ਬਿਜ਼ਨੈੱਸ ਡੈਸਕ : ਸ਼ੇਅਰ ਬਾਜ਼ਾਰ ਵਿਚ ਪਿਛਲੇ ਕਾਰੋਬਾਰੀ ਦਿਨ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਇਸ ਕਾਰਨ ਨਿਵੇਸ਼ਕਾਂ ਨੂੰ ਕਰੀਬ 14 ਲੱਖ ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਗਿਰਾਵਟ ਕਾਰਨ ਨਾ ਸਿਰਫ਼ ਨਿਵੇਸ਼ਕ ਸਗੋਂ ਵੱਡੀਆਂ ਕੰਪਨੀਆਂ ਦੇ ਮਾਲਕਾਂ ਦੀ ਦੌਲਤ 'ਚ ਵੀ ਭਾਰੀ ਗਿਰਾਵਟ ਆਈ। ਦੁਨੀਆ ਦੇ ਦਿੱਗਜ਼ ਕਾਰੋਬਾਰੀਆਂ 'ਚ ਸ਼ਾਮਲ ਅੰਬਾਨੀ ਅਤੇ ਅਡਾਨੀ ਦੀ ਕਮਾਈ 'ਤੇ ਵੀ ਸ਼ੇਅਰ ਬਾਜ਼ਾਰ ਦੀ ਗਿਰਾਵਟ ਦਾ ਅਸਰ ਪਿਆ।
ਇਹ ਵੀ ਪੜ੍ਹੋ - ਵੱਡੀ ਖ਼ਬਰ: 15 ਮਾਰਚ ਤੱਕ ਬਦਲ ਲਓ ਆਪਣਾ Paytm FASTag, ਨਹੀਂ ਤਾਂ ਦੇਣਾ ਪਵੇਗਾ ਦੁੱਗਣਾ ਟੋਲ ਟੈਕਸ
ਅਡਾਨੀ 100 ਅਰਬ ਡਾਲਰ ਦੇ ਕਲੱਬ 'ਚੋਂ ਬਾਹਰ
ਇਕ ਪਾਸੇ ਜਿਥੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ 66,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ, ਉਥੇ ਹੀ ਉਹ 100 ਅਰਬ ਡਾਲਰ ਦੇ ਕਲੱਬ ਤੋਂ ਬਾਹਰ ਹੋ ਗਏ ਹਨ। ਦੂਜੇ ਪਾਸੇ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਵੀ 36,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਬੁੱਧਵਾਰ ਨੂੰ ਸ਼ੇਅਰ ਬਾਜ਼ਾਕ ਵਿਚ ਆਈ ਗਿਰਾਵਟ ਦੇ ਕਾਰਨ ਦੁਨੀਆ ਦੇ ਟਾਮ ਅਮੀਰਾਂ ਦੀ ਸੂਚੀ ਵਿਚ ਸ਼ਾਮਲ ਦਿੱਗਜ਼ ਕਾਰੋਬਾਰੀ ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ ਨੂੰ ਭਾਰੀ ਨੁਕਸਾਨ ਹੋਇਆ ਹੈ। ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਗਰੁੱਪ ਦਾ ਮਾਰਕੀਟ ਕੈਪ 90,000 ਕਰੋੜ ਰੁਪਏ ਤੋਂ ਘਟ ਗਿਆ ਹੈ। ਗੌਤਮ ਅਡਾਨੀ ਦੀਆਂ ਸਾਰੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ ਹੁੰਦੀ ਵਿਖਾਈ ਦਿੱਤੀ ਹੈ। ਸਟਾਕ ਵਿਚ ਆਈ ਇਸ ਗਿਰਾਵਟ ਦਾ ਸਿੱਧਾ ਅਸਰ ਗੌਤਮ ਅਡਾਨੀ ਦੀ ਨੈੱਟਵਰਥ 'ਤੇ ਦੇਖਣ ਨੂੰ ਮਿਲਿਆ ਹੈ, ਜੋ ਬਲੂਮਬਰਗ ਬਿਲੇਮਿਅਰਸ ਇੰਡੈਕਸ ਦੇ ਮੁਤਾਬਕ 8 ਅਰਬ ਡਾਲਰ ਯਾਨੀ ਕਰੀਬ 66,000 ਕਰੋੜ ਰੁਪਏ ਤੋਂ ਜ਼ਿਆਦਾ ਘੱਟ ਗਈ ਹੈ।
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
ਜਾਣੋ ਕਿੰਨੀ ਘੱਟ ਹੋਈ ਅੰਬਾਨੀ ਦੀ ਜਾਇਦਾਦ
ਫੋਰਬਸ ਦੇ ਮੁਤਾਬਕ ਮੁਕੇਸ਼ ਅੰਬਾਨੀ ਨੂੰ ਬੁੱਧਵਾਰ ਨੂੰ 4.42 ਅਰਬ ਡਾਲਰ ਯਾਨੀ ਕਰੀਬ 36,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਰਿਲਾਇੰਸ ਦਾ ਬਾਜ਼ਾਰ ਮੁੱਲ ਘਟ ਕੇ 19.39 ਲੱਖ ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 112.5 ਅਰਬ ਡਾਲਰ ਰਹਿ ਗਈ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਮੁਤਾਬਕ ਰਿਲਾਇੰਸ ਦੇ ਚੇਅਰਮੈਨ ਇੰਨੀ ਜ਼ਿਆਦਾ ਦੌਲਤ ਨਾਲ ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਸੂਚੀ 'ਚ 11ਵੇਂ ਨੰਬਰ 'ਤੇ ਹਨ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਰਾਮਾਉਂਟ ਗਲੋਬਲ ਭਾਰਤੀ TV ਕਾਰੋਬਾਰ 'ਚ ਰਿਲਾਇੰਸ ਇੰਡਸਟਰੀਜ਼ ਨੂੰ ਵੇਚੇਗੀ 13 ਫੀਸਦੀ ਹਿੱਸੇਦਾਰੀ
NEXT STORY