾਂਦੀ ਹੈ। ਸੱਤ ਸਾਲ ਅਤੇ ਨੌਂ ਸਾਲ ਦੀ ਛੋਟੀ ਉਮਰ, ਪਹਾੜ ਵਰਗੇ ਜਿਗਰੇ, ਪੋਹ ਮਹੀਨੇ ਦੀ ਹੱਡ-ਚੀਰਵੀਂ ਠੰਡ, ਠੰਡੇ ਬੁਰਜ ਵਿਚ ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਬਰਫ ਵਾਂਗ ਠਰੇ ਹੋਏ ਫਰਸ਼ ਉੱਪਰ ਬੈਠ ਕੇ ਦਾਦੀ ਮਾਂ ਨੂੰ ਹੌਸਲਾ ਦਿੰਦੇ ਹੋਏ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਹਾਂ, ਜ਼ਾਲਮ ਸਾਨੂੰ ਧਰਮ ਤੋਂ ਨਹੀਂ ਡੁਲਾ ਸਕਦਾ। ਸਰਹਿੰਦ ਦੇ ਸੂਬੇ ਵਜੀਦ ਖਾਂ ਦੇ ਡਰਾਵੇ ਅਤੇ ਮੌਤ ਦਾ ਭੈਅ ਵੀ ਕਲਗੀਧਰ ਦੇ ਲਾਲਾਂ ਨੂੰ ਡਰਾ ਨਹੀਂ ਸਕਿਆ। ਜਦੋਂ ਵੀ ਸੂਬਾ ਸਰਹਿੰਦ ਇਸਲਾਮ ਕਬੂਲ ਕਰਨ ਲਈ ਕਹਿੰਦਾ ਤਾਂ ਦਸਮੇਸ਼ ਦੇ ਲਾਡਲੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦੇ ਹੋਏ ਮੰਨਣ ਤੋਂ ਇਨਕਾਰ ਕਰ ਦਿੰਦੇ। ਇਸ ਦ੍ਰਿਸ਼ ਨੂੰ ਮੈਂ ਜਦੋਂ ਵੀ ਆਪਣੇ ਖਿਆਲਾਂ ’ਚ ਲਿਆਉਂਦਾ ਹਾਂ ਤਾਂ ਦਿਲ ਕੰਬ ਜਾਂਦਾ ਹੈ ਅਤੇ ਨਾਲ ਹੀ ਇਸ ਗੱਲ ’ਤੇ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਕਲਗੀਧਰ ਦੇ ਸਿੱਖ ਹਾਂ, ਜਿਨ੍ਹਾਂ ਦੇ ਛੋਟੇ-ਛੋਟੇ ਪੁੱਤਰ ਵੀ ਜ਼ਾਲਮ ਦੇ ਜ਼ੁਲਮ ਦੀਆਂ ਜੜ੍ਹਾਂ ਹਿਲਾਉਣ ਦੀ ਤਾਕਤ ਰੱਖਦੇ ਸਨ। ਸਾਨੂੰ ਪ੍ਰੇਰਨਾ ਮਿਲਦੀ ਹੈ ਆਪਣੇ ਇਨ੍ਹਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਤੋਂ।

ਔਰੰਗਜ਼ੇਬ ਦੇ ਜ਼ੁਲਮ ਵਿਰੁੱਧ ਡਟ ਕੇ ਨੌਵੇਂ ਪਾਤਸ਼ਾਹ ਨੇ 1675 ਈਸਵੀ ਵਿਚ ਧਰਮ ਦੀ ਰਾਖੀ ਲਈ ਸ਼ਹਾਦਤ ਦੇ ਦਿੱਤੀ ਤਾਂ ਉਨ੍ਹਾਂ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਜ਼ੁਲਮ ਦੇ ਟਾਕਰੇ ਲਈ ਸਿੱਖ ਕੌਮ ਅੰਦਰ ਕਮਾਲ ਦਾ ਜਜ਼ਬਾ ਭਰਿਆ ਤੇ 1699 ਈ. ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕਰ ਕੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ। ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਫੌਜ ਕਿਸੇ ਉੱਪਰ ਹਮਲਾ ਕਰਨ ਲਈ ਤਿਆਰ ਨਹੀਂ ਸੀ ਕੀਤੀ ਸਗੋਂ ਮਜ਼ਲੂਮਾਂ ਅਤੇ ਬੇਸਹਾਰਿਆਂ ਦਾ ਸਹਾਰਾ ਬਣਨ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਕਾਰਣ ਆਮ ਲੋਕ ਆਪਣੇ-ਆਪ ਨੂੰ ਸੁਰੱਖਿਅਤ ਸਮਝਣ ਲੱਗੇ ਸਨ। ਅਨੰਦਪੁਰ ਸਾਹਿਬ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਗੁਰੂ ਸਾਹਿਬ ਦਰਬਾਰ ਲਾਉਂਦੇ ਸਨ ਤਾਂ ਇਸ ਸਮੇਂ ਜੋ ਸ਼ਿਕਾਇਤਾਂ ਆਉਂਦੀਆਂ, ਉਹ ਮੁਗਲਾਂ ਨਾਲੋਂ ਵੀ ਵੱਧ ਪਹਾੜੀ ਰਾਜਪੂਤ ਰਾਜਿਆਂ ਵਿਰੁੱਧ ਆਉਂਦੀਆਂ ਸਨ।

ਮੁਗਲਾਂ ਨੇ ਗੁਰੂ ਸਾਹਿਬ ਸਾਹਮਣੇ ਗਊ ਅਤੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਧੀਆਂ

ਇਹ ਰਾਜੇ ਆਮ ਲੋਕਾਂ ’ਤੇ ਬਹੁਤ ਜ਼ੁਲਮ ਕਰਦੇ ਸਨ। ਪਹਾੜੀ ਰਾਜੇ ਖਾਲਸਾ ਫੌਜ ਦੀ ਮਹਾਨਤਾ ਦੇਖ ਕੇ ਈਰਖਾ ਕਰਨ ਲੱਗੇ, ਜਿਸ ਕਾਰਣ ਇਹ ਰਾਜੇ ਮੁਗਲਾਂ ਦੇ ਨਾਲ ਮਿਲ ਗਏ ਅਤੇ ਅਨੰਦਪੁਰ ਸਾਹਿਬ ਦਾ ਘਿਰਾਓ ਕਰ ਦਿੱਤਾ। ਇਸ ਸਮੇਂ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਗੁਰੂ ਸਾਹਿਬ ਸਾਹਮਣੇ ਗਊ ਅਤੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਧੀਆਂ ਕਿ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ, ਸਾਡਾ ਤੁਹਾਡੇ ਨਾਲ ਕੋਈ ਝਗੜਾ ਨਹੀਂ ਤੇ ਇਸ ਬਾਰੇ ਸਿੱਖਾਂ ਨੇ ਵੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਬੇਨਤੀ ਪਰਵਾਨ ਕਰਦਿਆਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਪਰ ਰਾਜਪੂਤ ਰਾਜਿਆਂ ਅਤੇ ਮੁਗਲਾਂ ਨੇ ਵਿਸ਼ਵਾਸਘਾਤ ਕਰਦਿਆਂ ਪਿੱਛੋਂ ਹਮਲਾ ਕਰ ਦਿੱਤਾ। ਇਸੇ ਦੌਰਾਨ ਰੋਪੜ ਨੇੜੇ ਸਰਸਾ ਨਦੀ ਕੋਲ ਪਹੁੰਚ ਕੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਗੁਰੂਘਰ ਦਾ ਰਸੋਈਆ ਗੰਗੂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਖੇੜੀ ਲੈ ਗਿਆ। ਇਸੇ ਦੌਰਾਨ ਹੀ ਸੂਬਾ ਸਰਹਿੰਦ ਨੇ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਜੀ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਫੜਾਏਗਾ, ਉਸ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ, ਜਦੋਂ ਗੰਗੂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਸੋਚਿਆ ਕਿ ਇਕ ਤਾਂ ਇਨਾਮ ਦੀ ਰਕਮ ਮਿਲੇਗੀ ਅਤੇ ਦੂਜਾ ਮਾਤਾ ਗੁਜਰੀ ਜੀ ਕੋਲ ਜੋ ਸੋਨਾ, ਚਾਂਦੀ ਅਤੇ ਮਾਇਆ ਹੈ, ਉਹ ਵੀ ਮੇਰੀ ਹੋ ਜਾਵੇਗੀ। ਗੰਗੂ ਨੇ ਲਾਲਚ ਵਿਚ ਆ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ।

ਠੰਡੇ ਬੁਰਜ ਵਿਚ ਰੱਖਿਆ ਗਿਆ

ਦਸੰਬਰ 1704 ਈ. ਨੂੰ ਮਾਤਾ ਜੀ ਅਤੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸਰਹਿੰਦ ਨੇੜੇ ਇਕ ਠੰਡੇ ਬੁਰਜ ਵਿਚ ਕੈਦ ਕਰ ਲਿਆ ਗਿਆ। ਪੋਹ ਦਾ ਮਹੀਨਾ ਸੀ, ਅੰਤਾਂ ਦੀ ਠੰਡ ਵਿਚ ਉਨ੍ਹਾਂ ਨੂੰ ਬਿਨਾਂ ਕੋਈ ਗਰਮ ਕੱਪੜਾ ਦਿੱਤੇ ਠੰਡੇ ਬੁਰਜ ਵਿਚ ਰੱਖਿਆ ਗਿਆ। ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਉੱਪਰ ਮੁਕੱਦਮਾ ਚਲਾਉਂਦੇ ਹੋਏ ਕਾਜ਼ੀ ਨੂੰ ਬੁਲਾਇਆ ਗਿਆ ਅਤੇ ਪੁੱਛਿਆ ਗਿਆ ਕਿ ਇਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾਵੇ। ਕਾਜ਼ੀ ਨੇ ਕਿਹਾ ਕਿ ਕੁਰਾਨ ਮੁਤਾਬਿਕ ਛੋਟੇ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਇਸ ਲਈ ਇਨ੍ਹਾਂ ਨੂੰ ਛੱਡ ਦਿੱਤਾ ਜਾਵੇ। ਸੂਬਾ ਸਰਹਿੰਦ ਬੱਚਿਆਂ ਨੂੰ ਛੱਡਣ ਦਾ ਹੁਕਮ ਦੇਣ ਹੀ ਵਾਲਾ ਸੀ ਤਾਂ ਸੁੱਚਾ ਨੰਦ ਨੇ ਕਿਹਾ ਕਿ ਬੱਚਿਓ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਬਾਹਰ ਜਾ ਕੇ ਕੀ ਕਰੋਗੇ? ਨਾਲ ਹੀ ਇਹ ਵੀ ਝੂਠ ਬੋਲਿਆ ਕਿ ਤੁਹਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੀ ਮਾਰੇ ਗਏ ਹਨ। ਸਾਹਿਬਜ਼ਾਦਿਆਂ ਨੇ ਇਕੋ ਆਵਾਜ਼ ਵਿਚ ਕਿਹਾ ਕਿ ਅਸੀਂ ਬਾਹਰ ਜਾ ਕੇ ਆਪਣੇ ਪਿਤਾ ਜੀ ਵਾਂਗ ਫੌਜ ਤਿਆਰ ਕਰ ਕੇ ਜ਼ੁਲਮ ਵਿਰੁੱਧ ਡਟ ਕੇ ਲੜਾਂਗੇ। ਇਹ ਸੁਣਦਿਆਂ ਹੀ ਸੁੱਚਾ ਨੰਦ ਨੇ ਕਿਹਾ ਕਿ ਇਨ੍ਹਾਂ ਨੂੰ ਬੱਚੇ ਸਮਝ ਕੇ ਜਿਊਂਦੇ ਛੱਡਣ ਦੀ ਗਲਤੀ ਨਾ ਕਰੋ। ਇਹ ਆਮ ਬੱਚੇ ਨਹੀਂ, ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਹਨ ਤੇ ਵੱਡੇ ਹੋ ਕੇ ਤੁਹਾਡੇ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦੇਣਗੇ। ਸਰਹਿੰਦ ਦੇ ਸੂਬੇ ਵਜੀਦ ਖਾਨ ਨੇ ਸੁੱਚਾ ਨੰਦ ਦੀ ਗੱਲ ਸੁਣ ਕੇ ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਬੁਲਾਇਆ ਅਤੇ ਕਿਹਾ ਕਿ ਜੇਕਰ ਤੂੰ ਗੁਰੂ ਗੋਬਿੰਦ ਸਿੰਘ ਤੋਂ ਆਪਣੇ ਭਰਾ ਅਤੇ ਭਤੀਜੇ ਦੀ ਮੌਤ ਦਾ ਬਦਲਾ ਲੈਣਾ ਹੈ ਤਾਂ ਇਨ੍ਹਾਂ ਬੱਚਿਆਂ ਨੂੰ ਮਾਰ ਕੇ ਲੈ ਸਕਦਾ ਹੈਂ ਪਰ ਨਵਾਬ ਸ਼ੇਰ ਮੁਹੰਮਦ ਖਾਂ ਨੇ ਕਿਹਾ ਕਿ ਮੈਂ ਇਨ੍ਹਾਂ ਮਾਸੂਮ ਬੱਚਿਆਂ ਤੋਂ ਬਦਲਾ ਨਹੀਂ ਲੈਣਾ, ਜੇਕਰ ਕਦੇ ਗੁਰੂ ਗੋਬਿੰਦ ਸਿੰਘ ਨਾਲ ਟਾਕਰਾ ਹੋਇਆ ਤਾਂ ਮੈਦਾਨ ਵਿਚ ਲੜਾਂਗਾ। ਨਵਾਬ ਸ਼ੇਰ ਮੁਹੰਮਦ ਖਾਂ ਦੇ ਜਵਾਬ ਮਗਰੋਂ ਸੂਬਾ ਸਰਹਿੰਦ ਨੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਜ਼ਿੰਦਾ ਨੀਹਾਂ ਵਿਚ ਚਿਣਨ ਦਾ ਹੁਕਮ ਜਾਰੀ ਕਰ ਦਿੱਤਾ। ਇਸ ਸਮੇਂ ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਤੁਸੀਂ ਇਨ੍ਹਾਂ ਮਾਸੂਮ ਬੱਚਿਆਂ ਨੂੰ ਨਾ ਮਾਰੋ, ਇਹ ਇਸਲਾਮ ਧਰਮ ਦੇ ਅਸੂਲਾਂ ਦੇ ਉਲਟ ਹੈ, ਇਸ ਲਈ ਇਨ੍ਹਾਂ ਨੂੰ ਛੱਡ ਦਿਓ ਪਰ ਸੁੱਚਾ ਨੰਦ ਨੇ ਫਿਰ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਇਨ੍ਹਾਂ ਨੂੰ ਛੱਡਣ ਦੀ ਗਲਤੀ ਨਾ ਕਰੋ ਕਿਉਂਕਿ ਇਹ ਬੱਚੇ ਸ਼ੇਰ ਦੇ ਹਨ ਅਤੇ ਸ਼ੇਰ ਅਤੇ ਸੱਪ ਦੇ ਬੱਚੇ ਵੱਡਿਆਂ ਵਾਂਗ ਹੀ ਖਤਰਨਾਕ ਹੁੰਦੇ ਹਨ। ਸੁੱਚਾ ਨੰਦ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਸੂਬੇ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਦਿੱਤਾ। ਇਸੇ ਦੌਰਾਨ ਮਾਤਾ ਗੁਜਰੀ ਜੀ ਵੀ ਜੋਤੀ-ਜੋਤਿ ਸਮਾ ਗਏ।

ਇਸ ਸਾਕੇ ਤੋਂ ਪਹਿਲਾਂ ਵੱਡੇ ਸਾਹਿਬਜ਼ਾਦਿਆਂ ਨੇ ਵੀ ਇਸੇ ਦਸੰਬਰ ਦੇ ਮਹੀਨੇ ’ਚ ਹੀ ਚਮਕੌਰ ਸਾਹਿਬ ’ਚ ਮੁਗਲਾਂ ਦੀ ਫੌਜ ਨਾਲ ਟਾਕਰਾ ਕਰਦੇ ਹੋਏ ਸ਼ਹਾਦਤ ਦੇ ਦਿੱਤੀ। ਧੰਨ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਹੈ ਉਨ੍ਹਾਂ ਦਾ ਜਿਗਰਾ, ਜਿਨ੍ਹਾਂ ਨੇ ਸਾਰਾ ਪਰਿਵਾਰ ਹੀ ਕੌਮ ਦੇ ਲੇਖੇ ਲਾ ਦਿੱਤਾ। ਉਨ੍ਹਾਂ ਇਹ ਲੜਾਈ ਭਾਰਤ ਦੇ ਲੋਕਾਂ ਨੂੰ ਜ਼ੁਲਮ ਤੋਂ ਬਚਾਉਣ ਲਈ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੜੀ। ਇਸ ਲਈ ਭਾਰਤ ਦੇ ਲੋਕ ਕਦੇ ਵੀ ਉਨ੍ਹਾਂ ਦੇ ਅਹਿਸਾਨ ਦਾ ਮੁੱਲ ਨਹੀਂ ਚੁਕਾ ਸਕਦੇ ਕਿਉਂਕਿ ਜੇਕਰ ਦਸਵੀਂ ਪਾਤਸ਼ਾਹੀ ਨਾ ਹੁੰਦੀ ਤਾਂ ਭਾਰਤ ਦਾ ਕੀ ਹਾਲ ਹੁੰਦਾ। ਇਸ ਬਾਰੇ ਬਾਬਾ ਬੁੱਲ੍ਹੇ ਸ਼ਾਹ ਨੇ ਕਿਹਾ ਹੈ ‘‘ਨਾ ਕਹੂੰ ਜਬ ਕੀ, ਨਾ ਕਹੂੰ ਤਬ ਕੀ, ਬਾਤ ਕਰੂੰ ਅਬ ਕੀ। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਬ ਕੀ।’’

-ਮਨਜਿੰਦਰ ਸਿੰਘ ਸਿਰਸਾ

  • ਸਾਕਾ ਸਰਹਿੰਦ
  • ਸ਼ਹਾਦਤ
  • martyrdom

ਪਾਲਤੂ ‘ਜਾਨਵਰ’ ਅਤੇ ਸਾਡੇ ‘ਬੱਚੇ’

NEXT STORY

Stories You May Like

  • missing young  body recovered
    13 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ’ਚੋਂ ਮਿਲੀ ਲਾਸ਼
  • the feet feel stiff
    ਸੌਂਦੇ ਸਮੇਂ ਪੈਰਾਂ ’ਚ ਪੈਂਦੀ ਹੈ ਕੜੱਲ ਤਾਂ ਹੋ ਸਕਦੀ ਹੈ ਇਸ ਚੀਜ਼ ਦੀ ਕਮੀ
  • pargat singh on gurpreet singh
    ਪਰਗਟ ਸਿੰਘ ਨੇ ਮਣੀਪੁਰ 'ਚ ਸ਼ਹੀਦ ਹੋਏ ਗੁਰਪ੍ਰੀਤ ਸਿੰਘ ਦੀ ਸ਼ਹਾਦਤ ਨੂੰ ਕੀਤਾ ਨਮਨ
  • planning to visit the bank check list of holiday
    Bank Visit ਦੀ ਹੈ ਯੋਜਨਾ ਤਾਂ ਪਹਿਲਾਂ ਦੇਖ ਲਓ ਛੁੱਟੀਆਂ ਦੀ ਸੂਚੀ
  • it is absolutely wrong to decide on evidence created with ai  sc
    ਏ. ਆਈ. ਨਾਲ ਬਣੇ ਸਬੂਤਾਂ ’ਤੇ ਫੈਸਲਾ ਕਰਨਾ ਬਿਲਕੁਲ ਗਲਤ : ਸੁਪਰੀਮ ਕੋਰਟ
  • do apples and potatoes turn black after cutting
    ਸੇਬ ਅਤੇ ਆਲੂ ਕੱਟਣ ਤੋਂ ਬਾਅਦ ਹੋ ਜਾਂਦੇ ਨੇ ਕਾਲੇ? ਇਨ੍ਹਾਂ 5 ਘਰੇਲੂ ਨੁਸਖਿਆਂ ਨਾਲ ਰੱਖੋ ਬਿਲਕੁਲ ਤਾਜ਼ਾ
  • symptoms of water shortage
    ਸਰੀਰ ’ਚ ਦਿਸ ਰਹੇ ਨੇ ਅਜਿਹ ਲੱਛਣ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਪਾਣੀ ਦੀ ਘਾਟ
  • do not ignore dizziness that starts as soon as you wake up in the morning
    ਸਵੇਰੇ ਉੱਠਦੇ ਹੀ ਆਉਣ ਲੱਗਦੇ ਨੇ ਚੱਕਰ ਤਾਂ ਨਾ ਕਰੋ ਨਜ਼ਰਅੰਦਾਜ਼, ਇਸ ਘਾਤਕ ਬਿਮਾਰੀ ਦੀ ਹੋ ਸਕਦੀ ਹੈ ਨਿਸ਼ਾਨੀ
  • gang of thieves busted  7 arrested
    ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 7 ਗ੍ਰਿਫ਼ਤਾਰ
  • india 4 crore children obesity problem
    ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ...
  • punjab weather change
    ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! IMD ਵੱਲੋਂ 8 ਮਾਰਚ ਤੱਕ ਵੱਡੀ...
  • shiromani akali dal assigns new responsibilities to 20 leaders
    ਪੰਜਾਬ ਦੀ ਸਿਆਸਤ 'ਚ ਹਲਚਲ! ਅਕਾਲੀ ਦਲ ਨੇ 20 ਆਗੂਆਂ ਨੂੰ ਸੌਂਪੀ ਨਵੀਂ...
  • sukhpal khaira said aap government looted crores rupees selling potatoes
    'ਆਪ' ਸਰਕਾਰ ਨੇ ਕਿਸਾਨਾਂ ਨਾਲ ਕੀਤੀ ਕਰੋੜਾਂ ਰੁਪਏ ਦੀ ਲੁੱਟ: ਸੁਖਪਾਲ ਖਹਿਰਾ
  • two parties clashed in ppr market jaladhar weapons recovered police round up
    ਜਲੰਧਰ 'ਚ ਹੋਲੀ ਮੌਕੇ PPR ਮਾਰਕੀਟ 'ਚ ਦੋ ਧਿਰਾਂ ਵਿਚਾਲੇ ਝੜਪ! ਨੌਜਵਾਨਾਂ ਤੋਂ...
  • holi festival celebreation in jalandhar
    ਜਲੰਧਰ 'ਚ ਹੋਲੀ ਦੇ ਤਿਉਹਾਰ ਦੀਆਂ ਰੌਣਕਾਂ! ਮੰਦਿਰਾਂ 'ਚ ਵੀ ਸ਼ਰਧਾਲੂਆਂ ਦਾ ਉਮੜਿਆ...
  • diesel stolen from indian oil tanker in jalandhar
    ਜਲੰਧਰ 'ਚ ਇੰਡੀਅਨ ਆਇਲ ਟੈਂਕਰ ਤੋਂ ਇੰਝ ਹੋ ਰਿਹੈ ਡੀਜ਼ਲ ਚੋਰੀ, ਦੇਰ ਰਾਤ ਖੇਡੀ...
Trending
Ek Nazar
holi celebrations two groups clash

ਹੋਲੀ ਮੌਕੇ ਖ਼ੂਨੀ ਝੜਪ: ਦੋ ਧਿਰਾਂ ਨੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਮਾਰ ਕੀਤਾ...

4 students recruited in indigo airlines

4 ਵਿਦਿਆਰਥੀਆਂ ਦੀ ਇੰਡੀਗੋ ਏਅਰਲਾਈਨਜ਼ ’ਚ ਹੋਈ ਭਰਤੀ

maharashtra transport strike

ਮਹਾਰਾਸ਼ਟਰ 'ਚ ਅੱਜ ਚੱਕਾ ਜਾਮ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

delhi fire 50 huts

ਦਿੱਲੀ 'ਚ ਅੱਗ ਦਾ ਤਾਂਡਵ! ਗਰੀਬਾਂ ਦੇ ਆਸ਼ਿਆਨੇ ਸੜ ਕੋ ਹੋਏ ਸੁਆਹ, ਬੇਘਰ ਲੋਕਾਂ...

india 4 crore children obesity problem

ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ...

poor performance in t20 wc has been a heavy blow

T20 WC 'ਚ ਖਰਾਬ ਪ੍ਰਦਰਸ਼ਨ ਪਿਆ ਭਾਰੀ ! ਟੀਮ 'ਚੋਂ ਹੀ ਕੱਢ'ਤਾ ਧਾਕੜ ਖਿਡਾਰੀ

there will be heavy rain in the next 6 days

ਅਗਲੇ 6 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

famous singer son stranded in dubai amid war

ਮਸ਼ਹੂਰ ਸਿੰਗਰ ਦਾ ਪੁੱਤ ਜੰਗ ਦੇ ਵਿਚਕਾਰ ਦੁਬਈ 'ਚ ਫਸਿਆ ! ਭਾਰਤ ਸਰਕਾਰ ਨੂੰ ਲਾਈ...

the luck of these 3 zodiac signs will shine after holi

ਇਨ੍ਹਾਂ 3 ਰਾਸ਼ੀ ਵਾਲਿਆਂ ਦੀ ਹੋਲੀ ਤੋਂ ਬਾਅਦ ਚਮਕੇਗੀ ਕਿਸਮਤ, ਹੋਵੇਗੀ ਨੋਟਾਂ ਦੀ...

iran threatens to   destroy the region  s military and economic infrastructure

ਈਰਾਨ ਨੇ "ਖੇਤਰ ਦੇ ਫੌਜੀ ਅਤੇ ਆਰਥਿਕ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ" ਦੀ ਦਿੱਤੀ...

more than 10 000 vehicles sold since launch

ਲਾਂਚ ਹੁੰਦੇ ਹੀ ਵਿਕੀਆਂ 10,000 ਤੋਂ ਵੱਧ ਗੱਡੀਆਂ ! ਇਸ ਧਾਕੜ ਨੂੰ ਕਾਰ ਖਰੀਦਣ ਲਈ...

britain returns ancient statue   installed in tamil nadu temple

ਬ੍ਰਿਟੇਨ ਨੇ ਪ੍ਰਾਚੀਨ ਮੂਰਤੀ ਕੀਤੀ ਵਾਪਸ, ਤਾਮਿਲਨਾਡੂ ਮੰਦਰ 'ਚ ਹੋਵੇਗੀ ਸਥਾਪਿਤ

oil prices surge due to us  israel and iran war

ਅਮਰੀਕਾ, ਇਜ਼ਰਾਈਲ ਤੇ ਈਰਾਨ ਜੰਗ ਕਾਰਨ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ ,ਲੋਕਾਂ...

iran  s chief justice warned of strict action

ਈਰਾਨ ਦੀ ਅਮਰੀਕਾ-ਇਜ਼ਰਾਈਲੀ ਹਮਲਿਆਂ ਦਾ ਸਮਰਥਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ...

trump provide insurance for ships passing through hormuz

ਟਰੰਪ ਹੋਰਮੁਜ਼ ਜਲਡਮਰੂ ਤੋਂ ਲੰਘਣ ਵਾਲੇ ਜਹਾਜ਼ਾਂ ਨੂੰ "ਵਾਜਬ ਕੀਮਤ" 'ਤੇ ਦੇਣਗੇ...

six drown in a pond

ਵੱਡਾ ਹਾਦਸਾ: ਤਾਲਾਬ 'ਚ ਡੁੱਬਣ ਕਾਰਨ 6 ਜਵਾਕਾਂ ਦੀ ਮੌਤ, ਮ੍ਰਿਤਕਾਂ 'ਚ 3...

t20 world cup 2026 semifinals match

ਸੈਮੀਫਾਈਨਲ ਮੈਚਾਂ ਤੋਂ ਪਹਿਲਾਂ ICC ਦਾ ਵੱਡਾ ਐਲਾਨ, ਇਹ ਦਿੱਗਜ ਕਰਨਗੇ ਜਿੱਤ-ਹਾਰ...

t20 world cup 2026 suryakumar yadav left the team

ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ 'ਚ ਹਲਚਲ, ਕਪਤਾਨ ਸਣੇ 3 ਖਿਡਾਰੀਆਂ ਨੇ ਛੱਡਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • modi  s visit took india israel relations to a new level
      ਮੋਦੀ ਦੇ ਦੌਰੇ ਨੇ ਭਾਰਤ-ਇਜ਼ਰਾਈਲ ਸੰਬੰਧਾਂ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾਇਆ
    •   the world is sitting on a powder keg    unrest everywhere
      ‘ਬਾਰੂਦ ਦੇ ਢੇਰ ’ਤੇ ਬੈਠੀ ਦੁਨੀਆ’ ਹਰ ਪਾਸੇ ਅਸ਼ਾਂਤੀ ਹੀ ਅਸ਼ਾਂਤੀ!
    • ex dgp parkash singh decicion
      ‘ਪ੍ਰਕਾਸ਼ ਸਿੰਘ ਫੈਸਲੇ’ ਦੇ 20 ਸਾਲ ਬਾਅਦ ਵੀ ‘ਖ਼ੁਦਮੁਖਤਿਆਰੀ’ ਨੂੰ ਲੈ ਕੇ...
    • mobile addiction
      ਮੋਬਾਈਲ ਦੀ ਦੁਨੀਆ ਰੰਗੀਨ, ਪਰ ਹੱਦ ’ਚ ਹੀ ਚੰਗਾ
    • for many foreigners  modi himself became synonymous with the country
      ਕਈ ਵਿਦੇਸ਼ੀਆਂ ਲਈ, ਮੋਦੀ ਖ਼ੁਦ ਦੇਸ਼ ਦਾ ਸਮਾਨਾਰਥੀ ਬਣੇ
    • cleanliness  kathmandu vs delhi
      ਸਵੱਛਤਾ : ਕਾਠਮਾਂਡੂ ਬਨਾਮ ਦਿੱਲੀ!
    • pakistan afghanistan war
      ਪਾਕਿਸਤਾਨ-ਅਫ਼ਗਾਨ ਜੰਗ ਦੇ ਮਾਅਨੇ
    • pakistan  a tamed cat turned out to be a lion
      ਪਾਕਿਸਤਾਨ : ਪਾਲੀ ਬਿੱਲੀ ਨਿਕਲਿਆ ਸ਼ੇਰ!
    • the meaning of the attack on iran
      ਈਰਾਨ ’ਤੇ ਹਮਲੇ ਦਾ ਮਤਲਬ!
    • west bengal politics
      ਮਮਤਾ ਦੀ ਜ਼ਿੱਦ ਕਾਰਨ ‘ਹਨੇਰੇ’ ਵੱਲ ਪੱਛਮੀ ਬੰਗਾਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +