ਦੇਸ਼ ਦੇ ਅਨੇਕ ਹਿੱਸਿਆਂ ’ਚ ਸਾਡੇ ਦੁਸ਼ਮਣਾਂ-ਪਾਕਿ ਸਮਰਥਿਤ ਅੱਤਵਾਦੀਆਂ, ਨਕਸਲਵਾਦੀਆਂ ਅਤੇ ਹੋਰ ਦੇਸ਼-ਧ੍ਰੋਹੀਆਂ ਨੇ ਨਸ਼ਿਆਂ ਅਤੇ ਹਥਿਆਰਾਂ ਦੇ ਰੂਪ ’ਚ ਤਬਾਹੀ ਦਾ ਸਾਮਾਨ ਭੇਜਣਾ ਜਾਰੀ ਰੱਖਿਆ ਹੋਇਆ ਹੈ, ਜਿਸ ਦੀਆਂ ਸਿਰਫ 8 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
*10 ਅਕਤੂਬਰ ਨੂੰ ਬੀ. ਐੱਸ. ਐੱਫ. ਨੇ ‘ਅੰਿਮ੍ਰਤਸਰ’ (ਪੰਜਾਬ) ’ਚ ਸਰਹੱਦ ਨਾਲ ਲੱਗਦੇ ਪਿੰਡਾਂ ‘ਅਟਾਰੀ’ ਅਤੇ ‘ਭੈਣੀ ਰਾਜਪੂਤਾਨਾ’ ’ਚੋਂ 34 ਕਾਰਤੂਸ, 3.049 ਿਕਲੋ ਆਈਸ ਡਰੱਗ, 8 ਿਕਲੋ ਹੈਰੋਇਨ ਅਤੇ ਅਫੀਮ ਬਰਾਮਦ ਕੀਤੀ।
* 12 ਅਕਤੂਬਰ ਨੂੰ ‘ਇੰਫਾਲ’ (ਮਣੀਪੁਰ) ’ਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 1 ਕਾਰਬਾਈਨ, 1 ਮੈਗਜ਼ੀਨ, 2 ਏ. ਕੇ. ਸੀਰੀਜ਼ ਦੇ ਮੈਗਜ਼ੀਨ, ਉਨ੍ਹਾਂ ਦੇ 24 ਰਾਊਂਡ ਕਾਰਤੂਸ ਅਤੇ ਦੋ ਸਿਮ ਕਾਰਡ ਬਰਾਮਦ ਕੀਤੇ।
* 12 ਅਕਤੂਬਰ ਨੂੰ ਹੀ ਬੀ. ਐੱਸ. ਐੱਫ. ਨੇ ‘ਅੰਿਮ੍ਰਤਸਰ’ ਅਤੇ ‘ਤਰਨਤਾਰਨ’ ਜ਼ਿਲਿਆਂ ’ਚ 5 ਡਰੋਨ ਡੇਗੇ ਅਤੇ 2.1 ਕਿਲੋ ਹੈਰੋਇਨ ਅਤੇ 1 ਪਿਸਤੌਲ ਬਰਾਮਦ ਕੀਤੀ।
* 12 ਅਕਤੂਬਰ ਨੂੰ ਹੀ ਬੀ. ਐੱਸ. ਐੱਫ. ਨੇ ਭਾਰਤ-ਪਾਕਿ ਸਰਹੱਦ ਦੇ ਨੇੜੇ ‘ਮਹਿੰਦੀਪੁਰ’ ਪਿੰਡ ’ਚੋਂ 2 ਏ. ਕੇ. 47 ਰਾਈਫਲਾਂ, 2 ਮੈਗਜ਼ੀਨ, 1 ਿਪਸਤੌਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
* 13 ਅਕਤੂਬਰ ਨੂੰ ‘ਪਟਨਾ’ (ਬਿਹਾਰ) ਪੁਲਸ ਨੇ ਇਕ ਵਿਸ਼ੇਸ਼ ਮੁਹਿੰਮ ਅਧੀਨ 392 ਕਿਲੋ ਵਿਸਫੋਟਕ ਸਮੱਗਰੀ, 1 ਦੇਸੀ ਪਿਸਤੌਲ ਅਤੇ 3 ਕਾਰਤੂਸ ਬਰਾਮਦ ਕਰ ਕੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ।
* 13 ਅਕਤੂਬਰ ਨੂੰ ਹੀ ‘ਕੁਪਵਾੜਾ’ (ਜੰਮੂ-ਕਸ਼ਮੀਰ) ਦੇ ‘ਕੇਰਨ’ ਸੈਕਟਰ ’ਚ ਸੁਰੱਖਿਆ ਬਲਾਂ ਨੇ ਭਾਰੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ।
* 14 ਅਕਤੂਬਰ ਨੂੰ ‘ਗਵਾਲੀਅਰ’ (ਮੱਧ ਪ੍ਰਦੇਸ਼) ’ਚ ਪੁਲਸ ਨੇ ਇਕ ਕਾਰ ਵਿਚੋਂ 2 ਨਾਜਾਇਜ਼ ਰਾਈਫਲਾਂ ਅਤੇ 36 ਜ਼ਿੰਦਾ ਰਾਊਂਡ ਬਰਾਮਦ ਕਰ ਕੇ 4 ਨੌਜਵਾਨਾਂ ਨੂੰ ਹਿਰਾਸਤ ’ਚ ਲਿਆ।
* 14 ਅਕਤੂਬਰ ਨੂੰ ਹੀ ਪੰਜਾਬ ਪੁਲਸ ਨੇ ‘ਅੰਮ੍ਰਿਤਸਰ’ ਵਿਚੋਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 1 ਏ.ਕੇ. 47 ਰਾਈਫਲ, 2 ਮੈਗਜ਼ੀਨ, 60 ਜ਼ਿੰਦਾ ਕਾਰਤੂਸ, 9 ਐੱਮ.ਐੱਮ. ਕੇ-3 ਗਲਾਕ ਪਿਸਤੌਲ, 7 ਮੈਗਜ਼ੀਨ ਤੇ 50 ਜ਼ਿੰਦਾ ਕਾਰਤੂਸ ਜ਼ਬਤ ਕੀਤੇ।
* 15 ਅਕਤੂਬਰ ਨੂੰ ‘ਮੁੰਗੇਰ’ (ਬਿਹਾਰ) ਵਿਚੋਂ ਨਾਜਾਇਜ਼ ਹਥਿਆਰ ਖਰੀਦ ਕੇ ਉੱਤਰ ਭਾਰਤ ਦੇ ਕਈ ਜ਼ਿਲਿਆਂ ’ਚ ਸਪਲਾਈ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 5 ਦੇਸੀ ਪਿਸਤੌਲ, 10 ਤਮੰਚੇ ਅਤੇ ਦਰਜਨਾਂ ਕਾਰਤੂਸ ਜ਼ਬਤ ਕੀਤੇ।
* 15 ਅਕਤੂਬਰ ਨੂੰ ਹੀ ‘ਗੋਂਡਾ’ (ਉੱਤਰ ਪ੍ਰਦੇਸ਼) ’ਚ ਸੁਰੱਖਿਆ ਬਲਾਂ ਨੇ 2 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 2 ਤਮੰਚੇ ਅਤੇ ਕਾਰਤੂਸ ਬਰਾਮਦ ਕੀਤੇ।
* 15 ਅਕਤੂਬਰ ਨੂੰ ਹੀ ਪੰਜਾਬ ਪੁਲਸ ਨੇ ‘ਅੰਮ੍ਰਿਤਸਰ’ ਅਤੇ ‘ਮੋਗਾ’ ’ਚ 18 ਪਿਸਤੌਲਾਂ ਦੇ ਨਾਲ 6 ਸਮੱਗਲਰ ਗ੍ਰਿਫਤਾਰ ਕੀਤੇ।
* 16 ਅਕਤੂਬਰ ਨੂੰ ‘ਅੰਮ੍ਰਿਤਸਰ’ ਜ਼ਿਲਾ ਦਿਹਾਤੀ ਪੁਲਸ ਨੇ ਪਿੰਡ ‘ਤੇੜੀ’ ਦੇ ਖੇਤਾਂ ’ਚੋਂ 3 ਹੈਂਡ ਗ੍ਰੇਨੇਡ, 1 ਆਈ. ਈ. ਡੀ., 1 ਡੈਟੋਨੇਟਰ, 1 ਰਿਮੋਟ ਕੰਟਰੋਲ ਅਤੇ ਟਾਈਮਰ ਲੱਗਾ ‘ਮਦਰ ਬੋਰਡ’, ਬੈਟਰੀ ਅਤੇ ਤਬਾਹੀ ਦੀਆਂ ਹੋਰ ਵਸਤਾਂ ਬਰਾਮਦ ਕੀਤੀਆਂ।
* 17 ਅਕਤੂਬਰ ਨੂੰ ‘ਚਰਕਾ ਪੱਥਰ’ (ਬਿਹਾਰ) ਦੇ ‘ਜਮੁਈ’ ਜ਼ਿਲੇ ’ਚੋਂ ਪੁਲਸ ਨੇ ‘ਜੂਲੀ’ ਨਾਂ ਦੀ ਖੋਜੀ ਕੁੱਤੀ ਦੀ ਸਹਾਇਤਾ ਨਾਲ ਨਕਸਲੀਆਂ ਵੱਲੋਂ ਜੰਗਲ ’ਚ ਲੁਕੋ ਕੇ ਰੱਖੇ ਗਏ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ।
* 17 ਅਕਤੂਬਰ ਨੂੰ ਹੀ ‘ਚਾਈਬਾਸਾ’ (ਝਾਰਖੰਡ) ਦੇ ‘ਜੇਟੇਯਾ’ ਪਿੰਡ ਦੇ ਜੰਗਲ ’ਚ ਸੁਰੱਖਿਆ ਬਲਾਂ ਨੇ ਮਾਓਵਾਦੀਆਂ ਵੱਲੋਂ ਲੁਕਾ ਕੇ ਰੱਖੀ ਗਈ ਇੰਸਾਸ ਰਾਈਫਲ, ਜ਼ਿੰਦਾ ਗੋਲੀਆਂ ਸਮੇਤ ਭਾਰੀ ਮਾਤਰਾ ’ਚ ਹਥਿਆਰ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ।
*17 ਅਕਤੂਬਰ ਨੂੰ ਹੀ ‘ਰਾਂਚੀ’ (ਝਾਰਖੰਡ) ’ਚ ‘ਕੋਇਲਾਂਚਲ ਸ਼ਾਂਤੀ ਸੈਨਾ’ ਨਾਲ ਜੁੜੇ 7 ਅਪਰਾਧੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2 ਪਿਸਤੌਲਾਂ ਅਤੇ 7 ਕਾਰਤੂਸਾਂ ਸਮੇਤ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ।
* 17 ਅਕਤੂਬਰ ਨੂੰ ਹੀ ‘ਵਿਸ਼ੇਸ਼ ਮੁਹਿੰਮ ਸੈੱਲ ‘ਅੰਮ੍ਰਿਤਸਰ’ ਨੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਸਮੱਗਲਿੰਗ ਨੈੱਟਵਰਕ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 9 ਐੱਮ. ਐੱਮ. ਕੈਲੀਬਰ ਦੀਆਂ 4 ਗਲਾਕ ਪਿਸਤੌਲਾਂ, ਕਾਰਤੂਸ ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ।
ਸੁਰੱਖਿਆ ਬਲਾਂ ਦੀ ਚੌਕਸੀ ਨਾਲ ਉਕਤ ਵਿਸਫੋਟਕ ਸਮੱਗਰੀ ਬਰਾਮਦ ਹੋਣ ਤੋਂ ਸਪੱਸ਼ਟ ਹੈ ਕਿ ਜੇਕਰ ਦੇਸ਼ ਦੇ ਦੁਸ਼ਮਣਾਂ ਵੱਲੋਂ ਇਸ ਦੀ ਵਰਤੋਂ ਕਰ ਦਿੱਤੀ ਜਾਂਦੀ ਤਾਂ ਤਿਉਹਾਰਾਂ ਦੇ ਦਿਨਾਂ ’ਚ ਕਿੰਨਾ ਵੱਡਾ ਅਨਰਥ ਹੋ ਸਕਦਾ ਸੀ। ਇਸ ਲਈ ਇਸ ਸਮੱਸਿਆ ਨੂੰ ਖਤਮ ਕਰਨ ਲਈ ਸਰਕਾਰਾਂ ਨੂੰ ਜ਼ਿਆਦਾ ਸਖਤ ਕਦਮ ਚੁੱਕਣੇ ਪੈਣਗੇ।
–ਵਿਜੇ ਕੁਮਾਰ
ਬਿਹਾਰ ਵਿਚ ਮੁੱਖ ਲੜਾਈ ਦੋ ਸਥਾਪਿਤ ਗੱਠਜੋੜਾਂ ਵਿਚਕਾਰ ਹੈ
NEXT STORY