ਨਵੀਂ ਦਿੱਲੀ (ਏਜੰਸੀਆਂ)-ਦੇਸ਼ ਭਰ 'ਚ 4-ਜੀ ਨੈੱਟਵਰਕ ਦੇ ਵਿਸਤਾਰ ਦੇ ਬਾਵਜੂਦ ਕਾਲ ਡਰਾਪ, ਨੈੱਟਵਰਕ ਦੀ ਸਮੱਸਿਆ ਤੇ ਇੰਟਰਨੈੱਟ ਦੀ ਸਪੀਡ ਵਰਗੀਆਂ ਸਮੱਸਿਆਵਾਂ ਤੋਂ ਖਪਤਕਾਰ ਪ੍ਰੇਸ਼ਾਨ ਹੋ ਰਹੇ ਹਨ। ਇਹੀ ਕਾਰਨ ਹੈ ਕਿ ਦੂਰਸੰਚਾਰ ਕੰਪਨੀਆਂ ਨੂੰ ਦਸੰਬਰ 'ਚ ਮੋਬਾਇਲ ਨੰਬਰ ਪੋਰਟੇਬਿਲਟੀ ਲਈ 74.3 ਲੱਖ ਅਪੀਲਾਂ ਮਿਲੀਆਂ ਹਨ। ਟਰਾਈ ਨੇ ਕਿਹਾ ਕਿ ਬਿਹਤਰ ਸੇਵਾ ਲਈ ਦੂਰਸੰਚਾਰ ਕੰਪਨੀ ਬਦਲਣ ਦੀ ਸਹੂਲਤ ਸ਼ੁਰੂ ਹੋਣ ਨਾਲ ਹੁਣ ਤਕ 33 ਕਰੋੜ 84 ਲੱਖ ਤੋਂ ਜ਼ਿਆਦਾ ਗਾਹਕ ਪੋਰਟੇਬਿਲਟੀ ਦਾ ਲਾਭ ਲੈ ਚੁੱਕੇ ਹਨ। ਦੂਰਸੰਚਾਰ ਮਾਹਿਰਾਂ ਦਾ ਮੰਨਣਾ ਹੈ ਕਿ ਜਿਓ ਦੀ ਲਾਂਚਿੰਗ ਨੂੰ ਲੰਮਾ ਸਮਾਂ ਹੋ ਗਿਆ ਹੈ, ਅਜਿਹੇ 'ਚ ਪੋਰਟੇਬਿਲਟੀ ਨੂੰ ਟੈਰਿਫ ਦੀ ਜੰਗ ਨਹੀਂ ਮੰਨਿਆ ਜਾ ਸਕਦਾ। ਕੰਪਨੀਆਂ ਨੂੰ ਬਿਹਤਰ ਸੇਵਾਵਾਂ ਲਈ ਮਿਹਨਤ ਕਰਨੀ ਹੋਵੇਗੀ। ਏਅਰਟੈੱਲ, ਵੋਡਾਫੋਨ, ਆਈਡੀਆ ਅਤੇ ਰਿਲਾਇੰਸ ਜਿਓ ਦੇ ਗਾਹਕਾਂ ਦੀ ਗਿਣਤੀ 'ਚ ਸਭ ਤੋਂ ਜ਼ਿਆਦਾ ਬਦਲਾਅ ਹੋਇਆ ਹੈ। ਟਰਾਈ ਮੁਤਾਬਕ ਏਅਰਸੈੱਲ, ਰਿਲਾਇੰਸ, ਐੱਮ. ਟੀ. ਐੱਨ. ਐੱਲ. ਦੇ ਗਾਹਕ ਘਟਣ ਨਾਲ ਏਅਰਟੈੱਲ ਦੇ 6 ਲੱਖ, ਵੋਡਾਫੋਨ ਦੇ 15 ਲੱਖ, ਆਈਡੀਆ ਦੇ 24 ਲੱਖ ਅਤੇ ਜਿਓ ਦੇ 80 ਲੱਖ ਗਾਹਕ ਵਧੇ।
5-ਜੀ ਦਾ ਰੋਡਮੈਪ ਹੋਵੇਗਾ ਜਾਰੀ
ਦੂਰਸੰਚਾਰ ਵਿਭਾਗ ਕਿਹਾ ਕਿ ਇਸ ਸਾਲ ਜੂਨ ਤੱਕ ਦੇਸ਼ 'ਚ 5ਵੀਂ ਪੀੜ੍ਹੀ ਦੀ ਸੇਵਾ 5-ਜੀ ਦਾ ਰੋਡਮੈਪ ਜਾਰੀ ਹੋਵੇਗਾ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ 5-ਜੀ ਨੈੱਟਵਰਕ ਤੋਂ ਸਹੂਲਤਾਂ ਬਿਹਤਰ ਹੋਣਗੀਆਂ। ਦੂਰਸੰਚਾਰ ਆਯੋਗ ਦੀ ਚੇਅਰਪਰਸਨ ਤੇ ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਕਿਹਾ ਕਿ 5-ਜੀ ਨਾਲ ਨਵੀਂ ਦੂਰਸੰਚਾਰ ਨੀਤੀ ਨੂੰ ਚਾਲੂ ਵਿੱਤੀ ਸਾਲ ਦੇ ਆਖਿਰ ਤਕ ਜਨਤਕ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੈੱਟਵਰਕ ਕੰਪਨੀਆਂ ਨਾ ਸਿਰਫ 4-ਜੀ ਸ਼ੁਰੂ ਕਰਨ 'ਚ ਤੇਜ਼ੀ ਲਿਆ ਰਹੀਆਂ ਹਨ ਸਗੋਂ 5-ਜੀ ਦੀ ਤਿਆਰੀ ਵੀ ਕਰ ਰਹੀਆਂ ਹਨ।
ਅਗਲੇ ਵਿੱਤੀ ਸਾਲ ਦੇ ਆਖਿਰ ਤਕ ਪੂਰਾ ਭਾਰਤ 4-ਜੀ ਦੇ ਘੇਰੇ 'ਚ ਆ ਜਾਵੇਗਾ।
ਪੋਰਟੇਬਿਲਟੀ ਦੀ ਕਵਾਇਦ
ਦਸੰਬਰ -74.3 ਲੱਖ
ਨਵੰਬਰ -1.59 ਕਰੋੜ
ਅਕਤੂਬਰ -96 ਲੱਖ
ਸਤੰਬਰ -54 ਲੱਖ
ਬਾਜ਼ਾਰ ਵਿਗੜਿਆ ਤਾਂ ਪ੍ਰਤੀ ਸਰਕਲ 50 ਲੱਖ ਜੁਰਮਾਨਾ
ਟਰਾਈ ਨੇ ਕਿਹਾ ਕਿ ਜੇਕਰ ਕਿਸੇ ਕੰਪਨੀ ਦੀਆਂ ਫੀਸ ਦਰਾਂ ਬਾਜ਼ਾਰ ਨੂੰ ਵਿਗਾੜਨ ਵਾਲੀਆਂ ਪਾਈਆਂ ਜਾਂਦੀਆਂ ਹਨ ਤਾਂ ਉਸ 'ਤੇ ਪ੍ਰਤੀ ਸਰਕਲ ਦੇ ਹਿਸਾਬ ਨਾਲ 50 ਲੱਖ ਰੁਪਏ ਜੁਰਾਮਨਾ ਲਾਇਆ ਜਾ ਸਕਦਾ ਹੈ। ਟਰਾਈ ਨੇ ਕਿਹਾ ਹੈ ਕਿ ਸਿਹਤਮੰਦ ਮੁਕਾਬਲੇਬਾਜ਼ੀ ਨਾਲ ਖਿਲਵਾੜ 'ਤੇ ਸੇਵਾਪ੍ਰਦਾਤਾ ਨੂੰ ਪ੍ਰਤੀ ਸਰਕਲ 50 ਲੱਖ ਰੁਪਏੇ ਤਕ ਚੁਕਾਉਣੇ ਹੋਣਗੇ। ਦਰਅਸਲ, ਏਅਰਟੈੱਲ, ਵੋਡਾਫੋਨ ਤੇ ਆਈਡੀਆ ਨੇ ਰਿਲਾਇੰਸ ਜਿਓ 'ਤੇ ਦੋਸ਼ ਲਾਇਆ ਸੀ ਕਿ ਉਹ ਬਾਜ਼ਾਰ ਵਿਗਾੜਨ ਵਾਲੀਆਂ ਫੀਸ ਦਰਾਂ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਨੂੰ ਦੇਖਦੇ ਹੋਏ ਹੀ ਟਰਾਈ ਨੇ ਨਵਾਂ ਹੁਕਮ ਜਾਰੀ ਕੀਤਾ।
SBI ਤੇ ਯੂਨੀਅਨ ਬੈਂਕ ਆਫ ਇੰਡੀਆ ਨੇ PNB ਤੋਂ 3275 ਕਰੋੜ ਰੁਪਏ ਦੀ ਕੀਤੀ ਮੰਗ
NEXT STORY