ਡਾ. ਵੇਦਪ੍ਰਤਾਪ ਵੈਦਿਕ
ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ 2 ਦਿਨ ਤੱਕ ਖਾਸ ਮਹਿਮਾਨ ਰਹਿ ਕੇ ਇਸਲਾਮਾਬਾਦ ’ਚ ਇਸਲਾਮੀ ਸਹਿਯੋਗ ਸੰਗਠਨ ਦੇ ਸੰਮੇਲਨ ’ਚ ਹਿੱਸਾ ਲਿਆ। ਹੁਣ ਉਹ ਭਾਰਤ ਆ ਰਹੇ ਹਨ ਅਤੇ ਫਿਰ ਸ਼੍ਰੀਲੰਕਾ ਜਾਣਗੇ। ਉਹ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਪਹਿਲਾਂ ਵੀ ਮਿਲ ਚੁੱਕੇ ਹਨ। ਗਲਵਾਨ ਘਾਟੀ ਦੀ ਝੜਪ ਤੋਂ ਪੈਦਾ ਹੋਏ ਤਣਾਅ ਨੂੰ ਦੋਵਾਂ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਜ਼ਰਾ ਵੀ ਘੱਟ ਨਹੀਂ ਕਰ ਸਕੀ। ਇਸੇ ਤਰ੍ਹਾਂ ਦੋਵਾਂ ਦੇਸ਼ਾਂ ਦੇ ਫੌਜੀ ਅਫਸਰਾਂ ਦੀਆਂ ਕਈ ਲੰਬੀਆਂ ਲੰਬੀਆਂ ਬੈਠਕਾਂ ਤੋਂ ਵੀ ਕੋਈ ਹੱਲ ਨਹੀਂ ਨਿਕਲਿਆ।
ਪਿਛਲੇ 2 ਸਾਲਾਂ ’ਚ ਸਰਹੱਦ ਦੀ ਇਸ ਝੜਪ ਨੇ ਦੋਵਾਂ ਦੇਸ਼ਾਂ ਦਰਮਿਆਨ ਜਿਹੋ ਜਿਹੀ ਬਦਮਗਜ਼ੀ ਪੇਸ਼ ਕੀਤੀ ਹੈ ਉਹੋ ਜਿਹੀ 1962 ਦੇ ਬਾਅਦ ਕਦੀ ਕਦਾਈਂ ਹੀ ਹੋਈ। ਗੰਭੀਰ ਸਰਹੱਦੀ ਝਗੜੇ ਦੇ ਬਾਵਜੂਦ ਦੋਵਾਂ ਰਾਸ਼ਟਰਾਂ ਦੇ ਦਰਮਿਆਨ ਵਪਾਰ ਜਿਸ ਰਫਤਾਰ ਨਾਲ ਵਧਦਾ ਰਿਹਾ, ਆਪਸੀ ਯਾਤਰਾਵਾਂ ਹੁੰਦੀਆਂ ਰਹੀਆਂ ਅਤੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੌਰਾਨ ਜਿਹੋ ਜਿਹੀ ਗੱਲਬਾਤ ਚਲਦੀ ਰਹੀ ਉਹ ਸਾਰੀ ਦੁਨੀਆ ’ਚ ਚਰਚਾ ਦਾ ਵਿਸ਼ਾ ਬਣਦੀ ਰਹੀ। ਭਾਰਤ ਅਤੇ ਚੀਨ ਕਈ ਭਖਦੇ ਕੌਮਾਂਤਰੀ ਸਵਾਲਾਂ ’ਤੇ ਸਮਾਨ ਵਤੀਰਾ ਅਪਣਾ ਕੇ ਪਰਿਪੱਕ ਨੀਤੀਅਾਂ ਦੀ ਉੱਤਮ ਉਦਾਹਰਣ ਪੇਸ਼ ਕਰਦੇ ਰਹੇ ਹਨ ਪਰ ਗਲਵਾਨ ਘਾਟੀ ਦੇ ਮੁੱਦੇ ’ਤੇ ਇਹ ਤਣਾਅ ਇੰਨਾ ਲੰਬਾ ਕਿਵੇਂ ਖਿੱਚ ਗਿਆ?
ਇਹ ਠੀਕ ਹੈ ਕਿ ਭਾਰਤ ਦੇ 20 ਫੌਜੀ ਜਵਾਨ ਮਾਰੇ ਗਏ ਪਰ ਸਮਝਿਆ ਜਾਂਦਾ ਹੈ ਕਿ ਚੀਨ ਦੇ ਵੀ ਘੱਟੋ-ਘੱਟ 50 ਫੌਜੀ ਮਾਰੇ ਗਏ ਜਿੱਥੋਂ ਤੱਕ ਚੀਨੀ ਫੌਜੀਆਂ ਵੱਲੋਂ ਭਾਰਤੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਸਵਾਲ ਹੈ, ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਨਾਂ ਆਪਣੇ ਸੰਦੇਸ਼ ’ਚ ਕਿਹਾ ਸੀ ਕਿ ਭਾਰਤ ਨੇ ਚੀਨ ਨੂੰ ਆਪਣੀ 1 ਇੰਚ ਜ਼ਮੀਨ ’ਤੇ ਵੀ ਕਬਜ਼ਾ ਨਹੀਂ ਕਰਨ ਦਿੱਤਾ ਹੈ ਤਾਂ ਫਿਰ ਝਗੜਾ ਕਿਸ ਗੱਲ ਦਾ ਹੈ?
ਗਲਤਫਹਿਮੀਆਂ ਅਤੇ ਦੋਵਾਂ ਪਾਸਿਆਂ ਦੇ ਸਥਾਨਕ ਫੌਜੀ ਕਮਾਂਡਰਾਂ ਦੀ ਗਲਤੀ ਨਾਲ ਇਹ ਮੁਕਾਬਲਾ ਹੋ ਗਿਆ ਅਤੇ ਉਸ ’ਚ ਬਹਤ ਹੀ ਦੁਖਾਈ ਮੌਤਾਂ ਹੋ ਗਈਆਂ ਜੋ ਦੋਵਾਂ ਪਾਸਿਆਂ ਤੋਂ ਅਫਸੋਸ ਜ਼ਾਹਿਰ ਕੀਤਾ ਜਾ ਸਕਦਾ ਹੈ ਅਤੇ ਮਾਮਲੇ ਨੂੰ ਹੱਲ ਮੰਨਿਆ ਜਾ ਸਕਦਾ ਹੈ। ਜਿੱਥੋਂ ਤੱਕ ਸਰਹੱਦਾਂ ਦੀ ਉਲੰਘਣਾ ਦਾ ਸਵਾਲ ਹੈ ਦੋਵਾਂ ਦੇਸ਼ਾਂ ਦੇ ਫੌਜੀ ਅਤੇ ਨਾਗਰਿਕ ਸਾਲ ’ਚ ਸੈਂਕੜੇ ਵਾਰ ਇਕ ਦੂਸਰੇ ਦੀ ਸਰਹੱਦ ’ਚ ਦਾਖਲ ਹੋ ਜਾਂਦੇ ਹਨ। ਸਰਹੱਦਾਂ ’ਤੇ ਨਾ ਕੋਈ ਕੰਧ ਬਣੀ ਹੋਈ ਹੈ ਅਤੇ ਨਾ ਹੀ ਤਾਰਾਂ ਲੱਗੀਆਂ ਹਨ। ਇਹ ਮਾਮਲਾ ਤਾਂ ਛੋਟਾ ਹੈ ਪਰ ਇਸ ਨੇ ਕਾਫੀ ਗੰਭੀਰ ਰੂਪ ਧਾਰਨ ਕਰ ਲਿਆ ਹੈ। ਦੋਵੇਂ ਰਾਸ਼ਟਰ ਇਕ-ਦੂਸਰੇ ਦੇ ਅੱਗੇ ਝੁਕਦੇ ਹੋਏ ਨਜ਼ਰ ਨਹੀਂ ਆਉਣਾ ਚਾਹੁੰਦੇ।
ਇਸ ਦੇ ਨਤੀਜੇ ਵਜੋਂ ਕਈ ਔਕੜਾਂ ਪੈਦਾ ਹੋ ਗਈਆਂ। ਭਾਰਤ ਦੇ ਲਗਭਗ 20 ਹਜ਼ਾਰ ਵਿਦਿਆਰਥੀ ਅਤੇ ਨਾਗਰਿਕ ਜੋ ਚੀਨ ’ਚ ਕੰਮ ਕਰਦੇ ਸਨ ਅਤੇ ਮਹਾਮਾਰੀ ਕਾਰਨ ਭਾਰਤ ਆ ਗਏ ਸਨ ਉਹ ਹੁਣ ਪਰਤਣਾ ਚਾਹੁੰਦੇ ਹਨ। ਕਈ ਚੀਨੀ ਕੰਪਨੀਆਂ ਦਾ ਵਪਾਰ ਠੱਪ ਹੋ ਗਿਆ ਹੈ। ਉਹ ਵੀ ਭਾਰਤ ਪਰਤਣਾ ਚਾਹੁੰਦੀਆਂ ਹਨ। ਭਾਰਤ ਦੀ ਚਿੰਤਾ ਇਹ ਹੈ ਕਿ ਦੋ-ਪੱਖੀ ਵਪਾਰ ’ਚ ਉਸ ਦਾ ਅਸੰਤੁਲਨ 80 ਬਿਲੀਅਨ ਡਾਲਰ ਤੱਕ ਹੋ ਗਿਆ ਹੈ। ਇਸ ਦੇ ਇਲਾਵਾ ਅੱਜਕਲ ਪਾਕਿਸਤਾਨ ਦੇ ਨਾਲ ਚੀਨ ਦੀ ਨੇੜਤਾ ਵੀ ਵਧਦੀ ਚਲੀ ਜਾ ਰਹੀ ਹੈ।
ਇਸ ਸਮੇਂ ਯੂਕ੍ਰੇਨ ਸੰਕਟ ਦੇ ਮਾਮਲੇ ’ਚ ਭਾਰਤ ਅਤੇ ਚੀਨ ਲਗਭਗ ਇਕ ਜਿਹੋ ਵਤੀਰਾ ਧਾਰਨ ਕਰੀ ਬੈਠੇ ਹਨ। ਹਾਲਾਂਕਿ ਚੀਨ ਅਜਿਹਾ ਕੋਈ ਮੌਕਾ ਆਪਣੇ ਹੱਥੋਂ ਨਹੀਂ ਜਾਣ ਿਦੰਦਾ, ਜਿਸ ਨਾਲ ਉਹ ਅਮਰੀਕਾ ’ਤੇ ਕੂਟਨੀਤਕ ਹਮਲਾ ਬੋਲ ਸਕੇ। ਵਾਂਗ ਯੀ ਦੀ ਦਿੱਲੀ ਯਾਤਰਾ ਕਿੰਨੀ ਸਫਲ ਹੋਵੇਗੀ, ਕਿਹਾ ਨਹੀਂ ਜਾ ਸਕਦਾ। ਜੇਕਰ ਨਰਿੰਦਰ ਮੋਦੀ ਆਪਣੇ ਪਰਮ-ਮਿੱਤਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸਿੱਧੀ ਗੱਲ ਕਰਨ ਤਾਂ ਗੱਡੀ ਅਸਾਨੀ ਨਾਲ ਪਟੜੀ ’ਤੇ ਆ ਸਕਦੀ ਹੈ।
ਤਾਈਵਾਨ ਦੀ ਫਾਕਸਕਾਨ ਕੰਪਨੀ ਨੇ ਚੀਨ ਨੂੰ ਛੱਡ ਕੇ ਭਾਰਤ ਨੂੰ ਆਪਣੀ ਮੰਜ਼ਿਲ ਚੁਣਿਆ
NEXT STORY