ਜਲੰਧਰ- ਪੂਰੀ ਦੁਨੀਆ 'ਚ ਆਪਣੀਆਂ ਲਗਜ਼ਰੀ ਕਾਰਾਂ ਨੂੰ ਲੈ ਕੇ ਮਸ਼ਹੂਰ ਹੋਈ ਕੰਪਨੀ ਆਡੀ ਨੇ ਨਵੀਂ ਪਾਵਰਫੁੱਲ, 7 ਸਪੋਰਟਬੈਕ ਤੋਂ ਪਰਦਾ ਉਠਾਇਆ ਹੈ। ਇਸ ਕਾਰ ਦੀ ਖਾਸੀਅਤ ਹੈ ਕਿ ਇਹ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸਿਰਫ 5.3 ਸੈਕੰਡ 'ਚ ਫੜ ਲੈਂਦੀ ਹੈ ਅਤੇ ਇਸ ਦੀ ਟੌਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਕਾਰ ਨੂੰ ਦਸੰਬਰ 'ਚ ਹੋਣ ਵਾਲੇ 2017 ਲਾਸ ਏਂਜਲਸ ਆਟੋ ਸ਼ੋਅ 'ਚ ਪਹਿਲੀ ਵਾਰ ਲੋਕਾਂ ਨੂੰ ਅਧਿਕਾਰਕ ਤੌਰ 'ਤੇ ਦਿਖਾਇਆ ਜਾਵੇਗਾ। ਉਮੀਦ ਹੈ ਕਿ ਕੰਪਨੀ ਇਸ ਕਾਰ ਨੂੰ ਫਰਵਰੀ 2018 ਤਕ ਜਰਮਨੀ 'ਚ ਮੁਹੱਈਆ ਕਰਵਾਏਗੀ। ਇਸ ਦੀ ਕੀਮਤ 67,800 ਯੂਰੋ (ਲਗਭਗ 52 ਲੱਖ ਰੁਪਏ) ਹੋਣ ਦਾ ਅਨੁਮਾਨ ਹੈ।
ਡਿਜ਼ਾਈਨ ਵਿਚ ਕੀਤਾ ਗਿਆ ਅਹਿਮ ਬਦਲਾਅ
ਇਸ ਕਾਰ ਦੇ ਫਰੰਟ 'ਚ ਵੱਡੀ ਸਿੰਗਲ ਫ੍ਰੇਮ ਗਰਿੱਲ ਲੱਗੀ ਹੈ ਜੋ ਕੰਪਨੀ ਦੀ ਮੌਜੂਦਾ 1੮ ਤੋਂ ਕਾਫੀ ਵੱਡੀ ਹੈ। ਇਸ ਸੈਕੰਡ ਜੈਨਰੇਸ਼ਨ ਦੀ 1੭ 'ਚ ਲੇਜ਼ਰਸ ਦੇ ਨਾਲ 84 ਮੈਟ੍ਰਿਕਸ LED ਲਾਈਟਸ ਲਗਾਈਆਂ ਗਈਆਂ ਹਨ ਜੋ ਇਸ ਨੂੰ ਅਗ੍ਰੈਸਿਵ ਲੁਕ ਦੇ ਰਹੀਆਂ ਹਨ। ਇਸ ਤੋਂ ਇਲਾਵਾ ਇਸ ਦੇ ਰੀਅਰ 'ਚ ਖੱਬੇ ਅਤੇ ਸੱਜੇ ਦੋਵੇਂ ਪਾਸੇ 13 ਲੈਂਪਸ ਨਾਲ ਲੈਸ ਰਿਬਨ ਵਾਂਗ ਪਤਲੀਆਂ ਰੈੱਡ ਟੇਲ ਲਾਈਟਸ ਲੱਗੀਆਂ ਹਨ। 21 ਇੰਚ ਸਾਈਜ਼ ਦੇ ਵੱਡੇ ਅਲਾਏ ਵ੍ਹੀਲਸ ਦੇ ਨਾਲ A7 ਸਪੋਰਟਬੈਕ 'ਚ ਐਕਟਿਵ ਰੀਅਰ ਸਪੋਇਲਰ ਲੱਗਾ ਹੈ, ਜੋ ਕਾਰ ਨੂੰ 120 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨੂੰ ਪਾਰ ਕਰਨ 'ਤੇ ਆਟੋਮੈਟੀਕਲੀ ਖੁੱਲ੍ਹ ਜਾਵੇਗਾ, ਜਿਸ ਨਾਲ ਕਾਰ ਨੂੰ ਜ਼ਿਆਦਾ ਸਪੀਡ 'ਤੇ ਵੀ ਸੜਕ 'ਤੇ ਸਥਿਰਤਾ ਮਿਲੇਗਾ।
3.0 ਲਿਟਰ ਦਾ ਟਰਬੋ V6 ਇੰਜਣ
ਆਡੀ A7 ਸਪੋਰਟਬੈਕ 'ਚ 3.0 ਲਿਟਰ ਟਰਬੋ V6 ਪੈਟਰੋਲ ਇੰਜਣ ਲੱਗਾ ਹੈ ਜੋ ੩੩੫ 8P ਦੀ ਪਾਵਰ ਤੇ ੫੦੦ Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 7 ਸਪੀਡ S ਟ੍ਰੋਨਿਕ ਗੇਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਸ ਕਾਰ 'ਚ ਕਵਾਟ੍ਰੋ ਆਲ ਵ੍ਹੀਲ ਡ੍ਰਾਈਵ ਸਿਸਟਮ ਦਿੱਤਾ ਗਿਆ ਹੈ, ਜੋ ਲੋੜ ਪੈਣ 'ਤੇ ਕਾਰ ਦੇ ਚਾਰੋਂ ਟਾਇਰਾਂ ਨੂੰ ਪਾਵਰ ਦੇਵੇਗਾ, ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਪਾਰ ਕੀਤਾ ਜਾ ਸਕੇਗਾ।
ਡਿਊਲ ਟਚ ਸਕ੍ਰੀਨ ਡਿਸਪਲੇ
ਇਸ ਕਾਰ 'ਚ ਡਿਊਲ ਟਚ ਸਕ੍ਰੀਨ ਡਿਸਪਲੇਅ ਦਿੱਤੀਆਂ ਗਈਆਂ ਹਨ। ਇਸ ਵਿਚ 10.1 ਇੰਚ ਦਾ ਇੰਫੋਟੇਨਮੈਂਟ ਸਿਸਟਮ ਲੱਗਾ ਹੈ, ਜੋ ਸਫਰ ਦੌਰਾਨ ਗਾਣਿਆਂ ਨੂੰ ਪਲੇਅ ਕਰਨ ਦੇ ਨਾਲ ਡਰਾਈਵਰ ਨੂੰ ਜੀ. ਪੀ. ਐੱਸ. ਨਾਲ ਰਸਤਾ ਵੀ ਦੱਸੇਗਾ। ਉਥੇ ਇਸ ਵਿਚ ਲੱਗਾ 8.6 ਇੰਚ ਯੂਨਿਟ ਕਲਾਈਮੇਟ ਕੰਟਰੋਲ ਨਾਲ ਹੋਰ ਕੰਫਰਟ ਫੀਚਰਸ ਨੂੰ ਆਪ੍ਰੇਟ ਕਰਨ 'ਚ ਵੀ ਮਦਦ ਕਰੇਗਾ।
6.8 ਲਿਟਰ ਪੈਟਰੋਲ ਨਾਲ ਚੱਲੇਗੀ 100 ਕਿਲੋਮੀਟਰ
ਆਡੀ A7 ਸਪੋਰਟਬੈਕ ਦੀ ਮਾਈਲੇਜ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 6.8 ਲਿਟਰ ਪੈਟਰੋਲ ਨਾਲ 100 ਕਿਲੋਮੀਟਰ ਤਕ ਦਾ ਰਸਤਾ ਤੈਅ ਕਰ ਸਕਦੀ ਹੈ। ਆਡੀ ਦੇ ਪਲਾਨ ਮੁਤਾਬਕ A7 ਸਪੋਰਟਬੈਕ ਦੀ ਪ੍ਰੋਡਕਸ਼ਨ ਸ਼ੁਰੂ ਹੋਣ ਤੋਂ ਬਾਅਦ ਇਸ ਕਾਰ ਨੂੰ 4 ਤੇ 6 ਸਿਲੰਡਰ ਇੰਜਣ ਆਪਸ਼ਨਸ 'ਚ ਵੀ ਮੁਹੱਈਆ ਕੀਤਾ ਜਾਵੇਗਾ।
ਟੈਕਸ ਡਿਪਾਰਟਮੈਂਟ ਦੇ ਮਾਮਲੇ 'ਚ ਫੱਸ ਸਕਦਾ ਹੈ 'ਮਰਸਲ' ਦਾ ਅਭਿਨੇਤਾ ਵਿਜੇ
NEXT STORY