Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 09, 2026

    3:08:13 AM

  • ramandeep kaur died in a road accident in canada

    ਕੈਨੇਡਾ ’ਚ ਜੇਲ ਵਿਭਾਗ 'ਚ ਨੌਕਰੀ ਕਰਦੀ ਰਮਨਦੀਪ ਕੌਰ...

  • major incident in punjab

    ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਨੌਜਵਾਨ ਦਾ...

  • boy taken into police custody goes missing under suspicious circumstances

    ਪੰਜਾਬ: ਪੁਲਸ ਹਿਰਾਸਤ 'ਚੋਂ ਨੌਜਵਾਨ ਗੱਡੀ ਤੋਂ ਛਾਲ...

  • big encounter in punjab nawanshahr bullets fired shooters

    ਪੰਜਾਬ 'ਚ ਵੱਡਾ ਐਨਕਾਊਂਟਰ! ਸ਼ੂਟਰਾਂ ਤੇ ਪੁਲਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਾਂਗਰਸ ਦੀ ‘ਖੁਦਕੁਸ਼ੀ’ ਕੌਣ ਰੋਕੇਗਾ?

BLOG News Punjabi(ਬਲਾਗ)

ਕਾਂਗਰਸ ਦੀ ‘ਖੁਦਕੁਸ਼ੀ’ ਕੌਣ ਰੋਕੇਗਾ?

  • Updated: 20 Feb, 2020 01:41 AM
Blog
who will stop the   suicide   of congress
  • Share
    • Facebook
    • Tumblr
    • Linkedin
    • Twitter
  • Comment

ਵਿਸ਼ਨੂੰ ਗੁਪਤ

ਕਾਂਗਰਸ ਦੀ ਖੁਦਕੁਸ਼ੀ ਕੌਣ ਰੋਕੇਗਾ? ਕਦੋਂ ਤਕ ਕਾਂਗਰਸ ਖੁਦਕੁਸ਼ੀ ਦੇ ਰਸਤੇ ’ਤੇ ਚੱਲੇਗੀ? ਸੂਬਿਆਂ ਵਿਚ ਖੁਦਕੁਸ਼ੀ ’ਤੇ ਖੁਦਕੁਸ਼ੀ ਕਰ ਰਹੀ ਹੈ ਕਾਂਗਰਸ। ਹਰ ਕਾਂਗਰਸੀ ਆਪਣਾ- ਆਪਣਾ ਰਾਗ ਅਲਾਪ ਰਿਹਾ ਹੈ। ਇਕਜੁੱਟਤਾ ਅਤੇ ਇਕ ਲਾਈਨ ਵਿਚ ਖੜ੍ਹੇ ਹੋਣਾ ਕਾਂਗਰਸੀ ਕਦੋਂ ਦੇ ਭੁੱਲ ਚੁੱਕੇ ਹਨ। ਕਦੇ ਕਾਂਗਰਸ ਦਾ ਕੋਈ ਉੱਚ ਨੇਤਾ ਕਾਂਗਰਸ ਦੇ ਪੱਖ ਵਿਚ ਹਵਾ ਬਣਾਉਂਦਾ ਹੈ, ਕਾਂਗਰਸ ਨੂੰ ਪਹਿਲਾਂ ਵਰਗੀ ਸਰਗਰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਦੂਸਰਾ-ਤੀਸਰਾ, ਚੌਥਾ ਕਾਂਗਰਸੀ ਨੇਤਾ ਉਸ ’ਤੇ ਪਾਣੀ ਫੇਰ ਦਿੰਦਾ ਹੈ। ਤੇਜ਼ਾਬੀ, ਹਿੰਸਕ ਅਤੇ ਆਤਮਘਾਤੀ ਬਿਆਨਬਾਜ਼ੀ ਵੀ ਕਿੱਥੇ ਰੁਕਦੀ ਹੈ। ਖੁਸ਼ਫਹਿਮੀ ਵੀ ਕਿੱਥੇ ਰੁਕਦੀ ਹੈ। ਖੁਸ਼ਫਹਿਮੀ ਦਾ ਅਜਿਹਾ ਪ੍ਰਦਰਸ਼ਨ ਕਿ ਅਸੀਂ ਤੇਜ਼ਾਬੀ, ਹਿੰਸਕ ਅਤੇ ਆਤਮਘਾਤੀ ਬਿਆਨਬਾਜ਼ੀ ਕਰਾਂਗੇ, ਫਿਰ ਵੀ ਜਨਤਾ ਉਨ੍ਹਾਂ ਨੂੰ ਵੋਟ ਪਾਉਣ ਲਈ ਮਜਬੂਰ ਅਤੇ ਨਤਮਸਤਕ ਹੈ। ਸੱਤਾ ਤੋਂ ਦੂਰ ਹੋਣਾ ਇਨ੍ਹਾਂ ਨੂੰ ਮਨਜ਼ੂਰ ਨਹੀਂ ਹੈ, ਸੱਤਾਕਾਲ ਦੀ ਮਾਨਸਿਕਤਾ ਤੋਂ ਵੱਖ ਹੋਣਾ ਇਨ੍ਹਾਂ ਨੂੰ ਸਵੀਕਾਰ ਨਹੀਂ ਹੈ। ਵਤੀਰਾ ਅਜਿਹਾ ਹੈ ਕਿ ਜਿਵੇਂ ਉਹ ਅਜੇ ਵੀ ਕੇਂਦਰੀ ਸੱਤਾ ਵਿਚ ਬੈਠੇ ਹਨ। ਇਹ ਅਜੇ ਵੀ ਨਰਿੰਦਰ ਮੋਦੀ ਨੂੰ ਅਪਸ਼ਬਦ ਕਹਿਣ, ਅਪਮਾਨਿਤ ਕਰਨ, ਹਿੰਸਕ ਵਾਕ ਘੜਨ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ, ਜਦਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸੀ ਨਰਿੰਦਰ ਮੋਦੀ ਨੂੰ ਜਿੰਨੇ ਅਪਸ਼ਬਦ ਕਹਿੰਦੇ ਹਨ, ਜਿੰਨਾ ਅਪਮਾਨਿਤ ਕਰਦੇ ਹਨ, ਜਿੰਨਾ ਹਿੰਸਕ ਵਾਕ ਘੜਦੇ ਹਨ, ਓਨਾ ਹੀ ਨਰਿੰਦਰ ਮੋਦੀ ਮਜ਼ਬੂਤ ਹੋ ਕੇ ਉੱਭਰਦੇ ਹਨ ਅਤੇ ਓਨਾ ਹੀ ਜ਼ਿਆਦਾ ਲੋਕ-ਫਤਵਾ ਹਾਸਲ ਕਰ ਕੇ ਸਾਹਮਣੇ ਆਉਂਦੇ ਹਨ। ਇਨ੍ਹਾਂ ਸਭ ਕਾਰਨਾਂ ਕਰਕੇ ਆਮ ਵਰਕਰ ਬੇਵੱਸ ਹਨ, ਲਾਚਾਰ ਹਨ, ਜਦਕਿ ਕਾਂਗਰਸ ਦੇ ਨੇਤਾ ਵੀ ਭਰਮ ’ਚ ਹਨ, ਉਨ੍ਹਾਂ ਨੂੰ ਤਾਂ ਇਹ ਪਤਾ ਨਹੀਂ ਹੁੰਦਾ ਕਿ ਕਦੋਂ ਉਨ੍ਹਾਂ ਦੇ ਸਿਆਸੀ ਮੁੱਦੇ ਅਤੇ ਸਿਆਸੀ ਮੁਹਿੰਮ ’ਤੇ ਕੌਣ ਕਾਂਗਰਸ ਦਾ ਸੀਨੀਅਰ ਨੇਤਾ ਪਾਣੀ ਫੇਰ ਦੇਵੇਗਾ। ਇਹ ਨਿਸ਼ਚਿਤ ਨਹੀਂ ਹੈ। ਜਦੋਂ ਅਨੁਸ਼ਾਸਨ ਦੀ ਵਾਗਡੋਰ ਕਮਜ਼ੋਰ ਹੁੰਦੀ ਹੈ, ਵਿਚਾਰਧਾਰਾ ਜਦੋਂ ਸਪੱਸ਼ਟ ਨਹੀਂ ਹੁੰਦੀ, ਸਿਆਸੀ ਮੁੱਦਿਆਂ ’ਤੇ ਲਾਭ-ਹਾਨੀ ਦਾ ਵਿਚਾਰ ਨਹੀਂ ਹੁੰਦਾ, ਉਦੋਂ ਕੋਈ ਸਿਆਸੀ ਸੰਗਠਨ ਕਮਜ਼ੋਰ ਹੀ ਹੁੰਦਾ ਹੈ, ਲਗਾਤਾਰ ਪਤਨ ਵੱਲ ਹੀ ਜਾਂਦਾ ਹੈ, ਚੋਣਾਂ ਵਿਚ ਹਾਰ ਨੂੰ ਹੀ ਹਾਸਲ ਕਰਦਾ ਹੈ, ਕਾਂਗਰਸ ਵਿਚ ਅਜਿਹਾ ਹੀ ਹੁੰਦਾ ਚਲਿਆ ਆ ਰਿਹਾ ਹੈ। ਹੁਣੇ-ਹੁਣੇ ਦਿੱਲੀ ’ਚ ਕਾਂਗਰਸ ਜ਼ੀਰੋ ਦੀ ਕਮਜ਼ੋਰ ਸਥਿਤੀ ਤਕ ਪਹੁੰਚ ਗਈ, ਜਿਥੇ ਦਿੱਲੀ ਕਾਂਗਰਸ ਦਾ 15 ਸਾਲ ਤਕ ਸ਼ਾਸਨ ਰਿਹਾ ਸੀ। ਜਿਥੇ ਕਾਂਗਰਸ ਦੀ ਵਿਰਾਸਤ ਵਿਚ ਵਿਕਾਸ ਦੀ ਬਹੁਤ ਵੱਡੀ ਸਿਆਸੀ ਪੂੰਜੀ ਸੀ, ਉੱਥੇ ਹੀ ਕਾਂਗਰਸ ਦਾ ਜ਼ੀਰੋ ਤਕ ਪਹੁੰਚ ਜਾਣਾ ਬਹੁਤ ਵੱਡਾ ਵਿਚਾਰਕ ਸਵਾਲ ਖੜ੍ਹਾ ਕਰਦਾ ਹੈ, ਕਾਂਗਰਸ ਦੀਆਂ ਜੜ੍ਹਾਂ ਵਿਚ ਹੀ ਕਮਜ਼ੋਰੀ ਨੂੰ ਸਪੱਸ਼ਟ ਕਰਦਾ ਹੈ ਅਤੇ ਇਹ ਸੰਕੇਤ ਦਿੰਦਾ ਹੈ ਕਿ ਕਾਂਗਰਸ ਦੇ ਅੰਦਰ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਅਜੇ ਤਕ ਕੋਈ ਸਿੱਖਿਆ ਵਿਕਸਿਤ ਨਹੀਂ ਹੋਈ। ਲੋਕਤੰਤਰ ਵਿਚ ਅਜਿਹੀ ਉਦਾਹਰਣ ਘੱਟ ਹੀ ਦੇਖਣ ਨੂੰ ਮਿਲਦੀ ਹੈ ਕਿ ਸਿਆਸੀ ਤੌਰ ’ਤੇ ਜ਼ੀਰੋ ਪੱਧਰ ਨੂੰ ਹਾਸਲ ਕਰਨ ਦੇ ਬਾਵਜੂਦ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਖੁਸ਼ੀਆਂ ਜ਼ਾਹਿਰ ਕੀਤੀਆਂ ਜਾਂਦੀਆਂ ਹਨ। ਕੀ ਇਹ ਸਹੀ ਨਹੀਂ ਕਿ ਦਿੱਲੀ ਵਿਚ ਆਪਣੀ ਹਾਰ ਲਈ ਕਾਂਗਰਸ ਦੇ ਸੀਨੀਅਰ ਨੇਤਾ ਖੁਸ਼ ਸਨ। ਕੋਈ ਕਾਂਗਰਸ ਦਾ ਸੀਨੀਅਰ ਨੇਤਾ ਇਹ ਕਹਿੰਦਾ ਹੈ ਕਿ ਸਾਨੂੰ ਤਾਂ ਭਾਜਪਾ ਦੇ ਸੱਤਾ ਤੋਂ ਦੂਰ ਹੋਣ ’ਤੇ ਖੁਸ਼ੀ ਹੈ, ਕੋਈ ਕਾਂਗਰਸੀ ਨੇਤਾ ਕਹਿੰਦਾ ਹੈ ਕਿ ਸਾਨੂੰ ਤਾਂ ਅਰਵਿੰਦ ਕੇਜਰੀਵਾਲ ਦੀ ਜਿੱਤ ’ਤੇ ਖੁਸ਼ੀ ਹੈ। ਭਾਜਪਾ ਸੱਤਾ ਹਾਸਲ ਕਰਨ ਵਿਚ ਅਸਫਲ ਰਹੀ, ਇਹ ਤਾਂ ਸੱਚ ਹੈ ਪਰ ਅਰਵਿੰਦ ਕੇਜਰੀਵਾਲ ਦੀ ਜਿੱਤ ’ਤੇ ਤੁਹਾਨੂੰ ਕੀ ਹਾਸਲ ਹੋਇਆ ? ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕਾਂਗਰਸ ਦੀ ਸੱਤਾ ਨੂੰ ਹੀ ਹਰਾ ਕੇ ਆਪਣੀ ਸੱਤਾ ਕਾਇਮ ਕੀਤੀ ਸੀ। ਹੁਣ ਤਾਂ ਅਰਵਿੰਦ ਕੇਜਰੀਵਾਲ ਜਿੰਨਾ ਮਜ਼ਬੂਤ ਹੋਵੇਗਾ, ਓਨੇ ਹੀ ਤੁਸੀਂ ਭਾਵ ਕਾਂਗਰਸ ਕਮਜ਼ੋਰ ਹੋਵੇਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਤੁਹਾਨੂੰ ਅਰਵਿੰਦ ਕੇਜਰੀਵਾਲ ਦੀ ਜਿੱਤ ’ਤੇ ਖੁਸ਼ੀ ਹੈ ਤਾਂ ਫਿਰ ਦਿੱਲੀ ਵਿਚ ਤੁਸੀਂ ਆਪਣੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਚੋਪੜਾ ਅਤੇ ਦਿੱਲੀ ਦੇ ਇੰਚਾਰਜ ਚਾਕੋ ਤੋਂ ਅਸਤੀਫਾ ਕਿਉਂ ਲਿਆ? ਆਮ ਜਨਤਾ ਇਹ ਸਮਝੀ ਕਿ ਸੁਭਾਸ਼ ਚੋਪੜਾ ਅਤੇ ਚਾਕੋ ਤੋਂ ਅਸਤੀਫਾ ਲੈਣਾ ਸਿਰਫ ਬਲੀ ਦਾ ਬੱਕਰਾ ਬਣਾਉਣ ਵਾਂਗ ਹੀ ਹੈ। ਕਮਜ਼ੋਰ ਕੜੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਜਗ੍ਹਾ ਉਨ੍ਹਾਂ ਕਾਰਣਾਂ ਨੂੰ ਦੇਖਿਆ ਜਾਂਦਾ ਅਤੇ ਅਸਤੀਫਾ ਵੀ ਉਨ੍ਹਾਂ ਤੋਂ ਲਿਆ ਜਾਂਦਾ, ਜਿਨ੍ਹਾਂ ਕਾਰਣ ਕਾਂਗਰਸ ਦੀ ਸਥਿਤੀ ਅਜਿਹੀ ਤਰਸਯੋਗ ਹੋਈ, ਤਾਂ ਜ਼ਿਆਦਾ ਚੰਗਾ ਰਹਿੰਦਾ।

ਜਮਹੂਰੀ ਰਾਜਨੀਤੀ ’ਚ ਅਤਿ ਸਰਗਰਮੀ, ਮੁਹਿੰਮ ਦੀ ਸਰਗਰਮੀ, ਹਿੰਸਕ ਸਰਗਰਮੀ ਨੁਕਸਾਨ ਕਰਨ ਵਾਲੀ ਹੁੰਦੀ ਹੈ। ਸਿਆਸੀ ਸਰਗਰਮੀਆਂ ਵਿਚ ਮੁੱਦੇ ਦੀ ਪਛਾਣ ਜ਼ਰੂਰੀ ਹੁੰਦੀ ਹੈ, ਜਿਸ ਮੁੱਦੇ ’ਤੇ ਤੁਹਾਡੀ ਸਰਗਰਮੀ ਹੈ, ਉਸ ਮੁੱਦੇ ’ਤੇ ਜਨਤਾ ਦੀ ਰਾਇ ਕਿੰਨੀ ਸਪੱਸ਼ਟ ਹੈ, ਕਿੰਨੀ ਡੂੰਘੀ ਹੈ, ਇਹ ਮਹੱਤਵਪੂਰਨ ਹੁੰਦਾ ਹੈ। ਇਸ ਕਸੌਟੀ ’ਤੇ ਦੇਖੋਗੇ ਤਾਂ ਕਾਂਗਰਸ ਦੀ ਲੀਡਰਸ਼ਿਪ ਦੀ ਸਿਆਸੀ ਨੀਤੀ ਅਤੇ ਨਜ਼ਰ ਬਹੁਤ ਹੀ ਕਮਜ਼ੋਰ ਹੈ, ਆਤਮਘਾਤੀ ਹੈ। ਸਮੱਸਿਆ ਪ੍ਰਤੀ ਹਿੰਸਕ ਹੋਣ ਵੱਲ ਹੀ ਸੰਕੇਤ ਦਿੰਦੀ ਹੈ। 2-3 ਤੱਤਕਾਲੀ ਸਿਆਸੀ ਮੁੱਦੇ ਬੜੇ ਹੀ ਮਹੱਤਵਪੂਰਨ ਰਹੇ ਹਨ, ਜਿਨ੍ਹਾਂ ’ਤੇ ਕੋਈ ਠੋਸ ਰਾਇ ਬਣਾਉਣ ਦੀ ਲੋੜ ਸੀ, ਜਿਵੇਂ ਨਾਗਰਿਕਤਾ ਅਧਿਕਾਰ ਸੋਧ ਕਾਨੂੰਨ, ਰਾਸ਼ਟਰੀ ਨਾਗਰਿਕ ਰਜਿਸਟਰ ਅਤੇ ਧਾਰਾ 370। ਇਨ੍ਹਾਂ ਤਿੰਨਾਂ ਸਿਆਸੀ ਮੁੱਦਿਆਂ ’ਤੇ ਕਾਂਗਰਸ ਦੀ ਘੱਟਗਿਣਤੀਵਾਦੀ ਸੋਚ ਵਿਕਸਿਤ ਹੋਈ। ਧਾਰਾ 370 ਦੀ ਸੋਧ ਦਾ ਵਿਰੋਧ ਕਰਨਾ ਇਨ੍ਹਾਂ ਨੂੰ ਭਾਰੀ ਪੈ ਗਿਆ। ਹੁਣੇ-ਹੁਣੇ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਮੁੱਦੇ ’ਤੇ ਕਾਂਗਰਸ ਨੇ ਹਮਲਾਵਰੀ ਵਿਰੋਧ ਕੀਤਾ, ਇਹ ਜ਼ਾਹਿਰ ਹੈ। ਇਹ ਦੋਵੇਂ ਸਿਆਸੀ ਮੁੱਦੇ ਅਜੇ ਵੀ ਗਰਮ ਹਨ ਪਰ ਕਾਂਗਰਸ ਦਾ ਇਸ ’ਤੇ ਆਧਾਰਿਤ ਰਹਿਣਾ, ਇਸ ’ਤੇ ਆਧਾਰਿਤ ਹੋ ਕੇ ਆਪਣੀ ਜ਼ਮੀਨ ਮਜ਼ਬੂਤ ਕਰਨ ਦੀ ਰਾਜਨੀਤੀ ਕਿੰਨੀ ਚੰਗੀ ਹੈ, ਇਸ ’ਤੇ ਵੀ ਨਜ਼ਰ ਮਾਰਨ ਦੀ ਲੋੜ ਹੋਣੀ ਚਾਹੀਦੀ ਹੈ। ਸ਼ਾਹੀਨ ਬਾਗ ਦਾ ਕਾਂਗਰਸ ਨੇ ਸਮਰਥਨ ਕੀਤਾ ਹੈ। ਜਿਥੇ ਜਿਥੇ ਹਿੰਸਕ ਪ੍ਰਦਰਸ਼ਨ ਹੋਏ, ਉੱਥੇ ਉੱਥੇ ਰਾਹੁਲ ਗਾਂਧੀ-ਪ੍ਰਿਯੰਕਾ ਗਾਂਧੀ ਜਾ ਕੇ ਸਮਰਥਨ ’ਚ ਖੜ੍ਹੇ ਹੋ ਰਹੇ ਹਨ। ਇਹ ਚੰਗੀ ਗੱਲ ਹੈ ਕਿ ਜੇਕਰ ਕਿਸੇ ’ਤੇ ਪੁਲਸ ਨੇ ਜ਼ੁਲਮ ਕੀਤਾ ਹੈ, ਸਰਕਾਰ ਜੇਕਰ ਕਿਸੇ ’ਤੇ ਤਸ਼ੱਦਦ ਕਰ ਰਹੀ ਹੈ, ਕਿਸੇ ਦੇ ਨਾਲ ਭੇਦਭਾਵ ਕਰ ਰਹੀ ਹੈ ਤਾਂ ਉਸ ਦਾ ਵਿਰੋਧ ਹੋਣਾ ਜ਼ਰੂਰੀ ਹੈ, ਰਾਜਨੇਤਾਵਾਂ ਵਲੋਂ ਉਨ੍ਹਾਂ ਕੋਲ ਪਹੁੰਚ ਕੇ ਉਨ੍ਹਾਂ ਨੂੰ ਲਾਭ ਦੇਣਾ, ਹੌਸਲਾ ਦੇਣਾ ਵੀ ਇਕ ਚੰਗੀ ਗੱਲ ਹੈ ਪਰ ਵਿਰੋਧ ਪ੍ਰਦਰਸ਼ਨਾਂ ਨੂੰ ਹਿੰਸਕ ਬਣਾਉਣਾ, ਹਿੰਸਾ ਨੂੰ ਹੱਥਕੰਡਾ ਬਣਾਉਣਾ, ਰਾਸ਼ਟਰੀ ਜਾਇਦਾਦ ਦਾ ਨੁਕਸਾਨ ਕਰਨ ਦੀ ਮਾਨਸਿਕਤਾ ’ਤੇ ਖਾਮੋਸ਼ੀ ਧਾਰ ਲੈਣਾ ਵੀ ਨਾ-ਮਨਜ਼ੂਰ ਹੈ। ਲੋਕਤੰਤਰ ਵਿਚ ਵਿਰੋਧ ਦੀ ਰਾਜਨੀਤੀ ਉਦੋਂ ਸ਼ਕਤੀਸ਼ਾਲੀ ਹੁੰਦੀ ਹੈ, ਜਦੋਂ ਭਾਸ਼ਾ ਸੱਭਿਅਕ ਹੁੰਦੀ ਹੈ, ਅੰਕੜੇ ਮਹੱਤਵਪੂਰਨ ਹੁੰਦੇ ਹਨ, ਤੱਥ ਅਤੇ ਮੁੱਦੇ ਸਪੱਸ਼ਟ ਹੁੰਦੇ ਹਨ, ਤੱਥ ਅਤੇ ਮੁੱਦੇ ਜੇਕਰ ਸਪੱਸ਼ਟ ਹਨ, ਫਿਰ ਵੀ ਖੂਨੀ ਭਾਸ਼ਾ ਅਤੇ ਨਾ-ਸਵੀਕਾਰਨਯੋਗ ਭਾਸ਼ਾ ਲਾਭ ਹਾਸਲ ਕਰਨ ਤੋਂ ਰੋਕ ਦਿੰਦੀ ਹੈ। ਜਦੋਂ ਕਾਂਗਰਸ ਦੇ ਉੱਚ ਸ਼੍ਰੇਣੀ ਦੇ ਨੇਤਾ ਕਹਿੰਦੇ ਹਨ ਕਿ ਅਸੀਂ ਸਾਵਰਕਰ ਨਹੀਂ ਹਾਂ, ਜੋ ਮੁਆਫੀ ਮੰਗ ਲਵੇਗਾ, ਅਸੀਂ ਮਰ ਜਾਵਾਂਗੇ ਪਰ ਮੁਆਫੀ ਨਹੀਂ ਮੰਗਾਂਗੇ ਪਰ ਜਨਤਾ ਦੇਖਦੀ ਹੈ ਕਿ ਤੁਸੀਂ ਸੁਪਰੀਮ ਕੋਰਟ ਵਿਚ ਗਲਤ ਤੱਥ ਦੇਣ ’ਤੇ ਇਕ ਵਾਰ ਨਹੀਂ ਸਗੋਂ ਕਈ ਵਾਰ ਮੁਆਫੀ ਮੰਗ ਚੁੱਕੇ ਹੋ। ਫਿਰ ਜਨਤਾ ਵਿਚ ਤੁਹਾਡੀ ਦਿੱਖ ਸੱਭਿਅਕ ਅਤੇ ਮਜ਼ਬੂਤ ਨੇਤਾ ਦੀ ਨਹੀਂ ਬਣਦੀ। ਜਨਤਾ ਵਿਚਾਲੇ ਜਗ-ਹਸਾਈ ਹੀ ਹੁੰਦੀ ਹੈ। ਜਨਤਾ ਵਿਚ ਕੋਈ ਇਕ ਵਾਰ ਨਹੀਂ ਸਗੋਂ ਵਾਰ-ਵਾਰ ਜਗ-ਹਸਾਈ ਤੁਸੀਂ ਖੁਦ ਕਰਾਈ ਹੈ। ਜਦੋਂ ਤੁਸੀਂ ਬੋਲਦੇ ਹੋ ਕਿ ਬੇਰੋਜ਼ਗਾਰੀ ਤੋਂ ਦੁਖੀ ਲੋਕ ਮੋਦੀ ਨੂੰ ਕੁੱਟਣਗੇ ਤਾਂ ਮੋਦੀ ਇਹ ਕਹਿ ਕੇ ਹਮਦਰਦੀ ਲੁੱਟ ਲੈਂਦੇ ਹਨ ਕਿ ਅਸੀਂ ਆਪਣੀ ਪਿੱਠ ਮਜ਼ਬੂਤ ਕਰ ਰਹੇ ਹਾਂ ਤੁਸੀਂ ਆਓ ਅਤੇ ਸਾਡੇ ’ਤੇ ਲਾਠੀਆਂ ਵਰ੍ਹਾਓ ਭਾਵ ਤੁਹਾਡੇ ਹੱਥਕੰਡੇ ਨਾਲ ਹੀ ਤੁਹਾਡੇ ਉਪਰ ਵਾਰ ਕਰਨ ਵਿਚ ਨਰਿੰਦਰ ਮੋਦੀ ਸਫਲ ਹੋ ਜਾਂਦੇ ਹਨ। ਦੂਸਰੀ, ਤੀਸਰੀ ਅਤੇ ਚੌਥੀ ਸ਼੍ਰੇਣੀ ਦੇ ਕਾਂਗਰਸੀ ਨੇਤਾ ਹੀ ਨਹੀਂ ਸਗੋਂ ਜਨ-ਆਧਾਰ ਰਹਿਤ ਕਾਂਗਰਸੀ ਨੇਤਾ ਜਦੋਂ ਨਰਿੰਦਰ ਮੋਦੀ ਨੂੰ ਅਪਮਾਨਿਤ ਭਾਸ਼ਾ ਦਾ ਸ਼ਿਕਾਰ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਤਬਾਹਕਾਰੀ ਅਤੇ ਹਿਟਲਰ ਕਹਿੰਦੇ ਹਨ, ਉਦੋਂ ਪੂਰੀ ਕਾਂਗਰਸ ਪਾਰਟੀ ਅਰਾਜਕ ਸ਼੍ਰੇਣੀ ਵਿਚ ਖੜ੍ਹੀ ਹੋ ਜਾਂਦੀ ਹੈ। ਕਾਂਗਰਸ ਪਾਰਟੀ ਇਕ ਸਿਆਸੀ ਪਾਰਟੀ ਨਹੀਂ ਦਿਸਦੀ ਸਗੋਂ ਹੰਕਾਰੀ ਸੰਗਠਨ ਦੇ ਤੌਰ ’ਤੇ ਖੜ੍ਹੀ ਦਿਸਦੀ ਹੈ।

ਇਹ ਸਹੀ ਹੈ ਕਿ ਭਾਜਪਾ ਲਗਾਤਾਰ ਆਪਣੇ ਪਤਨ ਵੱਲ ਜਾ ਰਹੀ ਹੈ, ਉਹ ਲਗਾਤਾਰ ਸੂਬਿਆਂ ਵਿਚ ਹਾਰ ਰਹੀ ਹੈ ਪਰ ਕਾਂਗਰਸ ਭਾਜਪਾ ਦੇ ਬਦਲ ਦੇ ਤੌਰ ’ਤੇ ਖੜ੍ਹੀ ਕਿਉਂ ਨਹੀਂ ਹੋ ਰਹੀ। ਮਹਾਰਾਸ਼ਟਰ, ਝਾਰਖੰਡ ਵਰਗੇ ਸੂਬਿਆਂ ਵਿਚ ਜਿਥੇ ਭਾਜਪਾ ਸੱਤਾ ’ਚੋਂ ਬਾਹਰ ਹੋ ਗਈ, ਉੱਥੇ ਵੀ ਕਾਂਗਰਸ ਪਹਿਲਾ ਸਥਾਨ ਹਾਸਲ ਕਿਉਂ ਨਹੀਂ ਕਰ ਸਕੀ। ਉੱਥੇ ਖੇਤਰੀ ਦਲਾਂ ਦੀ ਲਟਕਣ ਕਿਉਂ ਬਣ ਗਈ। ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚ ਕਾਂਗਰਸ ਆਪਣੀ ਤਰਸਯੋਗ ਸਥਿਤੀ ਤੋਂ ਕਦੋਂ ਉੱਪਰ ਉੱਠੇਗੀ, ਇਹ ਨਹੀਂ ਕਿਹਾ ਜਾ ਸਕਦਾ। ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਵੀ ਕਾਂਗਰਸ ਨੂੰ ਖੇਤਰੀ ਦਲਾਂ ਦੀ ਪਿੱਛਲੱਗੂ ਬਣਨਾ ਪੈ ਰਿਹਾ ਹੈ। ਪ੍ਰਿਯੰਕਾ ਗਾਂਧੀ ਦਾ ਅਵਤਾਰ ਵੀ ਕਾਂਗਰਸ ਲਈ ਵਰਦਾਨ ਸਾਬਤ ਨਹੀਂ ਹੋਇਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਘੱਟਗਿਣਤੀਵਾਦੀ ਨੀਤੀ ਕਾਂਗਰਸ ਨੇ ਅਪਣਾਈ ਹੋਈ ਹੈ, ਉਸ ਦੀ ਬਿਸਾਤ ’ਤੇ ਘੱਟਗਿਣਤੀ ਕਾਂਗਰਸ ਦੇ ਨਾਲ ਕਿਉਂ ਨਹੀਂ ਹੈ। ਦਿੱਲੀ ’ਚ ਘੱਟਗਿਣਤੀ ਦੇ ਲੋਕ ਕੇਜਰੀਵਾਲ ਦੇ ਨਾਲ ਕਿਉਂ ਗਏ। ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਮਹਾਰਾਸ਼ਟਰ ਆਦਿ ਸੂਬਿਆਂ ਵਿਚ ਘੱਟਗਿਣਤੀ ਲੋਕ ਖੇਤਰੀ ਦਲਾਂ ਦੇ ਨਾਲ ਹਨ। ਘੱਟਗਿਣਤੀ ਲੋਕ ਰਾਜਨੀਤੀ ਦੀ ਹੱਦ ਸੱਤਾ ਤਕ ਪਹੁੰਚਾਉਣ ਦੀ ਗਾਰੰਟੀ ਨਹੀਂ ਦੇ ਸਕਦੇ। ਬਹੁਗਿਣਤੀ ਵਰਗ ਦੀ ਚਿੰਤਾ ਤੁਹਾਡੇ ਵਿਚ ਨਿਹਿੱਤ ਨਹੀਂ ਹੈ। ਬਹੁਗਿਣਤੀ ਵਰਗ ਨੂੰ ਤੁਸੀਂ ਆਪਣਾ ਦੁਸ਼ਮਣ ਮੰਨ ਲਿਆ ਹੈ। ਭਾਜਪਾ ਤੋਂ ਬਹੁਗਿਣਤੀ ਵਰਗ ਨੂੰ ਵਾਪਸ ਲਿਆਉਣ ਦੀ ਕੋਈ ਸਿਆਸੀ ਨੀਤੀ ਕਿੱਥੇ ਹੈੈੈ? ਤੁਹਾਨੂੰ ਅਰਵਿੰਦ ਕੇਜਰੀਵਾਲ ਤੋਂ ਸਿੱਖਿਆ ਲੈਣ ਦੀ ਲੋੜ ਹੈ। ਅਰਵਿੰਦ ਕੇਜਰੀਵਾਲ ਨੇ ਹਨੂਮਾਨ ਮੰਦਰ ਜਾ ਕੇ ਹਨੂਮਾਨ ਚਾਲੀਸਾ ਪੜ੍ਹ ਕੇ ਭਾਜਪਾ ਦੀ ਹਿੰਦੂਤਵ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੱਤਾ ਅਤੇ ਤੁਹਾਡੇ ਵਾਂਗ ਹਿੰਦੂਤਵ ਨੂੰ ਹੀ ਕੋਸਣ ਅਤੇ ਅਪਮਾਨਿਤ ਕਰਨ ਦਾ ਕੰਮ ਨਹੀਂ ਕੀਤਾ। ਜੇਕਰ ਅਰਵਿੰਦ ਕੇਜਰੀਵਾਲ ਵੀ ਤੁਹਾਡੇ ਵਾਂਗ ਹਿੰਦੂਤਵ ਨੂੰ ਕੋਸਦਾ ਅਤੇ ਸ਼ਰੇਆਮ ਘੱਟਗਿਣਤੀ ਦਾ ਸਿਰਮੌਰ ਬਣਨ ਦੀ ਕੋਸ਼ਿਸ਼ ਕਰਦਾ ਤਾਂ ਫਿਰ ਦਿੱਲੀ ਵਿਚ ਭਾਜਪਾ ਨੂੰ ਆਉਣ ਤੋਂ ਕੋਈ ਰੋਕ ਹੀ ਨਹੀਂ ਸਕਦਾ ਸੀ। ਅੱਗੇ ਵੀ ਕਾਂਗਰਸ ਖੁਦਕੁਸ਼ੀ ਕਰਦੀ ਰਹੇਗੀ। ਅਜੇ ਵੀ ਕਾਂਗਰਸ ਦੀ ਪਹਿਲੀ ਸ਼੍ਰੇਣੀ ਦੇ ਨੇਤਾਵਾਂ ਵਿਚ ਅਜਿਹੀ ਦੂਰਦ੍ਰਿਸ਼ਟੀ ਹੀ ਨਹੀਂ ਹੈ, ਜੋ ਕਾਂਗਰਸ ਦੀ ਖੁਦਕੁਸ਼ੀ ਨੂੰ ਰੋਕ ਸਕਣ ਦੀ ਸ਼ਕਤੀ ਰੱਖਦੇ ਹੋਣ। ਕਾਂਗਰਸ ਦੇ ਸੂਬਾਈ ਨੇਤਾ ਅਤੇ ਵਰਕਰ ਆਪਣੀ ਵੱਡੀ ਸ਼੍ਰੇਣੀ ਦੇ ਨੇਤਾਵਾਂ ਦੀ ਖੁਦਕੁਸ਼ੀ ਦੀ ਮਾਨਸਿਕਤਾ ਦੇ ਸ਼ਿਕਾਰ ਹਨ।

  • ਕਾਂਗਰਸ
  • ਖੁਦਕੁਸ਼ੀ
  • Congress
  • suicide

ਕੀ ਕਾਂਗਰਸ ਲਈ ਸ਼ੋਕ ਸੰਦੇਸ਼ ਲਿਖਿਆ ਜਾਏ

NEXT STORY

Stories You May Like

  • youth commits suicide  youth death  train
    ਨੌਜਵਾਨ ਨੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
  • punjab congress obc wing congress high command
    ਵੱਡੀ ਖ਼ਬਰ : ਪੰਜਾਬ ਕਾਂਗਰਸ ਦੀ ਓ. ਬੀ. ਸੀ. ਵਿੰਗ ਭੰਗ
  • team india announced for asia cup 2026
    ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT
  • today is the gen z god tomorrow who
    ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
  • the proceedings of the punjab vidhan sabha began
    ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਕਾਂਗਰਸ ਵਲੋਂ ਰੁਜ਼ਗਾਰ ਸਬੰਧੀ ਵਾਈਟ ਪੇਪਰ ਜਾਰੀ ਕਰਨ ਦੀ ਮੰਗ
  • third day of punjab vidhan sabha proceedings begins
    ਪੰਜਾਬ ਵਿਧਾਨ ਸਭਾ ਦੀ ਤੀਜੇ ਦਿਨ ਦੀ ਕਾਰਵਾਈ ਸ਼ੁਰੂ, ਕਾਂਗਰਸ ਵਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ
  • congress news
    ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ
  • punjab vidhan sabha proceedings begin
    ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਬਰਗਾੜੀ ਬੇਅਦਬੀ ਮਾਮਲੇ 'ਤੇ ਕਾਂਗਰਸ ਦਾ ਪ੍ਰਦਰਸ਼ਨ
  • robbers rob husband and wife in jalandhar
    ਜਲੰਧਰ 'ਚ ਦਿਨ-ਦਿਹਾੜੇ ਬਾਈਕ ਸਵਾਰ ਲੁਟੇਰਿਆਂ ਨੇ ਪਤੀ-ਪਤਨੀ ਨੂੰ ਘੇਰ ਕੀਤੀ...
  • moderate rain likely in various districts of punjab
    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ,...
  • police raid grand spa center in jalandhar
    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ...
  • burnt deadbody found on nakodar kapruthala road
    ਨਕੋਦਰ-ਕਪਰੂਥਲਾ ਰੋਡ ’ਤੇ ਪੱਲੀ ’ਚ ਲਪੇਟੀ ਗਲੀ-ਸੜੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
  • red alert in punjab police force deployed blockade campaign
    ਪੰਜਾਬ 'ਚ Red Alert! ਚੱਪੇ-ਚੱਪੇ 'ਤੇ ਪੁਲਸ ਫੋਰਸ ਦੀ ਤਾਇਨਾਤੀ
  • third accused in batala grenade attack arrested
    ਬਟਾਲਾ 'ਚ ਗ੍ਰਨੇਡ ਹਮਲਾ ਕਰਨ ਵਾਲਾ ਤੀਜਾ ਮੁਲਜ਼ਮ ਗ੍ਰਿਫ਼ਤਾਰ ! ਪੰਜਾਬ ਦੇ ਕਈ...
  • students clash at apeejay mun in jalandhar
    ਜਲੰਧਰ ਦੇ ਮਸ਼ਹੂਰ ਕਾਲਜ 'ਚ ਭਿੜੇ ਵਿਦਿਆਰਥੀ, ਚੱਲੇ ਲੱਤਾਂ-ਮੁੱਕੇ
  • thieves target house jewelry and cash stolen
    ਜਲੰਧਰ: ਰਾਤ ਨੂੰ ਸੁੱਤਾ ਪਿਆ ਸੀ ਸਾਰਾ ਟੱਬਰ! ਸਵੇਰੇ ਉੱਠ ਕੇ ਵੇਖਿਆ ਤਾਂ ਖਾਲੀ...
Trending
Ek Nazar
a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

t dictator kim jong

ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

h5n1 bird flu

ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

removes top us general

ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

ameesha patel is still single at the age of 51

51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

united nations statement on pok

ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ

tuvalu feared tsunami

ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ...

europe silent as media rights

ਪਾਕਿਸਤਾਨ ਨੇ ਮੀਡੀਆ ਅਧਿਕਾਰਾਂ 'ਤੇ ਕੀਤੀ ਹੋਰ ਸਖ਼ਤੀ ਪਰ ਯੂਰਪ ਚੁੱਪ

shweta tiwari aims at exes raja chaudhary abhinav kohli

"ਆਪਣੇ ਪਤੀਆਂ ਨੂੰ ਚੀਟ ਕਰਦੇ ਹੋਏ ਮੈਂ ਹੀ ਫੜਿਆ ਸੀ..."; ਸ਼ਵੇਤਾ ਤਿਵਾਰੀ ਦਾ...

balochistan independence day

ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ...

avika gor hospitalised with dengue

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜ ਗਈ ਸਿਹਤ ! ਲਿਜਾਣਾ ਪਿਆ ਹਸਪਤਾਲ, ਪਤੀ ਨੇ ਦੱਸਿਆ...

punjab  s legendary cricketer got married  he tied the knot with this actress

ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ

heavy rain 6 days punjab weather

Heavy Rain: 8, 9, 10, 11, 12, 13 ਅਗਸਤ ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ...

cop deployed outside salman khan s house collapses dies

ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ 'ਚ ਤਾਇਨਾਤ ਪੁਲਸ ਮੁਲਾਜ਼ਮ ਦੀ ਮੌਤ, ਡਿਊਟੀ...

work from home started again

ਫ਼ਿਰ ਸ਼ੁਰੂ ਹੋਇਆ Work From Home ! ਭਾਰੀ ਬਾਰਿਸ਼ ਮਗਰੋਂ ਗੁਰੂਗ੍ਰਾਮ ਪ੍ਰਸ਼ਾਸਨ...

bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bhupesh baghel congress
      ਕੀ ਭੂਪੇਸ਼ ਬਘੇਲ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰ ਸਕਣਗੇ?
    • prisons or guest houses
      ‘ਜੇਲ੍ਹਾਂ ਹਨ ਜਾਂ ਗੈਸਟ ਹਾਊਸ’ ਪੈਸਾ ਦਿਓ - ਹਰ ਸਹੂਲਤ ਲਓ!
    • gandhi family vs sangh
      ‘ਗਾਂਧੀ ਪਰਿਵਾਰ ਦੀ ਤੁਲਨਾ ’ਚ ਸੰਘ ਪਰਿਵਾਰ ਕਿਤੇ ਵੱਧ ਜਮਹੂਰੀ’
    • has asim munir made up his mind to stage a coup in pakistan
      ਕੀ ਆਸਿਮ ਮੁਨੀਰ ਪਾਕ ’ਚ ਤਖਤਾਪਲਟ ਦਾ ਮਨ ਬਣਾ ਚੁੱਕੇ ਹਨ?
    • guru ravidas ji
      ਗੁਰੂ ਰਵਿਦਾਸ ਜੀ : ਸਿਰਫ਼ ਇਤਿਹਾਸ ਨਹੀਂ, ਸਗੋਂ ਮਨੁੱਖਤਾ ਦੇ ਭਵਿੱਖ ਦੀ ਦਿਸ਼ਾ
    • bjp needs to learn
      ਭਾਜਪਾ ਲਈ ਹਾਲੀਆ ਘਟਨਾਵਾਂ ਤੋਂ ਸਬਕ ਲੈਣ ਦਾ ਸਮਾਂ
    • prostitution in country
      ‘ਦੇਸ਼ ’ਚ ਦੇਹ ਵਪਾਰ ਜ਼ੋਰਾਂ ’ਤੇ’ ਕੁਝ ਹੋਟਲ ਅਤੇ ਸਪਾ ਸੈਂਟਰ ਬਣੇ ਅੱਡੇ!
    • drug free india
      ਸੰਦੇਸ਼ ਨਹੀਂ, ਸਖ਼ਤੀ ਨਾਲ ਹੀ ਸੰਭਵ ‘ਨਸ਼ਾ ਮੁਕਤ ਭਾਰਤ’
    • delimitation bill
      ਹੱਦਬੰਦੀ : ਸੀਟਾਂ ਵਧਣ ਨਾਲ ਰਾਜ ਵੱਡਾ ਹੋਵੇਗਾ ਜਾਂ ਛੋਟਾ ?
    • pok protests
      ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਰੋਸ ਪ੍ਰਦਰਸ਼ਨ ਕਿਉਂ ਭੜਕੇ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +