ਇਸ ਲੇਖ ਦੀਆਂ ਸਾਰੀਆਂ ਸੁਰਖੀਆਂ ਇਕ ਕਹਾਣੀ ਬਿਆਨ ਕਰਦੀਆਂ ਹਨ। ਸਭ ਤੋਂ ਪਹਿਲਾਂ ਹਾਲ ਹੀ ਦੀ ਖਬਰ ਤੋਂ ਸ਼ੁਰੂਆਤ ਕਰਦੇ ਹਾਂ।
- 10 ਸਤੰਬਰ, ਮਹਾਰਾਸ਼ਟਰ ਭਾਜਪਾ ਮੁਖੀ ਬਾਵਨਕੁਲੇ ਦੇ ਬੇਟੇ ਦੀ ਔਡੀ ਨੇ ਨਾਗਪੁਰ ’ਚ ਕਈ ਗੱਡੀਆਂ ਨੂੰ ਟੱਕਰ ਮਾਰੀ, ਡਰਾਈਵਰ ਗ੍ਰਿਫਤਾਰ।
- 27 ਮਈ, ਪੁਣੇ ਪੋਰਸ਼ ਹਾਦਸੇ ’ਚ ਨਾਬਾਲਿਗ ਦੇ ਦਾਦੇ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਉਸ ਨੇ ਡਰਾਈਵਰ ਨੂੰ ਦੋਸ਼ ਆਪਣੇ ’ਤੇ ਲੈਣ ਨੂੰ ਕਿਹਾ ਅਤੇ ਉਸ ਨੂੰ ਇਨਾਮ ਦੇਣ ਦਾ ਵਾਅਦਾ ਕੀਤਾ।
-26 ਮਈ, ਪੁਣੇ ਪੋਰਸ਼ ਹਾਦਸੇ ਦੇ ਕੁਝ ਦਿਨ ਪਿੱਛੋਂ, ਤੇਜ਼ ਰਫਤਾਰ ਔਡੀ ਲਗਜ਼ਰੀ ਕਾਰ ਨੇ ਨੋਇਡਾ ’ਚ ਦੁੱਧ ਖਰੀਦਣ ਗਏ ਬਜ਼ੁਰਗ ਵਿਅਕਤੀ ਨੂੰ ਮਾਰ ਸੁੱਟਿਆ।
ਭਾਰਤ ’ਚ ਸੜਕ ਹਾਦਸਿਆਂ ਦੀ ਦਰ ਦੁਨੀਆ ’ਚ ਸਭ ਤੋਂ ਵੱਧ ਹੈ। ਇਸ ਅੰਕੜੇ ’ਚ ਇਕ ਉੱਪ-ਸ਼੍ਰੇਣੀ ਵੀ ਹੈ। ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਦੀਆਂ ਔਲਾਦਾਂ ਵਲੋਂ ਚਲਾਈਆਂ ਜਾਣ ਵਾਲੀਆਂ ਲਗਜ਼ਰੀ ਕਾਰਾਂ, ਜੋ ਅਕਸਰ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਹਨ। ਸਥਿਤੀ ਇੰਨੀ ਗੁੰਝਲਦਾਰ ਹੈ ਕਿ ਜਦ ਕੋਈ ਅਜਿਹੀ ਘਟਨਾ ਬਾਰੇ ਸੁਣਦਾ ਹੈ ਤਾਂ ਉਸ ਨੂੰ ਤੁਰੰਤ ਪਤਾ ਲੱਗ ਜਾਂਦਾ ਹੈ ਕਿ ਇਹ ਕਿਸੇ ਸਿਆਸੀ ਆਗੂ, ਕਾਰੋਬਾਰੀ ਜਾਂ ਬਿਲਡਰ ਦੀ ਔਲਾਦ ਹੋਵੇਗੀ।
ਇਸ ਪਿੱਛੋਂ ਜੋ ਹੁੰਦਾ ਹੈ ਉਹ ਵੀ ਓਨਾ ਹੀ ਫਾਰਮੂਲਾਬੱਧ ਹੈ। ਡਰਾਈਵਰ ਜ਼ਿੰਮੇਵਾਰੀ ਲੈਂਦਾ ਹੈ, ਸਾਹਿਬ ਦਾ ਬੇਟਾ ਦੂਜੀ ਕਾਰ ’ਚ ਬੈਠ ਕੇ ਮੌਕੇ ਤੋਂ ਗਾਇਬ ਹੋ ਜਾਂਦਾ ਹੈ ਅਤੇ ਸੀ. ਸੀ. ਟੀ.ਵੀ. ਫੁਟੇਜ ਗਾਇਬ ਹੋ ਜਾਂਦੀ ਹੈ। ਕਹਾਣੀ ਪਹਿਲੇ ਸਫੇ ਤੋਂ ਗਾਇਬ ਹੋ ਜਾਂਦੀ ਹੈ ਅਤੇ ਜਦ ਤਕ ਕਿ ਇਹੀ ਹਾਦਸਾ ਫਿਰ ਤੋਂ ਨਹੀਂ ਹੋ ਜਾਂਦਾ ਅਤੇ ਉਹੀ ਨਤੀਜੇ ਵਾਰ-ਵਾਰ ਸਾਹਮਣੇ ਆਉਂਦੇ ਹਨ।
‘ਡਰਾਈਵਰ ਬਹਾਨੇ’ ਦੀਆਂ ਜੜ੍ਹਾਂ ਡੂੰਘੀਆਂ ਹਨ। ਇਸ ਸਦੀ ’ਚ, ਇਸ ਦੀ ਸ਼ੁਰੂਆਤ 27-28 ਸਤੰਬਰ 2002 ਦੀ ਰਾਤ ਸਲਮਾਨ ਖਾਨ ਤੋਂ ਹੁੰਦੀ ਹੈ, ਜਦ ਉਨ੍ਹਾਂ ਦੀ ਲੈਂਡ ਕਰੂਜ਼ਰ ਬਾਂਦਰਾ ’ਚ ਅਮੈਰੀਕਨ ਅੈਕਸਪ੍ਰੈੱਸ ਬੇਕਰੀ ਨਾਲ ਟਕਰਾ ਗਈ ਸੀ। 6 ਸਤੰਬਰ , 2019 ਨੂੰ, ਸਿਰਲੇਖ ਸੀ, 2002 ਹਿਟ ਐਂਡ ਰਨ ਕੇਸ ’ਚ ਟਵਿਸਟ-ਮੈਂ ਕਾਰ ਚਲਾ ਰਿਹਾ ਸੀ, ਸਲਮਾਨ ਖਾਨ ਦੇ ਡਰਾਈਵਰ ਨੇ ਕੋਰਟ ਨੂੰ ਦੱਸਿਆ।
ਇਕ ਹੋਰ ਹੈੱਡਲਾਈਨ ਪੜ੍ਹਨ ਨੂੰ ਮਿਲਦੀ ਹੈ। ਜਨਵਰੀ 2014 ’ਚ ਇਕ ਅਰਬਪਤੀ ਦੀ ਐਸਟਨ ਮਾਰਟਨ ਦੀ ‘ਅਜੀਬ ਘਟਨਾ’ ਸਾਹਮਣੇ ਆਉਂਦੀ ਹੈ। ਫਿਰ ਤੋਂ, ਡਰਾਈਵਰ ਸਾਹਮਣੇ ਆਉਂਦਾ ਹੈ। ਬਹੁਤ ਪਹਿਲਾਂ 2008 ’ਚ, ਅਰਵਿੰਦ ਅਡਿਗਾ ਨੇ ਆਪਣੇ ਬੁਕਰ ਜੇਤੂ ‘ਦਿ ਵ੍ਹਾਈਟ ਟਾਈਗਰ’ ਨਾਵਲ ’ਚ ਇਸ ਵੇਰਵੇ ਨੂੰ ਸ਼ਾਮਲ ਕੀਤਾ ਸੀ, ਜਿਸ ਨੇ ਇਸ ਬਹਾਨੇ ਨੂੰ ਸਾਹਿਤਕ ਇਤਿਹਾਸ ’ਚ ਅਮਰ ਅਤੇ ਵੱਕਾਰੀ ਕਰ ਦਿੱਤਾ।
ਨਾਵਲ ਦਾ ਹੀਰੋ ਬਲਰਾਮ, ਇਕ ਅਮੀਰ ਪਰਿਵਾਰ ਲਈ ਡਰਾਈਵਰ ਵਜੋਂ ਕੰਮ ਕਰਦਾ ਹੈ, ਉਸ ਨੂੰ ਇਕ ਕਾਰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਜਿਸ ’ਚ ਉਸ ਦੇ ਮਾਲਕ ਦੀ ਪਤਨੀ ਸ਼ਾਮਲ ਹੁੰਦੀ ਹੈ।
ਇਹ ਹਾਦਸੇ ਉਦਾਰੀਕਰਨ ਤੋਂ ਬਾਅਦ ਦੇ ਹਨ। ਇਨ੍ਹਾਂ ਦੀ ਸਮਾਂ ਹੱਦ ਪਿਛਲੇ 25 ਸਾਲਾਂ ਤੋਂ ਚੱਲੀ ਆ ਰਹੀ ਹੈ। ਅੌਡੀ ਦੇ ਨਿਰਮਾਤਾਵਾਂ ਦੀ ਕੋਈ ਗਲਤੀ ਨਹੀਂ ਹੈ ਕਿ ਇਹ ਕਾਰ ਭਾਰਤ ਦੇ ਅਮੀਰਾਂ ਦੀ ਪਸੰਦੀਦਾ ਬਣ ਗਈ ਹੈ। ਜੇਕਰ ਸਕਾਚ ਦੀ ਗੱਲ ਕੀਤੀ ਜਾਵੇ, ਤਾਂ ਭਾਰਤੀਆਂ ਨੂੰ ਇਕ ਬਰਾਂਡ ਦੂਜਿਆਂ ਤੋਂ ਵੱਧ ਪਸੰਦ ਹੈ, ਉਹ ਹੈ ਜੌਨੀ ਵਾਕਰ ਬਲੈਕ। ਸਮਾਜਵਾਦੀ ਸਮੇਂ ’ਚ, ਇਹ ਬਰਾਂਡ ਵੈਟ 69 ਸੀ। ਮੌਜੂਦਾ ਸਮੇਂ ’ਚ ਅੌਡੀ ਕਾਰਾਂ ਦੇਸੀ-ਅਮੀਰ ਲੋਕਾਂ ਲਈ ਜੌਨੀ ਵਾਕਰ ਬਲੈਕ ਵਾਂਗ ਹਨ।
2010 ਅਤੇ 2020 ਦਰਮਿਆਨ, ਅਸੀਂ ਲੈਂਬੋਰਗਿਨੀ ਹਾਦਸਿਆਂ ਬਾਰੇ ਵਧ ਸੁਣਿਆ। ਅਗਸਤ 2016 ਨੂੰ ਮੁੰਬਈ ’ਚ 15 ਕਰੋੜ ਦੀ ਲੈਂਬੋਰਗਿਨੀ ਇਕ ਆਟੋ ਨਾਲ ਟਕਰਾ ਗਈ। ਫਰਵਰੀ 2012 ਨੂੰ ਦਿੱਲੀ ’ਚ ਲੈਂਬੋਰਗਿਨੀ ਡਰਾਈਵਰ ਨੇ ਸਾਈਕਲ ਸਵਾਰ ਨੂੰ ਟੱਕਰ ਮਾਰੀ ਅਤੇ ਚਾਲਕ ਦੀ ਮੌਤ ਹੋ ਗਈ। ਵਿਆਕਰਣ ਦੀ ਦ੍ਰਿਸ਼ਟੀ ਭਰਮਾਊ ਸਿਰਲੇਖ ਈਸ਼ਵਰ ਨਿਆਂ ਦਾ ਭਰਮ ਪ੍ਰਦਾਨ ਕਰਦਾ ਹੈ ਕਿ ਸਾਈਕਲ ਸਵਾਰ ਨਹੀਂ ਸਗੋਂ ਡਰਾਈਵਰ ਦੀ ਮੌਤ ਹੋਈ ਪਰ ਅਫਸੋਸ, ਇਹ ਇਕ ਭਰਮ ਹੈ।
ਜੁਲਾਈ 2014 ’ਚ ਪਾਰਕਿੰਗ ਅਟੈਂਡੈਂਟ ਲਈ ਮੇਰਾ ਦਿਲ ਦੁਖਿਆ ਸੀ। ਹੋਟਲ ਦੇ ਵੈਲੇਟ ਨੇ 3 ਕਰੋੜ ਦੀ ਲੈਂਬੋਰਗਿਨੀ ਨੂੰ ਬਰਬਾਦ ਕਰ ਦਿੱਤਾ। ਉਹ ਗੈਲਾਰਡੋ ਸਪਾਈਡਰ ਨੂੰ 5-ਸਟਾਰ ਹੋਟਲ (ਵੱਧ ਪੋਰਸ਼-ਫ੍ਰੈਂਡਲੀ?) ਦੀ ਪੋਰਚ ’ਚ ਲਾ ਰਿਹਾ ਸੀ, ਜਦ ਉਸ ਨੇ ਗੱਡੀ ਦਾ ਕੰਟਰੋਲ ਗੁਆ ਦਿੱਤਾ।
ਕੀ ਕਾਰ ਦੀ ਗਲਤੀ ਹੈ? ਕੀ ਡਰਾਈਵਰ ਦੀ ਗਲਤੀ ਹੈ? ਜਾਂ ਸ਼ਰਾਬ ਦੀ ਗਲਤੀ ਹੈ? ਗੱਡੀ ਚਲਾਉਣ ਵਾਲੇ ਵਿਅਕਤੀ ਦੀ ਮੂਰਖਤਾ ਦੇ ਇਲਾਵਾ ਸ਼ਰਾਬ ਇਕ ਕਾਰਕ ਹੈ।
ਇਕ ਹੋਰ ਕਾਰਨ ਹੈ ਜਿਸ ਦਾ ਖੁਲਾਸਾ ਅਦਾਕਾਰ ਇਮਰਾਨ ਖਾਨ ਨੇ ਇਕ ਇੰਟਰਵਿਊ ’ਚ ਗਲਤੀ ਨਾਲ ਕੀਤਾ ਸੀ। ਉਨ੍ਹਾਂ ਨੇ ਆਪਣੇ ਲਈ ਇਕ ਫੇਰਾਰੀ ਖਰੀਦੀ, ਉਸ ਨੂੰ ਵੇਚ ਦਿੱਤਾ ਅਤੇ ਇਕ ਵੀ.ਡਬਲਯੂ. ਪੋਲੋ ਖਰੀਦੀ। ਸਟਾਰ ਉਹ ਮੌਂਕ ਬਣ ਗਿਆ ਜਿਸ ਨੇ ਆਪਣੀ ਫੇਰਾਰੀ ਵੇਚ ਦਿੱਤੀ। 28 ਸਾਲ ਦੀ ਉਮਰ ’ਚ, ਤੁਹਾਨੂੰ ਇਨ੍ਹਾਂ ਚੀਜ਼ਾਂ ਨੂੰ ਚਲਾਉਣ ਦੇ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ। ਇਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹਨ ਅਤੇ ਤੁਹਾਡੀ ਅਸਲੀ ਸਮਰੱਥਾ ਤੋਂ ਕਿਤੇ ਜ਼ਿਆਦਾ ਵੱਡੀ ਕਾਰ ਹੈ ਅਤੇ ਮੈਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਇਹ ਕਾਰ ਮੇਰੇ ਤੋਂ ਕਿਤੇ ਜ਼ਿਆਦਾ ਵੱਡੀ ਹੈ। ਮੈਂ ਇਸ ਗੱਡੀ ਦੀਆਂ ਸਮਰੱਥਾਵਾਂ ਦੇ ਨੇੜੇ-ਤੇੜੇ ਵੀ ਨਹੀਂ ਪੁੱਜ ਰਿਹਾ ਹਾਂ।
ਇਸ ਕਥਨ ’ਚ ਇਸ ਸਵਾਲ ਦਾ ਜਵਾਬ ਲੁਕਿਆ ਹੈ ਕਿ ਅਮੀਰ ਭਾਰਤੀ ਬੱਚੇ ਆਪਣੀਆਂ ਲਗਜ਼ਰੀ ਕਾਰਾਂ ਨੂੰ ਹਰ ਸਮੇਂ ਕਿਉਂ ਚਲਾਉਂਦੇ ਰਹਿੰਦੇ ਹਨ? ਉਨ੍ਹਾਂ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਅਤੇ ਇੱਥੇ ਤ੍ਰਾਸਦੀ ਇਹ ਹੈ ਕਿ ਉਨ੍ਹਾਂ ਦੇ ਡਰਾਈਵਰ ਜੋ ਸਮਾਜ ਦੇ ਹੇਠਲੇ ਤਬਕੇ ਤੋਂ ਹੁੰਦੇ ਹਨ, ਇਨ੍ਹਾਂ ਸੁਪਰਕਾਰਾਂ ਨੂੰ ਸੰਭਾਲ ਸਕਦੇ ਹਨ। ਕੋਈ ਹੈਰਾਨੀ ਨਹੀਂ ਹੈ ਕਿ ਉਨ੍ਹਾਂ ਨੂੰ ਹੀ ਪੁਲਸ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਲਾਸ਼ ਕ੍ਰਿਸ਼ਨ ਮੇਹਰੋਤਰਾ
ਚਾਈਲਡ ਪੋਰਨੋਗ੍ਰਾਫੀ ਬਾਰੇ ਸੁਪਰੀਮ ਕੋਰਟ ਦੇ ਫੈਸਲੇ ’ਤੇ ਸਖਤੀ ਨਾਲ ਅਮਲ ਹੋਵੇ
NEXT STORY