ਰਾਸ਼ਟਰਪਤੀ ਟਰੰਪ, ਜਿਨ੍ਹਾਂ ਨੇ ਜੰਗ ਖਤਮ ਕਰਨ ਅਤੇ ਕਦੇ ਜੰਗ ਸ਼ੁਰੂ ਨਾ ਕਰਨ ਦਾ ਵਾਅਦਾ ਕੀਤਾ ਸੀ, ਯਮਨ ’ਤੇ ਬੰਬਾਰੀ ਕਰਨ ਲਈ 8,000 ਮੀਲ ਦਾ ਸਫਰ ਕਰ ਚੁੱਕੇ ਹਨ। ਜੇ ਉਹ ਅਜਿਹਾ ਕਰਦੇ ਰਹੇ ਤਾਂ ਯਮਨ ਵੀ ਵੀਅਤਨਾਮ ਅਤੇ ਅਫਗਾਨਿਸਤਾਨ ਬਣ ਜਾਵੇਗਾ। ਕਈ ਅਰਥਾਂ ’ਚ ਉਹ ਇਕੋ ਜਿਹੇ ਦੇਸ਼ ਹਨ ਜਿੱਥੇ ਮਜ਼ਬੂਤ ਇਰਾਦੇ ਵਾਲੇ ਲੜਾਕੇ ਰਹਿੰਦੇ ਹਨ। ਕਿਉਂਕਿ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਦੇ ਇਤਿਹਾਸ, ਸਮਾਜ ਸ਼ਾਸਤਰ ਅਤੇ ਉੱਥੋਂ ਦੀ ਸਥਿਤੀ ਬਾਰੇ ਕੁਝ ਵੀ ਨਹੀਂ ਪਤਾ, ਇਸ ਲਈ ਇੱਥੇ ਮੇਰੇ ਸਫਰ ’ਚੋਂ ਇਕ ਸੰਖੇਪ ਨੋਟ ਹੈ।
8500 ਫੁੱਟ ਦੀ ਉੱਚਾਈ ’ਤੇ, ਯਮਨ ਦੀ ਰਾਜਧਾਨੀ ਸਨਾ ਦਾ ਪੁਰਾਣਾ ਸ਼ਹਿਰ, ਆਰਾਮ ਕੀ ਜਾਦੂਈ ਹਵਾ ਦਿੰਦਾ ਹੈ। ਇਸ ਦੀਆਂ ਗਲੀਆਂ ਦੀ ਭੁੱਲ-ਭੁਲਈਆ, ਬਹੁਮੰਜ਼ਿਲਾ ਮਿੱਟੀ ਅਤੇ ਇੱਟਾਂ ਨਾਲ ਬਣੀਆਂ ਹਵੇਲੀਆਂ ਬਹੁਤ ਵਧੀਆ ਢੰਗ ਨਾਲ ਸਜੀਆਂ ਹੋਈਆਂ ਹਨ। ਸਨਾ ਦੀ ਸ਼ਾਂਤੀ ਸੰਘਰਸ਼ ਦੇ ਤੂਫਾਨੀ ਬਦਲਾਂ ਨੂੰ ਲੁਕਾਉਂਦੀ ਹੈ ਜੋ ਅਫਗਾਨਿਸਤਾਨ ਵਾਂਗ ਹੀ ਗੁੰਝਲਦਾਰ ਅਤੇ ਨਾਟਕੀ ਹੈ। ਯਮਨ ਦਾ ਸੰਘਰਸ਼ ਸਾਡੇ ਟੀ. ਵੀ. ਦੀ ਸਕਰੀਨ ’ਤੇ ਹਾਵੀ ਕਿਉਂ ਨਹੀਂ ਹੁੰਦਾ, ਇਸ ਦਾ ਕਾਰਨ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ।
ਉਦਾਹਰਣ ਲਈ, ਸਾਊਦੀ ਅਰਬ ਦੀ ਸਰਹੱਦ ਨਾਲ ਲੱਗਦੇ ਸਾਦਾ ’ਚ ਸੰਘਰਸ਼ ਦੇ ਮੈਦਾਨ ਨੰਗੇ, ਖੜ੍ਹੇ ਅਤੇ ਉਭਰ ਖਾਬੜ ਪਹਾੜ ਹਨ। ਇਹ ਟੀ. ਵੀ. ਕਰੂ ਦੀ ਤੁਲਨਾ ’ਚ ਚੱਟਾਨ ’ਤੇ ਚੜ੍ਹਨ ਵਾਲਿਆਂ ਲਈ ਵਧੇਰੇ ਢੁੱਕਵੇਂ ਹਨ। 19ਵੀਂ ਸਦੀ ’ਚ ਸਾਊਦੀ ਅਰਬ ਨਾਲ ਲੱਗਦੇ ਵਹਾਬੀ ਹੁਕਮਰਾਨਾਂ ਨੇ ਨਜ਼ਫ ’ਚ ਅਲੀ ਦੀ ਦਰਗਾਹ ਅਤੇ ਕਰਬਲਾ ਨੂੰ ਨਸ਼ਟ ਕਰ ਦਿੱਤਾ ਜੋ ਸਾਊਦੀ-ਯਮਨੀ ਦੇ ਧਾਰਮਿਕ ਸੰਘਰਸ਼ ਦਾ ਸੰਕੇਤ ਦਿੰਦਾ ਹੈ, ਜੋ ਅੱਜ ਵੀ ਸੁਲਝਿਆ ਨਹੀਂ ਹੈ।
ਯਮਨ ’ਚ ਇਮਾਮਾਂ ਦੀ ਵਿਵਸਥਾ ਕਿਵੇਂ ਪੈਦਾ ਹੋਈ : ਪੈਗੰਬਰ ਮੁਹੰਮਦ ਦੇ ਜਵਾਈ ਹਜ਼ਰਤ ਅਲੀ ਸ਼ਿਆਓ ਦੇ ਪਹਿਲੇ ਇਮਾਮ ਹਨ। ਸੁੰਨੀ ਉਨ੍ਹਾਂ ਨੂੰ ਚੌਥੇ ਖਲੀਫਾ ਵਜੋਂ ਪੂਜਦੇ ਹਨ। ਕਿਤੇ ਨਾ ਕਿਤੇ ਸ਼ੀਆ-ਸੁੰਨੀ ਝਗੜੇ ਦੀਆਂ ਜੜ੍ਹਾਂ ਇੱਥੇ ਹਨ। ਅਲੀ ਨੂੰ ਪੈਗੰਬਰ ਨੇ ਕਾਜ਼ੀ ਦੇ ਜੱਜ ਵਜੋਂ ਸਨਾ ਭੇਜਿਆ ਸੀ। ਅਲੀ ਦੇ ਸਭ ਤੋਂ ਵੱਡੇ ਬੇਟੇ ਹਸਨ ਦੂਜੇ ਇਮਾਮ ਹਨ। ਕਰਬਲਾ ਦੇ ਸ਼ਹੀਦ ਛੋਟੇ ਬੇਟੇ ਹੁਸੈਨ ਤੀਜੇ ਇਮਾਮ ਹਨ। ਹੁਸੈਨ ਦੇ ਬੇਟੇ, ਜੈਨ-ਉਲ-ਉਬੇਦਿਨ ਕਰਬਲਾ ’ਚ ਹੁਸੈਨ ਦੇ ਇਕ ਮਾਤਰ ਜੀਵਤ ਪੁਰਸ਼ ਰਿਸ਼ਤੇਦਾਰ ਸਨ ਕਿਉਂਕਿ ਉਹ ਬੀਮਾਰ ਸਨ ਅਤੇ ਜੰਗ ’ਚ ਨਹੀਂ ਜਾ ਸਕਦੇ ਸਨ।
ਉਹ ਠੀਕ ਹੋ ਗਏ ਅਤੇ ਚੌਥੇ ਇਮਾਮ ਬਣ ਗਏ। ਉਨ੍ਹਾਂ ਦੇ 2 ਬੇਟੇ ਬਕਰ ਇਬਨ ਅਲੀ ਅਤੇ ਜੈਦ ਇਬਨ ਅਲੀ ਕਰਬਲਾ ਦੀ ਲੜਾਈ ਪ੍ਰਤੀ ਆਪਣੀ ਪ੍ਰਤੀਕਿਰਿਆ ’ਚ ਵੱਖ ਸਨ। ਬਕਰ ਦਾ ਦ੍ਰਿਸ਼ਟੀਕੋਣ ਜ਼ਿਆਦਾ ਗਾਂਧੀਵਾਦੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਕਰਬਲਾ ’ਚ ਇਮਾਮ ਹੁਸੈਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹਾਦਤ ਨੇ ਪਹਿਲਾਂ ਹੀ ਇਸਲਾਮ ਨੂੰ ਵੱਡੇ ਪੱਧਰ ’ਤੇ ਉਪਰ ਚੁੱਕਣ ਲਈ ਪ੍ਰੇਰਿਤ ਕੀਤਾ ਸੀ। ਜੈਦ ਦਾ ਮੰਨਣਾ ਸੀ ਕਿ ਓਮਾਇਦ ਨੂੰ ਹਰਾਉਣਾ ਹੋਵੇਗਾ। ਜੈਦ ਦੇ ਪੈਰੋਕਾਰਾਂ ਨੇ ਯਮਨ ’ਚ ਆਪਣੀ ਇਮਾਮਤ ਸਥਾਪਤ ਕੀਤੀ ਜੋ ਅਰਬ ਪ੍ਰਾਇਦੀਪਾਂ ਦਾ ਵਧੇਰੇ ਸੱਭਿਅਕ ਹਿੱਸਾ ਸੀ।
ਓਟੋਮਨ ਪਿੱਛੋਂ, ਯਮਨ 2 ਦੇਸ਼ਾਂ ’ਚ ਵੰਡਿਆ ਗਿਆ, ਉੱਤਰ ਯਮਨ ਦੀ ਆਬਾਦੀ 20 ਮਿਲੀਅਨ ਸੀ ਜਿਸ ਦੀ ਰਾਜਧਾਨੀ ਸਨਾ ਸੀ। ਦੱਖਣੀ ਯਮਨ, ਜਿਸ ਦੀ ਆਬਾਦੀ 4 ਮਿਲੀਅਨ ਸੀ, ਦੀ ਰਾਜਧਾਨੀ ਅਦਨ ਸੀ ਜੋ ਰਣਨੀਤਿਕ ਪੱਖੋਂ ਅਦਨ ਦੀ ਖਾੜੀ ਦੇ ਮੁਹਾਨੇ ’ਤੇ ਸਥਿਤ ਸੀ। ਇਸ ਲਈ ਅੰਗਰੇਜ਼ਾਂ ਨੇ ਇਸ ਨੂੰ ਉਦੋਂ ਤੱਕ ਮਜ਼ਬੂਤੀ ਨਾਲ ਫੜ ਕੇ ਰੱਖਿਆ ਸੀ ਜਦੋਂ ਤੱਕ ਅਰਬ ਸਮਾਜਵਾਦ ਨੇ ਨਾਸਿਰ ਦੀ ਅਗਵਾਈ ’ਚ ਅਰਬ ਦੁਨੀਆ ਨੂੰ ਆਪਣੇ ਕਬਜ਼ੇ ’ਚ ਨਹੀਂ ਲੈ ਲਿਆ। 1967 ’ਚ ਸਮਾਜਵਾਦੀ ਜੋਸ਼ ਨੇ ਬਰਤਾਨਵੀ ਲੋਕਾਂ ਨੂੰ ਬਾਹਰ ਕੱਢ ਦਿੱਤਾ। ਉਸ ਸਮੇਂ ਚੱਲ ਰਹੀ ਠੰਢੀ ਜੰਗ ਦੌਰਾਨ ਦੱਖਣੀ ਯਮਨ ਸੋਵੀਅਤ ਦੇ ਪ੍ਰਭਾਵ ’ਚ ਆ ਗਿਆ।
ਇੱਥੇ ਮੈਂ ਇਕ ਹੋਰ ਵੇਰਵਾ ਜੋੜਨਾ ਚਾਹਾਂਗਾ। ਬੇਸ਼ੱਕ ਹੀ ਕਹਾਣੀ ਨੂੰ ਗੁੰਝਲਦਾਰ ਬਣਾਉਣ ਦਾ ਦਰਦ ਹੋਵੇ। ਜਦੋਂ ਆਖਰੀ ਇਮਾਮ ਯਾਹਮਾ ’ਤੇ ਓਟੋਮਨ ਦਾ ਦਬਾਅ ਸੀ ਤਾਂ ਉਨ੍ਹਾਂ ਆਪਣੇ ਉੱਤਰੀ ਗੁਆਂਢੀ ਸਾਊਦੀ ਨਾਲ ਸ਼ਾਂਤੀ ਲਈ ਸੌਦੇਬਾਜ਼ੀ ਕੀਤੀ। ਇਸ ਸੌਦੇ ਅਧੀਨ ਨਿਗਰਾਨ ਅਤੇ ਜੀਜਾਨ ਦੇ 2 ਜ਼ਿਲੇ ਸਾਊਦੀ ਨੂੰ ਇਕ ਤਰ੍ਹਾਂ ਦੇ ਨਵੀਨੀਕਰਨ ਪਟੇ ’ਤੇ ਦਿੱਤੇ ਗਏ। ਸਨਾ ਦੇ ਮੰਨੇ-ਪ੍ਰਮੰਨੇ ਬੁੱਧੀਜੀਵੀ ਡਾ. ਨਸਤਰ ਅਲ-ਨਕੀਬ ਅਨੁਸਾਰ, ਇਹ ਦੋਵੇਂ ਜ਼ਿਲੇ ‘ਤੇਲ ਨਾਲ ਭਰਪੂਰ’ ਹਨ। ਨਹੀਂ ਤਾਂ ਸਾਊਦੀ 2 ਸ਼ੀਆ ਬਹੁਗਿਣਤੀ ਵਾਲੇ ਯਮਨ ਦੇ ਸ਼ਹਿਰਾਂ ਨੂੰ ਹੀ ਕਿਉਂ ਪ੍ਰਵਾਨ ਕਰਦਾ ਜੋ ਅੱਤਵਾਦੀ ਸ਼ੀਆਵਾਂ ਨਾਲ ਹਨ। ਇਨ੍ਹਾਂ ਨੂੰ ਹੂਤੀ ਕਿਹਾ ਜਾਂਦਾ ਹੈ। ਹੂਤੀ ਉਨ੍ਹਾਂ ਦੇ ਨੇਤੇ ਮਲਿਕ ਦੇ ਨਾਂ ’ਚੋਂ ਨਿਕਲਿਆ ਹੈ ਜਿਸ ਦਾ ਨਾਂ ਹੂਤੀ ਹੈ।
ਹੁਣ, ਆਓ ਅਸੀਂ ਅਫਗਾਨਿਸਤਾਨ ’ਤੇ ਸੋਵੀਅਤ ਕਬਜ਼ੇ ਪਿੱਛੋਂ 1980 ਦੇ ਦਹਾਕੇ ਤੋਂ ਕਹਾਣੀ ਨੂੰ ਲੜੀਵਾਰ ਢੰਗ ਨਾਲ ਸ਼ੁਰੂ ਕਰੀਏ। ਅਮਰੀਕਾ, ਸਾਊਦੀ ਅਤੇ ਜੀਆ-ਉਲ-ਹੱਕ ਨੇ ਪਾਕਿਸਤਾਨ ’ਚ ਅਣਗਿਣਤ ਮਦਰੱਸਿਆਂ ’ਚ ਕੱਟੜ ਇਸਲਾਮਵਾਦੀਆਂ ਦਾ ਨਿਰਮਾਣ ਸ਼ੁਰੂ ਕੀਤਾ, ਜਿਸ ਦੀ ਕੀਮਤ ਉਹ ਦੇਸ਼ ਅੱਜ ਤੱਕ ਚੁਕਾ ਰਿਹਾ ਹੈ। ਸਾਊਦੀ ਦੇ ਗ੍ਰਹਿ ਮੰਤਰੀ ਪ੍ਰਿੰਸ ਨਾਈਫ ਬਿਨ ਅਬਦੁੱਲ ਅਜ਼ੀਜ਼ ਲਈ, ਪਾਕਿਸਤਾਨੀ ਮਦਰੱਸੇ ਕਾਫੀ ਨਹੀਂ ਸਨ। ਸ਼ੁੱਧ ਨਸਲ ਦੇ ਅਰਬਾਂ ਨੂੰ ਅੱਤਵਾਦੀ ਇਸਲਾਮਾਬਾਦ ’ਚ ਵੀ ਸਿਖਲਾਈ ਦਿੱਤੀ ਜਾਣੀ ਸੀ। ਜਿਸ ਤਰ੍ਹਾਂ ਅਫਗਾਨ ਮੁਜ਼ਾਹਿਦੀਨ ਅਫਗਾਨਿਸਤਾਨ ’ਚ ਸੋਵੀਅਤ ਨੂੰ ਖਦੇੜ ਦੇਣਗੇ, ਉਸੇ ਤਰ੍ਹਾਂ ਉਨ੍ਹਾਂ ਦੇ ਬਰਾਬਰ ਦੇ ਅਦਨ ’ਚ ਸੋਵੀਅਤ ਹਮਾਇਤੀ ਨਾਸਿਰਵਾਦ ਨੂੰ ਡਾਵਾਂਡੋਲ ਕਰਨ ਦਾ ਯਤਨ ਕਰਨਗੇ।
ਗੁਆਂਢੀ ਯਮਨ ’ਚ ਸਿਖਲਾਈ ਕੈਂਪ ਖੋਲ੍ਹਣ ਲਈ ਇਸ ਤੋਂ ਵਧੀਆ ਥਾਂ ਹੋਰ ਕੀ ਹੋ ਸਕਦੀ ਹੈ, ਖਾਸ ਕਰਕੇ ਉਦੋਂ ਜਦੋਂ ਦੱਖਣੀ ਯਮਨ ਉਸੇ ਸੋਵੀਅਤ ਦੇ ਨੇੜੇ ਸੀ ਜਿਸ ਨੇ ਅਫਗਾਨਿਸਤਾਨ ’ਚੋਂ ਬਾਹਰ ਕੱਢਣ ਲਈ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਸੀ। ਯਮਨ ਦੇ ਰਾਸ਼ਟਰਪਤੀ ਸਾਲੇਹ ਦੇ ਮਤਰੇਏ ਭਰਾ ਅਲੀ ਮੋਹਸਿਨ ਅਲ ਅਹਮਰ ਨੇ ਸਭ ਸਿਖਲਾਈ ਕੈਂਪਾਂ ਦੀ ਸਥਾਨਕ ਜ਼ਿੰਮੇਵਾਰੀ ਸੰਭਾਲੀ। ਧਾਰਨਾ ’ਤੇ ਵਿਚਾਰ ਕਰੋ। ਇਸਲਾਮੀ ਕੱਟੜਪੰਥ ਦੇ ਅੱਡੇ ਸੋਵੀਅਤਾਂ ਦੇ ਸਿਰ ਉਠਾਉਣ ’ਤੇ ਰੋਕ ਲਗਾ ਦੇਣਗੇ। ਸੋਵੀਅਤ ਸੰਘ ਦੇ ਪਤਨ ਦੇ ਨਾਲ ਹੀ ਤਸਵੀਰ ਮੌਲਿਕ ਰੂਪ ’ਚ ਬਦਲ ਗਈ ਹੈ। ਹੁਣ ਅਰਬ ਧੜਾ ਹੀ ਹੈ ਜੋ ਪਸ਼ਤੂਨ ਦੇ ਗਲਬੇ ਵਾਲੇ ਤਾਲਿਬਾਨ ਤੋਂ ਵੱਖ ਅਲਕਾਇਦਾ ਦੇ ਕੇਂਦਰ ’ਚ ਹੈ।
ਇਸ ਲਈ, 1990 ’ਚ ਸੋਵੀਅਤ ਸੰਘ ਦੇ ਪਤਨ ਨਾਲ ਦੱਖਣ ਨੇ ਆਪਣਾ ਪ੍ਰਮੁੱਖ ਸੋਵੀਅਤ ਹਮਾਇਤੀ ਗੁਆ ਲਿਆ। ਦੱਖਣ ਹੁਣ ਏਕੀਕਰਨ ਦਾ ਵਿਰੋਧ ਨਹੀਂ ਕਰ ਸਕਦਾ ਸੀ। ਸੱਦਾਮ ਹੁਸੈਨ ਨੇ 1990 ’ਚ ਯਮਨ ਨੂੰ ਇਕੱਠਾ ਕਰਨ ’ਚ ਪ੍ਰਮੁੱਖ ਭੂਮਿਕਾ ਨਿਭਾਈ ਸੀ।
ਰਿਆਦ-ਸਨਾ ਦੇ ਸੰਬੰਧਾਂ ’ਚ ਆਈ ਨਰਮੀ ਦਾ ਲਾਭ ਉਠਾਉਂਦੇ ਹੋਏ, ਸਾਊਦੀ ਅਰਬ ਦੀ ਸਰਹੱਦ ’ਚ ਸਥਿਤ ਸ਼ੀਆ ‘ਹੂਤੀਆਂ’ ਨੇ ਸਰਹੱਦ ਦੇ ਦੋਵੇਂ ਪਾਸੇ ਆਪਣੇ ‘ਸ਼ੀਆਵਾਦ’ ਨੂੰ ਹੱਲਾਸ਼ੇਰੀ ਦਿੱਤੀ। ਇਸ ਕਾਰਨ ਸਾਊਦੀ ਨਾਰਾਜ਼ ਹੋ ਗਏ। ਦਹਾਕਿਆਂ ਪੁਰਾਣੀ ਸਾਊਦੀ-ਯਮਨ ਜੰਗ ਨੇ ਯਮਨ ਨੂੰ ਤਬਾਹ ਕਰ ਦਿੱਤਾ ਪਰ ਹੂਤੀਆਂ ਨੂੰ ਕਦੇ ਨਹੀਂ ਹਰਾਇਆ। ਇਹ ਸਭ ਅਮਰੀਕਾ ਅਤੇ ਬ੍ਰਿਟੇਨ ਤੋਂ ਹਵਾਈ ਅਤੇ ਖੁਫੀਆ ਸਹਾਇਤਾ ਦੇ ਬਾਵਜੂਦ ਹੋਇਆ।
-ਸਈਦ ਨਕਵੀ
ਸੁਨੀਤਾ ਵਿਲੀਅਮਜ਼ ਦੀ ਵਾਪਸੀ ਪੁਲਾੜ ਖੇਤਰ ’ਚ ਇਕ ਅਹਿਮ ਸਫਲਤਾ
NEXT STORY