ਨਵੀਂ ਦਿੱਲੀ — ਏਸ਼ੀਅਨ ਡਿਵੈੱਲਪਮੈਂਟ ਬੈਂਕ(ADB) ਨੇ ਕਿਹਾ ਹੈ ਕਿ ਉਹ ਭਾਰਤ ਸਰਕਾਰ ਨੂੰ ਉਸ ਦੀਆਂ ਫਲੈਗਸ਼ਿਪ ਯੋਜਨਾਵਾਂ ਲਈ ਫੰਡ ਉਪਲੱਬਧ ਕਰਵਾਏਗਾ। ਮਲਟੀਨੈਸ਼ਨਲ ਬੈਂਕ ਨੇ ਪਾਈਪਡ ਵਾਟਰ ਫਾਰ ਆਲ ਅਤੇ ਰੋਡ ਸੇਫਟੀ ਵਰਗੀਆਂ ਯੋਜਨਾਵਾਂ ਲਈ 12 ਅਰਬ ਡਾਲਰ ਦੀ ਸਹਾਇਤਾ ਦੇਣ ਦੀ ਗੱਲ ਕਹੀ ਹੈ। ਇਹ ਪੈਸਾ 3 ਸਾਲਾਂ ’ਚ ਜਾਰੀ ਕੀਤਾ ਜਾਵੇਗਾ। ਏ. ਡੀ. ਬੀ. ਦੇ ਪ੍ਰੈਜ਼ੀਡੈਂਟ ਤਾਕੇਹਿਕੋ ਨਾਕੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਇਹ ਗੱਲ ਕਹੀ ਹੈ।
ਮੁਲਾਕਾਤ ਦੌਰਾਨ ਮੋਦੀ ਅਤੇ ਨਾਕੋ ’ਚ ਨਵੀਂ ਟੈਕਨਾਲੋਜੀ ਦੀ ਪ੍ਰਮੋਸ਼ਨ ਅਤੇ ਰੀਨਿਊਏਬਲ ਐਨਰਜੀ, ਸੋਲਰ ਪੰਪ ਨਾਲ ਸਿੰਚਾਈ, ਇਲੈਕਟ੍ਰਿਕ ਵ੍ਹੀਕਲ ਅਤੇ ਬੈਟਰੀ, ਫਾਈਨਾਂਸ਼ੀਅਲ ਟੈਕਨਾਲੋਜੀ ਕੰਪਨੀਆਂ, ਸਸਟੇਨੇਬਲ ਟੂਰਿਜ਼ਮ ਅਤੇ ਪਲਾਸਟਿਕ ਦੀ ਰੀਸਾਈਕਲਿੰਗ ਵਰਗੇ ਖੇਤਰਾਂ ’ਚ ਸਹਿਯੋਗ ਵਧਾਉਣ ਨੂੰ ਲੈ ਕੇ ਗੱਲਬਾਤ ਹੋਈ। ਨਾਕੋ ਨੇ ਕਿਹਾ ਕਿ ਏ. ਡੀ. ਬੀ. ਭਾਰਤੀ ਇਕਾਨਮੀ ਨੂੰ 5 ਟ੍ਰਿਲੀਅਨ ਡਾਲਰ ਬਣਾਉਣ ਦੇ ਵਿਜ਼ਨ ’ਚ ਭਾਰਤ ਸਰਕਾਰ ਦੇ ਨਾਲ ਹੈ।
ਬੈਠਕ ਦੌਰਾਨ ਏਸ਼ੀਆਈ ਵਿਕਾਸ ਬੈਂਕ ਦੇ ਪ੍ਰਮੁੱਖ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਕਾਨਮੀ ਪ੍ਰਬੰਧਨ ’ਤੇ ਧਿਆਨ ਦੇਣਾ ਹੋਵੇਗਾ ਅਤੇ ਸੁਧਾਰ ਪ੍ਰੋਗਰਾਮਾਂ ਨੂੰ ਜਾਰੀ ਰੱਖਣਾ ਹੋਵੇਗਾ। ਗ੍ਰਾਮੀਣ ਇਕਾਨਮੀ ਨੂੰ ਸੁਧਾਰਨ ਦੇ ਨਾਲ ਹੀ ਜੌਬ ਕ੍ਰੀਏਸ਼ਨ ’ਤੇ ਵੀ ਜ਼ੋਰ ਦੇਣਾ ਹੋਵੇਗਾ। ਨਾਕੋ ਨੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਲੇਬਰ ਲਾਅ, ਭੂਮੀ ਅਕਵਾਇਰ ਸੁਧਾਰ ਵਰਗੇ ਕੰਮਾਂ ਦੀ ਸ਼ਲਾਘਾ ਕੀਤੀ। ਏ. ਡੀ. ਬੀ. ਸੈਕੰਡਰੀ ਐਜੂਕੇਸ਼ਨ ਅਤੇ ਯੂਨੀਵਰਸਲ ਹੈਲਥ ਵਰਗੇ ਪ੍ਰੋਗਰਾਮਾਂ ’ਚ ਵੀ ਸਹਾਇਤਾ ਕਰ ਰਿਹਾ ਹੈ।
66 ਸਾਲ 'ਚ 452 ਗੁਣਾ ਵਧ ਗਈ ਚੀਨ ਦੀ GDP
NEXT STORY