ਨਵੀਂ ਦਿੱਲੀ (ਭਾਸ਼ਾ) – ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਆਈ. ਪੀ. ਓ. ਦਾ ਪ੍ਰਬੰਧਨ ਕਰਨ ਦੀ ਦੌੜ ’ਚ 16 ਮਰਚੈਂਟ ਬੈਂਕਰ ਸ਼ਾਮਲ ਹਨ। ਇਸ ਨੂੰ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਸ਼ੇਅਰ ਵਿਕਰੀ ਕਿਹਾ ਜਾ ਰਿਹਾ ਹੈ। ਇਹ ਬੈਂਕਰ 24 ਅਤੇ 25 ਅਗਸਤ ਨੂੰ ਨਿਵੇਸ਼ ਅਤੇ ਲੋਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਦੇ ਸਾਹਮਣੇ ਆਪਣੀ ਪੇਸ਼ਕਾਰੀ ਦੇਣਗੇ। ਦੀਪਮ ਦੇ ਸਰਕੂਲਰ ਮੁਤਾਬਕ ਬੀ. ਐੱਨ. ਪੀ. ਪਰਿਬਾ, ਸਿਟੀਗਰੁੱਪ ਗਲੋਬਲ ਮਾਰਕੀਟਸ ਇੰਡੀਆ ਅਤੇ ਡੀ. ਐੱਸ. ਪੀ. ਮੇਰਿਲ ਲਿੰਚ (ਹੁਣ ਬੋਫਾ ਸਕਿਓਰਿਟੀਜ਼) ਸਮੇਤ ਸੱਤ ਕੌਮਾਂਤਰੀ ਬੈਂਕਰ ਮੰਗਲਵਾਰ ਨੂੰ ਪੇਸ਼ਕਾਰੀ ਦੇਣਗੇ।
ਮੰਗਲਵਾਰ ਨੂੰ ਜੋ ਹੋਰ ਬੈਂਕਰ ਪੇਸ਼ਕਾਰੀ ਦੇਣਗੇ, ਉਨ੍ਹਾਂ ’ਚ ਗੋਲਡਮੈਨ ਸਾਕਸ (ਇੰਡੀਆ) ਸਕਿਓਰਿਟੀਜ਼, ਐੱਚ. ਐੱਸ. ਬੀ. ਸੀ. ਸਕਿਓਰਿਟੀਜ਼ ਐਂਡ ਕੈਪੀਟਲ ਮਾਰਕੀਟਸ (ਇੰਡੀਆ), ਜੇ. ਪੀ. ਮਾਰਗਨ ਇੰਡੀਆ, ਨੋਮੁਰਾ ਫਾਇਨਾਂਸ਼ੀਅਲ ਐਡਵਾਇਜ਼ਰੀ ਐਂਡ ਸਕਿਓਰਿਟੀਜ਼ (ਇੰ਼ਡੀਆ) ਸ਼ਾਮਲ ਹਨ। ਬੁੱਧਵਾਰ ਨੂੰ 9 ਘਰੇਲੂ ਬੈਂਕਰ ਦੀਪਮ ਦੇ ਅਧਿਕਾਰੀਆਂ ਦੇ ਸਾਹਮਣੇ ਪੇਸ਼ਕਾਰੀ ਦੇਣਗੇ। ਇਨ੍ਹਾਂ ’ਚ ਐਕਸਿਸ ਕੈਪੀਟਲ ਲਿਮ., ਡੀ. ਏ. ਐੱਮ. ਕੈਪੀਟਲ ਐਡਵਾਈਜ਼ਰਸ, ਐੱਚ. ਡੀ. ਐੱਫ. ਸੀ. ਬੈਂਕ ਲਿਮ., ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਲਿਮ., ਆਈ. ਆਈ. ਐੱਫ. ਐੱਲ. ਸਕਿਓਰਿਟੀਜ਼ ਲਿਮ., ਜੇ. ਐੱਮ. ਫਾਇਨਾਂਸ਼ੀਅਲ ਲਿਮ., ਕੋਟਕ ਮਹਿੰਦਰਾ ਕੈਪੀਟਲ ਕੰਪਨੀ ਲਿਮ., ਐੱਸ. ਬੀ. ਆਈ. ਕੈਪੀਟਲ ਮਾਰਕੀਟਸ ਲਿਮ. ਅਤੇ ਯੈੱਸ ਸਕਿਓਰਿਟੀਜ਼ ਇੰਡੀਆ ਲਿਮ. ਸ਼ਾਮਲ ਹਨ।
ਦੀਪਮ ਨੇ 15 ਜੁਲਾਈ ਨੂੰ ਐੱਲ. ਆਈ.ਸੀ. ਦੇ ਆਈ. ਪੀ. ਓ. ਲਈ ਮਰਚੈਂਟ ਬੈਂਕਰ ਦੀ ਨਿਯੁਕਤੀ ਲਈ ਅਰਜ਼ੀਆਂ ਮੰਗੀਆਂ ਸਨ। ਦੀਪਮ ਆਈ. ਪੀ. ਓ. 10 ਬੁੱਕ ਰਨਿੰਗ ਲੀਡ ਪ੍ਰਬੰਧਕਾਂ ਦੀ ਨਿਯੁਕਤੀ ਦੀ ਤਿਆਰੀ ਕਰ ਰਿਹਾ ਹੈ। ਬੋਲੀ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 5 ਅਗਸਤ ਸੀ।
ਕੇਂਦਰ ਨੇ ਲਾਂਚ ਕੀਤੀ NMP ਯੋਜਨਾ, ਰੇਲਵੇ ਸਟੇਸ਼ਨਾਂ ਤੇ ਏਅਰਪੋਰਟਾਂ ਨੂੰ ਵੇਚੇ ਬਿਨਾਂ ਕਰੋੜਾਂ ਦੀ ਕਮਾਈ ਦਾ ਟੀਚਾ
NEXT STORY