ਮੁੰਬਈ (ਭਾਸ਼ਾ) - ਅਡਾਨੀ ਸਮੂਹ ਦੀ ਕੰਪਨੀ ਨੇ ਦੇਸ਼ ਦੀ ਸਭ ਤੋਂ ਵੱਡੀ ਕੰਟੇਨਰ ਬੰਦਰਗਾਹ ਜੇ. ਐੱਨ. ਪੀ. ਟੀ. ਸਮੇਤ ਮੁੰਬਈ ਦੇ ਹੋਰ ਖੇਤਰਾਂ ’ਚ ਬਿਜਲੀ ਵੰਡ ਕਾਰੋਬਾਰ ਦੇ ਵਿਸਤਾਰ ਲਈ ਲਾਇਸੈਂਸ ਦੀ ਮੰਗ ਕੀਤੀ ਹੈ। ਸ਼ਹਿਰ ਦੀਆਂ ਵੱਖ-ਵੱਖ ਅਖਬਾਰਾਂ ’ਚ ਪ੍ਰਕਾਸ਼ਿਤ ਇਕ ਇਸ਼ਤਿਹਾਰ ’ਚ ਅਡਾਨੀ ਇਲੈਕਟ੍ਰੀਸਿਟੀ ਨਵੀਂ ਮੁੰਬਈ (ਏ. ਈ. ਐੱਨ. ਐੱਮ.) ਨੇ ਕਿਹਾ ਕਿ ਉਸ ਨੇ ਸੂਚੀਬੱਧ ਮੂਲ ਕੰਪਨੀ ਅਡਾਨੀ ਟਰਾਂਸਮਿਸ਼ਨ ਦੇ ਨਾਲ ਮੁੰਬਈ ਮਹਾਨਗਰ ਖੇਤਰ ਦੇ ਕੁਝ ਖੇਤਰਾਂ ’ਚ ਡਿਸਟ੍ਰੀਬਿਊਸ਼ਨ ਲਾਇਸੈਂਸ ਲਈ ਮਹਾਰਾਸ਼ਟਰ ਬਿਜਲੀ ਰੈਗੂਲੇਟਰੀ ਕਮਿਸ਼ਨ (ਐੱਮ. ਐੱਚ. ਆਰ. ਸੀ.) ਕੋਲ ਪਹੁੰਚ ਕੀਤੀ ਹੈ।
ਕੰਪਨੀ ਦਾ ਉਦੇਸ਼ ਮੁੰਬਈ ਦੇ ਉਪਨਗਰਾਂ ਮੁਲੁੰਡ ਅਤੇ ਭਾਂਡੁਪ ਤੋਂ ਇਲਾਵਾ ਠਾਣੇ ਜ਼ਿਲੇ, ਨਵੀਂ ਮੁੰਬਈ, ਪਨਵੇਲ, ਖਾਰਘਰ, ਤਲੋਜਾ ਅਤੇ ਉਰਨ ’ਚ ਬਿਜਲੀ ਵੰਡ ਲਈ ਲਾਇਸੈਂਸ ਪ੍ਰਾਪਤ ਕਰਨਾ ਹੈ। ਫਿਲਹਾਲ ਇਨ੍ਹਾਂ ਖੇਤਰਾਂ ’ਚ ਸੂਬਾ ਸਰਕਾਰ ਦੀ ਮਾਲਕੀ ਵਾਲੀ ਕੰਪਨੀ ਮਹਾਡਿਸਕਾਮ ਬਿਜਲੀ ਵੰਡ ਕਰ ਰਹੀ ਹੈ। ਸਮੂਹ ਦੀ ਨਵੀਂ ਮੁੰਬਈ ਦੇ ਨੇੜੇ ਸਥਿਤ ਦੇਸ਼ ਦੀ ਸਭ ਤੋਂ ਵੱਡੀ ਕੰਟੇਨਰ ਬੰਦਰਗਾਹ ਜੇ. ਐੱਨ. ਪੀ. ਟੀ. ਨੂੰ ਵੀ ਬਿਜਲੀ ਡਿਸਟ੍ਰੀਬਿਊਟ ਕਰਨ ’ਤੇ ਨਜ਼ਰ ਹੈ। ਬਿਜਲੀ ਐਕਟ 2003 ਦੇ ਤਹਿਤ, ਕਿਸੇ ਕੰਪਨੀ ਵਲੋਂ ਸਮਾਨਾਂਤਰ ਭਾਵ ਪਹਿਲਾਂ ਤੋਂ ਮੌਜੂਦ ਕੰਪਨੀਆਂ ਦੇ ਨਾਲ ਬਿਜਲੀ ਦੀ ਵੰਡ ਨੂੰ ਲੈ ਕੇ ਲਾਇਸੰਸ ਲਈ ਪਹਿਲੀ ਅਰਜ਼ੀ ਹੈ। ਅਰਜ਼ੀ ਨੂੰ ਐੱਮ. ਐੱਚ. ਆਰ. ਸੀ. ਨੇ ਸ਼ੁੱਕਰਵਾਰ ਨੂੰ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ। ਅਡਾਨੀ ਇਲੈਕਟ੍ਰੀਸਿਟੀ 4 ਸਾਲਾਂ ਤੋਂ ਵੱਧ ਸਮੇਂ ਤੋਂ ਮੁੰਬਈ ’ਚ ਬਿਜਲੀ ਵੰਡ ਰਹੀ ਹੈ। ਇਸ ਖੇਤਰ ’ਚ ਕੰਪਨੀ ਦਾ ਮੁਕਾਬਲਾ ਟਾਟਾ ਪਾਵਰ ਨਾਲ ਹੈ। ਕੰਪਨੀ ਨੇ ਸੰਕਟ ’ਚ ਫਸੇ ਅਨਿਲ ਅੰਬਾਨੀ ਸਮੂਹ ਦੀ ਰਿਲਾਇੰਸ ਐਨਰਜੀ ਦੀ 18,000 ਕਰੋੜ ਰੁਪਏ ਤੋਂ ਵੱਧ ਦੀ ਐਕਵਾਇਰਮੈਂਟ ਤੋਂ ਬਾਅਦ ਖੇਤਰ ’ਚ ਕਦਮ ਰੱਖਿਆ ਸੀ।
PNB ਖ਼ਾਤਾਧਾਰਕਾਂ ਲਈ ਖ਼ਾਸ ਖ਼ਬਰ, 12 ਦਸੰਬਰ ਤੱਕ ਨਹੀਂ ਕੀਤਾ ਇਹ ਕੰਮ ਤਾਂ ਲੈਣ-ਦੇਣ ਹੋ ਜਾਵੇਗਾ ਬੰਦ
NEXT STORY